BhupinderSBargari7“ਬਸਤੇ ਚੁੱਕ ਕੇ ਖਾਓ-ਪੀਏ ਘਰੋ ਘਰੀ ਪਹੁੰਚੇ ਤਾਂ ਅੱਗੇ ਰੋਟੀ ਦੇ ਨਾਲ ਨਾਲ ਡੰਡਾ ਵੀ ਤਿਆਰ ਸੀ ...”
(22 ਜੁਲਾਈ 2017)

 

ਨੌਂ ਸਾਲਾਂ ਦਾ ਮੇਰਾ ਬੇਟਾ ਕਈ ਦਿਨਾਂ ਤੋਂ ਫੁੱਟਬਾਲ ਲੈਣ ਲਈ ਜ਼ਿਦ ਕਰ ਰਿਹਾ ਸੀਇੱਕ ਐਤਵਾਰ ਦੀ ਸਵੇਰ ਨੂੰ ਮੈਂ ਉਸ ਨੂੰ ਬਜ਼ਾਰ ਵੱਲ ਲੈ ਤੁਰਿਆਮੇਰਾ ਬੇਟਾ ਦੁਕਾਨ ’ਤੇ ਜਾ ਕੇ ਉਹ ਫੁਟਬਾਲ ਪਸੰਦ ਕਰਨ ਲੱਗ ਪਿਆ ਅਤੇ ਮੈਂ ਦੁਕਾਨ ਮਾਲਕ ਅਸ਼ੋਕ ਨਾਲ ਗੱਲਾਂ ਕਰਨ ਲੱਗ ਪਿਆ, ਜਿਸਦੀ ਦੁਕਾਨ ਸਾਡੇ ਪਿੰਡ ਵਿੱਚ ਸਭ ਤੋਂ ਪੁਰਾਣੀ ਹੈਗੱਲਾਂ ਦਾ ਵਿਸ਼ਾ ਬੱਚਿਆਂ ਦੀਆਂ ਲੋੜਾਂ ਵੱਲ ਤੁਰ ਪਿਆ ਤਾਂ ਅੱਖਾਂ ਅੱਗੇ ਆਪਣੇ ਬਚਪਨ ਦਾ ਯਾਦ ਆਇਆ ਤਾਂ ਸਮਾਂ ਚੌਵੀ ਪੱਚੀ ਸਾਲ ਪਿੱਛੇ ਨੂੰ ਗੇੜਾ ਖਾ ਗਿਆ, ਜਦੋਂ ਅਸੀਂ ਇਸੇ ਦੁਕਾਨ ’ਤੇ ਛੇ ਸੱਤ ਜਣੇ ਫੁਟਬਾਲ ਖਰੀਦਣ ਲਈ ਤਰਲੋਮੱਛੀ ਹੋ ਰਹੇ ਸਾਂ, ਕਿਉਂਕਿ ਸਾਡੇ ਕੋਲ ਪੈਸੇ ਘੱਟ ਸਨ ਪਰ ਅਸੀਂ ਚੰਗਾ ਫੁਟਬਾਲ ਖਰੀਦਣਾ ਚਾਹੁੰਦੇ ਸਾਂਵਾਧਾ ਘਾਟਾ ਕਰਕੇ ਸਾਡੇ ਸਾਥੀ ਸਿਕੰਦਰ ਨੇ ਫੁੱਟਬਾਲ ਲੈ ਲਿਆ ਤੇ ਅਸੀਂ ਖੁਸ਼ੀ ਵਿੱਚ ਖੀਵੇ ਹੋਇਆਂ ਨੇ ਉੱਥੋਂ ਹੀ ਗਰਾਊਂਡ ਨੂੰ ਧੂੜ ਪੱਟ ਦਿੱਤੀ ਸੀ

ਸਾਡੇ ਦੋ ਤਿੰਨ ਜਣਿਆਂ ਦੇ ਘਰ ਵੱਡੀ ਸੜਕ ’ਤੇ ਹੋਣ ਕਾਰਨ ਸਾਨੂੰ ਸਾਡੇ ਘਰਾਂ ਦੇ ਪਿਛਲੀ ਗਲੀ ਵਿੱਚ ਖੇਡਣ ਜਾਣ ਦੀ ਖੁੱਲ੍ਹ ਸੀਅਸੀਂ ਉਸ ਵੇਲੇ ਬੰਟੇ ਜਾਂ ਕੋਕਾ ਕੋਲਾ ਦੀਆਂ ਬੋਤਲਾਂ ਦੇ ਢੱਕਣਾਂ ਨਾਲ ਖੇਡਦੇ ਹੁੰਦੇ ਸੀਪਿੰਡ ਦੇ ਦੂਜੇ ਮੁੰਡਿਆਂ ਦੀ ਰੀਸ ਨਾਲ ਸਾਡੇ ਵਿੱਚੋਂ ਕਈ ਮੁੰਡੇ ਢੱਕਣਾਂ ਦੀ ਬਜਾਇ ਸਿੱਕਿਆਂ ਨਾਲ ਖੇਡਣ ਲੱਗ ਪਏ ਸਨਇੱਕ ਮੁੰਡਾ ਤਾਂ ਪਿੰਡ ਦੀਆਂ ਦੂਜੀਆਂ ਗਲੀਆਂ ਵਿੱਚ ਵੀ ਸਿੱਕਿਆਂ ਨਾਲ ਵੀ ਖੇਡ ਆਉਂਦਾ ਸੀਅਸੀਂ ਵੀ ਸੱਤ ਅੱਠ ਜਣੇ ਸਿੱਕਿਆਂ ਨਾਲ ਖੇਡਣ ਲੱਗ ਪਏਪਹਿਲਾਂ ਪਹਿਲ ਤਾਂ ਬਹੁਤੀ ਮੁਹਾਰਤ ਨਹੀਂ ਆਈ ਪਰ ਬਾਅਦ ਵਿੱਚ ਤਾਂ ਹਰ ਵੇਲੇ ਪੈਸੇ ਜੇਬ ਵਿੱਚ ਰਹਿਣ ਲੱਗ ਪਏ ਸਨ ਕਿਉਂਕਿ ਜਿੱਤੇ ਜੁ ਹੁੰਦੇ ਸਨਅਸੀਂ ਉਸਦੀ ਅਗਵਾਈ ਵਿੱਚ ਦੂਜੇ ਅਗਵਾੜਾਂ ਵਿੱਚ ਆਪਣੀ ਟੋਲੀ ਬਣਾ ਕੇ ਜਾਣ ਲੱਗ ਪਏ, ਜਿੱਥੇ ਅਸੀਂ ਆਪਣੇ ਹਾਣਦਿਆਂ ਨੂੰ ਚੈਲਿੰਜ ਕਰਦੇ ਤੇ ਉਨ੍ਹਾਂ ਤੋਂ ਵੀ ਬਹੁਤੀ ਵਾਰ ਜਿੱਤ ਹੀ ਲਿਆਉਂਦੇਜੁਆਰੀਆਂ ਵਾਂਗੂੰ ਅਸੀਂ ਰਾਇ ਬਣਾ ਕੇ ਜਾਂਦੇ ਤੇ ਦੂਜਿਆਂ ਨੂੰ ਹਰਾ ਕੇ ਪੈਸੇ ਜਿੱਤਣ ਦਾ ਕੋਈ ਮੌਕਾ ਨਹੀਂ ਛੱਡਦੇ ਸਾਂਇੱਕ ਮੁੰਡਾ ਸਿਕੰਦਰ ਜਿਸਦਾ ਉਸੇ ਗਲੀ ਵਿੱਚ ਹੀ ਘਰ ਸੀ ਤੇ ਸਾਡੇ ਨਾਲੋਂ ਦੋ ਤਿੰਨ ਸਾਲ ਵੱਡਾ ਸੀ ਸਾਨੂੰ ਸਿੱਕਿਆਂ ਨਾਲ ਖੇਡਣ ਤੋਂ ਰੋਕਦਾ ਪਰ ਅਸੀਂ ਹਟਦੇ ਨਹੀਂ ਸਾਂਕਈ ਮੁੰਡਿਆਂ ਦੇ ਘਰੀਂ ਵਿੱਚ ਪਤਾ ਲੱਗਣ ਤੇ ਗਾਲ ਦੁੱਪੜ ਉਪਰੰਤ ਡੰਡਾ ਪਰੇਡ ਵੀ ਹੋਈ ਪਰ ਇਹ ਲਤ ਲੱਗ ਜਾਣ ਕਾਰਨ ਅਸੀਂ ਵਲ ਭੰਨ ਕੇ ਫਿਰ ਗਲੀ ਵਿੱਚ ਇਕੱਠੇ ਹੋ ਜਾਂਦੇਪੈਸੇ ਵਾਧੂ ਹੋਣ ਕਾਰਨ ਬਾਹਰੋਂ ਟੌਫੀਆਂ ਆਦਿ ਖਾਣ ਦੀ ਆਦਤ ਬਣ ਗਈਸਾਡੇ ਆਪਣੇ ਪੈਸਿਆਂ ਤੋਂ ਬਿਨਾਂ ਇੱਕ ਸਾਂਝੀ ਥੈਲੀ ਪੱਚੀ ਪੈਸਿਆਂ ਤੋਂ ਦੋ ਰੁਪਏ ਤੱਕ ਦੇ ਸਿੱਕਿਆਂ ਨਾਲ ਭਰੀ ਹੋਈ ਹੁੰਦੀ

ਆਖਰ ਉਹ ਦਿਨ ਆ ਗਿਆ ਜਿਸ ਦਿਨ ਦੀ ਸਾਨੂੰ ਉਡੀਕ ਸੀਸਾਡੇ ਨੇੜਲੇ ਪਿੰਡ ਗੁਰੂਸਰ ਵਿਖੇ ਇੱਕ ਮੇਲਾ ਲੱਗਦਾ ਹੈ ਜਿਸ ਨੂੰ ਗੁੱਤੀ ਪੱਟ ਮੇਲਾ ਕਹਿੰਦੇ ਹਨਇਸ ਵਿੱਚ ਸਿੱਕਿਆਂ ਨਾਲ ਹੀ ਖੇਡਿਆ ਜਾਂਦਾ ਸੀ ਤੇ ਇਲਾਕੇ ਭਰ ਵਿੱਚੋਂ ਪੈਸੇ ਖੇਡਣ ਵਾਲੇ ਆਉਂਦੇ ਸਨਸਵੇਰੇ ਸਕੂਲ ਜਾਣ ਦੀ ਬਜਾਇ ਬਸਤੇ ਕਿਸੇ ਦੀ ਦੁਕਾਨ ’ਤੇ ਰੱਖੇ ਤੇ ਸਾਇਕਲਾਂ ਦਾ ਮੂੰਹ ਮੇਲੇ ਵੱਲ ਨੂੰ ਕਰ ਦਿੱਤਾਇੱਕ ਕੁ ਵਜੇ ਪੈਸੇ ਖੇਡਣ ਲਈ ਵੱਖੋ ਵੱਖਰੇ ਥਾਵਾਂ ਤੇ ਗੁੱਤੀਆਂ ਪੁੱਟ ਲਈਆਂ ਗਈਆਂ ਤੇ ਖੇਡਾਂ ਸ਼ੁਰੂ ਹੋ ਗਈਆਂਸ਼ੁਰੂ ਵਿੱਚ ਅਸੀਂ ਆਪਣੇ ਹਾਣਦਿਆਂ ਨਾਲ ਖੇਡਦੇ ਰਹੇਰਲੇ ਹੋਏ ਹੋਣ ਕਰਕੇ ਕਾਫੀ ਦੇਰ ਤੱਕ ਜਿੱਤਦੇ ਰਹੇਦੋ ਢਾਈ ਘੰਟਿਆਂ ਤੋਂ ਬਾਅਦ ਵੱਡੇ ਮੁੰਡਿਆਂ ਨਾਲ ਮੁਕਾਬਲੇ ਵਿੱਚ ਅਸੀਂ ਪੈਸੇ ਹਾਰਨ ਲੱਗ ਗਏਸਾਡੀ ਸਿੱਕਿਆਂ ਨਾਲ ਭਰੀ ਥੈਲੀ ਹਰੇਕ ਦੀ ਨਜ਼ਰ ਵਿੱਚ ਸੀਥੈਲੀ ਵਿੱਚੋਂ ਸਿੱਕੇ ਘਟਦੇ ਗਏ ਤੇ ਅਸੀਂ ‘ਐਤਕੀਂ ਜਿੱਤਾਂਗੇ’ ਕਹਿ ਕੇ ਖੇਡਦੇ ਰਹੇਕਿਸੇ ਨੂੰ ਵੀ ਘਰ ਮੁੜਨ ਦਾ ਚਿੱਤ ਨਾ ਚੇਤਾ ਕਿ ਘਰ ਦਿਆਂ ਨੇ ਸਕੂਲ ਭੇਜਿਆ ਸੀ ਤੇ ਅਸੀਂ ਮੇਲੇ ਵਿੱਚ ਇੱਕ ਤਰ੍ਹਾਂ ਦਾ ਜੂਆ ਖੇਡ ਰਹੇ ਸਾਂਜਦੋਂ ਦਿਨ ਛਿਪਦੇ ਨੂੰ ਸਾਡੀ ਥੈਲੀ ਖਾਲੀ ਹੋ ਗਈ ਤੇ ਲੋਕ ਵੀ ਘਰੋ ਘਰੀ ਤੁਰਨ ਲੱਗੇ ਤਾਂ ਸਾਨੂੰ ਵੀ ਘਰਾਂ ਦਾ ਚੇਤਾ ਆਇਆਅਸੀਂ ਉੱਦਾਂ ਹੀ ਭੁੱਖਣਭਾਣੇ ਸਾਇਕਲ ਪਿੰਡ ਵੱਲ ਨੂੰ ਸਿੱਧੇ ਕਰ ਦਿੱਤੇਬਸਤੇ ਚੁੱਕ ਕੇ ਖਾਓ-ਪੀਏ ਘਰੋ ਘਰੀ ਪਹੁੰਚੇ ਤਾਂ ਅੱਗੇ ਰੋਟੀ ਦੇ ਨਾਲ ਨਾਲ ਡੰਡਾ ਵੀ ਤਿਆਰ ਸੀ

ਅਗਲੇ ਦਿਨ ਜਦੋਂ ਸਕੂਲੋਂ ਵੀ ਇਸੇ ਗਲਤੀ ਦੀ ਕੁੱਟ ਖਾਣ ਉਪਰੰਤ ਸ਼ਾਮ ਨੂੰ ਗਲੀ ਵਿੱਚ ਇਕੱਠੇ ਹੋਏ ਤਾਂ ਸਿਕੰਦਰ ਨੇ ਪੈਸਿਆਂ ਵਾਲੀ ਖਾਲੀ ਥੈਲੀ ਤੇ ਲੋਹੇ ਦੀਆਂ ਨਿਸ਼ਾਨੇ ਲਾਉਣ ਵਾਲੀਆਂ ਟਿੱਕੀਆਂ ਸਾਥੋਂ ਖੋਹ ਕੇ ਇੱਕ ਉੱਚੀ ਛੱਤ ’ਤੇ ਸੁੱਟ ਦਿੱਤੀਆਂ ਅਤੇ ਐਲਾਨ ਕਰ ਦਿੱਤਾ ਕਿ ਅਸੀਂ ਅੱਗੇ ਤੋਂ ਪੈਸਿਆਂ ਨਾਲ ਨਹੀਂ ਖੇਡਾਂਗੇ ਬਲਕਿ ਫੁੱਟਬਾਲ ਖੇਡਿਆ ਕਰਾਂਗੇਉਹ ਆਪ ਵੀ ਸਕੂਲ ਦੀ ਵੱਡੀ ਟੀਮ ਵਿੱਚ ਫੁੱਟਬਾਲ ਖੇਡਦਾ ਸੀਫੁੱਟਬਾਲ ਖੇਡਣ ਦਾ ਫੈਸਲਾ ਤਾਂ ਹੋ ਗਿਆ ਪਰ ਪੈਸੇ ਕੋਲ ਨਹੀਂ ਸਨ ਕਿਉਂਕਿ ਸਾਰੇ ਪੈਸੇ ਤਾਂ ਅਸੀਂ ਮੇਲੇ ਵਿੱਚ ਹਾਰ ਆਏ ਸਾਂਇੰਨੀ ਵੱਡੀ ਗਲਤੀ ਤੋਂ ਬਾਅਦ ਘਰਦਿਆਂ ਤੋਂ ਕੋਈ ਉਮੀਦ ਨਹੀਂ ਸੀ ਕਿ ਪੈਸੇ ਮਿਲਣਗੇਸੋ ਸਿਕੰਦਰ ਨੇ ਹੀ ਇਹ ਵਿਉਂਤ ਕੀਤੀ ਕਿ ਸ਼ਰਾਬ ਦੇ ਠੇਕੇ ਦੇ ਪਿੱਛੇ ਕਿਸੇ ਦੇ ਅਹਾਤੇ ਵਿੱਚੋਂ ਸ਼ਰਾਬ ਦੀਆਂ ਖਾਲੀ ਬੋਤਲਾਂ ਇਕੱਠੀਆਂ ਕਰ ਕੇ ਵੇਚੀਆਂ ਜਾਣ ਤੇ ਨਾਲ ਹੀ ਜਿਸ ਜਿਸ ਦੇ ਘਰ ਵੀ ਸ਼ਰਾਬ ਵਾਲੀਆਂ ਖਾਲੀ ਬੋਤਲਾਂ ਪਈਆਂ ਹੋਣ, ਉਹ ਵੀ ਚੁੱਕ ਕੇ ਲਿਆਂਦੀਆਂ ਜਾਣ, ਕਿਉਂਕਿ ਖਾਲੀ ਬੋਤਲ ਡੇਢ ਰੁਪਏ ਦੀ ਇੱਕ ਵਿਕਦੀ ਸੀਬਾਕੀ ਦਾ ਸਾਰਾ ਸਮਾਂ ਬੋਤਲਾਂ ਇਕੱਠੀਆਂ ਕਰਨ ਦੇ ਲੇਖੇ ਲੱਗਣ ਉਪਰੰਤ ਬੋਤਲਾਂ ਕਬਾੜ ’ਤੇ ਵੇਚ ਕੇ ਇਕੱਠੇ ਹੋਏ ਕੁੱਲ ਇੱਕ ਸੌ ਪੈਂਤੀ ਰੁਪਏਚੰਗਾ ਫੁੱਟਬਾਲ ਇੱਕ ਸੌ ਅੱਸੀ ਰੁਪਏ ਦਾ ਆਉਂਦਾ ਸੀ ਤਾਂ ਅਸੀਂ ਕੁਝ ਕੁ ਛੋਟ ਕਰਵਾ ਕੇ ਕੁਝ ਪੈਸੇ ਸਿਕੰਦਰ ਨੇ ਅਗਲੇ ਦਿਨਾਂ ਤੱਕ ਦੇ ਦੇਣ ਦਾ ਵਾਅਦਾ ਕਰ ਕੇ ਫੁੱਟਬਾਲ ਲੈ ਲਿਆ ਅਤੇ ਅਸੀਂ ਫੁੱਟਬਾਲ ਦੀ ਟੀਮ ਬਣਾ ਲਈ ਸੀਖੇਡਦੇ ਖੇਡਦੇ ਅਸੀਂ ਚੰਗੀ ਖੇਡ ਖੇਡਣ ਲੱਗ ਪਏਵੱਡੀ ਗੱਲ ਇਹ ਕਿ ਪੈਸਿਆਂ ਨਾਲ ਖੇਡਣ ਦੀ ਲਤ ਤੋਂ ਛੁਟਕਾਰਾ ਮਿਲ ਗਿਆ

ਏਦਾਂ ਹੀ ਸਮਾਂ ਗੁਜ਼ਰਣ ਉਪਰੰਤ ਸਿਕੰਦਰ ਦਸਵੀਂ ਪਾਸ ਕਰ ਗਿਆ ਤੇ ਉਸ ਨੇ ਕੋਟਕਪੂਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਲੱਸ ਵੰਨ ਵਿਚ ਦਾਖਲਾ ਲੈ ਲਿਆਉਸ ਸਕੂਲ ਵਿੱਚ ਸਿਕੰਦਰ ਕਾਬਲ ਅਧਿਆਪਕਾਂ ਦੀ ਦੇਖ ਰੇਖ ਵਿੱਚ ਫੁੱਟਬਾਲ ਖੇਡਣ ਲੱਗ ਪਿਆ ਤੇ ਇੱਕ ਚੰਗੇ ਖਿਡਾਰੀ ਵਜੋਂ ਉੱਭਰਿਆ

ਅਸੀਂ ਵੀ ਆਪੋ-ਆਪਣੀ ਥਾਂ ਚੰਗਾ ਖੇਡਦੇ ਰਹੇ ਅਤੇ ਇਸ ਤਰ੍ਹਾਂ ਜੂਏ ਤੋਂ ਬਾਅਦ ਨਸ਼ਿਆਂ ਦੀ ਗ੍ਰਿਫਤ ਤੋਂ ਵੀ ਬਾਹਰ ਰਹੇਅਸੀਂ ਦਿਲੋਂ-ਮਨੋਂ ਅੱਜ ਵੀ ਸਿਕੰਦਰ ਦੇ ਧੰਨਵਾਦੀ ਹਾਂ ਕਿਉਂਕਿ ਉਸ ਦੀ ਸੁਚੱਜੀ ਅਗਵਾਈ ਕਾਰਣ ਸਾਡੀ ਜ਼ਿੰਦਗੀ ਲੀਹੋਂ ਲਹਿਣ ਤੋਂ ਬਚ ਗਈ

*****

(773)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਭੁਪਿੰਦਰ ਸਿੰਘ ਬਰਗਾੜੀ

ਭੁਪਿੰਦਰ ਸਿੰਘ ਬਰਗਾੜੀ

Bargari, Faridkote, Punjab, India.
Phone: (91 - 94634 - 00098)
Email: (bhupinderbrg@gmail.com)