GaganVerma7ਲੋੜ ਹੈ ਅੱਜ ਨੌਜਵਾਨਾਂਬੱਚਿਆਂ ਅਤੇ ਮਾਪਿਆਂ ਨੂੰ ਇਸ ਨਸ਼ੇ ਦੀ ਦਲਦਲ ਪ੍ਰਤੀ ਜਾਗਰੂਕ ਹੋਣ ਦੀ ...
(21 ਦਸੰਬਰ 2016)


Fentanyl1ਜਿਵੇਂ ਹੋਰ ਕਿਸੇ ਵੀ ਚੀਜ਼ ਨੂੰ ਆਨਲਾਈਨ ਆਰਡਰ ਕਰਕੇ ਆਸਾਨੀ ਨਾਲ ਘਰ ਮੰਗਵਾਇਆ ਜਾ ਸਕਦਾ ਹੈ, ਠੀਕ ਉਸੇ ਤਰ੍ਹਾਂ ਰਕਮ ਦੀ ਅਦਾਇਗੀ ਕਰਕੇ ਫੈਂਟਾਨਿਲ 
ਦਾ ਪੈਕੇਜ ਨਸ਼ੇੜੀ 4-5 ਦਿਨਾਂ ਵਿੱਚ ਆਪਣੇ ਘਰ ਮੰਗਵਾ ਲੈਂਦੇ ਹਨ।

ਅਸਲ ਵਿਚ ਫੈਂਟਾਨਿਲ ਹਾਈਡ੍ਰੋਕਲੋਰਾਈਡ ਵੱਖ ਵੱਖ ਮਾਤਰਾ ਵਿੱਚ ਹਾਸਲ ਹੁੰਦਾ ਹੈ, ਜਿਵੇਂ 35 ਅਮਰੀਕਨ ਡਾਲਰ ਪ੍ਰਤੀ ਅੱਧੀ ਗ੍ਰਾਮ ਤੋਂ ਲੈ ਕੇ 21 ਹਜ਼ਾਰ ਅਮਰੀਕਨ ਡਾਲਰ ਪ੍ਰਤੀ ਕਿਲੋਗ੍ਰਾਮ ਤੱਕ, ਪਰ ਨਿਰਭਰ ਕਰਦਾ ਹੈ ਕਿ ਇਸ ਦੀ ਮਾਰੂ ਸਮਰੱਥਾ ’ਤੇ ਖਰੀਦਦਾਰ ਨੂੰ ਇਸ ਦੀ ਮਾਤਰਾ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਇਸਦੀ ਸ਼ੁੱਧਤਾ 99 ਫੀਸਦੀ ਵੀ ਹੋ ਸਕਦੀ ਹੈ ਧਿਆਨਯੋਗ ਹੈ ਕਿ ਫੈਂਟਾਨਿਲ ਨਾਲ ਸਬੰਧਤ ਕਈ ਉਤਪਾਦ ਫਾਰਮੇਸੀਆਂ ’ਤੇ ਵੀ ਉਪਲਬਧ ਹਨ ਜਿਵੇਂ ਫੈਂਟਾਨਿਲ ਪੈਚ, ਲਾਲੀਪੌਪ ਅਤੇ ਗੋਲੀਆਂ ਆਦਿ ਖਰੀਦਦਾਰ ਨੂੰ ਇਹ ਯਕੀਨ ਦਿਵਾਇਆ ਜਾਂਦਾ ਹੈ ਕਿ ਉਹਨਾਂ ਦਾ ਪੈਕੇਟ ਕੈਨੇਡਾ ਬਾਰਡਰ ’ਤੇ ਜ਼ਬਤ ਨਹੀਂ ਕੀਤਾ ਜਾਵੇਗਾ ਚੀਨ ਦੇ ਇੱਕ ਪੂਰਤੀਕਰਤਾ ਦਾ ਮੰਨਣਾ ਹੈ ਕਿ ਫੜੇ ਜਾਣ ਦੇ ਖਤਰੇ ਤੋਂ ਬਚਣ ਲਈ ਨਸ਼ੀਲੇ ਪਦਾਰਥ ਨੂੰ ਪਿਸ਼ਾਬ ਟੈਸਟ ਕਰਨ ਵਾਲੀਆਂ ਸਟਿੱਕਾਂ ਨਾਲ ਲੁਕੋ ਦਿੱਤਾ ਜਾਂਦਾ ਹੈ ਜਦ ਕਿ ਖਤਰਾ ਜਿਉਂ ਦਾ ਤਿਉਂ ਬਣਿਆ ਰਹਿੰਦਾ ਹੈ ਕੈਨੇਡਾ ਬਾਰਡਰ ਸਰਵਿਸ ਏਜੰਸੀ ਅਧਿਕਾਰੀ ਤਿੰਨ ਗ੍ਰਾਮ ਤੋਂ ਘੱਟ ਭਾਰ ਦੇ ਕਿਸੇ ਵੀ ਪੈਕੇਟ ਨੂੰ ਖੋਲ੍ਹ ਨਹੀਂ ਸਕਦੇ ਸਪਲਾਇਰ ਜ਼ਿਆਦਾਤਰ ਸਿਲੀਕਾ ਡੈਸੀਕੈਂਟ ਪੈਕੇਟ (ਛੋਟੀਆਂ ਪੁੜੀਆਂ ਜੋ ਕਿ ਨਮੀ ਨੂੰ ਸੋਖਦੀਆਂ ਹਨ) ਵਿੱਚ ਇਹ ਨਸ਼ੀਲਾ ਪਦਾਰਥ ਪਾ ਦਿੰਦੇ ਹਨ ਨਸ਼ੀਲੇ ਪਦਾਰਥ ਦੀ ਸਪਲਾਈ ਲਈ ਬਿਜਲੀ ਵਾਲੀਆਂ ਵਸਤੂਆਂ ਦਾ ਵੱਧ ਉਪਯੋਗ ਕੀਤਾ ਜਾਂਦਾ ਹੈ ਚੀਨ ਦੇ ਕਈ ਸੂਬਿਆਂ ਦੇ ਲੋਕ ਇਸ ਕਾਰੋਬਾਰ ਵਿੱਚ ਵਧੇਰੇ ਸਰਗਰਮ ਹਨ ਅਤੇ ਇੱਥੇ ਹੀ ਦੁਨੀਆਂ ਵਿੱਚ ਸਭ ਤੋਂ ਵੱਧ ਨਸ਼ੀਲੇ ਪਦਾਰਥ ਤਿਆਰ ਹੁੰਦੇ ਹਨ ਅਤੇ ਉਕਤ ਤਰੀਕਿਆਂ ਨਾਲ ਤਸਕਰੀ ਕਰਦੇ ਹਨ

ਫੈਂਟਾਨਿਲ ਇੱਕ ਦਰਦ ਨਿਵਾਰਕ ਪਦਾਰਥ ਹੈ ਅਤੇ ਇਸ ਵਿੱਚ ਔਕਸੀਕੋਡੋਨ ਅਤੇ ਮੌਰਫਿਨ ਹੁੰਦੀ ਹੈ ਡਾਕਟਰ ਵੱਲੋਂ ਸਲਾਹੀ ਗਈ ਅਤੇ ਫਾਰਮੇਸੀਆਂ ’ਤੇ ਉਪਲਬਧ ਫੈਂਟਾਨਿਲ ਮੌਰਫਿਨ ਤੋਂ 100 ਗੁਣਾ ਜਿਆਦਾ ਨਸ਼ੀਲੀ ਹੁੰਦੀ ਹੈ

ਬੈਲਜੀਅਮ ਦੇ ਇੱਕ ਵਿਗਿਆਨੀ ਨੇ ਸਾਲ 1959 ਵਿੱਚ ਇਸ ਦੀ ਖੋਜ ਕੀਤੀ ਅਤੇ ਜਲਦੀ ਹੀ ਇਸ ਨੂੰ ਦਰਦ ਨਿਵਾਰਕ ਵਜੋਂ ਅਪਣਾ ਲਿਆ ਗਿਆ ਅਤੇ ਪਹਿਲਾਂ ਪਹਿਲ ਇਸ ਨੂੰ ਅਪ੍ਰੇਸ਼ਨ ਕਰਨ ਤੋਂ ਪਹਿਲਾਂ ਬੇਹੋਸ਼ੀ ਲਈ ਵੀ ਵਰਤਿਆ ਜਾਂਦਾ ਸੀ। 1990 ਦੇ ਮੱਧ ਵਿੱਚ ਇਸ ਦੀ ਖੁੱਲ੍ਹੇ ਤੌਰ ’ਤੇ ਵਰਤੋਂ ਸ਼ੁਰੂ ਕਰ ਦਿੱਤੀ ਗਈ ਅਤੇ ਇਸ ਦੇ ਪੈਚ ਬਣਾ ਕੇ ਸਰੀਰ ਵਿਚਲੇ ਖੂਨ ਵਿੱਚ ਦੋ ਜਾਂ ਤਿੰਨ ਦਿਨਾਂ ਵਿਚ ਮਿਲਾਉਣਾ ਸ਼ੁਰੂ ਕੀਤਾ ਜਾਣ ਲੱਗਾ ਜਦੋਂ ਇਸ ਦਾ ਉਤਪਾਦਨ ਕਿਸੇ ਲੈਬਾਰਟਰੀ ਵਿੱਚ ਬਿਨਾਂ ਕਿਸੇ ਕੁਆਲਿਟੀ ਕੰਟਰੋਲ ਦੇ ਕੀਤਾ ਜਾਂਦਾ ਹੈ ਤਾਂ ਇਸ ਦੀ ਮਾਤਰਾ ਨਿਰਧਾਰਿਤ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਖਤਰਨਾਕ ਸਿੱਟੇ ਨਿਕਲਦੇ ਹਨ

ਚੀਨ ਵਿਚਲੀਆਂ ਕੈਮੀਕਲ ਕੰਪਨੀਆਂ ਫਾਰਮੇਸੀ ਰਾਹੀਂ ਬਣਨ ਵਾਲੀਆਂ ਫੈਂਟਾਨਿਲ ਗੋਲੀਆਂ ਵਿੱਚ ਨਾਂਹ ਦੇ ਬਰਾਬਰ ਤਬਦੀਲੀ ਕਰਦੀਆਂ ਹਨ ਕੁੱਝ ਸੌ ਮਾਈਕ੍ਰੋਗਰਾਮ ਫੈਂਟਾਨਿਲ (ਲੂਣ ਦੇ ਇੱਕ ਦਾਣੇ ਸਮਾਨ) ਹੈਰੋਇਨ ਵਰਗਾ ਨਸ਼ਾ ਦੇਣ ਲਈ ਕਾਫੀ ਹੁੰਦੀ ਹੈ ਦਰਦ ਤੋਂ ਖਹਿੜਾ ਛੁਡਾਉਣ ਵਾਲੀ ਫੈਂਟਾਨਿਲ ਦਵਾਈ ਅਤੇ ਮੌਤ ਦੇਣ ਵਾਲੀ ਨਸ਼ੀਲੀ ਜ਼ਹਿਰ ਵਿਚਲਾ ਅੰਤਰ ਬਹੁਤ ਹੀ ਘੱਟ ਰਹਿ ਜਾਂਦਾ ਹੈ ਫੈਂਟਾਨਿਲ ਰੂਪੀ ਜ਼ਹਿਰ ਦੀ ਸਪਲਾਈ ਚੀਨ ਤੋਂ ਸ਼ੁਰੂ ਹੁੰਦੀ ਹੈ ਪਰ ਜਿਹੜੀਆਂ ਸਮੱਸਿਆਵਾਂ ਕੈਨੇਡਾ ਨੂੰ ਆ ਰਹੀਆਂ ਹਨ ਉਹ ਕੈਨੇਡਾ ਤੋਂ ਹੀ ਸ਼ੁਰੂ ਹੁੰਦੀਆਂ ਹਨ

ਦੁਨੀਆਂ ਦਾ ਕੋਈ ਹੋਰ ਦੇਸ਼ ਪ੍ਰਤੀ ਵਿਅਕਤੀ ਨੂੰ ਇੰਨੀਆਂ ਦਰਦਨਿਵਾਰਕ ਦਵਾਈਆਂ ਨਹੀਂ ਦਿੰਦਾ ਜਿੰਨੀਆਂ ਕੈਨੇਡਾ ਵਿੱਚ ਦਿੱਤੀਆਂ ਜਾ ਰਹੀਆਂ ਹਨ ਇਹ ਗੱਲ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਕਹੀ ਗਈ ਕਿ ਡਾਕਟਰਾਂ ਵੱਲੋਂ ਲਿਖੀਆਂ ਜਾਂਦੀਆਂ ਨਸ਼ੀਲੀਆਂ ਦਵਾਈਆਂ ਨਾਲ ਇੱਕ ਵੱਖਰੀ ਕਿਸਮ ਦੇ ਨਸ਼ੇੜੀ ਤਿਆਰ ਕੀਤੇ ਜਾ ਰਹੇ ਹਨ ਜਿਸ ਨੂੰ ਅਗਰ ਕਾਲਾ ਧੰਦਾ ਕਹੀਏ ਤਾਂ ਗਲਤ ਨਹੀਂ ਹੋਵੇਗਾ ਕੈਨੇਡਾ ਦੇ ਬੀ.ਸੀ. ਅਤੇ ਅਲਬਰਟਾ ਸੂਬਿਆਂ ਵਿੱਚ ਫੈਂਟਾਨਿਲ ਓਵਰਡੋਜ਼ ਦੇ ਸ਼ਿਕਾਰ ਵਧਦੇ ਜਾ ਰਹੇ ਹਨ ਸਾਲ 2016 ਵਿੱਚ ਬੀ.ਸੀ. ਵਿੱਚ 600 ਅਤੇ ਅਲਬਰਟਾ ਵਿੱਚ 300 ਦੇ ਕਰੀਬ ਮੌਤਾਂ ਦਾ ਕਾਰਨ ਫੈਂਟਾਨਿਲ ਦੀ ਓਵਰਡੋਜ਼ ਦੱਸਿਆ ਜਾ ਰਿਹਾ ਹੈ ਇੱਥੇ ਨਾ ਤਾਂ ਫੈਡਰਲ ਸਰਕਾਰ ਅਤੇ ਨਾ ਹੀ ਸੂਬਾ ਸਰਕਾਰਾਂ ਇਸ ਪ੍ਰਤੀ ਚਿੰਤਤ ਨਜ਼ਰ ਆ ਰਹੀਆਂ ਹਨ ਕਿ ਡਾਕਟਰਾਂ ਨੂੰ ਨਸ਼ੀਲੀਆਂ ਦਵਾਈਆਂ ਲਿਖਣ ਤੋਂ ਰੋਕੇ ਜਾਣ ਦੀ ਲੋੜ ਹੈ ਦੇਖਿਆ ਜਾਵੇ ਤਾਂ ਸਾਲ 2015 ਵਿੱਚ ਹੀ, ਡਾਕਟਰਾਂ ਨੇ ਹਰ ਦੋ ਵਿਅਕਤੀਆਂ ਵਿੱਚੋਂ ਇੱਕ ਨੂੰ ਨਸ਼ੇ ਦੀ ਦਵਾਈ ਲਿਖੀ ਦਰਜ ਹੋਈ ਹੈ ਐਡਿਕਸ਼ਨ ਟਰੀਟਮੈਂਟ (ਨਸ਼ੇ ਦੀ ਲਤ ਨੂੰ ਖਤਮ ਕਰਨ ਦੇ ਪ੍ਰੋਗਰਾਮ) ਘੱਟ ਹਨ

ਨਸ਼ੀਲੇ ਪਦਾਰਥਾਂ ਦੀ ਆਨਲਾਈਨ ਸਪਲਾਈ ਕਰਨ ਵਾਲੇ ਤਸਕਰ ਹਮੇਸ਼ਾ ਬਾਰਡਰਾਂ ’ਤੇ ਚੋਰ ਮੋਰੀਆਂ ਲੱਭਦੇ ਰਹਿੰਦੇ ਹਨ ਕੈਨੇਡਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਗੈਰ ਕਾਨੂੰਨੀ ਹੈਪਰ ਨਸ਼ਾ ਤਸਕਰ ਨਸ਼ਿਆਂ ਦੀ ਸਪਲਾਈ ਲਈ ਅਜਿਹੇ ਢੰਗ ਤਰੀਕੇ ਵਰਤਦੇ ਹਨ ਜੋ ਕਿ ਹੈਰਾਨੀਜਨਕ ਹੁੰਦੇ ਹਨ ਜਿਸ ਤਰ੍ਹਾਂ ਕਿ ਸਰਫ (ਡਿਟਰਜੈਂਟ) ਵਾਲੇ ਪੈਕੇਟ ਨਾਲ ਸਰਟੀਫਿਕੇਟ ਹੁੰਦਾ ਹੈ ਜਦ ਕਿ ਪੈਕੇਟ ਦੇ ਅੰਦਰ ਨਸ਼ੀਲਾ ਪਦਾਰਥ ਹੁੰਦਾ ਹੈ ਗੈਰਕਾਨੂੰਨੀ ਫੈਂਟਾਨਿਲ ਬਹੁਤ ਜ਼ਿਆਦਾ ਨਸ਼ੇ ਵਾਲੀ ਹੁੰਦੀ ਹੈ ਅਤੇ ਇਸ ਨੂੰ ਬਾਰੀਕ ਖੰਡ ਵਿੱਚ ਜਾਂ ਬੇਬੀ ਪਾਊਡਰ ਵਿੱਚ ਮਿਕਸ ਕਰ ਦਿੱਤਾ ਜਾਂਦਾ ਹੈ ਇਸ ਨੂੰ ਹੋਰ ਨਸ਼ੀਲੇ ਪਦਾਰਥ ਜਿਵੇਂ ਹੈਰੋਇਨ ਜਾਂ ਔਕਸੀ ਕੌਂਨਿਟ ਨਾਲ ਵੀ ਮਿਲਾਇਆ ਜਾ ਸਕਦਾ ਹੈ ਚੀਨ ਵਿੱਚ ਚੱਲ ਰਹੀਆਂ ਹਜ਼ਾਰਾਂ ਗੈਰਕਾਨੂੰਨੀ ਲੈਬਾਰਟਰੀਆਂ ’ਤੇ ਕਿਸੇ ਦਾ ਕੋਈ ਕੰਟਰੋਲ ਨਹੀਂ ਹੈ ਅਤੇ ਨਾ ਹੀ ਇਸ ਨੂੰ ਕਿਸੇ ਹੋਰ ਦੇਸ਼ ਵਿੱਚ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ ਇੱਕ ਕਿਲੋਗ੍ਰਾਮ ਫੈਂਟਾਨਿਲ ਦੀ ਕੀਮਤ ਇੱਕ ਲੱਖ ਡਾਲਰ ਦੇ ਕਰੀਬ ਦੱਸੀ ਜਾਂਦੀ ਹੈ ਅਤੇ ਇਸ ਤੋਂ ਅੰਦਾਜ਼ਨ 20 ਮਿਲੀਅਨ ਡਾਲਰ ਬਣਾਏ ਜਾ ਸਕਦੇ ਹਨ। ਇੱਕ ਕਿਲੋਗ੍ਰਾਮ ਫੈਂਟਾਨਿਲ ਤੋਂ 10 ਲੱਖ ਗੋਲੀਆਂ ਬਣਾਈਆਂ ਜਾ ਸਕਦੀਆਂ ਹਨ ਅਤੇ ਪ੍ਰਤੀ ਗੋਲੀ ਦੀ ਕੀਮਤ 20 ਡਾਲਰ ਲਾ ਕੇ ਵਿਕ ਜਾਂਦੀ ਹੈ ਬੱਸ ਇਸ ਹੀ ਲਾਲਚ ਕਾਰਨ ਇਸ ਦਾ ਪਸਾਰ ਬਹੁਤ ਤੇਜੀ ਨਾਲ ਵਧ ਰਿਹਾ ਹੈ

ਰਿਪੋਰਟਾਂ ਮੁਤਾਬਿਕ ਸਾਲ 2015 ਵਿੱਚ ਹੀ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ 11000 ਦੇ ਕਰੀਬ ਨਸ਼ੀਲੇ ਪਦਾਰਥ ਜ਼ਬਤ ਕੀਤੇ ਸਨ ਪਰ ਕਈ ਅੱਖੋਂ ਓਹਲੇ ਹੋ ਕੇ ਬਚ ਨਿਕਲੇ ਪਿਛਲੀ ਫੈਡਰਲ ਕੰਜ਼ਰਵੇਟਿਵ ਸਰਕਾਰ ਨੇ ਇਸ ਗੱਲ ਵਲ ਬਹੁਤ ਘੱਟ ਧਿਆਨ ਦਿੱਤਾ ਸੀ ਜਿਸ ਕਰਕੇ ਇਹ ਸਮੱਸਿਆ ਅਜੇ ਵੀ ਜਿਉਂ ਦੀ ਤਿਉਂ ਹੈ ਅਤੇ ਮੌਜੂਦਾ ਸਰਕਾਰ ਵੱਲੋਂ ਵੀ ਕੋਈ ਖਾਸ ਸਖ਼ਤ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ ਹੈਲਥ ਕੈਨੇਡਾ ਦੀ ਵੈਬਸਾਈਟ ਤੋਂ ਸਾਲ 2007 ਤੋਂ ਹੀ ਨੁਕਸਾਨ ਘਟਾਉਣ ਵਾਲੇ ਕਦਮਾਂ ਨੂੰ ਲਿਖਣਾ ਬੰਦ ਕਰ ਦਿੱਤਾ ਗਿਆ ਸੀ ਅਤੇ ਨੈਸ਼ਨਲ ਡਰੱਗ ਪਾਲਿਸੀ ਨੂੰ ਹੀ ਐਂਟੀ ਡਰੱਗ ਪਾਲਿਸੀ ਲਿਖਣਾ ਸ਼ੁਰੂ ਕਰ ਦਿੱਤਾ ਗਿਆ ਸੀ ਹਾਰਪਰ ਸਰਕਾਰ ਨੇ ਉਨ੍ਹਾਂ ਗੈਰ ਸਰਕਾਰੀ ਗਰੁੱਪਾਂ ਨੂੰ ਗ੍ਰਾਂਟ ਦੇਣ ਤੋਂ ਹੀ ਚੁੱਪਚਾਪ ਵਰਜਣਾ ਸ਼ੁਰੂ ਦਿੱਤਾ ਸੀ ਜਿਹੜੇ ਨੁਕਸਾਨ ਘਟਾਉਣ ਵਾਲੇ ਪ੍ਰੋਗਰਾਮ ਦਿੰਦੇ ਸਨ। ਵੈਨਕੂਵਰ ਦੀ ਇੱਕ ਮਾਤਰ ਸੁਪਰਵਾਈਜ਼ਡ ਇੰਜੈਕਸ਼ਨ ਸਾਈਟ ਹੀ ਬੰਦ ਕਰ ਦਿੱਤੀ ਗਈ ਸੀ ਪਰ ਸੁਪਰੀਮ ਕੋਰਟ ਦੇ ਦਖਲ ਪਿੱਛੋਂ ਉਸ ਨੂੰ ਮੁੜ ਖੋਲ੍ਹ ਦਿੱਤਾ ਗਿਆ।

ਪਤਾ ਨਹੀਂ ਕਿੰਨੇ ਨੌਜਵਾਨਾਂ ਦੇ ਮਾਪੇ ਅੱਜ ਦੇ ਸਮੇਂ ਚਿੰਤਤ ਹਨ ਅਤੇ ਕਿੰਨੇ ਬੱਚੇ ਅਤੇ ਨੌਜਵਾਨ ਇੰਨਾ ਖਤਰਨਾਕ ਰਾਹਾਂ ਨੂੰ ਅਖਤਿਆਰ ਕਰ ਚੁੱਕੇ ਹਨ ਲੋੜ ਹੈ ਅੱਜ ਨੌਜਵਾਨਾਂ, ਬੱਚਿਆਂ ਅਤੇ ਮਾਪਿਆਂ ਨੂੰ ਇਸ ਨਸ਼ੇ ਦੀ ਦਲਦਲ ਪ੍ਰਤੀ ਜਾਗਰੂਕ ਹੋਣ ਦੀ, ਜਿਸ ਵਿੱਚ ਸਮੇਂ ਦੀਆਂ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਆਪਸੀ ਭਾਈਚਾਰਾ ਅਤੇ ਵਿਸ਼ਵਾਸ ਅਹਿਮ ਭੂਮਿਕਾ ਨਿਭਾਉਣ ਤਾਂ ਕਿ ਇਸ ਕੋਹੜ ਨੂੰ ਜੜ੍ਹੋਂ ਖਤਮ ਕੀਤਾ ਜਾਵੇਗਾ।

*****

(536)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗਗਨ ਵਰਮਾ

ਗਗਨ ਵਰਮਾ

Edmonton, Alberta, Canada.
Phone: (780 - 263 - 8186)
Email: (sukhgagan2013@gmail.com)