ShyamSDeepti7ਫਿਲਹਾਲ ਇਹ ਗੱਲ ਤਾਂ ਸਪਸ਼ਟ ਤੌਰ ’ਤੇ ਸਮਝਣੀ ਚਾਹੀਦੀ ਹੈ ਕਿ ਇਹ ਲੋਕਾਂ ਦੀ ਪਰੇਸ਼ਾਨੀ ਅਤੇ ...
(16 ਮਈ 2017)

 

ਭਾਰਤੀ ਲੋਕਤੰਤਰ ਵਿਚ ਲੋਕ ਸਭਾ, ਵਿਧਾਨ ਸਭਾ, ਕਾਰਪੋਰੇਸ਼ਨ ਜਾਂ ਮਿਉਂਸਿਪਲ ਕਮੇਟੀਆਂ ਤੇ ਪੰਚਾਇਤਾਂ ਦੀਆਂ ਚੋਣਾਂ ਦਾ ਜਿਸ ਤਰ੍ਹਾਂ ਸਿਲਸਿਲਾ ਹੈ, ਜੋ ਕਿ ਸੱਤਰ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ, ਤਾਂ ਲੱਗਦਾ ਹੈ ਜਿਵੇਂ ਸਾਲ-ਡੇਢ ਸਾਲ ਬਾਅਦ ਕੋਈ ਨਾ ਕੋਈ ਚੋਣ ਆਈ ਰਹਿੰਦੀ ਹੈ ਤੇ ਮਾਹੌਲ ਗਰਮਾਇਆ ਰਹਿੰਦਾ ਹੈ ਆਮ ਲੋਕ, ਉਹ ਵੋਟਰ ਜਿਹਨਾਂ ਦੇ ਦਮ ’ਤੇ ਰਾਜਨੀਤਕ ਪਾਰਟੀਆਂ ਜਿੱਤ ਹਾਸਿਲ ਕਰਦੀਆਂ ਹਨ, ਉਹ ਆਪਣੀ ਮੌਜ ਮਸਤੀ ਦੇ ਤਹਿਤ ਇਹਨਾਂ ਚੋਣਾਂ ਦੀ ਮੰਗ ਹੋਰ ਜ਼ਿਆਦਾ ਕਰਦੀਆਂ ਹਨ, ਕਿਉਂਕਿ ਉਹਨਾਂ ਨੂੰ ਤਸੱਲੀ ਹੁੰਦੀ ਹੈ ਕਿ ਇਹ ਹੁਣ ਹੀ ਕਾਬੂ ਆਏ ਨੇ

ਢਾਈ ਕੁ ਸਾਲ ਪਹਿਲਾਂ ਲੋਕ ਸਭਾ ਦੀਆਂ ਤੇ ਹੁਣੇ ਹੁਣੇ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਹਨ ਪਿਛਲੇ ਦਸ ਸਾਲ ਦੌਰਾਨ, ਪੰਜਾਬ ਵਿਚ ਕਾਂਗਰਸ ਪਾਰਟੀ ਨੇ ਵਿਰੋਧੀ ਦਲ ਦੀ ਭੂਮਿਕਾ ਨਿਭਾਈ ਹੈ ਤੇ ਹੁਣ ਉਹ ਇਕ ਵਾਰੀ ਫਿਰ ‘ਚੋਣਾਵੀ ਕਾਰਗੁਜ਼ਾਰੀ’ ਤਹਿਤ ਪੰਜਾਬ ਵਿਚ ਵਾਪਸ ਸੱਤਾ ਵਿਚ ਆਈ ਹੈ ਚੋਣਾਂ ਹੋਣ ਤੋਂ ਛੇ ਕੁ ਮਹੀਨੇ ਪਹਿਲਾਂ ਕਾਂਗਰਸ ਨੂੰ ਖੁਦ ਵੀ ਇਹ ਆਸ ਨਹੀਂ ਸੀ ਕਿ ਉਹ ਸੱਤਾ ਵਿਚ ਵਾਪਸੀ ਕਰ ਪਾਉਣਗੇ, ਕਿਉਂਕਿ ਉਹਨਾਂ ਨੂੰ ਆਪਣੀਆਂ ਅੰਦਰੂਨੀ ਹਾਲਤਾਂ ਦਾ ਵੀ ਪਤਾ ਸੀ ਤੇ ਨਾਲ ਪੰਜਾਬ ਵਿਚ ਤੀਸਰੀ ਪਾਰਟੀ, ਆਮ ਆਦਮੀ ਪਾਰਟੀ ਵੀ ਬਹੁਤ ਤੇਜ਼ੀ ਨਾਲ ਆਪਣਾ ਰਾਹ ਬਣਾ ਰਹੀ ਸੀ

ਲੋਕਤੰਤਰ ਦੀ ਪ੍ਰਕਿਰਿਆ ਵਿਚ ਭਾਵੇਂ ਸਾਰੇ ਕਹਿੰਦੇ ਹਨ ਕਿ ਵੋਟਰ ਬਾਦਸ਼ਾਹ ਹੁੰਦਾ ਹੈ, ਇਕ ਨਿਰਣਾਇਕ ਕਾਰਕੁਨ, ਉਹੀ ਫੈਸਲਾ ਕਰਦਾ ਹੈ ਤੇ ਨਤੀਜੇ ਕਾਂਗਰਸ ਦੇ ਹੱਕ ਵਿਚ ਆਏ ਤੇ ਉਮੀਦ ਤੋਂ ਵੀ ਕਿਤੇ ਵੱਧ ਆਏ

ਹਾਰ-ਜਿੱਤ ਲੋਕਤਾਂਤਰਿਕ ਪ੍ਰਣਾਲੀ ਦਾ ਹਿੱਸਾ ਹੈ ਇਹ ਹੋਣਾ ਹੀ ਹੁੰਦਾ ਹੈ, ਜੋ ਅਸੀਂ ਲੰਮੇ ਸਮੇਂ ਤੋਂ ਦੇਖ ਰਹੇ ਹਾਂ ਇਹਨਾਂ ਨਤੀਜਿਆਂ ਤੋਂ ਬਾਅਦ, ਖਾਸ ਕਰ ਹਾਰੀਆਂ ਹੋਈਆਂ ਪਾਰਟੀਆਂ, ਆਪਣੀ ਹਾਰ ਨੂੰ ਲੈ ਕੇ ਚਿੰਤਨ ਕੈਂਪ ਲਗਾਉਂਦੀਆਂ ਹਨ ਆਪਣੀ ਹਾਰ ਦੇ ਕਾਰਨਾਂ ਨੂੰ ਉਹ ਕਿਸ ਅੰਦਾਜ਼ ਨਾਲ ਲੈਂਦੀਆਂ ਹਨ, ਇਹ ਪਾਰਟੀਆਂ ਦੀ ਆਪਣੀ ਅੰਦਰੂਨੀ ਬਣਤਰ ’ਤੇ ਨਿਰਭਰ ਕਰਦਾ ਹੈ ਪਰ ਜਿੱਤ ਤੋਂ ਬਾਅਦ ਚਿੰਤਨ ਜਾਂ ਵਿਸ਼ਲੇਸ਼ਣ ਬਹੁਤ ਹੀ ਘੱਟ ਸੁਣਨ ਨੂੰ ਮਿਲਦਾ ਹੈ ਜੇਕਰ ਇਹ ਹੁੰਦਾ ਵੀ ਹੈ ਤਾਂ ਇਹ ਬਹੁਤਾ ਇਕ ਦੂਸਰੇ ਨੂੰ ਮੁਬਾਰਕਾਂ ਦੇਣ ਤਕ ਹੀ ਸੀਮਤ ਰਹਿਣ ਵਾਲਾ ਹੁੰਦਾ ਹੈ

ਸੱਤਰ ਸਾਲ ਦੀ ਲੋਕਤੰਤਰਿਕ ਪ੍ਰਕ੍ਰਿਆ ਵਿੱਚੋਂ ਲੰਘਦੇ ਹੋਏ ਕੁਝ ਕੁ ਸਾਂਝੀਆਂ ਗੱਲਾਂ ਉੱਭਰ ਕੇ ਸਾਹਮਣੇ ਆਈਆਂ ਹਨ ਪਹਿਲੀ ਗੱਲ ਜੋ ਖਾਸ ਹੈ, ਉਹ ਹੈ ਕਿ ਸ਼ੁਰੂ ਸ਼ੁਰੂ ਵਿਚ ਭਾਵੇਂ ਇੱਕੋ ਪਾਰਟੀ ਦਾ ਦਬਦਬਾ ਰਿਹਾ ਹੈ, ਪਰ ਹੌਲੀ ਹੌਲੀ ਪ੍ਰਦੇਸ਼ਿਕ ਪੱਧਰ ’ਤੇ ਸਥਾਨਕ ਪਾਰਟੀਆਂ ਦੇ ਉਭਾਰ ਨਾਲ ਇਹ ਦ੍ਰਿਸ਼ ਬਦਲਿਆ ਹੈ ਵਿਚਾਰ ਵਾਲੀ ਗੱਲ ਹੈ ਕਿ ਦੂਸਰੀਆਂ ਸਥਾਨਕ ਪਾਰਟੀਆਂ ਦੇ ਉਭਾਰ ਨਾਲ, ਇਹ ਚੋਣ ਪ੍ਰਕ੍ਰਿਆ ਬਹੁਤੀ ਥਾਂ ’ਤੇ ‘ਵਾਰੀ’ ਲਗਾਉਣ ਵਾਲੀ ਤਸਵੀਰ ਵਿਚ ਸਾਹਮਣੇ ਆਈ, ਜਿਸ ਨਾਲ ਰਾਜਨੀਤਕ ਪਾਰਟੀਆਂ ਦੇ ਵਿਸ਼ਲੇਸ਼ਣ ਦੀ ਥਾਂ ਬਣੀ ਕਿ ਪਾਰਟੀਆਂ ਕੁਝ ਨਹੀਂ ਕਰਦੀਆਂ ਜਾਂ ਲੋਕਾਂ ਦੀਆਂ ਆਸਾਂ ਹੀ ਕੁਝ ਵੱਧ ਹਨ

ਦੂਸਰਾ ਪਹਿਲੂ ਇਹ ਹੈ ਕਿ ਪਿਛਲੇ ਸੱਤਰ ਸਾਲਾਂ ਵਿਚ ਦੇਸ਼ ਅਤੇ ਪ੍ਰਦੇਸ਼ ਪੱਧਰ ’ਤੇ ਗਿਣਵੇਂ-ਚੁਣਵੇਂ ਨੇਤਾ/ਘਰਾਣੇ ਹਨ ਜਿਨ੍ਹਾਂ ਦੀਆਂ ਸ਼ਕਲਾਂ ਵਾਰ-ਵਾਰ ਦੇਖਣ ਨੂੰ ਮਿਲ ਰਹੀਆਂ ਹਨ ਪਾਰਟੀਆਂ ਭਾਵੇਂ ਵਧੀਆ ਹਨ, ਪਰ ਚਿਹਰੇ ਇੱਧਰ-ਉੱਧਰ ਹੋ ਕੇ ਉਹੀ ਰਹੇ ਹਨ ਬਹੁਤ ਘੱਟ, ਨਾ-ਮਾਤਰ ਹੀ, ਨਵੇਂ ਨੇਤਾ ਸਾਹਮਣੇ ਆਏ ਹਨ ਜੇਕਰ ਇਸ ਦਾ ਵਿਸ਼ਲੇਸ਼ਣ ਵੀ ਕਰੀਏ ਤਾਂ ਇਹਨਾਂ ਨੇਤਾਵਾਂ ਘਰਾਣਿਆਂ/ਪਾਰਟੀਆਂ ਨੇ ਰਾਜਨੀਤੀ ਪ੍ਰਤੀ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਹੈ ਕਿ ਇਹ ਬਹੁਤ ਹੀ ਗੰਦੀ ਖੇਡ ਹੈ, ਇਹ ਹਰ ਇਕ ਦੇ ਵੱਸ ਦੀ ਨਹੀਂ ਇਸ ਨੇ ਦੇਸ਼ ਦੇ ਬੁੱਧੀਜੀਵੀ ਵਰਗ ਨੂੰ ਸਿਆਸਤ ਤੋਂ ਦੂਰ ਕੀਤਾ ਹੈ ਤੇ ਇਹਨਾਂ ਨੇਤਾਵਾਂ ਨੇ ਆਪਣੇ ਵੋਟ-ਬੈਂਕ ਨੂੰ ਆਪਣੇ ਹਿਸਾਬ ਨਾਲ ਆਪਣੇ ਕਬਜ਼ੇ ਵਿਚ ਰੱਖਿਆ ਹੈ ਇਸ ਤਰ੍ਹਾਂ ਇਹ ਮਨੁੱਖੀ ਤਰਬੀਅਤ ਵਾਲਾ ਕਾਰਜ, ਪਰਿਵਾਰਕ ਕਾਰੋਬਾਰ ਵਿਚ ਤਬਦੀਲ ਹੋ ਗਿਆ ਹੈ

ਇਸ ਸਾਰੇ ਦ੍ਰਿਸ਼ ਵਿਚ ਹਾਰ-ਜਿੱਤ ਜਾਂ ਸੱਤਾ-ਵਿਰੋਧ, ਰਾਜਨੀਤਕ ਪਾਰਟੀਆਂ ਨੂੰ ਆਪਣੇ ਕੰਮ ਦਾ ਅਹਿਮ ਹਿੱਸਾ ਹੀ ਲਗਦੇ ਹਨ ਤੇ ਉਹ ਹੱਸ ਕੇ ਇਸ ਨੂੰ ਮਨਜ਼ੂਰ ਵੀ ਕਰਦੇ ਹਨ, ਜਿਵੇਂ ਕਿਸੇ ਕਾਰੋਬਾਰ ਵਿਚ ਫਾਇਦਾ ਨੁਕਸਾਨ ਚਲਦੇ ਰਹਿੰਦੇ ਹਨ

ਜਿਵੇਂ ਉੱਪਰ ਗੱਲ ਕੀਤੀ ਹੈ ਕਿ ਜਿੱਤੀ ਹੋਈ ਪਾਰਟੀ ਆਪਣੀ ਜਿੱਤ ਦਾ ਵਿਸ਼ਲੇਸ਼ਣ ਨਹੀਂ ਕਰਦੀ, ਜਦੋਂ ਕਿ ਦੇਸ਼/ਪ੍ਰਦੇਸ਼ ਦੇ ਰਾਜਨੀਤਕ ਦ੍ਰਿਸ਼ ਵਿਚ ਆਪਣੀ ਪੱਕੀ, ਲੰਮੇਰੀ ਅਤੇ ਭਰੋਸੇਯੋਗ ਹੋਂਦ ਬਣਾਉਣ ਅਤੇ ਕਾਇਮ ਰੱਖਣ ਲਈ ਜਿੱਤ ਦਾ ਵਿਸ਼ਲੇਸ਼ਣ ਵੀ ਕਰਨਾ ਚਾਹੀਦਾ ਹੈ ਹਾਰ ਵਾਲੀਆਂ ਪਾਰਟੀਆਂ ਕਾਰਨ ਲਭੱਦੀਆਂ ਹਨ ਕਿ ਕਿਹੜੇ ਸਾਡੇ ਕੰਮ ਲੋਕਾਂ ਨੂੰ ਪਸੰਦ ਨਹੀਂ ਆਏ, ਹੋਰ ਕੀ ਕਰਨਾ ਚਾਹੀਦਾ ਹੈ ਤੇ ਨਾਲ ਹੀ ਹੁਣ ਸੱਤਾ ਪਾਰਟੀ ਨੂੰ ਕਿਵੇਂ ਘੇਰਨਾ ਹੈ ਤੇ ਆਪਣੇ ਆਪ ਨੂੰ ਕਿਵੇਂ ਖਬਰਾਂ ਵਿਚ ਵੀ ਬਣਾਈ ਰੱਖਣਾ ਹੈਜਦੋਂ ਕਿ ਜਿੱਤੀ ਹੋਈ ਪਾਰਟੀ ਨੂੰ ਇਸ ਤੋਂ ਵੀ ਡੂੰਘੇ ਅਤੇ ਗੰਭੀਰ ਵਿਸ਼ਲੇਸ਼ਣ ਦੀ ਲੋੜ ਹੈਪਾਰਟੀ ਨੂੰ ਦੇਖਣਾ ਚਾਹੀਦਾ ਹੈ ਕਿ ਸਾਡੇ ਹੱਕ ਵਿਚ ਹਵਾ ਕਿਵੇਂ ਬਣੀ ਕੀ ਸਾਡੀਆਂ ਨੀਤੀਆਂ, ਮੈਨੀਫੈਸਟੋ ਵਿਚ ਕੀਤੇ ਵਾਅਦੇ, ਭੂਮਿਕਾ ਨਿਭਾ ਰਹੇ ਹਨ ਜਾਂ ਸੱਤਾ ਧਿਰ ਦੀਆਂ ਗਲਤੀਆਂ ਨੇ ਸਾਡੇ ਲਈ ਆਪ ਹੀ ਰਾਹ ਪੱਧਰਾ ਕਰ ਦਿੱਤਾ ਹੈ ਇਸ ਸਮੇਂ ਜੇਤੂ ਪਾਰਟੀ, ਸੱਤਾ ਵਿਚ ਬੈਠੀ ਕਾਂਗਰਸ ਲਈ ਇਹ ਜ਼ਿਆਦਾ ਅਹਿਮ ਹੈ ਕਾਂਗਰਸ ਨੂੰ ਇਸ ਦੇ ਨਾਲ ਆਪਣੇ ਦਸ ਸਾਲ ਦੇ ਵਿਰੋਧੀ ਧਿਰ ਵਜੋਂ ਵੀ, 2007 ਅਤੇ 2012 ਦੀ ਹਾਰ ਨੂੰ ਵੀ ਵਿਚਾਰਨਾ ਚਾਹੀਦਾ ਹੈ ਤੇ ਇਸ ਜਿੱਤ ਦੇ ਮਧਿਆਮ ਰਾਹੀਂ ਲੋਕਾਂ ਦੇ ਉਹਨਾਂ ਜਜ਼ਬਾਤਾਂ ਨੂੰ ਵੀ ਸਮਝਣਾ ਚਾਹੀਦਾ ਹੈ, ਜਿਹਨਾਂ ਨੇ ਅਕਾਲੀਆਂ ਨੂੰ ਵਿਰੋਧੀ ਧਿਰ ਬਣਨ ਦੇ ਯੋਗ ਵੀ ਨਹੀਂ ਛੱਡਿਆ ਤੇ ਆਮ ਆਦਮੀ ਪਾਰਟੀ ਦੀ ਚੜ੍ਹਤ ਅਤੇ ਨਿਵਾਣ ਨੂੰ ਵੀ ਸਹਿਜੇ ਨਹੀਂ ਲੈਣਾ ਚਾਹੀਦਾ

ਇਹ ਵਿਗਿਆਨਕ ਕਿਸਮ ਦਾ ਵਿਸ਼ਲੇਸ਼ਣ ਹੈ, ਜੋ ਕਿ ਰਾਜਨੀਤਕ ਪਾਰਟੀਆਂ ਅਕਸਰ ਨਹੀਂ ਕਰਦੀਆਂ ਖੱਬੇ ਪੱਖੀ ਪਾਰਟੀਆਂ, ਜਿਹਨਾਂ ਬਾਰੇ ਅਕਸਰ ਸਮਾਜ ਵਿਗਿਆਨ ਦੀ ਸਮਝ ਨੂੰ ਲੈ ਕੇ ਚਰਚਾ ਹੁੰਦੀ ਹੈ, ਵੀ ਨਹੀਂ ਕਰ ਸਕੇ ਇਸ ਦੇ ਲਈ ਵਿਸ਼ਾ ਮਾਹਿਰਾਂ ਦੀ ਮਦਦ ਦੀ ਲੋੜ ਹੁੰਦੀ ਹੈ ਜੋ ਕਿ ਪਾਰਟੀ ਮੈਂਬਰਾਂ ਵਲੋਂ ਆਪਣੇ ਕੰਮ ਬਾਰੇ ਨਾ ਖੁਦ ਕੀਤਾ ਜਾ ਸਕਦਾ ਹੁੰਦਾ ਹੈ ਤੇ ਨਾ ਹੀ ਆਪਣੇ ਹੋਰ ਮੈਂਬਰਾਂ ਤੋਂ ਸੁਣਿਆ ਜਾਂਦਾ ਹੈ ਇਸ ਤਰ੍ਹਾਂ ਦਾ ਅਕਾਦਸਿਕ ਪੱਧਰ ਦਾ ਵਿਸ਼ਲੇਸ਼ਣ ਹੀ ਤੁਹਾਨੂੰ ਕਿਸੇ ਸਹੀ ਰਾਹ ਵੱਲ ਪਾ ਸਕਦਾ ਹੈ, ਜੇਕਰ ਕੋਈ ਪਾਰਟੀ ਸੁਹਿਰਦਤਾ ਨਾਲ ਆਪਣਾ ਅਕਸ ਬਣਾਉਣਾ ਚਾਹੁੰਦੀ ਹੈ

ਜਦੋਂ ਵੀ ਅਸੀਂ ਇਸ ਤਰ੍ਹਾਂ ਦੀ ਤਬਦੀਲੀ ਦੇਖਦੇ ਹਾਂ, ਜੋ ਕਿ ਪਿਛਲੇ ਸੱਤਰ ਸਾਲਾਂ ਤੋਂ ਲਗਾਤਾਰ ਦੇਖ ਰਹੇ ਹਾਂ, ਇਕ ਗੱਲ ਤਾਂ ਮੁੱਖ ਤੌਰ ’ਤੇ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਇਹ ਸਭ ਲੋਕਾਂ ਦੀ ਸੱਤਾ ਪ੍ਰਤੀ ਕਾਰਗੁਜ਼ਾਰੀ ਦੇ ਖਿਲਾਫ ਨਰਾਜ਼ਗੀ ਅਤੇ ਗੁੱਸੇ ਦਾ ਪ੍ਰਗਟਾਵਾ ਹੈ ਇਹ ਪਹਿਲੂ ਗਲਤ ਵੀ ਨਹੀਂ ਹੈ ਕਿ ਸੱਤਾ ਲੋਕਾਂ ਦੀਆਂ ਆਸਾਂ-ਉਮੀਦਾਂ ’ਤੇ ਖਰਾ ਨਹੀਂ ਉੱਤਰ ਰਹੀ ਰਾਜਨੀਤਕ ਪਾਰਟੀਆਂ ਤੇ ਨੇਤਾ ਇਹ ਕਹਿ ਸਕਦੇ ਹਨ ਕਿ ਸਾਰਿਆਂ ਨੂੰ ਤਾਂ ਕੋਈ ਵੀ ਖੁਸ਼ ਨਹੀਂ ਕਰ ਸਕਦਾ ਪਰ ਨਾਲ ਹੀ ਇਹ ਵੀ ਸੋਚੋ ਕਿ ਕਿਸੇ ਪਾਰਟੀ ਨੂੰ ਜਾਂ ਨੇਤਾ ਨੂੰ ਸੌ ਫੀਸਦੀ ਵੋਟਾਂ/ ਸੀਟਾਂ ਲੈਣ ਦੀ ਸ਼ਰਤ ਥੋੜ੍ਹਾ ਲਾਈ ਜਾਂਦੀ ਹੈ

ਹਰ ਇਕ ਪਾਰਟੀ ਕੋਲ, ਆਪਣੇ ਇਲਾਕੇ ਦੇ ਵਿਕਾਸ ਨੂੰ ਲੈ ਕੇ ਗਿਣਾਉਣ ਨੂੰ ਬਹੁਤ ਕੁਝ ਹੁੰਦਾ ਹੈ ਪਰ ਆਮ ਲੋਕਾਂ ਦਾ ਵਿਕਾਸ ਨੂੰ ਦੇਖਣ ਦਾ ਪੈਮਾਨਾ ਕੀ ਹੈ, ਸ਼ਾਇਦ ਸਾਡੇ ਨੇਤਾ/ਪਾਰਟੀਆਂ ਇਸ ਨੂੰ ਸਮਝਣ ਵਿਚ ਨਾਕਾਮ ਰਹੀਆਂ ਹਨ ਅਸੀਂ ਦੇਖਿਆ ਹੈ ਕਿ ‘ਸ਼ਾਈਨਿੰਗ ਇੰਡੀਆ’ ਤੋਂ ਲੈ ਕੇ ‘ਕਾਮ ਬੋਲਤਾ ਹੈ’ ਤਕ ਦਾ ਪ੍ਰਚਾਰ ਕੁਝ ਵੀ ਪੱਲੇ ਨਹੀਂ ਪਾ ਸਕੇ ਕੀ ਮੈਟਰੋ, ਫਲਾਈ ਓਵਰ, ਐਕਸਪ੍ਰੈੱਸ ਹਾਈਵੇ, ਵਰਲਡ ਕਲਾਸ ਸਟੇਡੀਅਮ, ਏਮਜ਼ ਵਰਗੇ ਹਸਪਤਾਲ, ਪਾਣੀ ਵਿਚ ਬੱਸ ਆਦਿ ਆਮ ਲੋਕਾਂ ਲਈ ਕੀਤੇ ਕੰਮ ਨਹੀਂ ਹਨ ਆਟਾ, ਦਾਲ, ਘਿਓ ਸਕੀਮਾਂ ਵੀ ਉਹਨਾਂ ਨੂੰ ਖੁਸ਼ ਨਹੀਂ ਕਰ ਰਹੇ ਸਿਹਤ, ਸਿੱਖਿਆ ਅਤੇ ਸਵੈਮਾਣ ਨਾਲ ਰੋਜ਼ੀ ਕੰਮਾ ਕੇ ਰੋਟੀ ਖਾਣ ਵਰਗੇ ਮੁੱਢਲੇ ਕੰਮਾਂ ਦੀ ਗੱਲ ਹਰ ਪਾਸੇ ਗਾਇਬ ਹੈ!

ਜੇਕਰ ਅਸੀਂ ਇਹਨਾਂ ਚੋਣਾਂ ਦਾ ਵਿਸ਼ਲੇਸ਼ਣ ਕਰੀਏ ਤਾਂ ਇਹ ਚੋਣਾਂ ਕਿਸੇ ਵੀ ਮੁੱਦੇ ਦੇ ਅਧਾਰ ’ਤੇ ਨਹੀਂ ਲੜੀਆਂ ਗਈਆਂਜੇ ਪਾਰਟੀਆਂ ਕਹਿੰਦੀਆਂ ਨੇ ਤਾਂ ਮੰਨ ਲੈਂਦੇ ਹਾਂ, ਪਰ ਇਹਨਾਂ ਮੁੱਦਿਆਂ ਨੂੰ ਸਾਹਮਣੇ ਰੱਖ ਕੇ ਲੋਕਾਂ ਨੇ ਵੋਟਾਂ ਪਾਈਆਂ ਹੋਣ ਤੇ ਕਾਂਗਰਸ ਨੂੰ ਜਿੱਤ ਹਾਸਿਲ ਹੋਈ ਹੋਵੇ, ਇਹ ਗੱਲ ਪਾਰਟੀ ਨੂੰ ਗੰਭੀਰਤਾ ਨਾਲ ਵਿਚਾਰਨੀ ਚਾਹੀਦੀ ਹੈ ਹਰ ਪਰਿਵਾਰ ਵਿਚ ਇਕ ਨੌਕਰੀ, 18 ਤੋਂ 35 ਸਾਲ ਦੇ ਨੌਜਵਾਨ ਨੂੰ ਮੋਬਾਇਲ ਜਾਂ ਸਸਤੇ ਰਾਸ਼ਨ ਦੀ ਸੂਚੀ ਵਿਚ ਕੁਝ ਹੋਰ ਚੀਜ਼ਾਂ ਮਿਲਾ ਕੇ ਪੇਸ਼ ਕਰਨ ਨਾਲ, ਇਹ ਨਤੀਜੇ ਆਏ ਹਨ ਤਾਂ ਇਹ ਸੱਚਾਈ ਘੱਟ ਅਤੇ ਭਰਮ ਵੱਧ ਹੈ ਇਹ ਵਾਅਦੇ/ਲਾਰੇ ਹੁਣ ਆਦਮੀ ਨੂੰ ਖਿੱਚ ਨਹੀਂ ਪਾਉਂਦੇ ਕਿਉਂਕਿ ਜੋ ਲੋਕਾਂ ਨੂੰ ਇਹਨਾਂ ਪਾਰਟੀਆਂ ’ਤੇ ਯਕੀਨ ਨਹੀਂ ਰਿਹਾ ਇਸ ਸੰਦਰਭ ਵਿਚ ਸਗੋਂ ਹੋਰ ਵਿਸ਼ੇਸ਼ ਹੋ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੇ ਉਭਾਰ ਦੇ ਮੱਦੇ ਨਜ਼ਰ ਇਹ ਤਬਦੀਲੀ ਕਿਸ ਗੱਲ ਦੀ ਸੂਚਕ ਹੈ

ਜਿੱਥੇ ਇਹਨਾਂ ਪਾਰਟੀਆਂ ਨੂੰ ਆਪਣੀ ਕਾਰਗੁਜ਼ਾਰੀ, ਆਪਣੇ ਮੈਨੀਫੈਸਟੋ ਨੂੰ ਫਿਰ ਤੋਂ ਘੋਖਣ ਦੀ ਲੋੜ ਹੈ, ਉੱਥੇ ਹੀ ਲੋਕਾਂ ਕੋਲ ਜਾਣ ਦੀ ਵੀ ਲੋੜ ਹੈ

ਫਿਲਹਾਲ ਇਹ ਗੱਲ ਤਾਂ ਸਪਸ਼ਟ ਤੌਰ ’ਤੇ ਸਮਝਣੀ ਚਾਹੀਦੀ ਹੈ ਕਿ ਇਹ ਲੋਕਾਂ ਦੀ ਪਰੇਸ਼ਾਨੀ ਅਤੇ ਬੇਚੈਨੀ ਦਾ ਪ੍ਰਗਟਾਵਾ ਹੈ ਇਹ ਲੋਕਾਂ ਦਾ ਕਾਂਗਰਸ ਨਾਲ ਲਗਾਵ ਜਾਂ ਪਿਆਰ ਦਾ ਪ੍ਰਗਟਾਵਾ ਨਹੀਂ ਹੈ, ਇਹ ਲੋਕਾਂ ਦੀ ਬੇਬਸੀ ਵਿੱਚੋਂ ਪੈਦਾ ਹੋਏ, ਸਾਹਮਣੇ ਆਏ ਨਤੀਜੇ ਹਨ। ਦਰਅਸਲ ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ ਹਰ ਵਾਰੀ ਲੋਕ ਇਹੀ ਸੋਚਦੇ ਹਨ ਕਿ ਪਿਛਲੀ ਵਾਰੀ ਉਹਨਾਂ ’ਤੇ ਭਰੋਸਾ ਕੀਤਾ ਸੀ, ਉਹਨਾਂ ਨੇ ਕੁਝ ਨਹੀਂ ਕੀਤਾ, ਹੁਣ ਦੂਸਰਿਆਂ ਨੂੰ ਅਜ਼ਮਾ ਕੇ ਦੇਖਦੇ ਹਾਂ ਇੱਕੋ ਹੀ ਗੱਲ ਹੁੰਦੀ ਹੈ ਮਨਾਂ ਵਿਚ, ਇਹਨਾਂ ਤੋਂ (ਸੱਤਾ ਵਿੱਚ ਬੈਠੇ ਲੋਕਾਂ ਤੋਂ) ਖਹਿੜਾ ਛੁਡਾਉ ਇਹ ਖਿਝ ਹੈ ਤੇ ਇਸ ਤਰ੍ਹਾਂ ਖਹਿੜਾ ਛੁਡਾਉਣਾ ਵਕਤੀ ਤਸੱਲੀ ਹੈ ਤੇ ਜੇਕਰ ਹਾਲਾਤ ਉਸੇ ਤਰ੍ਹਾਂ ਬਣੇ ਰਹਿਣ ਤਾਂ ਇਹੀ ਹਸ਼ਰ ਜਿੱਤੀ ਹੋਈ ਪਾਰਟੀ ਦਾ ਵੀ ਹੋ ਸਕਦਾ ਹੈ

ਲੋਕ ਤਬਦੀਲੀ ਚਾਹੁੰਦੇ ਹਨ ਕੁਝ ਬਦਲੇਗਾ ਦੀ ਆਸ ਲੈ ਕੇ ਹੀ ਉਹ ਇਸ ਪ੍ਰਕ੍ਰਿਆ ਵਿਚ ਸ਼ਾਮਿਲ ਹੋਏ ਸਨ ਪੰਜਾਬ ਵਿਚ ਕਾਂਗਰਸ ਦੀ ਜਿੱਤ ਛੋਟੀ ਨਹੀਂ ਹੈ, ਚਾਹੇ ਉਹ ਜਿਸ ਤਰ੍ਹਾਂ ਵੀ ਹਾਸਿਲ ਹੋਈ ਹੈ ਇਹ ਇਕ ਪਾਸੇ ਹੰਕਾਰ ਵੱਲ ਲੈ ਜਾ ਸਕਦੀ ਹੈ, ਜੇ ਕੋਈ ਸੋਚੇ ਕਿ ਸਾਡੇ ਤੋਂ ਵਧੀਆ ਬਦਲ ਹੀ ਨਹੀਂ ਹੈ ਚਾਹੀਦਾ ਹੈ ਕਿ ਹਲੀਮੀ ਨਾਲ ਆਪਣੀਆਂ ਨੀਤੀਆਂ, ਖਾਮੀਆਂ, ਤਾਕਤਾਂ ਨੂੰ ਲੋਕਾਂ ਦੀ ਮਾਨਸਿਕਤਾ ਦੇ ਮੱਦੇ ਨਜ਼ਰ ਵਿਚਾਰਿਆ ਜਾਵੇ ਤੇ ਨਵੇਂ ਰਾਹ ਉਲੀਕੇ ਜਾਣ

ਸੱਤਾ ਵਿੱਚ ਆਏ ਨੇਤਾਵਾਂ/ਪਾਰਟੀਆਂ ਨੂੰ ਇਹ ਤੱਥ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਨਤੀਜੇ ਲੋਕਾਂ ਦੀਆਂ ਆਪਣੀਆਂ ਸਮੱਸਿਅਵਾਂ ਦਾ ਹੱਲ ਲੱਭਣ ਦੀ ਤਾਂਘ ਦਾ ਪ੍ਰਗਟਾਵਾ ਹਨ

*****

(703)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author