MeenakshiRathore7ਚੱਲ ਚੱਲ, ਖੜ੍ਹਾ ਕੀ ਕਰਦਾਂ ... ਮੈਂ ਕੀ ਕਿਹਾ ... ਤੈਨੂੰ ਸਮਝ ਨ੍ਹੀਂ ਲੱਗੀ? ...
(1 ਨਵੰਬਰ 2016)

 

ਕਹਾਣੀਕਾਰ ਜਿੰਦਰ ਪੰਜਾਬੀ ਸਾਹਿਤ ਜਗਤ ਵਿਚ ਕਿਸੇ ਜਾਣ ਪਛਾਣ ਦਾ ਮੁਹਤਾਜ਼ ਨਹੀਂਉਹ ਇਕ ਬਹੁਪੱਖੀ ਸਖ਼ਸ਼ੀਅਤ ਦਾ ਮਾਲਕ ਹੈਉਹ ਹੁਣ ਤਕ ਦਰਜਨ ਦੇ ਕਰੀਬ ਕਿਤਾਬਾਂ ਲਿਖ ਚੁੱਕਾ ਹੈ‘ਚੰਡੀਗੜ੍ਹ ਵਾਇਆ ਨਵਾਂਸ਼ਹਿਰ’ ਉਸ ਦੀ ਸਵੈਜੀਵਨੀ ਹੈ, ਜਿਸ ਵਿਚ ਉਹ ‘ਮੈਂ’ ਮੂਲਕ ਵਿਧੀ ਰਾਹੀਂ ਪਾਠਕਾਂ ਦੇ ਸਨਮੁੱਖ ਹੁੰਦਾ ਹੈਸਮੁੱਚੇ ਬਿਰਤਾਂਤ ਵਿਚ 23 ਸਾਲ, 6 ਮਹੀਨੇ ਅਤੇ 13 ਦਿਨਾਂ ਦੀ ਸਰਕਾਰੀ ਨੌਕਰੀ ਦੌਰਾਨ ਦੀਆਂ ਚੋਣਵੀਆਂ ਘਟਨਾਵਾਂ ਦਾ ਵੇਰਵਾ ਹੈ, ਜਿਹਨਾਂ ਦੇ ਆਲੇ ਦੁਆਲੇ ਜੀਵਨ ਦੀਆਂ ਬਾਕੀ ਦੀਆਂ ਸਿਮ੍ਰਤੀਆਂ ਦਾ ਤਾਣਾ ਪੇਟਾ ਵੀ ਬੁਣਿਆ ਹੈਮਾਨਵੀ ਮਨ ਅੰਦਰ ਆਪਣੇ ਆਪ ਬਾਰੇ ਕੁਝ ਕਹਿਣ ਜਾਂ ਦੱਸਣ ਦੀ ਰੁਚੀ ਆਰੰਭ ਕਾਲ ਤੋਂ ਹੀ ਚਲੀ ਆਈ ਹੈਜਿੱਥੇ ਉੇਹ ਦੂਜਿਆਂ ਬਾਰੇ ਕੁਝ ਜਾਣਨਾ ਚਾਹੁੰਦਾ ਹੈ, ਉੱਥੇ ਆਪਣੇ ਬਾਰੇ ਦੱਸਣ ਦੀ ਇੱਛਾ ਵੀ ਰੱਖਦਾ ਹੈਮਨੁੱਖੀ ਮਨ ਦੀ ਇਸ ਬਿਰਤੀ ਵਿੱਚੋਂ ਹੀ ਸਵੈਜੀਵਨੀ ਦਾ ਜਨਮ ਹੁੰਦਾ ਹੈਵਾਸਤਵ ਵਿਚ ਗੱਦ ਸਾਹਿਤ ਦੇ ਬਹੁਤ ਸਾਰੇ ਰੂਪਾਂ ਵਿੱਚੋਂ ਸਵੈਜੀਵਨੀ ਹੀ ਇਕ ਅਜਿਹਾ ਰੂਪ ਹੈ ਜਿਸ ਵਿਚ ਲੇਖਕ ਆਪਣੇ ਆਪ ਦਾ, ਆਪਣੇ ਨਿੱਜੀ ਅਨੁਭਵ ਦਾ ਵਰਣਨ ਕਰਦਾ ਹੈਇਸ ਵਿਚ ਜੀਵਨ ਦਾ ਕ੍ਰਮਬੱਧ ਬਿਰਤਾਂਤ ਹੁੰਦਾ ਹੈ, ਜਿਸ ਦੇ ਵਿਸ਼ੇ ਵਸਤੂ ਵਿਚ ਸੱਚ ਅਤੇ ਝੂਠ ਦੀ ਪੁਸ਼ਟੀ ਕਰਨ ਵਾਲੀ ਅੰਤਰੀਵ ਸੂਝ ਅਤੇ ਦਿੱਬ ਦ੍ਰਿਸ਼ਟੀ ਦਾ ਹੋਣਾ ਜ਼ਰੂਰੀ ਹੈਇਸ ਪਰਿਪੇਖ ਤੋਂ ਵਾਚਿਆਂ ਜਿੰਦਰ ਦੀ ਸਵੈਜੀਵਨੀ ਵਿਸ਼ੇਸ਼ ਮਹੱਤਵ ਦੀ ਧਾਰਨੀ ਹੈਇਸ ਵਿਚਲੇ ਬਿਰਤਾਂਤਕੀ ਵੇਰਵੇ ਇਕ ਵੱਖਰੀ ਤਰ੍ਹਾਂ ਦਾ ਬਿਰਤਾਂਤ ਸਿਰਜਦੇ ਹਨ, ਜਿਹਨਾਂ ਨੂੰ ਬਿਰਤਾਂਤਕਾਰ ਨੇ ਵਿੱਕੋਲਿਤਰੇ 14 ਸਵੈਜੀਵਨੀ ਮੂਲਕ ਨਿਬੰਧਾਂ ਵਿਚ ਵੰਡਿਆ ਹੈਪਾਠ ਦਾ ਆਰੰਭ ਪਹਿਲੇ ਨਿਬੰਧ ‘ਸ਼ੁਰੂਆਤ’ ਦੇ ਰਾਹੀਂ ਬਿਨਾਂ ਕਿਸੇ ਭੂਮਿਕਾ ਦੇ ਚੌਂਤੀ ਸਾਲ ਦੀ ਉਮਰ ਵਿਚ ਸਰਕਾਰੀ ਨੌਕਰੀ ਜੁਆਇੰਨ ਕਰਨ ਦੀਆਂ ਮੁਸ਼ਕਲਾਂ ਤੇ ਅੜਚਨਾਂ ਤੋਂ ਹੁੰਦਾ ਹੈਦਫ਼ਤਰ ਵਿਚ ਉਸ ਦਾ ਪਹਿਲਾ ਸੁਆਗਤ ਬਾਬੂ ਦੇਵ ਰਾਜ ਸ਼ਰਮਾ ਦੇ ਕੁੜੱਤਣ ਭਰੇ ਸ਼ਬਦਾਂ ਰਾਹੀਂ ਹੁੰਦਾ ਹੈਇਸ ਵਿੱਚੋਂ ਦਫ਼ਤਰੀ ਅਮਲੇ ਵਿਚਲੀ ਈਰਖਾ, ਸਾੜੇ ਅਤੇ ਬਦਮਗ਼ਜ਼ੀਆਂ ਦੇ ਭਾਵ ਵੀ ਉੱਭਰ ਕੇ ਸਾਹਮਣੇ ਆਉਂਦੇ ਹਨ, ਜਿਸ ਦੀ ਪੇਸ਼ੀਨਗੋਈ ਬਿਰਤਾਂਤਕਾਰ ਨੇ ਜੁਆਇੰਨਿੰਗ ਲੈਟਰ ਦੇਣ ਵੇਲੇ ਦੇ ਬਿਰਤਾਂਤ ਰਾਹੀਂ ਸਿਰਜੀ ਹੈਕੁਰਖਤ ਸੁਭਾਅ ਦਾ ਬਾਬੂ ਦੇਵ ਰਾਜ ਸ਼ਰਮਾ ਪਹਿਲੇ ਵਾਰ ਵਿਚ ਹੀ ਉਸ ਦੀ ਬੇਇੱਜ਼ਤੀ ਕਰ ਦੇਂਦਾ ਹੈ

ਤੈਨੂੰ ਕਾਹਦੀ ਕਾਹਲੀ ਪਈ ਆਤੈਨੂੰ ਦਿਸਦਾ ਨ੍ਹੀਂ ਆਹ ਮੇਰੇ ਟੇਬਲ ਤੇ ਕਿੰਨੀ ਡਾਕ ਪਈ ਆਚੁੱਕ ਕੇ ਆ ਗਿਆ ਪਿਉ ਵਾਲਾ ਲੈਟਰ... ਇੱਥੇ ਤਾਂ ਸਾਡੇ ਕੋਲ ਹੈੱਡ ਆਫ਼ਿਸ ਤੋਂ ਕੋਈ ਡਾਕ ਨ੍ਹੀਂ ਆਈਚੱਲ ਅਜੇ ਬਾਹਰ ਖੜ੍ਹਤੈਨੂੰ ਵਿਹਲਾ ਹੋ ਕੇ ਅਵਾਜ਼ ਮਾਰਦਾਂਨਾ ਨਮਸਤੇ ਨਾ ਸਤਿ ਸ੍ਰੀ ਅਕਾਲਪਤਾ ਨ੍ਹੀਂ ਕਿੱਥੋਂ ਆ ਜਾਂਦੇ ਹਨਅੱਜ ਕੱਲ੍ਹ ਦੇ ਪੜ੍ਹੇ ਲਿਖੇ ਪਤਾ ਨ੍ਹੀਂ ਆਪਣੇ ਆਪ ਨੂੰ ਕੀ ਰੱਬ ਸਮਝਦੇ ਆ ... ਚੱਲ ਚੱਲ, ਖੜ੍ਹਾ ਕੀ ਕਰਦਾਂ ... ਮੈਂ ਕੀ ਕਿਹਾ ... ਤੈਨੂੰ ਸਮਝ ਨ੍ਹੀਂ ਲੱਗੀ?” ਉਹ ਕਿੰਨਾ ਚਿਰ ਮੂੰਹ ਵਿਚ ਬੁੜ ਬੁੜ ਕਰਦਾ ਰਿਹਾ(ਪੰਨਾ, 9)

 ਔਖਿਆਂ ਸੌਖਿਆਂ ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਦੂਜਾ ਸਵਾਗਤ ‘ਕੁਰਸੀ ਦੇ ਕਿੱਸੇ’ ਤੋਂ ਬੜੇ ਦਿਲਚਸਪ ਢੰਗ ਨਾਲ ਹੁੰਦਾ ਹੈ,ਜਦੋਂ ਬਿੱਲ ਬ੍ਰਾਂਚ ਵਿਚ ਰਿਕਾਰਡ ਕੀਪਰ ਦੀ ਨਿਯੁਕਤੀ ਤਾਂ ਦੇ ਦਿੱਤੀ ਗਈ ਪਰ ਦੁਪਹਿਰ ਤੱਕ ਬੈਠਣ ਲਈ ਕੋਈ ਕੁਰਸੀ ਨਾ ਮਿਲੀਦੇਖਦੇ ਹਾਂ,ਲੱਭਦੇ ਹਾਂ ਕਰਦਿਆਂ ਹੀ ਲੰਚ ਟਾਈਮ ਲੰਘਾ ਦਿੱਤਾ ਜਾਂਦਾ ਹੈਜੇਕਰ ਜਗਤ ਰਾਮ ਦਫ਼ਤਰੀ ਅਮਲੇ ਨੂੰ ਜਿੰਦਰ ਦੇ ‘ਵੱਡਾ ਲੇਖਕ’ ਜਾਂ ਮੀਡੀਆ ਨਾਲ ਉਸ ਦੇ ਚੰਗੇ ਅਸਰ ਰਸੂਖ਼ ਦੀ ਧਮਕੀ ਨਾ ਦੇਂਦਾ ਤਾਂ ਉਹ ਕੁਰਸੀ ਜੋ ਧਮਕੀ ਦੇਣ ਮਗਰੋਂ ਸੇਵਾਦਾਰ ਤਿੰਨ ਮਿੰਟਾਂ ਵਿਚ ਲੈ ਆਉਂਦਾ ਹੈ, ਸ਼ਾਇਦ ਤਿੰਨ ਦਿਨ ਨਾ ਮਿਲਦੀ(ਪੰਨਾ, 15)

ਯਾਰ ਤੁਸੀਂ ਕਮਾਲ ਕਰਦੇ ਓਂਅਸੀਂ ਨਵੇਂ-ਨਵੇਂ ਆਏ ਹਾਂ, ਤੁਸੀਂ ਸਾਨੂੰ ਕੋਅਪਰੇਟ ਨ੍ਹੀਂ ਕਰਦੇਹਰਜਿੰਦਰ ਚੱਲ ਆਪਾਂ ਰੰਧਾਵਾ ਸਾਹਿਬ ਕੋਲ ਚੱਲਦੇ ਹਾਂਜੇ ਕੁਰਸੀ ਹੀ ਨਹੀਂ ਦੇਣੀ ਸੀ ਤਾਂ ਸਾਨੂੰ ਭਰਤੀ ਹੀ ਕਿਉਂ ਕੀਤਾ?” ਉਸ ਕਰਤਾਰ ਸਿੰਘ ਵੱਲ ਦੇਖਦਿਆਂ ਹੋਇਆਂ ਕਿਹਾ, “ਤੁਹਾਨੂੰ ਨ੍ਹੀਂ ਪਤਾ ਤੁਹਾਡੀ ਬਰਾਂਚ ਵਿਚ ਕੌਣ ਆਇਆਇਹ ਬਹੁਤ ਵੱਡਾ ਲਿਖਾਰੀ ਆਇਹਨੂੰ ਅਖ਼ਬਾਰਾਂ, ਰੇਡੀਓ ਤੇ ਟੀ.ਵੀ ਵਾਲੇ ਜਾਣਦੇ ਆਜੇ ਇਹਦੇ ਕਿਸੇ ਦੋਸਤ ਨੂੰ ਪਤਾ ਲੱਗ ਗਿਆ ਤਾਂ ਆਪਣਾ ਪੜ੍ਹਿਆ ਵਿਚਾਰ ਲਿਉਜੇ ਅਖ਼ਬਾਰ ਵਿਚ ਖ਼ਬਰ ਲੱਗ ਗਈ ਤਾਂ ਚੰਡੀਗੜ੍ਹ ਤੱਕ ਦਫ਼ਤਰ ਹਿੱਲ ਜਾਣਾਕਮਾਲ ਦੀ ਗੱਲ ਆ ਯਾਰ, ਤੁਸੀਂ ਬੰਦੇ ਨੂੰ ਬੰਦਾ ਈ ਨ੍ਹੀਂ ਸਮਝਦੇ।”

ਸਵੈਜੀਵਨੀ ਵਿਚ ਯਥਾਰਥ ਪੇਸ਼ ਕਰਨ ਲਈ ਕੋਈ ਵੀ ਸਵੈਜੀਵਨੀਕਾਰ ਆਪਣੇ ਜੀਵਨ ਦੀਆਂ ਵਿਸ਼ੇਸ਼ ਘਟਨਾਵਾਂ ਦੀ ਚੋਣ ਕਰਦਾ ਹੈ, ਜਿਸ ਕਾਰਨ ਸਵੈਜੀਵਨੀਕਾਰ ਦਾ ਚਰਿੱਤਰ ਵੀ ਵਿਸ਼ੇਸ਼ ਬਣ ਜਾਂਦਾ ਹੈਘਟਨਾਵਾਂ ਦੀ ਚੋਣ ਵੇਲੇ ਉਸ ਨੂੰ ਬਹੁਤ ਸਮਝਦਾਰੀ ਤੋਂ ਕੰਮ ਲੈਣਾ ਪੈਂਦਾ ਹੈਕਿਉਂਕਿ ਉਹੀ ਘਟਨਾਵਾਂ ਸਵੈਜੀਵਨੀ ਵਿਚ ਪੇਸ਼ ਕੀਤੀਆਂ ਜਾ ਸਕਦੀਆਂ ਹਨ ਜੋ ਉਸ ਦੇ ਚਰਿੱਤਰ ਨੂੰ ਹੋਰਨਾਂ ਵਿਅਕਤੀਆਂ ਨਾਲੋਂ ਵਖਰਿਆਉਣ ਅਤੇ ਉਸ ਦੀ ਚਰਿੱਤਰ ਉਸਾਰੀ ਵਿਚ ਯੋਗਦਾਨ ਪਾਉਂਦੀਆਂ ਹੋਣ, ਜਿਸ ਵਿਚ ਬਿਰਤਾਂਤਕਾਰ ਦੇ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਦਾ ਸਮਾਵੇਸ਼ ਵੀ ਹੁੰਦਾ ਹੈਬਿਰਤਾਂਤਕੀ ਪਾਠ ਵਿਚ ਆਏ ਵਿਭਿੰਨ ਚਿਹਨਕੀ ਜੁੱਟ ਵੀ ਇਸੇ ਗੱਲ ਦਾ ਪ੍ਰਗਟਾਵਾ ਕਰਦੇ ਹਨਬਿਰਤਾਂਤਕਾਰ ਨੇ ਆਪਣੇ ਦਫ਼ਤਰੀ ਜੀਵਨ ਦੇ ਤਜ਼ਰਬਿਆਂ ਨੂੰ ਬਿਨਾ ਕਿਸੇ ਸੰਗ ਸੰਕੋਚ ਤੋਂ ਪੇਸ਼ ਕੀਤਾ ਹੈ, ਜਿਸ ਅਧੀਨ ਦਫ਼ਤਰੀ ਬਾਬੂਆਂ ਦੀ ਮੁਫ਼ਤ ਦੀਆਂ ਪਾਰਟੀਆਂ ਖਾਣ ਤੇ ਦੂਜਿਆਂ ਦੀ ਜੇਬ ਵੱਲ ਹੀ ਤੱਕਦੇ ਰਹਿਣ ਦੀ ਆਦਤ ਦਾ ਵੀ ਪ੍ਰਗਟਾਵਾ ਹੈਦਫ਼ਤਰ ਵਿਚ ਜਾਂਦਿਆਂ ਸਾਰ 100 ਰੁਪਏ ਪਾਰਟੀ ਲਈ ਵੀ ‘ਮੈਂ’ ਪਾਤਰ ਦੀ ਜੇਬ ਵਿੱਚੋਂ ਹੀ ਕਢਵਾ ਲਏ ਜਾਂਦੇ ਹਨਪਾਠ ਵਿਚਲੇ ਅਨੇਕਾਂ ਹੋਰ ਵੀ ਨਿੱਕੇ ਨਿੱਕੇ ਵੇਰਵੇ ਅਜਿਹੇ ਹਨ ਜੋ ਸਿਰਫ਼ ਇਕ ਵਿਅਕਤੀ ਦੇ ਜੀਵਨ ਸੱਚ ਨੂੰ ਹੀ ਨਹੀਂ ਸਗੋਂ ਸਾਰੇ ਦਫ਼ਤਰੀ ਬਾਬੂਆਂ ਦੇ ਵਰਗ ਦੀ ਵਾਰਤਾ ਨੂੰ ਸ਼ਾਖ਼ਿਅਤ ਕਰਨ ਵਿਚ ਸਫ਼ਲ ਹੁੰਦੇ ਹਨਸਵੈਜੀਵਨੀ ਵਿਚ ਪੇਸ਼ ਅਨੁਭਵ ਲੇਖਕ ਦੇ ਜੀਵਨ ਨਾਲ ਜੁੜੇ ਤੱਥਾਂ ਦੀ ਪੇਸ਼ਕਾਰੀ ਕਰਦੇ ਹਨ, ਜਿਹਨਾਂ ਰਾਹੀਂ ਉਹ ਨਾ ਸਿਰਫ਼ ਆਪਣੇ ਜੀਵਨ ਸਗੋਂ ਆਪਣੇ ਸਮਾਜ, ਇਲਾਕੇ ਅਤੇ ਆਲੇ ਦੁਆਲੇ ਦੇ ਲੋਕਾਂ ਦੇ ਜੀਵਨ ਬਿਰਤਾਂਤ ਨੂੰ ਵੀ ਅਚੇਤ ਰੂਪ ਵਿਚ ਸਿਰਜ ਰਿਹਾ ਹੁੰਦਾ ਹੈਇਸ ਸੰਦਰਭ ਤੋਂ ਸਿਰਲੇਖਕ ਨਿਬੰਧ ‘ਚੰਡੀਗੜ੍ਹ ਵਾਇਆ ਨਵਾਂਸ਼ਹਿਰ’ ਵਿਚਲੇ ਵੇਰਵੇ ਵਾਚਣਯੋਗ ਹਨਬੱਸ ਵਿਚ ਸਫ਼ਰ ਕਰਦੇ ਨੌਜਵਾਨ ਮੁੰਡੇ ਕੁੜੀਆਂ, ਅੱਧਖੜ੍ਹ ਉਮਰ ਦੀਆਂ ਔਰਤਾਂ, ਡਰਾਇਵਰਾਂ ਦੇ ਸੁਹਜ ਸੁਆਦ ਤੇ ਉਹਨਾਂ ਦੀਆਂ ਢਾਬਿਆਂ ਵਾਲਿਆਂ ਨਾਲ ਸਾਂਝੇਦਾਰੀ, ਬੱਸਾਂ ਵਿਚ ਪਨਪਦੇ ਇਸ਼ਕ ਦੇ ਕਿੱਸੇ ਅਤੇ ਅੱਤਵਾਦ ਦੇ ਕਾਲੇ ਦਿਨਾਂ ਦਾ ਬਿਰਤਾਂਤ ਆਦਿ ਨੂੰ ਵੱਖੋ ਵੱਖਰੀਆਂ ਸਵਾਰੀਆਂ ਦੇ ਸੰਵਾਦ ਰਾਹੀਂ ਪ੍ਰਗਟਾਇਆ ਗਿਆ ਹੈਇਹ ਬਿਰਤਾਂਤ 18-19 ਸਾਲਾਂ ਦੇ ਨੌਜਵਾਨ ਮੁੰਡੇ ਕੁੜੀਆਂ ਤੋਂ ਆਰੰਭ ਹੋ ਪੰਜਾਹ ਸੱਠ ਸਾਲਾਂ ਤੱਕ ਦੀ ਉਮਰ ਦੇ ਬੰਦਿਆਂ ਤੱਕ ਜਾ ਪਹੁੰਚਦਾ ਹੈਬਿਰਤਾਂਤਕਾਰ ਦੀ ਬਦਲੀ ਜਦੋਂ ਜਲੰਧਰ ਤੋਂ ਚੰਡੀਗੜ੍ਹ ਦੀ ਹੋ ਜਾਂਦੀ ਹੈ ਤਾਂ ਨਿੱਤ ਦਿਹਾੜੀ ਦੇ ਬੱਸਾਂ ਦੇ ਸਫ਼ਰ ਵਿੱਚੋਂ ਇਕ ਨਿਵੇਕਲੀ ਕਿਸਮ ਦਾ ਪ੍ਰਵਚਨ ਉੱਭਰਦਾ ਹੈ, ਜਿਸ ਵਿੱਚੋਂ ਸਫ਼ਰਨਾਮੇ ਦੇ ਅੰਸ਼ ਵੀ ਉੱਘੜਦੇ ਹਨ

ਸਵੈ ਤੋਂ ਵਿੱਥ ਸਥਾਪਤ ਕਰਕੇ ਬਿਰਤਾਂਤਕਾਰ ਨੇ ਹਰਜਿੰਦਰ ਉਰਫ਼ ਜਿੰਦਰ ਨੂੰ ਇਕ ਕਿਰਦਾਰ ਵਜੋਂ ਪੇਸ਼ ਕੀਤਾ ਹੈਭਾਵੇਂ ਇਸ ਤਰ੍ਹਾਂ ਦਾ ਕਾਰਜ ਬੜਾ ਔਖਾ ਹੁੰਦਾ ਹੈ ਪਰ ਜਿੰਦਰ ਨੇ ਆਪਣੇ ਜੀਵਨ ਬਿਰਤਾਂਤ ਨੂੰ ਦੂਰ ਖੜ੍ਹ ਕੇ ਸਵੈ ਨਿਗਰਾਨ ਵਜੋਂ ਵੀ ਜਾਂਚਿਆ ਪਰਖਿਆ ਹੈਜਿਸ ਵਿੱਚੋਂ ਯਥਾਰਥਕ ਜੀਵਨ ਵੇਰਵੇ ਬੜੀ ਬੇਬਾਕੀ ਨਾਲ ਪੇਸ਼ ਕੀਤੇ ਹਨਖ਼ਾਸ ਕਰਕੇ ‘ਮਿਲਣਾ ਪ੍ਰੀਤ ਸੰਧੂ ਦਾ’ ਨਿਬੰਧ ਵਿਚਲੇ ਬਿਰਤਾਂਤਕੀ ਅੰਸ਼ਪ੍ਰੀਤ ਸੰਧੂ, ਜਿਸ ਦੀ ਲੇਖਕ ਨਾਲ ਸਬੱਬੀ ਮੁਲਾਕਾਤ ਇਕ ਪਾਠਕ ਵਜੋਂ ਹੁੰਦੀ ਹੈ ਤੇ ਜਿਸ ਨੂੰ ਲੇਖਕ ਆਪਣੀਆਂ ਕਹਾਣੀਆਂ ਦੀ ਪਹਿਲੀ ਔਰਤ ਪਾਠਕ ਵਜੋਂ ਗਰਦਾਨਦਾ ਹੈਉਸ ਦਾ ਵਰਨਣ ਵੀ ਨਿਝੱਕ ਕੀਤਾ ਹੈਵਾਸਤਵ ਵਿਚ ਸਵੈਜੀਵਨੀ ਦਾ ਨਾਇਕ ਲੇਖਕ ਆਪ ਹੀ ਹੁੰਦਾ ਹੈਆਪਣੇ ਆਂਤਰਿਕ ਆਪੇ ਦੀਆਂ ਖ਼ੂਬੀਆਂ, ਖ਼ਾਮੀਆਂ ਦੀ ਤਸਵੀਰਕਸ਼ੀ ਵੀ ਆਪ ਹੀ ਕਰਨੀ ਹੁੰਦੀ ਹੈਇੱਥੇ ਬਿਰਤਾਂਤਕਾਰ ਤੋਂ ਸੱਚੇ ਕਥਨ ਦੀ ਉਮੀਦ ਵੀ ਰੱਖੀ ਜਾਂਦੀ ਹੈਸਵੈ ਦਾ ਪਾਤਰ ਚਿਤਰਨ ਕਰਨ ਲਈ ਬਿਰਤਾਂਤਕਾਰ ਨੂੰ ਸਵੈ-ਆਲੋਚਨਾ ਅਤੇ ਸਵੈ-ਵਿਵੇਚਨ ਦੇ ਨਾਲ ਨਾਲ ਸੁਹਿਰਦਤਾ, ਈਮਾਨਦਾਰੀ ਅਤੇ ਬੇਬਾਕੀ ਦੀ ਜ਼ਰੂਰਤ ਹੁੰਦੀ ਹੈਦੇਖਣ ਵਿਚ ਆਉਂਦਾ ਹੈ ਕਿ ਕਈ ਵਾਰ ਸਵੈਜੀਵਨੀਕਾਰ ਆਪਣੇ ਜਿਨਸੀ ਜੀਵਨ ਜਾਂ ਔਰਤਾਂ ਨਾਲ ਆਪਣੀਆਂ ਮਿਲਣੀਆਂ ਨੂੰ ਆਪਣੀਆਂ ਸਿਮ੍ਰਤੀਆਂ ਵਿੱਚੋਂ ਅੱਖੋਂ ਪਰੋਖੇ ਕਰਨ ਦੀ ਕੋਸ਼ਿਸ਼ ਕਰਦੇ ਹਨਪਰ ਜਿੰਦਰ ਦੀ ਸਵੈਜੀਵਨੀ ਇਸ ਪੱਖੋਂ ਵੀ ਪੂਰਾ ਉੱਤਰਦੀ ਹੈ

ਮੇਰੇ ਕਈ ਰੂਪ ਹਨਜੋ ਮੈਂ ਤੁਹਾਨੂੰ ਦਿਸ ਰਿਹਾਂ ਹਾਂ, ਮੈਂ ਉਹ ਨਹੀਂ ਹਾਂਤੁਸੀਂ ਮੇਰੀ ਸਖ਼ਸ਼ੀਅਤ ਦੇ ਕੁਝ ਪੱਖਾਂ ਦੀ ਨਿਸ਼ਾਨਦੇਹੀ ਕਰ ਸਕਦੇ ਹੋਸਿਰਫ਼ ਕੁਝ ਪੱਖ ਹੀਮੈਂ ਬੜਾ ਟੇਢਾ ਬੰਦਾ ਹਾਂਮਿਸ਼ਜ਼ ਕਹਿੰਦੇ ਹੁੰਦੇ ਆ ‘ਬੜੇ ਖਚਰੇ ਓਮੈਂ ਤੁਹਾਨੂੰ ਸਮਝ ਨੀਂ ਸਕੀ... ਚੱਲ, ਰਾਜ਼ ਨੂੰ ਰਾਜ਼ ਹੀ ਰਹਿਣ ਦੇ ...” (ਪੰਨਾ,115)

ਇਸ ਵਿਚ ਬਿਰਤਾਂਤਕਾਰ ਆਪਣੀ ਪਤਨੀ ਦੇ ਸ਼ਬਦਾਂ ਰਾਹੀਂ ਆਪਣੀ ਸਖ਼ਸ਼ੀਅਤ ਦੇ ਮਨਫ਼ੀ ਪੱਖ ਨੂੰ ਵੀ ਉਜਾਗਰ ਕਰਦਾ ਨਜ਼ਰ ਆਉਂਦਾ ਹੈ

ਸਵੈਜੀਵਨੀ ਵਿਚ ਬਿਰਤਾਂਤਕਾਰ ਇੱਕੋ ਸਮੇਂ ਦੂਹਰੀ ਜ਼ਿੰਦਗੀ ਜਿਊਂਦਾ ਹੈਉਹ ਆਪਣੇ ਜੀਵਨ ਰੂਪੀ ਨਾਟਕ ਦਾ ਨਾਇਕ ਵੀ ਹੁੰਦਾ ਹੈ ਤੇ ਨਿਰਦੇਸ਼ਕ ਵੀਜਿਸ ਨਾਇਕ ਦਾ ਉਹ ਚਰਿੱਤਰ ਚਿਤਰਨ ਕਰ ਰਿਹਾ ਹੁੰਦਾ ਹੈ, ਉਹ ਉਸ ਦੇ ਵਾਸਤਵਿਕ ਮਾਡਲ ਤੋਂ ਭਿੰਨ ਹੁੰਦਾ ਹੋਇਆ ਵੀ ਉਸ ਦੇ ਜੀਵਨ ਨੂੰ ਦਰਸਾਉਂਦਾ ਹੈਜਿਸ ਨੂੰ ਸਿਰਜਣ ਲਈ ਬਿਰਤਾਂਤਕਾਰ ਨੇ ਆਪੇ ਨਾਲੋਂ ਇਕ ਵਿੱਥ ਵੀ ਸਿਰਜਣੀ ਹੁੰਦੀ ਹੈਉਹ ਸਵੈ ਦੇ ਪਾਤਰ ਦੀ ਸਮਾਜਕ ਅਤੇ ਇਤਿਹਾਸਕ ਇਕਾਈ ਦੇ ਨਾਲ ਨਾਲ ਉਸ ਦੇ ਅੰਤਰਮੁਖੀ ਇਤਿਹਾਸ ਉੱਤੇ ਵੀ ਝਾਤ ਪੁਆਉਂਦਾ ਹੈਬਿਰਤਾਂਤਕੀ ਪਾਠ ਵਿਚ ਇਸ ਦਾ ਹਵਾਲਾ ਬਾਪੂ ਅਤੇ ਬੇਬੇ ਦੇ ਬਿਰਤਾਂਤ ਵਿੱਚੋਂ ਮਿਲਦਾ ਹੈਸਵੈ ਦੇ ਪ੍ਰਗਟਾਵੇ ਦੇ ਨਾਲ ਨਾਲ ਬਿਰਤਾਂਤਕਾਰ ਨੇ ਉਹਨਾਂ ਪਾਤਰਾਂ ਦਾ ਵੀ ਸਹੀ ਤੇ ਯਥਾਰਥਕ ਪਾਤਰ ਚਿਤਰਨ ਕੀਤਾ ਹੈ, ਜਿਹਨਾਂ ਦੇ ਸੰਪਰਕ ਵਿਚ ਆ ਕੇ ਉਸ ਦੀ ਸਖ਼ਸ਼ੀਅਤ ਨੇ ਅੱਜ ਵਾਲਾ ਰੂਪ ਧਾਰਨ ਕੀਤਾ ਹੈਬਚਪਨ ਵਿਚ ਮਾਂ ਵੱਲੋਂ ਮਿਲੀ ਕਰਮਯੋਗੀ ਦੀ ਗੁੜ੍ਹਤੀ ਉਸ ਨੂੰ ਕਿਧਰੇ ਵੀ ਅਨਿਆਂ ਸਨਮੁੱਖ ਲਿਫ਼ਣ ਨਹੀਂ ਦੇਂਦੀ ਸਗੋਂ ਹਰ ਮੁਸ਼ਕਿਲ ਦਾ ਡੱਟ ਕੇ ਮੁਕਾਬਲਾ ਕਰਨ ਦਾ ਬਲ ਬਖ਼ਸ਼ਦੀ ਹੈ

ਪੜ੍ਹਤ ਦੌਰਾਨ ਅਫ਼ਸਰਸ਼ਾਹੀ ਵੱਲੋਂ ਕਰਵਾਈਆਂ ਜਾਂਦੀਆਂ ਵਗ਼ਾਰਾਂ ਅਤੇ ਨਸ਼ਿਆਂ ਦੇ ਕਾਰੋਬਾਰ ਦਾ ਵੀ ਜ਼ਿਕਰ ਕੀਤਾ ਗਿਆ ਹੈਹੇਠਲੇ ਦਰਜ਼ੇ ਦੇ ਮੁਲਾਜ਼ਮਾਂ ਕੋਲੋਂ ਘਰ ਦੇ ਛੋਟੇ ਤੋਂ ਛੋਟੇ ਕੰਮਾਂ ਕਾਰਾਂ ਤੋਂ ਲੈ ਕੇ ਕੁੱਤੇ ਬਿੱਲਿਆਂ ਤੱਕ ਦੀ ਵਗ਼ਾਰ ਲਈ ਜਾਂਦੀ ਹੈਗੰਗਾ ਨਗਰ ਤੋਂ ਆਉਂਦੇ ਅਫ਼ੀਮ ਡੋਡੇ ਇੰਸਪੈਕਟਰ, ਡਰਾਈਵਰ ਅਤੇ ਕੰਡਕਟਰ ਕਿਵੇਂ ਮਿਲ ਵੰਡ ਕੇ ਛੱਕਦੇ ਹਨ, ਪਾਠ ਵਿਚ ਇਸ ਗੱਲ ਦਾ ਵੇਰਵਾ ਵੀ ਅੰਕਿਤ ਕੀਤਾ ਗਿਆ ਹੈ ਕਿ ਪੰਜਾਬ ਨਸ਼ਿਆਂ ਪੱਤਿਆਂ ਨਾਲ ਗ਼ਰਕ ਹੁੰਦਾ ਜਾ ਰਿਹਾ ਹੈਇਸ ਦਾ ਪ੍ਰਗਟਾਵਾ ਪਿਆਰੇ ਲਾਲ ਦੇ ਸਾਂਢੂ ਦੇ ਛੋਟੇ ਭਰਾ ਰਮੇਸ਼ ਦੇ ਬਿਰਤਾਂਤ ਰਾਹੀਂ ਕੀਤਾ ਗਿਆ ਹੈ, ਜੋ ਡੀ.ਸੀ ਦਫ਼ਤਰ ਮੋਗੇ ਕਲਰਕ ਭਰਤੀ ਹੋਣ ਤੋਂ ਪਹਿਲਾਂ ਨਿਰਾ ਸੋਨਾ ਸੀ ਪਰ ਭਰਤੀ ਤੋਂ ਬਾਅਦ ਨਸ਼ੇ ਦੀ ਆਦਤ ਨਾਲ ਪਿੱਤਲ ਤੋਂ ਵੀ ਮਾੜਾ ਬਣਾ ਦਿੱਤਾ ਜਾਂਦਾ ਹੈਕੜਾਕੇਦਾਰ ਚਾਹ ਤੋਂ ਸ਼ੁਰੂ ਹੋਇਆ ਸਿਲਸਿਲਾ ਅਫ਼ੀਮ-ਡੋਡਿਆਂ ਦੇ ਨਸ਼ੇ ਤੱਕ ਜਾ ਪਹੁੰਚਦਾ ਹੈ

ਚੰਡੀਗੜ੍ਹ ਵਾਇਆ ਨਵਾਂਸ਼ਹਿਰ’ ਸਵੈਜੀਵਨੀ ਦੀਆਂ ਭਿੰਨ ਭਿੰਨ ਅਰਥਸ਼ੀਲ ਇਕਾਈਆਂ ਬਣਦੀਆਂ ਹਨ, ਜਿਹਨਾਂ ਦੀਆਂ ਵਿਭਿੰਨ ਪਰਤਾਂ ਉਸ ਦੇ ਨਿੱਜੀ ਜੀਵਨ ਵਿੱਚੋਂ ਹੀ ਖੁੱਲ੍ਹਦੀਆਂ ਹਨਰੋਡਵੇਜ਼ ਦੇ ਮਹਿਕਮੇ ਵਿਚ ਨੌਕਰੀ ਕਰਦਿਆਂ ਭਾਵੇਂ ਉਸ ਲਈ ਆਪਣੀਆਂ ਸਾਹਿਤਕ ਸਰਗਰਮੀਆਂ ਨੂੰ ਜਾਰੀ ਰੱਖਣਾ ਔਖਾ ਸੀ ਪਰ ਫਿਰ ਵੀ ਉਹ ਉਹਨਾਂ ਨਾਲ ਵਾਬਾਸਤਾ ਰਹਿਣ ਦੀ ਪੂਰੀ ਕੋਸ਼ਿਸ਼ ਵਿਚ ਰਹਿੰਦਾ ਹੈਅਨੇਕਾਂ ਸਾਹਿਤਕਾਰਾਂ ਦੀਆਂ ਮਿਲਣੀਆਂ ਉਸ ਦੇ ਸਾਹਿਤਕ ਜੋਸ਼ ਨੂੰ ਮੱਠਾ ਨਹੀਂ ਪੈਣ ਦੇਂਦੀਆਂਕਈ ਸਾਹਿਤਕਾਰਾਂ ਨਾਲ ਉਸ ਦੀ ਸਾਂਝ ਗੂੜ੍ਹੀ ਦੋਸਤੀ ਵਿਚ ਤਬਦੀਲ ਹੁੰਦੀ ਹੈਜਿਹਨਾਂ ਵਿਚ ਡਾ. ਗੁਰਪਾਲ ਸਿੰਘ ਸੰਧੂ ਨਾਲ ਮਿਲਣੀ ਚਿਰ ਸਦੀਵੀ ਬਣਦੀ ਹੈ, ਜਿਸ ਦਾ ਜ਼ਿਕਰ ਬਿਰਤਾਂਤਕਾਰ ਨੇ ‘ਕੋਠੀ ਨੰ: 2229’ ਦੇ ਰੂਪ ਵਿਚ ਕੀਤਾ ਹੈਦੋ ਦਾਨਸ਼ਵਰਾਂ (ਬਿਰਤਾਂਤਕਾਰ ਤੇ ਡਾ. ਗੁਰਪਾਲ ਸੰਧੂ ) ਦੀ ਸਾਹਿਤ ਸੰਬੰਧੀ ਆਪਸੀ ਗੱਲਬਾਤ ਦੇ ਰੌਚਕ ਤੱਤਾਂ ਦੀ ਜਾਣਕਾਰੀ ਇਸ ਪਾਠ ਨੂੰ ਪੜ੍ਹਦਿਆਂ ਹੀ ਬਣਦੀ ਹੈਬਿਰਤਾਂਤਕੀ-ਪਾਠ ਵਿਚਲੇ ਇਸ ਘਰ ਦਾ ਬਿਰਤਾਂਤ ਮੇਰੇ ਲਈ ਵੀ ਵਿਸ਼ੇਸ਼ ਖਿੱਚ ਦਾ ਕਾਰਨ ਬਣਦਾ ਹੈ ਕਿਉਂਕਿ ਪੀ.ਐੱਚ.ਡੀ ਕਰਨ ਦੌਰਾਨ ਮੇਰਾ ਅਕਸਰ ਉੱਥੇ ਆਉਣਾ ਜਾਣਾ ਬਣਿਆ ਰਹਿੰਦਾ ਸੀਇਸ ਲਈ ਇਸ ਪਾਠ ਵਿਚਲੇ ਸਮੁੱਚੇ ਵੇਰਵੇ ਮੈਨੂੰ ਆਪਣੇ ਅੰਗ ਸੰਗ ਤੁਰੇ ਫ਼ਿਰਦੇ ਨਜ਼ਰੀਂ ਪੈਂਦੇ ਹਨਪਾਠ ਵਿਚਲੀ ਪਰਿਵਾਰਕ ਸਾਂਝ ਦੀ ਕਥਾ ਬੜੀ ਰੌਚਕ ਤੇ ਭਾਵੁਕ ਹੈਬਿਰਤਾਂਤਕੀ ਪਾਠ ਦੇ ਅੰਤ ਵਿਚ ਆਏ ਸ਼ਬਦ ਇਸ ਦੀ ਭਾਵਪੂਰਤ ਗਵਾਹੀ ਭਰਦੇ ਹਨ, ਜਿਸ ਦਾ ਅਹਿਸਾਸ ਜਿੰਦਰ ਨੂੰ 29 ਫਰਵਰੀ, 2012 ਨੂੰ ਰਿਟਾਇਰਮੈਂਟ ਤੋਂ ਬਾਅਦ ਬੜੀ ਗੰਭੀਰਤਾ ਨਾਲ ਹੁੰਦਾ ਹੈ

ਮੇਰੀਆਂ ਅੱਖਾਂ ਨਮ ਹੋ ਗਈਆਂਮੈਨੂੰ ਚਾਹੁਣ ਵਾਲੇ ਮੈਨੂੰ ਐਨਾ ਪਿਆਰ ਕਰਦੇ ਹਨ - ਇਸ ਦੇ ਇਕ ਹੋਰ ਪੱਖ ਦਾ ਮੈਨੂੰ ਗਿਆਨ ਹੋਇਆ

ਮੈਂ ਸਾਰਾ ਦਿਨ ਭਾਵੁਕ ਹੋਣ ਤੋਂ ਬਚਦਾ ਰਿਹਾ ਸੀ ਪਰ ਗੁਰਪਾਲ ਨੇ ਮੈਨੂੰ ਭਾਵੁਕ ਹੀ ਕਰ ਦਿੱਤਾ।”

ਇਸ ਤੋਂ ਇਲਾਵਾ ‘ਚੰਡੀਗੜ੍ਹ ਵਾਇਆ ਨਵਾਂਸ਼ਹਿਰ’ ਸਵੈਜੀਵਨੀ ਦੀ ਖ਼ਾਸੀਅਤ ਇਹ ਵੀ ਬਣਦੀ ਹੈ ਕਿ ਇਹ ਸਿਰਫ਼ ਇਕ ਵਿਅਕਤੀ ਦੇ ਜੀਵਨ ਬਿਰਤਾਂਤ ਜਾਂ ਸੱਚ ਨੂੰ ਹੀ ਪੇਸ਼ ਨਹੀਂ ਕਰਦੀ ਸਗੋਂ ਸਮੁੱਚੇ ਦਫ਼ਤਰੀ ਬਾਬੂਆਂ ਦੇ ਵਰਗ ਦੀ ਵਾਰਤਾ ਨੂੰ ਸਾਖ਼ਿਅਤ ਕਰਨ ਵਿਚ ਵੀ ਸਫ਼ਲ ਹੁੰਦੀ ਹੈਬਿਰਤਾਂਤਕਾਰ ਦੀ ਸਖ਼ਸ਼ੀਅਤ ਇਕ ਮਿਹਨਤੀ ਅਤੇ ਗ਼ੈਰਤਮੰਦ ਵਿਅਕਤੀ ਦੇ ਤੌਰ ’ਤੇ ਪੇਸ਼ ਹੁੰਦੀ ਹੈ, ਜਿਸ ਵਿਚ ਉਹ ਆਪਣੀ ਸਰੀਰਕ ਕਮਜ਼ੋਰੀ ਨੂੰ ਵੀ ਆਪਣੇ ਰਾਹ ਦੀ ਰੁਕਾਵਟ ਨਹੀਂ ਬਣਨ ਦੇਂਦਾਸਗੋਂ ਹਰ ਕੰਮ ਨੂੰ ਇਕ ਚੁਣੌਤੀ ਸਵੀਕਾਰ ਕਰ ਬੜੇ ਠਰ੍ਹੰਮੇ ਨਾਲ ਨੇਪਰੇ ਚਾੜ੍ਹਦਾ ਹੈ

ਇਸ ਤਰ੍ਹਾਂ ਜਿੰਦਰ ਇਕ ਬਹੁਪੱਖੀ ਸਖ਼ਸ਼ੀਅਤ ਦਾ ਮਾਲਕ ਹੈਉਹ ਆਪਣੀ ਸਵੈਜੀਵਨੀ ਵਿਚ ਆਪੇ ਦੇ ਪ੍ਰਗਟਾਅ ਲਈ ਕਿਧਰੇ ਵੀ ਸਰਲਤਾ, ਸਪਸ਼ਟਤਾ, ਸੁਭਾਵਿਕਤਾ ਅਤੇ ਸੁੱਘੜਤਾ ਦਾ ਪੱਲਾ ਨਹੀਂ ਛੱਡਦਾਉਸ ਦੀ ਸ਼ਬਦ ਚੋਣ ਸੁਚੱਜੀ ਅਤੇ ਮੁਹਾਵਰੇਦਾਰ ਹੈਲੋਕ ਕਥਾਵਾਂ ਦੇ ਦਿਲਚਸਪ ਵੇਰਵੇ ਪਾਠ ਨੂੰ ਰੌਚਕ ਬਣਾਉਂਦੇ ਹਨਆਰੰਭ ਤੋਂ ਲੈ ਕੇ ਅੰਤ ਤੱਕ ਸਮੁੱਚਾ ਪਾਠ ਪਾਠਕ ਨੂੰ ਬੰਨ੍ਹ ਕੇ ਰੱਖਦਾ ਹੈਭਰਪੂਰ ਦਿਲਚਸਪੀ ਬਣੀ ਰਹਿੰਦੀ ਹੈਕਿਧਰੇ ਵੀ ਮਨ ਨੂੰ ਉਕਾਉਣ ਵਾਲੇ ਵਾਧੂ ਦੇ ਵੇਰਵੇ ਨਹੀਂ ਮਿਲਦੇਬਿਰਤਾਂਤਕਾਰ ਨੇ ਆਪਣੇ ਗੁਣਾਂ ਅਤੇ ਔਗੁਣਾਂ ਨੂੰ ਇਕ ਖ਼ਾਸ ਸੰਤੁਲਨ ਵਿਚ ਬੰਨ੍ਹ ਕੇ ਪੇਸ਼ ਕੀਤਾ ਹੈਆਪਣੇ ਅਤੀਤ ਨੂੰ ਬੜੇ ਕਲਾਮਈ ਢੰਗ ਨਾਲ ਬਿਆਨ ਕਰ ਕੇ ਕੁੱਜੇ ਵਿਚ ਸਮੁੰਦਰ ਬੰਦ ਕੀਤਾ ਹੈਬਹੁਤ ਵਾਰ ਦੇਖਣ ਵਿਚ ਆਉਂਦਾ ਹੈ ਕਿ ਸਵੈਜੀਵਨੀਕਾਰ ਆਪਣੀਆਂ ਯਾਦਾਂ ਦੀਆਂ ਤੰਦਾਂ ਨੂੰ ਇੰਨਾ ਉਲਝਾ ਲੈਂਦੇ ਹਨ ਕਿ ਉਹਨਾਂ ਨੂੰ ਸੁਲਝਾਉਣਾ ਔਖਾ ਹੋ ਜਾਂਦਾ ਹੈਪਰ ਜਿੰਦਰ ਦਾ ਆਪਣੀਆਂ ਯਾਦਾਂ ਦੀਆਂ ਤੰਦਾਂ ਨੂੰ ਲਕੀਰੀ ਬਿਆਨ ਵਿਚ ਬੜੇ ਸਪਸ਼ਟ ਰੂਪ ਵਿਚ ਪੇਸ਼ ਕਰਨਾ ਉਸ ਦੀ ਗਲਪਕਾਰੀ ਦੀ ਵਿਲੱਖਣਤਾ ਨੂੰ ਦਰਸਾਉਂਦਾ ਹੈ, ਜਿਸ ਦੇ ਲਈ ਉਹ ਵਧਾਈ ਦਾ ਪਾਤਰ ਹੈ

*****

(481)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਮਿਨਾਕਸ਼ੀ ਰਾਠੌਰ

ਡਾ. ਮਿਨਾਕਸ਼ੀ ਰਾਠੌਰ

Kulari, Himachal Pradesh, India.
Phone: (91 - 98720 - 22268)

Email: (meenakshirathorechd@gmail.com)