BalrajSidhu7ਤੂੰ ਚੱਲ ਉਏ ਬਾਹਰਖੜ੍ਹਾ ਬੂਥਾ ਚੁੱਕ ਕੇ ...
(20 ਅਕਤੂਬਰ 2018)

 

ਕੁਝ ਸਾਲ ਪਹਿਲਾਂ ਕਿਸੇ ਜ਼ਿਲ੍ਹੇ ਵਿੱਚ ਇੱਕ ਬਹੁਤ ਹੀ ਖੁਸ਼ਕ ਕਿਸਮ ਦਾ ਅਫਸਰ ਲੱਗਾ ਹੋਇਆ ਸੀਉਹ ਹਰ ਵੇਲੇ ਆਪਣੇ ਅਧੀਨ ਕਰਮਚਾਰੀਆਂ ਨੂੰ ਵੱਢੂੰ ਖਾਊਂ ਕਰਦਾ ਰਹਿੰਦਾਖੁਦ ਵੀ ਭੁੱਜਿਆ ਰਹਿੰਦਾ ਅਤੇ ਮਾਹਤਿਤਾਂ ਨੂੰ ਵੀ ਸਾੜੀ ਰੱਖਦਾਪਰ ਉਸਦੀ ਸਭ ਤੋਂ ਬੁਰੀ ਆਦਤ ਇਹ ਸੀ ਕਿ ਕਿਸੇ ਕਰਮਚਾਰੀ ਨੂੰ ਛੁੱਟੀ ਦੇਣ ਲੱਗਿਆਂ ਉਸ ਨੂੰ ਬਹੁਤ ਢਿੱਡ ਪੀੜ ਹੁੰਦੀ ਸੀਇਸ ਤਰ੍ਹਾਂ ਮਹਿਸੂਸ ਕਰਦਾ ਸੀ ਜਿਵੇਂ ਛੁੱਟੀ ਨਹੀਂ, ਉਸ ਦੀ ਜਾਨ ਮੰਗ ਲਈ ਹੋਵੇਮੌਜੂਦਾ ਹਾਲਾਤ ਅਨੁਸਾਰ ਬਦਲੀ ਤਾਂ ਉਹ ਕਿਸੇ ਮੁਲਾਜ਼ਮ ਦੀ ਕਰ ਨਹੀਂ ਸੀ ਸਕਦਾਉਸ ਕੋਲ ਸਿਰਫ ਇਹੀ ਇੱਕ ਤਾਕਤ ਸੀ, ਉਸਦੀ ਵੀ ਉਹ ਵਰਤੋਂ ਨਹੀਂ ਸੀ ਕਰਦਾਜਦੋਂ ਵੀ ਕੋਈ ਮੁਲਾਜ਼ਮ ਛੁੱਟੀ ਮੰਗਦਾ ਤਾਂ ਉਹ ਬੜੇ ਅਜੀਬ ਜਿਹੇ ਬਹਾਨੇ ਬਣਾ ਕੇ ਟਾਲ ਦੇਂਦਾ ਤੇ ਆਖਦਾ, ਮੇਰੇ ਵੀ ਘਰ ਪ੍ਰਾਬਲਮ ਹੈ, ਮੈਂ ਤਾਂ ਛੁੱਟੀ ਨਹੀ ਜਾਂਦਾਜਾਂ ਕਹਿੰਦਾ, ਅੱਜ ਵੀ.ਆਈ.ਪੀ. ਡਿਊਟੀ ਹੈ, ਅੱਜ ਫਲਾਣਾ ਅਫਸਰ ਛੁੱਟੀ ਗਿਆ ਹੈ, ਤੂੰ ਫਿਰ ਚਲਾ ਜਾਵੀਂਜੇ ਕਿਤੇ ਰੋ ਪਿੱਟ ਕੇ ਛੁੱਟੀ ਦੇ ਵੀ ਦੇਂਦਾ ਤਾਂ ਬਹੁਤੀ ਵਾਰ ਰਸਤੇ ਵਿੱਚੋਂ ਵਾਪਸ ਬੁਲਾ ਲੈਂਦਾਅਗਲਾ ਦੁਖੀ ਹੋਇਆ ਮਨ ਵਿੱਚ ਗਾਲ੍ਹਾਂ ਕੱਢਦਾਸਾਰੇ ਮੁਲਾਜ਼ਮ ਉਸ ਤੋਂ ਪਹਿਲਾਂ ਬਦਲ ਕੇ ਗਏ ਅਧਿਕਾਰੀ ਨੂੰ ਯਾਦ ਕਰ ਕਰ ਕੇ ਹਉਕੇ ਭਰਦੇ, ਜਿਸ ਨੇ ਨਾ ਤਾਂ ਕਦੇ ਕਿਸੇ ਨੂੰ ਛੁੱਟੀ ਤੋਂ ਮੋੜਿਆ ਸੀ ਅਤੇ ਨਾ ਹੀ ਬਦਤਮੀਜ਼ੀ ਕੀਤੀ ਸੀ

ਮਾੜੀ ਕਿਸਮਤ ਨੂੰ ਇੱਕ ਵਾਰ ਥਾਣੇਦਾਰ ਜੋਗਾ ਸਿੰਘ ਨੂੰ ਛੁੱਟੀ ਦੀ ਸਖ਼ਤ ਜ਼ਰੂਰਤ ਪੈ ਗਈਉਸ ਦਾ ਬਿਰਧ ਬਾਪ ਸਖਤ ਬਿਮਾਰ ਸੀ ਤੇ ਡਾਕਟਰਾਂ ਨੇ ਪੀ.ਜੀ.ਆਈ. ਲੈ ਕੇ ਜਾਣ ਦੀ ਸਲਾਹ ਦਿੱਤੀ ਸੀਉਸ ਨੇ ਪਹਿਲਾਂ ਰੂਟੀਨ ਵਿੱਚ ਛੁੱਟੀ ਭੇਜੀ ਜੋ ਅਧਿਕਾਰੀ ਨੇ ਮੰਨਜ਼ੂਰ ਨਾ ਕੀਤੀਜੋਗਾ ਸਿੰਘ ਕੋਲੋਂ ਬਾਪ ਦੀ ਤਕਲੀਫ ਅਤੇ ਲੋਕਾਂ ਦੇ ਤਾਹਨੇ ਮਿਹਣੇ ਸਹੇ ਨਾ ਗਏਉਸ ਨੂੰ ਇਹ ਪਤਾ ਸੀ ਕਿ ਅਧਿਕਾਰੀ ਦਾ ਸੁਭਾਅ ਬਹੁਤ ਮਾੜਾ ਹੈ ਤੇ ਉਸ ਨੇ ਬਦਤਮੀਜ਼ੀ ਵੀ ਕਰਨੀ ਹੈਪਰ ਹੋਰ ਕੋਈ ਚਾਰਾ ਨਾ ਚੱਲਦਾ ਵੇਖ ਕੇ ਮਜਬੂਰਨ ਖੁਦ ਪੇਸ਼ ਹੋਣ ਲਈ ਜਾਣਾ ਹੀ ਪਿਆਪਹਿਲਾਂ ਤਾਂ ਅਧਿਕਾਰੀ ਨੇ ਉਸ ਨੂੰ ਤੰਗ ਪਰੇਸ਼ਾਨ ਕਰਨ ਦੇ ਮਨਸ਼ੇ ਨਾਲ ਦੋ ਘੰਟੇ ਦਫਤਰ ਦੇ ਬਾਹਰ ਇੰਤਜ਼ਾਰ ਕਰਵਾਇਆਆਖਰ ਜਦੋਂ ਪੇਸ਼ ਹੋਣ ਲਈ ਬੁਲਾਇਆ ਤਾਂ ਜੋਗਾ ਸਿੰਘ ਦੀ ਮੁਸ਼ਕਿਲ ਬਾਰੇ ਪਤਾ ਹੋਣ ਦੇ ਬਾਵਜੂਦ ਬਹੁਤ ਹੀ ਰੁੱਖੇ ਤਰੀਕੇ ਨਾਲ ਪੇਸ਼ ਆਇਆ ਤੇ ਆਦਤ ਵੱਸ ਅਬਾ ਤਬਾ ਬੋਲਣ ਲੱਗ ਪਿਆਅਜੇ ਲੈਕਚਰ ਚੱਲ ਹੀ ਰਿਹਾ ਸੀ ਕਿ ਉਸ ਦਾ ਰੀਡਰ ਮੋਬਾਈਲ ਫੜੀ ਭੱਜ ਕੇ ਅੰਦਰ ਆਇਆ, “ਸਰ, ਬੀਬੀ ਜੀ ਦਾ ਫੋਨ ਹੈਉਹਨਾਂ ਨੇ ਤੁਹਾਡੇ ਮੋਬਾਈਲ ’ਤੇ ਕਈ ਫੋਨ ਕੀਤੇ ਹਨ ਪਰ ਤੁਸੀਂ ਚੁੱਕਿਆ ਨਹੀਂਕਹਿ ਰਹੇ ਹਨ ਕਿ ਸ਼ੈਂਕੀ ਸਖਤ ਬਿਮਾਰ ਹੈਲਉ ਮੇਰੇ ਫੋਨ ’ਤੇ ਹੀ ਗੱਲ ਕਰ ਲਉ ਬੀਬੀ ਜੀ ... ਹੋਲਡ ਹਨ।”

ਅਫਸਰ ਨੇ ਆਪਣਾ ਮੋਬਾਈਲ ਚੈੱਕ ਕੀਤਾ ਤੇ ਲਪਕ ਕੇ ਫੋਨ ਫੜ ਲਿਆਉਹ ਡਰੀ ਜਿਹੀ ਅਵਾਜ਼ ਵਿੱਚ ਮਿਆਂਕਿਆ, “ਉਹ ਸੌਰੀ ਸੌਰੀ, ਮੋਬਾਈਲ ਸਾਈਲੈਂਟ ’ਤੇ ਲੱਗਾ ਰਹਿ ਗਿਆ ਸੀਕੀ ਹੋਇਆ ਸ਼ੈਂਕੀ ਨੂੰ? ਹੈਂ! ਉਲਟੀਆਂ ਕਿਵੇਂ ਲੱਗ ਗਈਆਂ? ਕੋਈ ਨਹੀਂ, ਮੈਂ ਅੱਜ ਹੀ ਆਉਨਾ ਛੁੱਟੀ ਲੈ ਕੇ... ਤੂੰ ਚੱਲ ਉਏ ਬਾਹਰ, ਖੜ੍ਹਾ ਬੂਥਾ ਚੁੱਕ ਕੇ।” ਅਫਸਰ ਟੁੱਟ ਕੇ ਜੋਗਾ ਸਿੰਘ ਨੂੰ ਪਿਆ ਤੇ ਆਪਣੇ ਸੀਨੀਅਰ ਨੂੰ ਛੁੱਟੀ ਵਾਸਤੇ ਫੋਨ ਮਿਲਾਉਣ ਲੱਗ ਪਿਆ

ਵਿਚਾਰੇ ਜੋਗਾ ਸਿੰਘ ਨੂੰ ਛੁੱਟੀ ਤਾਂ ਨਾ ਮਿਲੀ ਸਗੋਂ ਮੁਫਤ ਵਿੱਚ ਹੋਰ ਦਬਕੇ ਵੱਜ ਗਏਉਹ ਹਾਰੇ ਹੋਏ ਜੁਆਰੀਏ ਵਾਂਗ ਕੰਨ ਝਾੜ ਕੇ ਰੀਡਰ ਕੋਲ ਬੈਠ ਗਿਆਉਸ ਨੇ ਬੜੀ ਹਮਦਰਦੀ ਜਿਹੀ ਨਾਲ ਰੀਡਰ ਨੂੰ ਪੁੱਛਿਆ, “ਰੀਡਰ ਸਾਹਬ, ਇਹ ਸ਼ੈਂਕੀ ਸਾਹਬ ਦਾ ਬੇਟਾ ਹੈ? ਬਹੁਤ ਮਾੜੀ ਗੱਲ ਹੋਈ ਵਿਚਾਰਾ ਬਿਮਾਰ ਹੋ ਗਿਆ।”

ਵਫਾਦਾਰ ਰੀਡਰ, ਜੋ ਸਾਹਬ ਦੇ ਨਾਲ ਹੀ ਦਾਜ ਵਿੱਚ ਆਇਆ ਸੀ, ਬੜੇ ਫਿਕਰ ਜਿਹੇ ਨਾਲ ਬੋਲਿਆ, “ਨਹੀਂ ਨਹੀਂ, ਸ਼ੈਂਕੀ ਸਾਹਬ ਦਾ ਬੇਟਾ ਨਹੀਂ, ਕੁੱਤਾ ਹੈ।”

ਹੈਰਾਨ ਹੋਇਆ ਜੋਗਾ ਸਿੰਘ ਆਪਣੇ ਬਾਪ ਅਤੇ ਸਾਹਬ ਦੇ ਕੁੱਤੇ ਦੀ ਬਿਮਾਰੀ ਵਿਚਲੇ ਫਰਕ ਨੂੰ ਸਮਝਣ ਦਾ ਯਤਨ ਕਰਨ ਲੱਗਾ

*****

(1354)

About the Author

ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ

Balraj Singh Sidhu (SP)
Email: (bssidhupps@gmail.com)
Phone: (91 - 95011 - 00062)

More articles from this author