SantokhBhana7ਬੱਸ ਕੋਈ ਜਾਂਦੀ ਨਹੀਂ ਸੀਯਾਰੀ ਪੁਗਾਉਣ ਖਾਤਰ ਸਿਰੜ ਕਰ ਗਿਆ ...
(ਜੂਨ 10, 2016)

 

ਮੈਂ ਰਿਕਸ਼ੇ ਵਾਲੇ ਨੂੰ ਰੋਕ ਕੇ ਆਪਣੀ ਲੜਕੀ ਨੂੰ ਬਹਿਣ ਲਈ ਕਿਹਾ ਤਾਂ ਉਹ ਕਹਿੰਦੀ, ‘ਡੈਡੀ, ਪਹਿਲਾਂ ਪੈਸੇ ਤਾਂ ਮੁਕਾ ਲਉ ...ਮੈਂ ਪੈਸੇ ਪੁੱਛਣ ਤੋਂ ਪਹਿਲਾਂ ਸੁਭਾਵਕ ਹੀ ਰਿਕਸ਼ੇ ਵਾਲੇ ਨੂੰ ਉਹਦਾ ਨਾਂਅ ਪੁੱਛ ਲਿਆ

ਮੇਰਾ ਨਾਂਅ ਮੰਗਲ ਸਿੰਘ ਐ ਜੀ ...।” ਉਹਨੇ ਪੈਡਲ ਨੂੰ ਪੈਰ ਨਾਲ ਘੁਮਾਉਂਦਿਆਂ ਜਵਾਬ ਦਿੱਤਾ ਤੇ ਨਾਲ ਹੀ ਹੱਸ ਪਿਆ

ਬੈਠੋ ਬੇਟਾ, ਇਹਦਾ ਨਾਂਅ ਮੰਗਲ ਸਿੰਘ ਐ, ਪੈਸੇ ਵੱਧ ਨਹੀਂ ਲੈਂਦਾ ਇਹ ...।”

ਮੇਰੀ ਲੜਕੀ ਹੈਰਾਨ ਜਿਹੀ ਹੁੰਦੀ ਰਿਕਸ਼ੇ ਤੇ ਚੜ੍ਹ ਗਈਮੈਂ ਵੇਖਿਆ, ਮੰਗਲ ਸਿੰਘ ਨੇ ਵੀ ਸ਼ਸ਼ੋਪੰਜ ਜਿਹੀ ਵਿਚ ਪਏ ਨੇ ਰਿਕਸ਼ਾ ਰੇੜ੍ਹ ਲਿਆਮੇਰੀਆਂ ਅੱਖਾਂ ਮੂਹਰੇ 1970-72 ਵਾਲਾ ਮੰਗਲ ਸਿੰਘ ਘੁੰਮ ਗਿਆ

ਮੈਂ ਜਿਸ ਇਨਸਟੀਚੀਊਟ ਵਿਚ ਇਲੈਕਟ੍ਰੀਕਲ ਦਾ ਡਿਪਲੋਮਾ ਕਰ ਰਿਹਾ ਸੀ, ਉੱਥੇ ਹੀ ਮੰਗਲ ਸਿੰਘ ਵੀ ਫਿਟਰ ਦੀ ਟ੍ਰੇਨਿੰਗ ਲੈ ਰਿਹਾ ਸੀਮੈਂ ਕਾਲਜ ਦੇ ਸਾਹਮਣੇ ਚਾਹ ਵਾਲੀ ਦੁਕਾਨ ਤੇ ਬੈਠਾ ਚਾਹ ਪੀ ਰਿਹਾ ਸੀਉੱਠਕੇ ਤੁਰਨ ਲੱਗਾ ਜਦ ਮੈਂ ਇੱਕ ਕੱਪ ਚਾਹ ਦੇ ਚਾਰ ਆਨੇ ਕੱਢ ਕੇ ਦੇਣ ਲੱਗਾ ਤਾਂ ਮੇਰਾ ਹੱਥ ਜੇਬ ਵਿੱਚੋਂ ਖਾਲੀ ਮੁੜ ਆਇਆਚੁਆਨੀ ਪਤਾ ਨਹੀਂ ਕਿੱਥੇ ਡਿੱਗ ਪਈ ਸੀਹੋਰ ਪੈਸੇ ਮੇਰੇ ਕੋਲ ਹੈ ਨਹੀਂ ਸਨ। ਚਾਰ ਆਨੇ ਵੀ ਘਰੋਂ ਕਈ ਦਿਨਾਂ ਪਿੱਛੋਂ ਖਰਚਣ ਲਈ ਮਿਲਦੇ ਸਨਮੰਗਲ ਸਿੰਘ ਵੀ ਉੱਥੇ ਬੈਠਾ ਸੀਉਹਨੇ ਮੇਰੀ ਪਰੇਸ਼ਾਨੀ ਵੇਖਕੇ ਝੱਟ ਆਪਣੇ ਕੋਲੋਂ ਚਾਰ ਆਨੇ ਕੱਢਕੇ ਬਿਹਾਰੀ ਲਾਲ ਨੂੰ ਫੜਾ ਦਿੱਤੇਇਹ ਸਾਡੀ ਦੋਸਤੀ ਦਾ ਮੁੱਢ ਸੀ, ਜੋ ਦਿਨੋ ਦਿਨ ਗੁੜ੍ਹਾ ਹੁੰਦਾ ਗਿਆ

ਦੋਂਹ ਸਾਲਾਂ ਦੀ ਟ੍ਰੇਨਿੰਗ ਤੋਂ ਬਾਅਦ ਨੌਕਰੀ ਨਾ ਮਿਲਣ ਕਰਕੇ ਮੰਗਲ ਸਿੰਘ ਨੇ ਰਿਕਸ਼ਾ ਫੜ ਲਿਆ ਸੀਮੈਨੂੰ ਮਲੋਟ ਵਿੱਚ ਦਿੱਲੀ ਕਲਾਥ ਮਿੱਲ ਦੀ ਲਬੌਰਟਰੀ ਵਿਚ ਤਕਨੀਸ਼ੀਅਨ ਦੀ ਨੌਕਰੀ ਮਿਲ ਗਈਬਾਅਦ ਵਿੱਚ ਚੱਕ ਸ਼ੇਰੇਵਾਲਾ ਦੇ ਵਾਟਰ ਵਰਕਸ ਵਿੱਚ ਪੰਪ ਉਪਰੇਟਰ ਅਤੇ ਫਿਰ ਬਿਜਲੀ ਬੋਰਡ ਅੰਮ੍ਰਿਤਸਰ ਸਰਕਲ ਦੇ ਰਮਦਾਸ ਸੱਬ ਆਫਿਸ ਵਿੱਚ ਪੱਕੀ ਨੌਕਰੀ ਲੱਗ ਗਈ

ਮੰਗਲ ਸਿੰਘ ਨੂੰ ਵਾਟਰ ਵਰਕਸ ਵਿੱਚ ਫਿਟਰ ਦੀ ਨੌਕਰੀ ਮਿਲ ਗਈ ਸੀ ਪਰ ਉਹਨੇ ਰਿਕਸ਼ਾ ਨਹੀਂ ਸੀ ਛੱਡਿਆਡਿਊਟੀ ’ਤੇ ਜਾਣ ਤੋਂ ਪਹਿਲਾਂ ਸਵੇਰੇ ਸਵੇਰੇ ਮੂੰਹ-ਹਨੇਰੇ ਇੱਕ ਦੋ ਗੇੜੇ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ਦੇ ਲਾ ਲੈਂਦਾ ਸੀਸ਼ਾਮ ਨੂੰ ਹਨੇਰੇ ਹੋਏ ਤੱਕ ਸਵਾਰੀਆਂ ਢੋਂਦਾ ਰਹਿੰਦਾਬੁੱਢੇ ਮਾਂ ਬਾਪ ਬਿਮਾਰ ਰਹਿੰਦੇ ਸਨਦਿਨ ਰਾਤ ਦੀ ਹੱਢ ਭੱਨਵੀਂ ਸਖਤ ਮਿਹਨਤ ਕਰਨ ਕਰਕੇ ਆਪ ਵੀ ਬਿਮਾਰ ਰਹਿਣ ਲੱਗ ਪਿਆ ਸੀਦਿਨੋ ਦਿਨ ਕਮਜ਼ੋਰ ਹੁੰਦਾ ਜਾਂਦਾ ਸੀ

ਮੈਂ ਰਮਦਾਸ ਤੋਂ ਆਪਣੇ ਪਿੰਡ ਮਹੀਨੇ ਪਿੱਛੋਂ ਤਨਖਾਹ ਲੈਕੇ ਹੀ ਆਉਂਦਾ ਹੁੰਦਾ ਸੀਅੰਮ੍ਰਿਤਸਰ ਤੋਂ ਫਰੀਦਕੋਟ ਵਾਲੀ ਬੱਸ ਤੇ ਚੜ੍ਹਿਆ ਤਾਂ ਮੇਰੇ ਨਾਲ ਵਾਲੀ ਸੀਟ ’ਤੇ ਦੋ ਕੁੜੀਆਂ ਵੀ ਆ ਕੇ ਬਹਿ ਗਈਆਂਚਿਹਰੇ ਉਨ੍ਹਾਂ ਦੇ ਜਾਣੇ ਪਛਾਣੇ ਲੱਗਦੇ ਸਨਉਹ ਵੀ ਮੈਨੂੰ ਪਛਾਣਨ ਦੀ ਕੋਸ਼ਿਸ਼ ਵਿਚ ਇੱਕ ਦੂਜੀ ਨਾਲ ਘੁਸਰ-ਮੁਸਰ ਕਰ ਰਹੀਆਂ ਸਨਫਿਰ ਉਨ੍ਹਾਂ ਵਿੱਚੋ ਇੱਕ ਨੇ ਪੁੱਛ ਹੀ ਲਿਆ, ਤੁਸੀਂ ਸੰਤੋਖ ਵੀਰ ਜੀ ਓ ਨਾ ...?”

ਹਾਂ ... ਪਰ ... ਤੁਸੀਂ?”

"ਅਸੀਂ ਮੱਲਣ ਤੋਂ ...ਤੁਸੀਂ ਪਾਲੋ, ਭੋਲੀ ਹੁਰਾਂ ਦੇ ਮਾਮਾ ਜੀ ਦੇ ਲੜਕੇ ਈ ਓ ਨਾ, ਪਿੰਡ ਭਾਣੇ ਤੋਂ ...? ਅਸੀਂ ਪਾਲੋਂ ਹੁਰਾਂ ਦੇ ਚਾਚੇ ਦੀਆਂ ਕੁੜੀਆਂ ...।”

ਉਨ੍ਹਾਂ ਦੱਸਿਆ ਕਿ ਅਸੀਂ ਫਤਿਹਗੜ੍ਹ ਚੂੜੀਆਂ ਕੋਰਸ ਕਰਨ ਲਈ ਆਈਆਂ ਹੋਈਆਂ ਹਾਂਅੱਜ ਅਸੀਂ ਪਿੰਡੋਂ ਜਰੂਰੀ ਕਾਗਜ ਤੇ ਸਰਟੀਫਿਕੇਟ ਲੈ ਕੇ ਵਾਪਸ ਵੀ ਮੁੜਨਾ ਹੈ, ਪਰ ਲੱਗਦਾ ਨਹੀਂ ਮੁੜਿਆ ਜਾਵੇ

ਜਦ ਅਸੀਂ ਫਰੀਦਕੋਟ ਬੱਸ ਅੱਡੇ ’ਤੇ ਜਾ ਕੇ ਉੱਤਰੇ ਤਾਂ ਸੂਰਜ ਲਹਿੰਦੇ ਵੱਲ ਛਾਲ ਮਾਰ ਗਿਆ ਸੀਹਨੇਰਾ ਘਿਰਦਾ ਆਉਂਦਾ ਸੀਮੁੱਦਕੀ ਕੋਲ ਬੱਸ ਖਰਾਬ ਹੋ ਕੇ ਕਿੰਨਾ ਚਿਰ ਖੜ੍ਹੀ ਰਹੀਕੁੜੀਆਂ ਦੇ ਤਾਂ ਉੱਥੇ ਈ ਕਾਲ਼ਜੇ ਨੂੰ ਹੌਲ ਪੈਣ ਲੱਗ ਪਏ ਸਨ

ਹਾਏ ਨੀ, ਕਿਵੇਂ ਪਹੁੰਚਾਂਗੀਆਂਬੱਸ ਪਤਾ ਨਹੀਂ ਮਿਲੇ ਕਿ ਨਾ ਮਿਲੇ ...।” ਉਹੀ ਗੱਲਕੋਈ ਵੀ ਬੱਸ ਕਿਸੇ ਪਾਸੇ ਨਹੀਂ ਸੀ ਜਾ ਰਹੀਕੁੜੀਆਂ ਦੇ ਚਿਹਰੇ ਉੱਤਰ ਗਏ ਸਨਉਹ ਪ੍ਰੇਸ਼ਾਨ ਹੋ ਕੇ ਇੱਧਰ ਉੱਧਰ ਝਾਕਣ ਲੱਗੀਆਂਮੈ ਉਨ੍ਹਾਂ ਨੂੰ ਆਪਣੇ ਪਿੰਡ ਜਾਣ ਦੀ ਸਲਾਹ ਦਿੱਤੀਸਾਡੇ ਪਿੰਡ ਤੱਕ ਤਾਂ ਰਿਕਸ਼ੇ ਦੇਰ ਤੱਕ ਜਾਂਦੇ ਆਉਂਦੇ ਰਹਿੰਦੇ ਸਨ ਪਰ ਉਨ੍ਹਾਂ ਦਾ ਘੱਟੋ ਘੱਟ ਆਪਣੇ ਨਾਨਕੇ ਪਿੰਡ ਢਿੱਲਵਾਂ ਤੱਕ ਤਾਂ ਜਾਣਾ ਜਰੂਰੀ ਸੀਪਿੰਡ ਢਿੱਲਵਾਂ ਕੋਟਕਪੂਰਾ ਤੋਂ ਸੱਤ ਅੱਠ ਕਿਲੋਮੀਟਰ ਸੀ ਤੇ ਕੋਟਕਪੂਰਾ ਫਰੀਦਕੋਟੋਂ ਬਾਰਾਂ ਕਿਲੋਮੀਟਰਕੋਈ ਸਬੱਬ ਨਹੀਂ ਸੀ ਬਣ ਰਿਹਾ ਜਾਣ ਦਾ

ਬਲਬੀਰ ਬਸਤੀ ਵਾਲੇ ਪਾਸਿਉਂ ਮੰਗਲ ਸਿੰਘ ਰਿਕਸ਼ਾ ਖਿੱਚਦਾ ਆਉਂਦਾ ਦਿਸਿਆ ਤਾਂ ਮੈਨੂੰ ਕੁੱਝ ਹੌਸਲਾ ਹੋ ਗਿਆਸ਼ਾਇਦ ਇਹੀ ਕੋਈ ਹੱਲ ਕੱਢ ਦੇਵੇਅਸੀਂ ਉਹਨੂੰ ਸਾਰੀ ਵਿਥਿਆ ਦੱਸੀ ਤਾਂ ਉਹ ਹੱਸ ਪਿਆ, ਤੇਰਾ ਇਹ ਯਾਰ ਕਿਹੜੇ ਕੰਮ ਆਊ ਫਿਰ ਸੰਤੋਖ ਸਿੰਆਂਜੇ ਇਹ ਤੇਰੀਆਂ ਭੂਆ ਦੀਆਂ ਕੁੜੀਆਂ ਨੇ ਤੇ ਮੇਰੀਆਂ ਵੀ ਤਾਂ ਭੈਣਾਂ ਲੱਗਦੀਆਂ ਹੋਈਆਂ ਨਾਚਲੋ ਬੈਠੋ ਕੁੜੀਉ ਵੀਰ ਆਪਣੇ ਦੀ ਗੱਡੀ ਤੇ ...ਆਪਣੀਆਂ ਚੁੰਨੀਆਂ ਨੂੰ ਸਿਰ ਉੱਤੇ ਸਾਫੇ ਵਾਂਗ ਬੰਨ੍ਹ ਲਓ ਭੈਣੋਂ ...।”

ਮੈ ਵੀ ਨਾਲ ਚੱਲਾਂ ਯਾਰ ...।” ਮੈਂ ਝਕਦੇ ਝਕਦੇ ਨੇ ਆਪਣਾ ਅੰਦਰਲਾ ਡਰ ਪ੍ਰਗਟ ਕੀਤਾ

ਤੂੰ ਭੋਰਾ ਫਿਕਰ ਨਾ ਕਰ ...ਮੈਂ ਬਹਿੰਦੇ ਨੇ ਈ ਰਿਕਸ਼ੇ ਨੂੰ ਰੇਲ ਬਣਾ ਦੇਣਾ ...ਅਸੀਂ ਤਾਂ ਪਹੁੰਚੇ ਲੈਰੋਟੀ ਵੀ ਮੈਂ ਉੱਥੋ ਭੈਣਾਂ ਦੇ ਨਾਨਕੇ ਪਿੰਡੋ ਈ ਖਾ ਕੇ ਮੁੜੂੰਗਾ ...।” ਕਹਿੰਦਿਆਂ ਮੰਗਲ ਸਿੰਘ ਨੇ ਪੂਰੇ ਵਿਸ਼ਵਾਸ ਅਤੇ ਹੌਸਲੇ ਨਾਲ ਰਿਕਸ਼ਾ ਰੇੜ੍ਹ ਲਿਆ

ਮੈ ਵੇਖਿਆ, ਕੁੜੀਆਂ ਦੇ ਚਿਹਰਿਆਂ ਉੱਤੇ ਵੀ ਵਿਸ਼ਵਾਸ ਅਤੇ ਬੇ-ਫਿਕਰੀ ਦੀ ਪਤਲੀ ਜਿਹੀ ਲਹਿਰ ਦੌੜ ਗਈ ਸੀਵੇਲੇ ਕੁਵੇਲੇ ਖੇਤਾਂ ਵਿਚ ਗੇੜਾ ਮਾਰਨ ਵਾਲੀਆਂ ਪਿੰਡ ਦੀਆਂ ਨਿਡਰ ਕੁੜੀਆਂ ਵੈਸੇ ਵੀ ਬੁਲੰਦ ਹੌਸਲੇ ਵਾਲੀਆਂ ਹੁੰਦੀਆਂ ਹਨ

ਅਗਲੇ ਮਹੀਨੇ ਜਦ ਮੈਂ ਪਿੰਡ ਗਿਆ ਤਾਂ ਫਰੀਦਕੋਟ ਬੱਸ ਅੱਡੇ ਤੇ ਮੰਗਲ ਸਿੰਘ ਨੂੰ ਕਿੰਨਾ ਚਿਰ ਲੱਭਦਾ ਰਿਹਾ ਪਰ ਉਹ ਨਾ ਲੱਭਿਆਇੱਕ ਰਿਕਸ਼ੇ ਵਾਲੇ ਤੋਂ ਉਹਦੇ ਬਾਰੇ ਪੁੱਛਿਆਇੱਕ ਦਮ ਤਾਂ ਉਹਦੇ ਤੋਂ ਕੁੱਝ ਬੋਲਿਆ ਨਾ ਗਿਆਫਿਰ ਭਰ ਆਏ ਗੱਚ ਨਾਲ ਬੋਲਿਆ, ਯਾਰਾਂ ਦਾ ਯਾਰ ਸੀ ਮੰਗਲ ਸਿੰਘਉਹਨੂੰ ਟੀ.ਬੀ. ਹੋ ਗਈ ਸੀਡਾਕਟਰਾਂ ਨੇ ਅਰਾਮ ਕਰਨ ਲਈ ਕਿਹਾ ਸੀ ਪਰ ਹੈ ਬੜਾ ਚੀੜ੍ਹਾ ਸੀ ਉਹਰਿਕਸ਼ਾ ਨਹੀਂ ਛੱਡਿਆ ਉਹਨੇਸਰਕਾਰੀ ਨੌਕਰੀ ਵੀ ਕਰਨੀ, ਰਿਕਸ਼ਾ ਵੀ ਚਲਾਉਣਾ। ਹੱਦੋਂ ਵੱਧ ਸਖਤ ਮਿਹਨਤਆਖਰ ਬਿਮਾਰੀ ਨੇ ਢਾਅ ਲਿਆ। ਮਹੀਨਾ ਕੁ ਪਹਿਲਾਂ ਦੀ ਗੱਲ ਐ, ਇੱਥੋਂ ਆਪਣੇ ਕਿਸੇ ਦੋਸਤ ਦੀਆਂ ਰਿਸ਼ਤੇਦਾਰ ਕੁੜੀਆਂ ਨੂੰ ਹਨ੍ਹੇਰੇ ਪਏ ਤੋਂ ਢਿੱਲਵੀਂ ਛੱਡਣ ਤੁਰ ਗਿਆਬੱਸ ਕੋਈ ਜਾਂਦੀ ਨਹੀਂ ਸੀ, ਯਾਰੀ ਪੁਗਾਉਣ ਖਾਤਰ ਸਿਰੜ ਕਰ ਗਿਆਇੱਥੋਂ ਅਠਾਰਾਂ ਵੀਹ ਕਿਲੋਮੀਟਰ ਦਾ ਰਸਤਾਰਾਤ ਪੈਂਦੀ ਵੇਖਕੇ ਕਾਹਲੀ ਕਾਹਲੀ ਰਿਕਸ਼ਾ ਭਜਾਈ ਗਿਆਕੁੜੀਆਂ ਨੂੰ ਤਾਂ ਛੱਡ ਆਇਆ ਸਹੀ ਸਲਾਮਤ, ਪਰ ਆਉਂਦੇ ਨੇ ਈ ਮੰਜਾ ਮੱਲ ਲਿਆਉਸ ਦਿਨ ਉਹਨੂੰ ਬੁਖਾਰ ਵੀ ਚੜ੍ਹਿਆ ਹੋਇਆ ਸੀਬੱਸ ਬਾਈ ਜੀ, ਫੇਰ ਨੀ ਉੱਠਿਆ ਮੰਗਲ ਸਿੰਘ ਮੰਜੇ ਤੋਂ ...।”

ਇਹ ਸੁਣਕੇ ਮੇਰੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਸੈਲਾਬ ਵਹਿ ਤੁਰਿਆ, “ਓ ਮੰਗਲ ਸਿੰਆਂ ... ਮੇਰਿਆ ਯਾਰਾ, ਐਡੀ ਵੱਡੀ ਕੁਰਬਾਨੀ ...!”

*****

(314)

ਸ਼ਾਇਦ ਤੁਹਾਡੀ ਜ਼ਿੰਦਗੀ ਵਿਚ ਵੀ ਮੰਗਲ ਸਿੰਘ ਵਰਗਾ ਕੋਈ ਦੋਸਤ ਆਇਆ ਹੋਵੇ, ਕੀ ਤੁਸੀਂ ਉਸ ਨਾਲ ਜੁੜੀਆਂ ਯਾਦਾਂ ‘ਸਰੋਕਾਰ’ ਦੇ ਪਾਠਕਾਂ ਨਾਲ ਸਾਂਝੀਆਂ ਕਰਨੀਆਂ ਚਾਹੋਗੇ? 

ਸੰਪਰਕ: (This email address is being protected from spambots. You need JavaScript enabled to view it.)

About the Author

ਸੰਤੋਖ ਸਿੰਘ ਭਾਣਾ

ਸੰਤੋਖ ਸਿੰਘ ਭਾਣਾ

Faridkot, Punjab, India.
Email:
(santokhbhana.sodhi@gmail.com)
Mobile:  98152 - 96475