AmarjitBabbri7“ਵੇਖੋ, ਅੱਜ ਦੇ ਮੁਤੱਸਵੀ ਲੋਕ ਅਵਾਰਾ ਗਊਆਂ ਨੂੰ ਵੀ ਮਾਂ ਦਾ ਦਰਜਾ ਦੇਈ ਜਾ ਰਹੇ ਹਨ ਤੇ ਮੱਝ ਨੂੰ ਚਾਚੀ, ਮਾਸੀ ਜਾਂ ਤਾਈ ਦਾ ਦਰਜਾ ਵੀ ਨਹੀਂ ਦਿੱਤਾ ਜਾ ਰਿਹਾ ...
(18 ਅਕਤੂਬਰ 2016)


ਇਕ ਦਿਨ ਸਵੇਰੇ ਸਵੇਰੇ ਚੰਦੂ ਭੱਜਿਆ ਭੱਜਿਆ ਆਇਆ ਤੇ ਕਹਿਣ ਲੱਗਾ, “ਸਾਹਿਬ ਜੀਵੇਖੋ, ਇਹ ਵੀਡੀਉ ਰਾਤ ਹੀ ਕਿਸੇ ਨੇ ਵੱਟਸਐਪ ’ਤੇ ਪਾਈ ਹੈ ਬੜੀ ਦਰਦਨਾਕ ਅਤੇ ਦਿਲ ਕੰਬਾਉਣ ਵਾਲੀ ਵੀਡੀਉ ਹੈ ਸਾਹਿਬ ਜੀ

ਵੀਡੀਉ ਵਿਚ ਇਕ ਭੀੜਭਾੜ ਵਾਲੇ ਬਜ਼ਾਰ ਵਿਚ ਦੋ ਢੱਟੇ ਲੜਾਈ ਲਈ ਤਿਆਰ ਖੜ੍ਹੇ ਹਨ ਅਤੇ ਇਕ ਆਦਮੀ ਉਨ੍ਹਾਂ ਨੂੰ ਸੋਟੀਆਂ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਤਮਾਸ਼ਬੀਨ ਲੋਕ ਆਪਣੇ ਆਪਣੇ ਮੋਬਾਇਲ ਫੋਨ ’ਤੇ ਉਨ੍ਹਾਂ ਦੀ ਵੀਡੀਉ ਬਣਾ ਰਹੇ ਹਨ ਸੋਟੀਆਂ ਮਾਰਨ ਵਾਲਾ ਨੌਜਵਾਨ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਢੱਠਿਆਂ ਦੇ ਭਿੜਨ ਲਈ ਜੁੜੇ ਸਿਰ ਕਿਵੇਂ ਨਾ ਕਿਵੇਂ ਅੱਡ ਹੋ ਜਾਣ

ਇੰਨੇ ਨੂੰ ਦੋਵਾਂ ਢੱਟਿਆਂ ਵਿਚ ਪਤਾ ਨਹੀਂ ਕਿੱਥੋਂ ਜੋਸ਼ ਆਉਂਦਾ ਹੈ ਕਿ ਤਕੜਾ ਢੱਟਾ ਮਾੜੇ ਨੂੰ ਪਿਛਾਂਹ ਨੂੰ ਪੂਰੇ ਜੋਰ ਨਾਲ ਧੱਕਦਾ ਹੈ ਤੇ ਮਾੜੇ ਦੇ ਪੈਰ ਉੱਖੜ ਜਾਂਦੇ ਹਨ ਤੇ ਉਹ ਜਦ ਸਿੱਧਾ ਹੋ ਕੇ ਭੱਜਣ ਲਗਦਾ ਹੈ ਤਾਂ ਦੋਵੇਂ ਢੱਠੇ ਇਕ ਬਦਨਸੀਬ ਨੌਜਵਾਨ ਦੇ ਸਕੂਟਰ ਨੂੰ ਲਿਤਾੜਦੇ ਭੱਜ ਜਾਂਦੇ ਹਨ

ਸਕੂਟਰ ਸਵਾਰ ਨੌਜਵਾਨ ਸਿਰ ਪਰਨੇ ਸੜਕ ਤੇ ਡਿੱਗਦੇ ਸਾਰ ਹੀ ਤੜਫਣਾ ਸ਼ੁਰੂ ਕਰ ਦਿੰਦਾ ਹੈ ਤੇ ਉਸਦੀ ਕੰਨਪਟੀ ਵਿੱਚੋਂ ਖੂਨ ਦੀ ਧਾਰ ਵਗਣੀ ਸ਼ੁਰੂ ਹੋ ਜਾਂਦੀ ਹੈ ਤੇ ਵੇਖਦਿਆਂ ਹੀ ਵੇਖਦਿਆਂ ਉਹ ਪ੍ਰਾਣ ਤਿਆਗ ਦਿੰਦਾ ਹੈ ਤਮਾਸ਼ਬੀਨ ਉਸੇ ਤਰ੍ਹਾਂ ਨਿਰੰਤਰ ਉਸਦੀ ਵੀਡੀਉ ਬਣਾਈ ਜਾ ਰਹੇ ਹਨ ਪਲ ਵਿਚ ਹੀ ਇਹ ਢੱਟੇ ਇਕ ਨੌਜਵਾਨ ਲਈ ਕਾਲ ਦਾ ਰੂਪ ਧਾਰ ਲੈਂਦੇ ਹਨ ਅਜਿਹੀਆਂ ਅਨੇਕਾਂ ਘਟਨਾਵਾਂ ਹਰ ਰੋਜ਼ ਪੰਜਾਬ ਦੇ ਸ਼ਹਿਰਾਂ ਕਸਬਿਆਂ ਅਤੇ ਪਿੰਡਾਂ ਵਿਚ ਅਵਾਰਾ ਪਸ਼ੂਆਂ ਕਾਰਨ ਵਾਪਰਦੀਆਂ ਹਨ। ਸਭ ਲੋਕ ਮੂਕ ਦਰਸ਼ਕ ਬਣ ਕੇ ਅਜਿਹੇ ਵਰਤਾਰੇ ਵੇਖੀ ਜਾ ਰਹੇ ਹਨ

ਵੀਡੀਉ ਵਿਖਾ ਕੇ ਚੰਦੂ ਬੜੇ ਦੁੱਖ ਅਤੇ ਮਾਯੂਸੀ ਨਾਲ ਮੇਰੇ ਪ੍ਰਤੀਕਰਮ ਦੀ ਉਡੀਕ ਕਰਨ ਲੱਗਾ ਚੰਦੂ, ਅਸਲ ਵਿਚ ਚੰਦ ਸਿੰਘ, ਸਾਬਕਾ ਫੌਜੀ ਹੈ ਜੋ ਕਿਸੇ ਪ੍ਰਾਈਵੇਟ ਅਦਾਰੇ ਵਿਚ ਗਾਰਡ ਦਾ ਕੰਮ ਕਰਦਾ ਹੈ ਅਤੇ ਮੇਰਾ ਚੰਗਾ ਮਿਲਣ ਵਾਲਾ ਹੈ ਮੇਰੀ ਉਦਾਸੀ ਨੂੰ ਭਾਂਪਦਿਆਂ ਉਹ ਕਹਿਣ ਲੱਗਾ:

ਸਾਹਿਬ ਜੀ, ਜਦ ਮੈਂ ਛੋਟਾ ਹੁੰਦਾ ਸੀ ਉਦੋਂ ਮੇਰੇ ਬਾਪੂ ਜੀ ਘਰ ਵਿਚ ਲਵੇਰਾ ਰੱਖਦੇ ਸਨ। ਸਾਡੇ ਘਰ ਬਾਰਾਂ ਮਹੀਨੇ ਦੁੱਧ ਲਈ ਇਕ ਮੱਝ ਰਹਿੰਦੀ ਸੀ ਅਸੀਂ ਕਦੇ ਦੁੱਧ ਮੁੱਲ ਨਹੀਂ ਖਰੀਦਿਆ ਸੀ। ਮੇਰੇ ਨਾਨਕੇ ਘਰ 7-8 ਮੱਝਾਂ ਸਨ ਅਤੇ ਸਾਡੇ ਕਿਸੇ ਵੀ ਰਿਸ਼ਤੇਦਾਰ ਨੇ ਕਦੇ ਗਾਂ ਨਹੀਂ ਪਾਲੀ ਸੀ - ਕਾਰਨ ਇਹ ਸੀ ਕਿ ਇਕ ਤਾਂ ਗਾਂ ਦੁੱਧ ਬਹੁਤ ਘੱਟ ਦਿੰਦੀ ਸੀ ਦੂਜਾ ਗਾਂ ਢੁੱਡ ਮਾਰਨ ਦੇ ਨਾਲ ਨਾਲ ਦੁੱਧ ਚੋਣ ਸਮੇਂ ਛੜ ਜਰੂਰ ਮਾਰਿਆ ਕਰਦੀ ਸੀ

ਸਾਡੇ ਮੁਹੱਲੇ ਵਿਚ ਜਿੰਨੇ ਵੀ ਘਰ ਸਨ ਚਾਹੇ ਉਹ ਜੱਟਾਂ ਦੇ, ਬਾਣੀਆ ਦੇ, ਮਿਸਤਰੀਆਂ ਦੇ ਜਾਂ ਖੱਤਰੀਆ ਦੇ ਸਨ, ਸਾਰਿਆਂ ਦੇ ਘਰਾਂ ਵਿਚ ਮੱਝਾਂ ਦਾ ਲਵੇਰਾ ਹੁੰਦਾ ਸੀ। ਸਿਰਫ ਇਕ ਖੱਤਰੀ ਪਟਵਾਰੀ ਅਤੇ ਇਕ ਬਾਣੀਆ ਦਾ ਹੀ ਘਰ ਸੀ ਜਿਨ੍ਹਾਂ ਨੇ ਗਾਂ ਰੱਖੀ ਹੋਈ ਸੀ ਸਾਹਿਬ ਜੀ, ਮੇਰੇ ਨਾਨਕੇ ਪਿੰਡ ਵੀ ਮੇਰੇ ਮਾਮੇ ਅਤੇ ਬਾਕੀ ਮੂੰਹ ਬੋਲੇ ਮਾਮਿਆਂ ਦੇ ਕੁਝ ਇਕ ਖਾਸ ਖਾਸ ਘਰਾਂ ਵਿਚ ਗਾਂ ਦੁੱਧ ਕਰਕੇ ਨਹੀਂ ਸਿਰਫ ਵੱਛੇ ਦੀ ਝਾਕ ਕਰਕੇ ਰੱਖੀ ਹੁੰਦੀ ਸੀ ਜੇਕਰ ਗਾਂ ਵੱਛਾ ਨਹੀਂ ਦਿੰਦੀ ਸੀ ਤਾਂ ਪੰਡਤਾਂ ਨੂੰ ਦਾਨ ਕਰ ਦਿੱਤੀ ਜਾਂਦੀ ਸੀ ਵੇਖੋ, ਅੱਜ ਦੇ ਮੁਤੱਸਵੀ ਲੋਕ ਅਵਾਰਾ ਗਊਆਂ ਨੂੰ ਵੀ ਮਾਂ ਦਾ ਦਰਜਾ ਦੇਈ ਜਾ ਰਹੇ ਹਨ ਤੇ ਮੱਝ ਨੂੰ ਚਾਚੀ, ਮਾਸੀ ਜਾਂ ਤਾਈ ਦਾ ਦਰਜਾ ਵੀ ਨਹੀਂ ਦਿੱਤਾ ਜਾ ਰਿਹਾ ਜਦ ਕਿ ਉਹ ਵੱਡੀ ਗਿਣਤੀ ਵਿਚ ਖਲਕਤ ਨੂੰ ਦੁੱਧ ਪਿਆਉਂਦੀ ਹੈ ਇਸ ਦੇ ਉਲਟ ਸਗੋਂ ਇਹ ਕਹਿ ਕੇ ਭੰਡਿਆ ਜਾ ਰਿਹਾ ਹੈ ਕਿ ਮੱਝ ਅੱਗੇ ਬੀਨ ਵਜਾਉਣੀ ਬੇਕਾਰ ਹੈ

ਪੁਰਾਣੇ ਸਮਿਆਂ ਵਿਚ ਖੇਤੀ ਬਲਦਾਂ ਨਾਲ ਕੀਤੀ ਜਾਂਦੀ ਸੀ ਇਸੇ ਲਈ ਵੱਛੇ ਵਾਲੀ ਗਾਂ ਦਾ ਸਤਿਕਾਰ ਕੀਤਾ ਜਾਦਾ ਸੀ ਸਾਹਿਬ ਜੀ, ਮਸ਼ੀਨੀ ਯੁਗ ਆਉਣ ਨਾਲ ਗਾਂ ਦੀ ਤਾਂ ਮੂਲੋਂ ਹੀ ਕਦਰ ਘੱਟ ਗਈ ਹੈ ਪਰ ਮੱਝ ਅੱਜ ਵੀ ਘਰਾਂ ਦੀ ਸ਼ਾਨ ਹੈ ਦੂਜਾ, ਵਲਾਇਤੀ ਗਊਆਂ ਨੇ ਵੀ ਦੇਸੀ ਗਊਆਂ ਦੀ ਕਦਰ ਘਟਾ ਦਿੱਤੀ ਹੈ, ਕਿਉਂਕਿ ਵਲੈਤੀ ਗਊਆਂ ਤੀਹ-ਤੀਹ, ਚਾਲੀ-ਚਾਲੀ ਲਿਟਰ ਦੁੱਧ ਦਿੰਦੀਆਂ ਹਨ ਤੇ ਦੇਸੀ ਸਿਰਫ ਲਗਭਗ ਦੋ ਲਿਟਰ ਇਹੀ ਕਾਰਨ ਹੈ ਕਿ ਦੇਸੀ ਅਤੇ ਫੰਡਰ ਵਲੈਤੀ ਗਊਆਂ ਨੂੰ ਲੋਕ ਸੋਟੀ ਮਾਰ ਕੇ ਘਰੋਂ ਕੱਢ ਦਿੰਦੇ ਹਨ, ਜੋ ਧਾਰਮਿਕ ਭਾਵਨਾਵਾਂ ਨਾਲ ਜੁੜੀਆਂ ਹੋਣ ਕਾਰਨ ਲੋਕਾਂ ਦੀ ਜਾਨ ਦਾ ਖੌਅ ਬਣਦੀਆਂ ਹਨ ਇਨ੍ਹਾਂ ਦੀ ਗਿਣਤੀ ਦਿਨ ਬਦਿਨ ਵਧਦੀ ਜਾ ਰਹੀ ਹੈ, ਜਿਸ ਕਾਰਨ ਇਨ੍ਹਾਂ ਤੋਂ ਪਿੰਡਾਂ ਦੇ ਕਿਸਾਨ ਅਤੇ ਸ਼ਹਿਰਾਂ ਦੇ ਲੋਕ ਬੇਹੱਦ ਪ੍ਰੇਸ਼ਾਨ ਹਨ। ਉੱਪਰੋਂ ਸਾਹਿਬ ਜੀ ਸਰਕਾਰ ਨੇ ਵੱਖ ਵੱਖ ਚੀਜਾਂ ਤੇ ਗਊ ਸੈੱਸ ਲਾਕੇ ਲੋਕਾਂ ਦਾ ਗੁਪਤ ਰੂਪ ਵਿਚ ਕਚੂਮਰ ਕੱਢਣਾ ਸ਼ੁਰੂ ਕਰ ਦਿੱਤਾ ਹੈ ਮੈਂ ਅਖਵਾਰ ਵਿਚ ਪੜ੍ਹਿਆ ਸੀ ਬਈ ਸਰਕਾਰ ਨੇ ਅੰਦਰ ਖਾਤੇ ਨਵੀਂ ਚਾਰ ਪਹੀਆਂ ਵਾਲੀ ਗੱਡੀ ’ਤੇ ਇਕ ਹਜ਼ਾਰ ਰੁਪਏ, ਦੋ ਪਹੀਆ ਵਾਹਨ ’ਤੇ ਪੰਜ ਸੌ ਰੁਪਏ, ਸੀਮੈਂਟ ਦੀ ਇਕ ਬੋਰੀ ’ਤੇ ਇਕ ਰੁਪਈਆਏ ਸੀ ਮੈਰਿਜ ਪੈਲਸ ਬੁੱਕ ਕਰਨ ’ਤੇ ਹਜਾਰ ਰੁਪਏ, ਨਾਨ ਏ ਸੀ ਮੈਰਿਜ ਪੈਲਸ ਬੁੱਕ ਕਰਨ ’ਤੇ ਪੰਜ ਸੌ ਰੁਪਏਅੰਗਰੇਜੀ ਸ਼ਰਾਬ ਦੀ ਬੋਤਲ ’ਤੇ ਦਸ ਰੁਪਏ ਦੇਸੀ ਸ਼ਰਾਬ ਦੀ ਬੋਤਲ ’ਤੇ ਪੰਜ ਰੁਪਏ ਅਤੇ ਬਿਜਲੀ ’ਤੇ ਦੋ ਪੈਸੇ ਪ੍ਰਤੀ ਯੂਨਿਟ ਗਊ ਸੈੱਸ ਲਗਾ ਕੇ ਚੁੱਪ ਚੁੱਪੀਤੇ ਲੋਕਾਂ ਦਾ ਖੂਨ ਪੀਣਾ ਸ਼ੁਰੂ ਕਰ ਦਿੱਤਾ ਹੈ ਇਸ ਤਰ੍ਹਾਂ ਇਕੱਠਾ ਕੀਤਾ ਜਾ ਰਿਹਾ ਕਰੋੜਾਂ ਰੁਪਈਆ ਸੰਗਤ ਦਰਸ਼ਨਾਂ ਰਾਹੀਂ ਪੰਚਾਂ ਸਰਪੰਚਾਂ ਨੂੰ ਵਿਕਾਸ ਦੇ ਨਾਮ ’ਤੇ ਰਿਸ਼ਵਤ ਵਜੋਂ ਵੰਡਿਆ ਜਾ ਰਿਹਾ ਹੈ, ਗਾਵਾਂ ਤੇ ਢੱਟੇ ਉਸੇ ਤਰ੍ਹਾਂ ਸੜਕਾਂ ਉੱਤੇ ਹਰਲ ਹਰਲ ਕਰਦੇ ਫਿਰਦੇ ਹਨ

ਸਾਹਿਬ ਜੀ, ਹਨੇਰ ਸਾਈਂ ਦਾ, ਸਰਕਾਰ ਉਨ੍ਹਾਂ ਤੋਂ ਵੀ ਗਊ ਸੈੱਸ ਦੇ ਨਾਮ ’ਤੇ ਪੈਸੇ ਇਕੱਠੇ ਕਰ ਰਹੀ ਹੈ ਜਿਨ੍ਹਾਂ ਦਾ ਗਊ ਨਾਲ ਦੂਰ ਦਾ ਵੀ ਵਾਹ ਵਾਸਤਾ ਨਹੀਂ ਹੈ ਤੇ ਉਨ੍ਹਾਂ ਤੋਂ ਵੀ ਪੈਸੇ ਉਗਰਾਹੀ ਜਾ ਰਹੀ ਹੈ ਜਿਨ੍ਹਾਂ ਦੇ ਜੀਆਂ ਨੂੰ ਗਾਂਵਾਂ ਤੇ ਢੱਟਿਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਇਕ ਪਾਸੇ ਅਖੌਤੀ ਗਊ ਭਗਤ ਮਰੀ ਗਊ ਦਾ ਚੰਮ ਲਾਹੁਣ ਵਾਲਿਆਂ ਦਾ ਚੰਮ ਉਧੇੜ ਰਹੇ ਹਨ ਦੂਜੇ ਪਾਸੇ ਸਰਕਾਰ ਗਊ ਸੈੱਸ ਲਾ ਕੇ ਲੋਕਾਂ ਦੀ ਉੰਨ ਲਾਹੀ ਜਾ ਰਹੀ ਹੈ। ਸਾਹਿਬ ਜੀ, ਕੁਝ ਨਾ ਕੁਝ ਤਾਂ ਕਰਨਾ ਚਾਹੀਦਾ ਹੈ। ਆਖਰ ਗਾਂ ਸਾਡੀ ਲਗਦੀ ਕੀ ਹੈਜਿਸ ਲਈ ਅਸੀਂ ਆਪਣੇ ਬੱਚਿਆਂ ਦੇ ਮੂੰਹ ਵਿੱਚੋਂ ਬੁਰਕੀ ਖੋਹ ਕੇ ਗਾਂ ਦੇ ਮੂੰਹ ਪਾਈਏ

*****

ਇਸ ਲੇਖ ਬਾਰੇ ਗੌਤਮ (ਚੰਡੀਗੜ੍ਹ) ਲਿਖਦੇ ਹਨ:

Amarjit Babris article “Akhar Gaan Sadi lagdi kee hai” is very good and relevant. We have to be rational and scientific in our thinking. We must shed Hindu mindset which kept the country enslaved for centuries. Even today all these gau rakshakas are terrorising common man. Why? Why gau cess? Why not Bhains cess. Why not bakree cess. Are these animals not useful? Nobody protest. No body question illogical, irrational, unscientific policies of rulers. Are we living in 21st century?

Gautum (Chandigarh)

(466)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਅਮਰਜੀਤ ਬੱਬਰੀ

ਅਮਰਜੀਤ ਬੱਬਰੀ

Moga, Punjab, India.
Phone: (91 - 94630 - 83363)

Email: (amarjitsingh52@yahoo.co.in)