HarpalSPannu7“ਗਰੁੱਪ ਵਿਚਲੇ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਮੈਂ ਇਸ ਸ਼ਾਇਰ ਨੂੰ ਨਾ ਪੜ੍ਹਿਆ, ਨਾ ਜਾਣਿਆ ...”
(11 ਜੁਲਾਈ 2017)

ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਪਤੀ ਪਤਨੀ ਦਾ ਵਟਸਐਪ ਸੁਨੇਹਾ ਮਿਲਿਆ ਕਿ ਸੁਰਜੀਤ ਗੱਗ ਨਾਮ ਦੇ ਸ਼ਾਇਰ ਨੂੰ ਪੰਜਾਬ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ, ਉਸ ਦੀ ਰਿਹਾਈ ਲਈ ਲਾਮਬੰਦ ਹੋਈਏ। ਕਵਿਤਾ ਨੂੰ ਮੇਰੀ ਕਮਜ਼ੋਰੀ ਸਮਝੋ, ਇਹ ਮੈਨੂੰ ਸ਼ੈਦਾਈ ਕਰ ਦਿੰਦੀ ਹੈ। ਅਜੇ ਹੁਣੇ ਹੁਣੇ ਸਤਨਾਮ ਸਿੰਘ ਖੁਮਾਰ ਦਾ ਉਰਦੂ ਦੀਵਾਨ ਗੁਰਮੁਖੀ ਅੱਖਰਾਂ ਵਿਚ ਛਪਵਾ ਕੇ ਹਟਿਆ ਹਾਂ।

ਸੁਰਜੀਤ ਗੱਗ ਕੌਣ ਹੈ, ਮੈਂ ਨਹੀਂ ਜਾਣਦਾ। ਸਾਰੀਆਂ ਬੋਲੀਆਂ ਵਿਚ ਇੰਨਾ ਕੁਝ ਛਪ ਰਿਹਾ ਹੈ, ਸੋਸ਼ਲ ਮੀਡੀਆ ਉੱਤੇ ਘੁੰਮ ਰਿਹਾ ਹੈ ਕਿ ਪੜ੍ਹ ਨਹੀਂ ਸਕਦੇ। ਗਰੁੱਪ ਵਿਚਲੇ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਮੈਂ ਇਸ ਸ਼ਾਇਰ ਨੂੰ ਨਾ ਪੜ੍ਹਿਆ, ਨਾ ਜਾਣਿਆ, ਉਸ ਦੀ ਜਿਸ ਲਿਖਤ ਕਾਰਨ ਗ੍ਰਿਫਤਾਰੀ ਹੋਈ ਹੈ, ਉਹ ਭੇਜੋ ਜੀ। ਕਿਸੇ ਨੇ ਲਿਖਤ ਭੇਜ ਦਿੱਤੀ, ਪੜ੍ਹੀ ਤਾਂ ਜਾਣਿਆ ਕਿ ਇਸ ਵਿਚ ਕਵਿਤਾ ਵਰਗਾ ਤਾਂ ਕੁਝ ਹੈ ਹੀ ਨਹੀਂ। ਹੱਦ ਦਰਜੇ ਦੀ ਘਟੀਆ ਜ਼ਬਾਨ ਵਿਚ ਗੁਰੂ ਨਾਨਕ ਦੇਵ ਜੀ ਨਾਲ ਜਿਹੜਾ ਸੰਵਾਦ ਰਚਾਇਆ ਹੈ ਉਹ ਇੰਨੇ ਹਲਕੇ ਪੱਧਰ ਦਾ ਹੈ ਕਿ ਹਵਾਲੇ ਵਜੋ ਮੈਂ ਇੱਥੇ ਉਦਾਹਰਣ ਵੀ ਨਹੀਂ ਦੇ ਸਕਦਾ। ਮੈਂ ਪੰਜਾਬੀ ਪ੍ਰੋਫੈਸਰ ਜੋੜੀ ਨੂੰ ਕਿਹਾ- ਕਿਰਪਾ ਕਰਕੇ ਦੱਸੋ ਇਸ ਲਿਖਤ ਵਿਚ ਕਿਹੜਾ ਗੁਣ ਹੈ, ਜਿਹੜਾ ਮੈਨੂੰ ਦਿਸਿਆ ਨਹੀਂ, ਮੈਨੂੰ ਸਮਝ ਨਹੀਂ ਆਇਆ। - ਕੋਈ ਜਵਾਬ ਨਹੀਂ ਮਿਲਿਆ।

ਆਪਣੀ ਤੁਕਬੰਦੀ ਨੂੰ ਇਹ ਲੇਖਕ ਗੱਗਬਾਣੀ ਸਿਰਲੇਖ ਅਧੀਨ ਲਿਖਦਾ ਹੈ। ਮੈਂ ਸਮਝ ਗਿਆ ਇਹ ਤਖੱਲਸ ਉਸਨੇ ਜੱਗਬਾਣੀ ਸ਼ਬਦ ਤੋਂ ਲਿਆ ਹੈ ਜਿਹੜਾ ਪੰਜਾਬੀ ਦਾ ਪ੍ਰਸਿੱਧ ਅਖਬਾਰ ਹੈ। ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ। ਸਾਰੀਆਂ ਖੱਬੇ ਪੱਖੀ ਕਮਿਊਨਿਸਟ ਧਿਰਾਂ ਗੱਗ ਦੇ ਹੱਕ ਵਿਚ ਅਤੇ ਬਾਕੀ ਲੋਕ ਵਿਰੋਧ ਵਿਚ ਆ ਗਏ ਹਨ। ਉਸ ਦੇ ਸਮਰਥਕ ਉਸ ਨੂੰ ਜ਼ਮਾਨੇ ਦਾ ਕ੍ਰਾਂਤੀਕਾਰੀ ਸ਼ਾਇਰ ਐਲਾਨ ਰਹੇ ਹਨ! ਗੁਰੂਆਂ ਖਿਲਾਫ, ਧਰਮ ਖਿਲਾਫ ਜਿਹੜਾ ਬੰਦਾ ਊਟ ਪਟਾਂਗ ਲਿਖੀ ਜਾਵੇ, ਕੀ ਉਹ ਕ੍ਰਾਂਤੀਕਾਰੀ ਦੀ ਉਪਾਧੀ ਹਾਸਲ ਕਰ ਲੈਂਦਾ ਹੈ? ਜਿਵੇਂ ਸੱਚ, ਸੱਚ ਦੇ ਖਿਲਾਫ ਨਹੀਂ ਖਲੋਂਦਾ ਉਸੇ ਤਰ੍ਹਾਂ ਇਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਖਿਲਾਫ ਨਹੀਂ ਲਿਖ ਸਕਦਾ। ਦੁਨੀਆਂ ਗੁਰੂ ਨਾਨਕ ਦੇਵ ਜੀ ਨੂੰ ਕ੍ਰਾਂਤੀਕਾਰੀ ਫਕੀਰ ਮੰਨਦੀ ਹੈ, ਇਸ ਵਿਵਾਦਾਂ ਵਿਚ ਘਿਰੇ ਅਖੌਤੀ ਕ੍ਰਾਂਤੀਕਾਰੀ ਕਵੀ ਨੇ ਗੁਰੂ ਜੀ ਦੀ ਖਿੱਲੀ ਕਿਸ ਮਕਸਦ ਅਧੀਨ ਉਡਾਈ, ਪਤਾ ਨਹੀਂ ਲੱਗਾ।

ਸ਼ੁਕਰ ਰੱਬ ਦਾ ਪੰਜਾਬ ਇਸ ਵਕਤ ਸਮਾਜਿਕ ਤੌਰ ’ਤੇ ਫਿਰਕਿਆਂ ਵਿਚ ਵੰਡਿਆ ਹੋਇਆ ਨਹੀਂ, ਅਮਨ ਅਮਾਨ ਦੀ ਸਥਿਤੀ ਬਰਕਰਾਰ ਰਹੇ ਤਾਂ ਸਭ ਦਾ ਭਲਾ ਹੈ। ਮੁੱਠੀ ਭਰ ਖੱਬੀਆਂ ਧਿਰਾਂ ਨੂੰ ਇਹ ਮੌਕਾ ਨਾ ਦੇਈਏ ਕਿ ਉਹ ਪੰਜਾਬ ਬੰਦ ਆਦਿਕ ਦੇ ਨਾਹਰੇ ਲਾ ਕੇ ਮਾਹੌਲ ਖਰਾਬ ਕਰਨ। ਧਾਰਮਿਕ ਬੰਦੇ ਤਰਕਸ਼ੀਲ ਨਹੀਂ ਹੁੰਦੇ, ਪੰਜਾਬੀ ਦਾ ਇਹ ਅਧਿਆਪਕ ਜੋੜਾ ਤਰਕਸ਼ੀਲ ਹੈ, ਇਨ੍ਹਾਂ ਨੂੰ ਤਰਕ ਤੋਂ ਕੰਮ ਲੈਣਾ ਚਾਹੀਦਾ ਹੈ। ਸਿੱਖ ਤੈਸ਼ ਵਿਚ ਨਾ ਆਉਣ। ਕਾਨੂੰਨ ਆਪਣਾ ਕੰਮ ਆਪ ਸੰਭਾਲੇ।

**

ਇਹ ਖਬਰ ਧੰਨਵਾਦ ਸਹਿਤ ‘ਪੰਜਾਬੀ ਟ੍ਰਿਬਿਊਨ’ ਵਿੱਚੋਂ ਲਈ ਗਈ

(ਸ੍ਰੀ ਆਨੰਦਪੁਰ ਸਾਹਿਬ, 9 ਜੁਲਾਈ 2017) ਇੱਥੋਂ ਦੀ ਪੁਲੀਸ ਨੇ ਇਨਕਲਾਬੀ ਕਵੀ ਸੁਰਜੀਤ ਗੱਗ ਨੂੰ ਅੱਜ ਬਾਅਦ ਦੁਪਹਿਰ ਘਰੋਂ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਹੋਈ ਹੈ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਗੱਗ ਦੇ ਸੁਰਜੀਤ ਸਿੰਘ ਗੱਗ ਵੱਲੋਂ ‘ਗੱਗਬਾਣੀ’ ਸਿਰਲੇਖ ਹੇਠ ਆਏ ਦਿਨ ਉਲਟਾ-ਸਿੱਧਾ ਲਿਖਿਆ ਜਾਂਦਾ ਹੈ। ਉਸ ਨੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀ ਜਿੱਥੇ ਆਪਣੇ ਆਪ ਨਾਲ ਤੁਲਨਾ ਕੀਤੀ, ਉੱਥੇ ਉਨ੍ਹਾਂ ਬਾਰੇ ਅਪਸ਼ਬਦ ਵੀ ਆਪਣੇ ਫੇਸਬੁੱਕ ਪੇਜ ’ਤੇ ਲਿਖੇ।

ਉਨ੍ਹਾਂ ਕਿਹਾ ਕਿ ਇਹ ਮਾਮਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਦੇ ਧਿਆਨ ਵਿੱਚ ਲਿਆਂਦਾ ਅਤੇ ਉਨ੍ਹਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲੀਸ ਨੇ ਗੱਗ ਖ਼ਿਲਾਫ਼ ਧਾਰਾ 295 ਏ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੀਐੱਸਯੂ ਵੱਲੋਂ ਸੰਘਰਸ਼ ਵਿੱਢਣ ਦੀ ਚਿਤਾਵਨੀ

ਜਨਤਕ ਜਥੇਬੰਦੀਆਂ ਵੱਲੋਂ ਸੁਰਜੀਤ ਗੱਗ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ ਜਾ ਰਹੀ ਹੈ। ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਰਣਬੀਰ ਰੰਧਾਵਾ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਸਿਆਸੀ ਦਬਾਅ ਹੇਠ ਬੋਲਣ ਦੀ ਆਜ਼ਾਦੀ ਦਾ ਘਾਣ ਕਰਕੇ ਕਵੀਆਂ ਅਤੇ ਲੇਖਕਾਂ ਖ਼ਿਲਾਫ਼ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸੁਰਜੀਤ ਗੱਗ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਪੰਜਾਬ ਸਰਕਾਰ ਤੇ ਪੁਲੀਸ-ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸੁਰਜੀਤ ਗੱਗ ਨੂੰ ਰਿਹਾਅ ਨਾ ਕੀਤਾ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।

(ਜਿਸ ਲਿਖਤ ਦਾ ਇੱਥੇ ਜ਼ਿਕਰ ਹੋ ਰਿਹਾ ਹੈ, ਉਸ ਨੂੰ ਕਵਿਤਾ ਕਹਿਣਾ ਵਾਜਿਬ ਨਹੀਂ। ਸ਼ਬਦਾਵਲੀ ਇੰਨੀ ਘਟੀਆ ਹੈ ਕਿ ਇੱਥੇ ਛਾਪੀ ਨਹੀਂ ਜਾ ਸਕਦੀ। ਗਲਤ ਨੂੰ ਸਹੀ ਠਹਿਰਾਉਣ ਵਾਲੇ ਲੋਕਾਂ ਨਾਲੋਂ ਟੁੱਟ ਜਾਣਗੇ। ਸੰਘਰਸ਼ ਤਿੱਖਾ ਕਰਨ ਵਾਲੇ ਆਪਣਾ ਪੱਖ ਪਾਠਕਾਂ ਨਾਲ ਸਾਂਝਾ ਜ਼ਰੂਰ ਕਰਨ --- ਸੰਪਾਦਕ)

(761)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

ਸ੍ਰੀ ਆਨੰਦਪੁਰ ਸਾਹਿਬ, 9 ਜੁਲਾਈ
ਇੱਥੋਂ ਦੀ ਪੁਲੀਸ ਨੇ ਇਨਕਲਾਬੀ ਕਵੀ ਸੁਰਜੀਤ ਗੱਗ ਨੂੰ ਅੱਜ ਬਾਅਦ ਦੁਪਹਿਰ ਘਰੋਂ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਹੋਈ ਹੈ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਗੱਗ ਦੇ ਸੁਰਜੀਤ ਸਿੰਘ ਗੱਗ ਵੱਲੋਂ ‘ਗੱਗਬਾਣੀ’ ਸਿਰਲੇਖ ਹੇਠ ਆਏ ਦਿਨ ਉਲਟਾ-ਸਿੱਧਾ ਲਿਖਿਆ ਜਾਂਦਾ ਹੈ। ਉਸ ਨੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀ ਜਿੱਥੇ ਆਪਣੇ ਆਪ ਨਾਲ ਤੁਲਨਾ ਕੀਤੀ, ਉੱਥੇ ਉਨ੍ਹਾਂ ਬਾਰੇ ਅਪਸ਼ਬਦ ਵੀ ਆਪਣੇ ਫੇਸਬੁੱਕ ਪੇਜ ’ਤੇ ਲਿਖੇ।

ਉਨ੍ਹਾਂ ਕਿਹਾ ਕਿ ਇਹ ਮਾਮਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਦੇ ਧਿਆਨ ਵਿੱਚ ਲਿਆਂਦਾ ਅਤੇ ਉਨ੍ਹਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲੀਸ ਨੇ ਗੱਗ ਖ਼ਿਲਾਫ਼ ਧਾਰਾ 295 ਏ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੀਐਸਯੂ ਵੱਲੋਂ ਸੰਘਰਸ਼ ਵਿੱਢਣ ਦੀ ਚਿਤਾਵਨੀ
ਜਨਤਕ ਜਥੇਬੰਦੀਆਂ ਵੱਲੋਂ ਸੁਰਜੀਤ ਗੱਗ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ ਜਾ ਰਹੀ ਹੈ। ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਰਣਬੀਰ ਰੰਧਾਵਾ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਸਿਆਸੀ ਦਬਾਅ ਹੇਠ ਬੋਲਣ ਦੀ ਆਜ਼ਾਦੀ ਦਾ ਘਾਣ ਕਰਕੇ ਕਵੀਆਂ ਅਤੇ ਲੇਖਕਾਂ ਖ਼ਿਲਾਫ਼ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸੁਰਜੀਤ ਗੱਗ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਪੰਜਾਬ ਸਰਕਾਰ  ਤੇ ਪੁਲੀਸ-ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸੁਰਜੀਤ ਗੱਗ ਨੂੰ ਰਿਹਾਅ ਨਾ ਕੀਤਾ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author