AmritKShergill7ਇੱਕ ਪਿੰਡ ਵਿੱਚ ਪਿਛਲੀ ਵਾਰ ਬਹੁਤ ਚੰਗਾ ਪੜ੍ਹਿਆ ਲਿਖਿਆ ਵਿਅਕਤੀ ਸਰਪੰਚ ਬਣਿਆ। ਉਸ ਨੇ ਪਿੰਡ ਦੇ ਹਰ ਕੰਮ ...
(13 ਅਕਤੂਬਰ 2024)

 

ਜੇ ਚੰਗੀ ਤਰ੍ਹਾਂ ਨਜ਼ਰ ਮਾਰੀ ਜਾਵੇ ਤਾਂ ਪਿੰਡਾਂ ਵਿੱਚ ਪੰਚਾਇਤਾਂ ਪੁਰਾਤਨ ਸਮਿਆਂ ਤੋਂ ਹੀ ਪਿੰਡਾਂ ਦੀ ਭਲਾਈ ਲਈ ਬਣਾਈਆਂ ਜਾਂਦੀਆਂ ਸਨਆਜ਼ਾਦੀ ਤੋਂ ਬਾਅਦ 1959 ਵਿੱਚ ਪੰਚਾਇਤੀ ਰਾਜ ਦੀ ਸ਼ੁਰੂਆਤ ਹੋਈਸਮੇਂ ਸਮੇਂ ’ਤੇ ਇਹਨਾਂ ਦੇ ਨਿਯਮ ਬਦਲਦੇ ਰਹੇ ਹਨਕਦੇ ਕੋਈ ਧਿਰ ਵੱਧ ਮੈਂਬਰ ਜਿਤਾ ਕੇ ਆਪਣਾ ਸਰਪੰਚ ਚੁਣ ਲੈਂਦੀ, ਕਦੇ ਸਰਪੰਚ ਵੋਟਰਾਂ ਵੱਲੋਂ ਸਿੱਧੇ ਰੂਪ ਵਿੱਚ ਚੁਣੇ ਜਾਂਦੇ

ਪਿੰਡਾਂ ਵਿੱਚ ਪੰਚਾਇਤਾਂ ਪਿੰਡ ਦਾ ਵਿਕਾਸ ਕਰਨ ਲਈ, ਪਿੰਡ ਵਾਸੀਆਂ ਦੀ ਭਲਾਈ ਲਈ ਬਣਾਈਆਂ ਜਾਂਦੀਆਂ ਹਨਪਰ ਅਸਲ ਮੁੱਦੇ ਤੋਂ ਹਟ ਕੇ ਬਥੇਰਾ ਕੁਝ ਅਜਿਹਾ ਹੁੰਦਾ ਹੈ ਜੋ ਨਹੀਂ ਹੋਣਾ ਚਾਹੀਦਾਪੰਚਾਇਤਾਂ ਵਿੱਚ ਔਰਤਾਂ ਲਈ ਵੀ ਰਾਖਵਾਂਕਰਨ ਹੁੰਦਾ ਹੈਜਦੋਂ ਉਹ ਪੰਚ ਜਾਂ ਸਰਪੰਚ ਬਣਦੀਆਂ ਹਨ ਤਾਂ ਉਹਨਾਂ ਨੂੰ ਮਿਲੇ ਅਧਿਕਾਰਾਂ ਦਾ, ਸ਼ਕਤੀਆਂ ਦਾ ਇਸਤੇਮਾਲ ਬਹੁਤੀ ਵਾਰ ਮਰਦ ਹੀ ਕਰਦੇ ਹਨ, ਉਹ ਤਾਂ ਸਿਰਫ਼ ਘਰ ਦੇ ਕੰਮ ਧੰਦੇ ਕਰਦਿਆਂ ਮਿੱਟੀ ਨਾਲ, ਆਟੇ ਨਾਲ ਜਾਂ ਗੋਹੇ ਨਾਲ ਲਿਬੜੇ ਹੱਥਾਂ ਨੂੰ ਧੋ ਕੇ ਆਪਣੇ ਹੀ ਕੱਪੜਿਆਂ ਨਾਲ ਹੱਥ ਪੂੰਝ ਕੇ ਦਸਖ਼ਤ ਕਰਦੀਆਂ ਜਾਂ ਅੰਗੂਠਾ ਹੀ ਲਗਾਉਂਦੀਆਂ ਹਨਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਕਾਗਜ਼ਾਂ ’ਤੇ ਕੀ ਲਿਖਿਆ ਹੈਪਰ ਹਮੇਸ਼ਾ ਇਸ ਤਰ੍ਹਾਂ ਨਹੀਂ ਹੁੰਦਾ ਕਈ ਬੀਬੀਆਂ ਮਰਦਾਂ ਨਾਲੋਂ ਵੀ ਤੇਜ਼ ਹੁੰਦੀਆਂ ਪਿੰਡ ਦੇ ਕੰਮ ਕਰਨ ਨੂੰਪਿੰਡ ਦੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਸਰਪੰਚ ਬਣ ਕੇ ਪਿੰਡਾਂ ਨੂੰ ਨਮੂਨੇ ਦੇ ਪਿੰਡ ਬਣਾ ਰਹੀਆਂ ਹਨ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈਗਲੀਆਂ ਨਾਲੀਆਂ, ਰਾਹ, ਪਹੀਆਂ, ਫਿਰਨੀਆਂ ਸਭ ਪੱਕੀਆਂ ਹੀ ਪੱਕੀਆਂਰੌਸ਼ਨੀਆਂ ਵਾਲੇ ਪਾਰਕ

ਜਦੋਂ ਦਾ ਰੌਲਾ ਪਿਆ ਹੈ ਕਿ ਰੁੱਖਾਂ ਦੀ ਕਟਾਈ ਐਨੀ ਕੁ ਹੋ ਚੁੱਕੀ ਹੈ, ਸਾਨੂੰ ਸਾਹ ਲੈਣਾ ਵੀ ਔਖਾ ਹੋ ਜਾਵੇਗਾ ਤਾਂ ਸੂਝਵਾਨ ਪਰਉਪਕਾਰੀ ਇਨਸਾਨਾਂ ਦੀ ਹਿੰਮਤ ਨਾਲ ਰੁੱਖ ਬੂਟੇ ਲਾਉਣ ਦਾ ਰੁਝਾਨ ਵੀ ਵਧਿਆ ਹੈਸਭ ਕੰਮ ਪੱਕੇ, ਚੰਗੀ ਤਰ੍ਹਾਂ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਹਨਕੱਚਾ ਕੰਮ ਰਹਿ ਗਿਆ ਕਿ ਬਹੁਤੇ ਪਿੰਡਾਂ ਵਾਲੇ ਆਪਣੇ ਬੱਚਿਆਂ ਨੂੰ ਬਚਾਉਣ ਵਿੱਚ ਅਸਮਰੱਥ ਰਹੇ… … ਇੱਕ ਪਿੰਡ ਵਿੱਚ ਪਿਛਲੀ ਵਾਰ ਬਹੁਤ ਚੰਗਾ ਪੜ੍ਹਿਆ ਲਿਖਿਆ ਵਿਅਕਤੀ ਸਰਪੰਚ ਬਣਿਆਉਸ ਨੇ ਪਿੰਡ ਦੇ ਹਰ ਕੰਮ ਬੜੇ ਸੁਚੱਜੇ ਤਰੀਕੇ ਨਾਲ ਕਰਵਾਏਪਿੰਡ ਦੀ ਨੁਹਾਰ ਬਦਲ ਕੇ ਰੱਖ ਦਿੱਤੀਪਰ ਇੱਕ ਕੰਮ ਰੋਕਣ ਵਿੱਚ ਉਹ ਅਸਮਰੱਥ ਅਤੇ ਬੇਵੱਸ ਰਿਹਾ, ਉਹ ਸੀ ਪਿੰਡ ਵਿੱਚ ਨਸ਼ਿਆਂ ਦੀ ਆਮਦਵੱਡੀ ਗੱਲ ਇਹ ਹੁੰਦੀ ਕਿ ਉਹ ਪਿੰਡ ਨੂੰ ਨਸ਼ਾ-ਮੁਕਤ ਬਣਾ ਸਕਦਾਸ਼ਾਇਦ ਉਸ ਨੇ ਆਪਣੇ ਤਰੀਕੇ ਨਾਲ ਕੋਸ਼ਿਸ਼ ਕੀਤੀਪਿੰਡ ਵਿੱਚ ਲਾਇਬਰੇਰੀ ਬਣਾਈ ਅਤੇ ਉਸ ਵਿੱਚ ਚੰਗੀਆਂ ਕਿਤਾਬਾਂ ਪੜ੍ਹਨ ਲਈ ਰੱਖੀਆਂਸ਼ਾਇਦ ਉਸ ਦਾ ਆਪਣਾ ਤਰੀਕਾ ਹੋ ਸਕਦਾ ਹੈ ਕਿ ਜੇਕਰ ਨੌਜਵਾਨ ਚੰਗੀਆਂ ਕਿਤਾਬਾਂ ਪੜ੍ਹਨਗੇ ਤਾਂ ਉਹਨਾਂ ਦੀ ਆਪਣੀ ਸੂਝ ਸਿਆਣਪ ਵਧੇਗੀ ਅਤੇ ਬੁਰਾਈਆਂ ਵਿੱਚ ਨਹੀਂ ਫਸਣਗੇ ਕੁਝ ਕੁ ਗਿਣਤੀ ਦੇ ਪਿੰਡ ਹੀ ਹੋਣਗੇ ਜਿਹੜੇ ਆਪਣੇ ਪਿੰਡਾਂ ਦੇ ਬੱਚਿਆਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰ ਸਕੇ ਹਨਕਈ ਬੀਬੀਆਂ ਵੀ ਕਹਿ ਦਿੰਦੀਆਂ ਨੇ, ‘ਕਿਤਾਬਾਂ ਨੇ ਕਿਹੜਾ ਖਾਣ ਨੂੰ ਦੇਣਾ ਐ’ ਚੰਗੀਆਂ ਕਿਤਾਬਾਂ ਸਿੱਧੇ ਰਾਹ ਤੋਰ ਸਕਦੀਆਂ ਹਨ। ਕਿਤਾਬਾਂ ਦੱਸਦੀਆਂ ਹਨ ਕਿ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ, ਸ਼ੁਰੂਆਤ ਛੋਟੇ ਕੰਮਾਂ ਤੋਂ ਹੋ ਸਕਦੀ ਹੈਸਾਡੇ ਨਿਆਣੇ ਛੋਟੇ ਕੰਮ ਨੂੰ ਹੱਥ ਪਾ ਕੇ ਰਾਜ਼ੀ ਨਹੀਂ, ਵੱਡਿਆਂ ਨੂੰ ਹੱਥ ਪੈਂਦੇ ਨਹੀਂ ਕੁਝ ਵੀ ਨਾ ਕਰਨ ਨਾਲੋਂ ਤਾਂ ਕੋਈ ਛੋਟਾ-ਮੋਟਾ ਕੰਮ ਹੀ ਕਰ ਲੈਣਾ ਚਾਹੀਦਾ ਹੈਕਿਤਾਬਾਂ ਮਹਾਨ ਬੰਦਿਆਂ ਦੇ ਸੰਘਰਸ਼ ਦੀਆਂ ਕਹਾਣੀਆਂ ਦੱਸਦੀਆਂ ਹਨ ਕਿ ਉਹ ਵੀ ਕੋਈ ਜੰਮਦੇ ਹੀ ਮਹਾਨ ਨਹੀਂ ਸੀ ਬਣ ਗਏ, ਉਹਨਾਂ ਨੂੰ ਵੀ ਬਹੁਤ ਚੁਣੌਤੀਆਂ ਆਈਆਂਉਹ ਵੀ ਕਈ ਵਾਰ ਹਾਰੇ, ਕਈ ਵਾਰ ਡਿਗੇਵੱਡੀ ਗੱਲ ਇਹ ਹੈ ਕਿ ਡਿਗਣ ਤੋਂ ਬਾਅਦ ਫਿਰ ਖੜ੍ਹੇ ਹੋਏਉਹ ਬਹੁਤ ਔਖਾਂ ਆਪਣੇ ਦਿਲ, ਦਿਮਾਗ਼ ਅਤੇ ਸਰੀਰਾਂ ’ਤੇ ਝੱਲ ਕੇ ਮਹਾਨ ਬਣੇ ਸਨਜੀਵਨ ਨੂੰ ਬਦਲ ਦਿੰਦੀਆਂ ਹਨ ਕਿਤਾਬਾਂਆਪਣੇ ਬੱਚਿਆਂ ਨੂੰ ਚੰਗੇ ਸਾਹਿਤ ਨਾਲ ਜੋੜਨਾ ਬਹੁਤ ਜ਼ਰੂਰੀ ਹੈਇਹ ਤਾਂ ਹੀ ਹੋ ਸਕਦਾ ਹੈ ਜੇਕਰ ਚੁਣੇ ਗਏ ਪੰਚਾਂ ਸਰਪੰਚਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਦੀ ਕੀਮਤ ਪਤਾ ਹੋਵੇਗੀ

ਅਸੀਂ ਤਾਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਿੱਚ ਹੀ ਆਪਣੀ ਸ਼ਾਨ ਸਮਝਦੇ ਰਹੇਕਾਮਯਾਬੀ ਦੀਆਂ ਪੌੜੀਆਂ ਚੜ੍ਹਨ ਵਾਲਿਆਂ ਦੀਆਂ ਲੱਤਾਂ ਖਿੱਚਣ ਜੋਗੇ ਹੀ ਰਹਿ ਗਏਕਿਸੇ ਦੇ ਧੀ-ਪੁੱਤ ਦੀ ਗੱਲ ਨੂੰ ਵਧਾ ਚੜ੍ਹਾ ਕੇ ਕੀਤਾ ਜਾਂਦਾ ਹੈਕਿਸੇ ਦੇ ਘਰੇ ਕੁਝ ਬੁਰਾ ਹੁੰਦਾ ਹੈ, ਕਿਸੇ ਦਾ ਧੀ-ਪੁੱਤ ਗਲਤ ਰਾਹ ਤੁਰ ਪਿਆ, ਉਹਨਾਂ ਦੀ ਮਦਦ ਕਰਨ ਦੀ ਥਾਂ … … ਚੱਲ ਆਪਾਂ ਕੀ ਲੈਣਾ … … ਆਖ ਕੇ ਸਾਰ ਦਿੰਦੇ ਹਾਂ ਜਦੋਂ ਕਿ … … ਚੱਲ ਆਪਾਂ ਕੀ ਲੈਣਾ … … ਆਖ ਕੇ ਹੁਣ ਨਹੀਂ ਸਰ ਸਕਦਾਹੁਣ ਤਾਂ ਇੱਕ ਘਰ ਦੀ ਸਮੱਸਿਆ ਕਦੋਂ ਦੂਜੇ ਤੀਜੇ ਘਰ ਦੀ ਸਮੱਸਿਆ ਬਣ ਜਾਵੇ, ਪਤਾ ਹੀ ਨਹੀਂ ਲਗਦਾ

ਇੱਕ ਗੱਲ ਦੀ ਸਮਝ ਨਹੀਂ ਪੈਂਦੀ, ਸਵਾਲ ਹਮੇਸ਼ਾ ਜ਼ਿਹਨ ਵਿੱਚ ਘੁੰਮਦੇ ਰਹਿੰਦੇ ਹਨਚਲੋ ਵੋਟਾਂ ਪੈ ਜਾਣੀਆਂ ਹਨ, ਪੰਚ ਸਰਪੰਚ ਵੀ ਬਣ ਹੀ ਜਾਣੇ ਹਨਉਸ ਤੋਂ ਬਾਅਦ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਬਹੁਤ ਹੁੰਦੀਆਂ ਹਨਉਹਨਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਕਿਹੜੇ ਘਰ ਵਿੱਚ ਕੀ ਸਮੱਸਿਆ ਚੱਲ ਰਹੀ ਹੈਕਿਸ ਘਰ ਦਾ ਜਵਾਕ ਕਿਸੇ ਬੁਰਾਈ ਵਿੱਚ ਫਸ ਰਿਹਾ ਹੈ, ਕੌਣ ਕਰਜ਼ੇ ਤੋਂ ਪੀੜਤ ਹੈ, ਕਿਸ ਘਰ ਦੀ ਧੀ ਵਿਆਹੁਣ ਵਾਲੀ ਹੈ ਅਤੇ ਪਰਿਵਾਰ ਦੀ ਆਰਥਿਕ ਸਥਿਤੀ ਕਿਹੋ ਜਿਹੀ ਹੈ ਜੇ ਪੰਚ ਸਰਪੰਚ ਅਤੇ ਪਿੰਡ ਵਾਲੇ ਚਾਹੁਣ ਤਾਂ ਹਰ ਘਰ ਦੀ ਸਮੱਸਿਆ ਦਾ ਹੱਲ ਰਲਮਿਲ ਕੇ ਹੋ ਸਕਦਾ ਹੈਕਈ ਪਿੰਡ ਇਸ ਤਰ੍ਹਾਂ ਦੇ ਸੁਚੱਜੇ ਕੰਮ ਕਰ ਵੀ ਰਹੇ ਹਨ, ਉਹਨਾਂ ਤੋਂ ਸਿੱਖਣਾ ਬਣਦਾ ਹੈਜੋ ਸਮਾਂ ਅੱਜਕੱਲ੍ਹ ਚੱਲ ਰਿਹਾ ਹੈ, ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਆਂਢ-ਗੁਆਂਢ ਗਲੀ ਮੁਹੱਲੇ, ਪਿੰਡ ਨੂੰ, ਸ਼ਹਿਰ ਨੂੰ ਅਤੇ ਆਪਣੇ ਪੰਜਾਬ ਅਤੇ ਦੇਸ਼ ਨੂੰ ਬਚਾਉਣ ਲਈ ਚੰਗੇ, ਨੇਕ ਅਤੇ ਇਮਾਨਦਾਰ ਮਿਹਨਤੀ ਇਨਸਾਨਾਂ ਨੂੰ ਇਕੱਠੇ ਹੋਣਾ ਜ਼ਰੂਰੀ ਹੈਜੇ ਇੱਕ ਪਿੰਡ ਦੇ ਲੋਕ ਆਪਣੇ ਪਿੰਡ ਨੂੰ ਬੁਰਾਈ ਮੁਕਤ ਕਰ ਸਕਦੇ ਹਨ ਤਾਂ ਦੂਸਰੇ ਪਿੰਡ ਦੇ ਲੋਕ ਕਿਉਂ ਨਹੀਂ ਕਰ ਸਕਦੇਫ਼ੁਕਰਪੁਣੇ ਵਿੱਚ ਵੀ ਤਾਂ ਰੀਸ ਕਰ ਲੈਂਦੇ ਹਾਂ, ਫਿਰ ਚੰਗੇ ਕੰਮਾਂ ਵਿੱਚ ਰੀਸ ਕਿਉਂ ਨਹੀਂ ਹੋ ਸਕਦੀਇੱਕ ਵਾਰ ਸਾਰਾ ਕੁਝ ਰਲਮਿਲ ਕੇ ਚੰਗਾ ਕਰ ਕੇ ਤਾਂ ਵੇਖੀਏ, ਫਿਰ ਆਤਮ-ਸਨਮਾਨ ਨਾਲ ਭਰਿਆ ਬੰਦਾ ਟੌਹਰ ਵੀ ਮਾਰ ਦੇਵੇ, ਉਹ ਵੀ ਚੰਗੀ ਲਗਦੀ ਹੈਫਿਰ ‘ਰੱਬ ਨੇ ਤੋਟ ਕੋਈ ਨਾ ਰੱਖੀ’ ਵਰਗੇ ਗੀਤ ਵੀ ਚੰਗੇ ਲੱਗਣਗੇ‘ਪੰਜਾਬੀਆਂ ਦੀ ਸ਼ਾਨ ਵੱਖਰੀ’ ਵਾਲੀਆਂ ਗੱਲਾਂ ਵੀ ਚੰਗੀਆਂ ਲੱਗਣਗੀਆਂਜਦੋਂ ਕਿ ਅਜੋਕੇ ਹਾਲਾਤ ਇਸ ਤਰ੍ਹਾਂ ਦੇ ਹਨ ਸ਼ਾਨਦਾਰ ਪੰਜਾਬੀਆਂ ਦੀ ਸ਼ਾਨ ਤਾਂ ਕਿਤੇ ਨਜ਼ਰ ਨਹੀਂ ਆਉਂਦੀ, ਚਿਹਰਿਆਂ ਉੱਤੇ ਲਾਲੀ ਦੀ ਥਾਂ ਪਿਲੱਤਣ ਛਾਈ ਦਿਸਦੀ ਹੈ

ਬਹੁਤ ਕੁਝ ਗਵਾ ਲਿਆ, ਬਥੇਰੇ ਨੌਜਵਾਨ ਰਾਖ ਬਣ ਗਏ, ਬਥੇਰੇ ਜਹਾਜ਼ਾਂ ਵਿੱਚ ਚਾੜ੍ਹ ਕੇ ਪ੍ਰਦੇਸੀ ਬਣਾ ਦਿੱਤੇਬਥੇਰੇ ਇੱਥੇ ਬੇਰੁਜ਼ਗਾਰੀ ਨਾਲ ਲੜਦੇ ਦਿਹਾੜੀਆਂ ਕਰਨ ਲਈ ਮਜਬੂਰ ਹਨਘਰਾਂ ਵਿੱਚ ਬੈਠੇ ਵੀ ਸੁਰੱਖਿਅਤ ਨਹੀਂਮਾਵਾਂ, ਧੀਆਂ, ਭੈਣਾਂ ਨੂੰ ਪਤਾ ਨਹੀਂ ਉਹਨਾਂ ਦੇ ਲੁਟੇਰੇ ਬਣੇ ਜੰਮੇ ਜਾਏ ਕਿਹੜੇ ਵੇਲੇ ਉਹਨਾਂ ਦੀ ਕੁੱਟਮਾਰ ਕਰ ਕੇ ਲੁੱਟ ਲੈਣਇਹ ਗੱਲਾਂ ਆਮ ਹੁੰਦੀਆਂ ਹਨਪਰ ਸਾਰੇ ਬੱਚੇ ਵਿਗੜੇ ਨਹੀਂ, ਨਾ ਹੀ ਸਾਰੇ ਵਿਦੇਸ਼ਾਂ ਵਿੱਚ ਗਏ ਹਨਬਹੁਤ ਕੁਝ ਚੰਗਾ ਵੀ ਹੋ ਰਿਹਾ ਹੈਚੰਗੇ ਇਨਸਾਨ ਵੀ ਬਹੁਤ ਹਨਪਿੰਡਾਂ ਦੇ ਪੰਚ ਸਰਪੰਚ ਚੰਗੇ ਬੁਲਾਰਿਆਂ ਨੂੰ ਬੁਲਾ ਕੇ ਬੱਚਿਆਂ ਨੂੰ ਪ੍ਰੇਰਨਾ ਦੇਣ ਵਾਲੇ ਭਾਸ਼ਣ ਵੀ ਕਰਵਾ ਸਕਦੇ ਹਨਅੱਖਰਾਂ ਵਿੱਚ, ਸ਼ਬਦਾਂ ਵਿੱਚ ਬਹੁਤ ਤਾਕਤ ਹੁੰਦੀ ਹੈਪਤਾ ਨਹੀਂ ਕਿਹੜੇ ਸ਼ਬਦ ਦਾ ਵਾਰ ਕਿਸੇ ਦੇ ਅੰਦਰੋਂ ਬੁਰਾਈ ਦੀ ਜੜ੍ਹ ਪੁੱਟ ਦੇਵੇਇਹ ਕੋਈ ਔਖੇ ਕੰਮ ਨਹੀਂਪਰ ਇਹਨਾਂ ਚੰਗੇ ਕੰਮਾਂ ਦੀ ਜ਼ਿੰਮੇਵਾਰੀ ਚੁੱਕਣੀ ਪੈਣੀ ਹੈ। ਜਦੋਂ ਇਹੋ ਜਿਹੇ ਚੰਗੇ ਕੰਮਾਂ ਦੀ ਪਿਰਤ ਪੈਣ ਲੱਗ ਪਈ ਤਾਂ ਬੁਰਾਈਆਂ ਆਪੇ ਖ਼ਤਮ ਹੋ ਜਾਣਗੀਆਂ

ਜਦੋਂ ਸੁਧਾਰ ਕਰਨਾ ਹੋਵੇ, ਆਪਣੇ ਆਪ ਤੋਂ ਸ਼ੁਰੂ ਕਰਨਾ ਪੈਂਦਾ ਹੈਆਪਣੇ ਆਪ ਤੋਂ ਸ਼ੁਰੂ ਕਰਕੇ ਉਸ ਤੋਂ ਬਾਅਦ ਆਪਣੇ ਆਂਢ-ਗੁਆਂਢ, ਗਲੀ-ਮੁਹੱਲੇ, ਆਪਣਾ ਪਿੰਡ ਦਾ ਜੇ ਆਪਣੇ ਆਪਣੇ ਪਿੰਡ ਦੀ ਜ਼ਿੰਮੇਵਾਰੀ ਵੀ ਲਈ ਜਾਵੇ, ਇਹ ਹੀ ਦੇਸ਼ ਦੁਨੀਆਂ ਨੂੰ ਚੰਗੇ ਬਣਾਉਣ ਦੀ ਸ਼ੁਰੂਆਤ ਹੈਇਸ ਕੰਮ ਦੀ ਸ਼ੁਰੂਆਤ ਪਿੰਡਾਂ ਦੀਆਂ ਪੰਚਾਇਤਾਂ ਹੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰ ਸਕਦੀਆਂ ਹਨਚੰਗੇ ਪੜ੍ਹੇ-ਲਿਖੇ, ਸਿਆਣੇ, ਸੂਝਵਾਨ, ਨੇਕ, ਇਮਾਨਦਾਰ ਪੰਚ ਸਰਪੰਚ ਚੁਣੇ ਜਾਣਰੰਗਲੇ ਪੰਜਾਬ ਦਾ ਮਤਲਬ ਉੱਤੋਂ ਉੱਤੋਂ ਰੰਗ ਬਰੰਗੀ ਲਿੱਪਾ ਪੋਚੀ ਕਰਨਾ ਨਹੀਂ, ਰੰਗ ਬਰੰਗੇ ਕੱਪੜੇ ਪਵਾ ਕੇ ਪੰਜ ਦਸ ਪ੍ਰੋਗਰਾਮ ਕਰਵਾ ਕੇ ਭੰਗੜਾ ਪਵਾਉਣਾ ਵੀ ਨਹੀਂ, ਰੰਗਲੇ ਪੰਜਾਬ ਦਾ ਮਤਲਬ ਚੰਗਾ ਕਰਨ ਦੇ ਜੋਸ਼ ਨਾਲ ਭਖਦੇ ਚਿਹਰੇ, ਅੰਦਰ ਦੀ ਅੱਗ ਜਿਹੜੀ ਹਰ ਸਮੇਂ ਕੁਝ ਚੰਗਾ ਕਰਨ ਦੀ ਹਿੰਮਤ ਦੇਵੇ, ਜਿਹੜੀ ਅੱਗ ਵਿੱਚ ਬੁਰਾਈਆਂ ਸੜਨ ਅਤੇ ਨੇਕੀ ਅਤੇ ਇਮਾਨਦਾਰੀ ਹੋਰ ਲਿਸ਼ਕਾਂ ਮਾਰੇਇਹ ਸਭ ਜਮਾਤ ਦੀ ਕਰਾਮਾਤ ਹੋਵੇਗੀ, ਭਾਵ ਚੰਗੇ ਬੰਦੇ ਇਕੱਠੇ ਹੋਣ ਚੱਲ ਆਪਾਂ ਕੀ ਲੈਣਾ, ਆਖਿਆਂ ਹੁਣ ਨਹੀਂ ਸਰਨਾ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5358)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)

More articles from this author