LehmberSTaggar 7ਇਸ ਵਾਰ ਦੀ ਚੋਣ ਮੁਹਿੰਮ ਵਿੱਚ ਇੱਕ ਸ਼ਬਦ ‘ਗਰੰਟੀ’ ਦੀ ਖੂਬ ਚਰਚਾ ਹੋ ਰਹੀ ਹੈ। ਰਾਜਨੀਤਿਕ ਪਾਰਟੀਆਂ ਵੱਲੋਂ ...
(16 ਮਈ 2024)
ਇਸ ਸਮੇਂ ਪਾਠਕ: 215.


ਅੰਤ ਕਈ ਮਹੀਨਿਆਂ ਦੇ ਭੰਬਲਭੂਸੇ ਤੋਂ ਬਾਅਦ
2024 ਦੀਆਂ ਲੋਕ ਸਭਾ ਚੋਣਾਂ ਸੰਬੰਧੀ ਪੰਜਾਬ ਪ੍ਰਾਂਤ ਦੀ ਚੋਣ ਸਥਿਤੀ ਲਗ ਭਗ ਪੂਰੀ ਤਰ੍ਹਾਂ ਸਪਸ਼ਟ ਹੋ ਗਈ ਹੈਪੰਜਾਬ ਵਿੱਚ ਚੋਣਾਂ ਸੰਬੰਧੀ ਪਿਛਲੇ ਕਈ ਮਹੀਨਿਆਂ ਤੋਂ ਮੁੱਖ ਤੌਰ ’ਤੇ ਦੋ ਭੰਬਲ਼ਭੂਸੇ ਚੱਲ ਰਹੇ ਹਨਪਹਿਲਾ ਇਹ ਕਿ ਕੀ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਚੋਣ ਸਮਝੌਤਾ ਹੋਵੇਗਾ ਜਾਂ ਨਹੀਂ, ਕਿਉਂਕਿ ਇਹ ਦੋਵੇਂ ਪਾਰਟੀਆਂ ਕੌਮੀ ਪੱਧਰ ’ਤੇ ਪਿਛਲੇ ਕਈ ਮਹੀਨਿਆਂ ਤੋਂ ਕਾਇਮ ਹੋ ਚੁੱਕੇ ‘ਇੰਡੀਆ’ ਗਠਜੋੜ ਦਾ ਹਿੱਸਾ ਹਨਦੋਹਾਂ ਪਾਰਟੀਆਂ ਦਾ ਦਿੱਲੀ, ਹਰਿਆਣਾ, ਗੁਜਰਾਤ, ਗੋਆ ਅਤੇ ਚੰਡੀਗੜ੍ਹ ਵਿੱਚ ਸਮਝੌਤਾ ਹੋ ਗਿਆ ਸੀਅਸਲ ਵਿੱਚ ਇਹ ਭੰਬਲ਼ਭੂਸਾ ਹਕੀਕੀ ਨਹੀਂ ਸੀ ਕਿਉਂਕਿ ਪੰਜਾਬ ਦੀ ਕਾਂਗਰਸ ਪਾਰਟੀ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੋਹਾਂ ਨੇ ਪਹਿਲੇ ਦਿਨ ਤੋਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਅਸੀਂ ਪੰਜਾਬ ਵਿੱਚ ਕੋਈ ਸਮਝੌਤਾ ਨਹੀਂ ਕਰਾਂਗੇ ਅਤੇ ਸਾਰੀਆਂ ਦੀਆਂ ਸਾਰੀਆਂ ਸੀਟਾਂ ਲੜਾਂਗੇਇਹ ਭੰਬਲਭੂਸਾ ਤਾਂ ਅਕਾਲੀ ਦਲ ਅਤੇ ਬੀਜੇਪੀ ਦੀ ਸੂਬਾਈ ਆਗੂਆਂ ਅਤੇ ਹਰ ਕਿਸਮ ਦੇ ਮੀਡੀਆ ਨੇ ਜਾਣ ਬੁੱਝ ਕੇ, ਮੱਲੋਮੱਲੀ ਆਪਣੀ ਮਹੱਤਤਾ ਅਤੇ ਟੀ.ਆਰ.ਪੀ. ਆਦਿ ਨੂੰ ਵਧਾਉਣ ਦੇ ਮੰਤਵ ਨਾਲ ਜਾਅਲੀ ਤੌਰ ’ਤੇ ਹੀ ਖੜ੍ਹਾ ਕੀਤਾ ਹੋਇਆ ਸੀਇਸ ਜਾਅਲੀ ਭੰਬਲਭੂਸੇ ਨੇ ਤਾਂ ਖਤਮ ਹੋਣਾ ਹੀ ਸੀ, ਸੋ ਦੋਹਾਂ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰ ਖੜ੍ਹੇ ਕਰਨ ਦੇ ਨਾਲ ਇਹ ਖਤਮ ਹੋ ਗਿਆਦੂਸਰਾ ਵੱਡਾ ਭੰਬਲ਼ਭੂਸਾ ਪੰਜਾਬ ਦੇ ਲੋਕਾਂ ਸਾਹਮਣੇ ਇਹ ਸੀ ਕਿ ਕੀ ਪੰਜਾਬ ਵਿੱਚ ਅਕਾਲੀ ਦਲ ਅਤੇ ਬੀ.ਜੇ.ਪੀ. ਵਿੱਚ ਮੁੜ ਤੋਂ ਚੋਣ ਗਠਜੋੜ ਹੋਵੇਗਾ ਕਿ ਨਹੀਂ ਜਿਹੜਾ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਅਤੇ ਇਤਿਹਾਸਕ ਕਿਸਾਨ ਸੰਘਰਸ਼ ਦੇ ਮਸਲੇ ’ਤੇ ਖਤਮ ਹੋ ਗਿਆ ਸੀਅਕਾਲੀ ਦਲ ਵਾਲੇ ਉੱਪਰੋਂ ਉੱਪਰੋਂ ਕਹਿਣ ਨੂੰ ਜੋ ਮਰਜ਼ੀ ਕਹੀ ਜਾਂਦੇ ਸੀ ਪਰ ਹਕੀਕਤ ਇਹ ਸੀ ਕਿ ਉਹ ਚਾਹੁੰਦੇ ਸਨ ਕਿ ਬੀ.ਜੇ.ਪੀ. ਨਾਲ ਸਾਡਾ ਗਠਜੋੜ ਹੋ ਜਾਵੇਬੀ.ਜੇ.ਪੀ. ਵਾਲੇ ਅਕਾਲੀ ਦਲ ਨੂੰ ਲਾਰੇ ਲਾਈ ਜਾ ਰਹੇ ਸੀਪਰ ਅੰਦਰੋਂ ਅੰਦਰੀ ਆਪਣੀ ਇੱਕ ਸੋਚੀ ਸਮਝੀ ਖਾਸ ਨੀਤੀ ’ਤੇ ਕੰਮ ਕਰ ਰਹੇ ਸਨਇਹ ਖਾਸ ਨੀਤੀ ਸੀ ਅਤੇ ਹੁਣ ਵੀ ਹੈ ਕਿ ਸਮੁੱਚੇ ਪੰਜਾਬ ਨੂੰ ਇੱਕ ਗੜਬੜ ਵਾਲਾ ਇਲਾਕਾ ਦਰਸਾਉਣਾ ਅਤੇ ਬਾਕੀ ਸਾਰੇ ਦੇਸ਼ ਨੂੰ ਪੰਜਾਬ ਦੇ ਵਿਰੁੱਧ ਖੜ੍ਹਾ ਕਰਕੇ 2024 ਦੀਆਂ ਲੋਕ ਸਭਾ ਚੋਣਾਂ ਜਿੱਤਣਾ ਬਿਲਕੁਲ ਉਸੇ ਤਰਜ਼ ’ਤੇ ਜਿਸ ਤਰਜ਼ ’ਤੇ 1985 ਵਿੱਚ ਕਾਂਗਰਸ ਪਾਰਟੀ ਨੇ ਲਾਮਿਸਾਲ ਜਿੱਤ ਪ੍ਰਾਪਤ ਕੀਤੀ ਸੀ2022 ਵਿੱਚ ਫਿਰੋਜ਼ਪੁਰ ਰੈਲੀ ਨੂੰ ਸੰਬੋਧਨ ਕਰਨ ਤੋਂ ਬਿਨਾਂ ਹੀ ਵਾਪਸ ਜਾਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਹ ਕਹਿਕੇ ਜਾਣਾ ਕਿ ‘ਅਪਨੇ ਸੀ.ਐੱਮ. ਕੋ ਥੈਂਕਸ ਕਹਿਨਾ ਕਿ ਮੈਂ ਬਠਿੰਡਾ ਏਅਰਪੋਰਟ ਤਕ ਜਿੰਦਾ ਲੌਟ ਪਾਇਆ’, ਇਸੇ ਨੀਤੀ ਦਾ ਨੰਗਾ ਚਿੱਟਾ ਪ੍ਰਗਟਾਵਾ ਸੀਇਹ ਰਣਨੀਤੀ ਅੱਜ ਵੀ ਜਾਰੀ ਹੈਕੇਵਲ ਅਕਾਲੀ ਦਲ ਨੂੰ ਹੀ ਨਹੀਂ ਬਲਕਿ ਪੰਜਾਬ ਦੀਆਂ ਸਮੂਹ ਰਾਜਨੀਤਕ ਪਾਰਟੀਆਂ ਅਤੇ ਖਾਸ ਕਰਕੇ ਪੰਜਾਬ ਦੇ ਸਮੂਹ ਲੋਕਾਂ ਨੂੰ ਚਾਹੀਦਾ ਹੈ ਕਿ ਮੋਦੀ ਦੀ ਇਸ ਖਤਰਨਾਕ ਨੀਯਤ ਅਤੇ ਨੀਤੀ ਨੂੰ ਸਮਝਣਅਕਾਲੀ ਦਲ ਨੂੰ ਲਾਰੇ ਲਾਈ ਜਾਣ ਦੀ ਦਾਅਪੇਚਕ ਨੀਤੀ ਨੂੰ ਜਾਰੀ ਰੱਖਦੇ ਹੋਏ 21 ਮਾਰਚ ਤਕ ਵੀ ਅਮਿਤ ਸ਼ਾਹ ਕਹੀ ਗਏ ਕਿ ਬਾਤਚੀਤ ਚੱਲ ਰਹੀ ਹੈਪਰ ਅਚਾਨਕ 26 ਮਾਰਚ ਨੂੰ ਅਮਿਤਸ਼ਾਹ ਨੇ ਐਲਾਨ ਕਰ ਦਿੱਤਾ ਕਿ ਬੀ.ਜੇ.ਪੀ. ਪੰਜਾਬ ਵਿੱਚ ਇਕੱਲੀ ਚੋਣ ਲੜੇਗੀਇਸ ਐਲਾਨ ਨਾਲ ਨਾ ਕੇਵਲ ਅਕਾਲੀ ਦਲ ਨੂੰ ਹੀ ਬਲਕਿ ਪੰਜਾਬ ਦੀ ਬੀ.ਜੇ.ਪੀ. ਦੇ ਵੱਡੇ ਛੋਟੇ ਆਗੂਆਂ ਨੂੰ ਵੀ ਵੱਡਾ ਝਟਕਾ ਲੱਗਾ. ਜਿਹੜੇ ਮੋਦੀ ਅਤੇ ਅਮਿਤਸ਼ਾਹ ਦੀ ਉਪਰੋਕਤ ‘ਚਾਣਕਿਆ ਨੀਤੀ’ ਨੂੰ ਸਮਝਣ ਤੋਂ ਅਸਮਰੱਥ ਹਨਇਨ੍ਹਾਂ ਸਮਝਣ ਤੋਂ ਅਸਮਰੱਥ ਆਗੂਆਂ ਵਿੱਚ ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਨਵੇਂ ਨਵੇਂ ‘ਸੰਘੀ’ ਸਜੇ ਵੀ ਸ਼ਾਮਲ ਹਨ

ਅਕਾਲੀ - ਬੀ.ਜੇ.ਪੀ. ਵਾਲੇ ਭੰਬਲਭੂਸੇ ਦਾ ਇੱਕ ਹਿੱਸਾ ਤਾਂ ਖਤਮ ਹੋ ਗਿਆ ਹੈ ਅਤੇ ਸਪਸ਼ਟ ਹੋ ਗਿਆ ਹੈ ਕਿ ਪੰਜਾਬ ਵਿੱਚ ਅਕਾਲੀ ਦਲ ਅਤੇ ਬੀ.ਜੇ.ਪੀ. ਵਾਲੇ ਵੱਖੋ ਵੱਖ ਲੜਨਗੇ ਪਰ ਇਸ ਭੰਬਲਭੂਸੇ ਦਾ ਇੱਕ ਵੱਡਾ ਹਿੱਸਾ ਉਸੇ ਤਰ੍ਹਾਂ ਬਰਕਰਾਰ ਹੈ ਕਿ ਜੇਕਰ ਅਕਾਲੀ ਦਲ ਦੇ ਕੁਝ ਉਮੀਦਵਾਰ ਜਿੱਤ ਜਾਣ ਤਾਂ ਉਹ ਕੇਂਦਰ ਵਿੱਚ ਸਰਕਾਰ ਬਣਾਉਣ ਲਈ ਕਿਸਦੇ ਨਾਲ ਜਾਣਗੇ? ‘ਇੰਡੀਆ’ ਵਾਲਿਆਂ ਨਾਲ ਜਾਣਗੇ ਜਾਂ ਫਿਰ ਮੋਦੀ ਅਮਿਤਸ਼ਾਹ ਜੁੰਡਲੀ ਨਾਲਜੇਕਰ ਅਕਾਲੀ ਦਲ ਇਹ ਭੰਬਲਭੂਸਾ ਦੂਰ ਨਹੀਂ ਕਰਦਾ ਤਾਂ ਸਪਸ਼ਟ ਹੈ ਕਿ ਅਕਾਲੀ ਦਲ ਵਾਲੇ ਬੀ.ਜੇ.ਪੀ. ਨਾਲ ਜਾਣ ਦੀ ਪਿਛਲ-ਝਾਕ ਵਿੱਚ ਉਲਝੇ ਹੋਏ ਹਨ ਇੱਥੇ ਅਸੀਂ ਅਕਾਲੀ ਦਲ ਨੂੰ ਕਹਿਣਾ ਚਾਹੁੰਦੇ ਹਾਂ ਕਿ ਪਿਛਲ-ਝਾਕ ਛੱਡੋ ਅਤੇ ਦੇਸ਼ ਨੂੰ ਬੀ.ਜੇ.ਪੀ. ਮੋਦੀ-ਸ਼ਾਹ ਦੀ ਫਿਰਕੂ ਫਾਸ਼ੀ ਵਿਚਾਰਧਾਰਾ ਵਾਲੀ ਸਰਕਾਰ ਤੋਂ ਛੁਟਕਾਰਾ ਦਿਵਾਉਣ ਲਈ ਚੱਲ ਰਹੀ ਲਹਿਰ ਦਾ ਹਿੱਸਾ ਬਣੋਠੀਕ ਹੈ ਕਿ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਪਰ ਇਸ ਸਮੇਂ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਖੇਤਰੀ ਪਾਰਟੀਆਂ ਜਿਵੇਂ ਕਿ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ, ਲਾਲੂ ਪ੍ਰਸਾਦ ਯਾਦਵ ਦੀ ਆਰ.ਜੇ.ਡੀ., ਤਾਮਿਲਨਾਡੂ ਦੀ ਡੀ.ਐੱਮ.ਕੇ., ਤਿਲੰਗਾਣਾ ਦੀ ਬੀ.ਆਰ.ਐੱਸ., ਝਾਰਖੰਡ ਦੀ ਝਾਰਖੰਡ ਮੁਕਤੀ ਮੋਰਚਾ, ਸ਼ਿਵਸੈਨਾ (ਉਧਵ ਠਾਕਰੇ), ਐੱਨ.ਸੀ.ਪੀ. (ਸ਼ਰਦ ਪਵਾਰ), ਜੰਮੂ ਕਸ਼ਮੀਰ ਦੀਆਂ ਨੈਸ਼ਨਲ ਕਾਨਫਰੰਸ ਅਤੇ ਪੀ.ਡੀ.ਪੀ., ਟੀ.ਐੱਮ.ਸੀ., ਅਤੇ ਹੋਰ ਕਈ ਖੇਤਰੀ ਪਾਰਟੀਆਂ ਬੀ.ਜੇ.ਪੀ. ਸਰਕਾਰ ਨੂੰ ਹਟਾਉਣ ਦੇ ਇੱਕੋ ਇੱਕ ਮੰਤਵ ਨਾਲ ‘ਇੰਡੀਆ’ ਗਠਜੋੜ ਦਾ ਹਿੱਸਾ ਹਨਸੀ.ਪੀ.ਆਈ. (ਐੱਮ) ਅਤੇ ਸੀ.ਪੀ.ਆਈ., ਸੀ.ਪੀ.ਆਈ. (ਐੱਮ-ਐੱਲ), ਲਿਬਰੇਸ਼ਨ, ਆਰ.ਐੱਸ ਪੀ., ਫਾਰਵਰਡ ਬਲਾਕ ਵਰਗੀਆਂ ਕਮਿਊਨਿਸਟ ਅਤੇ ਖੱਬੀਆਂ ਪਾਰਟੀਆਂ ਅਤੇ ਹੋਰ ਅਨੇਕਾਂ ਜਮਹੂਰੀ ਸੋਚ ਵਾਲੀਆਂ ਪਾਰਟੀਆਂ ਵੀ ਉਪਰੋਕਤ ਇੱਕੋ ਇੱਕ ਮੰਤਵ ਨਾਲ ਇਸ ਗਠਜੋੜ ਦਾ ਹਿੱਸਾ ਹਨਇਨ੍ਹਾਂ ਸਾਰੀਆਂ ਪਾਰਟੀਆਂ ਦੇ ਕਾਂਗਰਸ ਪਾਰਟੀ ਨਾਲ ਵੱਡੇ ਮੱਤਭੇਦ ਹਨ ਪਰ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਹਾਲ ਦੀ ਘੜੀ ਮੱਤਭੇਦਾਂ ਨੂੰ ਪਾਸੇ ਰੱਖਦਿਆਂ ਉਪਰੋਕਤ ਇੱਕੋ ਇੱਕ ਮੰਤਵ ਲਈ ਸਾਂਝ ਪਾਈ ਹੈਇਹ ਵੀ ਠੀਕ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਂਗਰਸ ਪਾਰਟੀ ਨਾਲ ਵੱਡੇ ਅਤੇ ਇਤਿਹਾਸਕ ਮੱਤਭੇਦ ਹਨ ਅਤੇ ਇਤਰਾਜ਼ ਹਨ ਪਰ ਇਨ੍ਹਾਂ ਨੂੰ ਹਾਲ ਦੀ ਘੜੀ ਪਾਸੇ ਰੱਖਕੇ ਅਕਾਲੀ ਦਲ ਨੂੰ ਬੀ.ਜੇ.ਪੀ. ਨੂੰ ਗੱਦੀ ਤੋਂ ਲਾਹੁਣ ਦੇ ਮਹਾਂ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈਇਸ ਸਮੇਂ ਅਕਾਲੀ ਪਾਰਟੀ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਕਾਂਗਰਸ ਪਾਰਟੀ ਹੁਣ ‘1984-85’ ਵਾਲੀ ਕਾਂਗਰਸ ਨਹੀਂ ਰਹੀਉਸ ਸਮੇਂ ਕਾਂਗਰਸ ਪਾਰਟੀ ਕੋਲ ਲੋਕ ਸਭਾ ਦੀਆਂ ‘400 ਤੋਂ ਪਾਰ’ 425 ਸੀਟਾਂ ਹੁੰਦੀਆਂ ਸਨ ਅਤੇ ਅੱਜ ਸਿਫਰ 52 ਸੀਟਾਂ ਹਨਇਸ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਜਿਸ ਬੀ.ਜੇ.ਪੀ. ਵੱਲ ਨੂੰ ਤੁਸੀਂ ਮੁੜ ਮੁੜ ਪਿੱਛੇ ਨੂੰ ਮੂੰਹ ਕਰਕੇ ਝਾਕ ਰਹੇ ਹੋ, ਉਸ ਨੇ ਕਿਹੜੀ ਪੰਜਾਬ ਨਾਲ, ਸਿੱਖਾਂ ਨਾਲ ਅਤੇ ਤੁਹਾਡੇ ਨਾਲ ਕੋਈ ਘੱਟ ਕੀਤੀ ਹੈਬੀ.ਜੇ.ਪੀ. ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟੁਕੜੇ ਕਰਕੇ ਹਰਿਆਣੇ ਦੀ ਵੱਖਰੀ ਕਮੇਟੀ ਬਣਾ ਕੇ ਉਸ ਉੱਤੇ ਕਬਜ਼ਾ ਕਰ ਲਿਆ ਹੈਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਲ ਬਦਲੀਆਂ ਕਰਵਾ ਕੇ ਤੁਹਾਡੇ ਤੋਂ ਖੋਹ ਲਿਆ ਹੈਤਖਤ ਸ਼੍ਰੀ ਪਟਨਾ ਸਾਹਿਬ ਅਤੇ ਤਖਤ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡਾਂ ਵਿੱਚੋਂ ਤੁਹਾਨੂੰ ਕੱਢ ਕੇ ਬਾਹਰ ਮਾਰਿਆ ਹੈ ‘ਬੰਦੀ ਸਿੰਘਾਂ’ ਨੂੰ ਰਿਹਾ ਕਰਨ ਦੀ ਤੁਹਾਡੀ ਮੰਗ ਨੂੰ ਮੋਦੀ ਦੀ ਸਰਕਾਰ ਮੰਨ ਕੇ ਮੁੱਕਰ ਗਈ ਹੈਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਂਦਰੀ ਸਰਕਾਰ ਨਾਲ ਉਪਰੋਕਤ ਮਸਲਿਆਂ ਤੇ ਗੱਲਬਾਤ ਕਰਨ ਲਈ ਸਥਾਪਤ ਕਮੇਟੀਆਂ ਨੂੰ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਇੱਥੋਂ ਤਕ ਕਿ ਗ੍ਰਹਿ ਮੰਤਰੀ ਵੀ ਸਮਾਂ ਦੇਣ ਲਈ ਤਿਆਰ ਨਹੀਂ ਹਨ ਅਤੇ ਤੁਹਾਡੀਆਂ ਲੇਲ੍ਹੜੀਆਂ ਕਢਵਾਈਆਂ ਜਾ ਰਹੀਆਂ ਹਨਦਲ ਬਦਲੀਆਂ ਕਰਵਾ ਕੇ ਤੁਹਾਡੀ ਪਾਰਟੀ ਨੂੰ ਲਗਾਤਾਰ ਤੋੜਿਆ ਜਾ ਰਿਹਾ ਹੈਮਲੂਕਾ ਪਰਿਵਾਰ, ਮਨਜੀਤ ਸਿੰਘ ਮੰਨਾ, ਸ਼ਹੀਦ ਜਥੇਦਾਰ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਤਰਨਜੀਤ ਸਿੰਘ ਸੰਧੂ ਦੀਆਂ ਤਾਜ਼ਾ ਉਦਾਹਰਣਾਂ ਤੁਹਾਡੇ ਸਾਹਮਣੇ ਹਨ… ਅਤੇ ਤੁਸੀਂ ਅਜੇ ਵੀ ਬੀ.ਜੇ.ਪੀ. ਵਲ ਨੂੰ ਲਲਚਾਈਆਂ ਹੋਈਆਂ ਅੱਖਾਂ ਨਾਲ ਦੇਖ ਰਹੇ ਹੋ ਇੱਥੇ ਅਸੀਂ ਇਹ ਵੀ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਸੰਬੰਧੀ ਸਾਡੇ ਉਪਰਕੋਤ ਵਿਚਾਰ ਸੀ.ਪੀ.ਆਈ. (ਐੱਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸ. ਸੁਖਵੀਰ ਸਿੰਘ ਬਾਦਲ ਨਾਲ ਹੋਈਆਂ ਕਈ ਮੁਲਾਕਾਤਾਂ ਵਿੱਚ ਉਨ੍ਹਾਂ ਸਾਹਮਣੇ ਪੇਸ਼ ਕਰ ਚੁੱਕੇ ਹਨਇਨ੍ਹਾਂ ਸੰਬੰਧੀ ਫੈਸਲਾ ਤਾਂ ਖੁਦ ਅਕਾਲੀ ਦਲ ਨੇ ਕਰਨਾ ਹੈ

ਜਿੱਥੋਂ ਤਕ ਆਮ ਆਦਮੀ ਪਾਰਟੀ ਦਾ ਸੰਬੰਧ ਹੈ, ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਭਗਵੰਤ ਮਾਨ ਨੇ ਅਮਲੀ ਤੌਰ ’ਤੇ ਇਸਦੀ ਸਾਰੀ ਜ਼ਿੰਮੇਵਾਰੀ ਸੰਭਾਲ ਲਈ ਹੈਭਗਵੰਤ ਮਾਨ ਦੇ ਇੱਧਰੋਂ ਉੱਧਰੋਂ ਫੜ ਕੇ, ਖਿੱਚ ਧੂਹ ਕੇ ਜਿਵੇਂ ਵੀ ਹੋ ਸਕਿਆ ਸਭ ਤੋਂ ਪਹਿਲਾਂ ਆਪਣੇ 13 ਨਗ (ਉਮੀਦਵਾਰ) ਪੂਰੇ ਕਰ ਲਏ ਹਨ ਇੱਥੇ ਹੀ ਬੱਸ ਨਹੀਂ ਭਗਵੰਤ ਮਾਨ ਸਾਹਿਬ ਤਾਂ ਆਪਣੀ ਪਾਰਟੀ ਦੀ ਚੋਣ ਮੁਹਿੰਮ ਚਲਾਉਣ ਲਈ ਆਸਾਮ, ਗੁਜਰਾਤ, ਝਾਰਖੰਡ ਤਕ ਗੇੜੇ ਮਾਰ ਰਹੇ ਹਨਭਗਵੰਤ ਮਾਨ ਤਿਹਾੜ ਜੇਲ੍ਹ ਵਿੱਚ ਕੇਜਰੀਵਾਲ ਨਾਲ ਮੁਲਾਕਾਤ ਵੀ ਕਰ ਆਏ ਹਨਬਾਕੀ ਪੰਜਾਬ ਦੀ ਚੋਣ ਮੁਹਿੰਮ ਤਾਂ ਉਨ੍ਹਾਂ ਨੇ ਚਲਾਉਣੀ ਹੀ ਚਲਾਉਣੀ ਹੈ

ਪੰਜਾਬ ਵਿੱਚ ਪਾਰਟੀ ਉਮੀਦਵਾਰਾਂ ਦੇ ਸੰਬੰਧੀ ਸਭ ਤੋਂ ਮਾੜੀ ਅਤੇ ਮੌਕਾਪ੍ਰਸਤ ਸਥਿਤੀ ਭਾਰਤੀ ਜਨਤਾ ਪਾਰਟੀ ਦੀ ਹੈਉਮੀਦਵਾਰਾਂ ਨੂੰ ਛੱਡੋ, ਇਸਦਾ ਤਾਂ ਪ੍ਰਧਾਨ (ਸੁਨੀਲ ਜਾਖੜ) ਵੀ ਦਲ ਬਦਲੂ ਹੈ ਜੋ ਆਪਣੇ ਬਾਪ ਸ਼੍ਰੀ ਬਲਰਾਮ ਜਖੜ ਦੀ ਜ਼ਿੰਦਗੀ ਭਰ ਦੀ ਵਿਰਾਸਤ ਨੂੰ ਛੱਡ ਕੇ ਮੋਦੀ-ਅਮਿਤ ਸ਼ਾਹ ਦੇ ਚਰਨੀ ਲੱਗਾ ਹੋਇਆ ਹੈਤਿੰਨ ਚਾਰਾਂ ਨੂੰ ਛੱਡ ਕੇ ਇਸਦੇ ਬਾਕੀ ਲਗ ਭਗ ਸਾਰੇ ਉਮੀਦਵਾਰ ਵੀ ਦਲ ਬਦਲੂ ਹਨ ਜੋ ਆਪੋ ਆਪਣੀਆਂ ਪਾਰਟੀਆਂ ਅਤੇ ਵਿਰਾਸਤਾਂ ਤੋਂ ਬੇਮੁੱਖ ਹੋ ਕੇ ਮੋਦੀ ਸ਼ਾਹ ਜੁੰਡਲੀ ਦੇ ਗੜਵੱਈ ਬਣੇ ਹੋਏ ਹਨਵਿਚਾਰੇ ਪੁਰਾਣੇ ਅਤੇ ‘ਟਕਸਾਲੀ’ ਭਾਜਪਾਈਆਂ ਨੂੰ ਇਸ ਸਮੇਂ ਉਨ੍ਹਾਂ ਦੀ ਆਪਣੀ ਹੀ ਪਾਰਟੀ ਵਿੱਚ ਕੋਈ ਟਕੇ ਸੇਰ ਵੀ ਨਹੀਂ ਪੁੱਛ ਰਿਹਾ

ਹਮੇਸ਼ਾ ਦੀ ਤਰ੍ਹਾਂ ਕਾਂਗਰਸ ਪਾਰਟੀ ਇਸ ਵਾਰ ਵੀ ਇਸ ਸਮੇਂ (ਜਿਸ ਸਮੇਂ ਅਸੀਂ ਇਹ ਲਿਖਤ ਲਿਖ ਰਹੇ ਹਾਂ) ਤਕ ਉਮੀਦਵਾਰਾਂ ਦੀ ਆਪਣੀ ਪੂਰੀ ਲਿਸਟ ਨਹੀਂ ਜਾਰੀ ਕਰ ਸਕੀ, ਪਰ ਆਸ ਹੈ ਕਿ ਇਹ ਲਿਖਤ ਪਾਠਕਾਂ ਤਕ ਪੁੱਜਣ ਤੋਂ ਪਹਿਲਾਂ ਪਹਿਲਾਂ ਇਹ ਲਿਸਟ ਆ ਜਾਵੇਗੀਕਾਂਗਰਸ ਪਾਰਟੀ ਦਾ ਇੱਕ ਇਹ ਪੁਰਾਣਾ ਅਤੇ ਰਵਾਇਤੀ ਸੱਭਿਆਚਾਰ ਹੈ ਕਿ ਸ਼ੁਰੂ ਸ਼ੁਰੂ ਵਿੱਚ ਪਾਰਟੀ ਵੱਲੋਂ ਹੀ ਐਲਾਨੇ ਗਏ ਉਮੀਦਵਾਰਾਂ ਵਿਰੁੱਧ ਪਾਰਟੀ ਅੰਦਰੋਂ ਆਵਾਜ਼ਾਂ ਉੱਠਣੀਆਂ ਹੀ ਹੁੰਦੀਆਂ ਹਨ ਪਰ ਹੌਲੀ ਹੌਲੀ ਸਭ ਠੀਕ ਹੋ ਜਾਂਦਾ ਹੁੰਦਾ ਹੈਇਸ ਵਾਰ ਵੀ ਅਜਿਹਾ ਹੀ ਹੋ ਰਿਹਾ ਹੈ ਅਤੇ ਹੋ ਜਾਵੇਗਾ

ਜਿੱਥੋਂ ਤਕ ਸਾਡੀ ਪਾਰਟੀ ਸੀ.ਪੀ.ਆਈ (ਐੱਮ) ਦਾ ਸੰਬੰਧ ਹੈ, ਅਸੀਂ ਲੰਬੇ ਸਮੇਂ ਤੋਂ ਇਨ੍ਹਾਂ ਚੋਣਾਂ ਵਿੱਚ ਹਿੱਸਾ ਲੈਣ ਦੀ ਤਿਆਰੀ ਕਰ ਰਹੇ ਸੀਪਾਰਟੀ ਨੇ ਲੜਨ ਵਾਸਤੇ ਪੰਜ ਸੀਟਾਂ ਵੀ ਚੁਣ ਲਈਆਂ ਸਨ ਅਤੇ ਉਮੀਦਵਾਰ ਵੀ ਐਲਾਨ ਦਿੱਤੇ ਗਏ ਸਨ ਪਰ ਅੰਤ ‘ਇੰਡੀਆ’ ਗਠਜੋੜ ਦੀ ਭਾਵਨਾ ਅਤੇ ਸੀ.ਪੀ.ਆਈ (ਐੱਮ) ਦੀ ਕੇਂਦਰੀ ਕਮੇਟੀ ਦੀ ਸੇਧ ਅਨੁਸਾਰ ਭਾਜਪਾ ਵਿਰੋਧੀ ਵੋਟਾਂ ਵਿੱਚ ਵੰਡ ਨੂੰ ਰੋਕਣ ਦੇ ਮੰਤਵ ਨਾਲ ਪਾਰਟੀ ਨੇ ਪੰਜਾਬ ਵਿੱਚ ਸਿਰਫ ਇੱਕ ਲੋਕ ਸਭਾ ਸੀਟ ਜਲੰਧਰ (ਰਿਜ਼ਰਵ) ਹੀ ਲੜਨ ਦਾ ਫੈਸਲਾ ਕੀਤਾ ਹੈਕਾਮਰੇਡ ਪ੍ਰਸ਼ੋਤਮ ਲਾਲ ਬਿਲਗਾ ਜਲੰਧਰ (ਰਿਜ਼ਰਵ) ਤੋਂ ਪਾਰਟੀ ਦੇ ਉਮੀਦਵਾਰ ਹਨ ਅਤੇ ਸਾਰੇ ਪੰਜਾਬ ਦੀ ਪਾਰਟੀ ਇਸ ਸੀਟ ਨੂੰ ਜਿੱਤਣ ਦੇ ਉਦੇਸ਼ ਨਾਲ ਦਿਨ ਰਾਤ ਇੱਕ ਕਰਕੇ ਲੜ ਰਹੀ ਹੈਇਸੇ ਤਰ੍ਹਾਂ ਸੀ.ਪੀ.ਆਈ. ਵੀ ਤਿੰਨ ਸੀਟਾਂ ਲੜ ਰਹੀ ਹੈਸੀ.ਪੀ.ਆਈ ਅਤੇ ਸੀ.ਪੀ.ਆਈ. (ਐੱਮ) ਦੋਵੇਂ ਪਾਰਟੀਆਂ ਕੁੱਲ 4 ਸੀਟਾਂ ਲੜ ਰਹੀਆਂ ਹਨ ਅਤੇ ਇਨ੍ਹਾਂ ਚਾਰਾਂ ਸੀਟਾਂ ’ਤੇ ਇੱਕ ਦੂਸਰੇ ਦੀ ਮੁਕੰਮਲ ਹਿਮਾਇਤ ਕਰ ਰਹੀਆਂ ਹਨ

ਭੈਣ ਮਾਇਆਵਤੀ ਦੀ ਬੀ.ਐੱਸ.ਪੀ. ਅਤੇ ਖਾਲਿਸਤਾਨ ਦੇ ਝੰਡਾ ਬਰਦਾਰ ਸ. ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ (ਅੰਮ੍ਰਿਤਸਰ) ਵੀ ਲਗ ਭਗ ਸਾਰੀਆਂ ਸੀਟਾਂ ਤੋਂ ਸ਼ੱਕੀ ਕਿਰਦਾਰ ਵਾਲੇ ਉਮੀਦਵਾਰ ਖੜ੍ਹੇ ਕਰਕੇ ਕਰਮਵਾਰ ਬੀ.ਜੇ.ਪੀ. ਵਿਰੋਧੀ ਦਲਿਤ ਅਤੇ ਸਿੱਖ ਵੋਟਰਾਂ ਨੂੰ ਵੰਡ ਕੇ ਬੀ.ਜੇ.ਪੀ. ਦੀ ਸੇਵਾ ਕਰ ਰਹੇ ਹਨ ਅਤੇ ਆਪੋ ਆਪਣੀ ‘ਡਿਊਟੀ’ ਨਿਭਾ ਰਹੇ ਹਨ

ਇਸ ਸਮੇਂ ਪੰਜਾਬ ਦਾ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ ਅਤੇ ਸਾਰੀਆਂ ਧਿਰਾਂ ਆਪੋ ਆਪਣੀ ਮੁਹਿੰਮ ਜ਼ੋਰ ਸ਼ੋਰ ਨਾਲ ਚਲਾ ਰਹੀਆਂ ਹਨ ਪਰ ਇਸ ਵਾਰ ਦੀ ਚੋਣ ਮੁਹਿੰਮ ਦਾ ਇੱਕ ਵੱਖਰਾ ਅਤੇ ਮਹੱਤਵਪੂਰਨ ਪੱਖ ਇਹ ਹੈ ਕਿ ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਦੇ ਬੈਨਰ ਹੇਠ ਪੰਜਾਬ ਦੇ ਲੱਖਾਂ ਕਿਸਾਨ ਇਸ ਵਾਰ ਦੀ ਚੋਣ ਮੁਹਿੰਮ ਵਿੱਚ ਇੱਕ ਮੂੰਹ ਹੋ ਕੇ ਬਹੁਤ ਹੀ ਸਰਗਰਮੀ ਅਤੇ ਜੋਸ਼ੋ ਖਰੋਸ਼ ਨਾਲ ਕੁੱਦੇ ਹੋਏ ਹਨਕਿਸਾਨ ਭਾਈਚਾਰੇ ਦਾ ਸਾਫ ਅਤੇ ਸਪਸ਼ਟ ਐਲਾਨ ਅਤੇ ਨਾਅਰਾ ਹੈ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਦੁਸ਼ਮਣ ਅਤੇ ਕਾਰਪੋਰੇਟ ਘਰਾਣਿਆਂ ਦੀ ਹਿਮਾਇਤੀ ਪਾਰਟੀ ਹੈ ਅਤੇ ਇਸ ਪਾਰਟੀ ਦੀ ਕੇਂਦਰੀ ਸਰਕਾਰ ਨੂੰ ਗੱਦੀ ਤੋਂ ਲਾਹੁਣਾ ਕਿਸਾਨਾਂ ਦਾ ਮੁੱਖ ਏਜੰਡਾ ਹੈਬਾਕੀ ਸਾਰੇ ਦੇਸ਼ ਵਾਂਗ ਪੰਜਾਬ ਵਿੱਚ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਹਜ਼ਾਰਾਂ ਦੇ ਇਕੱਠ ਕਰਕੇ ਬੀ.ਜੇ.ਪੀ. ਦੇ ਉਮੀਦਵਾਰਾਂ ਦਾ ਡਟਵਾਂ ਅਤੇ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈਬੀ.ਜੇ.ਪੀ. ਉਮੀਦਵਾਰਾਂ ਦਾ ਪਿੰਡਾਂ ਵਿੱਚ ਵੜਨਾ ਮੁਸ਼ਕਿਲ ਹੋਇਆ ਪਿਆ ਹੈ ਅਤੇ ਉਹ ਸਿਰਫ ਪੁਲਿਸ ਦੀ ਭਾਰੀ ਗਿਣਤੀ ਦੀ ਸਹਾਇਤਾ ਨਾਲ ਹੀ ਆਪਣੀ ਸਰਗਰਮੀ ਕਰ ਰਹੇ ਹਨਸੰਯੁਕਤ ਕਿਸਾਨ ਮੋਰਚੇ ਦੀ ਇਹ ਮੁਹਿੰਮ ਪਿਛਲੇ ਚਾਰ ਸਾਲਾਂ ਤੋਂ ਚੱਲ ਰਹੇ ਇਤਿਹਾਸਕ ਕਿਸਾਨ ਸੰਘਰਸ਼ ਦਾ ਹੀ ਇੱਕ ਪੜਾਅ ਹੈ ਅਤੇ ਅਸੀਂ ਹਮੇਸ਼ਾ ਦੀ ਤਰ੍ਹਾਂ ਕਿਸਾਨ ਸੰਘਰਸ਼ ਦੇ ਇਸ ਪੜਾਅ ਦਾ ਵੀ ਪੂਰਨ ਸਮਰਥਨ ਕਰਦੇ ਹਾਂ ਅਤੇ ਨਾਲ ਹੀ ਭਰਪੂਰ ਸ਼ਲਾਘਾ ਵੀ ਕਰਦੇ ਹਾਂਸਾਡਾ ਇਹ ਪੱਕਾ ਵਿਸ਼ਵਾਸ ਹੈ ਕਿ ਕਿਸਾਨਾਂ ਦਾ ਇਹ ਵਰਤਮਾਨ ਰੋਲ ਸਮੁੱਚੇ ਦੇਸ਼ ਦੇ ਨਾਲ ਨਾਲ ਹੀ ਪੰਜਾਬ ਵਿੱਚੋਂ ਵੀ ਬੀ.ਜੇ.ਪੀ. ਦਾ ਬੋਰੀਆ ਬਿਸਤਰਾ ਪੂਰੀ ਤਰ੍ਹਾਂ ਗੋਲ ਕਰਨ ਵਿੱਚ ਵੱਡਾ ਯੋਗਦਾਨ ਪਾਏਗਾ

ਇਸ ਵਾਰ ਦੀ ਚੋਣ ਮੁਹਿੰਮ ਵਿੱਚ ਇੱਕ ਸ਼ਬਦ ‘ਗਰੰਟੀ’ ਦੀ ਖੂਬ ਚਰਚਾ ਹੋ ਰਹੀ ਹੈਰਾਜਨੀਤਿਕ ਪਾਰਟੀਆਂ ਵੱਲੋਂ ਵਾਅਦੇ ਕਰਨ ਦੀ ਥਾਂ ਗਰੰਟੀਆਂ ਦਿੱਤੀਆਂ ਜਾ ਰਹੀਆਂ ਹਨਸਭ ਤੋਂ ਪਹਿਲਾਂ ਇਸ ਸ਼ਬਦ ਦੀ ਵਰਤੋਂ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਸੀ ਅਤੇ ਦੇਖੋ ਦੇਖੀ ਜਾਂ ਰੀਸੋ-ਰੀਸੀ ਹੋਰ ਪਾਰਟੀਆਂ ਵਾਲੇ ਵੀ ਵਾਅਦੇ ਕਰਨ ਦੀ ਥਾਂ ‘ਗਰੰਟੀਆਂ’ ਦੇਣ ਲੱਗ ਪਏ ਹਨਪੰਜਾਬ ਵਿੱਚ ਵੀ ਗਰੰਟੀਆਂ ਦੀ ਝੜੀ ਲੱਗੀ ਹੋਈ ਹੈਇਸ ਸਥਿਤੀ ਵਿੱਚ ਜਦੋਂ ਹਰ ਕੋਈ ਗਰੰਟੀਆਂ ਦੇ ਰਿਹਾ ਹੈ ਤਾਂ ਅਸੀਂ ਪੰਜਾਬ ਦੀਆਂ ਸਾਰੀਆਂ ਬੀ.ਜੇ.ਪੀ. ਵਿਰੋਧੀ ਰਾਜਨੀਤਿਕ ਪਾਰਟੀਆਂ, ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਸਾਰੀਆਂ ਕਿਸਾਨ ਜਥੇਬੰਦੀਆਂ, ਸਾਰੀਆਂ ਜਮਹੂਰੀਅਤ ਪਸੰਦ ਅਤੇ ਧਰਮਨਿਰਪੱਖ ਧਿਰਾਂ ਵੱਲੋਂ ਸਮੂਹ ਪੰਜਾਬ ਵਾਸੀਆਂ ਤੋਂ ਵੀ ਇੱਕ ਅਤੇ ਸਿਰਫ ਇੱਕ ਗਰੰਟੀ ਮੰਗਦੇ ਹਾਂਅਸੀਂ ਮੰਗ ਕਰਦੇ ਹਾਂ ਕਿ ਪੰਜਾਬੀਓ! ਗਰੰਟੀਆਂ ਦੇ ਇਸ ਦੌਰ ਵਿੱਚ ਤੁਸੀਂ ਵੀ ਇੱਕ ਗਰੰਟੀ ਦਿਓ ਕਿ ਬੀ.ਜੇ.ਪੀ. ਨੂੰ ਪੰਜਾਬ ਵਿੱਚੋਂ ਲੋਕ ਸਭਾ ਦੀ ਇੱਕ ਵੀ ਸੀਟ ਜਿੱਤਣ ਨਹੀਂ ਦਿਆਂਗੇਆਸ ਹੀ ਨਹੀਂ ਬਲਕਿ ਵਿਸ਼ਵਾਸ ਵੀ ਹੈ ਕਿ ਪੰਜਾਬੀ ਇਸ ਗਰੰਟੀ ਨੂੰ ਜ਼ਰੂਰ ਪੂਰਾ ਕਰਨਗੇ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4971)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਲਹਿੰਬਰ ਸਿੰਘ ਤੱਗੜ

ਲਹਿੰਬਰ ਸਿੰਘ ਤੱਗੜ

Phone: (91 - 94635 - 42023)

More articles from this author