KanwaljitKGill Pro7ਸ਼ੀਨਬੌਮ ਦੇ ਸੱਤਾ ਵਿੱਚ ਆਉਣ ਨੇ ਔਰਤਾਂ ਨੂੰ ਇੱਕ ਵੱਡਾ ਸੁਨੇਹਾ ਦਿੱਤਾ ਹੈ ਕਿ ਜ਼ਿੰਦਗੀ ਵਿੱਚ ਭਾਵੇਂ ਕਿਸੇ ਵੀ ਪ੍ਰਕਾਰ ...
(8 ਜੁਲਾਈ 2024)
ਇਸ ਸਮੇਂ ਪਾਠਕ: 350.


ਵਾਤਾਵਰਣ ਸਾਇੰਸਦਾਨ ਅਤੇ ਸਾਬਕਾ ਮੇਅਰ ਕਲੌਡੀਆ ਸ਼ੀਨਬੌਮ (
Claudia Sheinbaum) ਨੂੰ ਮੈਕਸੀਕੋ ਵਿਖੇ ਹੋਈਆਂ ਆਮ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ’ਤੇ ਮੈਕਸੀਕੋ ਦੀ ਪਹਿਲੀ ਔਰਤ ਰਾਸ਼ਟਰਪਤੀ ਬਣਨ ਦਾ ਮਾਣ ਪ੍ਰਾਪਤ ਹੋਇਆ ਹੈਮੈਕਸੀਕੋ ਦੇ 200 ਸਾਲ ਪੁਰਾਣੇ ਮਰਦ ਪ੍ਰਧਾਨ ਸਮਾਜ ਵਿੱਚ ਵਿਸ਼ਾਲ ਪੱਧਰ ’ਤੇ ਹੋਈਆਂ ਆਮ ਚੋਣਾਂ (2, ਜੂਨ 2024) ਵਿੱਚ ਸ਼ੀਨਬੌਮ ਦੀ ਇਸ ਜਿੱਤ ਨੂੰ ਇਤਿਹਾਸਿਕ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈਚੋਣ ਮੈਦਾਨ ਵਿੱਚ ਮੁੱਖ ਰੂਪ ਵਿੱਚ ਤਿੰਨ ਉਮੀਦਵਾਰਾਂ ਵਿਚਾਲੇ ਮੁਕਾਬਲਾ ਸੀਤੀਜੇ ਸਥਾਨ ’ਤੇ ਆਉਣ ਵਾਲੇ ਉਮੀਦਵਾਰ ਜਾਰਜ ਗਲਵੇਜ਼ (Jorge Galvez) ਨੂੰ ਸਭ ਤੋਂ ਘੱਟ ਵੋਟਾਂ (10.57%) ਮਿਲੀਆਂਐਕਸੋਚਿਲ ਗਲਵੇਜ਼ (X'ochitl Galvez) 28.11% ਵੋਟਾਂ ਲੈ ਕੇ ਦੂਜੇ ਸਥਾਨ ’ਤੇ ਰਹੀ, ਜਦੋਂ ਕਿ ਕਲੌਡੀਆ ਸ਼ੀਨਬੌਮ ਨੇ 61.18% ਵੋਟਾਂ ਪ੍ਰਾਪਤ ਕਰਨ ਉਪਰੰਤ ਆਪਣੇ ਵਿਰੋਧੀਆਂ ਨੂੰ ਹਰਾ ਕੇ ਇਤਿਹਾਸ ਸਿਰਜਿਆ ਹੈ

ਮੋਈਨਾ (Moena) ਪਾਰਟੀ ਦੇ ਪਹਿਲੇ ਪ੍ਰੈਜ਼ੀਡੈਂਟ ਲੋਪਸ ਓਬਰਾਡੋਰ ਤੋਂ ਬਾਅਦ ਕਲੌਡੀਆ ਸ਼ੀਨਬੌਮ 6 ਸਾਲਾਂ ਲਈ ਇਸ ਅਹੁਦੇ ’ਤੇ ਬਿਰਾਜਮਾਨ ਰਹੇਗੀਮੈਕਸੀਕੋ ਦੀ ਸਮੁੱਚੀ ਜਨਤਾ ਅਤੇ ਖਾਸ ਕਰਕੇ ਔਰਤਾਂ ਨੂੰ ਉਸ ਤੋਂ ਬਹੁਤ ਉਮੀਦਾਂ ਹਨਜਨਤਾ ਨੂੰ ਭਰੋਸਾ ਹੈ ਕਿ ਜੋ ਕੰਮ ਪਹਿਲੀਆਂ ਪਾਰਟੀਆਂ ਦੇ ਅਹੁਦੇਦਾਰ ਨਹੀਂ ਕਰ ਸਕੇ ਜਾਂ ਉਹ ਲੋਕਾਂ ਦੀਆਂ ਉਮੀਦਾਂ ’ਤੇ ਪੂਰੀ ਤਰ੍ਹਾਂ ਨਹੀਂ ਉੱਤਰੇ, ਉਹ ਕੰਮ ਹੁਣ ਵਧੇਰੇ ਸੁਚੱਜੇ ਢੰਗ ਨਾਲ ਹੋਣਗੇਭਾਵੇਂ ਮੈਕਸੀਕੋ ਦਾ ਸਮਾਜ ਮਰਦ ਪ੍ਰਧਾਨ ਰਿਹਾ ਹੈ, ਫਿਰ ਵੀ ਆਰਥਿਕ ਅਤੇ ਹੋਰ ਵਿਕਾਸ ਨਾਲ ਸੰਬੰਧਿਤ ਪ੍ਰੋਗਰਾਮ ਤੇ ਨੀਤੀਆਂ ਇਸ ਪ੍ਰਕਾਰ ਦੀਆਂ ਉਲੀਕੀਆਂ ਜਾਣਗੀਆਂ ਜਿਸ ਵਿੱਚ ਔਰਤਾਂ ਦੇ ਹਿਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾਮੈਕਸੀਕੋ ਵਿੱਚ ਕੁਝ ਇਲਾਕੇ ਇਹੋ ਜਿਹੇ ਹਨ, ਜਿੱਥੇ ਮੂਲ ਮੈਕਸੀਕਨ ਨਿਵਾਸੀ ਰਹਿੰਦੇ ਹਨਉਹ ਆਦੀਵਾਸੀ ਨਹੀਂ ਹਨ ਪਰ ਉਹਨਾਂ ਦਾ ਆਪਣਾ ਸਮਾਜਿਕ ਸੱਭਿਆਚਾਰਕ ਭਾਈਚਾਰਾ ਹੈਪ੍ਰੰਤੂ ਇਹ ਨਸਲਵਾਦ ਦਾ ਸ਼ਿਕਾਰ ਹੋ ਰਹੇ ਹਨਇਹਨਾਂ ਇਲਾਕਿਆਂ ਵਿੱਚ ਗਰੀਬੀ ਬਹੁਤ ਜ਼ਿਆਦਾ ਹੈ20% ਦੇ ਲਗਭਗ ਲੋਕ ਘੋਰ ਗਰੀਬੀ ਵਾਲੀ ਜ਼ਿੰਦਗੀ ਬਸਰ ਕਰ ਰਹੇ ਹਨਇਸ ਗਰੀਬੀ ਦਾ ਭਾਰ ਔਰਤ ਵਰਗ ਉੱਪਰ ਵਧੇਰੇ ਹੈਆਧੁਨਿਕ ਸਿਹਤ ਸਹੂਲਤਾਂ ਦੀ ਅਣਹੋਂਦ ਅਤੇ ਅਨਪੜ੍ਹਤਾ ਤੋਂ ਇਲਾਵਾ ਇਨ੍ਹਾਂ ਔਰਤਾਂ ਦੇ ਜ਼ਮੀਨੀ ਹੱਕ ਨਾਮਾਤਰ ਹਨਗਰੀਬੀ ਕਾਰਨ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਵੀ ਹੁੰਦੀਆਂ ਹਨਵੋਟਾਂ ਦਾ ਕਾਰਜ ਸਮਾਪਤ ਹੋਣ ਉਪਰੰਤ ਜਦੋਂ ਪ੍ਰੈੱਸ ਰਿਪੋਰਟਰਾਂ ਨੇ ਇਹਨਾਂ ਔਰਤਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਸਪਸ਼ਟ ਕਿਹਾ ਕਿ ਅਸੀਂ ਸ਼ੀਨਬੌਮ ਨੂੰ ਵੋਟਾਂ ਉਸਦੇ ਔਰਤ ਹੋਣ ਦੇ ਨਾਲ ਨਾਲ ਉਸਦੀ ਕਾਬਲੀਅਤ ਅਤੇ ਮੇਅਰ ਦੇ ਤੌਰ ’ਤੇ ਕੰਮ ਕਾਜ ਕਰਨ ਦੇ ਤਰੀਕੇ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਈਆਂ ਹਨਸ਼ੀਨਬੌਮ ਜਿਸ ਮੋਈਨਾ ਪਾਰਟੀ ਦੇ ਉਮੀਦਵਾਰ ਵਜੋਂ ਜਿੱਤੀ ਹੈ, ਉਸ ਦੀ ਵਿਚਾਰਧਾਰਾ ਖੱਬੇ ਪੱਖੀ ਹੋਣ ਕਾਰਨ ਲੋਕਾਂ ਦਾ ਵਿਸ਼ਵਾਸ ਹੈ ਕਿ ਇਹ ਪਾਰਟੀ ਲੋਕ ਪੱਖੀ ਕੰਮ ਕਾਜ ਨੂੰ ਪਹਿਲ ਦੇ ਅਧਾਰ ’ਤੇ ਕਰੇਗੀਇਸ ਵਾਸਤੇ ਹੁਣ ਸ਼ੀਨਬੌਮ ਉੱਪਰ ਸਭ ਦੀਆਂ ਆਸਾਂ ਉਮੀਦਾਂ ਟਿਕੀਆਂ ਹੋਈਆਂ ਹਨ

1962 ਵਿੱਚ ਜਨਮੀ ਸ਼ੀਨਬੌਮ ਨੇ ਫਿਜ਼ਿਕਸ ਦੀ ਗ੍ਰੈਜੂਏਸ਼ਨ ਤੋਂ ਬਾਅਦ ਉਚੇਰੀ ਪੜ੍ਹਾਈ ਦੀ ਡਿਗਰੀ ਵਾਤਾਵਰਣ ਨਾਲ ਸੰਬੰਧਿਤ ਵਿਸ਼ਿਆਂ ਵਿੱਚ ਪ੍ਰਾਪਤ ਕੀਤੀ, ਜਿਸ ਵਿੱਚ ਉਸ ਨੂੰ ਨੋਬਲ ਸ਼ਾਂਤੀ ਪੁਰਸਕਾਰ ਵੀ ਮਿਲਿਆਨੈਸ਼ਨਲ ਰੀਜਨਰੇਸ਼ਨ ਮੂਵਮੈਂਟ ਦੀ ਮਰੀਨਾ ਪਾਰਟੀ ਨੇ ਪਹਿਲਾਂ ਤੋਂ ਚਲੇ ਆ ਰਹੇ ਪ੍ਰੈਜ਼ੀਡੈਂਟ, ਲੋਪਸ ਓਬਰਾਡੋਰ ਤੋਂ ਬਾਅਦ ਮੌਜੂਦਾ ਆਮ ਚੋਣਾਂ ਦੌਰਾਨ ਸ਼ੀਨਬੌਮ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾਮੈਕਸੀਕੋ ਦੀਆਂ ਇਹ ਪਹਿਲੀਆਂ ਆਮ ਚੋਣਾਂ ਹਨ ਜਦੋਂ ਪ੍ਰੈਜ਼ੀਡੈਂਟ ਦੇ ਅਹੁਦੇ ਲਈ ਇੱਕ ਔਰਤ ਨੂੰ ਖੜ੍ਹਾ ਕੀਤਾ ਗਿਆਸ਼ੀਨਬੌਮ ਦਾ ਸਮਾਜਿਕ ਮੁੱਦਿਆਂ ਪ੍ਰਤੀ ਫ਼ਿਕਰ ਅਤੇ ਰਾਜਨੀਤਕ ਮਸਲਿਆਂ ਪ੍ਰਤੀ ਰੁਚੀ ਕਾਰਨ ਉਸਨੇ ਸ਼ਾਨਦਾਰ ਜਿੱਤ ਵੀ ਪ੍ਰਾਪਤ ਕੀਤੀਇਸ ਤੋਂ ਪਹਿਲੇ ਇਸੇ ਪਾਰਟੀ ਦੇ ਲੀਡਰ ਓਬਰਾਡੋਰ ਨੇ ਵੀ ਮੈਕਸੀਕੋ ਦੀ ਰਾਜਨੀਤੀ ਅਤੇ ਅਰਥਚਾਰੇ ਨੂੰ ਮੁੜ ਸੰਵਾਰਨ ਦੇ ਪੁਰਜ਼ੋਰ ਯਤਨ ਕੀਤੇ ਸਨਪਰ ਵਿਰੋਧੀ ਪਾਰਟੀਆਂ ਨੇ ਉਸ ਨੂੰ ਕਈ ਮੁੱਦਿਆਂ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਸੀਜਿਵੇਂ ਕੰਮ ਵਿੱਚ ਰੁਕਾਵਟਾਂ ਪਾਉਣੀਆਂ, ਉਲੀਕੇ ਗਏ ਪ੍ਰੋਗਰਾਮ ਵਿੱਚ ਬੇਤੁਕੀਆਂ ਗਲਤੀਆਂ ਕੱਢਣੀਆਂ, ਜਾਂ ਦੂਸ਼ਣਬਾਜ਼ੀ ਕਰਨਾ ਵਿਰੋਧੀ ਧਿਰਾਂ ਦਾ ਆਮ ਹੀ ਕੰਮ ਹੁੰਦਾ ਹੈਕੋਈ ਵੀ ਸੱਤਾਧਾਰੀ ਪਾਰਟੀ ਜਾਂ ਸ਼ਖਸੀਅਤ ਕਿਸੇ ਕਾਰਨ ਜਦੋਂ ਵੱਡੀ ਗਿਣਤੀ ਦੇ ਮੁਫਾਦਾਂ ਨੂੰ ਪੂਰਾ ਕਰਨ ਵਿੱਚ ਸਫਲ ਨਹੀਂ ਹੁੰਦੀ ਜਾਂ ਉਹ ਕੁਝ ਕੁ ਮੁੱਠੀ ਭਰ ਲੋਕਾਂ ਦੇ ਹੱਥਾਂ ਵਿੱਚ ਖੇਡਣ ਲਗਦੀ ਹੈ ਤੇ ਲੋਕਾਂ ਦੇ ਆਮ ਮੁੱਦੇ ਸਿੱਖਿਆ, ਸਿਹਤ, ਰੁਜ਼ਗਾਰ ਆਦਿ ਨਜ਼ਰ ਅੰਦਾਜ਼ ਹੁੰਦੇ ਹਨ ਤਾਂ ਉਸ ਸੱਤਾ ਦਾ ਬਦਲਾਓ ਨਿਸ਼ਚਿਤ ਹੁੰਦਾ ਹੈਇਸ ਸਮੇਂ ਮੈਕਸੀਕੋ ਕੁਝ ਇਸੇ ਪ੍ਰਕਾਰ ਦੀ ਸਥਿਤੀ ਵਿੱਚੋਂ ਲੰਘ ਰਿਹਾ ਸੀਇਸ ਵਾਸਤੇ ਲੋਕ ਵੀ ਤਬਦੀਲੀ ਚਾਹੁੰਦੇ ਸਨਸ਼ੀਨਬੌਮ ਦੇ ਸੱਤਾ ਵਿੱਚ ਆਉਣ ਤੋਂ ਭਾਵ ਹੈ ਮੈਕਸੀਕੋ, ਜਿੱਥੇ 200 ਸਾਲਾਂ ਤੋਂ ਮਰਦ ਪ੍ਰਧਾਨ ਸਮਾਜ ਚਲਿਆ ਆ ਰਿਹਾ ਹੈ, ਧਾਰਮਿਕ ਤੌਰ ’ਤੇ ਲੋਕ ਕੈਥੋਲਿਕ ਵਿਚਾਰਧਾਰਾ ਦੇ ਹਨ, ਰਾਜਨੀਤਿਕ ਕਾਰਜਾਂ ਵਿੱਚ ਵੱਡੇ ਕਾਰਪੋਰੇਟ ਘਰਾਣਿਆਂ ਦੀ ਦਖਲਅੰਦਾਜ਼ੀ ਹੈ, ਹੁਣ ਉਨ੍ਹਾਂ ਦੀ ਯਹੂਦੀ ਭਾਈਚਾਰੇ ਤੋਂ ਇੱਕ ਔਰਤ ਲੀਡਰ ਹੋਵੇਗੀ, ਜਿਹੜੀ ਉੱਚ ਸਿੱਖਿਆ ਪ੍ਰਾਪਤ ਸਾਇੰਸਦਾਨ ਅਤੇ ਵਾਤਾਵਰਣ ਮਾਹਰ ਹੈਪਹਿਲੀ ਅਕਤੂਬਰ 2024 ਨੂੰ ਔਫਿਸ ਸੰਭਾਲਣ ਤੋਂ ਬਾਅਦ ਨਵੀਂ ਲੀਡਰਸ਼ਿੱਪ ਨੂੰ ਪੁਰਾਣੀਆਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਨਾਲ ਜੂਝਣਾ ਪਵੇਗਾ ਅਤੇ ਕਈ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾਕੁਝ ਮੁੱਖ ਚੁਣੌਤੀਆਂ ਇਹ ਹਨ:

ਆਮ ਸੁਰੱਖਿਆ ਨਾਲ ਸੰਬੰਧਿਤ ਮਸਲੇ, ਡਰੱਗ ਮਾਫੀਆ ਅਤੇ ਸੋਚੇ ਸਮਝੇ ਢੰਗ ਨਾਲ ਹੁੰਦੇ ਜੁਰਮ, ਖਾਸ ਸਮੁਦਾਇ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਉੱਪਰ ਹੁੰਦੇ ਕਤਲੇਆਮ ਦੇ ਕੇਸ, ਔਰਤਾਂ ਵਿਰੁੱਧ ਘਰੇਲੂ ਹਿੰਸਾ, ਆਰਥਿਕਤਾ ਨਾਲ ਸੰਬੰਧਿਤ ਮਸਲੇ, ਖਾਸ ਤੌਰ ’ਤੇ ਵਿੱਤੀ ਸੰਕਟ, ਗੁਆਂਢੀ ਦੇਸ਼ਾਂ ਨਾਲ ਦੁਵੱਲੇ ਵਪਾਰਕ ਸੰਬੰਧ, ਊਰਜਾ ਸਰੋਤ ਅਤੇ ਵਾਤਾਵਰਣ ਤਬਦੀਲੀ ਨਾਲ ਸੰਬੰਧਿਤ ਮੁਸ਼ਕਲਾਂ ਅਤੇ ਨਜਾਇਜ਼ ਢੰਗ ਤਰੀਕਿਆਂ ਨਾਲ ਹੁੰਦੀ ਮਾਈਗਰੇਸ਼ਨ ਆਦਿ

ਸਭ ਤੋਂ ਸਭ ਤੋਂ ਵੱਡੀ ਮੁਸ਼ਕਿਲ ਸੀ ਮੈਕਸੀਕੋ ਦੇ ਜੰਗਲਾਂ ਵੱਲੋਂ ਦੀ ਹੋ ਕੇ ਜਾਂ ਦਰਿਆ ਆਦਿ ਪਾਰ ਕਰਕੇ ਲਾਤੀਨੀ ਅਤੇ ਦੱਖਣੀ ਅਮਰੀਕਾ ਦੇ ਪ੍ਰਵਾਸੀਆਂ ਦਾ ਅਮਰੀਕਾ ਦੀ ਧਰਤੀ ’ਤੇ ਪਹੁੰਚਣਾਮੈਕਸੀਕੋ ਦੇ ਗਰੀਬ ਲੋਕ ਵੀ ਮਜ਼ਦੂਰੀ ਅਤੇ ਹੋਰ ਨਿੱਕੇ ਮੋਟੇ ਕੰਮ ਦੀ ਭਾਲ ਖ਼ਾਤਰ ਅਮਰੀਕਾ ਵਿੱਚ ਦਾਖਲ ਹੋਣ ਦਾ ਯਤਨ ਕਰਦੇ ਰਹਿੰਦੇ ਹਨ ਅਤੇ ਉੱਥੇ ਲੁਕ ਛਿਪ ਕੇ ਰਹਿੰਦੇ ਹਨ ਅਮਰੀਕਾ ਦੀ ਸਰਕਾਰ ਮੰਨੇ ਚਾਹੇ ਨਾ, ਇਹ ਸਚਾਈ ਹੈ ਕਿ ਅਮਰੀਕਾ ਦੀ ਖੇਤੀਬਾੜੀ ਵਿੱਚ 40% ਤੋਂ 50% ਮੈਕਸੀਕਨ ਹੀ ਕੰਮ ਕਰਦੇ ਹਨ ਜਿਹੜੇ ਨਜਾਇਜ਼ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋ ਚੁੱਕੇ ਹਨਦੂਜੀ ਵੱਡੀ ਸਮੱਸਿਆ ਡਰੱਗ ਮਾਫੀਆ ਤੇ ਗੈਂਗਸਟਰਾਂ ਦੀ ਹੈਉਹ ਡਰੱਗ ਦੇ ਨਜਾਇਜ਼ ਧੰਦੇ ਦੇ ਨਾਲ ਨਾਲ ਗੈਂਗ ਹਿੰਸਾ ਵੀ ਕਰਦੇ ਹਨ ਅਤੇ ਵੱਡੀ ਪੱਧਰ ਦੀਆਂ ਲੁੱਟਾਂ ਖੋਹਾਂ ਨੂੰ ਅੰਜਾਮ ਦਿੰਦੇ ਹਨਇਹ ਇਸ ਵੇਲੇ ਵੱਡੀਆਂ ਚੁਣੌਤੀਆਂ ਹਨ ਜਿਨ੍ਹਾਂ ਦਾ ਤੁਰੰਤ ਹੱਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈਇਸ ਤੋਂ ਇਲਾਵਾ ਅਮਰੀਕਾ ਅਤੇ ਮੈਕਸੀਕੋ ਵਿਚਾਲੇ ਵਪਾਰ ਦਾ ਰੌਲਾ ਵੀ ਹੈਉਦਾਹਰਣ ਦੇ ਤੌਰ ’ਤੇ ਮੈਕਸੀਕੋ ਦੀ ਮੱਕੀ ਜੈਵਿਕ ਨਹੀਂ ਹੈਪਰ ਅਮਰੀਕਾ ਵਿੱਚ ਮੱਕੀ ਦੀਆਂ ਛੱਲੀਆਂ ਦੀ ਮੰਗ ਵਧੇਰੇ ਹੈਇਵੇਂ ਹੀ ਕੌਲੋਰੈਡੋ ਅਤੇ ਰੀਓ ਗਰਾਂਡ ਦੇ ਦਰਿਆਵਾਂ ਦੇ ਪਾਣੀ ਬਾਰੇ 1944 ਵਿੱਚ ਹੋਈ ਸੰਧੀ ਬਾਰੇ ਵੀ ਰੇੜਕਾ ਚੱਲ ਰਿਹਾ ਹੈ ਵਾਤਾਵਰਣ ਵਿੱਚ ਹੋਈਆਂ ਤਬਦੀਲੀਆਂ ਕਾਰਨ ਮੈਕਸੀਕੋ 80 ਸਾਲ ਪਹਿਲਾਂ ਹੋਏ ਸਮਝੌਤੇ ਮੁਤਾਬਕ ਅਮਰੀਕਾ ਨੂੰ ਪਾਣੀ ਦੇਣ ਤੋਂ ਇਨਕਾਰੀ ਹੈ

ਜਿੱਤ ਦੇ ਐਲਾਨ ਤੋਂ ਤੁਰੰਤ ਬਾਅਦ ਸ਼ੀਨਬੌਮ ਨੇ ਆਪਣੇ ਲੋਕਾਂ ਨੂੰ ਸੰਬੋਧਿਤ ਹੁੰਦੇ ਹੋਏ ਦੁਹਰਾਇਆ ਕਿ ਉਹ ਮੈਕਸੀਕੋ ਦੇ 200 ਸਾਲਾਂ ਦੀ ਜਮਹੂਰੀਅਤ ਦੇ ਕਾਲ ਦੌਰਾਨ ਪਹਿਲੀ ਔਰਤ ਪ੍ਰੈਜ਼ੀਡੈਂਟ ਬਣਨ ਜਾ ਰਹੀ ਹੈ, ਜਿਸਦੇ ਪਿੱਛੇ ਉਸ ਦੀਆਂ ਸਾਰੀਆਂ ਸਹੇਲੀਆਂ, ਨਾਨੀਆਂ, ਦਾਦੀਆਂ, ਮਾਵਾਂ ਭੈਣਾਂ, ਧੀਆਂ, ਦੋਹਤੀਆਂ ਤੇ ਪੋਤੀਆਂ ਦੀ ਨਿਰੰਤਰ ਅਤੇ ਸਖਤ ਘਾਲਣਾ ਦਾ ਯੋਗਦਾਨ ਹੈ, ਜਿਹੜੀਆਂ 200 ਸਾਲ ਤੋਂ ਮਰਦ ਪ੍ਰਧਾਨ ਸਮਾਜਿਕ ਵਰਤਾਰੇ ਤਹਿਤ ਅਧੀਨਗੀ ਵਾਲੀ ਜ਼ਿੰਦਗੀ ਬਸਰ ਕਰ ਰਹੀਆਂ ਸਨਹੁਣ ਇਸ ਵਰਤਾਰੇ ਵਿੱਚ ਸੋਧ ਕੀਤੀ ਜਾਵੇਗੀਮਰਦ-ਔਰਤ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕਰਨ ਦੇ ਯਤਨ ਕੀਤੇ ਜਾਣਗੇਮਰਦਾਂ ਦੇ ਭਰਪੂਰ ਸਾਥ ਨਾਲ ਔਰਤਾਂ ਦੇ ਜੀਵਨ ਸਤਰ ਵਿੱਚ ਸੁਧਾਰ ਕਰਨ ਦੇ ਯਤਨ ਕੀਤੇ ਜਾਣਗੇਸ਼ੀਨਬੌਮ ਨੇ ਭਰੋਸਾ ਦਿਵਾਇਆ ਹੈ ਕਿ ਆਰਥਿਕ-ਸਮਾਜਿਕ ਸੁਧਾਰਾਂ, ਨੀਤੀਆਂ ਤੇ ਪ੍ਰੋਗਰਾਮਾਂ ਨੂੰ ਔਰਤਾਂ ਦੇ ਦ੍ਰਿਸ਼ਟੀਕੋਣ ਤੋਂ ਵੀ ਵਿਚਾਰਿਆ ਤੇ ਲਾਗੂ ਕੀਤਾ ਜਾਵੇਗਾਹਰੇਕ ਨੀਤੀ ਅਤੇ ਪ੍ਰੋਗਰਾਮ ਜੈਂਡਰ ਸੰਵੇਦਨਸ਼ੀਲ ਹੋਵੇਗਾ

ਸੋ ਹੁਣ ਆਸ ਕੀਤੀ ਜਾਂਦੀ ਹੈ ਕਿ ਸ਼ੀਨਬੌਮ ਦੇ ਕਾਰਜ ਕਾਲ ਦੌਰਾਨ ਹੋਰ ਸਮੱਸਿਆਵਾਂ ਤੋਂ ਇਲਾਵਾ ਬੇਤਹਾਸ਼ਾ ਤੇ ਬੇਰੋਕ ਟੋਕ ਹੋ ਰਹੀਆਂ ਹਿੰਸਕ ਘਟਨਾਵਾਂ ਉੱਪਰ ਕਾਬੂ ਪਾਇਆ ਜਾਵੇਗਾਇਸ ਵਿੱਚ ਔਰਤਾਂ ਉੱਪਰ ਹੋ ਰਹੀਆਂ ਘਰੇਲੂ ਹਿੰਸਕ ਵਾਰਦਾਤਾਂ ਉੱਪਰ ਵਿਸ਼ੇਸ਼ ਤਵੱਜੋ ਦੇਣੀ ਬਣਦੀ ਹੈਨਜਾਇਜ਼ ਢੰਗਾਂ ਨਾਲ ਹੋ ਰਹੀ ਮਾਈਗਰੇਸ਼ਨ ਨੂੰ ਨਿਯਮਬੱਧ ਕਰਨ ਵਾਸਤੇ ਯੋਗ ਮਾਈਗਰੇਸ਼ਨ ਪਾਲਸੀ ਉਲੀਕੀ ਜਾਵੇ ਤਾਂ ਕਿ ਮਜਬੂਰੀ ਵਿੱਚ ਹੁੰਦੀ ਮਾਈਗਰੇਸ਼ਨ ਤਹਿਤ ਨੌਜਵਾਨਾਂ ਦੀਆਂ ਅਜਾਈਂ ਜਾਂਦੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਣਔਰਤਾਂ ਦੇ ਅਧਿਕਾਰਾਂ ਦੀ ਸਪਸ਼ਟ ਸੂਚੀ ਹੋਵੇ ਅਤੇ ਇਹਨਾਂ ਦੀ ਸਖ਼ਤੀ ਨਾਲ ਪਾਲਣਾ ਵੀ ਕੀਤੀ ਜਾਵੇਕੇਵਲ ਕਾਨੂੰਨ ਪਾਸ ਕਰ ਦੇਣ ਨਾਲ ਔਰਤ ਸਸ਼ਕਤੀਕਰਨ ਨਹੀਂ ਹੁੰਦਾਭਾਵੇਂ 70 ਸਾਲ ਪਹਿਲਾਂ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਗਿਆ ਸੀ ਪਰ ਅਜੇ ਵੀ ਇਸ ਅਧਿਕਾਰ ਦੀ ਵਰਤੋਂ ਮਰਦਾਂ ਦੀ ਦੇਖ ਰੇਖ ਅਧੀਨ ਹੀ ਹੁੰਦੀ ਆ ਰਹੀ ਹੈਇਸ ਬਾਰੇ ਔਰਤਾਂ ਨੂੰ ਜਾਗਰੂਕ ਅਤੇ ਸੁਚੇਤ ਕਰਨ ਦੀ ਜ਼ਰੂਰਤ ਹੈਸ਼ੀਨਬੌਮ ਨੇ ਆਪ ਵੀ ਕਿਹਾ ਕਿ ਅਕਤੂਬਰ ਤਕ ਔਫਿਸ ਗ੍ਰਹਿਣ ਕਰਨ ਉਪਰੰਤ ਉਹ ਮੁੱਖ ਰੂਪ ਵਿੱਚ ਸਮਾਜਿਕ ਮੁੱਦਿਆਂ ਉੱਪਰ ਆਪਣਾ ਧਿਆਨ ਕੇਂਦਰਿਤ ਕਰੇਗੀ, ਜਿਸ ਵਿੱਚ ਬੇਮੁਹਾਰੀਆਂ ਹਿੰਸਕ ਵਾਰਦਾਤਾਂ, ਖਾਸ ਕਰਕੇ ਔਰਤਾਂ ਉੱਪਰ ਹੁੰਦੀ ਘਰੇਲੂ ਹਿੰਸਾ ਨੂੰ ਠੱਲ੍ਹ ਪਾਉਣਾ ਅਤੇ ਆਮ ਨਾਗਰਿਕ ਨੂੰ ਸੁਰੱਖਿਆ ਪ੍ਰਦਾਨ ਕਰਨੀ ਵਿਸ਼ੇਸ਼ ਕਾਰਜ ਹੋਣਗੇਨਾਲ ਹੀ ਅਮਰੀਕਾ ਅਤੇ ਮੈਕਸੀਕੋ ਵਿਚਾਲੇ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਯਤਨ ਕੀਤੇ ਜਾਣਗੇ

ਸ਼ੀਨਬੌਮ ਦੇ ਸੱਤਾ ਵਿੱਚ ਆਉਣ ਨੇ ਔਰਤਾਂ ਨੂੰ ਇੱਕ ਵੱਡਾ ਸੁਨੇਹਾ ਦਿੱਤਾ ਹੈ ਕਿ ਜ਼ਿੰਦਗੀ ਵਿੱਚ ਭਾਵੇਂ ਕਿਸੇ ਵੀ ਪ੍ਰਕਾਰ ਦੀਆਂ ਔਕੜਾਂ, ਮੁਸ਼ਕਲਾਂ ਅਤੇ ਅੜਚਨਾਂ ਹੋਣ, ਜੇਕਰ ਉਹਨਾਂ ਦਾ ਦ੍ਰਿੜ੍ਹਤਾ ਨਾਲ ਮੁਕਾਬਲਾ ਕੀਤਾ ਜਾਵੇ ਤਾਂ ਤੁਸੀਂ ਕੋਈ ਵੀ ਮੁਕਾਮ ਹਾਸਲ ਕਰ ਸਕਦੇ ਹੋਪਹਿਲਾਂ ਸ਼ੀਨਬੌਮ ਦੀ ਨਾਮਜ਼ਦਗੀ ਅਤੇ ਬਾਅਦ ਵਿੱਚ ਉਸ ਦੀ ਜਿੱਤ ਉਪਰੰਤ ਦੂਜੀਆਂ ਪਾਰਟੀਆਂ ਅਤੇ ਵਿਰੋਧੀਆਂ ਵੱਲੋਂ ਉਸ ਦੀ ਵਿਚਾਰਧਾਰਾ ਅਤੇ ਕਾਬਲੀਅਤ ਬਾਰੇ ਅਨੇਕਾਂ ਹੀ ਸ਼ੰਕੇ ਅਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਸਨ, ਜਿਸਦਾ ਸ਼ੀਨਬੌਮ ਨੇ ਡਟ ਕੇ ਸਾਹਮਣਾ ਕੀਤਾਉਸ ਨੇ ਕਿਹਾ ਕਿ ਜੇਕਰ ਤੁਸੀਂ ਚਾਹੋ ਤਾਂ 200 ਸਾਲਾਂ ਪੁਰਾਣੀਆਂ ਪਿਰਤਾਂ ਨੂੰ ਵੀ ਮੋੜਾ ਦੇ ਕੇ ਇਤਿਹਾਸ ਸਿਰਜ ਸਕਦੇ ਹੋਸਾਡੇ ਭਾਰਤੀ ਸਮਾਜ ਵਿੱਚ ਅਨੇਕਾਂ ਹੀ ਬੁੱਧੀਮਾਨ, ਪੜ੍ਹੀਆਂ ਲਿਖੀਆਂ ਅਤੇ ਜਾਗਰੂਕ ਔਰਤਾਂ ਹਨ, ਉਨ੍ਹਾਂ ਨੂੰ ਆਪਣੀ ਕਾਬਲੀਅਤ ਅਤੇ ਹੁਨਰ ਨੂੰ ਪਛਾਣਦੇ ਹੋਏ ਅੱਗੇ ਆਉਣਾ ਚਾਹੀਦਾ ਹੈਮਰਦ ਔਰਤ ਬਰਾਬਰੀ ਦਾ ਸਮਾਜ ਸਿਰਜਣ ਵਾਸਤੇ ਪਿਛਾਂਹ ਖਿੱਚੂ ਕਦਰਾਂ ਕੀਮਤਾਂ ਨੂੰ ਨਕਾਰਦਿਆਂ ਇਨ੍ਹਾਂ ਔਰਤਾਂ ਨੂੰ ਹੀ ਪਹਿਲ ਕਦਮੀ ਕਰਨੀ ਪਵੇਗੀਯਾਦ ਰਹੇ ਕਿ ਉਹ ਉਦੇਸ਼ ਦੀ ਪ੍ਰਾਪਤੀ ਸਾਰਿਆਂ ਦੇ ਮਿਲਵਰਤਣ ਨਾਲ ਹੀ ਕੀਤੀ ਜਾ ਸਕਦੀ ਹੈਇਸ ਵਾਸਤੇ ਆਪ ਅਤੇ ਆਪਣੇ ਆਲੇ ਦੁਆਲੇ ਨੂੰ ਸਿੱਖਿਅਤ, ਸਿਹਤਮੰਦ ਅਤੇ ਮਾਨਸਿਕ ਤੌਰ ’ਤੇ ਸੁਰੱਖਿਅਤ ਬਣਾਉਣਾ ਲਾਜ਼ਮੀ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5117)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਪ੍ਰੋ. ਕੰਵਲਜੀਤ ਕੌਰ ਗਿੱਲ

ਪ੍ਰੋ. ਕੰਵਲਜੀਤ ਕੌਰ ਗਿੱਲ

Retired Professor, Dept of Economics, Punjabi University Patiala, Punjab, India.
Phone: (91 - 98551 - 22857)
Email: (kkgill207@gmail.com)