DarbaraSKahlon7ਸੰਨ 2025 ਦੀਆਂ ਆਮ ਚੋਣਾਂ ਲਈ ਉਨ੍ਹਾਂ ਨੇ ਹੁਣ ਤੋਂ ਐੱਨ. ਡੀਪੀ ਦੇ ਸੀਨੀਅਰਤੇਜ਼ ਤਰਾਰ ਅਤੇ ਤਜਰਬੇਕਾਰ ...
(18 ਅਕਤੂਬਰ 2024)

 

ਕੈਨੇਡਾ ਦੀ ਧਰਤੀਤੇ ਇੱਕ ਜਿੰਦਾ ਰਾਜਨੀਤਕ ਅਤੇ ਸਮਾਜਿਕ ਚਮਤਕਾਰ ਵਿਚਰ ਰਿਹਾ ਹੈ, ਜਿਸਦਾ ਨਾਮ ਹੈ ਸ. ਜਗਮੀਤ ਸਿੰਘਅਜੋਕੇ ਡਿਜਿਟਲ ਗਲੋਬਲ ਸਮਾਜ ਵਿੱਚ ਕਿਸੇ ਵਿਦੇਸ਼ੀ ਧਰਤੀ ’ਤੇ ਉੱਥੋਂ ਦੀ ਰਾਸ਼ਟਰੀ ਪੱਧਰ ਦੀ ਰਾਜਨੀਤਕ ਪਾਰਟੀ ਦਾ ਸੁਪਰੀਮੋ ਬਣਨਾ, ਇੱਕ ਪ੍ਰਵਾਸੀ ਘੱਟ-ਗਿਣਤੀ ਵਿੱਚੋਂ, ਉਹ ਵੀ ਸਿੱਖ ਸਮੁਦਾਇ ਨਾਲ ਸੰਬੰਧਿਤ ਵਿਅਕਤੀ ਦਾ ਸੱਚਮੁੱਚ ਕਿਸੇ ਚਮਤਕਾਰ ਤੋਂ ਘੱਟ ਨਹੀਂ

ਕੈਨੇਡਾ ਵਿਸ਼ਵ ਦਾ ਇੱਕ ਅਤਿ ਖੂਬਸੂਰਤ ਦੇਸ਼ ਹੈ ਜਿਸ ਵਿੱਚ ਲੋਕਤੰਤਰ ਵੱਡੀਆਂ ਨਿੱਤ ਪ੍ਰਤੀ ਚੁਣੌਤੀਆਂ ਨਾਲ ਜੂਝਣ ਦੇ ਬਾਵਜੂਦ ਅੱਖਾਂ ਚੁੰਧਿਆ ਦੇਣ ਵਾਲੀ ਸਫਲਤਾ ਨਾਲ ਤਰੱਕੀ ਕਰ ਰਿਹਾ ਹੈਇਹ ਇੱਕ ਫੈਡਰਲ ਕਿਸਮ ਦਾ ਲੋਕਤੰਤਰ ਹੈ ਜੋ ਸਿਧਾਂਤਕ ਪੱਖੋਂ ਇੰਨਾ ਮਜ਼ਬੂਤ ਹੈ ਕਿ ਉਹ ਕਿਸੇ ਵੀ ਵਿਸ਼ਵ ਸ਼ਕਤੀ ਨਾਲ ਅੱਖਾਂ ਵਿੱਚ ਅੱਖਾਂ ਪਾ ਕੇ ਧੜੱਲੇ ਨਾਲ ਗੱਲ ਕਰ ਸਕਦਾ ਹੈਦਸ ਰਾਜਾਂ ਅਤੇ ਤਿੰਨ ਇਲਾਕਾਈ ਖੇਤਰਾਂ ਆਧਾਰਿਤ ਇਹ ਦੇਸ਼ ਰੂਸ ਬਾਅਦ ਸਭ ਤੋਂ ਵੱਡੇ ਖੇਤਰਫਲ ਵਾਲਾ ਦੇਸ਼ ਹੈ, ਲੇਕਿਨ ਇਸਦੀ ਅਬਾਦੀ ਚਾਰ ਕਰੋੜ ਦੇ ਕਰੀਬ ਹੈਭਾਵੇਂ ਕੈਨੇਡਾ ਵਿੱਚ 17 ਮਾਨਤਾ ਪ੍ਰਾਪਤ ਪਾਰਟੀਆਂ ਹਨ ਪਰ ਮੁੱਖ ਤੌਰ ’ਤੇ 4 ਰਾਸ਼ਟਰੀ ਪਾਰਟੀਆਂ ਹਨ: ਕੰਜ਼ਰਵੇਟਿਵ, ਲਿਬਰਲ, ਐੱਨ. ਡੀ. ਪੀ. ਅਤੇ ਗਰੀਨ ਪਾਰਟੀ। ਪੰਜਵੀਂ ਤਾਕਤਵਰ ਇਲਾਕਾਈ ਪਾਰਟੀ ਕਿਉੂਬੈਕ ਬਲਾਕ ਹੈ

ਨਿਊ ਡੈਮੋਕ੍ਰੈਟਿਕ ਪਾਰਟੀ (N D P), ਜੋ ਸੰਨ 1961 ਵਿੱਚ ਸਥਾਪਿਤ ਕੀਤੀ ਗਈ ਸੀ, ਉਸਦੇ ਅਜੋਕੇ ਸੁਪਰੀਮੋ ਜਗਮੀਤ ਸਿੰਘ ਹਨਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਰਾਜਾਂ ਵਿੱਚ ਇਸ ਪਾਰਟੀ ਦੀਆਂ ਸਰਕਾਰਾਂ ਹਨਅਲਬਰਟਾ, ਸਸਕੈਚਵਿਨ ਅਤੇ ਓਂਟਾਰੀਓ ਵਿੱਚ ਇਹ ਮੁੱਖ ਵਿਰੋਧੀ ਧਿਰ ਹੈਲਿਬਰਲ ਪਾਰਟੀ ਦੀ ਜਸਟਿਨ ਟਰੂਡੋ ਦੀ ਅਗਵਾਈ ਵਿੱਚ ਚੱਲੀ ਪਿਛਲੀ ਅਤੇ ਅਜੋਕੀ ਘੱਟ ਗਿਣਤੀ ਫੈਡਰਲ ਸਰਕਾਰ ਐੱਨ.ਡੀ. ਪੀ. ਦੀ ਮੁੱਦਿਆਂ ਅਧਾਰਤ ਬਾਹਰੀ ਹਿਮਾਇਤ ਕਰਕੇ ਚੱਲ ਪਾਈਆਂ ਹਨ

ਦੁਮਾਲਾ ਸਜਾਉਣ ਵਾਲੇ ਕ੍ਰਿਸ਼ਮਈ ਪੂਰਨ ਗੁਰਸਿੱਖ ਐੱਨ. ਡੀ. ਪੀ. ਸੁਪਰੀਮੋ ਜਗਮੀਤ ਸਿੰਘ ਦਾ ਜਨਮ ਪੰਜਾਬ ਸੰਬੰਧਿਤ ਪ੍ਰਵਾਸੀ ਪਰਿਵਾਰ ਵਿੱਚ ਮਾਤਾ ਹਰਮੀਤ ਕੌਰ ਦੀ ਕੁੱਖੋਂ ਸ. ਜਗਤਾਰਨ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਸਕਾਰਬਰੋ (ਓਂਟਾਰੀਓ) ਅੰਦਰ 2 ਜਨਵਰੀ, 1979 ਵਿੱਚ ਹੋਇਆ ਸੀਕਰੀਬ ਇੱਕ ਸਾਲ ਪੰਜਾਬ ਦਾਦਕਿਆਂ ਕੋਲ ਰਹਿਣ ਬਾਅਦ ਬਚਪਨ ਸੇਂਟ ਜਾਹਨ ਅਤੇ ਗਰਾਂਡ ਫਾਲਜ਼-ਵਿੰਡਸਰ, ਨਿਊਫਾਊਂਡਲੈਂਡ ਰਾਜ ਵਿੱਚ ਬੀਤਿਆਫਿਰ ਮਾਪੇ ਵਿੰਡਸਰ, ਓਂਟਾਰੀਓ ਵਸ ਗਏ6 ਸਾਲ ਡੈਟਰੌਇਟ ਕਾਊਂਟੀ ਡੇਅ ਸਕੂਲ ਬੈਵਰਲੀ ਹਿੱਲਜ਼, ਮਿਸ਼ੀਗਨ (ਅਮਰੀਕਾ), ਬੀ. ਐੱਸ. ਸੀ. ਬਾਇਓ ਸੰਨ 2001 ਵਿੱਚ ਵੈਸਟਰਨ ਓਂਟਾਰੀਓ ਯੂਨੀਵਰਸਿਟੀ, ਲਾਅ ਸੰਨ 2005 ਵਿੱਚ ਯਾਰਕ ਯੂਨੀਵਰਸਿਟੀ ਤੋਂ ਕਰਕੇ ਸੰਨ 2006 ਵਿੱਚ ਪ੍ਰੈਕਟਿਸ ਸ਼ੁਰੂ ਕਰ ਦਿੱਤੀਸੰਨ 2018 ਵਿੱਚ ਗੁਰਕਿਰਨ ਕੌਰ ਨਾਲ ਸ਼ਾਦੀ ਕੀਤੀਉਨ੍ਹਾਂ ਦੀਆਂ ਦੋ ਧੀਆਂ ਹਨ

ਉਸ ਦੇ ਵਿਅਕਤੀਤਵ ’ਤੇ ਉਸਦੀ ਮਾਤਾ ਦਾ ਬਹੁਤ ਵੱਡਾ ਪ੍ਰਭਾਵ ਪਿਆਉਨ੍ਹਾਂ ਦਾ ਮੰਨਣਾ ਸੀ ਕਿ ਜੇ ਇੱਕ ਵਿਅਕਤੀ ਵੀ ਦੁਖੀ ਹੁੰਦਾ ਹੈ ਤਾਂ ਇਸਦਾ ਮੰਦ ਅਸਰ ਪੂਰੇ ਸਮਾਜ ’ਤੇ ਪੈਂਦਾ ਹੈਬੇਇਨਸਾਫੀ, ਧੱਕੇਸ਼ਾਹੀ ਅਤੇ ਜਬਰ ਵਿਰੁੱਧ ਲੜਨਾ ਅਤੇ ਡਟ ਕੇ ਖੜ੍ਹੇ ਰਹਿਣਾ ਉਸ ਨੇ ਆਪਣੀ ਮਾਤਾ ਕੋਲੋਂ ਸਿੱਖਿਆ ਸੀ

ਵਕਾਲਤ ਦੇ ਨਾਲ-ਨਾਲ ਉਸਨੇ ਰਾਜਨੀਤੀ ਵਿੱਚ ਵੀ ਭਾਗ ਲੈਣਾ ਸ਼ੁਰੂ ਕਰ ਦਿੱਤਾ ਆਪਣੇ ਛੋਟੇ ਭਰਾ ਗੁਰਰਤਨ ਸਿੰਘ ਨਾਲਜਦੋਂ ਨਵੰਬਰ 84 ਸਿੱਖ ਕਤਲ--ਆਮ ਲਈ ਭੀੜਾਂ ਨੂੰ ਉਕਸਾਉਣ ਵਾਲਾ ਕਾਂਗਰਸ ਆਗੂ ਵਪਾਰ ਮੰਤਰੀ ਹੁੰਦੇ ਕੈਨੇਡਾ ਗਿਆ ਤਾਂ ਜਗਮੀਤ ਸਿੰਘ ਅਤੇ ਉਸਦੇ ਸਾਥੀ ਕਾਰਕੁਨਾਂ ਨੇ ਉਸਦਾ ਡਟ ਕੇ ਵਿਰੋਧ ਕੀਤਾ ਬਾਅਦ ਵਿੱਚ ਉਹ ਐੱਨ. ਡੀ ਪਾਰਟੀ ਵਿੱਚ ਸ਼ਾਮਲ ਹੋ ਗਿਆ

ਸੰਨ 2011 ਦੀਆਂ ਫੈਡਰਲ ਚੋਣਾਂ ਵਿੱਚ ਜਗਮੀਤ ਸਿੰਘ ਨੇ ਐੱਨ. ਡੀ.ਪੀ ਉਮੀਦਵਾਰ ਵਜੋਂ ਬਰੈਂਪਟਨ ਦੀ ਬਰਾਮਾਲੀਆ-ਗੌਰ-ਮਾਲਟਨ ਸੀਟ ਤੋਂ ਚੋਣ ਲੜੀ ਪਰ ਕੰਜ਼ਰਵੇਟਿਵ ਉਮੀਦਵਾਰ ਬੱਲ ਗੋਸਲ ਤੋਂ 539 ਵੋਟਾਂ ਨਾਲ ਹਾਰ ਗਿਆਲੇਕਿਨ ਓਂਟਾਰੀਓ ਸੂਬਾਈ ਵਿਧਾਨ ਸਭਾ ਚੋਣਾਂ ਵਿੱਚ ਇਸੇ ਸਾਲ 2011 ਵਿੱਚ ਲਿਬਰਲ ਉਮੀਦਵਾਰ ਕੁਲਦੀਪ ਕੁਲਾਰ ਨੂੰ 2277 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀਇਹੋ ਸੀਟ ਸੰਨ 2014 ਵਿੱਚ ਮੁੜ ਵੱਡੇ ਫਰਕ ਨਾਲ ਦਿੱਤ ਲਈਓਂਟਾਰੀਓ ਵਿਧਾਨ ਸਭਾ ਵਿੱਚ ਉਨ੍ਹਾਂ ਦੀ ਲੋਕ ਪੱਖੀ ਕਾਰਗੁਜ਼ਾਰੀ, ਪ੍ਰਾਈਵੇਟ ਮੈਂਬਰ ਬਿੱਲਾਂ, ਵਿੱਦਿਅਕ ਸੁਧਾਰਾਂ ਸੰਬੰਧੀ ਸੁਝਾਵਾਂ ਕਰਕੇ ਪਾਰਟੀ ਅਤੇ ਰਾਸ਼ਟਰੀ ਪੱਧਰ ’ਤੇ ਵੱਡੀ ਵਾਹਵਾ ਹੀ ਪ੍ਰਾਪਤ ਕੀਤੀਪਾਰਟੀ ਉਮੀਦਵਾਰਾਂ ਲਈ ਅਲਬਰਟਾ, ਨੋਵਾ ਸਕੋਸ਼ੀਆ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਚੋਣ ਮੁਹਿੰਮ ਭਖਾਈ

ਐੱਨ. ਡੀ. ਪੀ. ਦੇ ਕ੍ਰਿਸ਼ਮਈ ਅਤੇ ਦੂਰ ਅੰਦੇਸ਼ ਆਗੂ ਜੈਕ ਲੇਟਨ, ਜਿਨ੍ਹਾਂ ਨੇ ਪਾਰਟੀ ਦੀ ਅਗਵਾਈ ਸੰਨ 2003 ਤੋਂ 2011 ਤਕ ਕੀਤੀ, ਕੈਨੇਡੀਅਨ ਰਾਜਨੀਤੀ ਵਿੱਚ ਇਸ ਨੂੰ ਸਿਖਰਾਂ ਵੱਲ ਲੈ ਗਿਆਪਾਰਲੀਮੈਂਟ ਵਿੱਚ 13 ਸਾਂਸਦਾਂ ਤੋਂ ਸੰਨ 2011 ਦੀਆਂ ਚੋਣਾਂ ਵਿੱਚ 103 ’ਤੇ ਲੈ ਗਿਆਪਰ ਉਨ੍ਹਾਂ ਦੀ ਕੈਂਸਰ ਕਰਕੇ ਮੌਤ ਤੋਂ ਬਾਅਦ ਪਾਰਟੀ ਮੁਖੀ ਥਾਮਸ ਮੁਕਲੇਅਰ ਚੁਣੇ ਗਏਸੰਨ 2015 ਵਿੱਚ ਪਾਰਲੀਮਾਨੀ ਚੋਣਾਂ ਵਿੱਚ ਥਾਮਸ ਮੁਕਲੇਅਰ ਦੀ ਅਗਵਾਈ ਵਿੱਚ ਪਾਰਟੀ ਧੜੰਮ ਥੱਲੇ (44 ਸੀਟਾਂ ’ਤੇ) ਡਿਗ ਪਈਨਤੀਜੇ ਵਜੋਂ ਥਾਮਸ ਮੁਕਲੇਅਰ ਨੂੰ ਹਟਾ ਦਿੱਤਾ ਗਿਆ20 ਅਕਤੂਰ, 2017 ਵਿੱਚ ਜਗਮੀਤ ਸਿੰਘ ਨੂੰ ਪਾਰਟੀ ਆਗੂ ਚੁਣ ਲਿਆ ਗਿਆ

ਜਗਮੀਤ ਸਿੰਘ ਨੇ ਪਾਰਟੀ ਦੇ ਖੁਰਦੇ ਅਕਸ ਨੂੰ ਥੰਮ੍ਹਿਆਸੰਨ 2019 ਵਿੱਚ ਬਰਨ ਬੇਅ (ਬ੍ਰਿਟਿਸ਼ ਕੋਲੰਬੀਆ) ਤੋਂ ਉਪ ਚੋਣ ਜਿੱਤ ਕੇ ਪਾਰਲੀਮੈਂਟ ਵਿੱਚ ਦਾਖਲ ਹੋਏਸੰਨ 2019 ਦੀਆਂ ਫੈਡਰਲ ਚੋਣਾਂ ਵਿੱਚ ਐੱਨ.ਡੀ. ਪੀ. ਸਿਰਫ 24 ਸੀਟਾਂ ਜਿੱਤ ਸਕੀਲੇਕਿਨ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਨੂੰ ਘੱਟੋ-ਘੱਟ ਪ੍ਰੋਗਰਾਮ ਅਧਾਰ ’ਤੇ ਉਨ੍ਹਾਂ ਬਾਹਰੋਂ ਹਿਮਾਇਤ ਦੇ ਕੇ ਦੇਸ਼ ਨੂੰ ਮੁੜ ਚੋਣਾਂ ਤੋਂ ਬਚਾ ਲਿਆਸੰਨ 2021 ਨੂੰ ਬਹੁਮਤ ਪ੍ਰਾਪਤ ਕਰਨ ਦੀ ਇੱਛਾ ਨਾਲ ਟਰੂਡੋ ਸਰਕਾਰ ਨੇ ਦੇਸ਼ ਤੇ ਮੱਧਕਾਲੀ ਚੋਣਾਂ ਥੋਪੀਆਂਇਨ੍ਹਾਂ ਚੋਣਾਂ ਵਿੱਚ ਜਗਮੀਤ ਸਿੰਘ ਨੇ ਜਿੱਥੇ ਆਪਣੀ ਬਰਨ ਬੇਅ ਸੀਟ ਬਰਕਰਾਰ ਰੱਖੀ, ਉੱਥੇ ਪਾਰਟੀ ਨੂੰ 25 ਸੀਟਾਂ ’ਤੇ ਜਿੱਤ ਹਾਸਿਲ ਹੋਈਜਗਮੀਤ ਨੇ ਮੁੜ ਘੱਟੋ-ਘੱਟ ਪ੍ਰੋਗਰਾਮ ਤਹਿਤ ਟਰੂਡੋ ਦੀ ਘੱਟ ਗਿਣਤੀ ਸਰਕਾਰ ਕਾਇਮ ਰੱਖਣ ਨਾਲ ਦੇਸ਼ ਨੂੰ ਮੱਧਕਾਲੀ ਚੋਣਾਂ ਤੋਂ ਬਚਾ ਲਿਆ ਚੋਣਾਂ ਦੌਰਾਨ ਉਨ੍ਹਾਂ ਸਪਸ਼ਟ ਕਰ ਦਿੱਤਾ ਸੀ ਕਿ ਲਟਕਵੀਂ ਪਾਰਲੀਮੈਂਟ ਦੀ ਸੂਰਤ ਵਿੱਚ ਉਹ ਕੰਜ਼ਰਵੇਟਿਵ ਘੱਟ ਗਿਣਤੀ ਦੀ ਸਰਕਾਰ ਗਠਤ ਕਰਨ ਲਈ ਹਿਮਾਇਤ ਨਹੀਂ ਕਰਨਗੇ

ਜਗਮੀਤ ਸਿੰਘ ਸਮਾਜਵਾਦੀ, ਗੁਰੂ ਨਾਨਕ ਦੇ ਵਿਚਾਰਾਂ ਅਤੇ ਖੁੱਲ੍ਹੀ ਸੋਚ ਦੇ ਧਾਰਨੀ ਇੱਕ ਮਜ਼ਬੂਤ ਇਰਾਦੇ ਵਾਲੇ ਸੱਚੇ ਸੁੱਚੇ, ਇਮਾਨਦਾਰ, ਵਚਨਬੱਧ ਅਤੇ ਅਗਾਂਹਵਧੂ ਆਗੂ ਹਨਕੈਨੇਡਾ ਦੇ ਬਹੁਤ ਸਾਰੇ ਲੋਕਾਂ ਦੀ ਇੱਛਾ ਹੈ ਕਿ ਕੈਨੇਡਾ ਦੀ ਮਜ਼ਬੂਤੀ, ਤਰੱਕੀ ਅਤੇ ਕੌਮਾਂਤਰੀ ਪੱਧਰ ’ਤੇ ਪ੍ਰਮਾਣਿਕਤਾ ਲਈ ਜਗਮੀਤ ਸਿੰਘ ਵਰਗੇ ਆਗੂ ਨੂੰ ਘੱਟੋਘੱਟ ਇੱਕ ਕਾਰਜਕਾਲ ਲਈ ਪ੍ਰਧਾਨ ਮੰਤਰੀ ਵਜੋਂ ਮੌਕਾ ਦੇਣਾ ਚਾਹੀਦਾ ਹੈ

ਜਗਮੀਤ ਸਿੰਘ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਾਲਾ ਆਗੂ ਹੈ, ਵਾਤਾਵਰਣ ਸੰਭਾਲ ਪ੍ਰਤੀ ਵਚਨਬੱਧ ਹੈ ਅਤੇ ਚਾਹੁੰਦਾ ਹੈ ਕਿ ਸੰਨ 2025 ਤਕ ਕਾਰਬਨ ਨਿਕਾਸੀ ਮੁੜ 2005 ਲੈਵਲਤੇ ਲਿਆਂਦੀ ਜਾਏਲੱਖਾਂ ਗਰੀਬ ਕੈਨੇਡੀਅਨਾਂ ਦੀ ਹਾਲਤ ਸੁਧਾਰਨ ਲਈ ਉਹ ਅਮੀਰਾਂ ਅਤੇ ਕਾਰਪੋਰੇਟਰਾਂਤੇ ਟੈਕਸ ਠੋਕਣ ਅਤੇ ਹੇਠਲੇ ਵਰਗਾਂ ਨੂੰ ਰਾਹਤ ਦੇਣ ਦਾ ਹਾਮੀ ਹੈਘੱਟੋ-ਘੱਟ 25 ਡਾਲਰ ਪ੍ਰਤੀ ਘੰਟਾ ਉਜਰਤ ਦਾ ਹਾਮੀ ਹੈ ਫਾਰਮਾ ਕੇਅਰ, ਦਵਾਈਆਂ, ਸਥਾਨਿਕ ਫਰਸਟ ਨੈਸ਼ਨਜ਼ ਦੀ ਹਾਲਤ ਸੁਧਾਰਨ, ਬੱਚਿਆਂ ਦਾ ਸ਼ੋਸ਼ਣ ਰੋਕਣ, ਡੈਂਟਲ ਕੇਅਰ ਅਤੇ ਚੋਣ ਸੁਧਾਰ ਪ੍ਰੋਗਰਾਮਾਂ ਖ਼ਾਤਰ ਅਕਸਰ ਜਗਮੀਤ ਸਿੰਘ ਨੂੰ ਟਰੂਡੋ ਲਿਬਰਲ ਸਰਕਾਰ ’ਤੇ ਹਮਲਾਵਰ ਹੁੰਦੇ ਵੇਖਿਆ ਜਾਂਦਾ ਰਿਹਾ ਹੈਇਨਾਂ ਮੁੱਦਿਆਂ ਅਧਾਰਤ ਟਰੂਡੋ ਲਿਬਰਲ ਪਾਰਟੀ ਸਰਕਾਰ ਨੂੰ ਸੰਨ 2025 ਵਿੱਚ ਕਾਰਜਕਾਲ ਪੂਰਤੀ ਤਕ ਹਿਮਾਇਤ ਜਾਰੀ ਰੱਖਣ ਲਈ ਮਾਰਚ 2022 ਨੂੰਸਪਲਾਈ ਅਤੇ ਵਿਸਵਾਸ਼ਸੰਧੀ ਕੀਤੀ ਸੀਲੇਕਿਨ ਟਰੂਡੋ ਸਰਕਾਰ ਵੱਲੋਂ ਮੱਧ ਵਰਗ ਦੀ ਹਿਮਾਇਤ ਤੋਂ ਪੈਰ ਪਿਛਾਂਹ ਖਿੱਚਣ ਅਤੇ ਕਾਰਪੋਰੇਟ ਘਰਾਣਿਆਂ ਦੀ ਪਿੱਠ ਪੂਰਨ ਕਰਕੇ 4 ਸਤੰਬਰ, 2024 ਨੂੰ ਸ. ਜਗਮੀਤ ਸਿੰਘ ਨੇ ਇਹ ਸੰਧੀ ਤੋੜ ਦਿੱਤੀਇਵੇਂ ਟਰੂਡੋ ਘੱਟ ਗਿਣਤੀ ਸਰਕਾਰ ਰਾਜਨੀਤਕ ਸੰਕਟ ਗ੍ਰਹਸਤ ਹੋ ਗਈਫਿਰ ਵੀ ਸਰਕਾਰ ਦਾ ਡਿਗਣਾ ਹੁਣ ਐੱਨ. ਡੀ. ਪੀ. ਅਤੇ ਕਿਊਬੈਕ ਬਲਾਕ ਦੇ ਵਤੀਰੇਤੇ ਨਿਰਭਰ ਕਰੇਗਾ

ਕੈਨੇਡਾ ਅੰਦਰ ਅਜੋਕੀ 21ਵੀਂ ਸਦੀ ਵਿੱਚ ਬ੍ਰਿਟਿਸ਼ ਰਾਜਸ਼ਾਹੀ ਦੀ ਸਾਰਥਕਤਾ ਜ਼ੀਰੋ ਹੋ ਚੁੱਕੀ ਹੈਕੈਨੇਡਾ ਰਿਪਬਲਿਕ ਸਟੇਟ ਵਜੋਂ ਸਥਾਪਿਤ ਕੀਤਾ ਜਾਵੇਜਗਮੀਤ ਇਸਦਾ ਵੱਡਾ ਅਲੰਬਰਦਾਰ ਹੈਉਹ ਨਸਲਵਾਦ ਅਤੇ ਕਾਰਡਿੰਗ ਸਿਸਟਮ ਦੇ ਖ਼ਾਤਮੇ ਲਈ ਫੈਡਰਲ ਕਾਨੂੰਨ ਦਾ ਹਾਮੀ ਹੈਖੁਦ ਕਈ ਵਾਰ ਸਿੱਖ ਹੋਣ ਦੇ ਨਾਤੇ ਨਸਲਵਾਦ ਦਾ ਸ਼ਿਕਾਰ ਹੋਇਆ ਹੈ

ਜਗਮੀਤ ਸਿੰਘ ਰਾਜਾਂ ਦੇ ਸਵੈ ਨਿਰਣੇ ਦੇ ਅਧਿਕਾਰ, ਖਾਸ ਕਰਕੇ ਫਰੈਂਚ ਬਹੁਲਰਾਜ ਕਿਊਬੈੱਕ ਦਾ ਵੱਡਾ ਹਾਮੀ ਹੈ ਪਰ ਉਸ ਦੇ ਧਾਰਮਿਕ ਅਜ਼ਾਦੀਆਂ ਵਿਰੋਧੀ ਬਿੱਲ-21 ਦਾ ਵਿਰੋਧੀ ਹੈ ਕਿਉਂਕਿ ਇਹ ਬਿੱਲ ਧਾਰਮਿਕ ਚਿੰਨ੍ਹ ਪਹਿਨਣ ਵਾਲਿਆਂ ਨੂੰ ਸਰਕਾਰੀ ਨੌਕਰੀਆਂ ਤੋਂ ਵੰਚਿਤ ਕਰਦਾ ਹੈ, ਮਾਨਵ ਅਧਿਕਾਰਾਂ ਦੀ ਸਰਬਲੌਕਿਕਤਾ ਵਿਰੁੱਧ ਹੈਭਾਰਤ ਅੰਦਰ ਸਿੱਖ ਘੱਟ-ਗਿਣਤੀਆਂ ਦੇ ਮਾਨਵ ਅਧਿਕਾਰਾਂ ਦੀ ਰਾਖੀ ਸੰਬੰਧੀ ਉਨ੍ਹਾਂ ਦੀ ਤਿੱਖੀ ਤਰਜ਼ਮਾਨੀ ਨੂੰ ਲੈ ਕੇ ਕੈਨੇਡੀਅਨ ਖੁਫੀਆ ਏਜੰਸੀਆਂ ਨੇ ਇਕਸਾਫ਼ ਕੀਤਾ ਹੈ ਕਿ ਉਹ ਭਾਰਤੀ ਖੂਫੀਆ ਏਜੰਸੀਆਂ ਦੇ ਰਾਡਾਰਤੇ ਹਨਇਹ ਅਤਿ ਚਿੰਤਾਜਨਕ ਗੱਲ ਹੈ

ਜਗਮੀਤ ਸਿੰਘ ਨੇ ਕੈਨੇਡਾ ਦੀ ਇਸਰਾਈਲ ਦੇ ਫਲਸਤੀਨੀਆਂ ’ਤੇ ਲਗਾਤਾਰ ਨਸਲਘਾਤ ਹਮਲੇ ਅਤੇ ਇਲਾਕੇ ਦੱਬਣ ਬਾਵਜੂਦ ਹਿਮਾਇਤ ਦੀ ਨੀਤੀ ਵਿਰੋਧ ਪਾਰਟੀ ਵੱਲੋਂ ਅਵਾਜ਼ ਬੁਲੰਦ ਕਰਦੇ ਇਸਰਾਈਲ ਨੂੰ ਅਜਿਹਾ ਕਰਨੋਂ ਰੋਕਣ ਲਈ ਕੈਨੇਡਾ ਨੂੰ ਅਜਿਹੀ ਪਹੁੰਚ ਅਪਣਾਉਣ ਲਈ ਜ਼ੋਰ ਦਿੱਤਾ ਹੈ

ਸੰਨ 2025 ਦੀਆਂ ਆਮ ਚੋਣਾਂ ਲਈ ਉਨ੍ਹਾਂ ਨੇ ਹੁਣ ਤੋਂ ਐੱਨ. ਡੀ. ਪੀ ਦੇ ਸੀਨੀਅਰ, ਤੇਜ਼ ਤਰਾਰ ਅਤੇ ਤਜਰਬੇਕਾਰ ਆਗੂਆਂ ਦੀ ਟੀਮ ਗਠਤ ਕਰ ਦਿੱਤੀ ਹੈਉਨ੍ਹਾਂ ਦਾ ਪਾਰਟੀ ਆਗੂ ਵਜੋਂ ਭਵਿੱਖ ਇਨਾਂ ਚੋਣਾਂ ਵਿੱਚ ਪਾਰਟੀ ਦੀ ਕਾਰਗੁਜ਼ਾਰੀਤੇ ਨਿਰਭਰ ਕਰੇਗਾਫਿਰ ਵੀ ਕੈਨੇਡਾ ਦੀ ਰਾਜਨੀਤੀ ਅਤੇ ਐੱਨ.ਡੀ.ਪੀ. ਦੇ ਆਗੂ ਵਜੋਂ ਉਨ੍ਹਾਂ ਵੱਲੋਂ ਨਿਭਾਈ ਗਈ ਇਤਿਹਾਸਿਕ ਭੂਮਿਕਾ ਸੁਨਹਿਰੀ ਅੱਖਰਾਂ ਵਿੱਚ ਕਾਇਮ ਰਹੇਗੀ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5373)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author