SurjitKKalpana2

ਪਰ ਉਸਦੇ ਸੁਪਨੇ ਤਾਂ ਵਿਆਹ ਤੋਂ ਬਹੁਤ ਥੋੜ੍ਹੇ ਸਮੇਂ ਬਾਅਦ ਹੀ ਟੁੱਟ ਗਏ, ਬਿਖਰ ਗਏ ...”

 

(ਅਗਸਤ 24, 2015)

 

 

ਸਭ ਜਾ ਚੁੱਕੇ ਸਨਸਿਰਫ ਜਸਵਿੰਦਰ ਸੀ ਤੇ ਭਾਂਅ ਭਾਂਅ ਕਰਦਾ ਖਾਲੀ ਹਾਲਜਾਂਦੀ ਜਾਂਦੀ ਉਸ ਦੀ ਗੂੜ੍ਹੀ ਰਿਸ਼ਤੇਦਾਰ ਨੇ ਫਿਕਰਾ ਕੱਸਿਆ, "ਮਾਂ ਪੁਰ ਧੀ ਪਿਤਾ ਪੁਰ ਘੋੜਾ, ਬਹੁਤਾ ਨਹੀਂ ਤਾਂ ਥੋੜ੍ਹਾ ਥੋੜ੍ਹਾ"

ਉਸ ਨਾਲ ਡਾਢਾ ਹਿਤ ਰੱਖਣ ਵਾਲੀ ਕਹਿ ਗਈ, "ਜਿੱਦਾਂ ਦੀ ਕੋਕੋ, ਉੱਦਾਂ ਦੇ ਬੱਚੇ" ਹੋਰ ਵੀ ਤਰ੍ਹਾਂ ਤਰ੍ਹਾਂ ਦੇ ਸਲੋਕ ਸੁਣਨ ਨੂੰ ਮਿਲੇ

ਹਾਰੇ ਹੋਏ ਜੁਆਰੀਏ ਵਾਂਗ ਜਸਵਿੰਦਰ, ਅਵਾਕ ਹੋ, ਸੁਆਲੀਆ ਨਜ਼ਰਾਂ ਨਾਲ ਇੱਧਰ ਉੱਧਰ ਤੱਕਦੀ ਰਹਿ ਗਈਉਸ ਦੇ ਕੰਨਾਂ ਵਿਚ ਹਾਲਾਂ ਵੀ ਬੋਲਾਂ ਦੀ ਭਰਮਾਰ, ਧੁਮਾਲਾਂ ਪਾ ਰਹੀ ਸੀਉਸ ਨੇ ਕੰਨਾਂ ਉੱਤੇ ਕੱਸ ਕੇ ਹੱਥ ਧਰ ਲਏਬੋਲ-ਕੁਬੋਲ ਹਾਲਾਂ ਵੀ ਜਾਰੀ ਸਨਇਹ ਸਾਰਾ ਸ਼ੋਰ ਉਸ ਦੇ ਅੰਦਰ ਹੀ ਸੀਬਾਹਰ ਤਾਂ ਸਭ ਕੁਝ ਸਮਾਪਤ ਸੀ

ਸਜੇ ਹੋਏ ਟੇਬਲ ਉੱਤੇ ਬਰਥ-ਡੇ ਕੇਕ ਅਣਕੱਟਿਆ ਅਤੇ ਅਣਛੋਹਿਆ ਪਿਆ ਸੀਕੇਕ ਉੱਤੇ ਸਜੀਆਂ ਅਠਾਰਾਂ ਮੋਮਬਤੀਆਂ, ਜਗਣ ਅਤੇ ਝਿਲਮਲਾਉਣ ਦੀ ਆਸ ਵਿਚ ਬੇ-ਆਸ ਪਈਆਂ ਰਹਿ ਗਈਆਂਇੰਝ ਲੱਗਦਾ ਸੀ ਕਿ ਇਹ ਸਜਿਆ ਟੇਬਲ ਨਹੀਂ ਸੀ, ਸਗੋਂ ਸਜੀ ਹੋਈ ਸੇਜ ਸੀ ਜਿਸ ਉੱਤੇ ਸਜੀ ਸਜਾਈ ਦੁਲਹਨ ਰੂਪੀ ਬਰਥਡੇ ਕੇਕ, ਆਪਣੇ ਭਤਾਰ ਦੀ ਛੋਹ ਤੋਂ ਵਾਂਝਿਆਂ ਰਹਿ ਗਈਛੂਈ-ਮੂਈ ਹੋਈ ਦੁਲਹਨ ਦਾ ਘੁੰਡ ਹੀ ਨਾ ਚੁੱਕਿਆ ਗਿਆਪਿਆਰ ਭਰੇ ਪੋਟਿਆਂ ਦੀ ਛੋਹ ਵੀ ਪਰਾਪਤ ਨਾ ਹੋਈ

ਚਰਨਜੀਤ ਤੇ ਪਰਮਿੰਦਰ, ਉਸਦੇ ਜੁੜਵਾਂ ਪੁੱਤਰ, ਜਿਹਨਾਂ ਦਾ ਅੱਜ ਅਠਾਰ੍ਹਵਾਂ ਜਨਮਦਿਨ ਸੀ, ਜਾ ਚੁੱਕੇ ਸਨਉਹ ਪੁੱਤਰ ਜਿਹਨਾਂ ਨੂੰ ਉਸਨੇ ਹਰ ਹਨੇਰੀ ਤੋਂ ਬਚਾ ਕੇ ਰੱਖਣ ਦੀ ਕੋਸ਼ਿਸ਼ ਕੀਤੀ; ਵੱਸ ਲੱਗਦੇ, ਕੋਈ ਵੀ ਦੁੱਖ ਉਹਨਾਂ ਦੇ ਲਾਗੇ ਨਹੀਂ ਆਉਣ ਦਿੱਤਾਹਾਲ ਵਿਚ ਲਟਕਦੀਆਂ ਰੰਗ-ਬਿਰੰਗੀਆਂ ਝੰਡੀਆਂ ਲਹਿਰਾਉਣ ਦੀ ਥਾਂ ਡੱਕੋ-ਡੋਲੇ ਖਾਂਦੀਆਂ ਉਸ ਵਲ ਵੇਖ ਕੇ ਕੰਬ ਰਹੀਆਂ ਸਨਹੈਪੀ ਬਰਥਡੇ ਦੀ ਥਾਂ ਸੋਗੀ ਸੰਗੀਤ ਨੇ ਮੱਲ ਲਈ ਸੀਬਰਥਡੇ ਕਾਰਡ ਅਤੇ ਤੋਹਫੇ ਖੁੱਲ੍ਹਣ ਦੀ ਆਸ ਵਿਚ ਟੇਬਲ ’ਤੇ ਇੰਝ ਪਏ ਸਨ ਜਿਵੇਂ ਕੋਈ ਛੂਤ ਦੀ ਬਿਮਾਰੀ ਦੇ ਕਿਟਾਣੂਆਂ ਨਾਲ ਭਰੇ ਹੋਏ ਹੋਣਸਮੋਸੇ, ਪਕੌੜੇ ਮਠਿਆਈ ਅਤੇ ਹਲਕੇ ਡਰਿੰਕਸ ਇੱਧਰ ਉੱਧਰ ਅਣ-ਚੱਖੇ ਪਏ ਸਨ

ਉਸਨੇ ਲੋਕ ਲੱਜ ਤਿਆਗ ਕੇ ਕਿਸੇ ਦੀ ਪਰਵਾਹ ਨਹੀਂ ਸੀ ਕੀਤੀਆਪਣੇ ਚਿੜੀ ਦੇ ਬੋਟ ਦੀ ਉਮਰ ਦੇ ਜੁੜਵਾਂ ਪੁੱਤਰਾਂ ਨੂੰ ਆਪਣੇ ਖੰਭਾਂ ਦੇ ਨਿੱਘ ਵਿਚ ਪਾਲ-ਪੋਸ ਕੇ ਵੱਡਾ ਕੀਤਾ ਸੀਉਸ ਨੇ ਪੂਰਾ ਟਿੱਲ ਲਾਇਆ ਸੀ ਕਿ ਉਹ ਬਚਪਨ ਤੋਂ ਹੀ ਕਿਸੇ ਤਰ੍ਹਾਂ ਦੀ ਮਾੜੀ ਸੁਹਬਤ ਵਿਚ ਨਾ ਪੈਣਉਸ ਨੇ ਸਭ ਤਰ੍ਹਾਂ ਦੀ ਇਹਤਿਆਤ ਵਰਤੀ ਸੀਭੈਣ-ਭਰਾਵਾਂ ਅਤੇ ਰਿਸ਼ਤੇਦਾਰਾਂ ਦੇ ਸਭ ਕੌੜੇ ਮਿੱਠੇ ਇੱਟਾਂ-ਪੱਥਰਾਂ ਵਰਗੇ ਬੋਲ ਉਸ ਨੇ ਚੁੱਪ-ਚੁਪੀਤੇ ਸਹੇ ਸਨਉਹ ਦੋਹਾਂ ਪੁੱਤਰਾਂ ਨੂੰ ਭਲੇ, ਸਾਊ ਤੇ ਵੱਡੇ ਬੰਦੇ ਬਣਾਉਣਾ ਚਾਹੁੰਦੀ ਸੀਇਸੇ ਖਾਤਰ ਹੀ ਤਾਂ ਉਹ ਅੱਜ ਤਕ ਔਖੀ-ਸੌਖੀ ਦਿਨ ਕਟੀ ਕਰੀ ਜਾ ਰਹੀ ਸੀਉਸ ਕੀ ਸੋਚਿਆ ਤੇ ਕੀ ਵਾਪਰ ਗਿਆ?

ਗੱਡੀ ਨੂੰ ਸਾਵਾਂ ਚੱਲਣ ਲਈ ਚੌਂਹਾਂ ਪਹੀਆਂ ਦੀ ਲੋੜ ਹੈ ਪਰ ਉਸ ਨੇ ਤਾਂ ਦੋ ਪਹੀਆਂ ਦੇ ਅਜਿਹੇ ਸਾਈਕਲ ਵਾਂਗ ਵੀ ਚੱਲਣ ਦਾ ਹੀਆ ਕਰ ਲਿਆ ਸੀ ਜਿਸਦਾ ਅਗਲਾ ਪਹੀਆ ਉਸ ਨੂੰ ਆਪੇ ਹੀ ਲਾਹ ਕੇ ਸੁੱਟਣਾ ਪਿਆ ਸੀਇਕ ਪਹੀਏ ਦੇ ਸਾਈਕਲ ਦਾ ਅਗਲਾ ਪਹੀਆ ਵੀ ਉਹ ਆਪੂੰ ਹੀ ਬਣਕੇ, ਜੀਵਨ ਰੂਪੀ ਸਾਈਕਲ ਨੂੰ ਕਿਵੇਂ ਨਾ ਕਿਵੇਂ ਰੇੜ੍ਹਦੀ ਗਈਆਪੂੰ ਹੀ ਸਾਈਕਲ ਦਾ ਅਗਲਾ ਪਹੀਆ ਵਗਾਹ ਮਾਰਨ ਲਈ ਮਜਬੂਰ ਉਸ ਨੂੰ ਉਸ ਵੇਲੇ ਹੋਣਾ ਪਿਆ ਜਦ ਉਹ ਪਹੀਆ ਸ਼ਰਾਬ ਅਤੇ ਜੂਏ ਦਾ ਸਹਾਰਾ ਲੈਣ ਲੱਗ ਪਿਆਇਹ ਸਭ ਕੁਝ ਇਕ ਦਿਨ ਵਿਚ ਹੀ ਨਹੀਂ ਵਾਪਰ ਗਿਆ ਸੀਉਸ ਨੇ ਜੀਵਨ ਦੇ ਸਾਈਕਲ ਨੂੰ ਸਾਵਾਂ ਰੱਖਣ ਲਈ ਬੜਾ ਯਤਨ ਕੀਤਾ ਸੀ

ਜਦੋਂ ਪਤੀ ਦਲਜੀਤ ਸ਼ਰਾਬੀ, ਕਬਾਬੀ ਅਤੇ ਜੁਆਰੀਆ ਹੋ ਗਿਆ ਤਾਂ ਘਰ ਦੀ ਗ੍ਰਹਿਸਤੀ ਚਲਾਉਣ ਲਈ ਉਸ ਨੇ ਕੰਮ ਕਰਨਾ ਆਰੰਭ ਕੀਤਾਸਵੇਰੇ ਅੱਠ ਵਜੇ ਉਹ ਫੈਕਟਰੀ ਵਿਚ ਕਲੌਕ ਲਾਉਂਦੀ ਤੇ ਹਾਰ ਟੁੱਟ ਕੇ ਸ਼ਾਮੀਂ ਛੇ ਵਜੇ ਘਰ ਪੁੱਜਦੀਉਡੀਕਦੇ ਬੱਚਿਆਂ ਦੀ ਗਲਵਕੜੀ ਉਸ ਨੂੰ ਸਭ ਦੁੱਖ ਭੁਲਾ ਦਿੰਦੀਉਸ ਦੀ ਥਕਾਵਟ ਲਹਿ ਜਾਂਦੀਉਸਦਾ ਦਿੱਲ ਕਰਦਾ ਕਿ ਸਭ ਕੰਮ ਛੱਡ ਕੇ ਉਹ ਬੱਚਿਆਂ ਦੀ ਸੰਭਾਲ ਕਰੇ, ਕਲੇਜੇ ਨਾਲ ਲਾ ਕੇ ਰੱਖੇਪਰ ਕੀ ਕਰਦੀ? ਉਹਨਾਂ ਦੀ ਭੁੱਖ ਦਾ ਵੀ ਤਾਂ ਪ੍ਰਬੰਧ ਜ਼ਰੂਰੀ ਸੀ ਅਤੇ ਫਿਰ ਘਰ ਦੇ ਬਾਕੀ ਸਾਰੇ ਖਰਚ

ਉਹਨਾਂ ਨੂੰ ਬੜੇ ਜਿਗਰੇ ਨਾਲ ਪਰ੍ਹਾਂ ਕਰਦੀਖਾਣਾ ਬਣਾਉਂਦੀ, ਖੁਆਉਂਦੀਦੋਹਾਂ ਦਾ ਸਿਰ ਪਲੋਸਦੀ, ਸਵੇਰੇ ਜਲਦੀ ਉੱਠਣ ਦੇ ਫਿਕਰ ਵਿਚ ਕਾਹਲੀ ਕਾਹਲੀ ਘਰ ਦੇ ਕੰਮ ਕਰਦੀਦੋਹਾਂ ਨੂੰ ਬੈੱਡ ਤੇ ਪਾ ਸੁਆਉਂਦੀਫੈਕਟਰੀ ਵਿਚ ਵੀ ਪੀਸ ਵਰਕ ਵਾਲੀ ਕਾਹਲੀ ਅਤੇ ਘਰ ਵੀ ਪੀਸ ਵਰਕਥੱਕ ਟੁੱਟ ਕੇ ਸਵੇਰੇ ਉੱਠਣ ਦੀ ਕਾਹਲ ਵਿਚ ਮੰਜੇ ਤੇ ਡਿੱਗਦੀ ਤਾਂ ਕਦੇ ਕਦੇ ਡਿਗਦੇ ਸਾਰ ਹੀ ਥਕਾਵਟ ਕਾਰਨ ਗੂੜ੍ਹੀ ਨੀਂਦੇ ਸੌਂ ਜਾਂਦੀਪਰ ਅਕਸਰ ਇਸਦੇ ਉਲਟ ਹੀ ਹੁੰਦਾ ਅਤੇ ਉਹ ਸਾਰੀ ਸਾਰੀ ਰਾਤ ਹੀ ਦੁੱਖਾਂ ਦੇ ਮੋਤੀਆਂ ਦੀ ਮਾਲਾ ਪਰੋਂਦਿਆਂ ਰੁੱਸੀ ਹੋਈ ਨੀਂਦ ਦੀ ਉਡੀਕ ਵਿਚ ਹੀ ਰਾਤ ਕੱਟ ਦਿੰਦੀ

ਜੀਣ ਦੇ ਕਿੰਨੇ ਛੋਟੇ ਸੁਪਨੇ ਦੇਖੇ ਸਨ ਉਸ? ਬਸ, ਇਕ ਨਿੱਕਾ ਜਿਹਾ ਨਿੱਘਾ ਘਰ, ਭਲਾ ਕਮਾਉਂਦਾ, ਪਿਆਰ ਕਰਨ ਵਾਲਾ ਸਾਥੀ ਅਤੇ ਫੁੱਲਾਂ ਜਿਹੇ ਮੁਸਕਾਨਾਂ ਖਿਲਾਰਦੇ ਬੱਚੇਇਹ ਤਾਂ ਕੋਈ ਬਹੁਤ ਵੱਡੀ ਲਾਲਸਾ ਨਹੀਂ ਸੀਉਸਦਾ ਸੁਪਨਾ ਸੀ ਪਤੀ ਕੰਮ ਕਰੇ ਅਤੇ ਉਹ ਉਸਦੀ ਕੰਮ ਤੋਂ ਆਉਣ ਦੀ ਬੇਸਬਰੀ ਨਾਲ ਉਡੀਕ ਕਰੇਘਰ ਸਜਾਏ, ਘਰ ਬਣਾਏਪਰ ਉਸਦੇ ਸੁਪਨੇ ਤਾਂ ਵਿਆਹ ਤੋਂ ਬਹੁਤ ਥੋੜ੍ਹੇ ਸਮੇਂ ਬਾਅਦ ਹੀ ਟੁੱਟ ਗਏ, ਬਿਖਰ ਗਏਜਦੋਂ ਉਸਦਾ ਪਤੀ ਕੰਮ ’ਤੇ ਸੀ ਤਾਂ ਫਿਰ ਵੀ ਕੁਝ ਠੀਕ ਸੀ ਪਰ ਜਿਉਂ ਹੀ ਉਹ ਬੇਕਾਰ ਹੋ ਕੇ ਬੇਕਾਰੀ ਭੱਤੇ ਤੇ ਚਲਿਆ ਗਿਆ ਤਾਂ ਸਭ ਕੁਝ ਚੌੜ ਹੁੰਦਾ ਗਿਆਕੰਮੋਂ ਵਿਹਲਾ ਕੀ ਹੋਇਆ, ਬਸ ਮੁਸੀਬਤਾਂ ਦਾ ਆਰੰਭ ਹੀ ਹੋ ਗਿਆਬੇਕਾਰੀ ਦੇ ਭੱਤੇ ਦੇ ਮਿਲੇ ਪੈਸਿਆਂ ਵਿੱਚੋਂ ਅੱਧੇ ਪੈਸੇ ਉਹ ਇਹ ਕਹਿ ਕੇ ਰੱਖਣ ਲੱਗ ਪਿਆ ਕਿ ਕੰਮ ਲੱਭਣ ਜਾਣਾ ਹੈ, ਕਰਾਇਆ ਆਦਿ ਚਾਹੀਦਾ ਹੈਉਹ ਚੁੱਪ ਕਰਕੇ ਸਹਿ ਜਾਂਦੀ ਪਰ ਦਰਅਸਲ ਉਸਦਾ ਪਤੀ ਦਲਜੀਤ ਸਾਰੇ ਪੈਸਿਆਂ ਦੀ ਸ਼ਰਾਬ ਹੀ ਪੀ ਜਾਂਦਾਕੁਝ ਪੈਸੇ ਘਰ ਦੀ ਕਿਸ਼ਤ ਵਿਚ ਨਿੱਕਲ ਜਾਂਦੇ ਅਤੇ ਬਾਕੀ ਬਿਜਲੀ, ਗੈਸ ਆਦਿ ਖਰਚ ਵਿਚਕਫ਼ਾਇਤ ਤਾਂ ਬਸ ਖਾਣ ਵਿਚ ਹੀ ਕੀਤੀ ਜਾ ਸਕਦੀ ਸੀਰੋਟੀ ਤਾਂ ਲੰਙੇ ਡੰਗ ਹੀ ਪੱਕਦੀਬੱਚੇ ਵੀ ਸੁੱਕੀ ਬਰੈਡ ਦੇ ਪੀਸ ਹੀ ਖਾਂਦੇ ਜਾਂ ਕਵਿਕ ਸੇਵ ਤੋਂ ਪ੍ਰਾਪਤ ਕੀਤੇ ਸੱਤ ਪੈਨੀ ਪ੍ਰਤੀ ਟੀਨ ਮਿਲਣ ਵਾਲੇ ਗਰਮ ਕੀਤੇ ਬੀਨਜ਼ ਨਾਲਜੇਕਰ ਘਰੇ ਜੈਮ ਹੁੰਦਾ ਤਾਂ ਬੱਚਿਆਂ ਨੂੰ ਬਰੈੱਡ ਜੈਮ ਨਾਲ ਲਾ ਕੇ ਖੁਆ ਦਿੰਦੀਦੁੱਧ ਦੀ ਥਾਂ ਅਕਸਰ ਚਾਹ ਨਾਲ ਹੀ ਸਾਰਿਆ ਜਾਂਦਾਆਪਣੇ ਦੋਹਾਂ ਪੁੱਤਰਾਂ ਦੇ ਸੁੱਕਦੇ ਜਾਂਦੇ ਮੂੰਹਾਂ ਨੂੰ ਤੱਕਦੀ ਤਾਂ ਉਸ ਦੇ ਕਲੇਜੇ ਦਾ ਰੁੱਗ ਭਰਿਆ ਜਾਂਦਾਹੁਣ ਉਹ ਚਾਰ ਸਾਲ ਦੇ ਹੋ ਗਏ ਸਨਕਿੰਨਾ ਚਿਰ ਇੰਝ ਚਲਦਾਆਖਰ ਉਸ ਨੇ ਫੈਸਲਾ ਕਰ ਲਿਆ

ਪਹਿਲਾਂ ਉਸਨੇ ਇਕ ਡੇ-ਨਰਸਰੀ ਵਿਚ ਸਾਰਾ ਦਿਨ ਲਈ ਬੱਚੇ ਰੱਖਣ ਦਾ ਪ੍ਰਬੰਧ ਕੀਤਾ ਤੇ ਫਿਰ ਆਪ ਇਕ ਛੋਟੀ ਜਿਹੀ ‘ਪੇਚ’ ਬਣਾਉਣ ਵਾਲੀ ਫੈਕਟਰੀ ਵਿਚ ਸਾਰੇ ਦਿਨ ਲਈ ਕੰਮ ਲੱਭਿਆਤਨਖਾਹ ਬਹੁਤ ਘੱਟ ਸੀ ਪਰ ਕੀ ਕਰਦੀਜੋ ਵੀ ਮਿਲ ਰਿਹਾ ਸੀ ਜ਼ਰੂਰੀ ਸੀ ਅਤੇ ਗਨੀਮਤ ਵੀਦੋਵੇਂ ਪੁੱਤਰ ਵੱਡੇ ਹੋ ਰਹੇ ਸਨ ਪਰ ਉਸਦੇ ਪਤੀ ਦਲਜੀਤ ਦੀ ਸ਼ਰਾਬ ਪੀਣ ਦੀ ਆਦਤ ਦਿਨੋ ਦਿਨ ਵਧਦੀ ਗਈਹੁਣ ਉਹ ਬੇਕਾਰੀ ਭੱਤੇ ਵਿਚ ਮਿਲਣ ਵਾਲੇ ਸਾਰੇ ਪੈਸਿਆਂ ਦੀ ਸ਼ਰਾਬ ਪੀਣ ਲੱਗ ਪਿਆਇੱਥੇ ਹੀ ਬੱਸ ਨਹੀਂ, ਸਗੋਂ ਉਸ ਵਲੋਂ ਮਿਲੀ ਥੋੜ੍ਹੀ ਜਿਹੀ ਤਨਖਾਹ ਵਿੱਚੋਂ ਵੀ ਪੈਸੇ ਮੰਗਦਾਬਿਨਾਂ ਨਾਗਾ ਝਗੜਾ ਹੁੰਦਾ, ਕੁੱਟਦਾ ਮਾਰਦਾ ਅਤੇ ਅਕਸਰ ਜ਼ਬਰਦਸਤੀ ਪੈਸੇ ਖੋਹ ਕੇ ਲੈ ਜਾਂਦਾਡਰ ਦੇ ਮਾਰੇ ਬੱਚੇ ਸਹਿਮ ਕੇ ਉਸ ਨਾਲ ਚੰਬੜ ਜਾਂਦੇਰੋਂਦੇ ਕੁਰਲਾਉਂਦੇਬੱਚਿਆਂ ਦਾ ਚੀਕ ਚਿਹਾੜਾ ਸੁਣ ਕੇ ਪਤੀ ਦਹਾੜਦਾ, "ਥੋਡੀ ਮਾਂ ਤਾਂ ਨੀ ਮਰ ਗਈ, ਰੋਂਦਿਆਂ ਅਸਮਾਨ ਸਿਰ ਤੇ ਚੁੱਕਿਆ ਹੋਇਆ ਏ" ਉਸ ਉੱਤੇ ਤਾਂ ਹੱਥ ਚੁੱਕ ਹੀ ਹੁੰਦਾ ਸੀ ਹੁਣ ਬੱਚੇ ਵੀ ਨਾ ਬਖਸ਼ੇ ਜਾਂਦੇਬੱਚਿਆਂ ਉੱਤੇ ਥੱਪੜਾਂ ਦੀ ਬਰਸਾਤ ਹੁੰਦੀਉਹ ਬਚਾਉਣ ਦੀ ਕੋਸ਼ਿਸ਼ ਕਰਦੀ ਤਾਂ ਉਸ ਦੀ ਕੀ ਚੱਲਣੀ ਸੀ, ਔਰਤ ਜ਼ਾਤ ਜੁ ਠਹਿਰੀ

ਦਲਜੀਤ, ਪੈਸੇ ਲੈ ਕੇ ਬਾਹਰ ਜਾਂਦਾ ਜਾਂਦਾ ਦਰਵਾਜ਼ਾ ਇੰਨੀ ਜ਼ੋਰ ਨਾਲ ਬੰਦ ਕਰਦਾ ਕਿ ਬੱਚਿਆਂ ਸਮੇਤ ਉਸਦਾ ਕਾਲਜਾ ਕੰਬ ਜਾਂਦਾਉਹ ਰੋਂਦੀ ਕੁਰਲਾਉਂਦੀ ਪੁੱਤਰਾਂ ਨੂੰ ਹਿੱਕ ਨਾਲ ਲਾਉਂਦੀ, ਹੌਕਿਆਂ ਵਿਚ ਜੀਵਨ ਬਿਤਾਉਂਦੀਉਸ ਨੂੰ ਕੁਝ ਵੀ ਸੁੱਝਦਾ ਨਾ ਕਿ ਉਹ ਕੀ ਕਰੇ? ਦਲਜੀਤ ਬਾਹਰੋਂ ਪੀ ਕੇ ਆਉਂਦਾ, ਫਿਰ ਘਰੇ ਨਾਲ ਲਿਆਂਦੀ ਬੋਤਲ ਵਿੱਚੋਂ ਸ਼ੁਰੂ ਹੋ ਜਾਂਦਾਬੋਤਲ ਮੂੰਹ ਨੂੰ ਲਾ ਕੇ ਬੱਚਿਆਂ ਸਾਹਮਣੇ ਪੀਂਦਾਖੜ੍ਹਾ ਹੁੰਦਾ ਤਾਂ ਇੱਧਰ ਉੱਧਰ ਡਿੱਗਦਾ ਫਿਰਦਾਹੁਣ ਤਾਂ ਇਹ ਉਸਦਾ ਨਿਤ ਦਿਹਾੜੀ ਦਾ ਹੀ ਇਹ ਕੰਮ ਸੀ ਸ਼ਰਾਬ ਪੀਣਾ, ਜਾਂ ਕੁੱਤਿਆਂ ਘੋੜਿਆਂ ਉੱਤੇ ਪੈਸੇ ਲਾ ਕੇ ਜੂਆ ਖੇਡਣਾ

ਪਰ ਇਕ ਦਿਨ ਤਾਂ ਹੱਦ ਹੀ ਹੋ ਗਈ। ਉਸਨੇ ਦੇਖਿਆ ਕਿ ਦੋਵੇਂ ਪੁੱਤਰ ਆਪਣੇ ਪਿਤਾ ਦੀਆਂ ਨਕਲਾਂ ਲਾ ਰਹੇ ਸਨਹੱਥਾਂ ਵਿਚ ਖਿਡੌਣੇ ਫੜੀ ਉਹ ਮੂੰਹ ਨੂੰ ਲਾਉਂਦੇ ਫਿਰ ਇੱਧਰ ਉੱਧਰ ਡਿਗਦੇ ਫਿਰਦੇਇਹ ਨਜ਼ਾਰਾ ਦੇਖ ਕੇ ਉਸ ਦਾ ਤਾਂ ਤਰਾਹ ਹੀ ਨਿੱਕਲ ਗਿਆਪੈਰਾਂ ਹੇਠੋਂ ਧਰਤੀ ਖਿਸਕਦੀ ਜਾਪੀਉਸਨੇ ਗੁੱਸੇ ਵਿਚ ਇਕ ਦੇ ਚੰਡ ਮਾਰਦਿਆਂ ਪੁੱਛਿਆ, "ਇਹ ਕੀ ਕਰ ਰਹੇ ਹੋ?" ਉਹ ਕੀ ਕਰ ਰਹੇ ਹਨ ਇਹ ਤਾਂ ਉਹ ਭਲੀ ਪ੍ਰਕਾਰ ਜਾਣਦੀ ਸੀ ਪਰ ਫਿਰ ਵੀ ਆਸ ਦੀ ਇਕ ਤੰਦ ਫੜੀ ਸੋਚ ਰਹੀ ਸੀ ਸ਼ਾਇਦ ਉਹ, ਉਹ ਨਹੀਂ ਕਰ ਰਹੇ ਸਨ ਜੋ ਉਹ ਸੋਚਦੀ ਸੀਜਿਸਦੇ ਚੰਡ ਪਈ ਸੀ ਉਹ ਰੋਂਦਿਆਂ ਬੋਲਿਆ, "ਮੰਮ, ਅਸੀਂ ਤਾਂ ਡੈਡੀ ਡੈਡੀ ਖੇਡ ਰਹੇ ਸਾਂ"

ਫਿਰ ਉਸ ਨੂੰ ਆਪਣੀ ਮਾਰੀ ਚੰਡ ਦਾ ਖਿਆਲ ਆਇਆਉਸ ਨੇ ਦੋਹਾਂ ਨੂੰ ਆਪਣੇ ਕਾਲਜੇ ਨਾਲ ਲਾ ਕੇ ਸਿਰ ਪਲੋਸਦਿਆਂ ਨੀਰ ਭਰੀਆਂ ਤੇ ਡੁੱਲ੍ਹਣ ਡੁੱਲ੍ਹਣ ਕਰਦੀਆਂ ਅੱਖਾਂ ਨਾਲ ਚਿਤਾਵਨੀ ਦਿੱਤੀ ਕਿ ਉਹ ਮੁੜ ਕਦੇ ਅਜਿਹੀ ਖੇਡ ਨਾ ਖੇਡਣਬੱਚੇ ਤਾਂ ਆਖਰ ਬੱਚੇ ਸਨ, ਝੱਟ ਸਮਝੇ ਝੱਟ ਭੁੱਲ ਭੁਲਾ ਗਏ

ਪਰ ਇਕ ਸ਼ਾਮੀਂ ਥੱਕੀ ਹਾਰੀ ਕੰਮੋਂ ਘਰ ਪੁੱਜੀ ਤਾਂ ਉਸ ਵੇਖਿਆ ਕਿ ਦਲਜੀਤ ਸੈਟੀ ਉਤੇੱ ਪੈਰ ਪਸਾਰੀ ਲੰਮਾ ਪਿਆ ਹੈ ਅਤੇ ਅੱਜ ਪੁੱਤਰ, ਪਿਉ ਦੀ ਰੱਖੀ ਹੋਈ ਚੌਥਾਈ ਕੁ ਹਿੱਸਾ ਭਰੀ ਸ਼ਰਾਬ ਦੀ ਬੋਤਲ ਨੂੰ ਬਾਰੀ ਬਾਰੀ ਮੂੰਹ ਲਾ ਕੇ ਪੀ ਰਹੇ ਸਨ ਅਤੇ ਨਾਲੋ ਨਾਲ ਹੀ ਕਹੀ ਜਾਂਦੇ ਸਨ, "ਕੌੜੀ ਏ, ਕੌੜੀ ਏ" ਉਹ ਪਿਉ ਤੋਂ ਸਿੱਖੀ ਖੇਡ ਖੇਡ ਰਹੇ ਸਨ ਅਤੇ ਲੜਖੜਾ ਰਹੇ ਸਨਪਿਉ ਦੰਦੀਆਂ ਦਿਖਾਉਂਦਾ ਮੁਸਕਰਾ ਰਿਹਾ ਸੀਉਹ ਇੱਧਰ ਉਧੱਰ ਡਿਗਦੇ ਫਿਰਦੇ ਸਨ ਜਾਂ ਸ਼ਰਾਬੀ ਹੋਏ ਹੋਣ ਦਾ ਨਾਟਕ ਕਰ ਰਹੇ ਸਨਉਹਨਾਂ ਦੇ ਮੂੰਹਾਂ ਤੋਂ ਸ਼ਰਾਬ ਦੀ ਬੋ ਆ ਰਹੀ ਸੀਅੱਜ ਉਸਨੂੰ ਬੱਚਿਆਂ ਉੱਤੇ ਤਾਂ ਗੁੱਸਾ ਆਇਆ ਹੀ ਪਰ ਉਹਨਾਂ ਤੋਂ ਵੀ ਵੱਧ ਆਪਣੇ ਪਤੀ ਦਲਜੀਤ ਉੱਤੇਉਸ ਤੋਂ ਰਿਹਾ ਨਾ ਗਿਆ, "ਇਹਨਾਂ ਮਾਸੂਮਾਂ ਦੀ ਜ਼ਿੰਦਗੀ ਕਿਉਂ ਵਿਗਾੜ ਰਿਹਾ ਹੈਂ?" ਉਹ ਨਸ਼ੇ ਵਿਚ ਧੁੱਤ ਪਤੀ ਉੱਤੇ ਵਰ੍ਹ ਪਈ

ਦਲਜੀਤ ਨੇ ਮੂੰਹ ਉੱਪਰ ਨੂੰ ਚੁੱਕਿਆ ਅਤੇ ਫਿਰ ਬੋਲਿਆ, "ਜੇ ਇਹਨਾਂ ਦਾ ਐਨਾ ਹੀ ਫਿਕਰ ਏ ਤਾਂ ਇਹਨਾਂ ਆਪਣੇ ਪਿਉਆਂ ਨੂੰ ਨਾਲ ਹੀ ਲੈ ਜਾਇਆ ਕਰ" ਇਹ ਕਹਿ ਕੇ ਉਹ ਉੱਠਿਆ ਅਤੇ ਉਸਨੇ ਉਸਦੇ ਮੂੰਹ ਉਤੇ ਐਡੀ ਜ਼ੋਰ ਦਾ ਕੱਸਵਾਂ ਥੱਪੜ ਮਾਰਿਆ ਕਿ ਉਹ ਸੰਭਲ ਨਾ ਸਕੀ ਅਤੇ ਜ਼ੋਰ ਨਾਲ ਲਾਗੇ ਪਏ ਟੇਬਲ ਦੇ ਖੂੰਜੇ ਵਿਚ ਜਾ ਲੱਗੀਉਸਦੇ ਸਿਰ ਵਿੱਚੋਂ ਖੂੰਨ ਦੀਆਂ ਤਤੀਰੀਆਂ ਛੁੱਟ ਪਈਆਂਖੂਨ ਨਾਲ ਲੱਥ-ਪੱਥ ਮੂੰਹ ਲਈ ਉਹ ਉੱਠੀ ਹੀ ਸੀ ਕਿ ਦਲਜੀਤ ਉਸ ਨੂੰ ਫਿਰ ਕੁੱਟਣ ਲੱਗ ਪਿਆ।

ਉਹ ਆਪਣਾ ਆਪ ਸੰਭਾਲਦੀ ਪਿਛਲੇ ਕਮਰੇ ਵਿਚ ਜਾ ਵੜੀਅੰਦਰੋਂ ਦਰਵਾਜ਼ਾ ਬੰਦ ਕਰ ਲਿਆਫਿਰ ਆਪਣੇ ਮਨ ਨਾਲ ਫੈਸਲਾ ਕਰਕੇ ਉਸ ਨੇ ਅੰਦਰ ਪਏ ਫ਼ੋਨ ਤੋਂ ਪੁਲਸ ਨੂੰ ਫ਼ੋਨ ਕਰ ਦਿੱਤਾਪੰਜਾਂ-ਸੱਤਾਂ ਮਿੰਨਟਾਂ ਵਿਚ ਹੀ ਪੁਲਸ ਨੇ ਆਣ ਘੰਟੀ ਖੜਕਾਈਦਲਜੀਤ ਹੀ ਉੱਠਿਆ ਅਤੇ ਦਰਾਂ ਉੱਤੇ ਪੁਲਸ ਨੂੰ ਦੇਖ ਕੇ ਹੱਕਾ ਬੱਕਾ ਰਹਿ ਗਿਆਪੁਲਸ ਆ ਗਈ ਹੈ ਜਾਣ ਕੇ ਜਸਵਿੰਦਰ ਨੇ ਵੀ ਪਿਛਲਾ ਦਰਵਾਜ਼ਾ ਖ੍ਹੋਲ ਦਿੱਤਾਦੋ ਪੁਲਸੀਏ ਸਨ,ਇਕ ਮਰਦ ਅਤੇ ਇਕ ਇਸਤਰੀਲੇਡੀ ਪੁਲਸ ਨੇ ਤੁਰੰਤ ਹੀ ਉਸ ਨੂੰ ਸੰਭਾਲਿਆਦਲਜੀਤ ਦੇ ਮੂੰਹੋਂ ਆਉਂਦੀ ਸ਼ਰਾਬ ਦੀ ਬੋ ਤੋਂ ਉਹ ਸਭ ਸਮਝ ਗਏ ਪਰ ਫਿਰ ਵੀ ਉਹਨਾਂ ਖਾਨਾ ਪੂਰੀ ਕਰਨ ਲਈ ਪੁੱਛ ਪੜਤਾਲ ਕੀਤੀਦਲਜੀਤ ਸ਼ਰਾਬ ਕਾਰਨ ਥਥਲਾਉਂਦੀ ਆਵਾਜ਼ ਵਿਚ ਬੋਲਿਆ, "ਆਈ ਹੈਵੰਟ ਡਨ ਐਨੀ ਥਿੰਗ ਰੌਂਗਦਿਸ ਇਜ਼ ਮਾਈ ਪਰਸਨਲ ਮੈਟਰਹੂ ਆਰ ਇਯੂ ਟੂ ਇੰਟਰਫਿਅਰ?" ਉਸਨੇ ਪੁਲਸੀਏ ਉੱਤੇ ਵੀ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀਉਹਨਾਂ ਤੁਰੰਤ ਹੀ ਸਹਾਇਤਾ ਲਈ ਹੋਰ ਪੁਲਸ ਬੁਲਾ ਲਈਪੁਲਸ ਨੇ ਹੀ ਐਂਬੂਲੈਂਸ ਨੂੰ ਫੋਨ ਕੀਤਾ ਅਤੇ ਬੱਚਿਆਂ ਦੀ ਕੁਝ ਸਮੇਂ ਲਈ ਦੇਖਭਾਲ ਅਤੇ ਸੰਭਾਲ ਲਈ ਪਰਬੰਧ ਵੀ

ਦਲਜੀਤ ਨੂੰ ਪੁਲਸ ਵਾਲੇ ਲੈ ਗਏ ਅਤੇ ਜਸਵਿੰਦਰ ਨੂੰ ਐਂਬੂਲੈਂਸ ਵਾਲੇ ਮਰ੍ਹਮ ਪੱਟੀ ਲਈ ਹਸਪਤਾਲਬਸ ਅਲਹਿਦਗੀ ਦਾ ਸਿਲਸਿਲਾ ਇੱਥੋਂ ਹੀ ਆਰੰਭ ਹੋ ਗਿਆਪੁਲਸ ਨੇ ਕੇਸ ਬਣਾਇਆ, ਮੁਕੱਦਮਾ ਚਲਿਆ ਅਤੇ ਬੱਚਿਆਂ ਅਤੇ ਜਸਵਿੰਦਰ ਦੀ ਭਲਾਈ ਲਈ, ਸ਼ਰਾਬੀ ਦਲਜੀਤ ਨੂੰ ਜੁਰਮਾਨਾ, ਸਜ਼ਾ ਅਤੇ ਅਦਾਲਤ ਵਲੋਂ ਬੱਚਿਆਂ ਅਤੇ ਪਤਨੀ ਤੋਂ ਦੂਰ ਰਹਿਣ ਲਈ ਹੁਕਮਜਸਵਿੰਦਰ ਨੂੰ ਇਸ ਗੱਲ ਦਾ ਦੁੱਖ ਸੀ ਕਿ ਉਸਨੇ ਆਪਣੇ ਪਤੀ ਦੇ ਹੱਥਕੜੀਆਂ ਲਗਵਾ ਦਿੱਤੀਆਂ ਅਤੇ ਗੱਲ ਇੱਥੋਂ ਤਕ ਅੱਗੇ ਵਧ ਗਈਪਰ ਉਹ ਕੀ ਕਰਦੀ? ਉਸਦਾ ਮਨ ਕਦੇ ਉਸ ਨੂੰ ਦੋਸ਼ੀ ਠਹਿਰਾਉਂਦਾ ਅਤੇ ਕਦੇ ਉਸਦੇ ਫੈਸਲੇ ਦੀ ਹਾਮੀ ਭਰਵਾਉਂਦਾਫਿਰ ਉਸਨੇ ਸੋਚਿਆ, ਉਸ ਨੂੰ ਹਰ ਹਾਲਤ ਵਿਚ ਬੱਚਿਆਂ ਨੂੰ ਪਿਉ ਦੀ ਬੁਰੀ ਸੁਹਬਤ ਤੋਂ ਬਚਾਉਣਾ ਚਾਹੀਦਾ ਹੈ

ਉਸਨੂੰ ਹੁਣ ਤਸੱਲੀ ਸੀਇਹ ਠੀਕ ਸੀ ਕਿ ਬੱਚਿਆਂ ਦੇ ਸਿਰ ਉੱਤੇ, ਹੁਣ ਪਿਉ ਦੇ ਹੁੰਦਿਆਂ-ਸੁੰਦਿਆਂ ਪਿਤਾ ਪਿਆਰ ਵਾਲੀ ਛਾਂ ਨਹੀਂ ਸੀ ਪਰ ਬੱਚੇ ਹੁਣ ਘੱਟੋ ਘੱਟ ਪਿਉ ਦੇ ਬੁਰੇ ਕਾਰਿਆਂ ਦਾ ਅਸਰ ਤਾਂ ਨਹੀਂ ਕਬੂਲਣਗੇਪੁੱਤਰ ਹੁਣ ਵੱਡੇ ਹੋ ਰਹੇ ਸਨਉਸਨੇ ਉਹਨਾਂ ਦੀ ਪਾਲਣਾ ਪਿਉ ਅਤੇ ਮਾਂ ਦੋਵੇਂ ਹੀ ਬਣ ਕੇ ਕੀਤੀਦਲਜੀਤ ਦਾ ਖਿਆਲ ਤਾਂ ਆਉਂਦਾ ਪਰ ਉਹ, ਉਸਨੂੰ ਇਕ ਭੈੜਾ ਸੁਪਨਾ ਸਮਝ ਕੇ ਵਿਸਾਰ ਦੇਣਾ ਚਾਹੁੰਦੀ ਸੀ

ਬੱਚੇ ਵੱਡੇ ਸਕੂਲ ਜਾਣ ਲੱਗ ਪਏ ਸਨਜਸਵਿੰਦਰ ਬੱਚਿਆਂ ਦੀ ਖੁਸ਼ੀ ਵਿਚ ਹੀ ਆਪਣੀ ਖੁਸ਼ੀ ਭਾਲਦੀਉਹਨਾਂ ਦੀ ਪਸੰਦ ਦਾ ਖਾਣਾ ਬਣਾਉਂਦੀ, ਕੱਪੜੇ ਹਾਜ਼ਰ ਕਰਦੀ, ਜੇਬ ਖਰਚ ਵੀ ਦਿੰਦੀਉਸਦਾ ਕੰਮ ਤਾਂ ਇੰਨਾ ਹੀ ਸੀ ਕਿ ਘਰੋਂ ਕੰਮ, ਤੇ ਕੰਮ ਤੋਂ ਘਰਉਸਦੀ ਆਪਣੀ ਹੋਂਦ ਬੱਚਿਆਂ ਨਾਲ ਹੀ ਸੀਬੱਚੇ ਹੁਣ 'ਜੀ ਸੀ ਐੱਸ ਈ' ਦੀ ਪਰੀਖਿਆ ਦੇ ਚੁੱਕੇ ਸਨਉਹ ਉਨ੍ਹਾਂ ਨੂੰ ਅਗਾਂਹ ਕਾਲਜ ਭੇਜਣ ਵਾਰੇ ਸੋਚਦੀਆਪਣੇ ਪੁੱਤਰਾਂ ਦੇ ਭਵਿੱਖ ਬਾਰੇ ਸੋਚਦੀ ਤਾਂ ਸੋਚਦੀ ਹੀ ਰਹਿ ਜਾਂਦੀ, ਡਾਕਟਰ ਬਣਾਵੇਗੀ ਆਪਣੇ ਪੁੱਤਰਾਂ ਨੂੰ ਜਾਂ ਵਕੀਲਕਿਸੇ ਵੀ ਹਾਲਤ ਵਿਚ ਆਪਣੇ ਪਤੀ ਵਰਗਾ ਨਹੀਂ ਬਨਣ ਦੇਵੇਗੀਉਸਦੇ ਜ਼ਿਹਨ ਵਿਚ ਵੱਡੇ ਵੱਡੇ ਮਕਾਨ, ਸਜਾਏ ਹੋਏ ਕਮਰੇ ਅਤੇ ਕਾਰਾਂ ਘੁੰਮਦੀਆਂਫਿਰ ਦੋਹਾਂ ਦਾ ਵਿਆਹ ਕਰੇਗੀ ਤਾਂ ਹੂਰਾਂ ਵਰਗੀਆਂ ਸੁਹਣੀਆਂ ਅਤੇ ਪੜ੍ਹੀਆਂ ਲਿਖੀਆਂ ਨੂੰਹਾਂ ਨਾਲ ਘਰ ਦਾ ਅੰਦਰ ਬਾਹਰ ਖੁਸ਼ੀਆਂ ਨਾਲ ਭਰ ਜਾਵੇਗਾ

ਅੱਜ ਉਹਨਾਂ ਦੋਹਾਂ ਪੁੱਤਰਾਂ ਦਾ ਅਠਾਰ੍ਹਵਾਂ ਜਨਮਦਿਨ ਸੀਉਸਨੇ ਪੁੱਤਰਾਂ ਲਈ ਇੱਕੋ ਜਿਹੇ ਸੋਨੇ ਦੇ ਦੋ ਬਰੇਸਲਿਟ ਬਣਵਾ ਕੇ ਲਿਆਂਦੇ ਸਨ "ਮੇਰੇ ਪੁੱਤਾਂ ਦੇ ਗੁੱਟਾਂ ’ਤੇ ਇਹ ਕਿਵੇਂ ਸਜਣਗੇ” ਉਹ ਸੋਚਦੀ ਰਹਿੰਦੀ। ਹਾਲ ਸਜਾਇਆ ਗਿਆਹੈਪੀ ਬਰਥਡੇ ਦੇ ਵੱਡੇ ਵੱਡੇ ਪੋਸਟਰ ਬਣਵਾ ਕੇ ਉਸ ਨੇ ਕੰਧਾਂ ਤੇ ਲਟਕਵਾਏਰੰਗ ਬਰੰਗੇ ਭੁਕਾਨਿਆਂ ਦੀ ਆਪਣੀ ਹੀ ਸ਼ਾਨ ਸੀਟੇਬਲ ਸਜਾਇਆ ਗਿਆਵੱਡਾ ਸਾਰਾ ਕੇਕ ਬਣਵਾਇਆ ਗਿਆਕੇਕ ਕੱਟਣ ਲਈ ਆਏ ਚਾਕੂਆਂ ਦੇ ਦਸਤਿਆਂ ਨੂੰ ਨੀਲੇ ਰੰਗ ਦੇ ਰਿਬਨ ਦੇ ਫੁੱਲ ਲਗਾ ਕੇ ਸਜਾਇਆ ਗਿਆ

ਸੱਦੇ ਹੋਏ ਮਹਿਮਾਨ ਪਹੁੰਚ ਰਹੇ ਸਨਹਰ ਆਉਣ ਵਾਲੇ ਕਾਰਡ ਫੜਾਉਂਦੇ, ਤੋਹਫਿਆਂ ਦੀ ਭੇਂਟ ਕਰਦੇ, ਉਸ ਨੂੰ ਵਧਾਈਆਂ ਦੇ ਰਹੇ ਸਨਉਹਨਾਂ ਵਲੋਂ ਮਿਲਦੀ ਵਧਾਈ ਜਸਵਿੰਦਰ ਨੂੰ ਆਪਣੇ ਪੁੱਤਰਾਂ ਉੱਤੇ ਕੀਤੀ ਮਿਹਨਤ ਦੀ ਸ਼ਾਬਾਸ਼ ਲਗਦੀਉਸਨੂੰ ਆਪਣਾ ਸੀਨਾ ਫੁੱਲਿਆ ਫੁੱਲਿਆ ਭਾਸਦਾਉਸਨੂੰ ਆਪਣੇ ਆਪ ਉੱਤੇ ਮਾਣ ਮਾਣ ਮਹਿਸੂਸ ਹੁੰਦਾ

ਉਹ ਕੇਕ ਸਜੇ ਟੇਬਲ ਦੇ ਸਾਹਮਣੇ ਦੋਹਾਂ ਹੀ ਜੌੜੇ ਪੁੱਤਰਾਂ ਵਿਚਕਾਰ ਪ੍ਰਸੰਨ ਚਿੱਤ ਖੜ੍ਹੀ ਸੀਉਸ ਤੋਂ ਵੀ ਗਿੱਠ ਗਿੱਠ ਉੱਚੇ ਉਸਦੇ ਲਖ਼ਤੇ ਜਿਗਰਾਂ ਦੇ ਹੱਥਾਂ ਵਿਚ ਕੇਕ ਕੱਟਣ ਲਈ ਨੀਲੇ ਰਿਬਨ ਲੱਗੇ ਚਾਕੂ ਕੇਕ ਕੱਟਣ ਦੀ ਤਿਆਰੀ ਵਿਚ ਸਨ ਕਿ ਦਗੜ ਦਗੜ ਕਰਦੇ ਪੁਲਸੀਏ ਹਾਲ ਵਿਚ ਦਾਖਲ ਹੋਏਜਸਵਿੰਦਰ ਸਮੇਤ ਸਾਰੇ ਲੋਕੀਂ ਹੱਕੇ ਬੱਕੇ ਰਹਿ ਗਏਇਹ ਕੀ? ਪੁਲਸੀਏ ਨੇ ਜਸਵਿੰਦਰ ਨੂੰ ਦੋਹਾਂ ਪੁੱਤਰਾਂ ਦੀ ਗ੍ਰਿਫਤਾਰੀ ਲਈ ਵਾਰੰਟ ਦਿਖਾਏਦੋਹਾਂ ਉੱਤੇ ਡਰਗ ਵੇਚਣ ਅਤੇ ਵਰਤਣ ਦਾ ਦੋਸ਼ ਸੀਦੋਹਾਂ ਜੁੜਵਾਂ ਪੁੱਤਰਾਂ ਦੇ ਗੁੱਟਾਂ ਉੱਤੇ ਮਾਂ ਵਲੋਂ ਲਿਆਂਦੇ ਸੋਨੇ ਦੇ ਬਰੇਸਲਿਟਾਂ ਦੀ ਥਾਂ ਹੱਥਕੜੀਆਂ ਲਾ ਕੇ ਪੁਲਸੀਏ ਆਪਣੇ ਨਾਲ ਲੈ ਗਏਹੁਣ ਤਾਂ ਉਸਦੇ ਹੱਥਾਂ ਵਿਚ ਅਣਪਹਿਨੇ ਬਰੇਸਲਿਟ ਸਨ ਜਾਂ ਅੱਖਾਂ ਸਾਹਮਣੇ ਸੁੰਨਾ ਹਾਲ

 

 

*****

(53)

About the Author

ਸੁਰਜੀਤ ਕੌਰ ਕਲਪਨਾ

ਸੁਰਜੀਤ ਕੌਰ ਕਲਪਨਾ

Birmingham, UK.