SarabjeetSSandhu7ਅਸੀਂ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਗੱਡੀ ਉਨ੍ਹਾਂ ਦੇ ਮਗਰ ਲਾ ਲਈ ...
(2 ਜਨਵਰੀ 2021)

25 ਦਸੰਬਰ ਸ਼ੁੱਕਰਵਾਰ ਦੇ ਦਿਨ ਅਸੀਂ ਸਵੇਰੇ ਛੇ ਵਜੇ ਦਿੱਲੀ ਦਾ ਸਫਰ ਸ਼ੁਰੂ ਕੀਤਾਉਸ ਦਿਨ ਧੁੰਦ ਵੀ ਆਵਾਜਾਈ ਨੂੰ ਪ੍ਰਭਾਵਿਤ ਕਰ ਰਹੀ ਸੀਮੌਸਮ ਨੇ ਆਪਣਾ ਮਿਜਾਜ਼ ਬਦਲਿਆ ਤੇ ਛੇਤੀ ਹੀ ਕਰੀਬ ਅੱਠ ਵਜੇ ਤਕ ਧੁੰਦ ਘਟਣੀ ਸ਼ੁਰੂ ਹੋ ਗਈ।

ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖ ਕੇ ਰਸਤੇ ਵਿੱਚ ਜਗ੍ਹਾ ਜਗ੍ਹਾ ਤੇ ਚਾਹ ਅਤੇ ਪਕੌੜਿਆਂ ਦੇ ਲੰਗਰ ਲੱਗੇ ਹੋਏ ਸਨਇੱਕ ਜਗ੍ਹਾ ਅਸੀਂ ਰੁਕ ਕੇ ਸਭ ਨੇ ਚਾਹ ਪਕੌੜਿਆਂ ਦਾ ਲੰਗਰ ਛਕਿਆ। ਉੱਥੇ ਸਾਨੂੰ ਇੱਕ ਕਰੀਬ 75 ਤੋਂ 80 ਸਾਲ ਦਾ ਬਜ਼ੁਰਗ ਵੀ ਮਿਲਿਆ ਜੋ ਬਿਮਾਰ ਹੋਣ ਦੇ ਬਾਵਜੂਦ ਵੀ ਧਰਨੇ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਉਹ ਦੱਸ ਰਿਹਾ ਸੀ ਕਿ ਮੈਂ ਘਰਦਿਆਂ ਦੇ ਰੋਕਣ ’ਤੇ ਵੀ ਨਹੀਂ ਰੁਕਿਆ ਅਤੇ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਹਾਂਅਸੀਂ ਸਭ ਨੇ ਉਸ ਬਜ਼ੁਰਗ ਨਾਲ ਇੱਕ ਯਾਦਗਾਰੀ ਤਸਵੀਰ ਖਿਚਾਈ ਤੇ ਦਿੱਲੀ ਵੱਲ ਨੂੰ ਰਵਾਨਾ ਹੋਣਾ ਸ਼ੁਰੂ ਕਰ ਦਿੱਤਾ

ਅਸੀਂ ਤਕਰੀਬਨ ਦੇ ਵਜੇ ਟਿਕਰੀ ਬਾਰਡਰ ’ਤੇ ਪਹੁੰਚ ਗਏ। ਸਾਡੇ ਪਿੰਡਾਂ ਦੇ ਜਥੇ ਵਿੱਚ ਉੱਥੇ ਪਹਿਲਾਂ ਹੀ ਸ਼ਾਮਲ ਸਨ। ਉਨ੍ਹਾਂ ਵੱਲੋਂ ਸਾਨੂੰ ਜਲ ਪਾਣੀ ਅਤੇ ਚਾਹ ਦਾ ਲੰਗਰ ਛਕਾਇਆ ਗਿਆਠੰਢ ਦਾ ਮੌਸਮ ਹੋਣ ਕਰਕੇ ਕਰੀਬ ਪੰਜ ਵਜੇ ਅਸੀਂ ਸਭ ਨੇ ਆਪਣੇ ਰਾਤ ਦੇ ਠਹਿਰਨ ਲਈ ਇੱਕ ਤੰਬੂ ਲਗਾਉਣਾ ਸ਼ੁਰੂ ਕਰ ਦਿੱਤਾਸਾਡੇ ਰਾਤ ਰੁਕਣ ਦੀ ਜਗ੍ਹਾ ਦਾ ਸਾਰਾ ਪ੍ਰਬੰਧ ਪਿੰਡ ਕਾਹਨ ਸਿੰਘ ਵਾਲਾ ਦੇ ਬਹੁਤ ਸਾਰੇ ਸਹਿਯੋਗੀ ਪਤਵੰਤਿਆਂ ਨੇ ਕੀਤਾਆਸ ਪਾਸ ਤੁਰ ਫਿਰ ਕੇ ਅਸੀਂ ਲੰਗਰ ਛਕ ਕੇ ਰਾਤ ਨੂੰ ਸੌਂ ਗਏ

ਅਗਲੇ ਦਿਨ ਸਵੇਰੇ ਅਸੀਂ ਸਿੰਘੂ ਬਾਰਡਰ ਨੂੰ ਰਵਾਨਾ ਹੋਏਟਿਕਰੀ ਬਾਰਡਰ ਤੋਂ ਲੰਘਦਿਆਂ ਸਾਨੂੰ ਕਰੀਬ ਦੋ ਘੰਟੇ ਭੀੜ ਵਿੱਚ ਸਮਾਂ ਲੱਗਿਆ। ਇੰਜ ਪ੍ਰਤੀਤ ਹੋ ਰਿਹਾ ਸੀ ਜਿਵੇਂ ਪੰਜਾਬ, ਹਰਿਆਣਾ ਅਤੇ ਪੂਰੇ ਦੇਸ਼ ਭਰ ਦੇ ਸੂਬਿਆਂ ਵਿੱਚੋਂ ਕਿਸਾਨਾਂ, ਮਜ਼ਦੂਰਾਂ ਦਾ ਹੜ੍ਹ ਦਿੱਲੀ ਵਿਖੇ ਪਹੁੰਚ ਚੁੱਕਿਆ ਹੈਸਾਰਾ ਟਿਕਰੀ ਬਾਰਡਰ ਲੰਘਣ ਤੋਂ ਬਾਅਦ ਅਸੀਂ ਸਿੰਘੂ ਬਾਰਡਰ ਦਾ ਰਸਤਾ ਭਟਕ ਗਏ ਅਤੇ ਉੱਥੇ ਖੜ੍ਹੇ ਕੁਝ ਪੁਲਿਸ ਮੁਲਾਜ਼ਮਾਂ ਨੇ ਸਾਨੂੰ ਦੂਸਰੇ ਰਸਤੇ ਤੋਂ ਸਿੰਘੂ ਬਾਰਡਰ ਜਾਣ ਲਈ ਇੱਥੋਂ ਵਾਪਸ ਮੁੜਨ ਲਈ ਕਿਹਾਦਿੱਲੀ ਵੱਲੋਂ ਹਰਿਆਣੇ ਨੂੰ ਜਾਂਦੇ ਦੋ ਵਿਅਕਤੀਆਂ ਅਤੇ ਇੱਕ ਔਰਤ ਸਾਨੂੰ ਮੁੜਦੇ ਹੋਏ ਦੇਖ ਕੇ ਆਪਣੀ ਗੱਡੀ ਰੋਕ ਲਈ ਅਤੇ ਸਾਨੂੰ ਪੁੱਛਣ ਲੱਗੇ ਕਿ ਤੁਸੀਂ ਸਿੰਘੂ ਬਾਰਡਰ ਵੱਲ ਜਾਣਾ ਹੈ? ਸਾਡੇ ਹਾਂ ਕਹਿਣ ’ਤੇ ਉਨ੍ਹਾਂ ਨੇ ਸਾਨੂੰ ਸਾਰਾ ਰਸਤਾ ਸਮਝਾਉਣਾ ਚਾਹਿਆ ਪਰ ਅਸੀਂ ਉਨ੍ਹਾਂ ’ਤੇ ਬੇਇਤਬਾਰੀ ਜਿਹੀ ਵਿਖਾ ਕੇ ਖੁਦ ਹੀ ਰਸਤਾ ਲੱਭਣ ਦੀ ਕੋਸ਼ਿਸ਼ ਕਰਨ ਲੱਗੇ

ਅਚਾਨਕ ਔਰਤ ਕਾਰ ਵਿੱਚੋਂ ਬਾਹਰ ਨਿਕਲੀ ਅਤੇ ਸਾਡੀ ਗੱਡੀ ਕੋਲ ਆ ਕੇ ਸਾਨੂੰ ਸਭ ਨੂੰ ਫਤਿਹ ਬੁਲਾਈ। ਉਸ ਬੋਲੀ, “ਮੈਂ ਵੀ ਪੰਜਾਬ ਤੋਂ ਹਾਂ ਵੀਰ ਜੀ ਅਤੇ ਮੈਂ ਦਿੱਲੀ ਵਿੱਚ ਵਿਆਹੀ ਹੋਈ ਹਾਂਤੁਹਾਨੂੰ ਇੱਥੋਂ ਸਿੰਘੂ ਬਾਰਡਰ ਦਾ ਰਸਤਾ ਨਹੀਂ ਲੱਭਣਾ, ਤੁਸੀਂ ਥੋੜ੍ਹਾ ਗਲਤ ਆ ਗਏ ਹੋ। ਤੁਸੀਂ ਆਪਣੀ ਗੱਡੀ ਸਾਡੀ ਗੱਡੀ ਦੇ ਮਗਰ ਲਗਾ ਲਓ, ਅਸੀਂ ਸਿੰਘੂ ਬਾਰਡਰ ਤੇ ਛੱਡ ਕੇ ਆਉਂਦੇ ਹਾਂ

ਅਸੀਂ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਗੱਡੀ ਉਨ੍ਹਾਂ ਦੇ ਮਗਰ ਲਾ ਲਈ। ਕਰੀਬ ਵੀਹ-ਪੱਚੀ ਕਿਲੋਮੀਟਰ ਆਪਣੀ ਦਿਸ਼ਾ ਤੋਂ ਉਲਟ ਜਾ ਕੇ ਉਨ੍ਹਾਂ ਨੇ ਸਾਨੂੰ ਸਿੰਘੂ ਬਾਰਡਰ ਦੇ ਬਿਲਕੁਲ ਨਜ਼ਦੀਕ ਤਕ ਛੱਡ ਦਿੱਤਾਅਸੀਂ ਸਭ ਨੇ ਗੱਡੀ ਵਿੱਚੋਂ ਉੱਤਰ ਕੇ ਉਨ੍ਹਾਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ ਅਤੇ ਕਿਹਾ ਕਿ ਜਿੰਨਾ ਹੋ ਸਕੇ ਕਿਸਾਨਾਂ ਅਤੇ ਪੂਰੇ ਦੇਸ਼ ਭਰ ਤੋਂ ਇੱਥੇ ਆਏ ਅੰਦੋਲਨਕਾਰੀਆਂ ਦਾ ਸਹਿਯੋਗ ਕਰੋ, ਤਾਂ ਉਨ੍ਹਾਂ ਨੇ ਬੜੇ ਅਦਬ ਨਾਲ ਕਿਹਾ, “ਅਸੀਂ ਸਾਰੇ ਤੁਹਾਡੇ ਨਾਲ ਹਾਂ। ਸਾਨੂੰ ਪਤਾ ਹੈ ਕਿ ਕਿਸਾਨ ਆਪਣੇ ਹੱਕ ਲਈ ਲੜ ਰਹੇ ਹਨ ਅਤੇ ਜਿੰਨੇ ਵੀ ਅੰਦੋਲਨਕਾਰੀ ਬੈਠੇ ਹਨ, ਅਸੀਂ ਉਨ੍ਹਾਂ ਸਭ ਦਾ ਦਿਲੋਂ ਸਤਿਕਾਰ ਕਰਦੇ ਹਾਂ

ਉਨ੍ਹਾਂ ਸਭ ਨੇ ਸਾਨੂੰ ਅੰਦੋਲਨ ਦੀ ਜਿੱਤ ਪ੍ਰਾਪਤ ਕਰਨ ਤਕ ਇੱਥੇ ਰੁਕਣ ਲਈ ਪ੍ਰਾਰਥਨਾ ਕੀਤੀ ਅਤੇ ਸਾਨੂੰ ਫਤਿਹ ਬੁਲਾ ਕੇ ਵਾਪਸ ਆਪਣੀ ਮੰਜ਼ਿਲ ਵੱਲ ਨੂੰ ਰਵਾਨਾ ਹੋ ਗਏ

ਸਿੰਘੂ ਬਾਰਡਰ ’ਤੇ ਪਹੁੰਚਦਿਆਂ ਸਾਨੂੰ ਕਰੀਬ ਅੱਠ-ਨੌਂ ਕਿਲੋਮੀਟਰ ਤੁਰਨਾ ਪਿਆ। ਉੱਥੋਂ ਦਾ ਨਜ਼ਾਰਾ ਬੜਾ ਅਲੌਕਿਕ ਸੀ। ਜਗ੍ਹਾ ਜਗ੍ਹਾ ’ਤੇ ਦੇਸੀ ਘਿਓ ਦੀਆਂ ਜਲੇਬੀਆਂ, ਅਖਰੋਟ, ਬਦਾਮ, ਲੱਡੂ, ਚਾਹ, ਪਕੌੜੇ ਅਤੇ ਦਾਲ ਫੁਲਕੇ ਦਾ ਅਤੁੱਟ ਲੰਗਰ ਵਰਤਾਇਆ ਜਾ ਰਿਹਾ ਸੀਕੁਝ ਸਮਾਂ ਰੁਕਣ ਤੋਂ ਬਾਅਦ ਅਸੀਂ ਫਿਰ ਟਿਕਰੀ ਬਾਰਡਰ ਨੂੰ ਰਵਾਨਾ ਹੋ ਗਏ ਕਿਉਂਕਿ ਸਾਡੇ ਰਾਤ ਠਹਿਰਨ ਦਾ ਪ੍ਰਬੰਧ ਉੱਥੇ ਹੀ ਸੀ

ਸਵੇਰੇ ਉੱਠ ਕੇ ਅਸੀਂ ਚਾਹ ਪਾਣੀ ਛਕਿਆ। ਉਸ ਤੋਂ ਬਾਅਦ ਅਸੀਂ ਉਸ ਲੰਗਰ ਤੇ ਪਹੁੰਚੇ ਜਿੱਥੇ ਬਹੁਤ ਸਾਰੇ ਨੌਜਵਾਨ ਆਲੂਆਂ ਦੇ ਪਰੌਂਠੇ ਬਣਾ ਰਹੇ ਸਨ ਉੱਥੇ ਆਲੂਆਂ ਦੇ ਪਰੌਂਠਿਆਂ ਨਾਲ ਲੱਸੀ, ਦਹੀਂ, ਅਚਾਰ, ਚਟਣੀ ਅਤੇ ਮੱਖਣੀ ਵੀ ਮਿਲਦੀ ਸੀ

ਇੱਕ ਦ੍ਰਿਸ਼ ਦੇਖ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਗਦੇ ਵਗਦੇ ਰੁਕੇ ਕਿਉਂਕਿ ਉੱਥੇ ਇੱਕ ਨੌਜਵਾਨ ਜੋ ਕਿ ਪ੍ਰਸ਼ਾਦੇ ਵਰਤਾ ਰਿਹਾ ਸੀ, ਉਸ ਦੀ ਕਮੀਜ਼ ਦੇ ਉੱਪਰ ਇੱਕ ਚਿੱਟ ਲੱਗੀ ਹੋਈ ਸੀ, ਜਿਸ ਉੱਪਰ ਲਿਖਿਆ ਹੋਇਆ ਸੀ - ਮੇਰੇ ਪਾਸ ਜ਼ਮੀਨ ਨਹੀਂ ਪ੍ਰੰਤੂ ਮੇਰੇ ਪਾਸ ਜ਼ਮੀਰ ਹੈਅਜਿਹੀਆਂ ਜਾਗਦੀਆਂ ਜ਼ਮੀਰਾਂ ਹੀ ਅੰਦੋਲਨ ਨੂੰ ਸਫਲ ਬਣਾਉਂਦੀਆਂ ਹਨ

ਸੱਚਮੁੱਚ ਦਿੱਲੀ ਅੰਦਲੋਨ ਵਿੱਚ ਮਿਲਵਰਤਣ, ਭਾਈਚਾਰਕ ਸਾਂਝ, ਏਕਤਾ ਦਾ ਸਬੂਤ ਮਿਲਿਆਅਜਿਹੇ ਅੰਦੋਲਨ ਹਮੇਸ਼ਾ ਕਾਮਯਾਬ ਹੋ ਜਾਂਦੇ ਹਨ, ਜਿੱਥੇ ਬਿਨਾ ਭੇਦਭਾਵ, ਸਭ ਦਾ ਸਤਿਕਾਰ ਤੇ ਆਪਣੇ ਕਾਰਜ ਨੂੰ ਮੁੱਖ ਰੱਖਦਿਆਂ ਪਹਿਲ ਦਿੱਤੀ ਜਾਵੇਗੁਰੂ ਕੇ ਲੱਗੇ ਅਤੁੱਟ ਲੰਗਰ ਤੇ ਸੇਵਾ ਭਾਵਨਾ ਰੱਖਣ ਵਾਲੇ ਮਨੁੱਖ ਹੀ ਅਜਿਹੇ ਅੰਦੋਲਨਾਂ ਨੂੰ ਨੇਪਰੇ ਚਾੜ੍ਹਿਆ ਕਰਦੇ ਹਨਦਿੱਲੀ ਜਾ ਕੇ ਕਦੇ ਓਪਰਾ ਮਹਿਸੂਸ ਨਹੀਂ ਹੋਇਆ ਉੱਥੋਂ ਦੇ ਕੁਝ ਵਸਨੀਕਾਂ ਨੇ ਸਾਨੂੰ ਵਾਪਸ ਮੁੜਦਿਆਂ ਨੂੰ ਆਖਿਆ, “ਜਦ ਕਿਤੇ ਫਿਰ ਆਏ ਤਾਂ ਜ਼ਰੂਰ ਮਿਲ ਕੇ ਜਾਇਉ, ਤੁਹਾਡੇ ਜਿੰਨਾ ਮੋਹ, ਸਤਿਕਾਰ ਸਾਨੂੰ ਕਦੇ ਨਹੀਂ ਮਿਲਿਆ ਕਿਸੇ ਤੋਂ।”

ਅਸੀਂ ਆਖਿਆ, “ਜੀ ... ਜ਼ਰੂਰ ਮਿਲਾਂਗੇ।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2503)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਸਰਬਜੀਤ ਸਿੰਘ ਸੰਧੂ

ਸਰਬਜੀਤ ਸਿੰਘ ਸੰਧੂ

Village: Chhanga Rai Uttar, Firozpur, Punjab, India.
Phone: (011 - 91 - 95921-53027)
Email: (sarbjeets751@gmail.com)