ChanandeepSAulakh7ਸਾਡੇ ਭਾਰਤੀ ਸਮਾਜ ਵਿੱਚ ਇਸ ਤਰ੍ਹਾਂ ਦੀਆਂ ਅਫਵਾਹਾਂ ਅਕਸਰ ਫੈਲਦੀਆਂ ...
(10 ਮਈ 2021)

 

2019-2020 ਵਿੱਚ ਕਰੋਨਾ ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਆਪਣੇ ਪ੍ਰਭਾਵ ਵਿੱਚ ਲਿਆਭਾਰਤ ਵਿੱਚ ਪਿਛਲੇ ਸਾਲ ਕਰੋਨਾ ਮਹਾਂਮਾਰੀ ਨਾਲ ਭਾਵੇਂ ਵਧੇਰੇ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਸਾਲ ਇਸਦੀ ਦੀ ਦੂਜੀ ਲਹਿਰ ਬੜੀ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਵਧੇਰੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨਲੋਕਾਂ ਵਿੱਚ ਕਰੋਨਾ ਮਹਾਂਮਾਰੀ ਸਬੰਧੀ ਸਮੇਂ ਸਮੇਂ ’ਤੇ ਬਹੁਤ ਸਾਰੀਆਂ ਗੱਲਾਂ ਪ੍ਰਚਿਲਤ ਹੋ ਰਹੀਆਂ ਹਨਕਰੋਨਾ ਦੀ ਪਹਿਲੀ ਲਹਿਰ ਤੋਂ ਬਾਅਦ ਆਮ ਸੁਣਨ ਨੂੰ ਮਿਲਿਆ ਕਿ ਕਰੋਨਾ ਕੋਈ ਮਹਾਂਮਾਰੀ ਨਹੀਂ ਬਲਕਿ ਸਰਕਾਰਾਂ ਦੀ ਗਿਣੀਮਿਥੀ ਸਾਜ਼ਿਸ਼ ਹੈਕੁਝ ਲੋਕ ਇਸ ਨੂੰ 5ਜੀ ਇੰਟਰਨੈੱਟ ਦੀ ਟੈਸਟਿੰਗ ਨਾਲ ਜੋੜ ਰਹੇ ਹਨਉਨ੍ਹਾਂ ਦਾ ਕਹਿਣਾ ਹੈ ਕਿ ਕਰੋਨਾ ਦਾ ਤਾਂ ਨਾਮ ਲੱਗ ਰਿਹਾ ਇਹ 5ਜੀ ਟੈਸਟਿੰਗ ਦੇ ਮਾੜੇ ਪ੍ਰਭਾਵ ਕਾਰਨ ਮੌਤਾਂ ਹੋ ਰਹੀਆਂ ਹਨ

ਆਓ ਪਹਿਲਾਂ ਜਾਣਦੇ ਹਾਂ ਕਿ 5ਜੀ ਹੈ ਕੀ? ਜਦੋਂ ਤੋਂ ਮੋਬਾਇਲ ਫੋਨ ਨੈੱਟਵਰਕ ਦੀ ਵਰਤੋਂ ਸ਼ੁਰੂ ਹੋਈ ਹੈ ਟਾਈਮ ਨਾਲ ਇਸ ਵਿੱਚ ਜੋ ਸੁਧਾਰ ਕੀਤੇ ਗਏ ਉਨ੍ਹਾਂ ਨੂੰ ਜਨਰੇਸ਼ਨ (ਪੀੜ੍ਹੀ) ਦਾ ਨਾਮ ਦਿੱਤਾ ਜਾਂਦਾ ਹੈਸ਼ੁਰੂ ਵਿੱਚ 1ਜੀ (ਪਹਿਲੀ ਜਨਰੇਸ਼ਨ) ਮੋਬਾਇਲ ਫੋਨ ਨੈੱਟਵਰਕ ਸਿਰਫ ਗੱਲਬਾਤ ਕਰਨ ਦੀ ਸਹੂਲਤ ਦਿੰਦਾ ਸੀਫਿਰ 2ਜੀ ਨੈੱਟਵਰਕ ਨਾਲ ਐੱਸ ਐੱਮ ਐੱਸ ਭੇਜਣ ਦੀ ਸੁਵਿਧਾ ਮਿਲੀਫਿਰ 3ਜੀ ਨੈੱਟਵਰਕ ਨਾਲ ਇੰਟਰਨੈੱਟ ਵੀ ਵਰਤਿਆ ਜਾਣ ਲੱਗਾ ਪਰ ਇਸਦੀ ਸਪੀਡ ਜ਼ਿਆਦਾ ਨਹੀਂ ਸੀ4ਜੀ ਦੇ ਆਗਮਨ ਨਾਲ ਹਾਈ ਸਪੀਡ ਇੰਟਰਨੈੱਟ ਦੀ ਮਦਦ ਨਾਲ ਵੀਡੀਓ ਕਾਲਿੰਗ, ਵੀਡੀਓ ਸਟਰੀਮਿੰਗ ਵਰਗੀਆਂ ਸਹੂਲਤਾਂ ਮਿਲੀਆਂਹੁਣ ਨੈੱਟਵਰਕ ਵਿੱਚ ਹੋਰ ਸੁਧਾਰ ਕਰਨ ਲਈ 5ਜੀ (5G) ਨੈੱਟਵਰਕ ਪੇਸ਼ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਜੋ ਕਿ ਸੁਪਰ ਹਾਈ ਸਪੀਡ ਇੰਟਰਨੈੱਟ ਨਾਲ ਸਮਾਰਟ ਹੋਮ ਵਰਗੀਆਂ ਸੁਵਿਧਾਵਾਂ ਪ੍ਰਦਾਨ ਕਰੇਗਾ

ਦਸੰਬਰ 2018 ਵਿੱਚ ਨੀਦਰਲੈਂਡ ਵਿੱਚ ਕਿਸੇ ਕਾਰਨ ਲਗਭਗ 300 ਪੰਛੀ ਮਰ ਗਏਨੀਦਰਲੈਂਡ ਦੇ ਅਖ਼ਬਾਰਾਂ ਨੇ ਇਨ੍ਹਾਂ ਪੰਛੀਆਂ ਦੇ ਮਰਨ ਪਿੱਛੇ 5ਜੀ ਟੈਸਟਿੰਗ ਦੇ ਜ਼ਿੰਮੇਵਾਰ ਹੋਣ ਦਾ ਖਦਸ਼ਾ ਪ੍ਰਗਟਾਇਆ ਪਰ ਉਨ੍ਹਾਂ ਨੇ ਇਹ ਕਿਧਰੇ ਨਹੀਂ ਕਿਹਾ ਕਿ ਪੰਛੀਆਂ ਦੀ ਮੌਤ 5ਜੀ ਟੈਸਟਿੰਗ ਨਾਲ ਹੀ ਹੋਈ ਹੈਪਰ ਸਾਡੇ ਭਾਰਤੀ ਮੀਡੀਆ ਨੇ ਉਨ੍ਹਾਂ ਦੇ ਸਿਰਫ ਸ਼ੰਕੇ ਨੂੰ ਸੱਚ ਬਣਾ ਕੇ ਪੇਸ਼ ਕਰ ਦਿੱਤਾਹੋਰ ਤਾਂ ਹੋਰ, ਭਾਰਤ ਵਿੱਚ ਇਸ ਉੱਪਰ ਇੱਕ ਫਿਲਮ ਵੀ ਬਣ ਗਈ, ਜਿਸ ਨੇ ਲੋਕਾਂ ਦੇ ਮਨ ਵਿੱਚ ਇਸ ਗੱਲ ਨੂੰ ਪੱਕਾ ਕਰ ਦਿੱਤਾਜਦੋਂ ਦਸੰਬਰ 2019 ਵਿੱਚ ਕਰੋਨਾ ਦੀ ਸ਼ੁਰੂਆਤ ਹੋਈ ਤਾਂ ਇਸ ਮਨਘੜਤ ਖਬਰ ਨੂੰ ਕਰੋਨਾ ਨਾਲ ਜੋੜ ਦਿੱਤਾ ਗਿਆਯੂਟਿਊਬ ਅਤੇ ਫੇਸਬੁੱਕ ਤੇ ਇਸ ਤਰ੍ਹਾਂ ਦੀਆਂ ਮਨਘੜਤ ਖਬਰਾਂ ਅਕਸਰ ਫੈਲਾਈਆਂ ਜਾਂਦੀਆਂ ਹਨ, ਜਿਨ੍ਹਾਂ ਪਿੱਛੇ ਕੋਈ ਤਰਕ ਨਹੀਂ ਹੁੰਦਾ

ਜੇਕਰ ਮੰਨ ਲਈਏ ਕਰੋਨਾ 5ਜੀ ਦੀ ਟੈਸਟਿੰਗ ਨਾਲ ਫੈਲਿਆ ਹੈ ਤਾਂ ਅਫਰੀਕਾ ਦੇ ਕੁਝ ਦੇਸ਼ ਜਿੱਥੇ 3ਜੀ ਨੈੱਟਵਰਕ ਵੀ ਨਹੀਂ ਪਹੁੰਚਿਆ ਹੈ, ਉੱਥੇ ਕਰੋਨਾ ਦੇ ਮਰੀਜ਼ਾਂ ਦੀ ਭਰਮਾਰ ਕਿਉਂ ਹੈ? ਦੂਜਾ, ਇਸ ਨੈੱਟਵਰਕ ਵਿੱਚ ਇਲੈਕਟ੍ਰੋਮੈਗਨੈਟਿਕ ਰੈਡੀਏਸਨ ਤੇ ਮੌਡੂਲੇਸ਼ਨ ਦੇ ਮਾਧਿਅਮ ਨਾਲ ਕੇਵਲ ਸੂਚਨਾਵਾਂ ਭੇਜੀਆਂ ਜਾ ਸਕਦੀਆਂ ਹਨ, ਵਾਇਰਸ ਨਹੀਂਇਹ ਸਭ ਫਰਜ਼ੀ ਖਬਰਾਂ ਹਨਵਿਸ਼ਵ ਸਿਹਤ ਸੰਗਠਨ ਅਤੇ ਯੂਨੀਸੈੱਫ ਵੀ ਇਸਦੀ ਪੁਸ਼ਟੀ ਕਰ ਚੁੱਕੇ ਹਨ ਕਿ ਕਰੋਨਾ ਵਾਇਰਸ ਇਸ ਤਰ੍ਹਾਂ ਨਹੀਂ ਫੈਲਦਾ

ਸਾਡੇ ਭਾਰਤੀ ਸਮਾਜ ਵਿੱਚ ਇਸ ਤਰ੍ਹਾਂ ਦੀਆਂ ਅਫਵਾਹਾਂ ਅਕਸਰ ਫੈਲਦੀਆਂ ਰਹਿੰਦੀਆਂ ਹਨ ਅਤੇ ਲੋਕ ਵੀ ਬੜੀ ਛੇਤੀ ਇਨ੍ਹਾਂ ਉੱਤੇ ਵਿਸ਼ਵਾਸ ਕਰ ਲੈਂਦੇ ਹਨ ਅਤੇ ਬਿਨਾਂ ਸੋਚੇ ਸਮਝੇ ਅੱਗੇ ਸ਼ੇਅਰ ਕਰ ਦਿੰਦੇ ਹਨਇਸ ਤਰ੍ਹਾਂ ਦੀਆਂ ਅਫਵਾਹਾਂ ’ਤੇ ਵਿਸ਼ਵਾਸ ਕਰਨ ਦੀ ਥਾਂ ਸਾਨੂੰ ਇਸ ਮਹਾਂਮਾਰੀ ਤੋਂ ਬਚਾਅ ਲਈ ਸਮਾਜਿਕ ਦੂਰੀ, ਨਿਯਮਤ ਹੱਥ ਧੋਣੇ, ਮਾਸਕ ਪਹਿਨਣਾ ਆਦਿ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈਜੇਕਰ ਕੋਈ ਲੱਛਣ ਦਿਖਾਈ ਦੇਵੇ ਤਾਂ ਤੁਰੰਤ ਟੈੱਸਟ ਕਰਵਾਉਣਾ ਚਾਹੀਦਾ ਹੈ ਅਤੇ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਐਂਟੀ ਕੋਵਿਡ ਵੈਕਸੀਨ ਜ਼ਰੂਰ ਲਗਵਾ ਲੈਣੀ ਚਾਹੀਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2771)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਚਾਨਣ ਦੀਪ ਸਿੰਘ ਔਲਖ

ਚਾਨਣ ਦੀਪ ਸਿੰਘ ਔਲਖ

Phone: (91 - 98768 - 88177)
Email: (
chanandeep@gmail.com)