RameshSethi7ਸ਼ਾਮੀ ਸਾਢੇ ਕੁ ਚਾਰ ਵਜੇ ... ਨੌਜਵਾਨ ਨੇ ਆਣ ਬੂਹਾ ਖੜਕਾਇਆ ...
(25 ਨਵੰਬਰ 2016)

 

ਸਾਹਿਤ ਕੋਈ ਨਵਾਂ ਵਿਸ਼ਾ ਨਹੀਂਸਦੀਆ ਤੋਂ ਹੀ ਸਾਹਿਤ ਲਿਖਿਆ ਜਾ ਰਿਹਾ ਹੈਚੰਗਾ ਸਾਹਿਤ ਅਤੇ ਚੰਗੇ ਪਾਠਕ ਹੀ ਸਮੇਂ ਦੀ ਮੰਗ ਹੈ ਕਿਉਂਕਿ ਸਾਹਿਤ ਦਾ ਪਾਠਕ ਨਾਲ ਗੂੜ੍ਹਾ ਰਿਸ਼ਤਾ ਹੈਜਿਵੇਂ ਚੰਗੇ ਵਕਤਾ ਦੀ ਕਦਰ ਚੰਗਾ ਸਰੋਤਾ ਹੀ ਕਰਦਾ ਹੈ, ਉਸੇ ਤਰ੍ਹਾਂ ਹੀ ਸਾਹਿਤ ਦੇ ਅਸਲੀ ਕਦਰਦਾਨ ਉਸਦੇ ਪਾਠਕ ਹਨਪਾਠਕਾਂ ਦੀਆਂ ਵੀ ਕਈ ਕਿਸਮਾਂ ਹੁੰਦੀਆਂ ਹਨਕਈ ਪਾਠਕ ਘੱਟ ਅਤੇ ਅਲੋਚਕ ਵੱਧ ਹੁੰਦੇ ਹਨਕਈ ਪਾਠਕ ਸਿਰਫ ਲੇਖਕ ਦਾ ਨਾਂ ਵੇਖਕੇ ਹੀ ਰਚਨਾ ਨੂੰ ਪੜ੍ਹਦੇ ਹਨਕਈ ਪਾਠਕ ਰਚਨਾ ਦੀ ਗਹਿਰਾਈ ਤੱਕ ਜਾਂਦੇ ਹਨਇਹਨਾਂ ਵਿੱਚ ਕਈ ਜਨੂੰਨੀ ਪਾਠਕ ਵੀ ਹੁੰਦੇ ਹਨਉਹਨਾਂ ਨੂੰ ਰਚਨਾ ਨਹੀਂ, ਲੇਖਕ ਚੰਗਾ ਲੱਗਦਾ ਹੈਆਮ ਤੌਰ ’ਤੇ ਹਰ ਪਾਠਕ ਹੀ ਲੇਖਕ ਨਾਲ ਰੂਬਰੂ ਹੋਣਾ ਚਾਹੁੰਦਾ ਹੈਲੇਖਕ ਵੀ ਗੋਸ਼ਟੀਆਂ ਦਾ ਆਯੋਜਨ ਕਰਕੇ ਪਾਠਕਾਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਹਨਪਰ ਇਹਨਾਂ ਗੋਸ਼ਟੀਆਂ ਵਿੱਚ ਆਮ ਪਾਠਕਾਂ ਨੂੰ ਇਹ ਮੌਕਾ ਨਹੀਂ ਮਿਲਦਾ, ਸਗੋਂ ਪੇਸ਼ੇਵਰ ਲੇਖਕ ਅਤੇ ਅਲੋਚਕ ਹੀ ਭਾਗ ਲੈਂਦੇ ਹਨ

ਅਕਸਰ ਹੀ ਬਹੁਤ ਸਾਰੇ ਪਾਠਕਾਂ ਦੇ ਫੋਨ ਆਉਂਦੇ ਹਨ ਜੋ ਨਿੱਜੀ ਰੂਪ ਵਿੱਚ ਮਿਲਣਾ ਚਾਹੁੰਦੇ ਹਨ, ਪਰ ਕੁਝ ਮਜਬੂਰੀਆਂਦੂਰੀਆਂ ਕਰਕੇ ਮਿਲ ਨਹੀਂ ਸਕਦੇਇਸੇ ਕੜੀ ਵਿੱਚ ਇਕ ਦਿਨ ਫੋਨ ਆਇਆ, “ਹੈਲੋ ਸਰ ਜੀ, ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਤੇ ਤੁਹਾਡੀਆਂ ਕਿਤਾਬਾਂ ਵੀ ਖਰੀਦਣੀਆਂ ਹਨਕੀ ਮੈਂ ਤੁਹਾਨੂੰ ਮਿਲ ਸਕਦਾ ਹਾਂ?”

ਅਚਾਨਕ ਆਏ ਇਸ ਫੋਨ ਤੇ ਉਹ ਇੱਕੋ ਸਾਹ ਹੀ ਇੰਨਾ ਕੁਝ ਕਹਿ ਗਿਆ”ਹਾਂ, ਹਾਂ, ਕਿਉਂ ਨਹੀਂਜਦੋਂ ਮਰਜ਼ੀ ਆ ਜਾਇਓਪਰ ਤੁਸੀਂ ਕਿੱਥੋਂ ਬੋਲਦੇ ਹੋ? ਤੇ ਕੀ ਕਰਦੇ ਹੋ?” ਮੈਂ ਜਾਣਕਾਰੀ ਲਈ ਪੁੱਛਿਆ

ਸਰ, ਮੈਂ ਚੌਵੀ ਕੁ ਸਾਲਾਂ ਦਾ ਹਾਂ ਤੇ ਅਜੇ ਪੜ੍ਹਾਈ ਕਰ ਰਿਹਾ ਹਾਂਤੁਹਾਡੇ ਨੇੜੇ ਦੇ ਸ਼ਹਿਰ ਬਠਿੰਡਾ ਦਾ ਵਾਸੀ ਹਾਂਮੈਨੂੰ ਸਾਹਿਤ ਪੜ੍ਹਨ ਦਾ ਬਹੁਤ ਸ਼ੌਕ ਹੈਮੈਂ ਤੁਹਾਡੀ ਹਰ ਰਚਨਾ, ਚਾਹੇ ਉਹ ਪ੍ਰਿੰਟ ਮੀਡੀਆ ਵਿਚ ਛਪੀ ਹੋਵੇ ਚਾਹੇ ਸੋਸ਼ਲ ਮੀਡੀਏ ਵਿੱਚ, ਜਰੂਰ ਪੜ੍ਹਦਾ ਹਾਂ ਸਰ ਜੀ, ਤੁਹਾਡੀਆਂ ਕਿਤਾਬਾਂ ਤਾਂ ਮੈਨੂੰ ਸ਼ਾਇਦ ਬਠਿੰਡੇ ਤੋਂ ਵੀ ਮਿਲ ਜਾਣਗੀਆਂ ਪਰ ਸਰ ਮੈਂ ਤੁਹਾਡੇ ਨਾਲ ਰੂ ਬ ਰੂ ਹੋਣਾ ਚਾਹੁੰਦਾ ਹਾਂ” ਉਸ ਨੇ ਵਿਸਥਾਰ ਨਾਲ ਦੱਸਿਆ

ਚੰਗਾ, ਸ਼ਾਮੀ ਚਾਰ ਵਜੇ ਤੋਂ ਬਾਅਦ ਘਰ ਆ ਜਾਵੀਂ

“ਮਿਹਰਬਾਨੀ ਸਰ। ਸ਼ੁਕਰੀਆ, ਬਹੁਤ ਸ਼ੁਕਰੀਆ” ਉਸਦਾ ਫੋਨ ’ਤੇ ਵਾਰ ਵਾਰ ‘ਸ਼ੁਕਰੀਆ’ ਕਹਿਣਾ ਉਸ ਦੀ ਖੁਸ਼ੀ ਜ਼ਾਹਿਰ ਕਰ ਰਿਹਾ ਸੀ

ਗੱਲ ਮੇਰੀ ਸਮਝ ਤੋਂ ਬਾਹਰ ਸੀਅੱਜ ਦਾ ਨੌਜਵਾਨ ਤਾਂ ਸਾਹਿਤ ਵੱਲ ਬਹੁਤ ਘੱਟ ਰੁਚੀ ਲੈਂਦਾ ਹੈਦੋ ਪੇਜ ਪੜ੍ਹਨ ਤੋਂ ਕਤਰਾਉਣ ਵਾਲੀ ਇਸ ਅਜੋਕੀ ਪੀੜ੍ਹੀ ਦੀ ਸਾਹਿਤ ਵੱਲ ਇੰਨੀ ਦਿਲਚਸਪੀ, ਮੇਰੀ ਸੋਚ ਦਾ ਵਿਸ਼ਾ ਸੀਕੋਈ ਗੱਲ ਹੋਰ ਨਾ ਹੋਵੇ? ਉਸ ਦਾ ਮਕਸਦ ਕੁਝ ਹੋਰ ਵੀ ਹੋ ਸਕਦਾ ਹੈਦਿਮਾਗ ਹਰ ਪਾਸੇ ਘੁੰਮ ਰਿਹਾ ਸੀ

ਸ਼ਾਮੀ ਸਾਢੇ ਕੁ ਚਾਰ ਵਜੇ ਅੱਲੜ੍ਹ ਉਮਰ ਦੇ ਨੌਜਵਾਨ ਨੇ ਆਣ ਬੂਹਾ ਖੜਕਾਇਆਵੇਖਣ ਤੇ ਉਹ ਨੌਜਵਾਨ ਜਿੰਨਾ ਸਾਊ ਦਿਸਦਾ ਸੀ, ਉੰਨੀ ਹੀ ਉਸਦੀ ਬੋਲਬਾਣੀ ਵਧੀਆ ਸੀ

ਅੰਕਲ ਵਿਸਕੀ ਕਿੱਥੇ ਹੈ?” ਉਸਨੇ ਆਉਂਦੇ ਹੀ ਮੇਰੇ ਬੇਟੇ ਦੇ ਪਾਲਤੂ ਬਾਰੇ ਪੁੱਛਿਆਉਸ ਨੌਜਵਾਨ ਨੇ ਮੇਰੇ ਬਾਰੇ ਹੀ ਨਹੀਂ, ਮੇਰੇ ਪੂਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਹੋਈ ਸੀਇੰਨਾ ਹੀ ਨਹੀਂ, ਉਸਨੂੰ ਮੇਰੇ ਬੱਚਿਆਂ ਅਤੇ ਕਰੀਬੀ ਰਿਸ਼ਤੇਦਾਰਾਂ ਦੇ ਨਾਮ ਵਗੈਰਾ ਵੀ ਪਤਾ ਸਨਮੇਰੀ ਜਨਮ ਤਰੀਖ, ਸ਼ਾਦੀ ਦੀ ਸਾਲਗਿਰਾਹ ਅਤੇ ਸਿਲਵਰ ਜੁਬਲੀ ਦੀ ਵੀ ਜਾਣਕਾਰੀ ਸੀਉਸਨੇ ਮੇਰੀ ਹਰ ਕਹਾਣੀ, ਲੇਖ ਬੜੇ ਗਹੁ ਪੜ੍ਹਿਆ ਹੋਇਆ ਸੀ, ਭਾਵੇਂ ਉਹ ਕਿਸੇ ਵੀ ਅਖਬਾਰ, ਰਿਸਾਲੇ ਜਾ ਸੋਸ਼ਲ ਸਾਈਟ ’ਤੇ ਛਪਿਆ ਸੀਉਸ ਨੇ ਮੇਰੇ ਨਾਲ ਮੇਰੀਆਂ ਕਹਾਣੀਆਂ ਬਾਰੇ ਖੁੱਲ੍ਹ ਕੇ ਚਰਚਾ ਕੀਤੀਚਾਹੇ ਉਹ ਅੱਲੜ ਉਮਰ ਦਾ ਮੁੰਡਾ ਜਿਹਾ ਸੀ ਤੇ ਮੇਰੇ ਬੇਟਿਆਂ ਨਾਲੋਂ ਵੀ ਛੋਟਾ,ਪਰ ਉਸ ਨਾਲ ਹੋਈ ਚਰਚਾ ਕਿਸੇ ਸਾਹਿਤਿਕ ਗੋਸ਼ਟੀ ਤੋਂ ਘੱਟ ਨਹੀਂ ਸੀਇਸ ਚਰਚਾ ਵਿੱਚ ਭਾਗ ਲੈਣ ਵਾਲਾ ਵੀ ਇੱਕੋ ਸ਼ਖਸ ਸੀ ਪਰ ਇਹ ਚਰਚਾ ਕਿਸੇ ਵੀ ਪੱਖੋਂ ਘੱਟ ਨਹੀਂ ਸੀਸੱਭ ਤੋ ਵੱਡੀ ਗੱਲ ਜੋ ਮੈਂ ਨੋਟ ਕੀਤੀ, ਉਸ ਦੇ ਚਿਹਰੇ ’ਤੇ ਚਮਕ ਸੀ ਅਤੇ ਖੁਸ਼ੀ ਨਾਲ ਚਿਹਰਾ ਦਗ ਰਿਹਾ ਸੀਉਸ ਨੂੰ ਖੁਸ਼ੀ ਇਹ ਸੀ ਕਿ ਜਿਸ ਲੇਖਕ ਨੂੰ ਉਹ ਪੜ੍ਹਦਾ ਹੈ ਉਹ ਉਸਦੇ ਸਾਹਮਣੇ ਬੈਠਾ ਹੈ ਤੇ ਉਸ ਨਾਲ ਹੀ ਉਹ ਰੂ ਬ ਰੂ ਹੋ ਰਿਹਾ ਸੀਮੈਨੂੰ ਇਹ ਖੁਸ਼ੀ ਸੀ ਕਿ ਮੈਨੂੰ ਮਿਲਕੇ ਕਿਸੇ ਨੂੰ ਬੇਇੰਤਹਾ ਖੁਸ਼ੀ ਹੋ ਰਹੀ ਹੈਮੇਰੇ ਲਈ ਇੰਨਾ ਕਾਫੀ ਸੀਇਹ ਸਵਾ ਕੁ ਘੰਟੇ ਦੀ ਗੋਸ਼ਟੀ ਇਕ ਚਾਹ ਦੇ ਕੱਪ ਨਾਲ ਹੀ ਖਤਮ ਹੋ ਗਈਮੇਰੀਆਂ ਲਿਖੀਆਂ ਕਿਤਾਬਾਂ ਦੇ ਸੈੱਟ ਨੂੰ ਪ੍ਰਾਪਤ ਕਰਕੇ ਉਹ ਬਾਗੋਬਾਗ ਹੋ ਗਿਆ

ਇਸ ਮਿਲਣੀ ਜਾਂ ਗੋਸ਼ਟੀ ਦਾ ਮੈਨੂੰ ਇੱਕ ਉਸਾਰੂ ਪੱਖ ਨੌਜਵਾਨਾਂ ਵਿੱਚ ਸਾਹਿਤ ਪੜ੍ਹਨ ਦੀ ਰੁਚੀ ਦਾ ਮੁੜ ਤੋਂ ਸੁਰਜੀਤ ਹੋਣਾ ਲੱਗਿਆਬੀਤੇ ਕਈ ਸਾਲਾਂ ਤੋਂ ਇਹੀ ਨੌਜਵਾਨ ਵਰਗ ਸਾਹਿਤ ਤੋਂ ਕੋਹਾਂ ਦੂਰ ਹੋ ਗਿਆ ਸੀਕਾਸ਼ ਹਰ ਅੱਲ੍ਹੜ ਉਮਰ ਦੇ ਨੌਜਵਾਨ ਵਿਚ ਸਾਹਿਤ ਦਾ ਇੰਨਾ ਹੀ ਜਨੂੰਨ ਹੋਵੇ ਤਾਂ ਹੀ ਚੰਗੇ ਸਾਹਿਤ ਦੀ ਸਮਾਜ ਵਿੱਚ ਵੁੱਕਤ ਪਵੇਗੀ

*****

(507)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਰਮੇਸ਼ ਸੇਠੀ ਬਾਦਲ

ਰਮੇਸ਼ ਸੇਠੀ ਬਾਦਲ

Phone: (91 - 98766 - 27233)
Email: (rameshsethibadal@gmail)