PargatSBrar7‘ਰਿਜ਼ਕ’ ਵਾਸਤਵ ਵਿੱਚ ਰੋਜ਼ੀ-ਰੋਟੀ ਲਈ ਵਿੱਢੇ ਸੰਘਰਸ਼ ਦੀਆਂ ਮੁਸ਼ਕਿਲਾਂ, ਦੁਸ਼ਵਾਰੀਆਂ ...
(30 ਅਕਤੂਬਰ 2020)

 

AvtarSBillingBookRizak‘ਰਿਜ਼ਕ’ ਅਵਤਾਰ ਸਿੰਘ ਬਿਲਿੰਗ ਦਾ ਅੱਠਵਾਂ ਨਾਵਲ ਹੈਉਸ ਨੇ ਇਸ ਤੋਂ ਪਹਿਲਾਂ ਸੱਤ ਨਾਵਲ ਪੰਜਾਬੀ ਗਲਪ ਜਗਤ ਦੇ ਸਪੁਰਦ ਕੀਤੇ ਹਨਹੁਣ ਤਕ ਨਾਵਲਕਾਰ ਨੇ ਵਿਸ਼ੇ ਪੱਖ ਤੋਂ ਇੱਕ ਚੇਤਨਾ ਭਰਪੂਰ ਮਾਇਨੇਖੇਜ਼ ਸਫ਼ਰ ਤੈਅ ਕੀਤਾ ਹੈਸ਼ੁਰੂਆਤੀ ਨਾਵਲਾਂ ਵਿੱਚ ਵਸਤੂ ਵੇਰਵੇ ਦਾ ਧਰਾਤਲ ਢਾਹੇ ਦੇ ਖੇਤਰੀ ਭੂ-ਖੰਡ ਨੂੰ ਚੁਣਿਆ ਗਿਆ ਹੈਉਸਦੇ ਪੇਂਡੂ ਜੀਵਨ ਜਾਂਚ ਵਾਲੇ ਨਾਵਲਾਂ ਵਿੱਚ ਪੁਰਾਣੇ ਪੰਜਾਬ ਦੀ ਮਹਿਕ ਸਮੋਈ ਹੋਈ ਹੈਪਰ ਉਸ ਨੇ ਕਦਮ-ਦਰ-ਕਦਮ ਪੇਂਡੂ ਭਾਈਚਾਰੇ ਦੀ ਸਰਬ ਸਾਂਝੀਵਾਲਤਾ ਤੋਂ ਨਿੱਜਵਾਦ, ਬਾਜ਼ਾਰਵਾਦ ਅਤੇ ਪੂੰਜੀਵਾਦ ਵੱਲ ਵਧਦੇ ਜਾਂ ਕਹਿ ਲਵੇ ਵਾਹੋ-ਦਾਹੀ ਭੱਜਦੇ ਸਮਾਜ ਨੂੰ ਵੀ ਆਪਣੇ ਨਾਵਲਾਂ ਵਿੱਚ ਵਸਤੂ ਵੇਰਵੇ ਦੇ ਰੂਪ ਵਿੱਚ ਪੇਸ਼ ਕੀਤਾ ਹੈਵਾਸਤਵ ਵਿੱਚ ਨਾਵਲਕਾਰ ਦੇ ਨਾਵਲ ਇੱਕ ਲੜੀ ਤਹਿਤ ਵਿਸ਼ੇਗਤ ਰੂਪ ਤੋਂ ਵਿਚਰਦੇ ਵਿਖਾਈ ਦਿੰਦੇ ਹਨਹਰ ਨਾਵਲ ਆਪਣੇ ਤੋਂ ਪਹਿਲੇ ਅਤੇ ਅਗਲੇ ਨਾਲ ਵਿਸ਼ਾਗਤ ਅਤੇ ਰੂਪਗਤ ਪੱਖ ਤੋਂ ਕੜੀਦਾਰ ਢੰਗ ਨਾਲ ਜੁੜਿਆ ਜਾਪਦਾ ਹੈਉਸ ਦਾ ਸੱਤਵਾਂ ਨਾਵਲ ਪਰਵਾਸ ਵੱਲ ਉਲਾਰ ਹੋਏ ਪਾਤਰਾਂ ਨਾਲ ਸਮਾਪਤ ਹੁੰਦਾ ਹੈਉਸ ਤੋਂ ਅੱਗੇ ਅੱਠਵਾਂ ਨਾਵਲ ‘ਰਿਜ਼ਕ’ ਪੰਜਾਬੀਆਂ ਦੇ ਪਰਵਾਸ ਧਾਰਨ ਦੇ ਕਾਰਨ, ਦੁਸ਼ਵਾਰੀਆਂ, ਸਹੂਲਤਾਂ ਅਤੇ ਸਮੱਸਿਆਵਾਂ ਨੂੰ ਰੂਪਮਾਨ ਕਰਦਾ ਹੈ

ਰਿਜ਼ਕ ਦਾ ਮਸਲਾ ਆਧੁਨਿਕ ਸਮਾਜ ਵਿੱਚ ਹਰ ਇਨਸਾਨ ਲਈ ਬੜੀ ਮਹੱਤਤਾ ਰੱਖਦਾ ਹੈਮਨੁੱਖ ਪ੍ਰਾਪਤ ਇਤਿਹਾਸਿਕ ਸਮੇਂ ਤੋਂ ਹੀ ਰਿਜ਼ਕ (ਰੋਟੀ, ਰੁਜ਼ਗਾਰ) ਲਈ ਯਤਨਸ਼ੀਲ ਅਤੇ ਕਰਮਸ਼ੀਲ ਹੋਣ ਦੇ ਨਾਲ-ਨਾਲ ਗਤੀਸ਼ੀਲ ਮੁਸਾਫ਼ਰ ਵੀ ਰਿਹਾ ਹੈਨਾਵਲ ਦਾ ਸਿਰਲੇਖ ਵੀ ਇਹਨਾਂ ਅਰਥਾਂ ਨੂੰ ਸੁਝਾਉਂਦਾ ਪ੍ਰਤੀਤ ਹੁੰਦਾ ਹੈਆਧੁਨਿਕ ਸਮਾਜ ਵਿੱਚ ਮਨੁੱਖ ਰਿਜ਼ਕ ਲਈ ਆਪਣਾ ਸਫ਼ਰ ਘਰ ਤੋਂ ਆਰੰਭ ਕਰਕੇ ਨਵੀਂ ਥਾਂ ਘਰ ਬਣਾਉਣ ਤਕ ਤੈਅ ਕਰਦਾ, ਪਰਵਾਸ ਦੀਆਂ ਮੁਸ਼ਕਿਲਾਂ ਨਾਲ ਦਸਤਪੰਜਾ ਲੈਂਦਾ ਉਹ ਆਪਣੀਆਂ ਅਮੁੱਕ ਅਭਿਲਾਸ਼ਾਵਾਂ, ਅਕਾਂਖਿਆਵਾਂ ਦੇ ਗੇੜ ਵਿੱਚ ਪੈ ਜਾਂਦਾ ਹੈਉਸ ਦੇ ਮਨ ਵਿੱਚ ਨਵੀਆਂ ਅਕਾਂਖਿਆਵਾਂ ਤੇ ਇੱਛਾਵਾਂ ਜਨਮ ਲੈਂਦੀਆਂ ਰਹਿੰਦੀਆਂ ਹਨ

ਮੁੱਖ ਪਾਤਰ ‘ਬੰਤੇ’ ਦੇ ਜੀਵਨ ਸੰਘਰਸ਼ ਨੂੰ ਨਾਵਲੀ ਕੈਨਵਸ ’ਤੇ ਪਿਛਲਝਾਤ ਦੀ ਜੁਗਤ ਰਾਹੀਂ, ਬਿਰਤਾਂਤਕਾਰ ਦੁਆਰਾ ਚਿਤਰਿਆ ਗਿਆ ਹੈ, ਜਿਹੜਾ ਪੂਰੇ ਨਾਵਲ ਵਿੱਚ ਕਦੇ ਹਾਰ ਨਾ ਮੰਨਣ ਵਾਲਾ ਸਿਰੜੀ, ਮਿਹਨਤੀ, ਇਮਾਨਦਾਰ, ਕੁਸ਼ਲ, ਸਪਸ਼ਟ ਤੇ ਕੋਰਾ-ਕਰਾਰਾ ਵਿਅਕਤੀ ਹੈਜਿਸਨੂੰ ਉਸਦੇ ਪਰਿਵਾਰਕ ਪਿਛੋਕੜ, ਸੱਭਿਆਚਾਰ, ਆਰਥਿਕ ਤੰਗੀਆਂ, ਸਫ਼ਰ ਅਤੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨੇ ਥੋੜ੍ਹਾ ਕੁਰਖਤ ਬਣਾ ਦਿੱਤਾ ਹੈਨਾਵਲ ਵਿੱਚ ਬੰਤੇ, ਜਿੰਦਰ, ਜੀਤਾਂ, ਪਰਬੀਨ ਅਤੇ ਕੁਝ ਅਮਰੀਕਨ ਪਾਤਰਾਂ ਸਹਾਰੇ ਪੰਜਾਬੀ ਸੱਭਿਆਚਾਰ ਤੇ ਅਮਰੀਕੀ (ਪੱਛਮੀ) ਸੱਭਿਆਚਾਰ ਨੂੰ ਸਮਵਿੱਥ ’ਤੇ ਰੱਖ ਕੇ ਪੇਸ਼ ਕੀਤਾ ਗਿਆ ਹੈਪੰਜਾਬੀ ਸੱਭਿਆਚਾਰ ਵਿੱਚ ਨੌਜਵਾਨ ਪੀੜ੍ਹੀ ਸੰਸਕਾਰਾਂ ਤੋਂ ਸੱਖਣੀ ਹੋਈ, ਭਟਕਣ ਵਿੱਚ ਕੁਲੰਝ ਰਹੀ ਹੈਪੰਜਾਬੀ ਸਮਾਜ ਤੇ ਸੱਭਿਆਚਾਰ ਦੀਆਂ ਮੂਲ ਕਦਰਾਂ ਅਨੁਸਾਰ ਸਖ਼ਤ ਮਿਹਨਤ ਨਾਲ ਆਪਣੇ ਕੁਨਬੇ-ਕਬੀਲੇ (ਪਰਿਵਾਰ) ਦੀ ਬਿਹਤਰੀ ਲਈ ਯਤਨਸ਼ੀਲ ਤੇ ਕਰਮਸ਼ੀਲ ਰਹਿਣਾ ਅਤੇ ਨਿੱਜ ਤੋਂ ਪਰ੍ਹੇ ਸਮੂਹ ਲਈ ਜਿਊਣਾ ਚਾਹੀਦਾ ਹੈਪੁਰਾਤਨ ਪੰਜਾਬ ਦਾ ਵਿਅਕਤੀ ਆਧੁਨਿਕ ਮਨੁੱਖ ਵਾਂਗ ਆਪਣੀ ਸਭਿਅਤਾ ਅਤੇ ਸਬਰ, ਸੰਜਮ, ਸੰਤੋਖ ਵਾਲੀ ਰਹਿਤ ਮਰਿਯਾਦਾ ਤੋਂ ਥਿੜਕਿਆ ਨਹੀਂ ਸੀਬੰਤਾ ਇਸੇ ਪੰਜਾਬੀ ਬੰਦੇ ਨੂੰ ਯਥਾਰਥਕਤਾ ਦੇ ਧਰਾਤਲ ’ਤੇ ਸਾਕਾਰ ਕਰਦਾ ਹੋਇਆ ਵਿਚਰਦਾ ਹੈਪੰਜਾਬੀ ਬੰਦਾ ਮੁੱਢ ਤੋਂ ਹੀ ਆਪਣੇ ਥੁੜੇ-ਟੁੱਟੇ ਅਤੇ ਗ਼ਰੀਬੀ ਨਾਲ ਜੂਝਦੇ ਪਰਿਵਾਰ ਲਈ ਸਖ਼ਤ ਮਿਹਨਤ ਕਰਦਾ ਰਿਹਾ ਹੈਉਹ ਸਦਾ ਆਪਣੇ ਕੁਨਬੇ ਲਈ ਪਿਆਰ, ਮੋਹ ਦਿਲ ਵਿੱਚ ਵਸਾਈ ਰੱਖਦਾ ਹੈਪਰ ਅਜੋਕੀ ਪੀੜ੍ਹੀ ਆਪਣੇ ਭਾਈਚਾਰੇ ਤੇ ਪਰਿਵਾਰ ਲਈ ਕੋਈ ਬਹੁਤ ਮੋਹ/ਪਿਆਰ ਨਹੀਂ ਰੱਖਦੀਵਾਸਤਵ ਵਿੱਚ ਪਹਿਲੀ ਪੀੜ੍ਹੀ ਦੇ ਬਜਾਇ ਦੂਜੀ ਪੀੜ੍ਹੀ ਨੇ ਬੜੀ ਜਲਦੀ ਪੱਛਮੀ ਸੱਭਿਆਚਾਰ ਨੂੰ ਅਪਣਾਇਆ ਹੈ ਤੇ ਨਾਲ ਹੀ ਉੰਨੀ ਹੀ ਜਲਦੀ ਪੰਜਾਬੀ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਅਤੇ ਨੈਤਿਕ ਮੁੱਲਾਂ ਤੋਂ ਮੂੰਹ ਵੀ ਫੇਰਿਆ ਹੈ ਇਸਦਾ ਅਸਲ ਕਾਰਨ ਨਿੱਜਤਾ ਅਤੇ ਯਥਾਰਥਵਾਦ ਦਾ ਵਧਦਾ ਪ੍ਰਭਾਵ ਹੈਜਿੰਦਰ, ਜੀਤਾਂ, ਨੈਬੇ ਦੇ ਪੰਜਾਬ ਰਹਿੰਦੇ ਮੁੰਡਿਆਂ, ਹਰੀ ਰਾਮ ਦਰਜ਼ੀ ਆਦਿ ਪਾਤਰਾਂ ਦੇ ਵਿਵਹਾਰ ਵਿੱਚ ਆਏ ਪਰਿਵਰਤਨ ਦਾ ਵਾਸਤਵਿਕ ਕਾਰਨ ਨਿੱਜਵਾਦ ਤੇ ਪਦਾਰਥਵਾਦ (ਪੂੰਜੀਵਾਦ) ਹੀ ਹੈਸਮਾਜ ਉੱਪਰ ਛਾਏ ਹੋਏ ਇਸ ਬਾਜ਼ਾਰਵਾਦ ਅਤੇ ਪੂੰਜੀਵਾਦ ਦੇ ਬੱਦਲਾਂ ਕਾਰਨ ਹੀ ਜਿੰਦਰ ਤੇ ਜੀਤਾਂ ਬੰਤੇ ਦੇ ਲੰਮੇ ਸੰਘਰਸ਼ ਦੀ ਜ਼ਰਾ ਕਦਰ ਨਹੀਂ ਪਾਉਂਦੇਬਲਕਿ ਉਸ ਨੂੰ ਆਪਣੀ ਜ਼ਿੰਦਗੀ ਸਾਂਝੇ ਪਰਿਵਾਰ ਲਈ ਗਾਲਣ ਵਾਲਾ ਸਮਝਦੇ ਹਨ ਜਿਸ ਨੇ ਆਪਣੇ ਕੁਨਬੇ ਦੀ ਬਿਹਤਰੀ ਲਈ ਪਤਨੀ (ਪਿਆਰੋ) ਦੀ ਜੋਬਨ ਰੁੱਤ ਵੀ ਕੁਰਬਾਨ ਕਰ ਦਿੱਤੀ

ਨਾਵਲ ਵਿੱਚ ਪ੍ਰਮੁੱਖ ਰੂਪ ਵਿੱਚ ਪਰਵਾਸ ਧਾਰਨ ਕਰਨ ਦੇ ਕਾਰਨ, ਪਰਵਾਸ ਦੇ ਸਫ਼ਰ ਦੀਆਂ ਦੁਸ਼ਵਾਰੀਆਂ ਅਤੇ ਪਰਵਾਸ ਤੋਂ ਬਾਅਦ ਬੇਗ਼ਾਨੀ ਧਰਤੀ ’ਤੇ ਕੀਤੇ ਸੰਘਰਸ਼ ਨੂੰ ਬਾਖ਼ੂਬੀ ਪ੍ਰਸਤੁਤ ਕੀਤਾ ਗਿਆ ਹੈਪਰਵਾਸ ਧਾਰਨ ਕਰਨ ਦੀ ਪਿੱਠਭੂਮੀ ਵਿੱਚ ਕਾਰਜਸ਼ੀਲ ਤੱਤਾਂ ਵਿੱਚ ਪ੍ਰਮੁੱਖਤਾ ਬੇਰੁਜ਼ਗਾਰੀ ਤੇ ਥੁੜੀ ਟੁੱਟੀ ਆਰਥਿਕਤਾ ਨੂੰ ਹੀ ਪ੍ਰਾਪਤ ਹੈ

ਡਾ. ਮਹਿਲ ਸਿੰਘ ਅਨੁਸਾਰ, “ਸਿੰਘ ਖਾੜਕੂ ਲਹਿਰ ਦਾ ਖਾਕਾ ਹੀ ਧਾਰਮਿਕ ਸੀ ਪਰ ਇਸ ਵਿੱਚ ਬਾਲਣ ਬਣ ਬਲਣ ਵਾਲੀ ਧਿਰ ਆਰਥਿਕ ਪੱਖ ਤੋਂ ਥਿੜਕੀ ਟੁੱਟੀ ਹੀ ਸੀ।”

(ਪੰਨਾ ਨੰ: 100)

ਜੋ ਇਸ ਨਾਵਲ ਵਿਚਲੇ ਪਰਵਾਸ ਦੇ ਕਾਰਨਾਂ ਵਜੋਂ ਵੀ ਸਾਰਥਕ ਟਿੱਪਣੀ ਜਾਪਦੀ ਹੈਬੰਤਾ ਤੇ ਜੈਬਾ ਲਾਲ ਝੰਡੇ ਹੇਠ ਇਕੱਠੇ ਹੋਏ ਜੁਝਾਰੂ ਪਾਤਰ ਹਨਪਰ ਇਸ ਲਹਿਰ ਦਾ ਸੁਭਾਵਿਕ ਤੌਰ ’ਤੇ ਧਾਰਮਿਕ ਖਾਕੇ ਵਾਲੀ ਖਾੜਕੂ ਲਹਿਰ ਤੇ ਪੁਲਿਸ ਪ੍ਰਸ਼ਾਸਨ ਨਾਲ ਆਪਸੀ ਤ੍ਰਿਕੋਣਾ ਟਕਰਾਅ ਪੈਦਾ ਹੋ ਜਾਂਦਾ ਹੈਜਿੱਥੇ ਬੇਰੁਜ਼ਗਾਰੀ ਦਾ ਝੰਬਿਆ ਬੰਤਾ ਰੁਜ਼ਗਾਰ ਦੀ ਭਾਲ ਲਈ ਅਤੇ ਮੁੱਖ ਰੂਪ ਵਿੱਚ ਸਰਕਾਰੀ (ਪੁਲਸੀਆ) ਤਸ਼ੱਦਦ ਤੇ ਵਿਚਾਰਵਾਦੀ ਮੱਤਭੇਦਾਂ ਵਾਲੀ ਲਹਿਰ ਤੋਂ ਆਪਣੀ ਜਾਨ ਬਚਾਉਣ ਲਈ ਪਰਵਾਸ ਧਾਰਨ ਕਰਦਾ ਹੈਇਸ ’ਤੇ ਅਧਾਰਿਤ ਹੀ ਬੰਤਾ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਪੱਕਾ ਟਿਕਾਣਾ ਪ੍ਰਾਪਤ ਕਰਨਾ ਲੋਚਦਾ ਹੈ

ਨਾਵਲ ਵਿੱਚ ਗ਼ੈਰ ਕਾਨੂੰਨੀ ਢੰਗ ਨਾਲ ਪਰਵਾਸ ਲਈ ਖ਼ਤਰਿਆਂ ਭਰਿਆ ਰਸਤਾ ਸਿਰਫ਼ ਪੰਜਾਬੀ ਹੀ ਨਹੀਂ ਬਲਕਿ ਅਫ਼ਗਾਨੀ, ਪਠਾਣ, ਚੀਨੇ ਆਦਿ ਵੀ ਅਪਣਾਉਂਦੇ ਪੇਸ਼ ਹੋਏ ਹਨਜਿਸ ਤੋਂ ਪ੍ਰਤੱਖ ਹੁੰਦਾ ਹੈ ਕਿ ਏਸ਼ੀਆਈ ਮੁਲਕਾਂ ਵਿਚਲੀ ਆਰਥਿਕ ਮੰਦਹਾਲੀ ਹੀ ਪਰਵਾਸ ਦਾ ਮੂਲ ਕਾਰਨ ਹੈਏਸ਼ੀਆਈ ਮੁਲਕਾਂ ਦੇ ਵਿਅਕਤੀ ਨਜਾਇਜ਼ ਰਸਤਿਆਂ ਰਾਹੀਂ ਅਮਰੀਕਾ ਵਰਗੇ ਮੁਲਕਾਂ ਵਿੱਚ ਪਹੁੰਚਦੇ ਹਨਨਾਵਲ ਵਿੱਚ ਅਵੈਧ ਢੰਗ ਤੇ ਰਸਤਿਆਂ ਰਾਹੀਂ ਪਰਵਾਸ ਜਾਂਦੇ ਏਸ਼ੀਆਈ ਲੋਕਾਂ ਦੁਆਰਾ ਤੈਅ ਕੀਤੇ ਜੰਗਲੀ ਸਫ਼ਰ ਤੇ ਮੀਲਾਂ ਲੰਮੇ ਪੈਦਲ ਪੈਂਡੇ ਦੀ ਯਥਾਰਥਕ ਪੇਸ਼ਕਾਰੀ ਕੀਤੀ ਗਈ ਹੈ, ਜੋ ਬੜੀ ਭਿਆਨਕ ਸੱਚਾਈ ਦੀ ਤਸਵੀਰਕਸ਼ੀ ਕਰਦੀ ਹੈਇਸ ਅਰਸੇ ਦੌਰਾਨ ਲੋਕਾਂ ਦੁਆਰਾ ਕੀਤੀ ਜਾਂਦੀ ਕਿਰਤ ਦੀ ਲੁੱਟ, ਦੁਰਵਿਵਹਾਰ ਅਤੇ ਅਮਾਨਵੀ ਵਰਤਾਰਿਆਂ ਬਾਰੇ ਬੜੀ ਘੋਖਵੀਂ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ ਜੋ ਕਿ ਜ਼ਿੰਦਗੀ ਮੌਤ ਦੀ ਜੰਗ ਸਮਾਨ ਹੈਪੰਜਾਬ ਵਿਚਲੇ ਏਜੰਟਾਂ ਦੁਆਰਾ ਮੋਟੀਆਂ ਰਕਮਾਂ ਹੜੱਪ ਕੇ ਨੌਜਵਾਨਾਂ ਨੂੰ ਮੌਤ ਦੇ ਖੂਹ ਵਿੱਚ ਧੱਕ ਦਿੱਤਾ ਜਾਂਦਾ ਹੈਕਈ ਜੈਲੇ ਵਾਂਗ ਸਫ਼ਰ ਵਿਚਲੀਆਂ ਮੂੰਹ ਅੱਡੀ ਖੜ੍ਹੀਆਂ ਮੁਸੀਬਤਾਂ ਦੀ ਡੂੰਘੀ ਖੱਡ ਵਿੱਚ ਡਿੱਗ ਪੈਂਦੇ ਹਨ ਅਤੇ ਕੁਝ ਬੰਤੇ, ਚਰਨੇ ਆਦਿ ਵਾਂਗ ਲੰਮੇ ਪੈਂਡੇ ਦਿਨ-ਰਾਤ ਤੈਅ ਕਰਦੇ, ਜੰਗਲ ਝਾਗਦੇ ਆਪਣੀ ਮੰਜ਼ਿਲ ’ਤੇ ਪਹੁੰਚ ਕੇ ਸ਼ੁਕਰ ਮਨਾਉਂਦੇ ਹਨ

ਪਰਵਾਸ ਪਹੁੰਚ ਕੇ ਵੀ ਪੰਜਾਬੀ ਬੰਦੇ ਦਾ ਸੰਘਰਸ਼ ਮੁੱਕਦਾ ਨਹੀਂਬਲਕਿ ਇੰਨੇ ਲੰਮੇ ਪੈਂਡੇ ਤੈਅ ਕਰਕੇ ਉਹ (ਬੰਤਾ) ਆਪਣੇ ਅਸਲੀ ਯੁੱਧ ਖੇਤਰ (ਕੁਰੂਕਸ਼ੇਤਰ) ਵਿੱਚ ਪਹੁੰਚਦੇ ਹਨ ਜਿੱਥੇ ਇੱਕ ਲੰਮੀ ਲੜਾਈ ਲੜਨੀ ਪੈਂਦੀ ਹੈਅੱਗੇ ਪਰਵਾਸ ਵਿੱਚ ਪੱਕੇ ਟਿਕਾਣੇ ਲਈ (ਪੀ. ਆਰ.) ਪੰਜਾਬੀ ਹਰਬਾਂ-ਜਰਬਾਂ ਕਰਦੇ ਤਾਣੇ-ਬਾਣੇ ਬੁਣਦੇ ਹਨਇਸੇ ਸੰਘਰਸ਼ ਅਧੀਨ ਹੀ ਬੰਤੇ ਤੇ ਚਰਨੇ ਵਰਗੇ ਗੋਰੀਆਂ ਨਾਲ ਵਿਆਹ ਕਰਵਾਉਂਦੇ ਹਨ, ਜੋ ਕਿ ਯੁੱਧ ਦੇ ਮੈਦਾਨ ਵਿੱਚ ਜਿੱਤ ਲਈ ਲੜਾਈ ਗਈ ਜੁਗਤ ਮਾਤਰ ਹੀ ਹਨਇਹਨਾਂ ਵਿਆਹ ਸੰਬੰਧਾਂ ਵਿੱਚ ਇਖਲਾਕੀ ਤੇ ਭਾਵਨਾਤਮਕ ਪੱਖ ਗ਼ੈਰ ਮੌਜੂਦ ਹੁੰਦੇ ਹਨ

ਪਰਵਾਸ ਵਿੱਚ ਦੂਜੀ ਮੁੱਖ ਸਮੱਸਿਆ ਰੁਜ਼ਗਾਰ ਪ੍ਰਾਪਤ ਕਰਨ ਦੀ ਹੁੰਦੀ ਹੈਬਿਨਾਂ ਕਿਸੇ ਜਾਣ-ਪਛਾਣ ਦੇ ਕੋਈ ਚੰਗੀ ਸੰਸਥਾ/ਕੰਪਨੀ ਰੁਜ਼ਗਾਰ ਮੁਹਈਆ ਨਹੀਂ ਕਰਵਾਉਂਦੀਇਸੇ ਦਾ ਲਾਭ ਉਠਾਉਂਦੇ ਸੱਜਣ ਸਿੰਘ ਵਰਗੇ ਪੰਜਾਬੀ ਹੀ ਆਪਣੇ ਗਰਾਈਆਂ/ਸਾਕਾਂ ਦੀ ਲੁੱਟ ਕਰਦੇ ਹਨਉਹ ਬੰਤੇ ਵਰਗੇ ਜਾਇਜ਼-ਨਜਾਇਜ਼ ਢੰਗਾਂ ਨਾਲ ਆਏ ਨੌਜਵਾਨਾਂ ਤੋਂ ਵਗਾਰ ਕਰਵਾਉਂਦਾ, ਉਹਨਾਂ ਦੀ ਕਿਰਤ ਦੀ ਲੁੱਟ ਕਰਦਾ ਹੈਬਹੁਤੇ ਪਰਵਾਸੀ ਪੰਜਾਬੀ ਆਪਣੇ ਸੱਭਿਆਚਾਰ ਦੀਆਂ ਕੀਮਤਾਂ ਤੇ ਨੈਤਿਕ ਮੁੱਲਾਂ ਨੂੰ ਤਿਲਾਂਜਲੀ ਦੇ ਕੇ ਨਿੱਜਤਾ ਦੇ ਗਲਬੇ ਵਿੱਚ ਗ੍ਰਸ ਰਹੇ ਸਮਾਜ ਅਤੇ ਪਰਵਾਸ ਵਿੱਚ ਪੰਜਾਬੀ ਸਮਾਜਿਕ ਰਿਸ਼ਤਿਆਂ-ਨਾਤਿਆਂ ਨੂੰ ਦਰਕਿਨਾਰ ਕਰ ਆਪਣਿਆਂ ਵੱਲੋਂ ਆਪਣਿਆਂ ਦੀ ਲੁੱਟ ਅਤੇ ਘੋਰ ਮੁਸ਼ੱਕਤ ਦੇ ਵਿਸ਼ੇ ਨੂੰ ਪ੍ਰਸਤੁਤ ਕੀਤਾ ਗਿਆ ਹੈਇਹਨਾਂ ਹੀ ਪਿਛਲਖੁਰੀ ਕੀਮਤਾਂ ਨੂੰ ਪ੍ਰਣਾਇਆ ਹੋਇਆ ਸੱਜਣ ਸਿੰਘ ਆਪਣੇ ਭਣੋਈਏ ਦੇ ਸਕੇ ਮਾਮੇ ਦੇ ਪੁੱਤ ਬੰਤੇ ਨਾਲ ਅਮਾਨਵੀ ਵਿਵਹਾਰ ਕਰਦਾ ਹੈਉਹ ਉਸਦੀ ਕਿਰਤ ਦੀ ਲੁੱਟ ਕਰਦਾ ਹੋਇਆ, ਗੁਰਦੁਆਰੇ ਤੋਂ ਲਿਆਂਦੀ ਲੰਗਰ ਦੀ ਰੋਟੀ ਖੁਆ ਕੇ ਰੋਟੀ ਅਤੇ ਸਿਰ ਢੱਕਣ ਦੀ ਥਾਂ ਦੇਣ ਦਾ ਅਹਿਸਾਨ ਵੀ ਜਤਾਉਂਦਾ ਹੈ ਸੱਜਣ ਸਿੰਘ ਦੇ ਕਿਰਦਾਰ ਨੂੰ ਰੂਪਮਾਨ ਕਰਦੇ ਨਮੂਨੇ ਇਸ ਪ੍ਰਕਾਰ ਹਨ:

“ਸੱਜਣ ਦੇ ਮੂੰਹ ਨੂੰ ਲਹੂ ਲੱਗ ਗਿਆ ਸੀਉਹ ਪੰਜਾਬ ਤੋਂ ਨਵੇਂ ਆਏ ਜਾਂ ਆਪ ਮੰਗਵਾਏ ਕਿਸੇ ਮੁੰਡੇ ਨੂੰ ਇੰਝ ਹੀ ਬੋਚ ਲੈਂਦਾ ਅਤੇ ਕਈ ਸਾਲ ਮੁਫ਼ਤੋ-ਮੁਫ਼ਤੀ ਉਲਝਾਈ ਰੱਖਦਾ ਉਸ ਨੂੰ ਮਕੈਨਿਕੀ ਦਾ ਮਾੜਾ ਮੋਟਾ ਕੰਮ-ਕਾਰ ਸਿਖਾਉਣ ਨੂੰ ਵੱਡਾ ਉਪਕਾਰ ਸਮਝਦਾਫੇਰ ਰੁੱਖੀਆਂ-ਸੁੱਕੀਆਂ ਚਾਰ ਗੁੱਲੀਆਂ ਤੇ ਮੁਫ਼ਤ ਦੇ ਰੈਣ ਬਸੇਰੇ ਦਾ ਉਹ ਵਾਰ-ਵਾਰ ਅਹਿਸਾਨ ਜਿਤਾਉਂਦਾ।”2 (ਪੰਨਾ ਨੰ: 70)

**

“... ਨਰਕ ਵਿੱਚੋਂ ਆਇਆ ਜੀਵ ਹੈਂ ਤੂੰਨਾਲੀ ਦਾ ਕੀੜਾ! ਜਿਹੜਾ ਰੜੇ ਥਾਉਂ ਰੱਖਿਆ ਪੂਛ ਘੜੀਸਦਾ ਮੁੜ ਉਸੇ ਨਾਲੀ ਮਾਂਅ ਡਿੱਗਣ ਨੂੰ ਤੀਂਘੜਦਾ ਸੱਜਣ ਦੇ ਖਰ੍ਹਵੇ ਬੋਲ ਉਸਦੇ ਕੰਨਾਂ ਵਿੱਚ ਗੂੰਜਦੇ।”3

(ਪੰਨਾ ਨੰ: 61)

ਪਰਵਾਸ ਵਿੱਚ ਬਹੁਤੇ ਪੰਜਾਬੀ ਆਪਣੇ ਸਾਕਾਂ ਤੇ ਰਿਸ਼ਤੇਦਾਰਾਂ ਨਾਲ ਕੋਈ ਭਾਈਬੰਦੀ ਦਾ ਰਿਸ਼ਤਾ ਨਹੀਂ ਰੱਖਦੇਬਲਕਿ ਸੱਜਣ ਸਿੰਘ ਵਰਗੇ ਆਪਣੇ ਧਰਮ ਸਥਾਨ ਦੇ ਸਹਾਰੇ ਨਵੇਂ ਮੁੰਡੇ ਮੰਗਵਾਉਂਦੇ ਤੇ ਉਹਨਾਂ ਤੋਂ ਲੰਮਾ ਸਮਾਂ ਵੰਗਾਰ ਕਰਵਾਉਂਦੇਦੂਜੇ ਪਾਸੇ ਮੇਵਾ ਸਿੰਘ ਖੰਘੂੜਾ, ਬਾਬਾ ਖਜ਼ਾਨ ਸਿੰਘ, ਸੁੱਚਾ ਸਿੰਘ ਭਾਈ ਜੀ ਤੇ ਨੈਬੇ ਵਰਗੇ ਪਾਤਰ ਵੀ ਦੂਜੀ ਧਿਰ ਵਜੋਂ ਹਨ ਜੋ ਹਰ ਦੁੱਖ-ਸੁਖ ਸਮੇਂ ਆਪਣੇ ਦੋਸਤਾਂ ਮਿੱਤਰਾਂ ਤੇ ਭਾਈਬੰਦਾਂ ਲਈ ਛਾਂ ਬਣ ਕੇ ਖੜ੍ਹ ਜਾਂਦੇ ਹਨਮੇਵਾ ਸਿੰਘ, ਬਾਬਾ ਖਜ਼ਾਨ ਸਿੰਘ ਤੇ ਨੈਬਾ ਬੰਤੇ ਲਈ ਹਰ ਮਾੜੇ ਸਮੇਂ ਵਿੱਚ ਪੱਥ ਪਦਰਸ਼ਕ ਬਣ ਕੇ ਬਹੁੜਦੇ ਹਨ

ਨਾਵਲ ਵਿੱਚ ਨਾਵਲਕਾਰ ਨੇ ਤੁਲਨਾਤਮਕ ਸ਼ੈਲੀ ਹਿਤ ਚਾਰ ਪਰਿਵਾਰਾਂ ਦੀ ਕਹਾਣੀ ਨੂੰ ਕਥਾ ਦੇ ਕੇਂਦਰ ਵਿੱਚ ਰੱਖਿਆ ਹੈਬੰਤਾ ਸਿੰਘ ਜੋ ਆਪਣੇ ਸਿਰੜ, ਮਿਹਨਤ ਤੇ ਜੋਸ਼ ਸਦਕਾ ਆਪਣੇ ਕੁਨਬੇ ਦੀ ਬਿਹਤਰੀ ਲਈ ਆਖ਼ਿਰ ਤਕ ਹਰ ਪਲ ਤਿਆਰ-ਬਰ-ਤਿਆਰ ਰਹਿੰਦਾ ਹੈਉਹ ਆਪਣੇ ਪੂਰੇ ਕਬੀਲੇ (ਪਰਿਵਾਰ) ਨਾਲ ਅਮਰੀਕਾ ਵਿੱਚ ਵਸਣਾ ਲੋਚਦਾ ਹੈਭਾਵੇਂ ਜਿੰਦਰ ਤੇ ਜੀਤਾਂ ਦੇ ਪੂੰਜੀਵਾਦੀ ਪ੍ਰਬੰਧ ਦੇ ਪ੍ਰਭਾਵ ਅਧੀਨ ਖ਼ੁਦਗਰਜ਼ ਤੇ ਆਪਮਤੀਏ ਸੁਭਾਅ ਕਾਰਨ ਦੁਖੀ ਵੀ ਹੁੰਦਾ ਹੈ

ਬੰਤਾ ਆਪਣੇ ਟੱਬਰ ਨਾਲ ਖੁਸ਼ੀਆਂ ਵੀ ਮਾਣਦਾ ਹੈ ਜੋ ਥੋੜ੍ਹਚਿਰੀਆਂ ਹੀ ਸਾਬਿਤ ਹੁੰਦੀਆਂ ਹਨਵਾਸਤਵ ਵਿੱਚ ਬੰਤਾ ਸਮੂਹਿਕ ਸੋਚ ਕਾਰਨ ਆਪਣੇ ਪਿੱਤਰੀ ਅਧਿਕਾਰਾਂ ਦੀ ਵਰਤੋਂ ਨਾਲ ਪਰਿਵਾਰ ’ਤੇ ਸੱਤਾ ਸਥਾਪਿਤ ਕਰਨੀ ਲੋਚਦਾ ਹੈ ਪਰ ਅਮਰੀਕੀ ਸੱਭਿਆਚਾਰ ਤੋਂ ਪ੍ਰਭਾਵਿਤ ਦੂਜੀ ਪੀੜ੍ਹੀ (ਜਿੰਦਰ ਤੇ ਜੀਤਾਂ) ਨਿੱਜਤਾ ਅਤੇ ਆਜ਼ਾਦੀ ਮਾਨਣਾ ਚਾਹੁੰਦੇ ਹਨਜਿਸ ਕਾਰਨ ਪਹਿਲੀ ਅਤੇ ਦੂਜੀ ਪੀੜ੍ਹੀ ਵਿੱਚ ਟਕਰਾਅ ਅਤੇ ਤਣਾਅ ਤਿੱਖੇ ਰੂਪ ਵਿੱਚ ਸਾਹਮਣੇ ਆਉਂਦਾ ਹੈ

ਬੰਤੇ ਦੇ ਸਮਵਿੱਥ ਦੂਜੀ ਕਹਾਣੀ ਉਸਦੇ ਹਮਖਿਆਲੀ ਜੈਬੇ ਦੇ ਛੋਟੇ ਭਰਾ ਨੈਬੇ ਦੀ ਹੈਨੈਬਾ ਅਮਰੀਕੀ ਸੱਭਿਆਚਾਰ ਤੇ ਨਿੱਜਵਾਦੀ ਸਭਿਅਤਾ ਤੋਂ ਆਪਣੇ ਪਰਿਵਾਰ ਨੂੰ ਬਚਾ ਕੇ ਰੱਖਣਾ ਚਾਹੁੰਦਾ ਹੈ ਅਤੇ ਹਮੇਸ਼ਾ ਆਪਣੇ ਪੰਜਾਬੀ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਅਤੇ ਮੁੱਲਾਂ ਵਿੱਚ ਹੀ ਜਿਊਣਾ ਚਾਹੁੰਦਾ ਹੈਵਾਸਤਵ ਵਿੱਚ ਇੱਥੇ ਨੈਬਾ ਵੀ ਮਰਦਾਵੀਂ ਹਉਮੈਂ ਕਾਰਨ ਆਪਣੀ ਪਰਿਵਾਰਕ ਸੱਤਾ ਖੁੱਸਣ ਦੇ ਡਰ ਤੋਂ ਟੱਬਰ ਨੂੰ ਅਮਰੀਕਾ ਲਿਆਉਣ ਤੋਂ ਮੁਨਕਰ ਰਹਿੰਦਾ ਹੈਪਰ ਉਸਦੇ ਪੁੱਤਰ ਇੰਡੀਆ ਵਿੱਚ ਖਪਤਵਾਦੀ ਅਤੇ ਪਦਾਰਥਵਾਦੀ ਨਸ਼ੇੜੀ ਤੇ ਅਵਾਰਾਗਰਦ ਹੋ ਜਾਂਦੇ ਹਨਉਹ ਪੰਜਾਬੀ ਜੀਵਨ ਜਾਂਚ ਤੇ ਮਿਹਨਤ ਦੇ ਫਲਸਫ਼ੇ ਤੋਂ ਉੱਖੜ ਜਾਂਦੇ ਹਨਆਖ਼ਿਰ ਉਸਦੀ ਧੀ ਅਤੇ ਜਵਾਈ ਵੀ ਹਰ ਹਾਲਤ ਵਿੱਚ ਵਿਦੇਸ਼ ਆਉਣਾ ਲੋਚਦੇ ਹਨਆਪਣੇ ਖੁੱਸੇ ਪਰਿਵਾਰਕ ਸੁਪਨਿਆਂ ਤੋਂ ਦੁਖੀ ਨੈਬਾ ਨਛੱਤਰੋ (ਪਤਨੀ) ਨੂੰ ਅਮਰੀਕਾ ਲਿਆਉਂਦਾ ਹੈਪਰ ਉਹ ਅਮਰੀਕੀ ਸੱਭਿਆਚਾਰ ਵਿੱਚ ਸਥਾਪਤੀ ਦੇ ਪ੍ਰਤੀਕੂਲ ਉਮਰ ਦੇ ਪੜਾਅ ’ਤੇ ਪਹੁੰਚ ਚੁੱਕੀ ਹੈ ਅਤੇ ਕੁਝ ਸਮੇਂ ਬਾਅਦ ਇਕੱਲਤਾ ਭੋਗਦੀ ਨਿਰਾਸ਼ ਨਛੱਤਰੋ ਵਾਪਸ ਪੰਜਾਬ ਚਲੀ ਜਾਂਦੀ ਹੈ

ਨਾਵਲ ਵਿੱਚ ਇਹਨਾਂ ਦੇ ਸਮਵਿੱਥ ਤੀਜੀ ਕਹਾਣੀ ਮੇਵਾ ਸਿੰਘ ਖੰਘੂੜਾ ਦੀ ਪ੍ਰਸਤੁਤ ਕੀਤੀ ਜਾਂਦੀ ਹੈਮੇਵਾ ਸਿੰਘ ਤੇ ਉਸਦੀ ਪਤਨੀ ਪੰਜਾਬ ਤੋਂ ਆਪਣੀ ਧੀ ਦੇ ਸਹਾਰੇ ਪਰਵਾਸ ਵਿੱਚ ਪ੍ਰਵੇਸ਼ ਕਰਦੇ ਹਨਪਰ ਉਹਨਾਂ ਲਈ ਕੁਝ ਸਮਾਂ ਧੀ ਅਤੇ ਜਵਾਈ ਦਾ ਘਰ ਸੁਖਾਂਦਾ ਹੈ ਅੰਤ ਉਹਨਾਂ ਨੂੰ ਰਿਆਇਤੀ ਅਪਾਰਟਮੈਂਟਾਂ ਵਿੱਚ ਹੀ ਆਪਣਾ ਟਿਕਾਣਾ ਬਣਾਉਣਾ ਪੈਂਦਾ ਹੈਨਾਵਲਕਾਰ ਨੇ ਬੰਤਾ, ਪਿਆਰੋ, ਨੈਬੇ, ਮੇਵਾ ਸਿੰਘ ਖੰਘੂੜਾ ਅਤੇ ਹਰੀ ਰਾਮ ਦੀਆਂ ਅਲੱਗ-ਅਲੱਗ ਸਮਾਜਿਕ ਅਤੇ ਪਰਿਵਾਰਕ ਸਥਿਤੀਆਂ-ਪਰਸਿਥਤੀਆਂ ਨੂੰ ਯਥਾਰਥਕ ਰੂਪ ਵਿੱਚ ਪੇਸ਼ ਕੀਤਾ ਹੈਬੰਤਾ, ਨੈਬਾ ਅਤੇ ਮੇਵਾ ਸਿੰਘ ਪਰਵਾਸ ਵਿੱਚ ਦੁੱਖ ਭੋਗਦੇ ਹਨ ਪਰ ਹਰੀ ਰਾਮ ਦਰਜ਼ੀ ਮੂਲਵਾਸ ਵਿੱਚ ਰਹਿ ਕੇ ਦੁੱਖ ਭੋਗ ਰਿਹਾ ਹੈਹਰੀ ਰਾਮ ਪਰਿਵਾਰਕ ਸਥਿਤੀਆਂ ਤੋਂ ਦੁਖੀ ਕਿਸੇ ਹੀਲੇ ਪਰਵਾਸ ਲੈ ਕੇ ਜਾਣ ਲਈ ਬੰਤੇ ਅੱਗੇ ਫਰਿਆਦ ਕਰਦਾ ਹੈਆਧੁਨਿਕ ਸਮਾਜ ਦੇ ਪੂੰਜੀਵਾਦੀ ਨਿਜ਼ਾਮ ਦੇ ਨਿੱਜਤਾ ਤੇ ਬਾਜ਼ਾਰਵਾਦ ਵਰਗੇ ਵਰਤਾਰਿਆਂ ਦੀ ਲਪੇਟ ਵਿੱਚ ਆਈ ਦੇਸੀ ਤੇ ਵਿਦੇਸ਼ੀ ਦੂਜੀ ਪੀੜ੍ਹੀ ਆਪਣੇ ਮਾਪਿਆਂ ਨੂੰ ਵੀ ਘਰ ਵਿੱਚ ਦੇਖ ਕੇ ਸੁਖਾਂਦੀ ਨਹੀਂਇਸ ਪਿੱਛੇ ਇੱਕ ਕਾਰਨ ਮਾਪਿਆਂ ਦੀ ਬੱਚਿਆਂ ਪ੍ਰਤੀ ਹੈਲੀਕੌਪਟਰ ਪਹੁੰਚ ਵੀ ਹੈਜਿਸਦੀ ਪਿੱਠਭੂਮੀ ਵਿੱਚ ਪੰਜਾਬੀ ਬੰਦੇ ਦੀ ਪਿੱਤਰੀ ਮਾਨਸਿਕਤਾ ਕਾਰਜਸ਼ੀਲ ਹੈਇੰਝ ਹੀ ਪੰਜਾਬ ਵਿੱਚ ਵੀ ਦੂਜੀ ਪੀੜ੍ਹੀ ਆਪਣੇ ਪਿੱਤਰੀ ਸਮਾਜ ਦੀਆਂ ਵਲਗਣਾਂ ਨੂੰ ਤੋੜਦੀ, ਉਲੰਘਦੀ ਪੇਸ਼ ਹੋਈ ਹੈਦਰਜ਼ੀ ਹਰੀ ਰਾਮ ਦੇ ਮੁੰਡੇ ਵੀ ਨਵੀਂ ਸਮਾਜਿਕ, ਪਰਿਵਾਰਕ ਅਤੇ ਆਰਥਿਕ ਪਹੁੰਚ ਤੋਂ ਪ੍ਰਭਾਵਿਤ ਹਨਇਸ ਪ੍ਰਕਾਰ ਨਾਵਲਕਾਰ ਨੇ ਪੱਛਮੀ ਤੇ ਪੂਰਬੀ ਸੱਭਿਆਚਾਰ ਨੂੰ ਬਰਾਬਰ ਵਿੱਥ ’ਤੇ ਰੱਖ ਕੇ ਵੱਖਰੀਆਂ-ਵੱਖਰੀਆਂ ਪਰ ਸਮਾਨਤਾ ਵਾਲੀਆਂ ਸਥਿਤੀਆਂ ਸਿਰਜ ਕੇ ਆਧੁਨਿਕ ਸਮਾਜ ਦੀ ਵਾਸਤਵਿਕਤਾ ਨੂੰ ਯਥਾਰਥ ਦੇ ਧਰਾਤਲ ਉੱਪਰ ਪੇਸ਼ ਕੀਤਾ ਹੈਨਾਵਲੀ ਕਥਾ ਵਿੱਚ ਪੰਜਾਬੀਆਂ ਦੀ ਮੂਲਵਾਸ ਤੇ ਪਰਵਾਸ ਦੀਆਂ ਸਥਿਤੀਆਂ ਵਿੱਚ ਸਮਾਨ ਵਿਵਹਾਰ ਤੇ ਵਿਚਰਦੀ ਦੂਜੀ ਪੀੜ੍ਹੀ ਦੀ ਮਾਨਸਿਕਤਾ ਨੂੰ ਬੜੀ ਖ਼ੂਬਸੂਰਤੀ ਨਾਲ ਰੂਪਮਾਨ ਕੀਤਾ ਗਿਆ ਹੈਅਸਲ ਵਿੱਚ ਨਾਵਲ ਨਵੀਂ ਪੀੜ੍ਹੀ ਦੀ ਮਾਨਸਿਕਤਾ, ਉਤੇਜਨਾ ਭਰਪੂਰ ਸੁਭਾਅ ਤੇ ਅਕਾਂਖਿਆਵਾਂ ਦੀ ਦੌੜ ਦੇ ਰਹੱਸ ਨੂੰ ਉਧੇੜਨ ਅਤੇ ਉਜਾਗਰ ਕਰਨ ਵਿੱਚ ਪੂਰੀ ਤਰ੍ਹਾਂ ਸਫ਼ਲ ਰਿਹਾ ਹੈਨਾਵਲ ਵਿੱਚ ਆਈ ਬੰਤਾ ਸਿੰਘ ਦੁਆਰਾ ਟਿੱਪਣੀ ਕਿ “ਹੁਣ ਇਹ ਘੋੜੇ ਵਾਲਾ ਇੱਧਰ ਹੀ ਨਹੀਂ ਉੱਧਰ ਪੰਜਾਬ ਵਿੱਚ ਵੀ ਫਿਰ ਗਿਆ ਹੈ।” ਆਧੁਨਿਕ ਸਮਾਜ ਦੀਆਂ ਭੂਗੋਲਿਕ ਸੀਮਾਵਾਂ ਅਤੇ ਹੱਦਬੰਦੀਆਂ ਦੇ ਬਾਵਜੂਦ ਵਿਸ਼ਵੀਕਰਨ ਅਤੇ ਗਲੋਬਲੀ ਪਿੰਡ ਬਣ ਰਹੇ ਸੰਸਾਰ ਦੇ ਰਹੱਸਾਂ ਨੂੰ ਪ੍ਰਗਟ ਕਰਦੀ ਹੈਪੈਸੇ ਦੀ ਹੋੜ ਲਈ ਮਿਹਨਤ ਕੀਤੀ ਜਾ ਰਹੀ ਹੈ ਜਾਂ ਕਰ ਰਹੀ ਨੌਜਵਾਨੀ ਸੰਸਕ੍ਰਿਤੀ ਅਤੇ ਸੰਸਕਾਰਾਂ ਤੋਂ ਸੱਖਣੀ ਹੋਈ ਪਰਿਵਾਰਕ ਖੁਸ਼ੀਆਂ ਤੋਂ ਉੱਖੜੀ ਹੋਈ ਭਟਕਣਾ ਵਿੱਚ ਭਟਕਦੀ ਵਿਖਾਈ ਦੇ ਰਹੀ ਹੈਬੰਤੇ ਦੀ ਔਲਾਦ ਦਾ ਆਪਣੇ ਬਾਪ ਦੀ ਜਾਇਦਾਦ ’ਤੇ ਅੱਖ ਰੱਖਣਾ, ਜੀਤਾਂ ਦਾ ਤਲਾਕ ਲੈਣਾ, ਜਿੰਦਰ ਦਾ ਮਾਪਿਆਂ ’ਤੇ ਖਿਝਣਾ, ਜਿੰਦਰ ਵੱਲੋਂ ਮਾਂ ਦੇ ਇਲਾਜ ਤੇ ਭੈਣ ਦੇ ਵਿਆਹ ਸਮੇਂ ਕੋਈ ਮਾਲੀ ਇਮਦਾਦ ਨਾ ਕਰਨੀ ਆਦਿ ਖਪਤਵਾਦੀ ਸੱਭਿਆਚਾਰ ਦੇ ਪ੍ਰਭਾਵ ਦਾ ਹੀ ਪ੍ਰਗਟਾਵਾ ਹੈ

ਨਾਵਲੀ ਕਥਾ ਵਿੱਚ ਪੰਜਾਬੀ ਹਰ ਹਾਲਤ ਵਿੱਚ ਮੂਲਵਾਸ ਤੋਂ ਨਿਰਾਸ਼ ਹੋ ਕੇ ਪਰਵਾਸ ਵਿੱਚ ਸਥਿਰਤਾ ਹਾਸਿਲ ਕਰਨ ਲਈ ਜਾਇਜ਼-ਨਜ਼ਾਇਜ ਤਰੀਕੇ ਵਰਤਦੇ ਹਨਬੰਤੇ ਦੁਆਰਾ ਰੋਜ਼ਮੇਰੀ ਨਾਲ ਵਿਆਹ ਤੇ ਤਲਾਕ, ਚਰਨੇ ਦਾ ਗੋਰੀ ਨਾਲ ਵਿਆਹ, ਜੀਤਾਂ ਉੱਤੇ ਉਸਦੀ ਸਹਿਕਰਮੀ ਦੁਆਰਾ ਆਪਣੇ ਭਤੀਜੇ ਨੂੰ ਬਾਹਰ ਕੱਢਣ ਲਈ ਦਬਾਅ ਪਾਉਣਾ, ਪਰਬੀਨ ਦੇ ਮਾਪਿਆਂ ਦੁਆਰਾ ਜੱਸੀ ਲਈ ਪਰਬੀਨ ’ਤੇ ਪਾਇਆ ਦਬਾਅ, ਮੇਵਾ ਸਿੰਘ ਦਾ ਆਪਣੀ ਧੀ ਦੇ ਘਰ ਵਿੱਚ ਪੱਕੇ ਡੇਰੇ ਲਗਾਉਣਾ ਆਦਿ ਇਸੇ ਪੰਜਾਬੀ ਮਾਨਸਿਕਤਾ ਨੂੰ ਉਜਾਗਰ ਕਰਦਾ ਹੈਪੰਜਾਬੀ ਸੱਭਿਆਚਾਰ ਦੀਆਂ ਕੀਮਤਾਂ ਤੇ ਮੁੱਲਾਂ ਅਨੁਸਾਰ ਰਿਸ਼ਤਿਆਂ ਦੀ ਪਾਕੀਜ਼ਗੀ ਬਰਕਰਾਰ ਨਹੀਂ ਰਹੀਸਗੋਂ ਗੋਰਿਆਂ ਦੁਆਰਾ ਵਿਆਹ ਸੰਬੰਧਾਂ ਜਾਂ ਰਿਸ਼ਤਿਆਂ ਪ੍ਰਤੀ ਪ੍ਰਤੀਬੱਧਤਾ ਤੇ ਪਹੁੰਚ ਪੰਜਾਬੀਆਂ ਨਾਲੋਂ ਵਧੇਰੇ ਪਾਕ ਹੈਹਾਲਾਂਕਿ ਪੰਜਾਬੀ ਭਾਈਚਾਰੇ ਵੱਲੋਂ ਗੋਰਿਆਂ/ਗੋਰੀਆਂ ਨੂੰ ਅਮਰੀਕਾ ਦੇ ਮੌਸਮ ਅਨੁਸਾਰ ਪਲ-ਪਲ ਬਦਲਦੀਆਂ, ਬੇਇੱਜ਼ਤ ਅਤੇ ਆਪਮਤੀਆਂ ਐਲਾਨਿਆ ਜਾਂਦਾ ਹੈ ਜਦਕਿ ਉਹ ਆਪਣੇ ਸੰਬੰਧਾਂ ਪ੍ਰਤੀ ਵਧੇਰੇ ਪ੍ਰਤੀਬੱਧਤਾ ਵਾਲਾ ਠੋਸ ਰਵੱਈਆ ਰੱਖਦੀਆਂ ਹਨਨਮੂਨਾ ਵੇਖੋ:

“ਏ ਮਿਸਟਰ ਬੰਟਾ! ਲਿਸਨ ਟੂ ਮੀਂਅ! ਇਹ ਅਮਰੀਕਾ ਹੈ ਦਾ ਯੂ. ਐੱਸ. ਏ.ਪੰਜ ਸਦੀਆਂ ਪਿਛਲਾ ਟੇਰਾ ਇੰਡੀਆ ਨਹੀਂਅਰ ਨਾ ਹੀ ਮੈਂ ਇੰਡੀਅਨ ਵਾਈਫ਼ ਹਾਂ ਜਿਹੜੀ ਹੱਸਬੈਂਡ ਦੇ ਜਿਊਂਡੇ ਜੀਅ ਰੰਡੇਪਾ ਹੰਢਾਉਂਦੀ ‘ਚੂੰਅ’ ਨਹੀਂ ਕਰੂੰਗੀਯੂਅ. ਆਰ ਮਾਈ ਹਸਬੈਂਡ ... ਮੈਂਨੂੰ ਹਰ ਵਕਟ ਟੇਰਾ ਸਾਥ ਚਾਹੀਦਾ!” ਰੋਜ਼ਮੇਰੀ ਉੱਬਲਦੀ ਰਹੀ

ਬੰਤਾ ਹੈਰਾਨ-ਪਰੇਸ਼ਾਨ! ਗੋਰੀਆਂ ਵੀ ਇਸ ਤਰ੍ਹਾਂ ਸੋਚਦੀਆਂਇਹ ਵੀ ਸਹੁਰੇ ਦੀਆਂ ਵਿਆਹ ਬਾਰੇ ਇੰਨੀਆਂ ਗੰਭੀਰ ਹੁੰਦੀਆਂ4 ਪੰਨਾ ਨੰ: 144-45)

ਇੰਝ ਅਗਲੀ ਪੀੜ੍ਹੀ ਦਾ ਆਪਣੀ ਪੰਜਾਬੀ ਸੰਸਕ੍ਰਿਤੀ ਤੇ ਕਦਰਾਂ-ਕੀਮਤਾਂ ਤੋਂ ਮੁਨਕਰ ਹੋਣਾ ਵੀ ਪਹਿਲੀ ਪੀੜ੍ਹੀ ਲਈ ਦੁਖਦਾਈ ਹੈਪੰਜਾਬੀ ਸੰਸਕ੍ਰਿਤੀ ਅਨੁਸਾਰ ਪਰਿਵਾਰ ਦੀ ਮੂੰਹੀਂ ਅੱਗੇ ਤੋਰਨਾ ਹੀ ਸਰਬੋਤਮ ਤੇ ਮਹੱਤਵਪੂਰਨ ਕਾਰਜ ਹੈਪਰ ਦੂਜੀ ਪੀੜ੍ਹੀ ਜੋ ਪਰਵਾਸੀ ਹੈ, ਸਥਾਈ ਵਿਆਹ ਕਰਵਾਉਣ ਤੇ ਬੱਚੇ ਪੈਦਾ ਕਰਕੇ ਪਰਿਵਾਰਕ ਜੀਵਨ ਵਿੱਚ ਪ੍ਰਵੇਸ਼ ਕਰਨ ਨੂੰ ਆਪਣੇ ਲਈ ਖਲਜਗਣ ਸਮਝਦੇ ਹਨਦੂਜੀ ਪੀੜ੍ਹੀ ਹਰ ਹੀਲੇ ਇਸ ਜੰਜਾਲ ਤੋਂ ਬਚਣਾ ਲੋਚਦੀ ਹੈ ਅਤੇ ਭੋਗ ਵਿਲਾਸ ਦੀ ਬਿਰਤੀ ਅਧੀਨ ਆਪਣੀ ਜ਼ਿੰਦਗੀ ਨੂੰ ਭੋਗਣ ਵਿੱਚ ਹੀ ਵਿਸ਼ਵਾਸ ਰੱਖਦੀ ਹੈਉਹ ਕਾਮ ਕ੍ਰੀੜਾ ਨੂੰ ਸੰਤਾਨ ਪ੍ਰਾਪਤੀ ਦੀ ਥਾਂ ਸਿਰਫ਼ ਆਨੰਦ ਦਾ ਸਾਧਨ ਹੀ ਮੰਨਦੇ ਹਨਇਸੇ ਕਾਰਨ ਪਹਿਲੀ ਤੇ ਦੂਜੀ ਪੀੜ੍ਹੀ ਵਿੱਚ ਮਤਭੇਦ ਪੈਦਾ ਹੁੰਦੇ ਹਨ ਜੋ ਪਰਿਵਾਰਕ ਕਲੇਸ਼ ਦਾ ਕਾਰਨ ਬਣਦੇ ਹਨਨਮੂਨਾ ਵੇਖੋ:

“ਮੈਨੂੰ ਮੇਰੀ ਮੂੰਹੀਂ ਗਾਹਾਂ ਤੁਰਦੀ ਤਾਂ ਦਿਖਾਈ ਨਹੀਂ ਦਿੰਦੀ

ਅੰਬ ਦੇ ਥਾਉਂ ਅੰਬਾਂ ਦੇ ਬੂਟੜੇ ਤਾਂ ਲੱਗ ਗਏ ਪਰ ਹੱਥੀਂ ਲਾਈ ਫੁੱਲਵਾੜੀ ਫ਼ਲਦੀ ਕੋਈ ਨ੍ਹੀ ਦੀਂਹਦੀ

“ਹੱਫ਼ਲੀਆਂ ਵੇਲਾਂ ਨ੍ਹੀਂ ਸੋਂਹਦੀਆਂ, ਓਏ ਛੋਕਰਿਆ! ਬਲੂੰਗੜੇ ਅਰ ਕਤੂਰੇ ਜਵਾਕਾਂ ਦਾ ਬਦਲ ਕਿਮੇਂ ਬਣ ਜੂੰਗੇ? ਭਲੇ ਮਾਣਸੋ।” ਸੱਜਣ ਸਿੰਘ ਬੋਲਦਾ ਹੈ।”5

(ਪੰਨਾ ਨੰ: 98)

**

“ਅਖੇ! ਕੀ ਗਾਰੰਟੀ ਏ! ਢਿੱਡੋਂ ਜੰਮੇ ਜਵਾਕ ਮਾਪਿਆਂ ਵਾਲੀ ਮਰਿਯਾਦਾ ਨਿਭਾਉਣਗੇ।” “... ਨੀ ਡਰਪੋਕੋ! ਜਿਹਨਾਂ ਨਲ਼ੀਆਂ-ਲਾਲਾਂ ਅਰ ਡਾਇਪਰਾਂ ਤੋਂ ਥੋਨੂੰ ਗਲਿਆਣ ਆਉਂਦੀ, ਉਹ ਕਰਮਾਂ ਵਾਲਿਆਂ ਨੂੰ ਪੂੰਝਣੇ ਨਸੀਬ ਹੁੰਦੇਤੁਸੀਂ ਆਪਣੀਆਂ ਫਿੱਗਰਾਂ ਨਾ ਵਿਗਾੜੋਨੀ ਭਰੂਣ ਬਣਵਾ ਕੇ ਕੱਚ ਦੀ ਨਾਲੀ ਰਾਹੀਂ ਮੇਰੀ ਕੁੱਖ ਵਿੱਚ ਰੱਖਵਾ ਦਿਓਪਰਸੂਤੀ ਪੀੜ੍ਹਾਂ ਮੈਂ ਆਪੇ ਸਹਿੰਦੀ ਰਹੂੰਕਿਸੇ ਹੀਲੇ ਮੈਂਨੂੰ ਦਾਦੀ ਕਹਾਉਣ ਜੋਗੀ ਤਾਂ ਕਰੋ।”6

(ਪੰਨਾ ਨੰ: 101)

ਨਾਵਲ ਵਿੱਚ ਪੰਜਾਬੀ ਭਾਈਚਾਰੇ ਵਿੱਚ ਵਿਗਸ ਰਹੀ ਨਿਰਾਸ਼ਾ ਨੂੰ ਸਹਿਜਤਾ, ਸੰਜੀਵਤਾ ਅਤੇ ਸੁਹਜ ਨਾਲ ਚਿਤਰਿਆ ਗਿਆ ਹੈਹਰ ਵਿਅਕਤੀ ਪਰਵਾਸ ਲਈ ਤਾਂਘਦਾ ਵਿਖਾਈ ਦਿੰਦਾ ਹੈ ਇਸਦੀ ਪਿੱਠਭੂਮੀ ਅਤੇ ਅਗਰਭੂਮੀ ਵਿੱਚ ਸਕਿਰਿਆਸ਼ੀਲ ਤੱਤਾਂ ਅਤੇ ਕਾਰਨਾਂ ਬਾਰੇ ਅਸੀਂ ਪਹਿਲਾਂ ਹੀ ਵਿਚਾਰ ਕਰ ਚੁੱਕੇ ਹਾਂ ਪਰ ਇਹਨਾਂ ਦਾ ਪ੍ਰਭਾਵ ਇੰਨਾ ਗਹਿਰਾ ਹੈ ਕਿ ਮੂਲਵਾਸੀ ਪੰਜਾਬੀ ਵੀ ਆਪਣੇ ਰਿਸ਼ਤਿਆਂ ਤੇ ਸਾਕਾਦਾਰੀ ਦੀ ਪਰਵਾਹ ਨਹੀਂ ਕਰਦਾਉਹ ਆਪਣੀ ਪੰਜਾਬੀ ਸਮਾਜ ਵਿਚਲੀ ਅਣਖ ਤੇ ਇੱਜ਼ਤ ਨੂੰ ਸੁਚੇਤ ਰੂਪ ਵਿੱਚ ਲੁਟਾ ਕੇ ਵੀ ਪਰਵਾਸ ਦਾ ਚਾਹਵਾਨ ਹੈਪਰ ਦੂਜੇ ਪਾਸੇ ਬੰਤੇ ਵਰਗੇ ਇਖਲਾਕੀ ਪਾਤਰ ਵੀ ਮੌਜੂਦ ਹਨ ਜੋ ਪਰਵਾਸ ਵਿੱਚ ਲੰਮਾ ਸਮਾਂ ਗੁਜ਼ਾਰ ਕੇ ਵੀ ਆਪਣੀ ਪੇਂਡੂ ਅਣਖ, ਇੱਜ਼ਤ, ਆਬਰੂ ਅਤੇ ਹਉਮੈਂ ਨੂੰ ਸੰਭਾਲ ਕੇ ਜਿਉਂ ਰਿਹਾ ਹੈਉਹ ਜਿੰਦਰ ਦੇ ਸੁਹਰਿਆਂ ਵੱਲੋਂ ਜੱਸੀ ਨੂੰ ਆਪਣੇ ਘਰ ਰੱਖਣ ਦੇ ਪ੍ਰਸਤਾਵ ਨੂੰ ਮੁੱਢ ਤੋਂ ਹੀ ਨਕਾਰ ਦਿੰਦਾ ਹੈਨਮੂਨਾ ਵੇਖੋ:

‘ਮੈਂਨੂੰ ਨ੍ਹੀ ਪਤਾ ਦੋਹਾਂ ਕੁੜਮਾਂ ਵਿਚਾਲੇ ਕੀ ਖਹਿਬੜ ਖਬੜਾਈ ਹੋਈ ਐ।’ ਪਿਆਰੋ ਨੇ ਸੰਸਾ ਜ਼ਾਹਿਰ ਕੀਤਾ ‘ਖਹਿਬੜ-ਖਬੜਾਈ ਕੋਈ ਨ੍ਹੀ ਹੋਈਅਸਲ ਗੱਲ ਮੈਂ ਹੀ ਦੱਸ ਦਿੰਨਾਚੋਰ ਨਾਲੋਂ ਪੰਡ ਕਾਹਲੀ ਹੋਈ ਫਿਰਦੀ ਐ।’

... ਅਖੀਰ ਵਿੱਚ ਪਰਬੀਨ ਵੱਲ ਦੇਖਦਾ ਬੰਤਾ ਬੋਲਿਆ,6

ਦੱਸ ਬੀਬਾ! ਤੂੰ ਜੱਸੀ ਨੂੰ ਰਾਤ ਵੇਲੇ ਆਪਣੇ ਨਾਲ ਪਾ ਲਿਆ ਕਰੇਂਗੀ? ਕੀ ਉਹ ਦੁੱਧ ਚੁੰਘਦੀ ਬਾਲੜੀ ਐ? ਫੇਰ ਜਿੰਦਰ ਕਿੱਥੇ ਸੌਂਇਆ ਕਰੂ? ਸਾਡੇ ਪੰਜਾਬੀਆਂ ਨੇ ਸ਼ਰਮ ਹਯਾ ਲਾਹ ਕੇ ਪਤਾ ਨਹੀਂ ਕਿੱਧਰ ਸਿੱਟਤੀ, ਬੰਤਾ ਬੋਲਦਾ ਰਿਹਾ7(ਪੰਨਾ ਨੰ: 309)

ਪਰਵਾਸ ਵਿੱਚ ਪਰਵਾਸੀ ਪੰਜਾਬੀਆਂ ਦੀ ਪਹਿਲੀ ਪੀੜ੍ਹੀ ਦਾ ਵੱਡਾ ਦੁਖਾਂਤ ਬੁਢਾਪੇ ਵਿੱਚ ਇਕੱਲਤਾ ਅਤੇ ਆਪਣੀਆਂ ਜੜ੍ਹਾਂ ਤੋਂ ਟੁੱਟਣ ਦੀ ਨਿਰਾਸ਼ਾ ਹੈ ਜੋ ਕਿ ਪੰਜਾਬ ਦੇ ਧਰਾਤਲ ’ਤੇ ਵੀ ਸਮਾਂਤਰ ਪ੍ਰਸਥਿਤੀਆਂ ਵਿੱਚ ਵਾਪਰ ਰਿਹਾ ਹੈਖੰਨਾ ਸ਼ਹਿਰ ਵਿੱਚ ਪੰਡਤ ਸ਼ਿੱਬੂ ਵੀ ਆਪਣੀ ਇਕੱਲਤਾ ਕਾਰਨ ਅਤੇ ਜੜ੍ਹਾਂ ਨਾਲ ਜੁੜਨ ਦੀ ਲਾਲਸਾਵੱਸ ਦੁਪਹਿਰਾ ਆਪਣੇ ਪਿੰਡ ਮਨਸੂਰਪੁਰ ਕੱਟਣ ਆਉਂਦਾ ਹੈਬੰਤਾ, ਮੇਵਾ ਸਿੰਘ ਖੰਘੂੜਾ, ਪੰਡਤ ਸ਼ਿੱਬੂ, ਦਰਜ਼ੀ ਹਰੀ ਰਾਮ ਆਦਿ ਪਾਤਰ ਵੱਖ-ਵੱਖ ਭੂ-ਖੰਡਾਂ ਅਤੇ ਧਰਾਤਲਾਂ ’ਤੇ ਵਿਚਰਦੇ ਹੋਏ ਇੱਕ ਸਮਾਨ ਸਥਿਤੀਆਂ-ਪਰਸਥਿਤੀਆਂ ਤੋਂ ਉਤਪਨ ਹੋਏ ਦੁਖਾਂਤ ਦਾ ਵਿਰਲਾਪ ਕਰਦੇ ਪ੍ਰਤੀਪਾਦਿਤ ਹੋਏ ਹਨਇਸ ਪ੍ਰਕਾਰ ਨਾਵਲਕਾਰ ਮੂਲਵਾਸ ਤੇ ਪਰਵਾਸ ਦੇ ਵੱਖ-ਵੱਖ ਧਰਾਤਲਾਂ ’ਤੇ ਪੈਦਾ ਹੋਈਆਂ ਸਮਾਨ ਸਥਿਤੀਆਂ-ਪਰਸਥਿਤੀਆਂ ਨੂੰ ਸਮਵਿੱਥ ਪੇਸ਼ ਕਰਦਾ ਹੋਇਆ ਨਵੇਂ ਬਹੁਪਰਤੀ ਤੇ ਬੁਹਅਰਥੀ ਪੈਰਾਡਾਈਮਜ਼ ਨੂੰ ਪੇਸ਼ ਕਰ ਰਿਹਾ ਹੈ

ਨਾਵਲ ਬਾਰੇ ਸ਼ੈਲੀ ਪੱਖ ਤੋਂ ਵਿਚਾਰ ਕਰਨਾ ਵੀ ਵਸਤੂ ਸਮੱਗਰੀ ਦੇ ਅਧਿਐਨ ਜਿੰਨਾ ਹੀ ਮਹੱਤਵਪੂਰਨ ਹੈਬਿਲਿੰਗ ਕੋਲ ਸ਼ੈਲੀਗਤ ਜੁਗਤਾਂ ਦੀ ਭਰਮਾਰ ਹੋਣ ਕਾਰਨ, ਨਾਵਲ ਰੂਪਗਤ ਸ਼ੈਲੀ ਪੱਖ ਤੋਂ ਕਾਫ਼ੀ ਅਮੀਰ ਹੈਗਲਪ ਰਸ ਨੂੰ ਬਣਾਈ ਰੱਖਣ ਲਈ ਨਾਵਲਕਾਰ ਸੁਝਾਊ ਸ਼ੈਲੀ ਵਰਤਦਾ ਹੋਇਆ, ਪਾਠਕ ਸਾਹਮਣੇ ਵੱਖਰੇ-ਵੱਖਰੇ ਧਰਾਤਲਾਂ ’ਤੇ ਪਨਪੀਆਂ ਸਮਾਂਨਤਰ ਸਥਿਤੀਆਂ-ਪਰਸਥਿਤੀਆਂ ਰਾਹੀਂ ਨਵੇਂ ਸਵਾਲ ਨਵੇਂ ਪ੍ਰਤੀਕੋਣਾਂ ਤੋਂ ਉਜਾਗਰ ਕਰਦਾ ਹੈਬਿਲਿੰਗ ਕੋਲ ਅਖਾਣਾਂ, ਮੁਹਾਵਰਿਆਂ, ਟੋਟਕਿਆਂ ਅਤੇ ਬੁਝਾਰਤਾਂ ਦਾ ਕਾਫ਼ੀ ਵੱਡਾ ਭੰਡਾਰ ਹੈ ਜਿਹਨਾਂ ਦੀ ਸਹਿਜ ਵਰਤੋਂ ਨਾਲ ਉਹ ਗਲਪੀ ਸੁਹਜ ਦੇ ਨਵੇਂ ਆਯਾਮ ਸਿਰਜਣ ਵਿੱਚ ਕਾਮਯਾਬ ਰਿਹਾ ਹੈਜਿੱਥੇ ਵੀ ਗਲਪੀ ਰਸ ਪੇਤਲਾ ਹੁੰਦਾ ਹੈ ਜਾਂ ਬਿਰਤਾਂਤ ਲੰਮੇਰਾ ਹੋਣ ਕਾਰਨ ਪਾਠਕ ਨੂੰ ਅਕਾਊਪਣ ਮਹਿਸੂਸ ਹੁੰਦਾ ਹੈ, ਉੱਥੇ ਹੀ ਨਾਵਲਕਾਰ ਅਖਾਣਾਂ ਤੇ ਟੋਟਕਿਆਂ ਦੇ ਸਹਾਰੇ ਪਾਠਕ ਦੀ ਉਂਗਲੀ ਫੜ ਕੇ, ਫਿਰ ਤੋਂ ਕਥਾ ਦੇ ਨਾਲ ਤੋਰ ਲੈਂਦਾ ਹੈਜੇਕਰ ਅਵਤਾਰ ਸਿੰਘ ਬਿਲਿੰਗ ਨੂੰ ਪੰਜਾਬੀ ਅਖਾਣਾਂ ਤੇ ਟੋਟਕਿਆਂ ਦਾ ਤੁਰਦਾ-ਫਿਰਦਾ ‘ਇਨਸਾਈਕਲੋਪੀਡੀਆ’ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀਇਸ ਕਥਨ ਦੀ ਸ਼ਾਹਦੀ ਹੇਠ ਲਿਖੇ ਨਮੂਨੇ ਬਾਖੂਬੀ ਭਰਦੇ ਹਨ:

“ਨੂੰਹ, ਖਰਬੂਜਾ ਤੇ ਜਵਾਈ,

ਪਰਖਣ ’ਤੇ ਪਤਾ ਲੱਗੂ ਭਾਈ।” 8(ਪੰਨਾ ਨੰ.: 207)

**

“ਜੱਟ ਦੇ ਪੈਰ ਵਿੱਚ ਫਟੀ ਬਿਆਈ

ਕਿਸੇ ਨੂੰ ਫੁੱਫੀ ਕਿਸੇ ਨੂੰ ਤਾਈ,

ਜੱਟ ਦੇ ਛੋਲੇ ਪੱਕੇ

ਸੱਕੀ ਮਾਂ ਨੂੰ ਦਿੰਦਾ ਧੱਕੇ।”9(ਪੰਨਾ ਨੰ.: 207)

**

“ਏਹ ਜੀਵਨ ਬੜਾ ਨਿਰਾਲਾ ਹੈ

ਇੱਥੇ ਨਾ ਗਰਮੀ ਨਾ ਪਾਲਾ ਹੈ

ਇੱਥੇ ਬਾਪੂ ਨਾ ਹੀ ਬਾਲਾ ਹੈ

ਨਾ ਭੈਣ ਤੇ ਨਾ ਹੀ ਭਿਆਲਾ ਹੈ

ਨਾ ਜੀਜਾ ਨਾ ਕੋਈ ਸਾਲਾ ਹੈ

ਇਹ ਜੀਵਨ...।”10 (ਪੰਨਾ ਨੰ: 59)

ਨਾਵਲ ਵਿੱਚ ਪ੍ਰਤੀਕਾਂ ਅਤੇ ਬਿੰਬਾਂ ਦੀ ਸੁਯੋਗ ਵਰਤੋਂ ਕੀਤੀ ਗਈ ਹੈਸਿੱਧੀ, ਸਪਸ਼ਟ ਅਤੇ ਲੰਮੀ ਵਾਰਤਾ ਤੋਂ ਬਚਣ ਲਈ ਤੇ ਕਥਾ ਨੂੰ ਰੌਚਿਕਤਾ ਭਰਪੂਰ ਬਣਾਉਣ ਲਈ ਪ੍ਰਤੀਕਾਂ ਤੇ ਬਿੰਬਾਂ ਦਾ ਪ੍ਰਯੋਗ ਕੀਤਾ ਗਿਆ ਹੈਨਾਵਲਕਾਰ ਨੇ ਮੱਖੀ ਦੇ ਚਿਹਨ ਦੁਆਰਾ ਅਮਰੀਕੀ (ਪੱਛਮੀ) ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਦੇ ਪ੍ਰਪੰਚ ਨੂੰ ਗੁੜ ਦੇ ਪ੍ਰਤੀਕ ਰਾਹੀਂ ਰੂਪਮਾਨ ਕੀਤਾ ਹੈਵਾਸਤਵ ਵਿੱਚ ਮੱਖੀ ਅਤੇ ਗੁੜ ਦੇ ਪ੍ਰਤੀਕ ਰਾਹੀਂ ਨਾਵਲਕਾਰ ਨੇ ਪੱਛਮੀ ਸਮਾਜ, ਸੱਭਿਆਚਾਰ ਅਤੇ ਮਾਨਵੀ ਅਤੇ ਪਦਾਰਥੀ ਵਰਤਾਰਿਆਂ/ਪ੍ਰਪੰਚ ਦੀ ਵਾਸਤਵਿਕਤਾ ਦੀ ਖੂਬਸੂਰਤ ਤਸਵੀਰਕਸ਼ੀ ਕੀਤੀ ਹੈਦਰਅਸਲ ਬੰਤਾ ਅਤੇ ਬਾਕੀ ਦੇ ਪਾਤਰ ਤੇ ਘਟਨਾਵਾਂ ਸਹਾਰੇ ਇਸ ਸਾਰਤੱਤ ਨੂੰ ਸਾਰਥਿਕਤਾ ਪ੍ਰਦਾਨ ਕਰਦੇ ਹੋਏ ਨਵੇਂ ਪੈਰਾਡਾਈਮਜ਼ ਸਿਰਜੇ ਗਏ ਹਨਨਮੂਨਾ ਵੇਖੋ:

“... ਬੰਤੇ ਨੂੰ ਮੱਖੀ ਦਿਖਾਈ ਦਿੱਤੀ ਜਿਹੜੀ ਤੱਤੇ ਗੁੜ ਦੀ ਮਹਿਕ ਨਾਲ ਸਰਸ਼ਾਰ ਹੋਈ, ਵਾਸ਼ਨਾ ਤ੍ਰਿਪਤੀ ਲਈ ਉੱਡੀ ਜਾ ਰਹੀ ਸੀਭੂੰਡਾਂ-ਮੱਕੜੀਆਂ ਤੋਂ ਬੱਚਦੀ, ਠੰਢੀ ਸੀਤ ਪੱਛੋਂ ਦੇ ਥਪੇੜੇ ਝੱਲਦੀ, ਹਫ਼ੀ-ਹੰਭੀ ਹੋਈ ਕਿਸੇ ਵਾਢੇ ਵਿੱਚ ਕੱਖਾਂ-ਕਾਨਿਆਂ ਦੀ ਕੁੱਲੀ ਮੂਹਰੇ ਜਾ ਪਹੁੰਚੀ ਜਿੱਥੇ ਭਿਣਭਿਣਾਉਂਦੀ, ਘੁੰਮੇਟਣੀਆਂ ਖਾਂਦੀ, ਉਹ ਗਰਮ ਗੁੜ ਵਿੱਚ ਡਿਗਣੋਂ ਮਸਾਂ ਸਾਵਧਾਨ ਹੋਈ, ਗੋਲ ਗੰਢ ਦੀ ਕਿਨਾਰੀ ਨਾਲ ਜਾ ਚਿੰਬੜੀ ... ਦੇਰ ਪਿੱਛੋਂ ਅੱਖ ਖੁੱਲ੍ਹੀ ... ਉੱਠਣ ਉੱਡਣ ਵਾਸਤੇ ਬਥੇਰੇ ਕਸਮੇੜੇ ਮਾਰੇਲਾਲ਼ੇ ਨਾਲ ਚਿਪਕੀਆਂ ਖੰਭੜੀਆਂ ਪਹਿਲੇ ਝਟਕੇ ਨਾਲ ਹੀ ਭੁਰ ਗਈਆਂ ... ਜਿੱਥੇ ਹੁਣ ਮਿੱਠੇ ਦਾ ਕੇਵਲ ਭੋਰਾ-ਚੂਰਾ ਹੀ ਖਿੰਡਿਆ ਸੀ... ਸ਼ਹਿਦ ਦੀ ਉਹ ਮੱਖੀ ਕਹਿੰਦੇ ਉੱਥੇ ਹੀ ਹਮੇਸ਼ਾ ਲਈ ਤੜਫਣ-ਭਟਕਣ ਜੋਗੀ ਰਹਿ ਗਈ।”11

(ਪੰਨਾ ਨੰ: 11)

ਉਪਰੋਕਤ ਨਮੂਨੇ ਵਿੱਚ ਮੱਖੀ, ਗੁੜ, ਮੱਕੜੀਆਂ, ਭੂੰਡ, ਕੁੱਲੀ, ਖੰਭੜੀਆਂ ਦਾ ਟੁੱਟਣਾ, ਭੋਰਾ-ਚੂਰਾ ਆਦਿ ਸ਼ਬਦ ਵਿਅੰਜਨਾ ਅਰਥਾਂ ਦੇ ਧਾਰਨੀ ਪ੍ਰਤੀਕ ਹਨ ਜੋ ਪਰਵਾਸ ਦੇ ਸਫ਼ਰ ਅਤੇ ਸਮੱਸਿਆਵਾਂ ਨੂੰ ਯਥਾਰਥੀ ਰੂਪ ਵਿੱਚ ਪੇਸ਼ ਕਰਦੇ ਹੋਏ ਮਲਟੀ ਡਿਮੈਂਸ਼ਨਜ਼ ਦੀ ਸਿਰਜਣਾ ਕਰਦੇ ਹਨ

ਨਾਵਲੀ ਕਥਾ ਵਿੱਚ ਬਰੂ ਦੀ ਪੱਛੀ ਤੇ ਖੱਬਲ ਦਾ ਵਸਤੂ ਵੇਰਵਾ, ਮਨੁੱਖ ਦੇ ਆਸ਼ਾਵਾਦੀ ਅਤੇ ਨਿਰਾਸ਼ਾਵਾਦੀ ਵਿਅਕਤਿਤਵ ਨੂੰ ਰੂਪਮਾਨ ਕਰਦਾ ਪ੍ਰਤੀਕ ਹੈਕਿਸੇ ਵੀ ਮੁਸ਼ਕਿਲ ਜਾਂ ਸਮੱਸਿਆ ਵਿੱਚ ਫਸੇ ਹੋਏ ਮਨੁੱਖ ਲਈ ਉਸਦਾ ਸਾਕਾਰਾਤਮਕ/ਨਾਕਾਰਤਮਕ ਨਜ਼ਰੀਆ ਹੀ ਸਮੱਸਿਆ ਸਮਾਧਾਨ ਅਤੇ ਭਾਵੀ ਜੀਵਨ ਦੇ ਉਸਾਰ ਲਈ ਆਧਾਰ/ਧਰਾਤਲ ਠੋਸ ਰੂਪ ਵਿੱਚ ਪ੍ਰਦਾਨ ਕਰਦਾ ਹੈਇਸ ਤੋਂ ਇਲਾਵਾ ਵਸਤੂ ਵੇਰਵੇ ਵਿੱਚ ਬਦਾਮ ਦੇ ਬੂਟੇ ਕੋਲ ਫੁੱਲਵਾੜੀ, ਬਦਾਮ ਦੇ ਬੂਟੇ ’ਤੇ ਚਿੜੀ ਦਾ ਆਲ੍ਹਣਾ ਬਣਾਉਣਾ ਤੇ ਬੱਚਿਆਂ ਦਾ ਉੱਡਣਾ, ਸਰਕਾਰੀ ਸਕੂਲ ਵਿਚਲੇ ਅੰਬ ਦੇ ਬੂਟੇ ਦੀ ਟੀਸੀ ਦਾ ਮੁਰਝਾਉਣਾ, ਖ਼ਜਾਨ ਸਿੰਘ ਵੱਲੋਂ ਡੇਕ ਦਾ ਬੂਟਾ ਪੰਜਾਬ ਤੋਂ ਲਿਆ ਕੇ ਲਗਾਉਣਾ, ਗੁਰੀ ਦੇ ਪਰਿਵਾਰ ਨੂੰ ਮੇਵਾ ਸਿੰਘ ਦਾ ਚੂਚੇ-ਵੱਢ ਕਹਿਣਾ, ਪੰਜਾਬ ਦੇ ਖੇਤਾਂ ਦੀਆਂ ਵੱਟਾਂ ਦਾ ਰੋਡੀਆਂ ਹੋਣਾ ਆਦਿ ਬਿਰਤਾਂਤ ਪ੍ਰਤੀਕ ਹਨ ਜੋ ਕਥਾ ਨੂੰ ਭੂਗੋਲਿਕ ਹੱਦਾਂ ਤੋਂ ਪਾਰ ਬ੍ਰਹਿਮੰਡੀ ਚੇਤਨਾ ਨਾਲ ਜੋੜਨ ਦਾ ਕਾਰਜ ਸਾਕਾਰ ਕਰਦੇ ਹਨ

ਨਾਵਲ ਦੇ ਭਾਸ਼ਾਈ ਪੱਖ ਵੱਲ ਝਾਤੀ ਮਾਰੀਏ ਤਾਂ ਨਾਵਲਕਾਰ ਦੀ ਭਾਸ਼ਾਈ ਪ੍ਰਬੀਨਤਾ ਸਪਸ਼ਟ ਰੂਪ ਵਿੱਚ ਉਜਾਗਰ ਹੁੰਦੀ ਹੈ ਜਿਸਨੂੰ ਪਾਤਰਾਂ ਦੇ ਸੰਵਾਦ ਦੀ ਬੋਲੀ ਤੋਂ ਸਹਿਜੇ ਹੀ ਭਾਂਪਿਆ ਜਾ ਸਕਦਾ ਹੈਪਹਿਲੇ ਨਾਵਲਾਂ ਵਿੱਚ ਨਾਵਲਕਾਰ ਨੇ ਆਪਣੀ ਖੇਤਰੀ ਬੋਲੀ ਦੀ ਭਰਪੂਰ ਵਰਤੋਂ ਕੀਤੀ ਹੈ ਪਰ ਵਿਚਾਰ ਅਧੀਨ ਨਾਵਲ ‘ਰਿਜ਼ਕ’ ਵਿੱਚ ਉਸਨੇ ਆਪਣੇ ਪਾਤਰਾਂ ਦੇ ਧਰਾਤਲੀ ਘੇਰੇ ਨੂੰ ਹੋਰ ਵਿਸਤਾਰ ਪ੍ਰਦਾਨ ਕੀਤਾ ਹੈਹੱਥਲੇ ਨਾਵਲ ਵਿੱਚ ਮਾਝੇ ਦੇ ਪਾਤਰ (ਪਰਬੀਨ ਅਤੇ ਉਸਦੇ ਮਾਪੇ ਅਤੇ ਜੀਤਾ ਸਿੰਘ ਮਝੈਲ) ਢਾਹੇ ਦੇ ਪਾਤਰ (ਬੰਤਾ ਤੇ ਪਿਆਰੋ) ਪੁਆਧ ਦੇ ਪਾਤਰ (ਸੱਜਨ ਸਿੰਘ, ਕਿਰਨੀ, ਧੰਨਾ), ਅਫ਼ਰੀਕਾ ਦੇ ਪਾਤਰ (ਜੋਆਇਆ,) ਅਮੀਰਕਾ ਦੇ ਪਾਤਰ (ਰੋਜ਼ਮੇਰੀ, ਜੌਹਨ, ਜੌਲੀ ਫੈਲੋ) ਅਤੇ ਪਰਵਾਸੀਆਂ ਦੀ ਦੂਜੀ ਤੇ ਤੀਜੀ ਪੀੜ੍ਹੀ ਦੇ ਪਾਤਰ (ਜਿੰਦਰ, ਜੀਤਾਂ, ਗੁਰੀ ਤੇ ਜਗਮੀਤ) ਵੀ ਸ਼ਾਮਿਲ ਹਨਉਹਨਾਂ ਦੇ ਭਵ-ਸੰਵਾਦ ਨੂੰ ਬੜੀ ਸੰਜੀਦਗੀ, ਸਹਿਜਤਾ ਤੇ ਸੰਜੀਵਤਾ ਨਾਲ ਭਾਸ਼ਾਈ ਮਾਲਾ ਦੇ ਮਣਕਿਆਂ ਵਾਂਗ ਪਰੋਇਆ ਗਿਆ ਹੈਇਸ ਤੋਂ ਸਪਸ਼ਟ ਹੁੰਦਾ ਹੈ ਕਿ ਨਾਵਲਕਾਰ ਦਾ ਭਾਸ਼ਾਈ ਘੇਰਾ ਮਾਝੇ, ਮਾਲਵੇ, ਪੁਆਧ ਤੇ ਢਾਹੇ ਤੋਂ ਇਲਾਵਾ ਪਰਵਾਸੀ ਪੰਜਾਬ ਤਕ ਫੈਲਿਆ ਹੋਇਆ ਹੈ ਪ੍ਰੰਤੂ ਰੋਜ਼ਮੇਰੀ ਦੇ ਸੰਵਾਦ ਦੀ ਭਾਸ਼ਾ ਵਿੱਚ ਸ਼ਾਇਦ ਨਾਵਲਕਾਰ ਇੱਕ-ਦੋ-ਥਾਂਈਂ ਟਪਲਾ ਖਾ ਗਿਆਨਮੂਨਾ ਵੇਖੋ:

“ਏ ਮਿਸਟਰ ਬੰਟਾ! ਲਿਸਨ ਟੂ ਮੀਂਅ! ... ਦਾ ਯੂ. ਐੱਸ. ਏ.... ਪੰਜ ਸਦੀਆਂ ਪਿਛਲਾ ਟੇਰਾ ਇੰਡੀਆ ਨਹੀਂ... ਜਿਹੜੀ ਹਸਬੈਂਡ ਦੇ ਜਿਉਂਡੇ ਜੀਅ ਰੰਡੇਪਾ ਹੰਢਾਉਂਦੀ, ‘ਚੂੰਅ’ ਨਹੀਂ ਕਰੂੰਗੀ ਮੈਂਨੂੰ ਹਰ ਵਕਟ ਟੇਰਾ ਸਾਥ ਚਾਹੀਦਾ।”12 (ਪੰਨਾ ਨੰ. 144-45)

ਉਪਰੋਕਤ ਨਮੂਨੇ ਵਿੱਚ ਰੋਜ਼ਮੇਰੀ ਜਿਉਂਦੇ ਦੇ /ਦ/ ਧੁਨੀ ਨੂੰ /ਡ/ ਧੁਨੀ ਉਚਾਰਦੀ ਹੈ ਪਰ ਇਸੇ ਸੰਵਾਦ ਵਿੱਚ ਚਾਹੀਦਾ ਅਤੇ ਹੰਢਾਉਂਦੀ ਸ਼ਬਦ ਵਿਚਲੀ /ਦ/ਧੁਨੀ ਦਾ ਉਚਾਰਨ /ਦ/ ਧੁਨੀ ਵਜੋਂ ਹੀ ਕਰਦੀ ਹੈ ਕਿ ਨਾ ਕਿ ਆਪਣੀ ਸ਼ੈਲੀ ਅਨੁਸਾਰ /ਡ/ ਧੁਨੀ ਵਜੋਂਖ਼ੈਰ ਸਿਖਾਂਦਰੂ ਰੋਜ਼ਮੇਰੀ ਦਾ ਇਸ ਪ੍ਰਕਾਰ ਬੋਲਣਾ ਸੁਭਾਵਿਕ ਵੀ ਹੋ ਸਕਦਾ ਹੈ

ਨਾਵਲ ਵਿੱਚ ਕਈ ਪਾਤਰਾਂ ਦੇ ਨਾਂ ਪ੍ਰਤੀਕਾਤਮਕ ਹਨ ਜੋ ਉਹਨਾਂ ਦੇ ਵਿਅਕਤਿਤਵ, ਸੁਭਾਅ ਅਤੇ ਜੀਵਨ ਬਾਰੇ ਅਗਾਊਂ ਸੂਚਨਾ ਦਿੰਦੇ ਹਨ ਸਪਸ਼ਟ ਤੌਰ ’ਤੇ ਇਹ ਜੁਗਤ ਨਾਵਲਕਾਰ ਦੀ ਭਾਸ਼ਾਈ ਪ੍ਰਬੀਨਤਾ ਨੂੰ ਪ੍ਰਤੀਬਿੰਬਤ ਕਰਦੀ ਹੈ ਜਿਵੇਂ ਬੰਤੇ ਨੂੰ ਰੋਜ਼ਮੇਰੀ ਦੁਆਰਾ ‘ਬੰਟਾ’ ਕਹਿਣਾ, ਰਮਜ਼ ਭਰਿਆ ਹੈਬੰਤਾ ਸਾਰੀ ਜ਼ਿੰਦਗੀ ਬੰਟੇ ਵਾਂਗ ਰੁੜ੍ਹਦਾ, ਖੜਕਦਾ ਤੇ ਗਤੀਸ਼ੀਲ ਰਹਿੰਦਾ ਹੈਇਸੇ ਪ੍ਰਕਾਰ ਰੋਜ਼ਮੇਰੀ, ਜੋਆਇਆ, ਪਿਆਰੋ, ਸੱਜਣ ਸਿੰਘ, ਖ਼ਜਾਨ ਸਿੰਘ, ਮੇਵਾ ਸਿੰਘ ਖੰਘੂੜਾ ਆਦਿ ਨਾ ਇਸੇ ਸ਼ੈਲੀ ਅਧੀਨ ਵਿਚਰਦੇ ਪਾਤਰਾਂ ਦੇ ਕਿਰਦਾਰ ਬਾਰੇ ਸੁਝਾਊਮਈ ਬਾਤ ਪਾਉਂਦੇ ਪ੍ਰਤੀਤ ਹੁੰਦੇ ਹਨ

ਉਪਰੋਕਤ ਵਿਚਾਰ ਚਰਚਾ ਦੇ ਆਧਾਰ ’ਤੇ ਅਸੀਂ ਕਹਿ ਸਕਦੇ ਹਾਂ ਕਿ ਅਵਤਾਰ ਸਿੰਘ ਬਿਲਿੰਗ ਦੇ ਨਾਵਲ ‘ਰਿਜ਼ਕ’ ਨਾਲ ਪੰਜਾਬੀ ਗਲਪ ਜਗਤ ਵਿੱਚ ਉਸਦਾ ਕੱਦ ਹੋਰ ਉੱਚਾ ਹੋ ਗਿਆ ਹੈ‘ਰਿਜ਼ਕ’ ਨਾਵਲ ਨਾਲ ਪੰਜਾਬੀ ਗਲਪ ਦੇ ਇਤਿਹਾਸ ਵਿੱਚ ਇੱਕ ਹੋਰ ਸੁਨਹਿਰੀ ਪੰਨਾ ਜੁੜ ਗਿਆ ਹੈਨਾਵਲਕਾਰ ਦੀ ਮਾਨਵਵਾਦੀ ਪਹੁੰਚ, ਭਾਸ਼ਾਈ ਪ੍ਰਬੀਨਤਾ ਅਤੇ ਸੂਖ਼ਮ ਸ਼ੈਲੀ ਨੂੰ ਇਸ ਨਾਵਲ ਵਿੱਚ ਹੋਰ ਗੂੜ੍ਹਾ ਹੁੰਦਿਆਂ ਵੇਖਿਆ ਜਾ ਸਕਦਾ ਹੈਇੰਝ ‘ਰਿਜ਼ਕ’ ਵਾਸਤਵ ਵਿੱਚ ਰੋਜ਼ੀ-ਰੋਟੀ ਲਈ ਵਿੱਢੇ ਸੰਘਰਸ਼ ਦੀਆਂ ਮੁਸ਼ਕਿਲਾਂ, ਦੁਸ਼ਵਾਰੀਆਂ ਅਤੇ ਸਮੱਸਿਆਵਾਂ ਨੂੰ ਥਿੜਕਦੇ, ਭਟਕਦੇ ਐਪਰ ਆਪਣੇ ਸਿਰੜ ਸਹਾਰੇ ਪਾਰ ਕਰਦੇ ਅਕਾਂਖਿਆਵਾਨ ਪੰਜਾਬੀ ਜਿਊੜਿਆਂ ਦੀ ਸਜੀਵ ਕਥਾ ਬਣ ਜਾਂਦਾ ਹੈ

**

ਹਵਾਲੇ

1. ਚਰਨਜੀਤ ਕੌਰ ਸੰਧੂ (ਸੰਪਾ.), ਅਵਤਾਰ ਸਿੰਘ ਬਿਲਿੰਗ ਦੇ ਨਾਵਲ ਬਹੁਪਰਤੀ ਵਿਸ਼ਲੇਸ਼ਣ, ਸਾਹਿਬਦੀਪ ਪ੍ਰਕਾਸ਼ਨ, ਭੀਖੀ (ਮਾਨਸਾ), 2005

2. ਅਵਤਾਰ ਸਿੰਘ ਬਿਲਿੰਗ, ਰਿਜ਼ਕ, ਐਵਿਸ ਪਬਲਿਕੇਸ਼ਨਜ਼, ਦਿੱਲੀ, 2019

3.-ਉਹੀ -

4.-ਉਹੀ -

5.-ਉਹੀ -

6.-ਉਹੀ -

7.-ਉਹੀ -

8.-ਉਹੀ -

9.-ਉਹੀ -

10.-ਉਹੀ -

11.-ਉਹੀ -

12.-ਉਹੀ -

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2399)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

 

About the Author

ਪਰਗਟ ਸਿੰਘ ਬਰਾੜ

ਪਰਗਟ ਸਿੰਘ ਬਰਾੜ

Phone: (91 - 98037 - 04201)
Email: (pargat2691@gmail.com)