GurwinderSSallomajra7“ਜਿੰਨੀ ਗਲਤੀ ਉਸ ਵਿਅਕਤੀ ਨੇ ਕੀਤੀ ਸੀ, ਉਸ ਹਿਸਾਬ ਨਾਲ ਹੀ ਦੰਡ ਲਾਉਣਾ ਬਣਦਾ ਸੀ ...”
(13 ਫਰਵਰੀ 2017)

 

ਇਹ ਗੱਲ ਸੱਚ ਹੈ ਕਿ ਚੋਰਾਂ ਦੇ ਫੜੇ ਜਾਣ ’ਤੇ ਇਹ ਦੁਨੀਆਂ  ਗਾਲੀ ਗਲੋਚ ’ਤੇ ਮਾਰ ਕੁਟਾਈ ਕਰਦੀ ਹੈਕਸੂਰ ਛੋਟੇ ਵੱਡੇ ਦਾ ਕੋਈ ਮਤਲਬ ਨਹੀਂ, ਸਭ ’ਤੇ ਇੱਕੋ ਕਾਨੂੰਨ ਲਾਗੂ ਕੀਤਾ ਜਾਂਦਾ ਹੈਸਾਡੇ ਸਮਾਜ ਦੀ ਅਦਾਲਤ ਵਿੱਚ ਚੋਰਾਂ ਨੂੰ ਮਾਰ ਕੁਟਾਈ, ਡਕੈਤਾਂ ਨੂੰ ਬਹੁਤ ਮਾਣ ਸਨਮਾਨ ਦਿੱਤਾ ਦਿੰਦਾ ਹੈ। ਇਕ ਦੋ ਗੱਲਾਂ ਜੋ ਮੇਰੇ ਸਾਹਮਣੇ ਵਾਪਰੀਆਂ, ਉਨ੍ਹਾਂ ਦਾ ਜ਼ਿਕਰ ਕਰਨਾ ਬਣਦਾ ਹੈ।

ਇਕ ਵਾਰ ਮੈਂ ਆਪਣੀ ਰਿਸ਼ਤੇਦਾਰੀ ਵਿੱਚ ਵਿਆਹ ਗਿਆ ਹੋਇਆ ਸੀਅੱਜਕਲ ਵਿਆਹਾਂ ਦੇ ਜਸ਼ਨ, ਪੈਲਿਸਾਂ ਵਿੱਚ ਹੀ ਮਨਾਏ ਜਾਂਦੇ ਹਨ। ਮੈਂ ਉਦੋਂ ਮੈਰਿਜ ਪੈਲਿਸ ਵਿੱਚ ਮੌਜੂਦ ਸੀ ਜਦੋਂ ਇਕ ਘਟਨਾ ਵਾਪਰੀ। ਵਿਆਹ ਸਮੇਂ ਸਾਡੇ ਲੋਕਾਂ ਨੂੰ ਪੈਸੇ ਸੁੱਟਣ ਦਾ ਬਹੁਤ ਸ਼ੌਕ ਹੈਨੱਚਦੇ ਨੱਚਦੇ ਇਕ ਵਿਅਕਤੀ ਜਦੋਂ ਆਪਣੀ ਜੇਬ ਵਿੱਚੋਂ ਪੈਸੇ ਕੱਢਣ ਲੱਗਾ ਤਾਂ ਛੋਟੀ ਉਮਰ ਦਾ ਇਕ ਬੈੱਚਾ, ਜੋ ਸੁੱਟੇ ਹੋਏ ਪੈਸੇ ਇਕੱਠੇ ਕਰ ਰਿਹਾ ਸੀ, ਉਹ ਉਸ ਵਿਅਕਤੀ ਦੇ ਹੱਥ ਵਿੱਚੋਂ ਖੋਹ ਕੇ ਦੌੜ ਗਿਆ। ਉਸ ਵਿਅਕਤੀ ਨੇ ਪਿੱਛਾ ਕਰਕੇ ਉਸ ਬੱਚੇ ਨੂੰ ਫੜ ਲਿਆ, ਤੇ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਬੱਚਾ ਭਾਵੇਂ ਉਨ੍ਹਾਂ ਸਾਰਿਆਂ ਦੇ ਬੱਚਿਆਂ ਵਰਗਾ ਸੀ, ਪਰ ਸਭ ਉਸਦੀ ਝਾੜ-ਚੰਬ ਕਰ ਰਹੇ ਸਨ। ਇੰਨੇ ਨੂੰ ਮੈਰਿਜ ਪੈਲੇਸ ਦਾ ਮਾਲਕ ਆ ਗਿਆ ਉਸਨੇ ਬੱਚੇ ਨੂੰ ਛੁਡਾਇਆ ਤਾਂ ਜਾ ਕੇ ਉਨ੍ਹਾਂ ਸ਼ਰਾਬੀਆਂ ਨੇ ਉਸ ਬੱਚੇ ਦਾ ਖਹਿੜਾ ਛੱਡਿਆ।

ਇਸੇ ਤਰ੍ਹਾਂ ਇਕ ਹੋਰ ਵਿਆਹ ਵਿੱਚ ਇਕ ਘਟਨਾ ਮੇਰੇ ਸਾਹਮਣੇ ਵਾਪਰੀ ਸ਼ਾਮ ਦੀ ਪਾਰਟੀ ਸਮੇਂ। ਜਦੋਂ ਪਾਰਟੀ ਸਮਾਪਤ ਹੋਈ ਤਾਂ ਖਾਣਾ-ਦਾਣਾ ਵਰਤਾਉਣ ਵਾਲੇ ਵਿਅਕਤੀ, ਜੋ ਦਿਹਾੜੀ ਤੇ ਬੁਲਾਏ ਜਾਂਦੇ ਹਨ, ਉਹ ਜਾਣ ਲੱਗੇ ਆਪਣਾ ਸਮਾਨ ਸਮੇਟਣ ਲੱਗੇ। ਇੰਨੇ ਨੂੰ ਘਰ ਦੇ ਮਾਲਕ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਇਕ ਵਿਅਕਤੀ ਕੋਲੋਂ ਇਕ ਅਚਾਰ ਦਾ ਡੱਬਾ ਤੇ ਇਕ ਹੋਰ ਛੋਟੀ ਜਿਹੀ ਚੀਜ਼ ਫੜੀ ਗਈਫਿਰ ਕੀ ਸੀ, ਹੋ ਗਏ ਸਾਰੇ ਉਸਦੇ ਆਲੇ-ਦੁਆਲੇਗਾਲੀ ਗਲੋਚ ਸ਼ੁਰੂ ਹੋ ਗਈ ਤਾਂ ਮੈਂ ਇਕ ਕਮਰੇ ਵਿੱਚ ਬੈਠਾ ਸੀ। ਕਹਾਣੀ ਉਲਝਦੀ ਦੇਖ ਕੇ ਬਾਹਰ ਆ ਗਿਆ। ਜਦੋਂ ਮੈਂ ਨੇੜੇ ਗਿਆ ਤਾਂ ਉਹ ਵਿਅਕਤੀ ਮਾਫੀ ਮੰਗ ਰਿਹਾ ਸੀ। ਪਰ ਉਸਦੀ ਕਿਸੇ ਨੇ ਇਕ ਨਾ ਸੁਣੀ। ਮੈਂ ਗੱਲ ਨੂੰ ਸੁਲਝਾਉਣ ਦੇ ਯਤਨ ਬਹੁਤ ਕੀਤੇ, ਖਾਧੀ ਪੀਤੀ ਵੇਲੇ ਕਾਹਨੂੰ ਸੁਣਦੇ ਨੇ ਲੋਕ। ਉਸ ਸਮੇਂ ਤਾਂ ਸ਼ੇਰ ਦੀ ਸਵਾਰੀ ’ਤੇ ਹੁੰਦੇ ਨੇਗੱਲ ਕਰਦੇ ਕਰਦੇ ਹੀ ਉਸ ਵਿਅਕਤੀ ਨੂੰ ਇਕ ਸ਼ਖਸ ਨੇ ਧੱਕਾ ਮਾਰ ਦਿੱਤਾ। ਲਗਦੀ ਸਾਰ ਇਕ ਦੂਜਾ ਵੀ ਧੱਕੇ ਮਾਰਨ ਲੱਗ ਪਿਆ, ਜਿਸ ਨਾਲ ਉਸ ਵਿਅਕਤੀ ਦੀ ਪੱਗ ਲਹਿ ਗਈਮੈਂ ਕੁਝ ਨਹੀਂ ਕਰ ਸਕਿਆ। ਮੈਨੂੰ ਐਨੀ ਸ਼ਰਮਿੰਦਗੀ ਹੋਈ, ਜਿਵੇਂ ਮੇਰੇ ਸਿਰ ਤੋਂ ਹੀ ਪੱਗ ਲਹਿ ਗਈ ਹੋਵੇ। ਉਹ ਵਿਚਾਰਾ, ਬੇਵੱਸ ਤੇ ਲਾਚਾਰ ਹੋ ਗਿਆ।

ਮੈਂ ਚੋਰੀ ਕਰਨ ਵਾਲੇ ਦੇ ਹੱਕ ਵਿੱਚ ਨਹੀਂ ਸੀ, ਪਰ ਮਾਫੀ ਦੇ ਹੱਕ ਵਿੱਚ ਹੋਣਾ ਬਣਦਾ ਹੈ। ਜਿੰਨੀ ਗਲਤੀ ਉਸ ਵਿਅਕਤੀ ਨੇ ਕੀਤੀ ਸੀ, ਉਸ ਹਿਸਾਬ ਨਾਲ ਹੀ ਦੰਡ ਲਾਉਣਾ ਬਣਦਾ ਸੀ। ਕਿਸੇ ਦੀ ਛੋਟੀ ਜਿਹੀ ਗਲਤੀ ਬਦਲੇ ਉਸਦੀ ਇੱਜ਼ਤ - ਸਿਰ ਦੀ ਪੱਗ ਥੋੜ੍ਹੀ ਉਤਾਰ ਸਕਦੇ ਹਾਂ। ਪਹਿਲਾਂ ਚੋਰੀ ਕਰਨ ਵਾਲਾ ਦੋਸ਼ੀ ਸੀ, ਪਰ ਬਾਅਦ ਵਿਚ ਤਾਂ ਫੜਨ ਵਾਲੇ ਦੋਸ਼ੀ ਬਣ ਗਏ, ਜਿਨ੍ਹਾਂ ਉਸਦੀ ਪੱਗ ਲਾਹ ਦਿੱਤੀ। ਪੱਗ ਲਾਹੁਣ ਵਾਲਿਆਂ ਨੂੰ ਸਜ਼ਾ ਕਿਸਨੇ ਦਿੱਤੀ?

ਇਹ ਵੀ ਸੱਚ ਹੈ ਕਿ ਚੋਰੀ ਭਾਵੇਂ ਲੱਖ ਦੀ ਹੋਵੇ ਭਾਵੇਂ ਕੱਖ ਦੀ, ਚੋਰੀ ਤਾਂ ਚੋਰੀ ਹੀ ਹੁੰਦੀ ਹੈ। ਪਰ ਆਪਾਂ ਨੂੰ ਇਹ ਵੀ ਤਾਂ ਸੋਚਣਾ ਬਣਦਾ ਹੈ ਕਿ ਉਂਝ ਭਾਵੇਂ ਸਾਨੂੰ ਕੋਈ ਜਿਵੇਂ ਮਰਜ਼ੀ ਟੇਢੇ ਵਿੰਗੇ ਢੰਗ ਨਾਲ ਲੁੱਟੀ ਜਾਵੇ, ਹਮੇਸ਼ਾ ਛੋਟਾ ਚੋਰ ਹੀ ਫੜਿਆ ਜਾਂਦਾ ਹੈ ਛੋਟੇ ਚੋਰ ਤਾਂ ਵੱਡੇ ਚੋਰਾਂ ਦੀ ਰੀਸ ਕਰਕੇ ਹੀ ਮਾਰੇ ਜਾਂਦੇ ਨੇ ਵਿਚਾਰੇ।

ਉਦਾਹਰਣ ਦੇ ਤੌਰ ’ਤੇ ਇਕ ਵਿਅਕਤੀ ਨੇ ਵੱਡੇ ਚੋਰ ਦੀ ਰੀਸ ਕਰਕੇ ਚੋਰੀ ਕਰਨ ਦਾ ਵਿਚਾਰ ਬਣਾ ਲਿਆ। ਜਦੋਂ ਉਹ ਚੋਰੀ ਕਰ ਰਿਹਾ ਸੀ ਤਾਂ ਘਰ ਦਾ ਮਾਲਕ ਆ ਗਿਆ। ਘਰ ਦੇ ਮਾਲਕ ਨੇ ਵੇਖਿਆ ਕਿ ਸਾਰਾ ਸਮਾਨ ਖਿਲਰਿਆ ਪਿਆ ਹੈ। ਉਸਨੇ ਗੌਰ ਨਾਲ ਛਾਣਬੀਣ ਸ਼ੁਰੂ ਕੀਤੀ ਤਾਂ ਬੈੱਡ ਦੇ ਥੱਲੇ ਲੁਕਿਆ ਚੋਰ ਫੜ ਲਿਆ। ਚੋਰ ਨੂੰ ਲੱਤ ਤੋਂ ਫੜ ਕੇ ਘੜੀਸ ਲਿਆ ਮਾਲਕ ਨੇ। ਉਹ ਕੱਚਾ ਚੋਰ ਸੀ, ਪੱਕੇ ਚੋਰ ਛੇਤੀ ਕੀਤੇ ਹੱਥ ਹੀ ਨਹੀਂ ਆਉਂਦੇ।

ਚੋਰੀ ਕਰਨਾ ਬਹਤ ਹੀ ਬੁਰੀ ਆਦਤ ਹੈ। ਇਸ ਵੱਲ ਕਿਸੇ ਵਿਅਕਤੀ ਨੂੰ ਜਾਣਾ ਨਹੀਂ ਚਾਹੀਦਾ। ਸਮਾਜ ਬਹੁਤ ਬੁਰਾ ਸਲੂਕ ਕਰਦਾ ਹੈ ਨਾ ਵੀ ਕਰਦਾ ਹੋਵੇ, ਫਿਰ ਵੀ ਇਨ੍ਹਾਂ ਗੱਲਾਂ ਤੋਂ ਬੁਰਾ ਪ੍ਰਭਾਵ ਪੈਂਦਾ ਹੈ। ਕੋਈ ਵੀ ਦੇਸ਼ ਸਟੇਟ, ਘਰ ਤਰੱਕੀ ਸਿਰਫ ਇਮਾਨਦਾਰੀ ਵਾਲੀ ਹੀ ਵਧਦੀ ਫੁੱਲਦੀ ਹੈ। ਬਾਣੀ ਵਿੱਚ ਵੀ ਸੱਚੀ ਕਿਰਤ ਕਰਨ ਨੂੰ ਪਹਿਲ ਦਿੱਤੀ ਹੋਈ ਹੈ।

ਵੱਡੇ ਚੋਰਾਂ ਜਾਂ ਕਹਿ ਲਵੋ ਡਕੈਤਾਂ ਨੂੰ ਸਾਡਾ ਸਮਾਜ ਐਨਾ ਮਾਣ ਸਨਮਾਣ ਕਿਉਂ ਦਿੰਦਾ ਹੈ, ਮੇਰੀ ਸੋਚ ਤੋਂ ਪਰੇ ਹੈ। ਸਾਲ 1947 ਤੋਂ ਅੱਜ ਤੱਕ ਇਤਿਹਾਸ ਗਵਾਹ ਹੈ ਕਿ ਸਾਡੇ ਮੁਲਕ ਦੇ ਧੋਖੇਬਾਜ਼ ਲੀਡਰਾਂ ਨੇ ਮੁਲਕ ਨੂੰ ਲੁੱਟਿਆ ਹੈ ਜਾਂ ਲੁਟਵਾਇਆ ਹੈ। ਕੋਈ ਸਵਾਲ ਨਹੀਂ ਨਹੀਂ ਪੁੱਛਿਆ ਜਾਂਦਾ। ਧਨਾਡ ਵਰਗ ਰੋਜ਼ ਕਿਸਾਨੀ ਨੂੰ ਲੁੱਟਦੇ ਹਨ, ਇਨ੍ਹਾਂ ਦੀ ਲੁੱਟ ਉੱਤੇ ਕੋਈ ਅਦਾਲਤ ਨਹੀਂ ਬੈਠਦੀਸਭ ਮੁਆਫ ਹੈ ਇਨ੍ਹਾਂ ਨੂੰ, ਕਿਉਂਕਿ ਇਹ ਜ਼ਿਆਦਾ ਤਾਕਤਵਾਰ ਹੋ ਗਏ ਹਨ। ਲੋਕਾਂ ਦਾ ਹੀ ਪੈਸਾ ਲੁੱਟ ਕੇ, ਲੋਕਾਂ ਤੋਂ ਵੱਧ ਤਾਕਤਵਰ ਬਣਕੇ ਜ਼ੋਰ ਅਜ਼ਮਾਈ ਸਿਰਫ ਕਮਜ਼ੋਰ ਵਰਗ ’ਤੇ ਹੀ ਕੀਤੀ ਜਾਂਦੀ ਹੈ। ਸਮਾਜ ਵਿੱਚ ਗਰੀਬ ਉੱਤੇ ਕਿਸੇ ਨੂੰ ਤਰਸ ਨਹੀਂ ਆਉਂਦਾ ਭਾਵੇਂ ਉਹ ਜਿੰਨਾ ਮਰਜ਼ੀ ਮਜਬੂਰ ਕਿਉਂ ਨਾ ਹੋਵੇ। ਵੱਡੇ ਚੋਰ ਹੱਥ ਨਹੀਂ ਆਉਂਦੇ। ਡਕੈਤਾਂ ਦੀ ਤਾਂ ਗੱਲ ਹੀ ਵੱਖਰੀ ਹੈ। ਚੋਰ ਤਾਂ ਪਿੱਠ ਪਿੱਛੇ ਚੋਰੀ ਕਰਦਾ ਹੈ, ਡਕੈਤ ਤਾਂ ਸਾਡੇ ਸਾਹਮਣੇ ਖਲੋ ਕੇ ਡਕੈਤੀ ਮਾਰਦੇ ਆ ਰਹੇ ਨੇ, ਸਾਡੇ ਹੱਕਾਂ ’ਤੇ। ਤਕਰੀਬਨ 65 ਸਾਲਾਂ ਤੋਂ ਆਪਾਂ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕੇ। ਡਕੈਤ ਡੰਡਾ ਲੈ ਕੇ ਖੜ੍ਹਾ ਹੈ, ਸਾਨੂੰ ਉਸ ਤੋਂ ਡਰ ਲੱਗਦਾਚੋਰ ਵਿਚਾਰਾ ਹੱਥ ਫੈਲਾਈ ਖੜ੍ਹਾ ਹੁੰਦਾ ਹੈ, ਮੁਆਫੀ ਦੀ ਭੀਖ ਲਈ, ਮੁਆਫੀ ਸਾਡਾ ਸਮਾਜ ਚੋਰਾਂ ਨੂੰ ਬਹੁਤ ਘੱਟ ਦਿੰਦਾ ਹੈ। ਡਕੈਤਾਂ ਨੂੰ ਤਾਂ ਅਸੀਂ ਤੋਹਫਿਆਂ ਨਾਲ ਨਿਵਾਜਦੇ ਹਾਂ।

ਵੱਡੇ ਵੱਡੇ ਡਕੈਤਾਂ ਨੇ, ਵੱਡੇ ਚੋਰਾਂ ਨੇ ਦੇਸ਼ ਨੂੰ ਲੁੱਟ ਲੁੱਟ ਕੇ ਆਪਣੇ ਘਰ ਭਰ ਲਏ ਹਨ। ਉਨ੍ਹਾਂ ਦੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ ਬਿਨਾ ਕੰਮ ਕਰੇ ਤੋਂ ਖਾ ਸਕਦੀਆਂ ਹਨ। ਮਿਹਨਤ ਮਜ਼ਦੂਰੀ ਕਰਨ ਵਾਲਿਆਂ ਲਈ ਡੰਗ ਟਪਾਉਣਾ ਔਖਾ ਹੋਇਆ ਪਿਆ ਹੈ।

ਇਹ ਵੀ ਸ਼ਾਇਦ ਸੱਚ ਹੈ ਕਿ ਸਮਾਜ ਵਿੱਚ ਬਦਲਾਅ ਇਸ ਕਰਕੇ ਨਹੀਂ ਆਉਂਦਾ ਕਿਉਂਕਿ ਅਸੀਂ ਆਪਣਾ ਗੁੱਸਾ ਸਿਰਫ ਕਮਜ਼ੋਰ ’ਤੇ ਹੀ ਕੱਢਦੇ ਹਾਂ। ਜੇ ਇਸ ਤਰ੍ਹਾਂ ਨਾ ਹੁੰਦਾ ਤਾਂ ਸਾਡਾ ਦੇਸ਼ ਕੁਝ ਲੋਕਾਂ ਹੱਥੋਂ ਕੰਗਾਲ ਨਾ ਹੋਇਆ ਹੁੰਦਾ, ਖੁਸ਼ਹਾਲ ਹੀ ਹੁੰਦਾ। ਸੋ ਅੰਤ ਵਿੱਚ ਮੈਂ ਕਹਿਣਾ ਚਾਹੁੰਦਾ ਹਾਂ ਕਿ ਆਪਾਂ ਨੂੰ ਇਕਜੁੱਟ ਹੋ ਕੇ, ਕਮਜ਼ੋਰਾਂ ਉੱਪਰ ਆਪਣਾ ਬਲ ਦਿਖਾਉਣ ਦੀ ਬਜਾਏ ਵੱਡੇ ਵੱਡੇ ਡਕੈਤਾਂ ਖਿਲਾਫ ਕੁਝ ਕਰਨਾ ਚਾਹੀਦਾ ਹੈ।

ਉਂਝ ਆਪਾਂ ਧਰਮ ਦੇ ਨਾਂ ’ਤੇ ਪਾਖੰਡੀ ਬਾਬਿਆਂ ਨੂੰ ਵੀ ਆਪਣੀ ਮਿਹਨਤ ਦੀ ਕਮਾਈ ਲੁਟਾਈ ਜਾ ਰਹੇ ਹਾਂ, ਇਸ ਬਾਰੇ ਵੀ ਸੋਚ ਲੈਣਾ

*****

(598)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗੁਰਵਿੰਦਰ ਸਿੰਘ ਸੱਲੋਮਾਜਰਾ

ਗੁਰਵਿੰਦਰ ਸਿੰਘ ਸੱਲੋਮਾਜਰਾ

Sallo Majra, Rupnagar, Punjab, India.
Phone: (91 - 99887 - 77978)

Email: (gsdhillon198292@yahoo.com)