InderjitKang7ਪੰਜਾਬ ਇੱਕ ਨਵੀਂ ਕ੍ਰਾਂਤੀ ਵੱਲ ਕਦਮ ਤਾਂ ਹੀ ਪੁੱਟੇਗਾ ਜੇਕਰ ਪੰਜਾਬ ਦੇ ਲੋਕ ਇਸ ਵਾਰ ...
(5 ਦਸੰਬਰ 2016)


ਪੰਜਾਬ ਵਿਚ
2017 ਸਾਲ ਚੜ੍ਹਦੇ ਹੀ ਚੋਣਾਂ ਆ ਰਹੀਆਂ ਹਨ।ਸਾਰੀਆਂ ਰਾਜਸੀ ਪਾਰਟੀਆਂ ਨੇ ਚੋਣਾਂ ਦਾ ਬਿਗਲ ਵਜਾ ਕੇਲੋਕਾਂ ਨਾਲ ਅਜਿਹੇ ਵਾਅਦੇ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਵਿੱਚ ਕਾਫੀ ਤਾਂ ਪੁਰਾਣੇ ਹੀ ਹਨ, ਜਿਹੜੇ ਅੱਜ ਤੱਕ ਨਾ ਪੂਰੇ ਹੋਏ ਹਨ ਅਤੇ ਨਾ ਹੀ ਕਦੇ ਪੂਰੇ ਹੋਣੇ ਹਨ ਅਤੇ ਕੁਝ ਨਵੀਆਂ ਸਟੰਟਬਾਜ਼ੀਆਂ ਹਨਕੁਝ ਵਿਕਾਸ ਦੇ ਨਾਂ ’ਤੇ ਲੋਕਾਂ ਦਾ ਧਿਆਨ ਖਿੱਚਣਗੇ, ਕੁਝ ਕਿਸਾਨੀ ਕਰਜ਼ਿਆਂ ਦੀ ਮੁਆਫੀ ਦਾ ਭਰਮ ਜਾਲ ਵਿਛਾਉਣਗੇ, ਕੁਝ ਨਵੇਂ ਪੰਜਾਬ ਦੀ ਗੱਲ ਕਰਨਗੇਗੱਲ ਕੀ ਹਰ ਕੋਈ ਸਿਆਸੀ ਤਿਕੜਮਬਾਜ਼ੀ ਦਾ ਇਸਤੇਮਾਲ ਕਰ ਕੇ ਲੋਕਾਂ ਨੂੰ ਭਰਮਾਉਣ ਦਾ ਯਤਨ ਕੀਤਾ ਕਰੇਗਾ

ਦੋਂਹ ਸਿਆਸੀ ਪਾਰਟੀਆਂ ਨੇ ਆਪਣੇ ਅੱਧੇ ਤੋਂ ਵੱਧ ਉਮੀਦਵਾਰ ਐਲਾਨ ਦਿੱਤੇ ਹਨ, ਜਿਨ੍ਹਾਂ ਕਾਰਨ ਉਨ੍ਹਾਂ ਵਿੱਚ ਘਰੇਲੂ ਕਲੇਸ਼ ਵੀ ਮੱਚਿਆ ਪਿਆ ਹੈ ਅਤੇ ਦੂਜੀਆਂ ਪਾਰਟੀਆਂ ਆਪਣੀਆਂ ਸੂਚੀਆਂ ਤਿਆਰ ਕਰਨ ਵਿੱਚ ਸਰਗਰਮ ਹਨ ਅਤੇ ਹਰੇਕ ਹਲਕੇ ਦਾ ਸਰਵੇ ਕਰਵਾ ਰਹੀਆਂ ਹਨਹਰੇਕ ਸੰਭਾਵਿਤ ਉਮੀਦਵਾਰ ਆਪਣੀ ਜਿੱਤ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਰਿਹਾ ਹੈਸਾਰੀਆਂ ਸਿਆਸੀ ਪਾਰਟੀਆਂ ਦੇ ਅਣ ਐਲਾਨੇ ਉਮੀਦਵਾਰ ਵਿਰੋਧੀ ਪਾਰਟੀਆਂ ਲਈ ਘਟੀਆ ਸ਼ਬਦਾਵਲੀ ਵਰਤਣ ਦੇ ਨਾਲ ਨਾਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਵੀ ਰੱਜ ਕੇ ਭੜਾਸ ਕੱਢ ਰਹੇ ਹਨਇੱਕ ਦੂਜੇ ਨੂੰ ਵੱਧ ਤੋਂ ਵੱਧ ਰਗੜੇ ਲਾ ਰਹੇ ਹਨਇਸੇ ਮਹੌਲ ਦੇ ਚੱਲਦੇ, ਆਉਂਦੇ ਦਿਨਾਂ ਵਿੱਚ ਪਿੰਡਾਂ ਅਤੇ ਸ਼ਹਿਰਾਂ ਅੰਦਰ ਆਪਸੀ ਭਾਈਚਾਰਕ ਸਾਂਝ ਫਿੱਕੀ ਪੈਣੀ ਸ਼ੁਰੂ ਹੋ ਜਾਵੇਗੀਸਿਆਸੀ ਆਗੂਆਂ ਵੱਲੋਂ ਭੋਲੇ ਭਾਲੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ, ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ, ਭੜਕਾਊ ਭਾਸ਼ਣ ਦਿੱਤੇ ਜਾਣਗੇਆਮ ਲੋਕਾਂ ਦੇ ਦਿਲਾਂ ਅੰਦਰ ਅਜਿਹੀ ਕੁੜੱਤਣ ਭਰ ਦਿੱਤੀ ਜਾਵੇਗੀ ਕਿ ਉਹ ਆਪਸੀ ਭਾਈਚਾਰਾ ਭੁੱਲ ਕੇ ਇੱਕ ਦੂਜੇ ਨੂੰ ਨਫਰਤ ਨਾਲ ਦੇਖਣਗੇਅਜਿਹੇ ਮਹੌਲ ਵਿੱਚ ਆਮ ਲੋਕੀਂ ਇੱਕ ਦੂਜੇ ਪ੍ਰਤੀ ਮਾੜੀ ਸੋਚ ਅਪਣਾ ਕੇ ਇੱਕ ਦੂਜੇ ਦੇ ਦੁੱਖ ਸੁਖ ਵਿੱਚ ਜਾਣਾ ਵੀ ਮੁਨਾਸਿਬ ਨਹੀਂ ਸਮਝਣਗੇਕੁਝ ਸਮੇਂ ਲਈ ਤੈਸ਼ ਵਿੱਚ ਆਏ ਇਹ ਭੋਲੇ ਭਾਲੇ ਲੋਕ ਸਾਰੀ ਉਮਰ ਲਈ ਅਦਾਲਤਾਂ, ਕਚਹਿਰੀਆਂ ਦੇ ਚੱਕਰਾਂ ਵਿੱਚ ਫਸ ਕੇ ਰਹਿ ਜਾਣਗੇਇਸ ਦੇ ਉਲਟ ਇਹ ਕੱਦਵਾਰ ਨੇਤਾ ਜੋ ਇੱਕ ਦੂਜੇ ਪ੍ਰਤੀ ਚੋਣਾਂ ਦੇ ਦਿਨਾਂ ਦੌਰਾਨ ਇੰਨੀ ਭੜਾਸ ਕੱਢਦੇ ਹਨ, ਅੰਦਰੋਂ ਇੱਕ ਹਨਇਨ੍ਹਾਂ ਦੀਆਂ ਆਪਸ ਵਿੱਚ ਸਾਕ-ਸਕੀਰੀਆਂ ਹਨਇਹ ਇੱਕ ਦੂਜੇ ਨੂੰ ਜੱਫੀਆਂ ਪਾ-ਪਾ ਮਿਲਦੇ ਹਨਜੇਕਰ ਇਨ੍ਹਾਂ ਨਾਲ ਇਸ ਮੁੱਦੇ ’ਤੇ ਗੱਲ ਕੀਤੀ ਜਾਵੇ ਤਾਂ ਇਹ ਕਹਿਣਗੇ ਕਿ ਅਸੀਂ ਵੀ ਸਮਾਜਿਕ ਜੀਵ ਹਾਂ, ਉਹ ਸਾਡੇ ਸਿਆਸੀ ਵਿਰੋਧੀ ਹਨ, ਵੈਸੇ ਸਾਡਾ ਕੋਈ ਵੈਰ ਵਿਰੋਧ ਨਹੀਂ ਹੈ, ਸਾਡੀ ਲੜਾਈ ਸਿਰਫ ਵਿਚਾਰਾਂ ਦੀ ਲੜਾਈ ਹੈਪ੍ਰੰਤੂ ਅਸੀਂ ਆਮ ਲੋਕ ਇਨ੍ਹਾਂ ਪਿੱਛੇ ਲੱਗ ਕੇ ਆਪਸ ਵਿੱਚ ਕਿਉਂ ਵੈਰ ਵਿਰੋਧ ਵਧਾ ਰਹੇ ਹਨ? ਆਮ ਲੋਕਾਂ ਦੁਆਰਾ ਇਨ੍ਹਾਂ ਨੂੰ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਫਿਰ ਤੁਸੀਂ ਸਾਡੇ ਜਜ਼ਬਾਤ ਭੜਕਾ ਕੇ ਆਪਣਾ ਉੱਲੂ ਸਿੱਧਾ ਕਿਉਂ ਕਰੀ ਜਾਂਦੇ ਹੋ? ਇਸ ਗੱਲ ਪ੍ਰਤੀ ਆਪਾਂ ਆਮ ਲੋਕਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੁਚੇਤ ਹੋਣਾ ਪਵੇਗਾ ਅਤੇ ਇਨ੍ਹਾਂ ਦੇ ਅੰਦਰ ਛੁਪੀ ਮੈਲ ਨੂੰ ਪਛਾਨਣਾ ਪਵੇਗਾਕੀ ਇਨ੍ਹਾਂ ਦਾ ਮੁੱਖ ਮਕਸਦ ਸਾਨੂੰ ਲੁੱਟਣਾ ਤੇ ਕੁੱਟਣਾ ਹੀ ਰਹਿ ਗਿਆ ਹੈ?

ਅੱਜ ਦੇ ਸਮੇਂ ਵਿੱਚ ਇਨ੍ਹਾਂ ਅਖੌਤੀ ਰਾਜਸੀ ਨੇਤਾਵਾਂ ਅੰਦਰ ਦੇਸ਼ ਲਈ ਕੁਝ ਵੀ ਕਰਨ ਦੀ ਭਾਵਨਾ ਨਜ਼ਰ ਨਹੀਂ ਆ ਰਹੀਜੇਕਰ ਇਨ੍ਹਾਂ ਅੰਦਰ ਦੇਸ਼ ਪ੍ਰਤੀ ਪਿਆਰ ਜਾਂ ਦੇਸ਼ ਭਗਤੀ ਦੀ ਭਾਵਨਾ ਹੁੰਦੀ ਤਾਂ ਆਏ ਦਿਨ ਨਿੱਤ ਨਵੇਂ ਘੁਟਾਲੇ ਨਾ ਸਾਹਮਣੇ ਆਉਂਦੇਜੇਕਰ ਘੁਟਾਲਿਆਂ ਦੇ ਨਾਮ ਲਿਖਣ ਲੱਗ ਜਾਈਏ ਤਾਂ ਇਨ੍ਹਾਂ ਦੀ ਸੂਚੀ ਬਹੁਤ ਲੰਬੀ ਹੋ ਜਾਣੀ ਹੈਇਨ੍ਹਾਂ ਨੇ ਤਾਂ ਦੇਸ਼ ਲਈ ਸ਼ਹੀਦ ਹੋਏ ਸ਼ਹੀਦਾਂ ਦੇ ਤਬੂਤਾਂ ਵਿੱਚ ਵੀ ਘੁਟਾਲਾ ਕੀਤਾ ਹੈ, ਇਹ ਨੇਤਾ ਆਮ ਲੋਕਾਂ ਦੇ ਕਿੱਥੋਂ ਮਿੱਤ ਹੋਣਗੇਇਸ ਦੇਸ਼ ਨੂੰ ਜੇਕਰ ਲੋਕਤੰਤਰੀ ਨਾ ਕਹਿ ਕੇ ਘੁਟਾਲਿਆਂ ਦਾ ਦੇਸ਼ ਕਹਿ ਲਿਆ ਜਾਵੇ ਤਾਂ ਕੋਈ ਅੱਤਕਥਨੀ ਨਹੀਂ ਹੋਵੇਗੀ

ਦੇਸ਼ ਦੀ ਅਜ਼ਾਦੀ ਲਈ ਸ਼ਹੀਦ ਹੋਣ ਵਾਲੇ ਸ਼ਹੀਦਾਂ ਦੇ ਨਾਵਾਂ ’ਤੇ ਸਿਆਸੀ ਰੋਟੀਆਂ ਸੇਕਣ ਵਾਲੇ ਇਹ ਲੋਕ ਉਨ੍ਹਾਂ ਦੀ ਸੋਚ ਦੇ ਪਾਸਕੂ ਵੀ ਨਹੀਂ ਹਨਜਿਨ੍ਹਾਂ ਦੇਸ਼ ਭਗਤਾਂ ਨੇ ਆਪਣੇ ਭਾਰਤ ਅੰਦਰੋਂ ਗੋਰਿਆਂ ਲੋਕਾਂ ਨੂੰ ਭਜਾਉਣ ਲਈ ਆਪਣੀ ਜਾਨ ਦੀ ਬਾਜ਼ੀ ਤੱਕ ਲਗਾ ਦਿੱਤੀ, ਅੱਜ ਉਸੇ ਦੇਸ਼ ਦੇ ਕਾਲੇ ਲੋਕ, ਦੇਸ਼ ਨੂੰ ਅੰਦਰੋਂ ਘੁਣ ਵਾਂਗ ਖਾ ਰਹੇ ਹਨਅੱਜ ਦੇ ਇਨ੍ਹਾਂ ਲੀਡਰਾਂ ਤੋਂ ਅੰਗਰੇਜ਼ ਸੌ ਦਰਜੇ ਚੰਗੇ ਸਨ, ਜਿਨ੍ਹਾਂ ਨੇ ਜੇਕਰ ਦੇਸ਼ ਨੂੰ ਲੁੱਟਿਆ ਵੀ ਹੈ ਤਾਂ ਦੇਸ਼ ਦੀ ਤਰੱਕੀ ਲਈ ਬਣਦਾ ਯੋਗਦਾਨ ਵੀ ਪਾਇਆ ਹੈਉਨ੍ਹਾਂ ਵੱਲੋਂ ਦੇਸ਼ ਦੀ ਤਰੱਕੀ ਲਈ ਪਾਏ ਯੋਗਦਾਨ ਦੀਆਂ ਕਾਫੀ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨਜੇਕਰ ਨਹਿਰਾਂ ਜਾਂ ਦਰਿਆਵਾਂ ’ਤੇ ਬਣਾਏ ਪੁਲਾਂ ਦੀ ਹੀ ਗੱਲ ਕੀਤੀ ਜਾਵੇ ਤਾਂ ਅੰਗਰੇਜ਼ਾਂ ਦੇ ਚੂਨੇ ਨਾਲ ਬਣਾਏ ਪੁਲ ਆਪਣੀ ਮਿਆਦ ਤੋਂ ਬਾਅਦ ਵੀ ਟਿਕੇ ਖੜ੍ਹੇ ਹਨਅੱਜ ਦੇ ਅਜ਼ਾਦ ਭਾਰਤ ਦੇ ਲੋਕਾਂ ਦੇ ਬਣਾਏ ਪੁਲ, ਬਣਨ ਤੋਂ ਪਹਿਲਾਂ ਹੀ ਡਿੱਗ ਜਾਂਦੇ ਹਨਹੋਰ ਵੀ ਅਨੇਕਾਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨਸਾਡੇ ਲੋਕਾਂ ਅੰਦਰ ਭ੍ਰਿਸ਼ਟਾਚਾਰ ਇਸ ਕਦਰ ਘਰ ਗਿਆ ਹੈ ਕਿ ਅਸੀਂ ਦੇਸ਼ ਲਈ ਨਹੀਂ ਆਪਣੇ ਬਾਰੇ ਹੀ ਸੋਚਦੇ ਹਾਂਇਸ ਸੌੜੀ ਸੋਚ ਕਾਰਨ ਹੀ ਦੇਸ਼ ਦਾ ਮਾੜਾ ਹਾਲ ਹੋ ਰਿਹਾ ਹੈ

ਹੁਣ ਚੋਣਾਂ ਦੇ ਨਜ਼ਦੀਕ ਆ ਕੇ ਇਹ ‘ਛੜੱਪ ਨੇਤਾ’ ਆਮ ਲੋਕਾਂ ਨੂੰ ਬੁੱਧੂ ਹੀ ਸਮਝਦੇ ਹਨਜਦੋਂ ਇਨ੍ਹਾਂ ਦਾ ਜੀਅ ਕੀਤਾ, ਇੱਕ ਪਾਰਟੀ ਤੋਂ ਦੂਜੀ ਪਾਰਟੀ ਵਿੱਚ ਚਲੇ ਗਏ, ਜਦੋਂ ਜੀਅ ਕੀਤਾ ਫਿਰ ਪਹਿਲੀ ਪਾਰਟੀ ਵਿੱਚ ਆ ਗਏਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਹ ਇੰਨੇ ਬੇਸ਼ਰਮ ਕਿਉਂ ਹਨ? ਇਹੀ ਨੇਤਾ ਜਿਹੜੇ ਕੁਝ ਦਿਨ ਪਹਿਲਾਂ ਲੋਕਾਂ ਸਾਹਮਣੇ ਜਾ ਕੇ ਦੂਜੀ ਪਾਰਟੀ ਨੂੰ ਬੁਰੀ ਤਰ੍ਹਾਂ ਭੰਡ ਰਹੇ ਹੁੰਦੇ ਹਨ, ਅੱਜ ਉਸੇ ਪਾਰਟੀ ਵਿੱਚ ਸ਼ਾਮਲ ਹੋ ਕੇ ਉਸਦਾ ਗੁਣਗਾਣ ਕਰਦੇ ਨਹੀਂ ਥੱਕਦੇਇਹੋ ਜਿਹੇ ਨੇਤਾਵਾਂ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਨਾਲ ਕੋਈ ਸਰੋਕਾਰ ਨਹੀਂ ਹੁੰਦਾ, ਉਨ੍ਹਾਂ ਨੂੰ ਮਤਲਬ ਤਾਂ ਸਿਰਫ ਟਿਕਟ ਲੈਣ ਤੱਕ ਦਾ ਹੀ ਹੁੰਦਾ ਹੈਜੇਕਰ ਟਿਕਟ ਮਿਲ ਗਈ ਤਾਂ ਉਹ ਪਾਰਟੀ ਚੰਗੀ, ਨਹੀਂ ਤਾਂ ਚਲੋ ਦੂਜੀ ਪਾਰਟੀ ਵਿੱਚਇਨ੍ਹਾਂ ਨੇਤਾਵਾਂ ਨੂੰ ਉਮਰ ਦਾ ਕੋਈ ਲਿਹਾਜ਼ ਨਹੀਂ, ਇਨ੍ਹਾਂ ਨੂੰ ਟਿਕਟ ਮਿਲਣੀ ਜਰੂਰੀ ਹੈ, ਚਾਹੇ ਲੱਤਾਂ ਕਬਰਾਂ ਵਿੱਚ ਹੀ ਕਿਉਂ ਨਾ ਹੋਣਜਿਨ੍ਹਾਂ ਕੋਲ ਹੱਦੋਂ ਵੱਧ ਪੈਸਾ ਹੈ, ਉਹ ਪੈਸੇ ਦੇ ਜੋਰ ਨਾਲ ਟਿਕਟ ਲੈਂਦੇ ਹਨਇਹੋ ਜਿਹੇ ਕੁਰਸੀ ਦੇ ਭੁੱਖੇ ਸਿਆਸੀ ਨੇਤਾ ਚੰਗੇ ਨੇਤਾਵਾਂ ਜਾਂ ਸਮਾਜ ਸੁਧਾਰਕਾਂ ਨੂੰ ਕਿਵੇਂ ਮੂਹਰੇ ਆਉਂਦਾ ਸਹਿਣ ਕਰ ਲੈਣਗੇਇਨ੍ਹਾਂ ਨੇਤਾਵਾਂ ਦਾ ਕੰਮ ਤਾਂ ਆਮ ਜਨਤਾ ਨੂੰ ਮੂਰਖ ਬਣਾਉਣਾ ਹੈਉਸ ਤੋਂ ਵੱਡੇ ਮੂਰਖ ਅਸੀਂ ਹਾਂ, ਜਿਹੜੇ ਇਹੋ ਜਿਹੇ ਨੇਤਾਵਾਂ ਨੂੰ ਫਿਰ ਮੂੰਹ ਲਾਉਂਦੇ ਹਾਂਟਰਾਲੀਆਂ ਭਰ ਭਰ ਲੋਕਾਂ ਨੂੰ ਇਕੱਠੇ ਕਰਕੇ ਇਨ੍ਹਾਂ ਦੀਆਂ ਰੈਲੀਆਂ ਵਿੱਚ ਲੈ ਕੇ ਜਾਂਦੇ ਹਾਂ ਅਤੇ ਇਨ੍ਹਾਂ ਦੇ ਲੋਕ ਭਰਮਾਊ ਜੁਮਲੇ ਸੁਣਦੇ ਹਾਂ

ਹੁਣ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਇਨ੍ਹਾਂ ਮੌਕਾਪ੍ਰਸਤ ਨੇਤਾਵਾਂ ਖਿਲਾਫ ਇੱਕਮੁੱਠ ਹੋ ਜਾਣ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਣਇਨ੍ਹਾਂ ਨੂੰ ਪਤਾ ਲੱਗ ਸਕੇ ਕਿ ਦੇਸ਼ ਦੇ ਮਿਹਨਤਕਸ਼ ਲੋਕਾਂ ਨੂੰ ਹੁਣ ਮੂਰਖ ਬਣਾਉਣਾ ਅਸਾਨ ਨਹੀਂ ਰਿਹਾਪੰਜਾਬ ਇੱਕ ਨਵੀਂ ਕ੍ਰਾਂਤੀ ਵੱਲ ਕਦਮ ਤਾਂ ਹੀ ਪੁੱਟੇਗਾ ਜੇਕਰ ਪੰਜਾਬ ਦੇ ਲੋਕ ਇਸ ਵਾਰ ਸੁਚੇਤ ਹੋ ਕੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਗੇ

*****

(519)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)