GaganVerma7“ਇਸ ਸਾਰੇ ਸਿਸਟਮ ਵਿੱਚੋਂ ਗੁਜ਼ਰਦਿਆਂ ਅਗਰ ਅਜਿਹੇ ਫਰਜ਼ੀ ਵਿਆਹ ਸਿਰੇ ਨਾ ਚੜ੍ਹਨ ...”
(15 ਜੁਲਾਈ 2017)

 

ਪੰਜਾਬ ਦੇ ਅਖਬਾਰਾਂ ਵਿੱਚ ਨਿੱਤ ਦਿਨ ਇਸ਼ਤਿਹਾਰ ਰਾਹੀਂ ਕੈਨੇਡਾ ਆਉਣ ਦੀ ਜੁਗਤ ਤਿਆਰ ਕੀਤੀ ਜਾਂਦੀ ਹੈ। ਅਜਿਹੇ ਜਾਲਾਂ ਦਾ ਢਾਂਚਾ ਤਿਆਰ ਕਰਨ ਵਿੱਚ ਕਈ ਤਰ੍ਹਾਂ ਦੇ ਲੋਕਾਂ ਦਾ ਰੋਲ ਹੁੰਦਾ ਹੈ, ਜਿਸ ਵਿੱਚ ਬਹੁ ਗਿਣਤੀ ਨੀਵੀਂ ਮਿਆਰੀ ਅਤੇ ਗੈਰ ਅਨੁਭਵੀ ਆਈਲਟਸ ਟ੍ਰੇਨਿੰਗ ਸੈਂਟਰ ਜਿਸ ਰਾਹੀਂ ਪਾਸ ਹੋ ਕੇ ਅਖਬਾਰ ਦੇ ਇਸ਼ਤਿਹਾਰ ਵਿੱਚੋਂ ਹੁੰਦਾ ਹੋਇਆ ਪੰਜਾਬੀ ਨੀਜਵਾਨ / ਮੁਟਿਆਰ ਕੈਨੇਡਾ ਦੀ ਧਰਤੀ ਪੈਰ ਪਾ ਜਾਂਦਾ ਹੈ

ਵੈਨਕੂਵਰ ਤੋਂ ਛਪਦੇ ਇਕ ਅਖਬਾਰ ਨੇ ਇਸ ਰਿਪੋਰਟ ਤੇ ਚਾਨਣਾ ਪਾਇਆ ਹੈ ਕਿ ਭਾਰਤੀ ਅਖਬਾਰਾਂ ਵਿੱਚ ਛਪ ਰਹੇ ਇਸ਼ਤਿਹਾਰ ਇਸ ਗੱਲ ਦਾ ਪੁਖਤਾ ਸਬੂਤ ਦੇ ਰਹੇ ਹਨ ਕਿ ਨਕਲੀ ਵਿਆਹਾਂ ਦੇ ਆਧਾਰ ਤੇ ਕੈਨੇਡਾ ਆਉਣ ਦਾ ਇਕ ਨਵਾਂ ਰਾਹ ਚੁਣਿਆ ਜਾ ਰਿਹਾ ਹੈ ਅਤੇ ਇਸ ਵਿੱਚ ਹਰ ਸਾਂਝੀਦਾਰ ਚੋਖੀ ਰਕਮ ਵਸੂਲਦਾ ਹੈ ਕੈਨੇਡਾ ਆਉਣ ਦਾ ਚਾਹਵਾਨ ਕਿਸੇ ਆਈਲਟਸ ਪਾਸ ਲੜਕੇ ਜਾਂ ਲੜਕੀ ਨਾਲ ਝੂਠਾ ਵਿਆਹ ਰਚਾਉਂਦਾ ਹੈ ਅਤੇ ਇਸ ਬਦਲੇ ਆਈਲਟਸ ਵਾਲੇ ਨੂੰ ਮੋਟੀ ਰਕਮ ਦੇ ਨਾਲ ਆਉਣ ਜਾਣ ਦਾ ਖਰਚਾ ਵੀ ਅਦਾ ਕਰਦਾ ਹੈ ਭਾਰਤੀ ਅਖਬਾਰਾਂ ਵਿੱਚ ਲਗਦੇ ਇਸ਼ਤਿਹਾਰ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਅਜਿਹੇ ਸੌਦਾ ਵਿਆਹਾਂਦੀ ਗਿਣਤੀ ਵਧ ਰਹੀ ਹੈ

ਦੇਖਣ ਵਿੱਚ ਆਇਆ ਹੈ ਕਿ ਬਹੁਤੇ ਇਸ਼ਤਿਹਾਰ ਲੜਕੀਆਂ ਵੱਲੋਂ ਲਗਾਏ ਜਾਂਦੇ ਹਨ ਜਿਹਨਾਂ ਦਾ ਆਈਲਟਸ 7 ਬੈਂਡ ਨਾਲ ਪਾਸ ਹੁੰਦਾ ਹੈ ਅਤੇ ਕੈਨੇਡਾ ਆਉਣ ਦੀਆਂ ਲਾਜ਼ਮੀ ਸ਼ਰਤਾਂ ਪੂਰੀਆਂ ਕਰਦੇ ਹਨ ਹਿੰਦੁਸਤਾਨ ਟਾਈਮਜ਼ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜਾਅਲੀ ਵਿਆਹਾਂ ਦਾ ਰੁਝਾਨ ਪੂਰੀ ਜੋਬਨ ਰੁੱਤੇ ਹੈ ਅਤੇ ਲਾੜੀਆਂ ਦੀ ਚਰਚਾ ਸਿਖਰਾਂ ਤੇ ਹੈ, ਜਿਹੜੀਆਂ ਆਪਣੇ ਲਈ ਲਾੜੇ ਖਰੀਦ ਸਕਦੀਆਂ ਹਨ ਅਤੇ ਪੱਛਮੀ ਮੁਲਕਾਂ ਲਈ ਆਉਣ ਦਾ ਰਾਹ ਆਸਾਨ ਹੋ ਜਾਂਦਾ ਹੈ

ਇੱਥੇ ਦੱਸਣਯੋਗ ਹੈ ਕਿ ਕੈਨੇਡਾ ਪਹਿਲੀ ਚੋਣ ਹੁੰਦੀ ਹੈ ਆਉਣ ਲਈ ਇੰਗਲੈਂਡ ਅਤੇ ਆਸਟ੍ਰੇਲੀਆ ਨੇ ਇਸ ਮਾਮਲੇ ਵਿੱਚ ਆਪਣੇ ਨਿਯਮਾਂ ਨੂੰ ਕਾਫੀ ਸਖਤ ਕਰ ਲਿਆ ਹੈ ਕੈਨੇਡਾ ਵਿਦੇਸ਼ੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਤੀਆਂ ਜਾਂ ਪਤਨੀਆਂ ਲਈ ਨਰਮਾਈ ਵਰਤਦਾ ਹੈ ਅਜਿਹੇ ਇਸ਼ਤਿਹਾਰ ਭਾਰਤ ਵਿੱਚ ਪਨਪ ਰਹੇ ਕੋਝੇ ਵਪਾਰ ਅਤੇ ਉੱਥੋਂ ਦੇ ਡਿੱਗ ਰਹੇ ਪੜ੍ਹਾਈ ਦੇ ਪੱਧਰ ਦੀ ਝਲਕ ਪਾਉਂਦੇ ਹਨ ਕੈਨੇਡੀਅਨ ਮੀਡੀਆ ਵੀ ਅਜਿਹੇ ਫਰਜ਼ੀ ਵਿਆਹਾਂ ਨੂੰ ਉਛਾਲ ਰਿਹਾ ਹੈ ਅਤੇ ਲੋਕਾਂ ਨੂੰ ਸੂਚਿਤ ਕਰ ਰਿਹਾ ਹੈ ਛੋਟੀ ਉਮਰੇ ਇਹ ਵਿਦਿਆਰਥੀ ਆਪਣੇ ਨਕਲੀ ਜੀਵਨ ਸਾਥੀਆਂ ਦੇ ਖਰਚੇ ’ਤੇ ਕੈਨੇਡਾ ਆ ਜਾਂਦੇ ਹਨ ਤੇ ਇੱਥੋਂ ਦੇ ਸਿਸਟਮ ਦੀਆਂ ਧੱਜੀਆਂ ਉਡਾਉਂਦੇ ਹਨ ਕੰਮ ਕਰਨ ਦੀ ਆਗਿਆ ਮਿਲ ਜਾਂਦੀ ਹੈ ਤੇ ਹੌਲੀ ਹੌਲੀ ਪੱਕੇ ਹੋ ਜਾਂਦੇ ਹਨ ਫਿਰ ਤਲਾਕ ਲਿਆ ਜਾਂਦਾ ਹੈ ਅਤੇ ਦੁਬਾਰਾ ਸ਼ਾਇਦ ਅਸਲੀ ਵਿਆਹ ਕਰਵਾ ਕੇ ਹੋਰਨਾਂ ਨੂੰ ਕੱਢਿਆ ਜਾਂਦਾ ਹੈ ਅਗਰ ਇਸ ਸਮੇਂ ਦੌਰਾਨ ਕੋਈ ਬੱਚਾ ਪੈਦਾ ਹੋ ਗਿਆ ਤਾਂ ਉਹ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕਰਦਾ ਹੈ ਅਤੇ ਡਾਕਟਰੀ ਇਲਾਜ ਹੁੰਦਾ ਲੈਂਦਾ ਹੈ

ਇਸ ਸਾਰੇ ਸਿਸਟਮ ਵਿੱਚੋਂ ਗੁਜ਼ਰਦਿਆਂ ਅਗਰ ਅਜਿਹੇ ਫਰਜ਼ੀ ਵਿਆਹ ਸਿਰੇ ਨਾ ਚੜ੍ਹਨ, ਲੜਕਾ ਜਾਂ ਲੜਕੀ ਕੈਨੇਡਾ ਨਾ ਆ ਸਕਣ ਤਾਂ ਲੜਕੀ ਜਾਂ ਲੜਕਾ ਸ਼ਰਤਾਂ ਪੂਰੀਆਂ ਨਹੀਂ ਕਰਦਾ ਤਾਂ ਵਸੂਲੀ ਗਈ ਰਕਮ ਵਾਪਸ ਕਰਨ ਲਈ ਦਬਾਅ ਪਾਇਆ ਜਾਂਦਾ ਹੈ ਕੈਨੈਡਾ ਆ ਕੇ ਅਗਰ ਪੜ੍ਹਾਈ ਪੂਰੀ ਨਹੀਂ ਹੁੰਦੀ ਤਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ

ਸੋ ਲੋੜ ਹੈ ਕਿ ਇੱਥੋਂ ਦੇ ਸਿਸਟਮ ਦੇ ਅਨੁਸਾਰ ਪੂਰੇ ਕਾਨੂੰਨੀ ਤਰੀਕੇ ਵਿੱਚ ਆਪਣੇ ਕੇਸਾਂ ਨੂੰ ਅਪਲਾਈ ਕਰਨ ਕਿਉਂਕਿ ਅਜਿਹੀਆਂ ਪੌੜੀਆਂ ਕਈ ਵਾਰ ਅੱਧ ਵਿਚਕਾਰ ਟੁੱਟ ਜਾਂਦੀਆਂ ਹਨ ਅਤੇ ਮੁਸ਼ਕਿਲਾਂ ਖੜ੍ਹੀਆਂ ਕਰ ਸਕਦੀਆਂ ਹਨ

*****

(766)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗਗਨ ਵਰਮਾ

ਗਗਨ ਵਰਮਾ

Edmonton, Alberta, Canada.
Phone: (780 - 263 - 8186)
Email: (sukhgagan2013@gmail.com)