Krantipal7ਇਹ ਮੇਲਾ ਫਿਲਮਾਂ ਨਾਲ ਜੁੜੇ ਹਰ ਸ਼ਖ਼ਸ ਲਈ ਇੱਕ ਵਰਕਸ਼ਾਪ ਤੋਂ ਘੱਟ ਨਹੀਂ।
(30 ਨਵੰਬਰ 2017)

 

KrantipalFilmABCD1

1. ਮੇਲੇ ਦਾ ਮੁੱਖ ਗੇਟ
2. ਫਿਲਮ ਮੇਲੇ ਦੀ ਜਿਊਰੀ ਦੇ ਚੇਅਰਮੈਨ ਮੁਜੱਫਰ ਅਲੀ ਨਾਲ ਲੇਖਕ।

3. ਦ ਬੁਆਏ ਵਿਦ ਦਾ ਟੋਪਨਾਟ ਪੰਜਾਬੀ ਭਾਈਚਾਰੇ ਦੀ ਫਿਲਮ।
4. ਲਾਈਫ ਟਾਈਮ ਅਚੀਵਮੈਟਸ ਐਵਾਰਡੀ ਐਟਮ ਈਗੋਅਨ।
 

 

ਹਰ ਸਾਲ ਗੋਆ ਵਿੱਚ ਹੋਣ ਵਾਲਾ ਕੌਮਾਂਤਰੀ ਫਿਲਮ ਮੇਲਾ ਆਪਣੇ ਉਦਘਾਟਨੀ ਸਮਾਰੋਹ ਮਗਰੋਂ 21 ਨਵੰਬਰ ਨੂੰ ਸ਼ੁਰੂ ਹੋ ਗਿਆ ਸੀ। ਗੋਆ ਦੇ ਸਭ ਤੋਂ ਵੱਡੇ ਇਨੋਕਸ ਸਿਨੇਮਾ ਹਾਲ ਪਣਜੀ ਕੰਪਲੈਕਸਜ਼ ਵਿੱਚ ਦੇਸ਼ ਵਿਦੇਸ਼ ਤੋਂ ਪਹੁੰਚੇ ਡੈਲੀਗੇਟ ਆਪਣੇ ਆਈ ਡੀ ਕਾਰਡ/ਕਿੱਟ ਬੈਗ ਪ੍ਰਾਪਤ ਕਰਕੇ ਫਿਲਮਾਂ ਸਬੰਧੀ ਜਾਣਕਾਰੀ ਹਾਸਲ ਕਰਨ ਲੱਗੇ। ਕਲਾ ਅਕਾਦਮੀ ਤੇ ਇਨੋਕਸ ਵਿੱਚ ਬੈਠੇ ਸਹਿਯੋਗੀ ਡੈਲੀਗੇਟ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਤਿਆਰ-ਬਰ-ਤਿਆਰ ਸਨ। ਜਿਹੜੀਆਂ ਕਿੱਟਾਂ ਪ੍ਰਬੰਧਕਾਂ ਵੱਲੋਂ ਦਿੱਤੀਆਂ ਗਈਆਂ ਸਨ, ਉਹ ਇਸ ਮੇਲੇ ਵਿੱਚ ਦਿਖਾਈਆਂ ਜਾਣ ਵਾਲੀਆਂ ਫਿਲਮਾਂ, ਉਨ੍ਹਾਂ ਦਾ ਦੇਸ਼, ਕੰਮ ਕਰਨ ਵਾਲੇ ਕਲਾਕਾਰ ਤੇ ਨਿਰਦੇਸ਼ਕ ਦੀ ਜਾਣਕਾਰੀ ਦਿੰਦੀਆਂ ਸਨ। ਬਹੁਤੇ ਡੈਲੀਗੇਟ ਇਸ ਜਾਣਕਾਰੀ ਤੋਂ ਸਹਿਯੋਗ ਲੈ ਕੇ ਆਪਣੀਆਂ ਫਿਲਮਾਂ ਦੀਆਂ ਟਿਕਟਾਂ ਬੁੱਕ ਕਰਦੇ ਸਨ। ਇਨ੍ਹਾਂ ਫਿਲਮਾਂ ਦੀਆਂ ਟਿਕਟਾਂ ‘ਔਨਲਾਈਨ’ ਵੀ ਬੁੱਕ ਕਰਵਾਉਣ ਦੀ ਸੁਵਿਧਾ ਇਸ ਵਾਰ ਦਿੱਤੀ ਗਈ ਸੀਕਿਤਾਬੀ ਰੂਪ’ ਜਾਣਕਾਰੀ ਭਰਪੂਰ ਦੋ ਕਿਤਾਬਾਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਇੱਕ ‘ਅੰਤਰਰਾਸ਼ਟਰੀ ਸਿਨੇਮਾ’ ਨਾਲ ਤੇ ਦੂਜੀ ‘ਭਾਰਤੀ ਸਿਨੇਮਾ’ ਨਾਲ ਜੁੜੀ ਹੋਈ ਸੀ।

ਇਸ ਫਿਲਮ ਮੇਲੇ ਵਿੱਚ ਪਹਿਲੇ ਦਿਨ ਹੀ ਅਜਿਹਾ ਮਾਹੌਲ ਮਿਲਦਾ ਹੈ, ਜਿੱਥੇ ਤੁਸੀਂ ਗੋਆ ਦੇ ਬੀਚਾਂ ਨੂੰ ਭੁੱਲ ਕੇ ਸਿਰਫ਼ ਫਿਲਮਾਂ ਦੀ ਦੁਨੀਆ ਵਿੱਚ ਪਹੁੰਚ ਜਾਂਦੇ ਹੋ। ਪਣਜੀ ਦੁਲਹਨ ਦੀ ਤਰ੍ਹਾਂ ਸਜ ਜਾਂਦਾ ਹੈ ਪਲ ਪਲ ’ਤੇ ਤੁਹਾਡਾ ਇੰਤਜ਼ਾਰ ਕਰਦਾ ਹੈ ਜਿਉਂ-ਜਿਉਂ ਦਿਨ ਢਲਦਾ ਜਾਂਦਾ ਹੈ, ਨਸ਼ਾ ਵਧਦਾ ਜਾਂਦਾ ਹੈ। ਚਾਰੇ ਪਾਸੇ ਕਲਾ ਦੀ ਦੁਨੀਆ ਘੁੰਮਦੀ/ਚੱਕਰ ਲਾਉਂਦੀ ਫਿਰ ਰਹੀ ਹੁੰਦੀ ਹੈ।

48ਵੇਂ ਅੰਤਰਰਾਸ਼ਟਰੀ ਫਿਲਮ ਮੇਲੇ ਵਿੱਚ ਅੰਤਰਰਾਸ਼ਟਰੀ ਫਿਲਮਾਂ ਤਹਿਤ ਜਿਸ ਦੇਸ਼ ’ਤੇ ਫੋਕਸ ਕੀਤਾ ਕੀਤਾ ਗਿਆ ਸੀ, ਉਹ ਇਸ ਵਾਰ ਕੈਨੇਡਾ ਸੀ। ਉਸ ਦੇਸ਼ ਦੀਆਂ ਅੱਠ ਫਿਲਮਾਂ ਦਰਸ਼ਕਾਂ ਸੰਗ ਜੁੜੀਆਂ। ‘ਸਿਨੇਮਾ ਆਫ਼ ਦਾ ਵਰਲਡ’ ਵਿੱਚ ਇਸ ਵਾਰ 82 ਫਿਲਮਾਂ ਪੇਸ਼ ਹੋਈਆਂ। ‘ਲਾਈਫ਼ਟਾਈਮ ਅਚੀਵਮੈਂਟਸ ਐਵਾਰਡ’ ਜਿਸ ਦੀ ਰਕਮ ਚਾਲੀ ਲੱਖ ਹੈ, ਕੈਨੇਡਾ ਦੇ ਐਟਮ ਈਗੋਅਨ ਨੂੰ ਦਿੱਤਾ ਗਿਆ ਤੇ ਉਸ ਦੁਆਰਾ ਬਣਾਈਆਂ ਗਈਆਂ ਤਿੰਨ ਫਿਲਮਾਂ ਦਿਖਾਈਆਂ ਗਈਆਂ। ਅੰਤਰਰਾਸ਼ਟਰੀ ਮੁਕਾਬਲੇ ਦੀ ਜਿਉਰੀ ਵਿੱਚ ਇਸ ਵਾਰ ਆਸਟ੍ਰੇਲੀਆ ਦੀ ਮੈਕਸੀਨ ਵਿਲੀਅਮਸਨ, ਪ੍ਰੋਡਕਸ਼ਨ ਡਿਜ਼ਾਈਨਰ ਅਤੇ ਫਿਲਮ ਨਿਰਦੇਸ਼ਕ ਯੂ.ਕੇ. ਦਾ ਰੋਜਰ ਕ੍ਰਿਸ਼ਿਚਅਨ, ਇਜ਼ਰਾਈਲ ਦਾ ਜ਼ਾਹੀ ਗਰਾਦ, ਰੂਸ ਦਾ ਵਲਾਦੀਸਲਾਵ ਉਪੋਲਏਤਸ ਸਨ। ਇਸ ਜਿਉਰੀ ਦੇ ਚੇਅਰਮੈਨ ਭਾਰਤੀ ਫਿਲਮ ਨਿਰਮਾਤਾ/ਫੈਸ਼ਨ ਡਿਜ਼ਾਈਨਰ/ਕਵੀ/ਸੰਗੀਤ ਪ੍ਰੇਮੀ ਸਮਾਜਿਕ ਕਰਤਾ-ਧਰਤਾ ਜਨਾਬ ਮੁਜੱਫ਼ਰ ਅਲੀ ਸਾਹਿਬ ਸਨ।

ਪਹਿਲੇ ਦਿਨ ਤੋਂ ਹੀ ਜਾਣਕਾਰੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸੋਸ਼ਲ ਮੀਡੀਆ ਹਰਕਤ ਵਿੱਚ ਆਉਣ ਕਰਕੇ ‘ਇੱਫ਼ੀ’ ਤੁਹਾਨੂੰ ਪਲ-ਪਲ ਦੀ ਖ਼ਬਰ ਮੇਲ ਕਰਦਾ ਰਹਿੰਦਾ ਹੈ। ਇਸ 48ਵੇਂ ਫਿਲਮ ਮੇਲੇ ਵਿੱਚ ਅੰਤਰਰਾਸ਼ਟਰੀ ਸਿਨੇਮੇ ਦੇ ਨਾਲ-ਨਾਲ ਭਾਰਤੀ ਸਿਨੇਮਾ ਵੀ ਆਪਣੇ ਰੰਗ ਉਭਾਰਦਾ ਹੈ, ਜਿਸ ਵਿੱਚ 26 ਫੀਚਰ ਫਿਲਮਾਂ, 16 ਨਾਨ ਫੀਚਰ ਫਿਲਮਾਂ ਪੇਸ਼ ਹੋਈਆਂ। ਇਸ ਨੂੰ ‘ਇੰਡੀਅਨ ਪਨੋਰਮਾ’ ਦਾ ਨਾਂ ਦਿੱਤਾ ਗਿਆ। ਇਸ ਦੀ ਜਿਉਰੀ ਦੇ ਚੇਅਰਮੈਨ ਸੁਜਾਏ ਘੋਸ ਅਤੇ ਮੈਂਬਰ ਅਪੁਰਵਾ ਅਸਰਾਨੀ, ਗੋਪੀ ਦਸਾਈ, ਗਿਆਨ ਕੋਰੀਆ, ਹਰੀ ਵਿਸ਼ਵਨਾਥ, ਮਰਲਵਿਨ ਮੁਖ਼ਮ, ਨਿਖਿਲ ਅਡਵਾਨੀ, ਨਿਸ਼ਕਾਂਤ ਕਾਮਤ, ਰਾਹੁਲ ਰਵੈਲ, ਰੂਚੀ ਨਰੇਨ, ਸਚਿਨ ਚਾਟੇ, ਸਤਰੂਪਾ ਸਨਿਆਲ ਤੇ ਸੁਰੇਸ਼ ਹੇਬਲੇਕਰ ਸਨ।

ਇਸ 48ਵੇਂ ਅੰਤਰਰਾਸ਼ਟਰੀ ਫਿਲਮ ਮੇਲੇ ਵਿੱਚ ‘ਨਾਨ ਫ਼ੀਚਰ ਫਿਲਮ’ ਦੀ ਜਿਉਰੀ ਦੇ ਚੇਅਰਮੈਨ ਪ੍ਰਸਿੱਧ ਨਿਰਦੇਸ਼ਕ ਜਨਾਬ ਸੁਧੀਰ ਮਿਸ਼ਰਾ ਸਨ। ‘ਦਾਦਾ ਸਾਹਿਬ ਫ਼ਾਲਕੇ ਐਵਾਰਡ’ ਇਸ ਵਾਰ ਦਾ, ਵਿਸ਼ਵਾਨਾਥ ਨੂੰ ਦਸ ਲੱਖ ਰੁਪਏ ਦਾ ਦਿੱਤਾ ਗਿਆ। ਉਹ ਤਾਮਿਲ/ਤੈਲਗੂ ਤੇ ਹਿੰਦੀ ਸਿਨੇਮੇ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਤੈਨਗੂ ਫਿਲਮ ‘ਸਾਗਰ ਸੰਗਮਮ/ ਸ਼ੰਕਰਭਾਰਣਮ/ ਸਵਾਤੀ ਕਿਰਣਮ ਦਿਖਾਈਆਂ ਗਈਆਂ। ਅਮਿਤਾਬ ਬਚਨ ਨੂੰ ਭਾਰਤੀ ਸਿਨੇਮੇ ਦੀ ਵੱਡੀ ਸ਼ਖ਼ਸੀਅਤ ਲਈ ਦਸ ਲੱਖ ਰੁਪਏ ਨਾਲ ਸਨਮਾਨ ਪੇਸ਼ ਕੀਤਾ, ਪਰ ਉਹ ਨਹੀਂ ਆਏ। ਇਸ ਫਿਲਮ ਮੇਲੇ ਦੀ ਸ਼ੁਰੂਆਤ ਫਿਲਮ ਇਰਾਨੀ ਕਲਾਕਾਰ ਮਜੀਦ ਮਜੀਦੀ ਦੀ ਫਿਲਮ ‘ਬਿਯੌਂਡ ਦ ਕਲਾਊਡ’ ਸੀ ਜਿਹੜੀ ਕਿ ਮੁੰਬਈ ਦੀਆਂ ਝੁੱਗੀਆਂ ਵਿੱਚ ਵਿਚਰਦੀ ਕਈ ਤਰ੍ਹਾਂ ਦੇ ਸੁਆਲ ਪੈਦਾ ਕਰਦੀ ਹੈ। ਅਕਾਦਮੀ ਐਵਾਰਡੀ ਮੈਂਬਰ ਮਜੀਦ ਮਜੀਦੀ ਪਹਿਲੀ ਵਾਰ ਭਾਰਤ ਵਿੱਚ ਫਿਲਮ ਬਣਾਉਣ ਵਾਲਾ ਇਰਾਨੀ ਕਲਾਕਾਰ ਬਣਿਆ। ਇਹੀ ਉਹੀ ਬੰਦਾ ਹੈ ਜਿਸ ਦੀ ਪ੍ਰਸਿੱਧ ਫਿਲਮ ‘ਚਿਲਡਰਨ ਆਫ ਹੇਵਨ’ ਆਸਕਰ ਲਈ ਨਾਮਜ਼ਦ ਹੋਈ ਸੀ।

ਇਸ ਮੇਲੇ ਦੌਰਾਨ ‘ਇੰਟਰਨੈਸ਼ਨਲ ਕੌਂਸਲ ਫਾਰ ਫਿਲਮ, ਟੈਲੀਵਿਯਨ ਐਂਡ ਆਡੀਓਵਿਯਲ ਕਮਿਊਨੀਕੇਸ਼ਨ’ (936“) ਵੱਲੋਂ ਗਾਂਧੀ ਮੈਡਲ ਪ੍ਰਾਪਤ 9 ਫਿਲਮਾਂ ਦਿਖਾਈਆਂ ਗਈਆਂ, ਜਿਨ੍ਹਾਂ ਵਿੱਚ ਮਰਾਠੀ ਫਿਲਮ ‘ਕਸ਼ੀਤੀਜ਼-ਏ ਹੋਰਾਈਜ਼ਨ, ਤਾਮਿਲ ‘ਮਨੂਸੰਗਡਾ’, ਰਾਹੁਲ ਬੋਸ ਦੀ ‘ਪੁਰਨਾ’, ਕੰਨੜ ‘ਰੇਲਵੇ ਚਿਲਡਰਨ’, ਮਿਲਿਆਲਮ ‘ਟੇਕ ਆਫ਼’ ਪੇਸ਼ ਹੋਈਆਂ ਭਾਰਤੀ ਫਿਲਮਾਂ ਸਨ। ਇਸ ਮੇਲੇ ਦੀ ਅੰਤਿਮ ਫਿਲਮ (ਬੰਗਾਲੀ/ਅੰਗਰੇਜ਼ੀ) ‘ਥਿੰਕਿੰਗ ਆਫ਼ ਹਿੰਮ’, ਪਾਬੋਸ਼ੀਜਰ (ਅਰਜਟਾਈਨਾ) ਦੀ ਦਿਖਾਈ ਗਈ।

ਇਸ ਫਿਲਮ ਮੇਲੇ ਵਿੱਚ ਉਝ ਤਾਂ ਕਈ ਦੇਸ਼ੀ/ਵਿਦੇਸ਼ੀ ਫਿਲਮਾਂ ਦੇ ਚਰਚੇ ਹੁੰਦੇ ਰਹੇ ਪਰ ਜਿਹੜੀਆਂ ਫਿਲਮਾਂ ਨੇ ਆਪਣੇ ਪ੍ਰਭਾਵ ਛੱਡੇ, ਉਹ ਸਨ ਫਰਾਂਸ ਦੀ ਫਿਲਮ ‘ਅਨਾ, ਮੋਨ ਅਮੋਰ’ ਤੇ ‘ਰੇਸਰ ਐਂਡ ਦਾ ਜੇਲਬਰਡ’, ਆਸਾਮੀ ‘ਵਿਲੇਜ਼ ਰਾਕਸਟਾਰ’, ਸਤਨਾਮ ਸੰਘੇੜੇ ਦੇ ਸਹਿਯੋਗ ਨਾਲ ਬਣੀ ਇੰਗਲੈਂਡ ਦੀ ਫਿਲਮ ‘ਦ ਬੁਆਏ ਵਿਦ ਦ ਟੋਪਨਾਟ’, ਇਟਲੀ ਦੀ ‘ਚਿਲਡਰਨ ਆਫ ਦਾ ਨਾਈਟ’, ‘ਆਈ ਡਰੀਮ ਇਨ ਐਨਆਦਰ ਲੈਂਗੂਏਜ਼’, ਇਨ ਬਲਿਊ, ‘ਦ ਜਰਨੀ’, ‘ਦ ਮਿੱਡ ਵਾਈਫ਼’, ‘ਆਕਟੋਪਸੀ’ ਸਨ।

ਇਸ ਫਿਲਮ ਮੇਲੇ ਵਿੱਚ ਜੇਕਰ ਭਾਰਤੀ ਭਾਸ਼ਾਵਾਂ ਨਾਲ ਜੁੜੇ ਸਿਨੇਮੇ ਦੀ ਗੱਲ ਕਰੀਏ ਤਾਂ ਤੈਲਗੂ ਦੀ ਇੱਕ, ਬੰਗਾਲੀ ਦੀਆਂ ਤਿੰਨ, ਮਰਾਠੀ ਦੀਆਂ ਦਸ, ਹਿੰਦੀ ਦੀਆਂ ਛੇ, ਕੌਂਕਣੀ ਦੀ ਇੱਕ, ਉੜੀਆ ਦੀ ਇੱਕ, ਤਾਮਿਲ ਦੀ ਇੱਕ, ਕੰਨੜ ਦੀ ਇੱਕ, ਮਲਿਆਲਮ ਦੀ ਇੱਕ, ਹਰਿਆਣੇ ਦੀ ਇੱਕ ਤੇ ਆਸਾਮੀ ਦੀਆਂ ਦੋ ਫਿਲਮਾਂ ਪੇਸ਼ ਹੋਈਆਂ।

ਇਸ ਫਿਲਮ ਮੇਲੇ ਵਿੱਚ ਤਕਰੀਬਨ ਹਰ ਭਾਸ਼ਾ ਦੀ ਫਿਲਮ ਨੇ ਹਾਜ਼ਰੀ ਲਵਾਈ ਪਰ ਪੰਜਾਬੀ ਫਿਲਮ ਮੇਲੇ ਦਾ ਹਿੱਸਾ ਨਹੀਂ ਬਣ ਸਕੀ। ਸਾਡੇ ਲਈ ਅਸਲ ਵਿੱਚ ਇਹ ਮੰਚ ਕੋਈ ਬਹੁਤੀ ਮਹੱਤਤਾ ਨਹੀਂ ਰੱਖਦਾ ਕਿਉਂਕਿ ਸਾਡਾ ਸਿਨੇਮਾ ਪੈਸੇ ਦੇ ਦਮ ’ਤੇ ਅੱਗੇ ਆਉਂਦਾ ਹੈ ਨਾ ਕਿ ਯੋਗਤਾ ਦੇ ਦਮ ’ਤੇ ਜਾਂ ਫਿਰ ਸਾਡੀ ਨਵੀਂ ਪੀੜ੍ਹੀ ਨੂੰ ਇਸਦਾ ਗਿਆਨ ਹੀ ਨਹੀਂ ਕਿ ਅਜਿਹਾ ਵੀ ਕੋਈ ਵੱਡਾ ਭਾਰਤ ਦਾ ਮੰਚ ਹੈ, ਜਿੱਥੇ ਤੁਸੀਂ ਆਪਣੀ ਹਾਜ਼ਰੀ ਲਵਾ ਸਕਦੇ ਹੋ। ਪੰਜਾਬੀ ਸਿਨੇਮੇ ਦੀ ਗ਼ੈਰਹਾਜ਼ਰੀ ਕਈ ਕਿਸਮ ਦੇ ਸਵਾਲ ਪੈਦਾ ਕਰਦੀ ਹੈ।

48ਵੇਂ ਅੰਤਰਰਾਸ਼ਟਰੀ ਫਿਲਮ ਮੇਲੇ ਦੌਰਾਨ ਭਾਰਤੀ ਭਾਸ਼ਾਵਾਂ ਨਾਲ ਜੁੜਿਆ ਸਿਨੇਮਾ ਕਈ ਬੇਹਤਰੀਨ ਫਿਲਮਾਂ ਲੈ ਕੇ ਪਹੁੰਚਿਆ। ਬੰਗਾਲੀ ਫਿਲਮ ‘ਵਿਸਰਜਨ’, ਮਰਾਠੀ ਫਿਲਮ ‘ਵੇਂਟੀਲੇਟਰ’, ਕੌਂਕਣੀ ਫਿਲਮ ‘ਜੂਜ’, ਹਿੰਦੀ ‘ਕੜਵੀ ਹਵਾ’ ਨੇ ਧੁੰਮਾਂ ਪਾ ਰੱਖੀਆਂ ਸਨ। ਇਸੇ ਮੇਲੇ ਵਿੱਚ ਅਬਦੁਲ ਮਾਜਿਦ, ਜੇ, ਜੈਲਲਿਤਾ, ਕੁੰਦਨ ਸ਼ਾਹ, ਡਾ. ਦਸਾਰੀ ਨਾਰਾਇਣ ਰਾਵ, ਓਮਪੁਰੀ, ਰਾਮਾਨੰਦ ਸੇਨ ਗੁਪਤਾ, ਰੀਮਾ ਲਾਗੂ, ਟਾਮ ਆਲਟਰ ਤੇ ਵਿਨੋਦ ਖੰਨੇ ਦੇ ਕੰਮ ਨੂੰ ਯਾਦ ਕੀਤਾ ਗਿਆ। ‘ਹਿੰਦੀ ਮੀਡੀਅਮ, ਸੀਕਰੇਟ ਸੁਪਰਸਟਾਰ ਵੀ ਦਰਸ਼ਕਾਂ ਸੰਗ ਜੁੜੀ।

ਇਹ ਮੇਲਾ ਫਿਲਮਾਂ ਨਾਲ ਜੁੜੇ ਹਰ ਸ਼ਖ਼ਸ ਲਈ ਇੱਕ ਵਰਕਸ਼ਾਪ ਤੋਂ ਘੱਟ ਨਹੀਂ। ‘ਮਾਸਟਰ ਕਲਾਸ’ ਤਹਿਤ ਕਈ ਸ਼ਖ਼ਸੀਅਤਾਂ ਨੇ ਆਪਣੇ ਕਾਰਜ ਸਾਂਝੇ ਕੀਤੇ। ਆਨੰਦ ਗਾਂਧੀ, ਕਰੇਗ ਮਾਨ, ਮੁਕੇਸ਼ ਛਾਬੜਾ, ਨਿਤੇਸ਼ ਤਿਵਾੜੀ, ਪੀਯੂਸ ਗੁਪਤਾ, ਕਾਨਾ ਪਾਟੇਕਰ, ਅਨੁਪਰ ਖੇਰ, ਨਿਖਿਲ ਮਲਹੋਤਰਾ, ਸੁਭਾਸ਼ ਆਦਿ ਕਲਾਕਾਰਾਂ ਤੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਰਹੇ। ਇਸ ਮੇਲੇ ਦੌਰਾਨ ਯੂਰਪ, ਅਮਰੀਕਾ, ਕੈਨੇਡਾ ਅਰਬ ਦੇਸ਼ਾਂ ਦੀਆਂ ਫਿਲਮਾਂ ਪਹੁੰਚੀਆਂ। ਇਹ ਫਿਲਮਾਂ ਵੇਖ ਕਿ ਲਗਦਾ ਹੈ ਕਿ ਲੋਕ ਆਪਣੀ ਜੱਦੋਜਹਿਦ ਸਦਕਾ ਕਿਵੇਂ ਜੀਵਨ ਬਤੀਤ ਕਰ ਰਹੇ ਹਨ। ਸਮੁੱਚੇ ਸੰਸਾਰ ਵਿੱਚ ਕੀ ਹੋ ਰਿਹਾ ਹੈ। ਇਹ ਲੋਕ ਆਪਣੇ ਮੁਲਕਾਂ ਲਈ ਕਿੰਨੇ ਸੁਚੇਤ ਹਨ।

48ਵੇਂ ਕੌਮਾਂਤਰੀ ਫਿਲਮ ਮੇਲੇ ਨੇ ਆਪਣਾ ਜੋ ਪ੍ਰਭਾਵ ਛੱਡਿਆ, ਉਹ ਇਹ ਸੀ ਕਿ ਮੁਹੱਬਤ ਦੁਨੀਆ ਦਾ ਇੱਕ ਅਜਿਹਾ ਸਾਂਝਾ ਮੰਚ ਹੈ, ਜਿੱਥੋਂ ਇਨਸਾਨੀਅਤ ਸ਼ੁਰੂ ਹੁੰਦੀ ਹੈ ਅਤੇ ਤਹਿਜ਼ੀਬ ਜਵਾਨ ਹੁੰਦੀ ਹੈ।

*****

(913)

ਆਪਣੇ ਵਿਚਾਰ ਪੇਸ਼ ਕਰੋ: (This email address is being protected from spambots. You need JavaScript enabled to view it.

About the Author

ਡਾ. ਕਰਾਂਤੀ ਪਾਲ

ਡਾ. ਕਰਾਂਤੀ ਪਾਲ

Phone: (91 - 92165 - 35617)
Email: (krantipal@hotmail.com)