KailashSharma6ਇਨਸਾਨ ਨੂੰ ਹੱਥਾਂ-ਪੈਰਾਂ ਨਾਲ ਕਰਮਯੋਗੀ ਅਤੇ ਜੀਭ-ਖਿਆਲਾਂ ਨਾਲ ਗਿਆਨਯੋਗੀ ਹੋਣਾ ...
(1 ਜਨਵਰੀ 2022)

 

ਜ਼ਿੰਦਗੀ ਬਦਲ ਰਹੀ ਹੈ ਤੇ ਇਸਦੇ ਨਾਲ ਹੀ ਬਦਲ ਰਹੀਆਂ ਹਨ ਸਾਡੀਆਂ ਕਦਰਾਂ-ਕੀਮਤਾਂਕਹਿਣ ਨੂੰ ਤਾਂ ਅਸੀਂ ਅੱਖਾਂ ਚੁੰਧਿਆ ਦੇਣ ਵਾਲੇ ਯੁਗ ਵਿੱਚ ਉਡਾਰੀਆਂ ਮਾਰ ਰਹੇ ਹਾਂ ਪਰ ਸਚਾਈ ਇਹ ਹੈ ਕਿ ਅਸੀਂ ਅਜੇ ਵੀ ਕੁਚੱਜੇ ਬੋਲਾਂ, ਸਾਊ ਤੇ ਸਹਿਜ ਭਾਵਨਾ ਨੂੰ ਅਣਡਿੱਠ ਕਰਨ ਵਾਲੀਆਂ, ਸਮੇਂ ਨੂੰ ਬਰਬਾਦ ਕਰਨ ਵਾਲੀਆਂ, ਕੁਦਰਤ ਤੋਂ ਬੇਮੁਹਾਰੇ ਹੋ ਕੇ ਚੱਲਣ ਵਾਲੀਆਂ ਅਨੇਕਾਂ ਵਲਗਣਾਂ ਵਿੱਚ ਬੁਰੀ ਤਰ੍ਹਾਂ ਘਿਰੇ ਹੋਏ ਹਾਂਇਨ੍ਹਾਂ ਦੇ ਸਿੱਟੇ ਵਜੋਂ ਅਸੀਂ ਈਰਖਾ ਤੇ ਨਫਰਤ ਦੇ ਰੰਗਾਂ ਵਿੱਚ ਇੰਨਾ ਰੰਗੇ ਗਏ ਹਾਂ ਕਿ ਅੱਜ ਨਜ਼ਦੀਕੀ ਰਿਸ਼ਤੇ ਵੀ ਰੇਤਲੀਆਂ ਖੱਡਾਂ ਵਾਂਗ ਮਹਿਸੂਸ ਹੋਣ ਲੱਗ ਪਏ ਹਨਚੁਗਲੀ ਦੀ ਧਾਰ ਇੰਨੀ ਤੇਜ਼ ਹੋ ਗਈ ਹੈ ਕਿ ਖੂਨ ਦੇ ਰਿਸ਼ਤੇ ਵੀ ਲੀਰੋ-ਲੀਰ ਹੋ ਰਹੇ ਹਨਹਾਸੇ, ਖੁਸ਼ੀਆਂ-ਖੇੜੇ, ਸਾਡੀ ਪਹੁੰਚ ਤੋਂ ਬਾਹਰ ਹੋ ਗਏ ਹਨਨਿਰਾਸ਼ਾ ਤੇ ਚਿੰਤਾ ਦੀਆਂ ਲਕੀਰਾਂ ਮਨੁੱਖਾਂ ਦੇ ਚਿਹਰਿਆਂ ’ਤੇ ਸਾਫ ਦਿਖਾਈ ਦੇ ਰਹੀਆਂ ਹਨਨਾ ਕੋਈ ਹਾਲਾਤ ਸਮਝਦਾ ਹੈ ਤੇ ਨਾ ਹੀ ਕੋਈ ਜਜ਼ਬਾਤਇਨਸਾਨੀਅਤ ਤਾਂ ਮਰ ਹੀ ਗਈ ਹੈਸਿਆਣੇ ਕਹਿੰਦੇ ਹਨ ਜੇ ਜ਼ਮੀਨ ਚੰਗੀ ਹੋਵੇ, ਖਾਦ ਵੀ ਚੰਗੀ ਹੋਵੇ ਪਰ ਪਾਣੀ ਖਾਰਾ ਹੋਵੇ ਤਾਂ ਕਦੇ ਵੀ ਖੁਸ਼ਬੂਦਾਰ ਫੁੱਲ ਨਹੀਂ ਖਿੜਦੇਪੈਰ ਦੀ ਮੋਚ ਅਤੇ ਛੋਟੀ ਸੋਚ ਸਾਨੂੰ ਅੱਗੇ ਨਹੀਂ ਵਧਣ ਦਿੰਦੀਟੁੱਟੀ ਕਲਮ ਅਤੇ ਦੂਸਰਿਆਂ ਤੋਂ ਜਲਣ ਸਾਨੂੰ ਆਪਣੀ ਕਿਸਮਤ ਨਹੀਂ ਬਦਲਣ ਦਿੰਦੀਇਸੇ ਤਰ੍ਹਾਂ ਜੇਕਰ ਭਾਵੇਂ ਤੁਸੀਂ ਕਰਮਯੋਗੀ ਵੀ ਹੋਵੋ ਪਰ ਜੇਕਰ ਤੁਹਾਡੇ ਵਿਚਾਰ ਮਾੜੇ ਹੋਣ, ਹਰ ਵਿਸ਼ੇ, ਵਸਤੂ ਜਾਂ ਦੂਸਰਿਆਂ ਪ੍ਰਤੀ ਦ੍ਰਿਸ਼ਟੀਕੋਣ ਮਾੜਾ ਹੋਵੇ ਤਾਂ ਕਦੇ ਵੀ ਤੁਹਾਡੀ ਕਿਸਮਤ ਨਹੀਂ ਬਦਲ ਸਕਦੀ, ਖੁਸ਼ੀਆਂ ਤੁਹਾਡੇ ਵਿਹੜੇ ਫੇਰਾ ਮਾਰਨ ਤੋਂ ਵੀ ਹਿਚਕਚਾਉਂਦੀਆਂ ਹਨਜਿਹੋ ਜਿਹੇ ਵਿਅਕਤੀ ਦੇ ਵਿਚਾਰ ਹੁੰਦੇ ਹਨ, ਉਹੋ ਜਿਹੀ ਹੀ ਉਸ ਦੀ ਸ਼ਖਸੀਅਤ ਬਣ ਜਾਂਦੀ ਹੈ ਕਿਉਂਕਿ ਵਿਚਾਰਾਂ ਵਿੱਚ ਅਪਾਰ ਸ਼ਕਤੀ ਹੁੰਦੀ ਹੈਸਕਾਰਾਤਮਕ ਵਿਚਾਰਾਂ ਦਾ ਤੇਜ਼ ਮਨੁੱਖ ਦੇ ਚਿਹਰੇ ਨੂੰ ਰੂਹਾਨੀ ਬਣਾਉਂਦਾ ਹੈ ਅਤੇ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਨੂੰ ਪੂਰੀ ਤਰ੍ਹਾਂ ਸਹਿਜ ਪਰ ਜੇਕਰ ਸਾਡੇ ਵਿਚਾਰ ਸਦਾ ਨਕਾਰਾਤਮਕ ਹੀ ਰਹਿਣ ਤਾਂ ਇਹ ਸਾਨੂੰ ਹਰ ਖੇਤਰ ਵਿੱਚ ਹਰਾ ਕੇ ਜੀਵਨ ਨੂੰ ਨਕਾਰਾ ਬਣਾ ਦਿੰਦੇ ਹਨ

ਇਸ ਲਈ ਆਓ, ਅੱਜ ਦੇ ‘ਮੁਕੱਦਸ’ ਮੌਕੇ, ਆਪਾਂ ਆਪਣੇ ਦ੍ਰਿਸ਼ਟੀਕੋਣ ਨੂੰ ਮੁੜ ਨਵੇਂ ਸਿਰਿਓਂ ਸਿਰਜਣ ਦੀ ਸ਼ੁਰੂਆਤ ਕਰਨ ਦਾ ਪ੍ਰਣ ਕਰਦੇ ਹੋਏ ਨਵੇਂ ਸਾਲ ਦਾ ਸਵਾਗਤ ਕਰੀਏ ਜੋ 2022 ਦੇ ਨਾਂ ਹੇਠ ਸਾਡੇ ਬਰੂਹਾਂ ’ਤੇ ਦਸਤਕ ਦੇ ਚੁੱਕਾ ਹੈਇਸ ਦੇ ਲਈ ਜ਼ਰੂਰੀ ਹੈ ਕਿ ਆਪਣੇ ਵਿਚਾਰਾਂ ਦੀ ਸਮੀਖਿਆ ਕੀਤੀ ਜਾਵੇ ਤੇ ਜੋ ਬੁਰੇ ਵਿਚਾਰ ਹਨ, ਉਨ੍ਹਾਂ ਨੂੰ ਆਪਣੇ ਜੀਵਨ ਵਿੱਚੋਂ ਬਾਹਰ ਦਾ ਰਸਤਾ ਵਿਖਾਉਣਾ ਸ਼ੁਰੂ ਕਰ ਦੇਈਏਇਸ ਨਾਲ ਭਵਿੱਖ ਵਿੱਚ ਕੁਝ ਚੰਗਾ ਤੇ ਸੁੰਦਰ ਵਾਪਰਨਾ ਸ਼ੁਰੂ ਹੋ ਜਾਵੇਗਾ ਕਿਉਂਕਿ ਬਦਲਵੀਂ ਸੋਚ ਇਸ ਘੋਰ ਕਲਯੁੱਗ ਵਿੱਚ ਮਰਦੀ ਹੋਈ ਇਨਸਾਨੀਅਤ ਲਈ ਇੱਕ ਸੰਜੀਵਨੀ ਬੂਟੀ ਵਾਂਗ ਹੈ

ਸਾਡੇ ਜੀਵਨ ਵਿੱਚ ਰੰਗਾਂ ਦਾ ਬਹੁਤ ਮਹੱਤਵ ਹੈਇਹ ਰੰਗ ਵੱਖ-ਵੱਖ ਭਾਵਾਂ ਦਾ ਸ਼ਿੰਗਾਰ ਕਰਦੇ ਹਨ ਤੇ ਸਾਡੇ ਅੰਦਰ ਭਾਵਨਾਵਾਂ ਦਾ ਵੇਗ ਯਕੀਨੀ ਬਣਾਉਂਦੇ ਹਨਜੇਕਰ ਇਹ ਵਿਅਕਤੀ ’ਤੇ ਚੜ੍ਹ ਜਾਣ ਤਾਂ ਉਸ ਦੇ ਜੀਵਨ ਨੂੰ ਬਦਲ ਦਿੰਦੇ ਹਨਕੁਝ ਰੰਗ ਅਜਿਹੇ ਵੀ ਹੁੰਦੇ ਹਨ ਜੋ ਜੇਕਰ ਸਮਾਜ ’ਤੇ ਚੜ੍ਹ ਜਾਣ ਤਾਂ ਸਮਾਜ ਆਦਰਸ਼ ਬਣ ਜਾਵੇਗਾ ਕਿਉਂਕਿ ਇਨ੍ਹਾਂ ਨਾਲ ਭਾਈਚਾਰਕ ਸਾਂਝ ਵਧਦੀ ਹੈ, ਜਿਵੇਂ ਏਕਤਾ, ਸਨੇਹ ਅਤੇ ਪਿਆਰ ਦੇ ਰੰਗਇਸ ਦੇ ਉਲਟ ਕੁਝ ਰੰਗ ਅਜਿਹੇ ਵੀ ਹੁੰਦੇ ਹਨ ਜੋ ਸਾਨੂੰ ਮਾੜੇ ਪਾਸੇ ਲਿਜਾਂਦੇ ਹਨ, ਸਮਾਜ ਵਿੱਚ ਨਫਰਤ ਫੈਲਾਉਂਦੇ ਹਨ, ਈਰਖਾ ਤੇ ਸਾੜਾ ਪੈਦਾ ਕਰਦੇ ਹਨ ਤੇ ਸਮਾਜ ਨੂੰ ਘੁਣ ਵਾਂਗ ਖਾਂਦੇ ਹਨਸਾਨੂੰ ਅਜਿਹੇ ਰੰਗਾਂ ਤੋਂ ਬਚਣ ਦੀ ਲੋੜ ਹੈਜਿੱਥੇ ਭਾਈਚਾਰਕ ਸਾਂਝ ਵਧਦੀ ਹੈ, ਉੱਥੇ ਮਨੁੱਖਤਾ ਵੀ ਵਧਦੀ-ਫੁੱਲਦੀ ਹੈ ਅਤੇ ਇਸ ਨਾਲ ਸਮਾਜ ਵਿੱਚ ਜੋ ਉੱਨਤੀ ਹੋਵੇਗੀ ਉਸ ਨੂੰ ਸ਼ਬਦਾਂ ਨਾਲ ਨਹੀਂ ਬਿਆਨਿਆ ਜਾ ਸਕਦਾਸਮੇਂ ਦੀ ਜ਼ਰੂਰਤ ਹੈ ਭਾਈਚਾਰਕ ਸਾਂਝ ਪੈਦਾ ਕਰਨ ਵਾਲੇ ਅਜਿਹੇ ਰੰਗਾਂ ਨੂੰ ਆਪਣੇ ਕੰਮਾਂ ਅਤੇ ਆਪਣੀ ਬੋਲਚਾਲ ਨਾਲ ਹੁਲਾਰਾ ਦਿੰਦੇ ਹੋਏ ਇੱਕ-ਦੂਜੇ ਉੱਪਰ ਮਲੀਏਇਸ ਨਾਲ ਖੁਸ਼ੀਆਂ ਦੇ ਪਲ ਆਪਣੇ-ਆਪ ਹੀ ਆਲੇ-ਦੁਆਲੇ ਮੰਡਰਾਉਣ ਲੱਗਣਗੇ ਅਤੇ ਪੀੜਦਾਇਕ ਘੜੀਆਂ ਵਿੱਚ ਵੀ ਖੁਸ਼ ਰਹਿਣ ਦੀ ਜਾਚ ਵਿਕਸਤ ਹੋ ਜਾਵੇਗੀਸਾਰਥਿਕਤਾ ਨੂੰ ਹੁਲਾਰਾ ਮਿਲੇਗਾ ਤੇ ਦ੍ਰਿੜ੍ਹ ਨਿਸ਼ਚੇ ਦੇ ਬੀਜ ਸਾਡੇ ਮਨਾਂ ਵਿੱਚ ਪੁੰਗਰਣ ਲੱਗਣਗੇ ਅਤੇ ਇਸੇ ਦੇ ਸਹਾਰੇ ਅਸੀਂ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਜਾਵਾਂਗੇਇਸ ਤੋਂ ਇਲਾਵਾ ਵਧਦੇ ਅੰਧ-ਵਿਸ਼ਵਾਸਾਂ ਤੋਂ ਵੀ ਛੁਟਕਾਰਾ ਮਿਲੇਗਾ ਕਿਉਂਕਿ ਸਾਡਾ ਧਿਆਨ ਬੇਲੋੜੀਆਂ ਗੱਲਾਂ ਵੱਲ ਕਦੇ ਵੀ ਨਹੀਂ ਜਾਵੇਗਾ ਜੋ ਸਾਡੇ ਜੀਵਨ ਵਿੱਚ ਨਿਰਾਸ਼ਾ ਦੇ ਮੁੱਖ ਸਰੋਤ ਹਨ

ਇਸ ਲਈ ਆਓ, ਆਪਣੀ ਕਰਮ-ਭੂਮੀ ਵਿੱਚ ਮਨ ਦਾ ਚੁੱਲ੍ਹਾ ਬਾਲ ਕੇ ਇਸ ਵਿੱਚ ਨਵੇਕਲੇ ਸਕਾਰਾਤਮਕ ਵਿਚਾਰਾਂ ਦੀ ਅਗਨ ਭਖਾ ਕੇ ਚੱਲਣਾ ਸ਼ੁਰੂ ਕਰੀਏਇਸ ਨਾਲ ਕੰਮ-ਧੰਦੇ ਵਿੱਚ ਬਰਕਤ ਆਵੇਗੀ, ਲੋਕਾਂ ਦੀ ਬੁਰਿਆਈ ਦੇ ਧਾਗੇ ਪੈਰਾਂ ਵਿੱਚ ਆ ਕੇ ਟੁੱਟਣੇ ਸ਼ੁਰੂ ਹੋ ਜਾਣਗੇ ਤੇ ਆਪਣੇ-ਆਪ ਹੀ ਕਾਦਰ ਦੇ ਸੂਖਮ ਹੋਣ ਦਾ ਆਨੰਦ ਮਿਲਣ ਲੱਗੇਗਾਨਿਰਾਸ਼ਾ ਤੇ ਹਨੇਰੇ ਦੇ ਬੱਦਲ ਅਲੋਪ ਹੋਣੇ ਸ਼ੁਰੂ ਹੋ ਜਾਣਗੇ ਤੇ ਮਹਿਕਾਂ ਦਾ ਸਤਰੰਗੀ ਇੰਦਰਧਨੁਸ਼ ਉਨ੍ਹਾਂ ਦਾ ਸਥਾਨ ਲੈਂਦਾ ਪ੍ਰਤੀਤ ਹੋਵੇਗਾ

ਇਨਸਾਨ ਨੂੰ ਹੱਥਾਂ-ਪੈਰਾਂ ਨਾਲ ਕਰਮਯੋਗੀ ਅਤੇ ਜੀਭ-ਖਿਆਲਾਂ ਨਾਲ ਗਿਆਨਯੋਗੀ ਹੋਣਾ ਚਾਹੀਦਾ ਹੈਇਸ ਤਰ੍ਹਾਂ ਦਿਲੋ-ਦਿਮਾਗ ਵਿੱਚ ਪ੍ਰਮਾਤਮਾ ਦੇ ਪਿਆਰ-ਮਹੱਬਤ ਦੀ ਲਗਨ ਵਧੇਗੀ, ਪ੍ਰਮਾਤਮਾ ਦੀ ਰਹਿਮਤ ਬਰਸੇਗੀਮਨ ਵਿੱਚ ਖੁਸ਼ੀਆਂ ਦੀਆਂ ਨਵੀਆਂ-ਨਵੀਆਂ ਕਰੂੰਬਲਾਂ ਫੁੱਟ ਪੈਣਗੀਆਂਇੱਕ-ਦੂਜੇ ਨੂੰ ਤੱਕਦਿਆਂ ਸਾਰ ਮਨ ਖਿੜ-ਖਿੜ ਪਵੇਗਾਸੱਜਰੇ ਫੁੱਲਾਂ ਤੇ ਪੱਤਿਆਂ ਵਾਲੇ ਵੰਨ-ਸੁਵੰਨੇ ਰੰਗ ਮਨ ਵਿੱਚ ਘੁਲ-ਘੁਲ ਪੈਣਗੇ ਤੇ ਮਨ ਖੁਸ਼ੀਆਂ-ਖੇੜਿਆਂ ਦੇ ਜਗਤ ਵਿੱਚ ਪਹੁੰਚ ਜਾਵੇਗਾਚੜ੍ਹਦੀ ਕਲਾ ਦੇ ਗੀਤ ਗਾਉਣ ਨੂੰ ਮਨ ਲੋਚੇਗਾ, ਮਨ ਢੋਲੇ ਗਾਵੇਗਾ, ਬਦੋ-ਬਦੀ ਦੂਜਿਆਂ ਨੂੰ ਮਿਲ ਕੇ ਬਾਹਵਾਂ ਉਲਰਣੀਆਂ ਸ਼ੁਰੂ ਹੋ ਜਾਣਗੀਆਂ, ਭੰਗੜੇ ਪੈਣਗੇਇਨ੍ਹਾਂ ਵਿੱਚ ਹੀ ਹਾਸਿਆਂ ਤੇ ਸਫਲਤਾ ਦੀ ਕੁੰਜੀ ਛਿਪੀ ਹੋਈ ਹੈ ਜਿਸਦੀ ਅਜੋਕੇ ਸਮਾਜ ਨੂੰ ਬਹੁਤ ਜ਼ਰੂਰਤ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3247)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਕੈਲਾਸ਼ ਚੰਦਰ ਸ਼ਰਮਾ

ਕੈਲਾਸ਼ ਚੰਦਰ ਸ਼ਰਮਾ

Amritsar, Punjab, India.
Phone: (91 - 98774 - 66607)
Email: (kailashchanderdss@gmail.com)