ShyamSDeepti7ਅੱਜਚਾਹੇ ਕੱਲ੍ਹਚਾਹੇ ਪਰਸੋਂਇਨ੍ਹਾਂ ਡੇਰਿਆਂ ਦਾ ਪੱਕਾ ਹੱਲਮਨੁੱਖੀ ਭਟਕਣ ...
(28 ਸਤੰਬਰ 2017)

 

ਮੈਂ ਰਾਤੀਂ ਭੁੱਖਾ ਨਹੀਂ ਸੋਵਾਂਗਾ, ਬੀਮਾਰ ਹੋ ਗਿਆ ਤਾਂ ਹਸਪਤਾਲ ਵਾਲੇ ਮੈਨੂੰ ਲੈ ਜਾਣਗੇ ਤੇ ਠੀਕ ਕਰ ਕੇ ਭੇਜ ਦੇਣਗੇਮੈਨੂੰ ਦਿਹਾੜੀ ਲਈ ਚੌਂਕ ਵਿੱਚ ਖੜ੍ਹਕੇ ਉਡੀਕਣਾ ਨਹੀਂ ਪਵੇਗਾ ਕਿ ਕੋਈ ਆਵੇਗਾ ਮੈਨੂੰ ਦਿਹਾੜੀ ਦੇਣ ਲਈ। ਮੈਂ ਬੁੱਢਾ ਹੋ ਗਿਆ ਤਾਂ ਮੈਨੂੰ ਰੋਟੀ ਮਿਲੇਗੀ, ਦਵਾ ਮਿਲੇਗੀ - ਇਹ ਜ਼ਿੰਦਗੀ ਦੇ ਕੁਝ ਇੱਕ ਅਜਿਹੇ ਪ੍ਰਗਟਾਵੇ ਹਨ, ਜੋ ਅਜੋਕੇ ਮਨੁੱਖ ਦੀ ਜ਼ਿੰਦਗੀ ਦੇ ਭਟਕਾਅ ਅਤੇ ਠਹਰਾਅ ਨਾਲ ਜੁੜੇ ਹੋਏ ਹਨ

ਅਜੋਕੇ ਮਨੁੱਖ ਵਿੱਚ ਇਹ ਕੁਝ ਜ਼ਿਆਦਾ ਤੀਬਰ ਅਹਿਸਾਸ ਵਾਲੇ ਹੋ ਗਏ ਹਨ, ਜਦੋਂ ਕਿ ਇਹ ਆਦੀ ਮਾਨਵ ਤੋਂ ਮਨੁੱਖ ਦੀ ਜ਼ਿੰਦਗੀ ਦਾ ਹਿੱਸਾ ਰਹੇ ਹਨਉਸ ਨੇ ਮੀਂਹ, ਹਨੇਰੀ, ਤੂਫਾਨ, ਭੂਚਾਲ, ਖੂੰਖਾਰ ਜੰਗਲੀ ਜਾਨਵਰਾਂ ਤੋਂ ਬਚਾਅ ਲਈ ਗੁਫਾਵਾਂ ਲੱਭੀਆਂ ਵੀ ਹਨ ਤੇ ਬਣਾਈਆਂ ਵੀਅੱਜ ਜਦੋਂ ਕਿ ਅਸੀਂ ਗਿਆਨ ਵਿਗਿਆਨ ਨਾਲ ਲੈਸ ਹਾਂ, ਅੱਜ ਜਦੋਂ ਕਿ ਸਾਡੇ ਕੋਲ ਅਨੇਕਾਂ ਹੀ ਅਜਿਹੇ ਵਿਸ਼ਵ ਪੱਧਰੀ ਤਜ਼ਰਬੇ ਅਤੇ ਉਦਾਹਰਨ ਹਨ ਕਿ ਮਨੁੱਖ ਦੀ ਜ਼ਿੰਦਗੀ ਵਿੱਚ ਸੁਰੱਖਿਆ ਕਰਵਾਈ ਜਾ ਸਕਦੀ ਹੈ, ਮਨੁੱਖ ਨੂੰ ਭਟਕਾਅ ਵੀ ਵੱਧ ਹੁੰਦਾ ਹੈ

ਇਹ ਭਟਕਾਅ ਹੈ - ਜ਼ਿੰਦਗੀ ਜਿਉਂਦੀ ਰੱਖਣ ਦੀ ਲਾਲਸਾ ਦਾਮਨੁੱਖ ਕੀ, ਹਰ ਜੀਵ ਵਿੱਚ ਜਿਉਣ ਦੀ ਲਾਲਸਾ ਸਭ ਤੋਂ ਵੱਧ ਪ੍ਰਬਲ ਹੈਕੁਦਰਤ ਦੇ ਪੱਖ ਤੋਂ ਜੀਉਣ ਲਈ ਜ਼ਰੂਰੀ ਹੈ, ਖੁਰਾਕ ਅਤੇ ਹੋਰ ਜੀਵਾਂ ਤੋਂ ਬਚਾਅਕੁਦਰਤ ਨੇ ਹਰ ਇੱਕ ਜੀਵ ਨੂੰ ਉਸ ਦੇ ਆਪਣੇ ਆਲੇ-ਦੁਆਲੇ ਵਿੱਚ ਉਸ ਦੇ ਖਾਣ ਦੀ ਖੁਰਾਕ ਮੁਹੱਈਆ ਕਰਵਾਈ ਹੈ ਤੇ ਨਾਲ ਹੀ ਹਰ ਜੀਵ ਨੂੰ ਉਸ ਦੇ ਬਚਾਅ ਲਈ ਢੰਗ-ਤਰੀਕੇ ਉਪਲਬਧ ਕੀਤੇ ਹਨਉਹ ਚਾਹੇ ਉੱਡਣਾ ਹੈ, ਚਾਹੇ ਫੁਰਤੀ, ਤੇਜ਼ ਰਫਤਾਰੀ ਜਾਂ ਉੱਛਲਦਾ, ਛਾਲ ਮਾਰਨਾ, ਦਰਖਤਾਂ ’ਤੇ ਚੜ੍ਹ ਜਾਣਾ, ਖੱਡ ਵਿੱਚ ਵੜਨਾ, ਲੁਕਣਾ ਅਤੇ ਰੰਗ ਬਦਲਣਾ ਹੈਇਸੇ ਤਰ੍ਹਾਂ ਹੀ ਜੇਕਰ ਮੁਕਾਬਲਾ ਹੋ ਜਾਵੇ ਤਾਂ ਦੰਦ ਪੰਜੇ ਤੇ ਜ਼ਹਿਰ ਆਦਿ ਹੈ

ਜੇਕਰ ਮਨੁੱਖ ਦੀ ਗੱਲ ਕਰੀਏ ਤਾਂ ਮਨੁੱਖ ਕੋਲ ਆਪਣੀਆਂ ਸਮੱਸਿਆਵਾਂ, ਆਪਣੇ ਭਟਕਾਅ ਤੋਂ ਛੁਟਕਾਰੇ ਲਈ ਦਿਮਾਗ ਹੈ, ਜਿਸ ਵਿੱਚ ਇਸ ਤਰ੍ਹਾਂ ਦੀ ਹਾਲਤ ਨਾਲ ਨਿਪਟਣ ਲਈ ਇੱਕ ਵਿਸ਼ੇਸ਼ ਕੇਂਦਰ ਹੈਭਾਵੇਂ ਆਦਮੀ ਭੱਜ ਸਕਦਾ ਹੈ, ਦੰਦ-ਪੰਜੇ ਦਾ ਇਸਤੇਮਾਲ ਕਰ ਸਕਦਾ ਹੈ, ਪਰ ਹੌਲੀ ਹੌਲੀ ਉਸ ਨੇ ਇਨ੍ਹਾਂ ਤੋਂ ਉਚੇਚੇ ਤੌਰ ’ਤੇ ਛੁਟਕਾਰਾ ਹਾਸਿਲ ਕੀਤਾ ਹੈਮਨੁੱਖ ਨੇ ਆਪਣੇ ਬਹੁਤੇ ਭਟਕਾਅ ਦਿਮਾਗ ਦੀ ਵਰਤੋਂ ਨਾਲ ਹੀ ਸੁਲਝਾਏ ਹਨ

ਮਨੁੱਖੀ ਭਟਕਾਅ ਦੀ ਕਹਾਣੀ ਫੌਰੀ ਤੌਰ ’ਤੇ ਭੁੱਖ ਮਿਟਾਉਣ ਲਈ, ਰੋਟੀ ਦੀ ਤਲਾਸ਼ ਨਾਲ ਜੁੜਦੀ ਹੈਜੇਕਰ ਮਨੁੱਖ ਦੇ ਦਿਮਾਗ ਤੰਤਰ ਨੂੰ ਦੇਖੀਏ-ਸਮਝੀਏ ਤਾਂ ਉਸ ਵਿੱਚ ਜਿਗਿਆਸੂ ਹੋਣਾ, ਇੱਕ ਵਿਸ਼ੇਸ਼ ਗੁਣ ਹੈਇਸ ਜਿਗਿਆਸੂ ਪ੍ਰਵਿਰਤੀ ਕਾਰਨ, ਉਹ ਲੱਭਣ ਲਈ ਅੱਗੇ ਤੁਰਨ ਵਾਲਾ ਪ੍ਰਾਣੀ ਹੈਅੱਜ ਇਹ ਗੱਲ ਸਾਡੀ ਸਮਝ ਦਾ ਹਿੱਸਾ ਹੈ ਕਿ ਮਨੁੱਖ ਦੀ ਪੈਦਾਵਾਰ ਦੀ ਸਾਂਝੀ ਥਾਂ ਅਫਰੀਕਾ ਹੈ ’ਤੇ ਮਨੁੱਖ ਕਿਸੇ ਆਫਤ ਅਤੇ ਮੁਸੀਬਤ ਵੇਲੇ ਉੱਥੋਂ ਤੁਰਿਆ, ਆਪਣੀ ਜ਼ਿੰਦਗੀ ਦੇ ਸਾਹ-ਧੜਕਣ ਨੂੰ ਕਾਇਮ ਰੱਖਣ ਲਈ ਤੇ ਹੌਲੀ ਹੌਲੀ ਸਾਰੀ ਧਰਤੀ ਗਾਹ ਲਈਇਸ ਤਰ੍ਹਾਂ ਸਿਰੜੀ ਤੇ ਘੁਮੱਕੜ ਹੋਣਾ ਉਸਦੇ ਸੁਭਾਅ ਵਿੱਚ ਹੈਇਸ ਸੁਭਾਅ ਨੂੰ ਕੋਈ ਭਟਕਾਅ ਕਹਿ ਸਕਦਾ ਹੈ, ਪਰ ਇਹ ਖੋਜੀ ਹੋਣਾ ਹੈ, ਇਹ ਭਟਕਾਅ ਨਹੀਂ, ਤਲਾਸ਼ ਕਰਨ ਦੀ ਪ੍ਰਵਿਰਤੀ ਹੈ

ਮਨੁੱਖ ਦੀ ਹਰ ਖੋਜ ਪਿੱਛੇ ਇੱਕ ਡੂੰਘੀ ਧਾਰਨਾ ਹੈ ਕਿ ਮਨੁੱਖੀ ਜ਼ਿੰਦਗੀ ਸੁਖਾਵੀਂ, ਸੁਖਾਲੀ ਸ਼ਾਂਤਮਈ ਹੋਵੇ, ਬਿਨਾਂ ਕਿਸੇ ਦਰਦ ਤਕਲੀਫ ਤੋਂਇਹ ਤਲਾਸ਼ ਅਤੇ ਖੋਜੀ ਹੋਣ ਦਾ ਮਨੁੱਖੀ ਪਹਿਲੂ ਹੀ ਹੈ ਜੋ ਕਿ ਅਜੋਕੇ ਨਜ਼ਰ ਆ ਰਹੇ ਵਿਕਾਸ ਦਾ ਧੁਰਾ ਹੈ। ਤਲਾਸ਼ ਦਾ ਗੁਣ, ਭਟਕਾਅ ਜਾਂ ਬੇਚੈਨੀ ਵਿੱਚ ਉਦੋਂ ਬਦਲ ਜਾਂਦਾ ਹੈ ਜਦੋਂ ਮਨੁੱਖ ਦੀਆਂ ਫੌਰੀ ਲੋੜਾਂ, ਭੁੱਖ ਪਿਆਸ ਪੂਰੀਆਂ ਨਹੀਂ ਹੁੰਦੀਆਂਵੱਡੇ ਜੀਵਾਂ ਤੋਂ ਬਚਾਅ ਤੋਂ ਵੱਧ, ਭੁੱਖ ਹੀ ਮੌਤ ਦਾ ਕਾਰਨ ਬਣਨ ਲਗਦੀ ਹੈਉਦੋਂ ਇਹ ਹਾਲਤ ਹੋਰ ਵੀ ਬੇਚੈਨ ਕਰਦੀ ਹੈ, ਜਦੋਂ ਖਾਣ ਲਈ ਕੁਦਰਤ ਵਿੱਚ ਹੋਵੇ, ਕੁਦਰਤ ਹਰ ਪਾਸੇ ਭਰੀ-ਲੱਦੀ ਨਜ਼ਰ ਆ ਰਹੀ ਹੋਵੇ ਤੇ ਕੋਈ ਕੁਝ ਵੀ ਹਾਸਿਲ ਨਾ ਕਰ ਸਕੇ

ਮਨੁੱਖ ਨੇ ਆਪਣੇ ਦਿਮਾਗ ਨਾਲ ਕੁਦਰਤ ਤੋਂ ਸਿੱਖਿਆ, ਕੁਦਰਤ ਦੇ ਨਿਯਮਾਂ ਨੂੰ ਅਪਣਾਇਆ ਤੇ ਖੁਦ ਉਚੇਚੇ ਤੌਰ ’ਤੇ ਉਸ ਨੂੰ ਅਮਲ ਵਿੱਚ ਲਿਆਉਂਦਾ ਤੇ ਸਮੇਂ ਨਾਲ ਕੁਦਰਤ ਤੇ ਭਾਰੂ ਹੋ ਗਿਆ ਤੇ ਮਾਲਿਕ ਬਣ ਬੈਠਾਉਸ ਨੇ ਕੁਦਰਤ ਦੇ ਮਾਲਿਕ ਵਜੋਂ ਹੋਰ ਸਾਰੇ ਜੀਵਾਂ ਨੂੰ ਉਸ ਤੋਂ ਵਾਂਝਾ ਕਰ ਦਿੱਤਾ, ਦੂਸਰੇ ਮਨੁੱਖ ਨੂੰ ਵੀ ਕੰਗਾਲ ਐਲਾਨ ਦਿੱਤਾ

ਮਨੁੱਖ ਕੋਲ ਜ਼ਿੰਦਗੀ ਜਿਉਣ ਅਤੇ ਤੋਰਨ ਲਈ ਸਿਰਫ ਕੁਦਰਤ ਦੇ ਨੇਮ ਹੀ ਨਹੀਂ ਹਨ, ਉਸ ਕੋਲ ਸਮਾਜਿਕ ਪ੍ਰਬੰਧ ਵੀ ਹੈਸਮਾਜ-ਮਨੁੱਖ ਦੀ ਸੁਚੇਤਤਾ ਵਿੱਚੋਂ ਉਪਜਿਆ ਸੰਕਲਪ ਹੈਸਮਾਜ ਦਾ ਮਤਲਬ ਹੈ ਮਿਲ ਕੇ, ਇਕੱਠੇ, ਇੱਕ ਦੂਸਰੇ ਦੀ ਮਦਦ ਨਾਲ ਕੰਮ ਨੂੰ ਸਿਰੇ ਚੜ੍ਹਾਉਣਾਸਿਰਫ ਇੱਕੋ ਇੱਕ ਮਕਸਦ ਹੈ ਕਿ ਜ਼ਿੰਦਗੀ ਸਾਵੀਂ-ਸੁਖਾਵੀ ਹੋਵੇਹੋਈ ਵੀਮਨੁੱਖ ਨੇ ਮਿਲ ਕੇ ਬਹੁਤੇ ਸਾਰੇ ਵਿਕਾਸ ਦੇ ਮਰਹੱਲੇ ਤੈਅ ਕੀਤੇ ਨੇਆਦੀ ਮਾਨਵ, ਹੱਥਾਂ ਦੇ ਸਹਾਰੇ ਕਾਰਜਸ਼ੀਲ ਰਹਿਣ ਵਾਲਾ, ਪੱਥਰ, ਧਾਤੂ ਯੁੱਗ ਤੋਂ ਹੁੰਦਾ ਹੋਇਆ ਅੱਜ ਰੋਬੌਟ-ਕੰਪਿਊਟਰ ਯੁੱਗ ਵਿੱਚ ਹੈਇਸ ਵਿਕਾਸ ਵਿੱਚ ਮਨੁੱਖ ਦੇ ਸੰਗਠਨ ਵਿੱਚ ਕੰਮ ਕਰਨ ਦਾ ਬਹੁਤ ਵੱਡਾ ਹਿੱਸਾ ਹੈ

ਮਨੁੱਖ ਦੀ ਭਟਕਣਾ ਦੇ ਮੱਦੇ ਨਜ਼ਰ, ਇਹ ਸਾਰੇ ਉਪਰਾਲੇ ਗਿਣੇ ਜਾ ਸਕਦੇ ਹਨਖੇਤੀ, ਘਰਾਂ ਦੀ ਉਸਾਰੀ, ਮੌਸਮਾਂ ਤੋਂ ਬਚਾਅ, ਖਤਰਨਾਕ ਜੀਵਾਂ ਤੋਂ ਲੈ ਕੇ ਹਾਨੀਕਾਰਕ ਮੱਛਰਾਂ-ਮੱਖੀਆਂ ਤੱਕ ਤੋਂ ਛੁਟਕਾਰਾ, ਇੱਕ ਲੰਮੀ ਸੂਚੀ ਦਾ ਹਿੱਸਾ ਹਨਇਸੇ ਤਰ੍ਹਾਂ ਹਸਪਤਾਲ, ਦਵਾਈਆਂ, ਕੰਮ ਦੀ ਮੁਹਾਰਤ ਲਈ ਹੁਨਰ ਅਤੇ ਸਕੂਲ ਅਤੇ ਹੋਰ ਅਨੇਕਾਂ ਕੋਸ਼ਿਸ਼ਾਂ ਆਖਰ ਤਾਂ ਮਨੁੱਖੀ ਸੁਰੱਖਿਆ ਲਈ ਹਨ, ਉਸ ਦੇ ਭਟਕਾਅ ਨੂੰ ਠੱਲ੍ਹ ਪਾਉਣ ਲਈ

ਮਨੁੱਖੀ ਦਿਮਾਗ ਅਤੇ ਉਸ ਦੀ ਜਿਗਿਆਸੂ ਪ੍ਰਵਿਰਤੀ ਨੇ ਜਦੋਂ ਕੁਦਰਤ ਦੀਆਂ ਘਟਨਾਵਾਂ/ਆਫਤਾਂ ਦਾ ਕਾਰਨ ਤਲਾਸ਼ ਕੀਤਾ ਤਾਂ ਉਸ ਨੂੰ ਕਈ ਜਵਾਬ ਮਿਲੇ ਅਤੇ ਉਸ ਨੇ ਕਈ ਅੰਦਾਜੇ ਲਗਾਏਦੇਵੀ-ਦੇਵਤਿਆਂ, ਰੱਬ ਅਤੇ ਉਸ ਨਾਲ ਜੁੜੇ ਕਰਮ-ਕਾਂਡ ਵੀ ਉਸ ਦਾ ਨਤੀਜਾ ਹਨਕੁਦਰਤੀ ਆਫਤਾਂ ਜਿਵੇਂ ਹੜ੍ਹ, ਭੂਚਾਲ, ਤੂਫਾਨ ਮਹਾਂਮਾਰੀਆਂ ਦਾ ਪ੍ਰਕੋਪ ਆਦਿ ਲਈ ਵਿਸ਼ੇਸ਼ ਤੌਰ ’ਤੇ ਦੈਵੀ ਸ਼ਕਤੀ ਦਾ ਮੱਤ ਪ੍ਰਗਟ ਹੋਇਆਆਪਣੀ ਸੁਰੱਖਿਆ ਅਤੇ ਮੌਤ ਦੇ ਡਰ ਤੋਂ ਬਚਣ ਲਈ ਉਪਾਅ ਤਲਾਸ਼ੇ ਤੇ ਫਿਰ ਇਨ੍ਹਾਂ ਦੇਵਤਿਆਂ ਨੂੰ ਖੁਸ਼ ਕਰਨ ਲਈ ਬਲੀ, ਵਰਤ, ਯੱਗ ਆਦਿ ਸਾਹਮਣੇ ਆਏਪਰ ਮਨ ਵਿੱਚ ਭਾਵਨਾ ਸੀ ਦੁਖ ਤਕਲੀਫ ਤੋਂ ਛੁਟਕਾਰਾ

ਪਰ ਮਨੁੱਖ ਦੀ ਇਹ ਭਟਕਣਾ ਮੁੱਕੀ ਨਹੀਂ, ਵਿਗਿਆਨਕ ਖੋਜਾਂ ਨੇ ਜਾ ਕੇ ਇਸ ਤਰ੍ਹਾਂ ਦੇ ਵਰਤਾਰਿਆਂ ਦੇ ਸਹੀ ਕਾਰਨਾਂ ਦੀ ਨਿਸ਼ਾਨਦੇਹੀ ਕੀਤੀਮਨੁੱਖ ਚੁੱਪਚਾਪ ਕਦੇ ਨਹੀਂ ਬੈਠਿਆ ਤੇ ਦੇਵੀ-ਦੇਵਤਿਆਂ ਦੇ ਸਿਰਜੇ ਸੰਕਲਪ ਨੇ ਵੀ ਉਸ ਨੂੰ ਸੰਤੁਸ਼ਟ ਨਹੀਂ ਕੀਤਾ ਕਿਉਂਕਿ ਆਫਤਾਂ ਜਾਰੀ ਰਹੀਆਂਇਸ ਲਈ, ਸਥਿਤੀ ਜਦੋਂ ਤੱਕ ਜਿਉਂ ਦੀ ਤਿਉਂ ਬਣੀ ਰਹੀ, ਮਨੁੱਖ ਆਪਣੀਆਂ ਕੋਸ਼ਿਸ਼ਾਂ ਵਿੱਚ ਲੱਗਿਆ ਰਿਹਾ ਤੇ ਅਜੇ ਵੀ ਲੱਗਿਆ ਹੋਇਆ ਹੈਇਨ੍ਹਾਂ ਕੋਸ਼ਿਸ਼ਾਂ ਅਤੇ ਸੋਚ ਦਾ ਨਤੀਜਾ ਹੈ ਕਿ ਅੱਜ ਸਾਡੇ ਕੋਲ ਕੁਦਰਤੀ ਆਫਤਾਂ ਦਾ ਵਿਗਿਆਨਕ ਵਿਸ਼ਲੇਸ਼ਣ ਹੈ ਤੇ ਇਨ੍ਹਾਂ ਦੇ ਸਹੀ ਕਾਰਨਾਂ ਸਦਕਾ ਅਸੀਂ ਖਤਰੇ ਨੂੰ ਪਹਿਲਾਂ ਭਾਂਪ ਲੈਂਦੇ ਹਾਂ ਤੇ ਕਈ ਮਹਾਂਮਾਰੀਆਂ ਜਿਵੇਂ ਚੇਚਕ, ਪਲੇਗ, ਹੈਜ਼ਾ ਆਦਿ ਦਾ ਖਾਤਮਾ ਕੀਤਾ ਹੈ

ਗੱਲ ਉੱਥੇ ਆ ਕੇ ਵੱਡਾ ਸਵਾਲ ਬਣਦੀ ਹੈ, ਜਦੋਂ ਸਾਡੇ ਇੰਨੇ ਵੱਡੇ ਗਿਆਨ ਅਤੇ ਵਿਗਿਆਨ ਦੇ ਬਾਵਜੂਦ ਅੱਜ ਵੀ ਬੱਚੇ ਮਰਦੇ ਹਨ, ਬੁੱਢੇ ਰੁਲਦੇ ਹਨ, ਇੱਕ ਵੱਡੀ ਗਿਣਤੀ ਭੁੱਖੀ ਸੌਂਦੀ ਹੈਕਰੋੜਾਂ ਨੌਜਵਾਨਾਂ ਦੀ ਭਰਪੂਰ ਕਾਬਲੀਅਤ ਅਤੇ ਸੰਭਾਵਨਾਵਾਂ ਨੂੰ ਜੰਗ ਲੱਗ ਗਿਆ ਹੁੰਦਾ ਹੈ

ਕੁਦਰਤ ਤੋਂ ਅੱਗੇ, ਮਨੁੱਖੀ ਸਮਾਜ ਨੇ ਮਨੁੱਖ ਨੂੰ ਸਿਰਫ ਸਰੀਰਕ ਭਟਕਾਅ ਹੀ ਨਹੀਂ, ਸਗੋਂ ਸਮਾਜਿਕ, ਮਾਨਸਿਕ, ਆਰਥਿਕ ਅਤੇ ਸਭਿਆਚਾਰਕ ਭਟਕਾਅ ਦੀ ਵੀ ਇੱਕ ਦੇਣ ਦਿੱਤੀ ਹੈਸਮਾਜਿਕ ਪ੍ਰਬੰਧ ਮਿਲਕੇ ਰਹਿਣ ਦਾ ਪ੍ਰਬੰਧ ਹੈ, ਮਿਲਜੁਲ ਰਹਿਣ ਦਾਆਪਸੀ ਮੇਲਜੋਲ ਲਈ ਜ਼ਰੂਰੀ ਹੈ ਪਿਆਰ, ਵਿਸ਼ਵਾਸ, ਵੰਡ ਕੇ ਕੰਮ ਕਰਨਾ ਅਤੇ ਇੱਕ ਦੂਸਰੇ ਲਈ ਪਰਵਾਹਪਰ ਇਸੇ ਸਮਾਜਿਕ ਪ੍ਰਬੰਧ ਨੇ, ਆਪਣੇ ਧਾਰਮਿਕ ਜਾਤ-ਪਾਤੀ ਵਿਕਾਸ ਰਾਹੀਂ, ਇਨ੍ਹਾਂ ਸਾਰੇ ਪੱਖਾਂ ਨੂੰ ਲੀਰੋ ਲੀਰ ਵੀ ਕੀਤਾ ਹੈ

ਸਮਾਜਿਕ ਪ੍ਰਬੰਧ ਕਾਇਮ ਕਰਨ ਦਾ ਵੀ ਮੁੱਖ ਕੇਂਦਰ ਬਿੰਦੂ ਸੀ ਜਾਂ ਹੈ, ਮਨੁੱਖੀ ਮਨ ਦਾ ਠਹਿਰਾਅ, ਮਾਨਸਿਕ ਭਟਕਣ ਤੋਂ ਛੁਟਕਾਰਾਕਬੀਲਿਆਂ ਤੋਂ ਹੀ ਦੇਖ ਲਈਏਇੱਕ ਮੁਖੀ ਹੈ, ਜਿਸ ਦੀ ਜ਼ਿੰਮੇਵਾਰੀ ਸਭ ਨੂੰ ਖੁਰਾਕ ਮੁਹੱਈਆ ਕਰਵਾਉਣਾ ਤੇ ਵੱਡੇ ਜੰਗਲੀ ਜਾਨਵਰਾਂ ਜਾਂ ਹੋਰ ਕਬੀਲਿਆਂ/ਲੁਟੇਰਿਆਂ ਤੋਂ ਰਾਖੀ ਕਰਨਾ ਹੈਆਪਾਂ ਇਤਿਹਾਸਕ ਪਰਿਪੇਖ ਤੋਂ ਜਿੰਨਾ ਮਰਜ਼ੀ ਰਾਜ ਪ੍ਰਬੰਧਾਂ ਦਾ ਜ਼ਿਕਰ ਕਰ ਲਈਏ, ਭਾਰਤ ਜਾਂ ਦੁਨੀਆਂ ਭਰ ਵਿੱਚ, ਰਾਜਿਆਂ-ਮਹਾਰਾਜਿਆਂ ਨੇ ਭਾਵੇਂ ਲੁੱਟਿਆ, ਭਾਵੇਂ ਖੁਦ ਐਸ਼ ਕੀਤੀ, ਪਰ ਕਿਤੇ ਨਾ ਕਿਤੇ ਪਰਜਾ ਨੂੰ ਸੁਰੱਖਿਆ ਦੇਣਾ ਹੈ ਹੀ ਸੀਬਹੁਤ ਜ਼ਿਆਦਾ ਗਫ਼ਲਤ ਵੇਲੇ, ਇਨ੍ਹਾਂ ਪ੍ਰਬੰਧਾਂ ਖਿਲਾਫ ਵੀ ਲੋਕ ਉੱਠੇ ਹੀਸਮਾਜਿਕ ਪ੍ਰਬੰਧ ਦੀ ਇਸ ਲੜੀ ਵਿੱਚ ਅਸੀਂ ਲੋਕਤੰਤਰ ਨੂੰ ਚੁਣਿਆਭਾਵ ਇਹ ਗੱਲ ਮਹਿਸੂਸ ਹੋਈ ਕਿ ਇਸ ਤਰ੍ਹਾਂ ਦਾ ਰਾਜ ਪ੍ਰਬੰਧ, ਜੋ ਲੋਕਾਂ ਦਾ ਹੋਵੇਗਾ, ਲੋਕਾਂ ਵੱਲੋਂ ਤੈਅ ਹੋਵੇਗਾ, ਉਨ੍ਹਾਂ ਦੀ ਸਰਗਰਮ ਭਾਗੇਦਾਰੀ ਨਾਲ ਚੱਲੇਗਾ, ਜ਼ਿਆਦਾ ਸੁਰੱਖਿਆ ਦੇ ਸਕੇਗਾਲੋਕਾਂ ਦੀ ਭਟਕਣ ਖਤਮ ਕਰਨ ਵਿੱਚ ਵੱਧ ਸਹਾਈ ਹੋਵੇਗਾ

ਇਸ ਸਾਰੇ ਸਮਾਜਿਕ, ਰਾਜਨੀਤਕ, ਵਿਗਿਆਨਕ ਕਾਢਾਂ ਦੇ ਹੁੰਦਿਆਂ, ਇਨ੍ਹਾਂ ਦੀ ਵਿਕਾਸ ਪ੍ਰੰਪਰਾ ਦੇ ਨਾਲ ਨਾਲ ਦੇਵੀ-ਦੇਵਤੇ ਸ਼ਕਤੀ, ਰੱਬ ਅਤੇ ਕਰਮਕਾਂਡ ਇੱਕ ਬਰਾਬਰ ਦੀ ਸੱਤਾ ਬਣ ਕੇ ਕਾਇਮ ਰਹੇਇਹ ਪ੍ਰਬੰਧ ਰਾਜਨੀਤੀ ਨਾਲ ਸਾਂਝ ਪਾ ਕੇ ਵੀ ਤੁਰੇ ਅਤੇ ਆਪਸੀ ਵਿਰੋਧ ਵਿੱਚ ਵੀ ਖੜ੍ਹੇ ਹੋਏਕਿਤੇ ਕਿਤੇ ਲੋਕ ਲਹਿਰਾਂ ਨੇ ਦੋਹਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਂਦਾਇਹ ਸਵਾਲ ਤਿੱਖੇ ਹੋਏ, ਜਦੋਂ ਕੋਈ ਵੀ ਪ੍ਰਬੰਧ ਮਨੁੱਖੀ ਭਟਕਣ ਨੂੰ ਠੱਲ੍ਹ ਨਾ ਪਾ ਸਕੇਇਨ੍ਹਾਂ ਦੇ ਨਤੀਜੇ ਵਜੋਂ ਦੁਨੀਆਂ ਦੇ ਵੱਖ ਵੱਖ ਖਿੱਤਿਆਂ ਵਿੱਚ ਧਰਮ ਅਤੇ ਰਾਜਨੀਤੀ ਦੇ ਰੂਪ ਬਦਲੇ ਵੀਬਦਲਣੇ ਚਾਹੀਦੇ ਵੀ ਸੀਜਿਸ ਰਹੱਸ ਤੋਂ ਸਾਡੇ ਗਿਆਨ-ਵਿਗਿਆਨ ਨੇ ਪਰਦਾ ਚੁੱਕਿਆ, ਉਹ ਧਾਰਮਿਕ ਅਦਾਰੇ ਦੇ ਘੇਰੇ ਤੋਂ ਖਾਰਜ ਹੋ ਜਾਣਾ ਚਾਹੀਦਾ ਸੀਇਹ ਹੋਇਆ ਵੀ ਹੈਪਰ ਭਾਰਤ ਵਰਗੇ ਮੁਲਕ ਵਿੱਚ ਇਸ ਦੀ ਸੱਤਾ ਪੂਰੇ ਜ਼ੋਰ-ਸ਼ੋਰ ਨਾਲ ਬਰਾਬਰ ਚੱਲਦੀ ਰਹੀ ਹੈਹਿੰਦੂ ਧਰਮ ਦੇ ਪਰਿਪੇਖ ਤੋਂ ਹੀ ਕਿੰਨੇ ਹੀ ਅਖਾੜੇ, ਪੰਥ, ਮਤ ਅੱਜ ਤੱਕ ਪੂਰੀ ਸਰਗਰਮੀ ਨਾਲ ਚਲ ਰਹੇ ਹਨਕਈ ਵਾਰੀ ਇਸ ਦਾ ਪ੍ਰਭਾਵ ਇੰਨਾ ਵੱਧ ਦੇਖਣ ਨੂੰ ਮਿਲਦਾ ਹੈ ਤੇ ਮਹਿਸੂਸ ਹੁੰਦਾ ਹੈ ਕਿ ਇਹ ਸੱਤਾ ਸਾਡੀ ਜੀਵਨਸ਼ੈਲੀ ਨੂੰ ਨਿਰਧਾਰਤ ਕਰ ਰਹੀ ਹੈ ਤੇ ਚਲਾ ਵੀ ਰਹੀ ਹੈ

ਸਾਰੇ ਪ੍ਰਬੰਧ ਸੁਰੱਖਿਆ ਅਤੇ ਠਹਿਰਾਅ ਦੇ ਨਾਂ ’ਤੇ ਹੀ ਆਪਣਾ ਕੰਮ ਕਰਦੇ ਹਨਜਿੱਥੇ ਗਿਆਨ-ਵਿਗਿਆਨ ਦੇ ਖੋਜੀਆਂ ਅਤੇ ਬੁੱਧੀਜੀਵੀਆਂ ਨੇ ਇਸ ਦੇ ਲਈ ਸ਼ਲਾਘਾਯੋਗ ਕਦਮ ਪੁੱਟੇ, ਉੱਥੇ ਇੱਕ ਵਰਗ ਨੇ ਇਸ ਭਟਕਾਅ ਨੂੰ ਬਣੇ ਰਹਿਣ ਅਤੇ ਬਣਾਈ ਰੱਖਣ ਦੇ ਵੀ ਉਚੇਚੇ ਯਤਨ ਕੀਤੇਵੈਸੇ ਤਾਂ ਰੱਬ ਦੀ ਸੱਤਾ ਵੀ ਇਹ ਦਾਅਵਾ ਕਰਦੀ ਰਹੀ ਹੈ ਜਾਂ ਕਰਦੀ ਹੈ ਕਿ ਇਹ ਰਾਹ ਵੀ ਭਟਕਾਅ ਨੂੰ ਖਤਮ ਕਰਨ ਦਾ ਹੈਸਗੋਂ ਇਸ ਰਾਹ ਨੂੰ ਮਨੁੱਖੀ ਵਿਗਿਆਨ ਦੀਆਂ ਖੋਜਾਂ ਅਤੇ ਪ੍ਰਾਪਤੀਆਂ ਦੇ ਵਿਰੋਧ ਵਿੱਚ ਖੜ੍ਹਾ ਕੀਤਾ ਜਾਂਦਾ ਹੈ ਤੇ ਇਸ ਨੂੰ ਸਰੀਰਕ ਅਤੇ ਮਾਨਸਿਕ-ਆਤਮਿਕ ਲੋੜਾਂ ਦੇ ਵਖਰੇਵੇਂ ਵੱਲੋਂ ਉਭਾਰਿਆ ਜਾਂਦਾ ਹੈਜਦੋਂਕਿ ਇਹ ਸਮਝ ਆਪਣੇ ਆਪ ਵਿੱਚ ਇੱਕ ਉਲਝਣ ਅਤੇ ਭਟਕਾਅ ਪੈਦਾ ਕਰਨ ਵਾਲੀ ਹੈ

ਸਵਾਲ, ਇੱਥੇ ਭਟਕਾਅ ਨੂੰ ਬਣਾਈ ਰੱਖਣ ਪਿੱਛੇ ਕਈ ਸਮਾਜਿਕ ਅਤੇ ਰਾਜਨੀਤਕ ਪੱਖਾਂ ਦਾ ਹੈਸਾਡੇ ਮੁਲਕ ਵਿੱਚ, ਵਿਸ਼ੇਸ਼ ਤੌਰ ’ਤੇ ਧਰਮ ਦੀ ਸੱਤਾਂ ਨੂੰ ਤਾਕਤ ਦੇਣ ਵਾਲਾ ਪਹਿਲੂ, ਜਾਤ-ਪਾਤ ਪ੍ਰਬੰਧ ਹੈਹਜ਼ਾਰਾਂ ਸਾਲਾਂ ਤੱਕ ਇਸ ਨੂੰ ਕਾਇਮ ਰੱਖਣਾ ਅਤੇ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਖੜ੍ਹੀ ਨਾ ਕਰਨਾ, ਇਸ ਦਾ ਪ੍ਰਮੁੱਖ ਲੱਛਣ ਹੈ ਤੇ ਡੂੰਘੀ ਵਿਚਾਰ ਵੀ ਮੰਗ ਕਰਦਾ ਹੈਅੱਜ ਵੀ ਇਸ ਸਥਿਤੀ ਦੇ ਪ੍ਰਤੀ ਉਦਾਸੀਨਤਾ ਤੋਂ ਇੰਜ ਲਗਦਾ ਹੈ ਜਿਵੇਂ ਇਹ ਲਗਾਤਾਰ ਉਨ੍ਹਾਂ ਹਾਲਤਾਂ ਵਿੱਚ ਰੱਖੇ ਜਾਣ ਕਾਰਨ, ਇਸ ਨੂੰ ਸਰੀਰਕ ਗੁਣ ਦੇ ਤੌਰ ’ਤੇ ਅਪਣਾ ਗਏ ਹੋਣਇਸੇ ਲਈ ਹੀ ਸ਼ਾਇਦ ਜਨਮ ਤੋਂ ਬਾਅਦ ਅਚੇਤ ਹੀ ਉਹੀ ਸਿੱਖਿਆ ਅਤੇ ਉਸੇ ਤਰ੍ਹਾਂ ਦੇ ਹਾਲਾਤਾਂ ਵਿੱਚ ਮਾਨਸਿਕ ਸੰਤੁਸ਼ਟੀ ਹਾਸਿਲ ਕਰਨ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ

ਭਾਰਤੀ ਪਰਿਪੇਖ ਵਿੱਚ ਧਾਰਮਿਕ ਤੌਰ ’ਤੇ ਹੋਈ ਇਹ ਵੰਡ, ਕੰਮ ਵੰਡ ਤੋਂ ਅੱਗੇ ਭਾਈਚਾਰਕ ਵੰਡ ਹੈਇਹ ਪਿਆਰ, ਸਦਭਾਵਨਾ ਤੋਂ ਅੱਗੇ ਨਫ਼ਰਤ ਦੀ ਜ਼ਮੀਨ ’ਤੇ ਵਿਕਸਿਤ ਹੋਈ ਹੈ ਤੇ ਸਾਡੇ ਲੋਕਾਂ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣੀ ਹੋਈ ਹੈਇਹ ਹਿੰਦੂ ਧਰਮ ਦੇ ਇੱਕ ਵੱਡੇ ਅਦਾਰੇ ਦੇ ਆਪਸੀ ਰਿਸ਼ਤਿਆਂ ਵਿੱਚ ਮੌਜੂਦ ਹੈਦੂਸਰੇ ਧਰਮ ਪ੍ਰਤੀ ਇਹ ਕਿੰਨੀ ਗੂੜ੍ਹੀ ਅਤੇ ਡੂੰਘੀ ਹੈ, ਇਸ ਪ੍ਰਤੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ

ਜਿੱਥੇ ਆਪਸੀ ਭਾਈਚਾਰੇ, ਮਿਲ ਕੇ ਰਹਿਣ ਅਤੇ ਸਬੰਧ ਬਣਾ ਕੇ ਸਮਾਜ ਨੂੰ ਚਲਾਉਣ ਦਾ ਸਾਰਾ ਸਿਲਸਿਲਾ ਮਨੁੱਖ ਦੀ ਆਪਣੀ ਸੋਚ ਦਾ ਨਤੀਜਾ ਹੈ, ਉੱਥੇ ਹੀ ਮਨੁੱਖਾਂ ਵਿੱਚ ਆਪਸੀ ਵਖਰੇਵਾਂ, ਵਿਤਕਰਾ ਅਤੇ ਨਫ਼ਰਤ ਵੀ ਸਮਾਜਿਕ ਪ੍ਰਬੰਧ ਦੀ ਦੇਣ ਹੈ

ਮਨੁੱਖੀ ਲੋੜ ਵਿੱਚ, ਮਨੁੱਖ ਨੂੰ ਜਿੱਥੇ ਖੁਰਾਕ, ਹਵਾ, ਪਾਣੀ ਦੀ ਲੋੜ ਹੈ, ਉੱਥੇ ਮਿਲਕੇ ਬੈਠਣ ਦੀ, ਆਪਸੀ ਸਾਂਝ ਦੀ ਵੀ ਓਨੀ ਹੀ ਜ਼ਰੂਰਤ ਹੈਆਪਸੀ ਸਾਂਝ ਹੀ ਮਾਨਸਿਕ ਸਿਹਤ ਦਾ ਮੁੱਖ ਸੋਮਾ ਹੈਅਜਿਹੇ ਵਿਤਕਰੇ, ਨਾ ਬਰਾਬਰੀ ਅਤੇ ਸਭ ਤੋਂ ਅਹਿਮ ਉਸ ਨਫ਼ਰਤ ਵਾਲੇ ਸਮਾਜ ਵਿੱਚ ਸਰੀਰਕ ਲੋੜਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਭਟਕਣਾ ਬਣੀ ਰਹਿੰਦੀ ਹੈਇਹ ਨਹੀਂ ਹੋ ਸਕਦਾ, ਇਹ ਮੰਨ ਲੈਣਾ ਕਤਈ ਵਾਜਿਬ ਨਹੀਂ ਹੈ ਕਿ ਰੋਟੀ ਮਿਲ ਆਵੇ ਤਾਂ ਸਭ ਸਹੀ ਹੈਸਾਂਝ ਲਈ ਆਦਮੀ ਕੋਈ ਠਾਹਰ ਜਾਂ ਆਸਰਾ ਭਾਲਦਾ ਹੀ ਹੈ

ਇਨ੍ਹਾਂ ਸਾਰੀਆਂ ਅਣਸੁਖਾਵੀਆਂ ਪ੍ਰਸਥਿਤੀਆਂ ਨਾਲ ਨਜਿੱਠਣ ਲਈ ਹੀ ਰਾਜ ਪ੍ਰਬੰਧ ਹੁੰਦੇ ਨੇ ਤੇ ਨਾਕਾਮਯਾਬ ਹੋਣ ਦੀ ਸੂਰਤ ਵਿੱਚ ਬਦਲੇ ਵੀ ਜਾਂਦੇ ਨੇਸੰਵਿਧਾਨ ਅਤੇ ਕਾਨੂੰਨ ਰਾਹੀਂ ਇਨ੍ਹਾਂ ਹਾਲਾਤਾਂ ਦੇ ਹੱਲ ਲੱਭੇ ਜਾਂਦੇ ਹਨਨਹੀਂ ਤਾਂ ਰਾਜ ਪ੍ਰਬੰਧ, ਕਾਨੂੰਨ ਦੇ ਕੀ ਮਾਇਨੇ ਹਨ

ਅੱਜ ਸਾਡਾ ਅਜੋਕਾ ਰਾਜ ਪ੍ਰਬੰਧ, ਭਾਰਤ ਅਤੇ ਹੋਰ ਅਨੇਕਾਂ ਮੁਲਕਾਂ ਵਿੱਚ, ਇਸ ਸਮਾਜ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਨਹੀਂ ਹੈਭਾਵੇਂ ਦੁਨੀਆਂ ਦੇ ਵੱਖ ਵੱਖ ਖਿੱਤਿਆਂ ਅਤੇ ਸੱਭਿਆਚਾਰਾਂ ਵਿੱਚ ਸਮਾਜਿਕ ਸੁਰੱਖਿਆ ਦੇ ਪਹਿਲੂ ਨੂੰ ਪਹਿਲ ਦੇਣੀ ਸ਼ੁਰੂ ਹੋਈ ਹੈਬੁਢਾਪਾ, ਮਾਵਾਂ-ਬੱਚਿਆਂ ਦੀਆਂ ਮੌਤਾਂ, ਖੁਰਾਕ ਸੁਰੱਖਿਆ ਆਦਿ ਪੱਖ ਵਿਚਾਰ ਅਧੀਨ ਆ ਰਹੇ ਹਨ, ਪਰ ਇਨ੍ਹਾਂ ਸਭ ਨੂੰ ਮਨੁੱਖ ਦੀ ਸੰਪੂਰਨਤਾ ਵਿੱਚ ਸਮਝਣ ਦੀ ਕੋਸ਼ਿਸ਼ ਬਹੁਤ ਘੱਟ ਦੇਸ਼ਾਂ ਵੱਲੋਂ ਹੋਈ ਹੈਪਰ ਇਹ ਵਿਖਾਵਾ ਜਾਂ ਵੋਟ ਬੈਂਕ ਦੀ ਰਾਜਨੀਤੀ ਵੱਧ ਲੱਗਦੇ ਹਨ ਉਦਾਹਰਨ ਵਜੋਂ, ਬੁਢਾਪੇ ਦੀ ਸੁਰੱਖਿਆ ਲਈ ਕੀਤੇ ਯਤਨ, ਤਕਰੀਬਨ 30 ਰੁਪਏ ਰੋਜ਼ਾਨਾ, ਮਜ਼ਾਕ ਵੱਧ ਲਗਦਾ ਹੈ

ਇਸ ਦਿਸ਼ਾ ਵਿੱਚ ਧਾਰਮਿਕ ਅਦਾਰਿਆਂ ਦੀਆਂ ਕੋਸ਼ਿਸ਼ਾਂ, ਜੋ ਕਿ ਮਾਨਸਿਕ ਸੰਤੁਸ਼ਟੀ ਦਾ ਪਾਠ ਹਨ, ਵੀ ਇੱਕੋ ਜਿਹਾ ਰਾਗ ਅਲਾਪਦੇ ਹਨ, ਦੈਵੀ ਸ਼ਕਤੀ ਦੇ ਚਮਤਕਾਰ ਦੀ ਉਡੀਕ, ਅਗਲਾ ਜਨਮ, ਰੱਬ ਦੀ ਰਹਿਮਤ, ਉਸ ਦੀ ਸਵੱਲੀ ਨਜ਼ਰ, ਫੋਕੀ ਤਸੱਲੀਚੰਗੇ ਦਿਨ ਆਉਣਗੇਜੇਕਰ ਇਸ ਤੋਂ ਅੱਗੇ ਖਾਣ-ਪੀਣ, ਪਹਿਨਣ, ਦਵਾਈ, ਪੜ੍ਹਾਈ ਜਾਂ ਹੋਰ ਸਹੂਲਤਾਂ ਦੀ ਗੱਲ ਆਉਂਦੀ ਹੈ ਤਾਂ ਉਸ ਧਰਮ ਦਾ ਚਰਿੱਤਰ ਵੀ ਸਾਹਮਣੇ ਆਉਂਦਾ ਹੈ ਕਿ ਉਹ ਸਹੂਲਤਾਂ ਮਨੁੱਖ ਪ੍ਰਤੀ ਘੱਟ ਹਨ, ਸਗੋਂ ਧਰਮ ਵਿਸ਼ੇਸ਼ ਪ੍ਰਤੀ ਜਿਵੇਂ ਈਸਾਈ, ਸਿੱਖ, ਹਿੰਦੂ, ਮੁਸਲਮਾਨ, ਹੋਣੇ ਪ੍ਰਤੀ ਹਨ

ਇਸੇ ਲੜੀ ਵਿੱਚ ਹੀ ਡੇਰਿਆਂ ਦੀ ਗੱਲ ਆਉਂਦੀ ਹੈ ਜੋ ਕਿ ਧਰਮ ਦੇ ਮੁਕਾਬਲੇ, ਉਨ੍ਹਾਂ ਦੇ ਵਰਤਾਓ ਦੇ ਪਹਿਲੂ ਤੋਂ ਇੱਕ ਦੋ ਕਦਮ ਅੱਗੇ ਹਨਉਨ੍ਹਾਂ ਦਾ ਵਿਹੜਾ ਖੁੱਲ੍ਹਾ ਹੈਇੱਥੇ ਧਾਰਮਿਕ ਪਰੰਪਰਾਵਾਂ ਵਾਲੀਆਂ ਖਾਣ, ਪੀਣ, ਪਹਿਨਣ ਦੀਆਂ ਸਖਤ ਵਲਗਣਾ ਨਹੀਂ ਹਨਡੇਰੇ ਵਿੱਚ ਪੱਗ, ਟੋਪੀ ਹੈਟ ਦਾ ਵੱਖ ਵੱਖ ਤਰ੍ਹਾਂ ਸਵਾਗਤ ਨਹੀਂ ਹੁੰਦਾਸਹੂਲਤਾਂ ਦੇ ਲਈ ਵੀ ਵੱਖ ਵੱਖ ਧਰਮ ਦਾ ਸਰਟੀਫਿਕੇਟ ਨਹੀਂ ਚਾਹੀਦਾਇਸ ਤੋਂ ਇਲਾਵਾ ਆਮ ਆਦਮੀ ਦੀਆਂ ਛੋਟੀਆਂ-ਛੋਟੀਆਂ ਲੋੜਾਂ ਵਿੱਚ ‘ਸੰਗਤ ਨੂੰ’ ਨਾਲ ਰਹਿ ਕੇ ਮਦਦ ਦੇਣ ਦੀ ਗੱਲ ਹੈਸਮਾਜਿਕ ਬੁਰਾਈਆਂ ਨੂੰ ਲੈ ਕੇ ਵੀ ਕਈ ਉਪਰਾਲੇ ਹੁੰਦੇ ਦਿਸਦੇ ਹਨਭਾਵੇਂ ਇਹ ਡੇਰੇ ਨਿੱਜੀ, ਗੱਦੀ ਦਰ ਗੱਦੀ ਅਧਾਰਿਤ ਹਨਆਪ ਵੱਡੀਆਂ ਵੱਡੀਆਂ ਗੱਡੀਆਂ, ਰਾਈਫਲਾਂ ਦੀ ਫੌਜ ਅਤੇ ਹਵਾਈ ਜਹਾਜਾਂ ਦੀ ਸੈਰ ਵਿੱਚ ਵੀ ਰਹਿੰਦੇ ਹਨ ਪਰ ਆਮ ਆਦਮੀ ਦੀ ਜ਼ਿੰਦਗੀ ਦੇ ਕੁਝ ਭਟਕਾਅ, ਕਿਸੇ ਰਾਹ ਵੱਲ ਪੈਂਦੇ ਦਿਸਦੇ ਹਨਉਹ ਆਪਣੀ ਇਸ ਦੁਨੀਆਂ ਵਿੱਚ ਸੰਤੁਸ਼ਟੀ ਹਾਸਿਲ ਕਰਦਾ ਹੈ

ਧਰਮ ਦੀ ਤਬਦੀਲੀ ਵਿੱਚ ਵੀ ਮੂਲ ਭਾਵਨਾ ਉਹੀ ਹੈ ਕਿ ਜਿੱਥੇ ਵੀ ਕਿਸੇ ਨੂੰ ਥੋੜ੍ਹਾ ਜਿਹਾ ਆਪਣੀ ਪਛਾਣ ਦਾ, ਆਪਣੇ ਆਪ ਨਾਲ ਸਾਂਝ ਦਾ ਇਸ਼ਾਰਾ ਮਾਤਰ ਵੀ ਮਿਲਦਾ ਹੈ, ਉਹ ਉੱਥੇ ਚਲਾ ਜਾਂਦਾ ਹੈਧਰਮ ਨਾਲ ਬੰਨ੍ਹੇ ਰਹਿਣ, ਪੱਕੇ ਹਿੰਦੂ, ਮੁਸਲਮਾਨ ਜਾਂ ਸਿੱਖ ਬਣੇ ਰਹਿਣ ਦੇ ਜਿੰਨੇ ਮਰਜ਼ੀ ਉਪਦੇਸ਼ ਦਿੱਤੇ ਜਾਣ ਜਾਂ ਕਿੱਸੇ ਸੁਣਾਏ ਜਾਣ, ਪਰ ਜਦੋਂ ਤੱਕ ਮਨੁੱਖ ਦੀ ਮੂਲ ਭਾਵਨਾ ਨੂੰ ਸੱਟ ਪਹੁੰਚੇਗੀ, ਲੋਕ ਧਰਮ ਵੀ ਬਦਲਣਗੇ, ਡੇਰਿਆਂ ’ਤੇ ਟੇਕ ਵੀ ਰੱਖਣਗੇ ਅਤੇ ਨਵੇਂ ਡੇਰੇ ਵੀ ਖੁੱਲ੍ਹਦੇ ਰਹਿਣਗੇ

ਇਸ ਸਥਿਤੀ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਵਿੱਚ 11383 ਡੇਰੇ ਹਨ। 23 ਪਿੰਡਾਂ ਲਈ ਇੱਕ ਡਿਸਪੈਂਸਰੀ ਜਾਂ ਹਸਪਤਾਲ ਹੈਪੜ੍ਹੇ ਲਿਖੇ, ਆਰ.ਐੱਮ.ਪੀ. ਅਤੇ ਹੋਰ ਪ੍ਰੈਕਟਿਸ ਕਰ ਰਹੇ ਡਾਕਟਰਾਂ ਦੀ ਗਿਣਤੀ ਸਿਰਫ ਸੋਲਾਂ ਹਜ਼ਾਰ ਹੈ ਤੇ ਬਾਬਿਆਂ ਦੀ ਗਿਣਤੀ ਦਾ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ

ਜ਼ਿੰਦਗੀ ਦੀਆਂ ਸਾਰੀਆਂ ਭਟਕਣਾ, ਸਰੀਰਕ, ਮਾਨਸਿਕ, ਆਰਥਿਕ, ਸਭਿਆਚਾਰਕ, ਆਪਸੀ ਰਿਸ਼ਤਿਆਂ ਦੀ ਟੁੱਟ-ਭੱਜ, ਨਾਬਰਾਬਰੀ, ਵਿਤਕਰੇ, ਵਖਰੇਵੇਂ ਤੇ ਨਫ਼ਰਤ ਦਾ ਇਲਾਜ ਇੱਕ ਵਧੀਆ, ਕਾਰਗਰ ਰਾਜਨੀਤਕ ਪ੍ਰਬੰਧ ਵਿੱਚ ਹੈਇੱਕ ਮਨੁੱਖੀ ਵਿਵਸਥਾ ਵਿੱਚ ਹੈ, ਜਿਸ ਵਿੱਚ ਸਭ ਨੂੰ ਵਧਣ-ਫੁੱਲਣ, ਵਿਕਸਿਤ ਹੋਣ ਦੇ ਬਰਾਬਰ ਮੌਕੇ ਮਿਲਣ

ਮਨੁੱਖੀ ਸੁਭਾਅ ਦੇ ਤੌਰ ’ਤੇ ਸਵਾਲ ਖੜ੍ਹੇ ਕਰਨੇ ਅਤੇ ਜਵਾਬ ਲੱਭਣੇ ਸਾਡੇ ਅੰਦਰ ਹਨਅਸੀਂ ਇਹ ਮਹਿਸੂਸ ਕਰਦੇ ਹਾਂਸਵਾਲ ਖੜ੍ਹੇ ਕਰਨ ਤੋਂ ਵੱਧ ਬੇਚੈਨੀ ਹੁੰਦੀ ਹੈ, ਜਦੋਂ ਜਵਾਬ ਨਹੀਂ ਮਿਲਦੇਜਦੋਂ ਟਾਲ-ਮਟੋਲ ਹੁੰਦੀ ਹੈਜਦੋਂ ਜਵਾਬ ਸਾਹਮਣੇ ਪਿਆ ਹੁੰਦਾ ਹੈ ਤੇ ਲੁਕਾਇਆ ਜਾਂਦਾ ਹੈਜਿੱਥੇ ਧਰਮ ਦਾ ਦਾਅਵਾ ਇਨ੍ਹਾਂ ਸਵਾਲਾਂ ਨੂੰ ਸ਼ਾਂਤ ਕਰਕੇ, ਚੁੱਪ ਕਰਵਾ ਕੇ, ਸਵਾਲ ਕਿਸੇ ਰਹੱਸਮਈ ਸ਼ਕਤੀ ਦੀ ਝੋਲੀ ਪਾ ਕੇ ਸ਼ਾਂਤੀ ਹਾਸਿਲ ਕਰਨਾ ਦਾ ਹੈ, ਉੱਥੇ ਰਾਜਨੀਤਕ ਪ੍ਰਬੰਧ ਹੀ ਇਸ ਨੂੰ ਸਹੀ, ਵਿਗਿਆਨਕ ਪਰਿਪੇਖ ਵਿੱਚ ਲੈ ਕੇ ਹੱਲ ਕੱਢ ਸਕਦੇ ਹਨ ਤੇ ਇਹ ਹੱਲ ਨਿਕਲੇ ਵੀ ਹਨ

ਜਦੋਂ ਤੱਕ ਮਨੁੱਖੀ ਭਟਕਾਅ ਲਈ, ਕੁਦਰਤ ਦੀ ਤਰਜ਼ ’ਤੇ ਸਭ ਲਈ ਸੁਰੱਖਿਅਤ ਪ੍ਰਬੰਧ ਨਹੀਂ ਹੋਣਗੇ, ਡੇਰਿਆਂ ਦੀ ਲੋੜ ਰਹੇਗੀਲੋਕਾਂ ਦੀ ਮਾਨਸਿਕਤਾ ਜਿੱਥੇ ਕਿਤੇ ਵੀ ਸਹਾਰਾ ਲੱਭੇਗੀ, ਉਹ ਉੱਥੇ ਪਹੁੰਚਣਗੇਅੱਜ, ਚਾਹੇ ਕੱਲ੍ਹ, ਚਾਹੇ ਪਰਸੋਂ, ਇਨ੍ਹਾਂ ਡੇਰਿਆਂ ਦਾ ਪੱਕਾ ਹੱਲ, ਮਨੁੱਖੀ ਭਟਕਣ ਵਿੱਚ ਠਹਿਰਾਅ ਲਿਆਉਣ ਦੇ ਹੱਲ ਵਿੱਚ ਪਿਆ ਹੈਉਹ ਕਰਨਾ ਪਵੇਗਾ, ਉਸੇ ਰਾਹ ਨੂੰ ਹੀ ਅਖਤਿਆਰ ਕਰਨਾ ਪਵੇਗਾ

*****

(845)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author