GSGurditt7“ਉਸ ਔਰਤ ਦਾ ਵਿਰੋਧ ਕਰਨ ਵਾਲੇ ਸ਼ਰਧਾਲੂ ਹੁਣ ਹਸਪਤਾਲਾਂ ਵਿੱਚ ਪਏ ...”
(ਅਪਰੈਲ 14, 2016)


ਹਰ ਧਰਮ ਵਿੱਚ ਕੁਝ ਅਜਿਹੇ ਅਨਸਰ ਹੁੰਦੇ ਹਨ ਜੋ ਘਟੀਆ ਹੱਦ ਤੱਕ ਚਲਾਕ ਹੁੰਦੇ ਹਨ
ਉਹ ਧਰਮ ਨੂੰ ਆਪਣੀ ਕਮਾਈ ਅਤੇ ਸ਼ੋਹਰਤ ਦੇ ਹਿਸਾਬ ਨਾਲ ਵਰਤਦੇ ਹਨ ਅਸਲ ਵਿੱਚ ਉਹ ਧਰਮ ਦੇ ਚੋਲੇ ਵਿੱਚ ਵੱਡੇ ਅਧਰਮੀ ਹੁੰਦੇ ਹਨਧਰਮ ਨਾਲ ਉਹਨਾਂ ਦਾ ਕੋਈ ਸਰੋਕਾਰ ਨਹੀਂ ਹੁੰਦਾ ਬੱਸ ਉਹ ਤਾਂ ਇਸ ਨੂੰ ਆਪਣੀ ਚੌਧਰ ਚਮਕਾਉਣ ਅਤੇ ਮੋਟੀ ਕਮਾਈ ਦੇ ਸਾਧਨ ਵਜੋਂ ਹੀ ਵੇਖਦੇ ਹਨ ਅਜਿਹੇ ਲੋਕ ਅਸਲ ਵਿੱਚ ਧਰਮ ਦੇ ਆਪੇ ਬਣੇ ਠੇਕੇਦਾਰ ਹੁੰਦੇ ਹਨ ਅਤੇ ਉਹ ਆਮ ਲੋਕਾਂ ਨੂੰ ਭੇਡਾਂ ਦੇ ਇੱਜੜ ਵਾਂਗ ਹੀ ਸਮਝਦੇ ਹਨ

ਕੇਰਲ ਦੇ ਕੋਲਮ ਸ਼ਹਿਰ ਦੇ ਪੁਤਿੰਗਲ ਮੰਦਰ ਵਿੱਚ ਸੈਂਕੜੇ ਲੋਕਾਂ ਦੇ ਕਤਲ ਦੇ ਜ਼ਿੰਮੇਵਾਰ ਵੀ ਅਜਿਹੇ ਅਧਾਰਮਿਕ ਲੋਕ ਹੀ ਹਨ ਜੋ ਕਿ ਮੰਦਰ ਦੀ ਕਮੇਟੀ ਦੇ ਅਹੁਦੇਦਾਰ ਹਨ ਜੇਕਰ ਉਹ ਲੋਕ ਗੈਰਕਾਨੂੰਨੀ ਢੰਗ ਨਾਲ ਆਤਿਸ਼ਬਾਜ਼ੀ ਕਰਨ ਲਈ ਜ਼ਿਦ ਨਾ ਕਰਦੇ ਤਾਂ ਇਹ ਭਾਣਾ ਕਦੇ ਨਾ ਵਾਪਰਦਾ ਪਰ ਉਹ ਜ਼ਿਦ ਫੜ ਕੇ ਬਹਿ ਗਏ ਕਿ ਆਤਿਸ਼ਬਾਜ਼ੀ ਤਾਂ ਸਾਡੀ ਸੰਸਕ੍ਰਿਤੀ ਅਤੇ ਰਵਾਇਤ ਦਾ ਹਿੱਸਾ ਹੈ ਅਤੇ ਅਸੀਂ ਤਾਂ ਆਤਿਸ਼ਬਾਜ਼ੀ ਦੇ ਮੁਕਾਬਲੇ ਕਰਵਾਉਣੇ ਹੀ ਕਰਵਾਉਣੇ ਹਨ ਬਹੁਤ ਸਾਰੇ ਲਾਈਲੱਗ ਲੋਕਾਂ ਨੂੰ ਉਹਨਾਂ ਨੇ ਆਪਣੇ ਮਗਰ ਲਾ ਲਿਆ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਭੋਰਾ ਪਰਵਾਹ ਨਾ ਕਰਦਿਆਂ ਆਪਣੀ ਜ਼ਿਦ ਪੁਗਾ ਕੇ ਹੀ ਹਟੇ ਉਹ ਤਾਂ ਇਸ ਹੱਦ ਤੱਕ ਚਲੇ ਗਏ ਕਿ ਸ਼ਹਿਰ ਦੇ ਡਿਪਟੀ ਕਲੈਕਟਰ ਅਤੇ ਐਡੀਸ਼ਨਲ ਡਿਪਟੀ ਮੈਜਿਸਟਰੇਟ ਉੱਤੇ ਵੀ ਇਲਜ਼ਾਮ ਲਾ ਦਿੱਤੇ ਕਿ ਉਹ ਦੋਵੇਂ ਤਾਂ ਮੁਸਲਿਮ ਹੋਣ ਕਾਰਨ, ਹਿੰਦੂ ਰਵਾਇਤਾਂ ਵਿੱਚ ਟੰਗ ਅੜਾਉਂਦੇ ਹਨਇਸ ਤਰ੍ਹਾਂ ਉਹ ਲੋਕ ਮੰਦਰ ਦੇ ਵਿਹੜੇ ਵਿੱਚ ਆਤਿਸ਼ਬਾਜ਼ੀ ਦੇ ਮੁਕਾਬਲੇ ਕਰਵਾ ਕੇ ਹੀ ਹਟੇ ਅਤੇ ਇਸਦਾ ਨਤੀਜਾ ਹੁਣ ਸਭ ਦੇ ਸਾਹਮਣੇ ਹੈ

ਲੱਗਭੱਗ 110 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਜ਼ਖਮੀਆਂ ਦੀ ਤਾਦਾਦ ਵੀ ਬਹੁਤ ਵੱਡੀ ਹੈਧਮਾਕਾ ਕਿੰਨਾ ਖਤਰਨਾਕ ਸੀ ਇਸਦਾ ਅੰਦਾਜ਼ਾ ਇੱਥੋਂ ਲੱਗਦਾ ਹੈ ਕਿ ਇੱਕ ਜ਼ਖਮੀ ਦੇ ਸਰੀਰ ਵਿੱਚੋਂ ਅੱਧਾ ਕਿੱਲੋ ਕੰਕਰ-ਪੱਥਰ ਕੱਢੇ ਗਏ ਹਨ ਨੇੜਲੇ ਸਾਰੇ ਖੂਹਾਂ ਤੋਂ ਪਾਣੀ ਦੀ ਵਰਤੋਂ ਰੋਕ ਦਿੱਤੀ ਗਈ ਹੈ ਕਿਉਂਕਿ ਉਹਨਾਂ ਵਿੱਚ ਮੰਦਰ ਦੀਆਂ ਕੰਧਾਂ ਦੇ ਕੰਕਰ-ਪੱਥਰ, ਆਤਿਸ਼ਬਾਜ਼ੀ ਵਾਲੇ ਰਸਾਇਣ ਅਤੇ ਮਨੁੱਖੀ ਅੰਗਾਂ ਦੇ ਟੁਕੜੇ ਘੁਲ਼ ਗਏ ਹਨ

ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਤਿਸ਼ਬਾਜ਼ੀ ਦਾ ਕਿਸੇ ਧਰਮ ਨਾਲ ਆਖਰ ਲੈਣਾ ਦੇਣਾ ਹੀ ਕੀ ਹੈ? ਦੱਖਣੀ ਭਾਰਤ ਦੇ ਮੰਦਰ ਸਦੀਆਂ ਪੁਰਾਣੇ ਹਨ ਅਤੇ ਉਹਨਾਂ ਵਿੱਚੋਂ ਕੁਝ ਤਾਂ ਅਜਿਹੇ ਹਨ ਕਿ ਜਦੋਂ ਉਹਨਾਂ ਦੀ ਉਸਾਰੀ ਕੀਤੀ ਗਈ ਤਾਂ ਉਦੋਂ ਤਾਂ ਭਾਰਤ ਵਿੱਚ ਅਜੇ ਬਾਰੂਦ ਦੀ ਖੋਜ ਵੀ ਨਹੀਂ ਸੀ ਪਹੁੰਚੀ ਮੰਦਰਾਂ ਵਿੱਚ ਸਰੀਰਕ ਕਰਤਬ ਵਿਖਾਉਣ ਦੀ ਰਵਾਇਤ ਤਾਂ ਪਹਿਲਾਂ ਤੋਂ ਹੀ ਸੀ ਪਰ ਪਟਾਕੇ ਚਲਾਉਣ ਵਾਲੀ ਰਵਾਇਤ ਤਾਂ ਕੁਝ ਇਸ ਤਰ੍ਹਾਂ ਸ਼ੁਰੂ ਹੋਈ ਜਿਵੇਂ ਕਿ ਅੱਜਕੱਲ ਦੇ ਪੰਜਾਬੀਆਂ ਵਿੱਚ ਸਰੀਰਕ ਜੌਹਰ ਵਿਖਾਉਣ ਦੀ ਥਾਂ ਟਰੈਕਟਰਾਂ ਦੇ ਟੋਚਨ ਮੁਕਾਬਲੇ ਕਰਵਾਏ ਜਾਣ ਲੱਗੇ ਹਨ ਅਸਲ ਵਿੱਚ ਇਹ ਕਿਸੇ ਵੀ ਕੌਮ ਦੀ ਸੰਸਕ੍ਰਿਤੀ ਵਿੱਚ ਆਏ ਵਿਗਾੜ ਹੀ ਹੁੰਦੇ ਹਨ, ਜਿਨ੍ਹਾਂ ਨੂੰ ਚਲਾਕ ਲੋਕਾਂ ਵੱਲੋਂ ਅਕਾਰਨ ਹੀ ਧਰਮ ਨਾਲ ਜੋੜ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਅੱਜਕੱਲ ਦੀ ਮੰਡੀ ਵਾਲੀ ਆਰਥਿਕਤਾ ਨੇ ਪਟਾਕਿਆਂ ਨੂੰ ਧੱਕੇ ਨਾਲ ਹੀ ਦੀਵਾਲੀ ਅਤੇ ਦੁਸਹਿਰੇ ਵਰਗੇ ਤਿਉਹਾਰਾਂ ਨਾਲ ਜੋੜ ਕੇ ਇਸ ਤੋਂ ਮੋਟੀ ਕਮਾਈ ਕਰਨ ਦਾ ਵਸੀਲਾ ਬਣਾ ਲਿਆ ਹੈ ਇਸ ਵਿੱਚ ਤਮਿਲਨਾਡੂ ਦੇ ਸਿਵਾਕਾਸੀ ਇਲਾਕੇ ਦੀਆਂ ਪਟਾਕਾ ਫਰਮਾਂ ਦਾ ਖਾਸ ਹੱਥ ਹੈ ਇੱਥੇ ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਲਗਭਗ 6000 ਕਰੋੜ ਰੁਪਏ ਤੋਂ ਵੱਧ ਦੀ ਪਟਾਕਾ ਸਨਅਤ ਹੈ ਜੋ ਕਿ ਪਟਾਕਿਆਂ ਦੀਆਂ ਫੈਕਟਰੀਆਂ ਨੂੰ ਚਲਾ ਰਹੀ ਹੈ। ਇਹਨਾਂ ਫੈਕਟਰੀਆਂ ਵਿੱਚ ਬਾਲ ਮਜ਼ਦੂਰਾਂ ਦੇ ਸ਼ੋਸ਼ਣ ਦੀਆਂ ਖਬਰਾਂ ਵੀ ਆਉਂਦੀਆਂ ਹੀ ਰਹਿੰਦੀਆਂ ਹਨ

ਹਰ ਤਰ੍ਹਾਂ ਦੇ ਪਟਾਕੇ ਕਿਸੇ ਨਾ ਕਿਸੇ ਤਰ੍ਹਾਂ ਦੇ ਬਾਰੂਦ (ਗੰਨ ਪਾਊਡਰ) ਤੋਂ ਹੀ ਬਣਦੇ ਹਨਅੱਜ ਤੋਂ ਲਗਭਗ 1000 ਸਾਲ ਪਹਿਲਾਂ ਚੀਨ ਵਿੱਚ ਬਾਰੂਦ ਦੀ ਖੋਜ ਹੋਈ ਸੀ ਉਸ ਤੋਂ ਲਗਭਗ 300 ਸਾਲ ਬਾਅਦ, ਮੰਗੋਲਾਂ ਦੇ ਹਮਲਿਆਂ ਵੇਲੇ ਇਹ ਖੋਜ ਭਾਰਤ ਪਹੁੰਚ ਗਈ ਫਿਰ ਵੀ ਦਿੱਲੀ ਸਲਤਨਤ ਕਾਲ ਵੇਲੇ ਬਾਰੂਦੀ ਹਥਿਆਰਾਂ ਦੀ ਵਰਤੋਂ ਬਹੁਤ ਹੀ ਘੱਟ ਰਹੀ ਪਰ ਦੱਖਣੀ ਭਾਰਤ ਵਿੱਚ ਵਿਜੇਨਗਰ ਸਾਮਰਾਜ ਦੇ ਸਭ ਤੋਂ ਮਹਾਨ ਰਾਜਾ ਕ੍ਰਿਸ਼ਨ ਦੇਵ ਰਾਓ ਨੇ 1520 ਈ. ਵਿੱਚ ਰਾਇਚੂਰ ਦੀ ਲੜਾਈ ਵਿੱਚ ਬੀਜਾਪੁਰ ਦੇ ਰਾਜਾ ਆਦਿਲ ਸ਼ਾਹ ਨੂੰ ਆਪਣੀਆਂ ਤੋਪਾਂ ਦੇ ਦਮ ਉੱਤੇ ਹੀ ਹਰਾਇਆ ਸੀ ਉਸ ਤੋਂ ਬਾਅਦ ਮੁਗਲ ਸਮਰਾਟ ਬਾਬਰ ਨੇ ਪਾਣੀਪਤ ਦੀ ਪਹਿਲੀ ਲੜਾਈ (1526 ਈ.) ਆਪਣੇ ਤੋਪਖਾਨੇ ਦੇ ਸਿਰ ਉੱਤੇ ਹੀ ਜਿੱਤੀ ਸੀ ਅਤੇ ਭਾਰਤ ਵਿੱਚ ਮੁਗਲ ਸਾਮਰਾਜ ਦਾ ਮੁੱਢ ਬੰਨ੍ਹਿਆ ਸੀ ਫਿਰ ਵੀ ਇਹਨਾਂ ਸਾਰੇ ਹੀ ਸਮਿਆਂ ਦੌਰਾਨ ਬਾਰੂਦ ਦੀ ਵਰਤੋਂ ਮੁੱਖ ਤੌਰ ਉੱਤੇ ਜੰਗੀ ਸਾਜ਼ੋ-ਸਮਾਨ ਲਈ ਹੀ ਕੀਤੀ ਜਾਂਦੀ ਸੀ ਅਤੇ ਮਨੋਰੰਜਨ ਵਾਸਤੇ ਪਟਾਕਿਆਂ ਦਾ ਰਿਵਾਜ਼ ਅਜੇ ਨਾ ਮਾਤਰ ਹੀ ਸੀ

ਭਾਰਤੀ ਇਤਿਹਾਸ ਵਿੱਚ ਪਟਾਕੇ ਚਲਾਉਣ ਦਾ ਸਭ ਤੋਂ ਪਹਿਲਾ ਜ਼ਿਕਰ ਪੰਦਰਵੀਂ ਸਦੀ ਦੀ ਸ਼ੁਰੂਆਤ ਵੇਲੇ ਮਿਲਦਾ ਹੈ ਪਰ ਉਦੋਂ ਵੀ ਇਹ ਸਿਰਫ ਰਾਜੇ ਮਹਾਰਾਜਿਆਂ ਦੇ ਸਵਾਗਤ ਵਜੋਂ ਹੀ ਚਲਾਏ ਜਾਣੇ ਸ਼ੁਰੂ ਹੋਏ ਦੀਵਾਲੀ ਵਰਗੇ ਤਿਉਹਾਰਾਂ ਉੱਤੇ ਪਟਾਕੇ ਚਲਾਉਣ ਬਾਰੇ ਲਿਖਤੀ ਸਬੂਤ ਤਾਂ ਅੱਜ ਤੋਂ ਲਗਭਗ 300 ਸਾਲ ਪਹਿਲਾਂ, ਅਠਾਹਰਵੀਂ ਸਦੀ ਤੋਂ ਹੀ ਮਿਲਦੇ ਹਨਭਾਵੇਂ ਕਿ ਉਹ ਵੀ ਬਹੁਤ ਅਮੀਰ ਅਤੇ ਰਜਵਾੜਿਆਂ ਦਾ ਹੀ ਸ਼ੌਕ ਸੀ ਆਮ ਲੋਕਾਂ ਤੱਕ ਦੀਵਾਲੀ ਦੇ ਪਟਾਕੇ ਕਾਫੀ ਬਾਅਦ ਵਿੱਚ ਪਹੁੰਚੇਫਿਰ ਉਸ ਤੋਂ ਬਾਅਦ ਇਹ ਹੌਲੀ-ਹੌਲੀ ਹਰ ਤਿਉਹਾਰ ਉੱਤੇ ਮੰਦਰਾਂ ਵਿੱਚ ਚਲਾਏ ਜਾਣ ਲੱਗੇ ਮੰਦਰਾਂ ਦੀ ਰੀਸੋ-ਰੀਸੀ ਹੁਣ ਤਾਂ ਹੋਰ ਧਰਮ ਅਸਥਾਨਾਂ ਉੱਤੇ ਵੀ ਪਟਾਕਿਆਂ ਦਾ ਕੰਮ ਜ਼ੋਰ-ਸ਼ੋਰ ਨਾਲ ਕੀਤਾ ਜਾਂਦਾ ਹੈ

ਇਸ ਤੋਂ ਇਲਾਵਾ ਹਰ ਖੁਸ਼ੀ ਦੇ ਮੌਕੇ ਉੱਤੇ ਪਟਾਕੇ ਚਲਾਉਣ ਦਾ ਰੁਝਾਨ ਦਿਨੋ-ਦਿਨ ਵਧ ਰਿਹਾ ਹੈ ਕੌਮੀ ਤਿਉਹਾਰਾਂ ਉੱਤੇ, ਨਗਰ ਕੀਰਤਨਾਂ ਵੇਲੇ, ਵਿਆਹ ਸ਼ਾਦੀ ਦੇ ਮੌਕੇ ਉੱਤੇ, ਕੋਈ ਚੋਣ ਜਿੱਤਣ ਦੀ ਖੁਸ਼ੀ ਵੇਲੇ ਅਤੇ ਬੱਚਾ ਪੈਦਾ ਹੋਣ ਉੱਤੇ ਵੀ ਇਹਨਾਂ ਦੀ ਅੰਨ੍ਹੇਵਾਹ ਵਰਤੋਂ ਹੋਣ ਲੱਗ ਪਈ ਹੈ ਪਟਾਕਿਆਂ ਨਾਲ ਕਈ ਮਾਸੂਮ ਆਪਣੀਆਂ ਅੱਖਾਂ ਦੀ ਜੋਤ ਗੁਆ ਬੈਠਦੇ ਹਨ ਭੀੜ ਭੜੱਕੇ ਵਾਲੇ ਬਾਜ਼ਾਰਾਂ ਵਿੱਚ ਕਈ ਵਾਰੀ, ਪਟਾਕਿਆਂ ਨਾਲ  ਬੜੇ ਖਤਰਨਾਕ ਹਾਦਸੇ ਹੋ ਜਾਂਦੇ ਹਨ ਇਸ ਤੋਂ ਇਲਾਵਾ ਪਟਾਕਿਆਂ ਦੀ ਸਮਰੱਥਾ ਦਾ ਕੋਈ ਨਿਸ਼ਚਤ ਪੱਧਰ ਵੀ ਨਹੀਂ ਹੈ ਕਈ ਵਾਰੀ ਬੜੀ ਹੀ ਖਤਰਨਾਕ ਆਵਾਜ਼ ਵਾਲੇ ਪਟਾਕੇ ਆਮ ਜਨਤਕ ਥਾਂਵਾਂ ਉੱਤੇ ਚਲਾਏ ਜਾਂਦੇ ਵੇਖੇ ਜਾ ਸਕਦੇ ਹਨ

ਇਸ ਤੋਂ ਪਤਾ ਲੱਗਦਾ ਹੈ ਕਿ ਕਿਸੇ ਵੀ ਧਰਮ ਦੀ ਸੰਸਕ੍ਰਿਤੀ ਨਾਲ ਪਟਾਕਿਆਂ ਦਾ ਕੋਈ ਸੰਬੰਧ ਨਹੀਂ ਬਲਕਿ ਇਹ ਸਿਰਫ ਮਨੋਰੰਜਨ ਲਈ ਚਲਾਏ ਜਾਂਦੇ ਹਨ ਪਰ ਅੱਜ ਦੇ ਸਮੇਂ ਜਦੋਂ ਇੰਨੇ ਖਤਰਨਾਕ ਪਟਾਕੇ ਆ ਗਏ ਹਨ ਜੋ ਕਿ ਇਸ ਹੱਦ ਤੱਕ ਵੀ ਕਹਿਰ ਮਚਾ ਸਕਦੇ ਹਨ ਤਾਂ ਸਾਨੂੰ ਇਸ ਗਲਤ ਰਵਾਇਤ ਬਾਰੇ ਸੁਚੇਤ ਹੋਣ ਦੀ ਲੋੜ ਹੈ ਹਾਲਾਤ ਇਸ ਹੱਦ ਤੱਕ ਬਦਤਰ ਹੋ ਰਹੇ ਹਨ ਕਿ ਹੁਣ ਸਲਫਰ ਤੋਂ ਬਣੇ ਸਸਤੇ ਚੀਨੀ ਪਟਾਕੇ ਵੀ ਮਾਰਕੀਟ ਵਿੱਚ ਆ ਗਏ ਹਨ ਜੋ ਕਿ ਨਾਈਟ੍ਰੇਟ ਤੋਂ ਬਣਨ ਵਾਲੇ ਪਟਾਕਿਆਂ ਨਾਲੋਂ ਕਿਤੇ ਵੱਧ ਪ੍ਰਦੂਸ਼ਣ ਫੈਲਾਉਂਦੇ ਹਨ ਇਹਨਾਂ ਪਟਾਕਿਆਂ ਨੂੰ ਵੱਖ-ਵੱਖ ਧਰਮ ਸਥਾਨਾਂ ਉੱਤੇ ਖੁਸ਼ੀ ਦੇ ਮੌਕਿਆਂ ਉੱਤੇ ਚਲਾਉਣ ਦੀ ਰਵਾਇਤ ਵਧ ਰਹੀ ਹੈ ਸਿੱਖ ਧਰਮ ਅਸਥਾਨਾਂ ਉੱਤੇ ਗੁਰਪੁਰਬ ਦੇ ਮੌਕਿਆਂ ਉੱਤੇ ਆਤਿਸ਼ਬਾਜ਼ੀ ਦਾ ਰਿਵਾਜ ਵਧ ਰਿਹਾ ਹੈ। ਇਸ ਨਾਲ ਹਵਾ ਦੇ ਨਾਲ ਨਾਲ ਸਰੋਵਰਾਂ ਦਾ ਜਲ ਵੀ ਪ੍ਰਦੂਸ਼ਿਤ ਹੁੰਦਾ ਹੈ ਇਸ ਤੋਂ ਇਲਾਵਾ ਧੁਨੀ ਪ੍ਰਦੂਸ਼ਨ ਵੀ ਬੁਰੀ ਤਰ੍ਹਾਂ ਖਤਰਨਾਕ ਬਣਦਾ ਜਾ ਰਿਹਾ ਹੈ ਸਭ ਤੋਂ ਵੱਧ ਖਤਰਨਾਕ ਗੱਲ ਤਾਂ ਇਹ ਹੈ ਕਿ ਪੁਤਿੰਗਲ ਮੰਦਰ ਵਰਗਾ ਹਾਦਸਾ ਕਿਤੇ ਵੀ ਹੋ ਸਕਦਾ ਹੈ ਇਸ ਲਈ ਬਾਅਦ ਵਿੱਚ ਰੋਣ ਦੀ ਥਾਂ ਪਹਿਲਾਂ ਹੀ ਸਿਆਣਪ ਤੋਂ ਕੰਮ ਲੈਣਾ ਸ਼ੁਰੂ ਕਰ ਦੇਈਏ ਪੁਤਿੰਗਲ ਮੰਦਰ ਦੇ ਗੁਆਂਢ ਵਿੱਚ ਰਹਿਣ ਵਾਲੀ ਇੱਕ 80 ਸਾਲਾ ਔਰਤ ਨੇ ਵੀ ਸ਼ਿਕਾਇਤ ਕਰਕੇ ਪ੍ਰਸ਼ਾਸਨ ਤੋਂ ਉੱਥੇ ਆਤਿਸ਼ਬਾਜ਼ੀ ਉੱਤੇ ਰੋਕ ਲਗਵਾਈ ਸੀ ਪਰ ਉਸ ਵੇਲੇ ਉਸ ਔਰਤ ਦਾ ਵਿਰੋਧ ਕਰਨ ਵਾਲੇ ਸ਼ਰਧਾਲੂ ਹੁਣ ਹਸਪਤਾਲਾਂ ਵਿੱਚ ਪਏ ਪਛਤਾ ਰਹੇ ਹਨ ਕਿ ਕਾਸ਼ ਉਹਨਾਂ ਨੇ ਉਸ ਬਜ਼ੁਰਗ ਔਰਤ ­­ਦੀ ਗੱਲ ਮੰਨ ਲਈ ਹੁੰਦੀ ਸ਼ਾਇਦ ਇਸੇ ਕਰਕੇ ਹੀ ਕਹਿੰਦੇ ਹਨ ਕਿ ਔਲੇ ਦੇ ਖਾਧੇ ਦਾ ਅਤੇ ਸਿਆਣੇ ਦੇ ਕਹੇ ਦਾ ਬਾਅਦ ਵਿੱਚ ਹੀ ਪਤਾ ਲੱਗਦਾ ਹੈ

*****

(254)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਜੀ. ਐੱਸ. ਗੁਰਦਿੱਤ

ਜੀ. ਐੱਸ. ਗੁਰਦਿੱਤ

Phone: (91 - 94171 - 93193)
Email: (gurditgs@gmail.com)

More articles from this author