SRLadhar7ਇਹੀ ਵਰਗ ਹੈ ਜਿਸ ਨੇ ਰਾਖਵਾਂਕਰਨ ਦਾ ਫਾਇਦਾ ਲੈ ਕੇ ਦਲਿਤ ਸਮਾਜ ਦਾ ਬਣਦਾ ਹਿੱਸਾ ...
(8 ਮਈ 2021)

 

ਪੰਜਾਬ ਦੀਆਂ 2022 ਦੀਆਂ ਚੋਣਾਂ ਸਿਰ ’ਤੇ ਹਨ ਅਤੇ ਦਲਿਤ ਵੋਟ ਬੈਂਕ ਨੂੰ ਲੈ ਕੇ ਫਿਰ ਚਰਚਾ ਜ਼ੋਰਾਂ ’ਤੇ ਹੈ ਕਿ ਇਹ ਵੋਟ ਬੈਂਕ ਕਿਸ ਪਾਰਟੀ ਨੂੰ ਸੱਤਾ ਦਾ ਸੁੱਖ ਦੇਵੇਗੀਪੰਜਾਬ ਵਿੱਚ ਸਭ ਤੋਂ ਵੱਧ ਵਸੋਂ ਅਨੁਸੂਚਿਤ ਜਾਤੀਆਂ ਦੀ ਹੈਕਿਸੇ ਵੀ ਹੋਰ ਪ੍ਰਾਂਤ ਤੋਂ ਵੱਧਪਿਛਲੀ ਜਨ-ਗਣਨਾ ਅਨੁਸਾਰ ਇਹ ਵਸੋਂ 31.96% ਸੀ2021 ਦੀ ਜਨ-ਗਣਨਾ ਵਿੱਚ ਇਹ ਅਬਾਦੀ 35% ਹੋਣ ਦੀ ਸੰਭਾਵਨਾ ਹੈਪੰਜਾਬ ਵਿੱਚ ਕਿਸੇ ਵੀ ਸਮੁਦਾਏ ਦੀ ਅਬਾਦੀ ਇੰਨੀ ਨਹੀਂ ਹੈਹੁਣ ਰਾਜਸੀ ਪਾਰਟੀਆਂ ਨੇ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਦਲਿਤਾਂ ਵਿੱਚੋਂ ਬਣਾਉਣ ਦੇ ਵਾਅਦੇ ਅਤੇ ਸ਼ੋਸ਼ੇ ਛੱਡਣੇ ਸ਼ੁਰੂ ਕਰ ਦਿੱਤੇ ਹਨਦਲਿਤ ਲੋਕ ਸੱਤਾ ਤੋਂ ਦੂਰ ਕਿਉਂ ਹਨ? ਆਓ ਇਸ ਵਿਸ਼ੇ ’ਤੇ ਚਰਚਾ ਕਰੀਏ ਅਤੇ ਕਾਰਨਾਂ ਦਾ ਵਿਸ਼ਲੇਸ਼ਣ ਕਰੀਏ

ਸਭ ਤੋਂ ਪਹਿਲਾ ਕਾਰਨ ਤਾਂ ਇਸ ਸਮਾਜ ਵਿੱਚ ਅਨਪੜ੍ਹਤਾ ਹੈਬਿਨਾਂ ਵਿੱਦਿਆ ਸਮਾਜ ਤਰੱਕੀ ਨਹੀਂ ਕਰ ਸਕਦਾਭਾਵੇਂ ਪਿਛਲੇ ਦਹਾਕਿਆਂ ਵਿੱਚ ਸਾਖਰਤਾ ਦਰ ਵਧੀ ਹੈ ਪਰ ਅਨੁਸੂਚਿਤ ਜਾਤੀ ਦੇ ਬੱਚੇ ਸਾਧਨਾਂ ਦੀ ਅਣਹੋਂਦ ਕਾਰਨ ਸਰਕਾਰੀ ਸਕੂਲਾਂ ’ਤੇ ਹੀ ਨਿਰਭਰ ਹਨਪਿਛਲੀ ਸਦੀ ਦੇ ਆਖਰੀ ਦਹਾਕੇ ਵਿੱਚ ਨਿੱਜੀਕਰਨ ਦੀ ਅਜਿਹੀ ਹਨੇਰੀ ਝੁੱਲੀ ਕਿ ਸਿੱਖਿਆ ਪ੍ਰਣਾਲੀ ਪ੍ਰਾਈਵੇਟ ਹੱਥਾਂ ਵਿੱਚ ਦੇ ਕੇ ਸਰਕਾਰ ਨੇ ਸਾਧਨ ਵਿਹੂਣੇ ਲੋਕਾਂ ਨੂੰ ਉਚੇਰੀ ਸਿੱਖਿਆ ਤੋਂ ਕੋਹਾਂ ਦੂਰ ਕਰ ਦਿੱਤਾਵਿਗਿਆਨ ਦੇ ਇਸ ਆਧੁਨਿਕ ਯੁਗ ਵਿੱਚ ਗਰੀਬ ਆਦਮੀ ਦਾ ਬੱਚਾ ਉੇਚੇਰੀ ਅਤੇ ਮਿਆਰੀ ਸਿੱਖਿਆ ਲੈਣ ਦਾ ਸੁਪਨਾ ਵੀ ਨਹੀਂ ਲੈ ਸਕਦਾ ਇਸਦਾ ਸਭ ਤੋਂ ਵੱਡਾ ਨੁਕਸਾਨ ਅਨੁਸੂਚਿਤ ਜਾਤੀ ਅਤੇ ਜਨ-ਜਾਤੀ ਦੇ ਲੋਕਾਂ ਨੂੰ ਹੋਇਆ ਹੈਅੱਖਰ ਗਿਆਨ ਵਧਣ ਦੇ ਬਾਵਜੂਦ ਮਿਆਰੀ ਸਿੱਖਿਆ ਹੇਠਲੇ ਤਬਕੇ ਤੋਂ ਸਰਕਾਰ ਨੇ ਜਾਣ ਬੁੱਝ ਕੇ ਦੂਰ ਕਰ ਦਿੱਤੀ ਹੈ ਕਿਉਂਕਿ ਪ੍ਰਾਈਵੇਟ ਅਦਾਰੇ ਹੁਣ ਸਿੱਖਿਆ ਪ੍ਰਣਾਲੀ ਨੂੰ ਆਪਣੀ ਮਨ-ਮਰਜ਼ੀ ਨਾਲ ਚਲਾ ਰਹੇ ਹਨਹੋਰ ਤਾਂ ਹੋਰ ਦਾਖਲਿਆਂ ਵਿੱਚ ਰਾਖਵਾਂਕਰਨ ਵੀ ਲਾਗੂ ਨਹੀਂ ਕਰ ਰਹੇਇਹ ਕੇਂਦਰ ਅਤੇ ਰਾਜ ਸਰਕਾਰਾਂ ਦੇ ਨੱਕ ਹੇਠ ਹੋ ਰਿਹਾ ਹੈਦੂਸਰਾ ਵੱਡਾ ਕਾਰਨ ਹੈ ਅਨੁਸੂਚਿਤ ਜਾਤੀ ਸਮੂਹ ਵਿੱਚ ਏਕੇ ਦੀ ਘਾਟਪੰਜਾਬ ਵਿੱਚ 39 ਜਾਤੀਆਂ ਅਨੁਸੂਚਿਤ ਜਾਤੀ ਕੈਟਾਗਰੀ ਵਿੱਚ ਆਉਂਦੀਆਂ ਹਨਭਾਵੇਂ ਇਹ ਸਾਰੀਆਂ ਜਾਤੀਆਂ ਹਿੰਦੂ ਸਮਾਜ ਦੀ ਪੌੜੀ ਦੇ ਸਭ ਤੋਂ ਹੇਠਲੇ ਡੰਡੇ ’ਤੇ ਆਉਂਦੀਆਂ ਹਨ ਪਰ ਆਪਸ ਵਿੱਚ ਇਹ ਉਵੇਂ ਹੀ ਵੰਡੇ ਹੋਏ ਹਨ ਜਿਵੇਂ ਹਿੰਦੂ ਸਮਾਜ ਦੇ ਉੱਪਰਲੇ ਵਰਣਕਈ ਗੱਲਾਂ ਵਿੱਚ ਤਾਂ ਇਨ੍ਹਾਂ ਦਾ ਵਖਰੇਵਾਂ ਉੱਪਰਲੀਆਂ ਜਾਤੀਆਂ ਤੋਂ ਵੀ ਕਿਤੇ ਵਧੇਰੇ ਨਜ਼ਰ ਆਉਂਦਾ ਹੈ ਉੱਪਰਲੇ ਵਰਣਾਂ ਵਿੱਚ ਰੋਟੀ-ਬੇਟੀ ਦੀ ਸਾਂਝ ਹੈ ਅਤੇ ਵਿਆਹ ਦਾ ਰਿਸ਼ਤਾ ਦੇਖਣ ਨੂੰ ਮਿਲਦਾ ਹੈ ਪਰ ਅਨੁਸੂਚਿਤ ਜਾਤੀਆਂ ਵਿੱਚ ਰੋਟੀ-ਬੇਟੀ ਦੀ ਸਾਂਝ ਕਿਤੇ ਵਿਰਲੇ ਪ੍ਰੇਮ-ਵਿਆਹ ਨੂੰ ਛੱਡ ਕੇ ਵੇਖਣ ਨੂੰ ਨਹੀਂ ਮਿਲਦੀਸਮਾਜ ਬੁਰੀ ਤਰ੍ਹਾਂ ਜਾਤੀਵਾਦ ਅਤੇ ਮਨੂੰਵਾਦ ਤੋਂ ਗ੍ਰਸਤ ਹੈ

ਪੰਜਾਬ ਵਿੱਚ ਦੋ ਪ੍ਰਮੁੱਖ ਵਰਗ ਅਨੁਸੂਚਿਤ ਜਾਤੀ ਨਾਲ ਸਬੰਧਤ ਹਨ, ਮਜ਼ਹਬੀ ਸਿੱਖ/ਬਾਲਮੀਕੀ ਅਤੇ ਰਾਮਦਾਸੀਆ ਸਿੱਖ/ਚਮਾਰ ਜਾਂ ਆਦਿ ਧਰਮੀ। ਪਰ ਇਨ੍ਹਾਂ ਦੋਹਾਂ ਵਿੱਚ ਵੀ ਸਮਾਜਿਕ ਤੌਰ ’ਤੇ ਜ਼ਮੀਨ ਅਸਮਾਨ ਵਰਗੇ ਵਖਰੇਵੇਂ ਵੇਖਣ ਨੂੰ ਮਿਲਦੇ ਹਨਇਸ ਸਮਾਜਿਕ ਕਮਜ਼ੋਰੀ ਦਾ ਪੂਰਾ ਪੂਰਾ ਫਾਇਦਾ ਇੱਕ ਵਰਗ ਨੂੰ ਦੂਜੇ ਵਰਗ ਖਿਲਾਫ ਖੜ੍ਹਾ ਕਰਕੇ ਰਾਜਨੀਤਿਕ ਪਾਰਟੀਆਂ ਖੂਬ ਰਾਜਨੀਤਿਕ-ਰੋਟੀਆਂ ਸੇਕਦੀਆਂ ਹਨਪੰਜਾਬ ਵਿੱਚ 34 ਸੀਟਾਂ ਐੱਮ.ਐੱਲ.ਏ. ਦੀਆਂ ਹੋਣ ਦੇ ਬਾਵਜੂਦ ਵੀ ਇਹ ਐੱਮ.ਐੱਲ.ਏ. ਕਦੇ ਇਕੱਠੇ ਨਹੀਂ ਹੁੰਦੇ, ਸਾਂਝੇ ਮੁੱਦਿਆਂ ’ਤੇ ਵੀ ਗੱਲ ਕਰਦੇ ਨਜ਼ਰ ਨਹੀਂ ਆਉਂਦੇਅਕਾਲੀ ਦਲ ਤਾਂ ਖਾਸ ਕਰਕੇ ਮਜ਼ਹਬੀ ਸਿੱਖਾਂ/ਬਾਲਮੀਕੀ ਭਾਈਚਾਰੇ ਨੂੰ ਆਪਣਾ ਮੋਹਰਾ ਬਣਾ ਕੇ ਵਰਤਦਾ ਰਿਹਾ ਹੈ

ਤੀਸਰਾ ਕਾਰਨ ਹੈ ਲੀਡਰਸ਼ਿੱਪ ਦੀ ਅਣਹੋਂਦਦੇਸ਼ ਪੱਧਰ ’ਤੇ ਬਾਬਾ ਸਾਹਿਬ ਡਾ. ਅੰਬੇਡਕਰ ਹੀ ਅਜਿਹੇ ਨੇਤਾ ਹੋਏ ਹਨ ਜਿਨ੍ਹਾਂ ਨੇ ਆਪਣੀ ਬਲ-ਬੁੱਧੀ ਦਾ ਸਿੱਕਾ ਨਾ ਸਿਰਫ ਭਾਰਤ ਵਰਸ਼ ਵਿੱਚ ਹੀ ਜਮਾਇਆ ਬਲਕਿ ਦੇਸ਼ ਅਜ਼ਾਦ ਹੋਣ ਤੋਂ ਬਾਅਦ ਵੀ ਉਨ੍ਹਾਂ ਦੀ ਵਿਦਵਤਾ ਦਾ ਲੋਹਾ ਉਨ੍ਹਾਂ ਦੇ ਵਿਰੋਧੀ ਵੀ ਮੰਨਦੇ ਸਨਦਲਿਤ ਲੋਕਾਂ ਨੇ ਵੀ ਉਨ੍ਹਾਂ ਨੂੰ ਰੱਜਵਾਂ ਪਿਆਰ ਦਿੱਤਾ ਅਤੇ ਉਨ੍ਹਾਂ ਵੱਲੋਂ ਚਲਾਏ ਸਮਾਜਿਕ ਤੇ ਰਾਜਨੀਤਿਕ ਅੰਦੋਲਨਾਂ ਵਿੱਚ ਵੱਧ ਚੜ੍ਹ ਕੇ ਭਾਗ ਲਿਆਕਾਂਸ਼ੀ ਰਾਮ ਜੀ ਨੇ ਵੀ ਪੂਰੀ ਜ਼ਿੰਦਗੀ ਸਮਾਜ ਵਿੱਚ ਰਾਜ ਸੱਤਾ ਦੀ ਭੁੱਖ ਪੈਦਾ ਕਰਨ ਅਤੇ ਰਾਜ ਸੱਤਾ ਵਿੱਚ ਚਸਕਾ ਪੈਦਾ ਕਰਨ ਵਿੱਚ ਲਾ ਦਿੱਤੀਕਾਂਸ਼ੀ ਰਾਮ ਜੀ ਦੇ ਯਤਨਾਂ ਸਦਕਾ ਉਨ੍ਹਾਂ ਦੀ ਜ਼ਿੰਦਗੀ ਦੌਰਾਨ ਹੀ ਦਲਿਤ ਸਮਾਜ ਨੂੰ ਯੂ.ਪੀ. ਵਰਗੇ ਵੱਡੇ ਰਾਜ ਵਿੱਚ ਸੱਤਾ ਸੁਖ ਭੋਗਣ ਦਾ ਮੌਕਾ ਵੀ ਮਿਲਿਆਬਦਕਿਸਮਤੀ ਇਹ ਰਹੀ ਕਿ ਨਾ ਤਾਂ ਕਾਂਸ਼ੀ ਰਾਮ ਜੀ ਦੇ ਸਮੇਂ ਅਤੇ ਨਾ ਹੀ ਬਾਅਦ ਵਿੱਚ ਰਾਜ ਸੱਤਾ ਦਾ ਇਹ ਤਜਰਬਾ ਕਿਸੇ ਹੋਰ ਰਾਜ ਵਿੱਚ ਜਾਂ ਕੇਂਦਰ ਸਰਕਾਰ ਬਣਾਉਣ ਲਈ ਕੰਮ ਆਇਆ

ਚੌਥਾ ਕਾਰਨ ਇਹ ਜਾਪਦਾ ਹੈ ਕਿ ਦਲਿਤ ਸਮਾਜ ਵਿੱਚ ਸੋਮਿਆਂ ਅਤੇ ਸਾਧਨਾਂ ਦੀ ਜਬਰਦਸਤ ਕਮੀ ਹੈਪੰਜਾਬ ਵਿੱਚ ਇੱਕ ਤਿਹਾਈ ਵਸੋਂ ਕੋਲ ਸਿਰਫ 3.2% ਵਾਹੀਯੋਗ ਜ਼ਮੀਨ ਹੈਜੇਕਰ ਪੰਜਾਬ ਵਸੋਂ ਮੁਤਾਬਿਕ ਪੂਰੇ ਦੇਸ਼ ਦਾ ਇੱਕ ਨੰਬਰ ਦਾ ਸੂਬਾ ਹੈ ਤਾਂ ਸਾਧਨ ਵਿਹੀਨਤਾ ਵਜੋਂ ਵੀ ਪੰਜਾਬ ਇੱਕ ਨੰਬਰ ਦਾ ਸੂਬਾ ਹੈਪੰਜਾਬ ਵਿੱਚ ਸਦੀਆਂ ਤੋਂ ਦਲਿਤ ਸਮਾਜ ਨੂੰ ਘਰ ਤਕ ਬਣਾਉਣ ਲਈ ਜ਼ਮੀਨ ਖ੍ਰੀਦਣ ਦੀ ਇਜਾਜ਼ਤ ਨਹੀਂ ਸੀਪੰਜਾਬ ਲੈਂਡ ਐਲੀਨੇਸ਼ਨ ਐਕਟ ਅਨੁਸਾਰ ਪੰਜਾਬ ਵਿੱਚ ਸਿਰਫ ਖੇਤੀਬਾੜੀ ਕਬੀਲਿਆਂ ਨਾਲ ਸਬੰਧਤ ਲੋਕ ਹੀ ਜ਼ਮੀਨ ਖਰੀਦ ਸਕਦੇ ਸਨਦੇਸ਼ ਅਜ਼ਾਦ ਹੋਣ ਤੋਂ ਬਾਅਦ, ਦਲਿਤਾਂ ਨੂੰ ਰਾਖਵਾਂਕਰਨ ਮਿਲਣ ਕਾਰਨ ਅਤੇ ਸਰਕਾਰੀ ਨੌਕਰੀਆਂ ਕਾਰਨ ਲੋਕ ਥੋੜ੍ਹੀਆਂ ਬਹੁਤ ਜ਼ਮੀਨਾਂ ਖਰੀਦ ਸਕੇਗਿਆਨੀ ਜੈਲ ਸਿੰਘ ਦੇ ਮੁੱਖ ਮੰਤਰੀ ਕਾਲ ਦੇ ਦੌਰਾਨ ਬਹੁਤ ਸਾਰੀਆਂ ਸਰਕਾਰੀ ਜ਼ਮੀਨਾਂ ਦਲਿਤਾਂ ਨੂੰ ਜੋ ਬੇ-ਜ਼ਮੀਨੇ ਸਨ, ਇੱਕ ਪਾਲਸੀ ਤਹਿਤ ਅਲਾਟ ਕੀਤੀਆਂ ਗਈਆਂਉਨ੍ਹਾਂ ਜ਼ਮੀਨਾਂ ਵਿੱਚੋਂ ਵੀ ਬਹੁਤੀਆਂ ਜ਼ਮੀਨਾਂ ਆਨੇ ਬਹਾਨੇ ਪਿੰਡਾਂ ਵਿੱਚ ਵਾਪਸ ਜੱਟਾਂ ਕੋਲ ਚਲੀਆਂ ਗਈਆਂ ਅਤੇ ਉਹ ਲੋਕ ਫਿਰ ਜ਼ਮੀਨ ਮਾਲਕਾਂ ਤੋਂ ਬੇ-ਜ਼ਮੀਨੇ ਹੋ ਗਏ

ਪੰਜਵਾਂ ਵੱਡਾ ਕਾਰਨ ਹੈ ਦਲਿਤ ਸਮਾਜ ਵਿੱਚ ਲੀਡਰਸ਼ਿੱਪ ਦੀ ਘਾਟਜੋ ਵੀ ਪੜ੍ਹਿਆ ਲਿਖਿਆ ਵਿਅਕਤੀ, ਰਾਜਸੀ ਸੋਚ ਵਾਲਾ, ਪਹਿਲਾਂ ਦਲਿਤਾਂ ਦੇ ਹੱਕਾਂ ਦੀਆਂ ਵਧ ਚੜ੍ਹ ਕੇ ਗੱਲਾਂ ਕਰਦਾ ਹੈ, ਫਿਰ ਚੋਣਾਂ ਲੜਦਾ ਹੈ ਅਤੇ ਦਲਿਤ ਲੋਕ ਉਸ ਨੂੰ ਆਪਣਾ ਮਸੀਹਾ ਸਮਝ ਕੇ ਵੋਟਾਂ ਪਾਉਂਦੇ ਹਨ; ਉਹੀ ਵਿਅਕਤੀ ਫਿਰ ਆਪਣੀ ਮਾਰਕੀਟ ਵੈਲਿਊ ਦਾ ਲਾਹਾ ਲੈ ਕੇ ਕਿਸੇ ਨਾ ਕਿਸੇ ਉੱਪਰਲੀ ਜਾਤੀ ਵੱਲੋਂ ਚਲਾਈਆਂ ਰਾਜਨੀਤਿਕ ਪਾਰਟੀਆਂ ਦਾ ਹਿੱਸਾ ਬਣ ਕੇ ਰਾਜ ਸੱਤਾ ਦਾ ਹਿੱਸਾ ਬਣ ਜਾਂਦਾ ਹੈਬਸਪਾ ਪਾਰਟੀ ਵਿੱਚੋਂ ਛੱਡ ਕੇ ਗਏ ਸਾਰੇ ਨੇਤਾ ਇਸਦੀ ਉੱਤਮ ਉਦਾਹਰਣ ਹਨਰਾਜਨੀਤਿਕ ਪਾਰਟੀਆਂ ਜਿਨ੍ਹਾਂ ਵਿੱਚ ਕਾਂਗਰਸ, ਭਾਜਪਾ, ਅਕਾਲੀ ਦਲ ਅਤੇ ਹੁਣ ਆਪ ਵੀ ਸ਼ਾਮਲ ਹੈ, ਕਦੀ ਵੀ ਦਲਿਤਾਂ ਨੂੰ ਉਨ੍ਹਾਂ ਦਾ ਸੰਵਿਧਾਨਿਕ ਹੱਕ ਦੇਣ ਲਈ ਤਿਆਰ ਨਹੀਂ ਹਨਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਦੀ ਗੱਲ ਕਹੀ ਗਈ ਹੈਪਰ ਰਾਜਨੀਤਿਕ ਪਾਰਟੀਆਂ ਤਾਂ ਆਮ ਨਾਗਰਿਕ ਨੂੰ ਇਹ ਨਿਆਂ ਦੇਣ ਤਕ ਦੀ ਵੀ ਗੱਲ ਨਹੀਂ ਕਰਦੀਆਂ, ਹੱਕ ਦੇਣਾ ਤਾਂ ਇੱਕ ਪਾਸੇ ਰਿਹਾਬਸਪਾ ਭਾਵੇਂ ਦਲਿਤਾਂ ਦੇ ਹੱਕਾਂ ਦੀ ਗੱਲ ਕਰਦੀ ਹੈ ਅਤੇ ਵੋਟ ਬੈਂਕ ਵੀ ਇਸ ਪਾਰਟੀ ਦਾ ਸਿਰਫ ਦਲਿਤ ਹੀ ਹਨ ਪਰ ਇਸਦੀ ਸਭ ਤੋਂ ਵੱਡੀ ਘਾਟ ਅਤੇ ਕਮਜ਼ੋਰੀ ਵੀ ਇਹੀ ਹੈ ਕਿ ਜਾਤੀਵਾਦ ਦੀ ਵਜ੍ਹਾ ਕਰਕੇ ਉੱਚ ਜਾਤੀਆਂ ਦੇ ਵੋਟਰ ਬਸਪਾ ਨੂੰ ਦਲਿਤਾਂ ਦੀ ਪਾਰਟੀ ਹੀ ਸਮਝਦੇ ਹਨ ਇੱਥੋਂ ਤਕ ਕਿ ਦਲਿਤ ਵੀ ਇਸ ਪਾਰਟੀ ਨੂੰ ਵੋਟ ਨਹੀਂ ਪਾਉਂਦੇਪਿਛਲੀ ਵਾਰੀ 1997 ਵਿੱਚ ਬਸਪਾ ਦਾ ਇੱਕੋ ਇੱਕ ਐੱਮ.ਐੱਲ.ਏ. ਗੜ੍ਹਸ਼ੰਕਰ ਤੋਂ ਜਿੱਤਿਆ ਸੀਮੈਂ ਸਮਝਦਾ ਹਾਂ ਕਿ ਪੂਰੇ ਇਤਿਹਾਸ ਵਿੱਚ ਇਹੀ ਇੱਕ ਚੋਣ ਸੀ ਜੋ ਸਹੀ ਮਾਇਨਿਆਂ ਵਿੱਚ ਬਸਪਾ ਦੀ ਝੋਲੀ ਪਾਈ ਜਾ ਸਕਦੀ ਹੈ ਕਿਉਂਕਿ 1992 ਦੀਆਂ ਚੋਣਾਂ ਵਿੱਚ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ ਅਤੇ 1996 ਦੀਆਂ ਚੋਣਾਂ ਅਕਾਲੀਆਂ ਨਾਲ ਮਿਲ ਕੇ ਲੜੀਆਂ ਸਨਸੋ, ਇੰਝ ਬਸਪਾ ਦੀ ਪੂਰੀ ਹਿਸਟਰੀ ਗੜ੍ਹਸ਼ੰਕਰ ਦੀ 1997 ਦੀ ਇੱਕੋ-ਇੱਕ ਚੋਣ ਦੁਆਲੇ ਘੁੰਮਦੀ ਹੈ; ਜਿਸ ਤੋਂ ਬਾਅਦ ਅੱਜ ਤਕ ਬਸਪਾ ਦਾ ਖਾਤਾ ਖੋਲ੍ਹਣ ਲਈ ਹਰ ਚੋਣ ਭਾਵੇਂ ਉਹ ਲੋਕ ਸਭਾ ਦੀ ਹੋਵੇ ਜਾਂ ਵਿਧਾਨ ਸਭਾ ਦੀ, ਬਸਪਾ ਲੀਡਰਸ਼ਿੱਪ ਸਬਜ਼ਬਾਗ ਹੀ ਦਿਖਾਉਂਦੀ ਆ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਹੀ ਬਸਪਾ ਤੋਂ ਉਮੀਦ ਰੱਖਣੀ ਕਿ ਦਲਿਤਾਂ ਲਈ ਇਹ ਸਿਆਸੀ ਭਾਗੇਦਾਰੀ ਦੇ ਦਰਵਾਜ਼ੇ ਖੋਲ੍ਹ ਦੇਵੇਗੀ ਇਸਦਾ ਇੱਕ ਵੀ ਕਾਰਨ ਮੇਰੀ ਸਮਝ ਵਿੱਚ ਨਹੀਂ ਆਉਂਦਾਲੀਡਰਸ਼ਿੱਪ ਦੀ ਘਾਟ, ਕਾਡਰ ਦੀ ਟ੍ਰੇਨਿੰਗ ਦੀ ਕਮੀ, ਦਲਿਤਾਂ ਵਿੱਚ ਵੀ ਸਿਰਫ ਇੱਕ ਜਾਤੀ ਤਕ ਸੀਮਤ ਹੋ ਕੇ ਰਹਿ ਜਾਣਾ, ਸੋਮਿਆਂ ਦੀ ਅਣਹੋਂਦ, ਬਸਪਾ ਨੂੰ ਕਦੇ ਵੀ ਰਾਜ ਸੁੱਖ ਮਾਨਣ ਦਾ ਅਵਸਰ ਪ੍ਰਦਾਨ ਕਰਦੀ ਨਜ਼ਰ ਨਹੀਂ ਆਉਂਦੀਹਾਂ, ਜੇਕਰ ਕਿਸੇ ਸਿਆਸੀ ਪਾਰਟੀ ਨਾਲ ਹੋਰ ਗੱਠ-ਜੋੜ ਕਰਕੇ ਸੱਤਾ ਵਿੱਚ ਆ ਜਾਵੇ ਤਾਂ ਵੱਖਰੀ ਗੱਲ ਹੈਪਰ ਰਾਜਸਥਾਨ ਵਿੱਚ ਬਸਪਾ ਦੇ ਛੇ ਐੱਮ.ਐੱਲ.ਏ. ਬਸਪਾ ਨੂੰ ਛੱਡ ਕੇ ਕਾਂਗਰਸ ਵਿੱਚ ਜਾ ਮਿਲੇ, ਇਸ ਗੱਲ ਦਾ ਉੱਤਮ ਉਦਾਹਰਣ ਹੈ ਕਿ ਗੱਠਜੋੜ ਵੀ ਦਲਿਤਾਂ ਨੂੰ ਰਾਜ ਸੱਤਾ ਦਿਵਾਉਣ ਦੀ ਕੋਈ ਗ੍ਰੰਟੀ ਨਹੀਂ ਹੈ ਛੇਵਾਂ ਕਾਰਨ ਹੈ ਪੜ੍ਹੇ-ਲਿਖੇ ਦਲਿਤ ਲੋਕਾਂ ਦਾ ਆਪਣੇ ਸਮਾਜ ਲਈ ਕੰਮ ਨਾ ਕਰਨਾ

ਪਿਛਲੇ 74 ਸਾਲਾਂ ਵਿੱਚ ਦਲਿਤ ਲੋਕਾਂ ਦਾ ਕੋਈ ਵੀ ਸੰਗਠਨ ਕੰਮ ਕਰਦਾ ਨਜ਼ਰ ਨਹੀਂ ਆਉਂਦਾ, ਜਿਸ ਨੇ ਰਾਜ ਸੱਤਾ ਦਾ ਸੁਪਨਾ ਲਿਆ ਹੋਵੇ ਅਤੇ ਸਮਾਜ ਵਿੱਚ ਰਾਜਨੀਤਿਕ ਚੇਤੰਨਤਾ ਪੈਦਾ ਕਰਕੇ ਉਨ੍ਹਾਂ ਨੂੰ ਸੰਗਠਤ ਕੀਤਾ ਹੋਵੇਬਾਬਾ ਸਾਹਿਬ ਡਾ. ਅੰਬੇਡਕਰ ਨੇ ਦਲਿਤਾਂ ਨੂੰ ਇੱਕ ਮੰਤਰ ਦਿੱਤਾ ਸੀ ਜਿਸ ਨਾਲ ਉਹ ਸੱਤਾ ਪ੍ਰਾਪਤ ਕਰ ਸਕਦੇ ਸੀ, ਅੱਜ ਵੀ ਪ੍ਰਾਪਤ ਕਰ ਸਕਦੇ ਹਨ, ਉਹ ਮੰਤਰ ਸੀ, “ਪੜ੍ਹੋ, ਜੁੜੋ, ਸੰਘਰਸ਼ ਕਰੋ।” ਇਸ ਮੰਤਰ ਦਾ ਫਾਇਦਾ ਮਨੂੰਵਾਦੀ ਘੱਟ ਗਿਣਤੀ ਵਰਗ ਦੇ ਲੋਕਾਂ ਨੇ ਤਾਂ ਲਿਆ ਪਰ ਦਲਿਤ ਵਰਗ ਦੇ ਲੋਕਾਂ ਨੇ ਨਹੀਂ

ਪੰਜਾਬ ਦੀ ਰਾਜਨੀਤੀ ਵੱਲ ਝਾਤ ਮਾਰੋ ਤਾਂ ਇੱਕ ਗੱਲ ਉੱਭਰ ਕੇ ਸਾਾਹਮਣੇ ਆਉਂਦੀ ਹੈ ਕਿ ਦਲਿਤ ਸੇਵਾ-ਮੁਕਤ ਅਫਸਰ ਰਾਜਨੀਤਿਕ ਪਾਰਟੀਆਂ ਦਾ ਹਿੱਸਾ ਬਣ ਕੇ ਲੋਕ ਸਭਾ ਜਾਂ ਵਿਧਾਨ ਸਭਾ ਦੇ ਮੈਂਬਰ ਬਣੇ ਹੋਏ ਹਨਜਾਂ ਇਉਂ ਕਹਿ ਲਵੋ ਕਿ ਪੜ੍ਹੀ-ਲਿਖੀ ਇਹ ਜਮਾਤ ਸ਼ਾਨਦਾਰ ਨੌਕਰੀਆਂ ਕਰਨ ਤੋਂ ਬਾਅਦ ਕੀ ਆਪਣੇ ਸਮਾਜ ਦੀ ਸਹੀ ਤਰਜਮਾਨੀ ਕਰਦੀ ਹੈ? ਸਾਫ ਤੇ ਸਪਸ਼ਟ ਉੱਤਰ ਹੈ, ਨਹੀਂਕੁਝ ਦਿਨ ਪਹਿਲਾਂ ਮੇਰਾ ਅਖਬਾਰ ਵਿੱਚ ਇੱਕ ਆਰਟੀਕਲ ਛਪਿਆ ਕਿ ਸੇਵਾ ਮੁਕਤ ਅਧਿਕਾਰੀ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਭੁੱਲ ਕੇ ਸਮਾਜ ਸੇਵਾ ਨਹੀਂ ਕਰਦੇ। ਇੱਕ ਦਲਿਤ ਸੇਵਾ ਮੁਕਤ ਅਧਿਕਾਰੀ, ਜਿਸ ਨੇ ਅੱਜ ਤਕ ਹੋਰ ਤਾਂ ਕੋਈ ਲੇਖ ਨਹੀਂ ਲਿਖਿਆ, ਕੋਈ ਕਿਤਾਬ ਨਹੀਂ ਲਿਖੀ, ਪਰ ਉਸੇ ਅਖਬਾਰ ਵਿੱਚ ਬਕਾਇਦਾ ਮੇਰੇ ਆਰਟੀਕਲ ਦਾ ਨਾਂ ਦੇ ਕੇ ਮੇਰੇ ਵਿਚਾਰਾਂ ਦੀ ਵਿਰੋਧਤਾ ਕਰਦੇ ਹੋਏ ਇਹ ਤਰਕ ਦਿੱਤਾ ਕਿ ਦਲਿਤਾਂ ਦੇ ਹੱਕਾਂ ਦੀ ਰਾਖੀ ਤਾਂ ਸਮੇਂ ਦੀ ਸਰਕਾਰ ਨੇ ਕਰਨੀ ਹੁੰਦੀ ਹੈਉਹ ਅਫਸਰ ਇੱਕ ਵੱਡੇ ਅਹੁਦੇ ਤੋਂ ਰਿਟਾਇਰ ਹੋਇਆ ਸੀ, ਪਬਲਿਕ ਨੂੰ ਗਲਤ ਸੰਦੇਸ਼ ਨਾ ਜਾਵੇ, ਇਸ ਲਈ ਮੈਂ ਉਸ ਦੇ ਲੇਖ ਦਾ ਅੱਜ ਤਕ ਜਵਾਬ ਨਹੀਂ ਦਿੱਤਾ, ਕਿਉਂਕਿ ਆਪਸ ਵਿੱਚ ਮਨੂੰਵਾਦ ਤਾਂ ਸਾਨੂੰ ਸਦੀਆਂ ਤੋਂ ਲੜਾ ਰਿਹਾ ਹੈ, ਅਸੀਂ ਪੜ੍ਹ-ਲਿਖ ਕੇ ਵੀ ਉਸ ਦੀ ਸ਼ਰਾਰਤ ਦਾ ਹਿੱਸਾ ਕਿਉਂ ਬਣੀਏ? ਜਿਨ੍ਹਾਂ ਲੋਕਾਂ ਨੇ ਬਾਬਾ ਸਾਹਿਬ ਡਾ. ਅੰਬੇਡਕਰ ਦੀ ਬਦੌਲਤ ਪੜ੍ਹ-ਲਿਖ ਕੇ ਨੌਕਰੀਆਂ ਤੇ ਸਟੇਟਸ ਮਾਣ ਕੇ ਸਮਾਜ ਨੂੰ ਰਾਹ ਦਿਖਾਉਣਾ ਸੀ, ਉਨ੍ਹਾਂ ਨੂੰ ਰਾਜਨੀਤਿਕ ਪਾਰਟੀਆਂ ਨੇ ਲਪਕ ਲਿਆ ਤੇ ਉਹ ਇਸ ਭੁਲੇਖੇ ਦਾ ਸ਼ਿਕਾਰ ਹੋ ਕੇ ਜੀਅ ਰਹੇ ਹਨ ਕਿ ਉਹ ਨਾ ਸਿਰਫ ਸਮਾਜ ਦੀ ਸੇਵਾ ਕਰ ਰਹੇ ਹਨ ਬਲਕਿ ਉਹ ਇੰਨੇ ਕਾਬਲ ਅਤੇ ਸਮਝਦਾਰ ਹਨ ਕਿ ਸਿਰਫ ਉਹ ਹੀ ਇਨ੍ਹਾਂ ਰਾਜਨੀਤਿਕ ਅਹੁਦਿਆਂ ਦੇ ਯੋਗ ਹਨਜੇਕਰ ਇਹ ਮਹਾਨ ਲੋਕ ਪਾਰਟੀਆਂ ਛੱਡ ਕੇ ਆਪਣੇ ਪੱਧਰ ’ਤੇ ਚੋਣਾਂ ਲੜਨ ਤਾਂ ਇਨ੍ਹਾਂ ਨੂੰ ਆਟੇ-ਦਾਲ ਦਾ ਭਾਅ ਮਾਲੂਮ ਹੋ ਜਾਵੇਗਾ।

ਆਖਰ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਦਲਿਤ ਸਮਾਜ ਦੀ ਵਾਗਡੋਰ ਪੜ੍ਹੇ-ਲਿਖੇ, ਖਾਸ ਕਰਕੇ ਸੇਵਾ ਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ ਹੱਥ ਵਿੱਚ ਲੈਣੀ ਪਵੇਗੀ ਕਿਉਂਕਿ ਸਮਾਜ ਦਾ ਇਹੀ ਵਰਗ ਹੈ ਜਿਸ ਨੇ ਰਾਖਵਾਂਕਰਨ ਦਾ ਫਾਇਦਾ ਲੈ ਕੇ ਦਲਿਤ ਸਮਾਜ ਦਾ ਬਣਦਾ ਹਿੱਸਾ ਆਪਣੇ ਨਾਂ ਕਰ ਲਿਆ ਅਤੇ ਆਪਣੇ ਪਰਿਵਾਰ ਲਈ ਬਿਹਤਰ ਜ਼ਿੰਦਗੀ ਮਾਣੀਦਲਿਤ ਲੀਡਰਸ਼ਿੱਪ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਵਰਗਾ ਤਿਆਗੀ ਬਣਨਾ ਪਵੇਗਾ, ਬਾਬਾ ਸਾਹਿਬ ਅੰਬੇਡਕਰ ਜੀ ਵਰਗਾ ਵਿਦਵਾਨ, ਚਤੁਰ ਅਤੇ ਸਿਆਣਾ ਬਣਨਾ ਪਵੇਗਾ, ਨਹੀਂ ਤਾਂ ਰਾਜ ਸੱਤਾ ਦਾ ਸੁਪਨਾ ਸੁਪਨਾ ਹੀ ਬਣਿਆ ਰਹੇਗਾਜਦੋਂ ਸਮਾਜ ਦੇ ਲੀਡਰ ਆਪਣੇ ਬਾਰੇ ਸੋਚਣਗੇ ਸਮਾਜ ਬਾਰੇ ਨਹੀਂ, ਦਲਿਤ ਕਦੇ ਵੀ ਰਾਜ ਸੱਤਾ ਨਹੀਂ ਭੋਗ ਸਕਦੇਹਾਂ, ਜੇਕਰ ਰਾਜਸੱਤਾ ਪੰਜਾਬ ਵਿੱਚ ਇੱਕ ਵਾਰ ਇਨ੍ਹਾਂ ਦੇ ਹੱਥ ਆ ਗਈ ਫਿਰ ਕਦੇ ਨਹੀਂ ਜਾਵੇਗੀਸ਼ਾਇਦ ਇਸੇ ਲਈ ਉੱਚ ਜਾਤੀ ਪ੍ਰਧਾਨਾਂ ਹੇਠ ਕੰਮ ਕਰਦੀਆਂ ਰਾਜਨੀਤਿਕ ਪਾਰਟੀਆਂ ਕਦੇ ਵੀ ਦਲਿਤਾਂ ਨੂੰ ਰਾਜਸੱਤਾ ਦੇ ਲਾਗੇ ਨਹੀਂ ਲੱਗਣ ਦੇਣਗੀਆਂਪਰ ਦਲਿਤਾਂ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਸ਼ਬਦ ਹਮੇਸ਼ਾ ਯਾਦ ਰੱਖਣੇ ਚਾਹੀਦੇ ਹਨ, “ਕੋਈ ਕਿਸੀ ਕੋ ਰਾਜ ਨਾ ਦੇਇ ਹੈ, ਜੋ ਲੇ ਹੈ ਨਿੱਜ ਬਲ ਸੇ ਲੇਇ ਹੈ।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2763)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਐੱਸ ਆਰ ਲੱਧੜ

ਐੱਸ ਆਰ ਲੱਧੜ

S R Ladhar I.A.S. (Principal Secretary N.R.I. Affairs)
Punjab Government.
Phone: (91 - 94175 - 00610)

Email: (srladhar@yahoo.com)

More articles from this author