ArshdeepSingh7ਪਤਨੀ ਦੀ ਮੌਤ ਦੇ ਸਦਮੇ ਵਿੱਚੋਂ ਉਹ ਅਜੇ ਬਾਹਰ ਨਿਕਲਿਆ ਹੀ ਸੀ ਕਿ ਪੁੱਤ ਦੀ ਵੀ ...
(10 ਫਰਵਰੀ 2021)
(ਸ਼ਬਦ )

 

ਦੋ ਕੁ ਵਰ੍ਹੇ ਪਹਿਲਾਂ ਦੀ ਗੱਲ ਹੈ, ਮੈਂ ਫਾਜ਼ਿਲਕਾ ਤੋਂ ਪਿੰਡ ਨੂੰ ਮੁੜ ਰਿਹਾ ਸੀਅਚਾਨਕ ਮੈਂਨੂੰ ਲੱਗਾ ਜਿਵੇਂ ਕਿਸੇ ਨੇ ਆਵਾਜ਼ ਮਾਰੀ ਹੋਵੇਮੈਂ ਮੋਟਰਸਾਈਕਲ ਹੌਲੀ ਕੀਤਾ ਤੇ ਵੇਖਿਆ ਕਿ ਇੱਕ ਅਧਖੜ ਉਮਰ ਦਾ ਬੰਦਾ, ਖੁੱਲ੍ਹੀ ਹੋਈ ਵੱਡੀ ਦਾੜ੍ਹੀ, ਘਸਿਆ ਹੋਇਆ ਕੁੜਤਾ-ਚਾਦਰਾ ’ਤੇ ਟੁੱਟੀ ਹੋਈ ਜੁੱਤੀ ਪਾਈ ਸੜਕ ਤੋਂ ਥੋੜ੍ਹਾ ਜਿਹੇ ਪਿੱਛੇ ਹਟਵੇਂ ਛੱਪਰ ਦੇ ਬਾਹਰ ਬੈਠਾ ਸੀ ਮੈਂਨੂੰ ਇੰਞ ਪ੍ਰਤੀਤ ਹੋਇਆ ਜਿਵੇਂ ਉਸ ਤੋਂ ਉੱਠਿਆ ਨਾ ਜਾ ਰਿਹਾ ਹੋਵੇਉਸਨੇ ਇਸ਼ਾਰਾ ਕਰਕੇ ਮੈਂਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ, “ਪੁੱਤ, ਕੁਝ ਖਾਣ ਨੂੰ ਦੇ ਜਾ ਬਾਬੇ ਨੂੰ

ਇਹ ਸੁਣ ਕੇ ਮੈਂਨੂੰ ਬਹੁਤ ਹੈਰਾਨੀ ਹੋਈ, ਕਿਉਂਕਿ ਵੇਖਣ ਨੂੰ ਉਹ ਮੰਗਣ ਵਾਲਾ ਨਹੀਂ ਸੀ ਜਾਪਿਆ ਇੱਕ ਤਾਂ ਉਹਦੇ ਬੋਲਣ ਦਾ ਲਹਿਜ਼ਾ, ਤੇ ਦੂਜਾ ਉਹਦਾ ਪੱਗ ਬੰਨ੍ਹਣ ਦਾ ਤਰੀਕਾ ਮੈਂਨੂੰ ਉਹ ਜ਼ਿਮੀਂਦਾਰ ਪ੍ਰਤੀਤ ਹੋਇਆ ਸੀਖ਼ੈਰ, ਮੈਂ ਜੇਬ ਵਿੱਚੋਂ ਦਸ ਰੁਪਏ ਦਾ ਨੋਟ ਕੱਢ ਕੇ, ਉਸ ਨੂੰ ਫੜਾਉਣ ਲਈ ਹੱਥ ਅੱਗੇ ਵਧਾਇਆ ਤਾਂ ਨੋਟ ਵੇਖ ਕੇ ਉਸਨੇ ਕਿਹਾ, “ਪੈਸੇ ਮੈਂ ਕੀ ਕਰਨੇ ਨੇ ਪੁੱਤ? ਕੁਛ ਖਾਣ ਲਈ ਜੇ ਤੇਰੇ ਕੋਲ਼ ਹੈ ਤਾਂ ਦੇ ਜਾ ...

ਮੈਂ ਮੋਟਰਸਾਈਕਲ ਤੋਂ ਆਪਣਾ ਬੈਗ ਚੁੱਕਿਆ ਤੇ ਬੈਗ ਵਿੱਚੋਂ ਅਮਰੂਦਾਂ ਵਾਲਾ ਲਿਫ਼ਾਫ਼ਾ ਕੱਢ ਕੇ ਉਸ ਬੰਦੇ ਨੂੰ ਫੜਾ ਦਿੱਤਾ ਉਹਨੇ ਦੁਆ ਦਿੱਤੀ, “ਜਿਉਂਦਾ ਰਹਿ

ਮੈਂ ਆਪਣੇ ਪਿੰਡ ਨੂੰ ਜਾਂਦਾ ਹੋਇਆ ਰਾਹ ਵਿੱਚ ਸੋਚਦਾ ਰਿਹਾ ਕਿ ਉਸ ਵਿਅਕਤੀ ਨੇ ਪੈਸੇ ਲੈਣ ਤੋਂ ਮਨ੍ਹਾ ਕਰ ਦਿੱਤਾ ’ਤੇ ਵੇਖਣ ਨੂੰ ਵੀ ਉਹ ਮੰਗਤਾ ਨਹੀਂ ਲੱਗਦਾ, ਆਖਿਰ ਉਸਦਾ ਸੱਚ ਕੀ ਹੈ?

ਸਬੱਬ ਨਾਲ ਮੈਂਨੂੰ ਮਹੀਨੇ ਕੁ ਬਾਅਦ ਕਿਸੇ ਕੰਮ ਕਰਕੇ ਉਸੇ ਪਿੰਡ ਜਾਣ ਦਾ ਮੌਕਾ ਮਿਲ ਗਿਆਜਦੋਂ ਮੈਂ ਉਸ ਛੱਪਰ ਕੋਲੋਂ ਲੰਘਿਆ ਤਾਂ ਮੈਂ ਵੇਖਿਆ ਕਿ ਬਾਬਾ ਉੱਥੇ ਨਹੀਂ ਸੀਮੈਂ ਪਿੰਡ ਵਿੱਚ ਗਿਆ, ਜਿਸ ਨੂੰ ਮਿਲਣਾ ਸੀ, ਮਿਲ ਕੇ ਕੰਮ ਮੁਕਾ ਲਿਆਬਾਅਦ ਵਿੱਚ ਚਾਹ ਪੀਂਦੇ-ਪੀਂਦੇ ਮੈਂ ਸਹਿਜੇ ਹੀ ਬਾਬੇ ਦੀ ਗੱਲ ਤੋਰੀ ਤਾਂ ਉਹਨਾਂ ਨੇ ਮੈਂਨੂੰ ਦੱਸਿਆ ਬਾਬਾ ਦੋ ਦਿਨ ਪਹਿਲਾਂ ਰੱਬ ਨੂੰ ਪਿਆਰਾ ਹੋ ਗਿਆ ਹੈਫਿਰ ਉਹਨਾਂ ਨੇ ਮੈਂਨੂੰ ਦੱਸਿਆ ਕਿ ਬਾਬੇ ਕੋਲ ਪਹਿਲਾਂ ਕਾਫੀ ਜ਼ਮੀਨ ਸੀ ਤੇ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਂਦਾ ਸੀਇਹ ਸੁਣ ਕੇ ਮੇਰੇ ਮਨ ਅੰਦਰ ਬਾਬੇ ਦੇ ਜੀਵਨ ਦੀ ਸਚਾਈ ਜਾਨਣ ਦੀ ਇੱਛਾ ਹੋਰ ਵੀ ਵਧ ਗਈ

ਗੱਲਾਂ ਕਰਦੇ-ਕਰਦੇ ਮੈਂਨੂੰ ਪਤਾ ਲੱਗਾ ਕਿ ਜਦੋਂ ਬਾਬੇ ਅਤੇ ਉਸਦੇ ਭਰਾਵਾਂ ਵਿੱਚ ਜ਼ਮੀਨ ਦੀ ਵੰਡ ਹੋਣੀ ਸੀ ਤਾਂ ਬਾਬੇ ਨੇ ਆਪਣੇ ਪਿਓ ਦਾ ਅੰਗੂਠਾ ਧੋਖੇ ਨਾਲ ਲਗਵਾ ਕੇ ਭਰਾਵਾਂ ਦੀ ਜ਼ਮੀਨ ਵੀ ਹੜੱਪ ਲਈ ਸੀਪੈਸੇ ਦੇ ਜ਼ੋਰ ’ਤੇ ਸਰਪੰਚੀ ਜਿੱਤ ਕੇ ਪੰਜ ਸਾਲ ਹੋਰ ਲੋਕਾਂ ਦੇ ਹੱਕ ਦਾ ਪੈਸਾ ਹਜ਼ਮ ਕੀਤਾ ਸੀਹੰਕਾਰ ਅਤੇ ਲਾਲਚ ਵਿੱਚ ਡੁੱਬੇ ਨੂੰ ਪੈਸੇ ਤੋਂ ਬਿਨਾਂ ਹੋਰ ਕੁਝ ਵਿਖਾਈ ਨਹੀਂ ਸੀ ਦਿੰਦਾਮਾੜੇ ਦਾ ਅੰਜਾਮ ਤਾਂ ਆਖਿਰ ਮਾੜਾ ਹੀ ਹੋਣਾ ਸੀਅਚਾਨਕ ਪਤਨੀ ਬੀਮਾਰ ਹੋ ਗਈ ਪੈਸਾ ਪਾਣੀ ਵਾਂਗ ਵਹਾਉਣ ਤੋਂ ਬਾਅਦ ਵੀ ਬਚ ਨਾ ਸਕੀ

ਪਤਨੀ ਦੀ ਮੌਤ ਦੇ ਸਦਮੇ ਵਿੱਚੋਂ ਉਹ ਅਜੇ ਬਾਹਰ ਨਿਕਲਿਆ ਹੀ ਸੀ ਕਿ ਪੁੱਤ ਦੀ ਵੀ ਭਿਆਨਕ ਹਾਦਸੇ ਵਿੱਚ ਮੌਤ ਹੋ ਗਈਪੁੱਤਰ ਦੀ ਮੌਤ ਤੋਂ ਥੋੜ੍ਹੇ ਦਿਨ ਬਾਅਦ ਹੀ ਨੂੰਹ ਨੇ ਜ਼ਮੀਨ ਆਪਣੇ ਨਾਂ ਲਗਵਾ ਲਈ, ਕਿਉਂਕਿ ਜ਼ਮੀਨ ਪੁੱਤ ਦੇ ਨਾਂ ਹੀ ਸੀ

ਉਸ ਤੋਂ ਬਾਅਦ ਨੂੰਹ ਨੇ ਭਰਾਵਾਂ ਨਾਲ ਰਲ ਕੇ ਜਿਵੇਂ ਉਸ ਨੂੰ ਧੱਕੇ ਮਾਰ ਕੇ ਘਰੋਂ ਕੱਡਿਆ, ਇਹ ਸਾਰੇ ਪਿੰਡ ਨੇ ਵੇਖਿਆਫਿਰ ਵੱਡੀ ਸੜਕ ’ਤੇ ਬਣੇ ਛੱਪਰ ਤੋਂ ਬਿਨਾਂ ਉਸ ਕੋਲ਼ ਕੁਝ ਨਹੀਂ ਸੀ ਰਿਹਾ ਉੱਥੇ ਭੁੱਖਾ ਮਰਦਾ ਹੋਣ ਕਰਕੇ ਪਿਛਲੇ ਦਿਨੀਂ ਪਿੰਡ ਵਿੱਚ ਹੀ ਮੰਗਣ ਲੱਗ ਗਿਆ ਸੀਜਦੋਂ ਕੋਈ ਰੋਟੀ ਦਿੰਦਾ ਤਾਂ ਉਸ ਨੂੰ ਉਹ ਨਸੀਹਤਾਂ ਦਿੰਦਾ, “ਪੈਸਾ ਕਿਸੇ ਕੰਮ ਨੀ ਆਉਂਦਾ, ਇਹਦਾ ਲਾਲਚ ਕਦੇ ਨਾ ਕਰੋ, ਧੋਖਾ-ਧੜੀ ਦਾ ਹਿਸਾਬ ਇਸੇ ਜਨਮ ਵਿੱਚ ਦੇਣਾ ਪੈਣਾਮੈਂ ਆਪਣੇ ਭਰਾਵਾਂ ਨਾਲ ਧੋਖਾ ਕੀਤਾ, ਹੁਣ ਭੁਗਤ ਰਿਹਾ ਹਾਂਤੁਸੀਂ ਕਦੇ ਵੀ ਪੈਸੇ ਦਾ ਲਾਲਚ ਨਾ ਕਰਿਓ ਕਿਉਂਕਿ ਪੈਸਾ ਸਭ ਕੁਝ ਨਹੀਂ ਖਰੀਦ ਸਕਦਾ

ਗਰਮੀ ਵਿੱਚ ਉਹ ਬਾਹਰ ਤੁਰਿਆ ਫਿਰਦਾ ਰਹਿੰਦਾ ਤੇ ਫਿਰ ਰਾਤ ਨੂੰ ਵੀ ਸੌਣ ਦਾ ਵੀ ਉਸ ਦਾ ਕੋਈ ਟਿਕਾਣਾ ਨਹੀਂ ਸੀ, ਇਸ ਕਰਕੇ ਬਹੁਤੇ ਦਿਨ ਗਰਮੀ ਸਹਾਰ ਨਾ ਸਕਿਆ ਤੇ ਦਮ ਤੋੜ ਗਿਆ

ਪਿੰਡ ਵਾਲਿਆਂ ਨੇ ਰਲ਼ ਕੇ ਅੰਤਿਮ ਸੰਸਕਾਰ ਤੇ ਬਾਕੀ ਰਸਮਾਂ ਪੂਰੀਆਂ ਕਰ ਦਿੱਤੀਆਂ

ਮੈਂਨੂੰ ਆਏ ਨੂੰ ਕਾਫੀ ਦੇਰ ਹੋ ਚੁੱਕੀ ਸੀ, ਕੁਵੇਲਾ ਹੋਣ ਦੇ ਡਰੋਂ ਮੈਂ ਉੱਥੋਂ ਪਿੰਡ ਵੱਲ ਨੂੰ ਤੁਰ ਪਿਆ ’ਤੇ ਰਾਹ ਵਿੱਚ ਬਾਬੇ ਦੀ ਕਹੀ ਗੱਲ ਸੋਚ ਰਿਹਾ ਸੀ, “ਪੈਸੇ ਮੈਂ ਕੀ ਕਰਨੇ ਨੇ ਪੁੱਤ ...”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2577)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅਰਸ਼ਦੀਪ ਸਿੰਘ

ਅਰਸ਼ਦੀਪ ਸਿੰਘ

Village: Arniwala, Fazilka, Punjab, India.
Phone: (91 - 95929 - 01164)
Email: (arshdeep16091993@gmail.com)