OmkarSoodBahona7ਘਰ ਦੇ ਮੂਹਰੇ ਇੱਕ ਤਾਂਗਾ ਆ ਕੇ ਰੁਕਿਆ। ਤਾਂਗੇ ਵਿੱਚ ਸਥਾਨਕ ਪੁਲਿਸ ਦੇ ਆਦਮੀ ...
(6 ਅਕਤੂਬਰ 2020)

 

OmkarSoodTaya2ਉਸ ਦਿਨ ਤਾਇਆ ਗੋਪਾਲ ਚੰਦ ਨਿੰਮੋਝੂਣਾ ਜਿਹਾ ਬੈਠਾ ਸੀਮੈਂ ਤਾਏ ਨੂੰ ਚਾਹ ਫੜਾਉਂਦਿਆਂ ਪੁੱਛਿਆ, “ਕੀ ਗੱਲ ਤਾਇਆ ਜੀ, ਕੁਝ ਉਦਾਸ ਜਿਹੇ ਲੱਗ ਰਹੇ ਓ?”

ਤਾਇਆ ਰਵਾਂਸੀ ਜਿਹੀ ਆਵਾਜ਼ ਵਿੱਚ ਪੋਲੇ ਜਿਹੇ ਮੂੰਹ ਨਾਲ ਬੋਲਿਆ, “ਨਹੀਂ ਪੁੱਤ, ਤੈਨੂੰ ਊਂ ਹੀ ਵਹਿਮ ਜਿਹਾ ਹੋ ਗਿਆਊਂ ਉਦਾਸੀ ਵਾਲੀ ਕੋਈ ਗੱਲ ਨਹੀਂ ਹੈ” ਇਹ ਕਹਿ ਕੇ ਸੋਚੀਂ ਡੁੱਬੇ ਤਾਏ ਨੇ ਅਚੇਤ ਹੀ ਗਿਲਾਸੀ ਵਿੱਚੋਂ ਚਾਹ ਦਾ ਸੜ੍ਹਾਕਾ ਮਾਰਿਆਚਾਹ ਤੱਤੀ ਹੋਣ ਕਰਕੇ ਤਾਏ ਦਾ ਮੂੰਹ ਸੁੰਗੜ ਜਿਹਾ ਗਿਆਤਾਏ ਦੀਆਂ ਅੱਖਾਂ ਮੀਚੀਆਂ ਗਈਆਂਅੱਖਾਂ ਵਿੱਚੋਂ ਪਾਣੀ ਸਿੰਮ ਆਇਆਤਾਇਆ ਚਿੜੇ ਵਾਂਗ ਮੂੰਹ ਜਿਹਾ ਅੱਡ ਕੇ ਬੋੜੇ ਮੂੰਹ ਨੂੰ ਠਾਰਦਾ ਹੋਇਆ ਬੁੜਬੜਾਇਆ, “ਮੂੰਹ ਈ ਮੱਚ ਜਾਣਾ ਸੀ ਸਹੁਰੀ ਦਾ।”

ਮੈਂ ਕਿਹਾ, “ਤਾਇਆ ਜੀ, ਹੌਲੀ-ਹੌਲੀ ਘੁੱਟਾਂ ਭਰੋ ਜ਼ਿਆਦਾ ਤੱਤਾ ਲੱਕਿਆਂ ਮੂੰਹ ਲੂਸਿਆ ਜਾਂਦਾ ਏ

“ਹਾਂ” ਕਹਿ ਕੇ ਤਾਏ ਨੇ ਆਪਣੀ ਗੱਲ ਦਾ ਮੁੱਢ ਜਿਹਾ ਬੰਨ੍ਹ ਲਿਆਮੈਂ ਵੀ ਸੂਤ ਹੋ ਕੇ ਤਾਏ ਦੇ ਮੰਜੇ ਦੀ ਪੈਂਦ ਵਾਲੇ ਪਾਸੇ ਬੈਠ ਗਿਆਤਾਏ ਨੇ ਫੂਕ ਮਾਰ ਕੇ ਚਾਹ ਦਾ ਘੁੱਟ ਭਰਿਆ ਤੇ ਆਪਣੀ ਗੱਲ ਸੁਣਾ ਕੇ ਆਪਣੇ ਦਿਲ ਦਾ ਭਾਰ ਹਲਕਾ ਕਰਨਾ ਸ਼ੁਰੂ ਕਰ ਦਿੱਤਾ, “ਪੁੱਤਰਾ, ਮੈਂ ਵੀ ਜਵਾਨੀ ਵੇਲੇ ਕਾਹਲਾ ਵੱਗ ਗਿਆ ਸੀਤੇਰੇ ਪਿਓ ਦਾ ਕਹਿਣਾ ਮੰਨ ਲੈਂਦਾ ਤਾਂ ਮੇਰਾ ਮੁੰਡਾ ਪਾਕਿਸਤਾਨ ਜਾਣੋ ਬਚ ਜਾਂਦਾਘਰ ਵਾਲੀ ਵੀ ਟਿਕੀ ਰਹਿੰਦੀਮੈਂ ਸਭ ਤੋਂ ਬੇਪ੍ਰਵਾਹ ਹੋ ਕੇ ਆਪਣੇ ਘੋੜੇ ਭਜਾਉਂਦਾ ਰਿਹਾਅਖੀਰ ਮੇਰਾ ਘੋੜਾ ਪਾਕਿਸਤਾਨ ਭੱਜ ਗਿਆ।” ਕਹਿ ਕੇ ਤਾਇਆ ਹੀ-ਹੀ ਕਰਕੇ ਹੱਸਣ ਲੱਗ ਪਿਆਤਾਏ ਦੀ ਅੱਧੀ-ਅਧੂਰੀ ਜਿਹੀ ਗੱਲ ਸੁਣਕੇ ਮੈਂ ਡੌਰ-ਭੌਰ ਜਿਹਾ ਤਾਏ ਦੇ ਮੂੰਹ ਵੱਲ ਵੇਖਣ ਲੱਗ ਪਿਆਤਾਏ ਦਾ ਮੁੰਡਾ, ਘਰਵਾਲੀ, ਇੱਕ ਬੁਝਾਰਤ ਜਿਹੀ ਬਣ ਕੇ ਮੇਰੇ ਜ਼ਿਹਨ ਵਿੱਚ ਖੌਰੂ ਪਾਉਣ ਲੱਗ ਪਏਪਹਿਲਾਂ ਤਾਂ ਮੈਂਨੂੰ ਕੁਝ ਪਤਾ ਨਹੀਂ ਸੀ ਇਸ ਸਭ ਕਾਸੇ ਦਾਮੈਂਨੂੰ ਜਾਪਿਆ ਤਾਇਆ ਠੱਠਾ ਕਰ ਰਿਹਾ ਹੈਫਿਰ ਮੈਂਨੂੰ ਤਾਏ ਦੇ ਮੂੜ ਤੋਂ ਗੱਲ ਗੰਭੀਰ ਜਾਪੀਮੇਰੀ ਦਿਲਚਸਪੀ ਵਧ ਗਈਮੈਂ ਤਾਏ ਨੂੰ ਸਾਰੀ ਵਿਥਿਆ ਵਿਸਥਾਰ ਨਾਲ ਸੁਣਾਉਣ ਲਈ ਮਨਾ ਲਿਆਇਹ ਇੱਕ ਦਿਲਚਸਪ ਤੇ ਦੁਖਦਾਈ ਘਟਨਾ ਹੈ ਜੋ ਤਾਏ ਨੇ ਮੈਂਨੂੰ ਤਰੀਕਾਂ ਸਮੇਤ ਆਪਣੀ ਜ਼ੁਬਾਨੀ ਸੁਣਾਈ

15 ਅਗਸਤ 1947 ਤੋਂ ਕੁਝ ਮਹੀਨੇ ਬਾਅਦ ਦੀ ਘਟਨਾ ਹੈਮੇਰੇ ਪਿਤਾ ਜੀ ਜੋ ਉਮਰ ਵਿੱਚ ਤਾਏ ਤੋਂ ਛੋਟੇ ਸਨ 1941 ਵਿੱਚ ਵਿਆਹੇ ਗਏ ਸਨ, ਪਰ ਤਾਇਆ ਅਜੇ ਛੜਾ ਹੀ ਤੁਰਿਆ ਫਿਰਦਾ ਸੀਉਹ ਕਿਵੇਂ ਨਾ ਕਿਵੇਂ ਵਿਆਹ ਕਰਾਉਣ ਦੇ ਚੱਕਰ ਵਿੱਚ ਸੀਜਦੋਂ ਕਦੇ ਤਾਏ ਦੇ ਵਿਆਹ ਦੀ ਗੱਲ ਤੁਰਦੀ, ਤਾਏ ਦੇ ਪੈਰ ਭੋਂਇ ’ਤੇ ਨਾ ਲਗਦੇਉਹ ਵਿਚੋਲੇ ਦੀ ਗੁਲਾਮੀ ਕਰਨ ਤਕ ਤਿਆਰ ਹੋ ਜਾਂਦਾਪਰ ਫਿਰ ਵੀ ਤਾਏ ਦੀ ਕਿਸਮਤ ਸਾਥ ਨਾ ਦਿੰਦੀਤਾਏ ਦਾ ਰਿਸ਼ਤਾ ਜੁੜਦੇ-ਜੁੜਦੇ ਐਨ ਮੌਕੇ ’ਤੇ ਆ ਕੇ ਟੁੱਟ ਜਾਂਦਾਤਾਇਆ ਵਿਚਾਰਾ ਬਣਕੇ ਰਹਿ ਜਾਂਦਾਤਾਏ ਦੀ ਕੋਈ ਵਾਹ ਨਾ ਚੱਲਦੀ ਬੇਵਸੀ ਐਨੀ ਕਿ ਤਾਇਆ ਕਿਸੇ ਵੀ ਜਾਤ-ਧਰਮ ਵਿੱਚ ਵਿਆਹ ਕਰਵਾ ਲੈਣਾ ਚਾਹੁੰਦਾ ਸੀ

ਇਸੇ ਦਰਮਿਆਨ ਵਿਆਹ ਕਰਾਉਣ ਦਾ ਇੱਕ ਮੌਕਾ ਤਾਏ ਨੂੰ ਮਿਲ ਹੀ ਗਿਆਮੋਗੇ ਕਾਂਗਰਸ ਕਮੇਟੀ ਵਾਲਿਆਂ ਨੇ ਐਲਾਨ ਕੀਤਾ ਕਿ ਇੱਕ ਤੀਹ-ਬੱਤੀ ਸਾਲਾਂ ਦੀ ਔਰਤ ਹੈਉਹ ਮਿੰਟਗੁਮਰੀ (ਪਾਕਿਸਤਾਨ)ਤੋਂ ਉੱਜੜ ਕੇ ਆਈ ਹੈਉਸ ਦਾ ਸਾਰਾ ਪਰਿਵਾਰ ਫਸਾਦਾਂ ਵਿੱਚ ਮਾਰਿਆ ਗਿਆ ਹੈਇਸ ਵਕਤ ਉਹ ਬੇਸਹਾਰਾ ਔਰਤ ਕਮੇਟੀ ਦੀ ਸ਼ਰਨ ਵਿੱਚ ਹੈਕਾਂਗਰਸ ਕਮੇਟੀ ਵਾਲੇ ਉਸ ਦਾ ਵਿਆਹ ਕਰਨਾ ਚਾਹੁੰਦੇ ਹਨ ਲੋੜਵੰਦ, ਵਿਆਹ ਦੇ ਇੱਛੁਕ ਵਿਅਕਤੀ ਅਰਜੀ ਦੇ ਸਕਦੇ ਹਨਕਮੇਟੀ ਉਸ ਔਰਤ ਦੀ ਸਹਿਮਤੀ ਨਾਲ ਵਰ ਦੀ ਚੋਣ ਖੁਦ ਕਰੇਗੀਇਹ ਤਾਏ ਵਾਸਤੇ ਇੱਕ ਤਰ੍ਹਾਂ ਦੀ ਲਾਟਰੀ ਸੀਲਾਟਰੀ ਨਿਕਲ ਆਈ ਤਾਂ ਮੌਜਾਂ ਲੱਗ ਜਾਣਗੀਆਂ, ਤਾਏ ਦਾ ਘਰ ਵਸ ਜਾਊਛੜਾ ਤਾਇਆ ਵੀ ਵਿਆਹਿਆਂ ਵਿੱਚ ਸ਼ਾਮਲ ਹੋ ਜਾਵੇਗਾ

ਪਹਿਲਾਂ ਤਾਂ ਤਾਏ ਨੇ ਨਾਂਹ-ਨੁੱਕਰ ਜਿਹੀ ਕੀਤੀ ਕਿ ਮੇਰੀ ਅਰਜੀ ਕਿੱਥੇ ਮਨਜ਼ੂਰ ਹੋਣੀ ਹੈ? ਪਰ ਮੇਰੇ ਪਿਓ ਅਤੇ ਦਾਦੀ ਨੇ ਕਹਿ ਕਹਾ ਕੇ ਤਾਏ ਤੋਂ ਦਰਖਾਸਤ ਦਿਲਵਾ ਦਿੱਤੀਤਾਏ ਦੇ ਚੰਗੇ ਭਾਗਾਂ ਨੂੰ ਅਰਜੀ ਮਨਜ਼ੂਰ ਹੋ ਗਈਉਸ ਵਕਤ ਤਾਏ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀਤਾਇਆ ਆਸਮਾਨ ਵਿੱਚ ਉੱਡਦਾ ਫਿਰ ਰਿਹਾ ਸੀਤਾਏ ਦਾ ਵਿਆਹ ਕਰਵਾਉਣ ਦਾ ਸੁਪਨਾ ਸਾਕਾਰ ਹੋ ਗਿਆ ਸੀ

ਉਸ ਵਕਤ ਕਾਂਗਰਸ ਕਮੇਟੀ ਵਾਲਿਆਂ ਤਾਏ ਤੋਂ 5 ਸੌ ਰੁਪਏ ਬਤੌਰ ਸਕਿਉਰਟੀ ਜਮ੍ਹਾਂ ਕਰਵਾ ਲਏ ਕਿ ਵਿਆਹ ਤੋਂ ਦੋ ਸਾਲ ਤਕ ਜੇ ਪਤੀ-ਪਤਨੀ ਵਿੱਚ ਕੋਈ ਝਗੜਾ-ਝਗੜੇਲਾ ਨਹੀਂ ਹੁੰਦਾ ਤਾਂ ਉਹ ਰਕਮ ਬਿਆਜ ਸਮੇਤ ਉਸ ਵਿਅਕਤੀ ਨੂੰ ਵਾਪਸ ਕਰ ਦਿੱਤੀ ਜਾਵੇਗੀਜੇ ਕਿਸੇ ਗੱਲੋਂ ਛੱਡ-ਛਡਾ ਹੋ ਜਾਂਦਾ ਹੈ ਤਾਂ ਉਹ ਰਕਮ ਉਸ ਬੇਸਹਾਰਾ ਔਰਤ ਨੂੰ ਦੇ ਦਿੱਤੀ ਜਾਵੇਗੀਮਰਦ ਦਾ ਉਨ੍ਹਾਂ ਪੈਸਿਆਂ ’ਤੇ ਕੋਈ ਹੱਕ ਨਹੀਂ ਰਹੇਗਾਇਉਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ 12 ਅਕਤੂਬਰ 1947 ਨੂੰ ਤਾਏ ਦੀ ਸ਼ਾਦੀ ਸੰਪੰਨ ਹੋ ਗਈ

ਤਾਇਆ ਸੁਪਨਿਆਂ ਦੀ ਦੁਨੀਆਂ ਵਿੱਚੋਂ ਨਿਕਲ ਕੇ ਅਸਲੀ ਵਿਆਹਿਆਂ ਵਿੱਚ ਸ਼ਾਮਲ ਹੋ ਗਿਆਉਸ ਔਰਤ ਯਾਨੀ ਮੇਰੀ ਤਾਈ ਨੇ ਤਾਏ ਨੂੰ ਆਪਣਾ ਨਾਮ ‘ਲਾਲ ਦੇਈ’ ਦੱਸਿਆਉਸ ਨੇ ਦੱਸਿਆ ਕਿ ਉਸ ਦਾ ਸਾਰਾ ਪਰਿਵਾਰ ਫਸਾਦਾਂ ਵਿੱਚ ਮਾਰਿਆ ਜਾ ਚੁੱਕਿਆ ਹੈਉਸ ਦਾ ਇੱਕ ਛੋਟਾ ਭਰਾ ਪੁਲਿਸ ਵਿੱਚ ਸਿਪਾਹੀ ਹੈਉਸ ਨੂੰ ਆਪਣੇ ਉਸ ਭਰਾ ਦਾ ਵੀ ਕੋਈ ਅਤਾ-ਪਤਾ ਨਹੀਂ, ਉਹ ਮਰ ਗਿਆ ਹੈ ਜਾਂ ਜਿੰਦਾ ਹੈ

ਤਾਏ ਦੀ ਜ਼ਿੰਦਗੀ ਆਪਣੀ ਤੋਰੇ ਤੁਰ ਪਈਦੋਹਾਂ ਦਾ ਪਿਆਰ ਹੱਦ ਤੋਂ ਵੱਧਤਾਇਆ ਦੋਧੀ ਸੀਦੁੱਧ ਦਾ ਕੰਮ ਕਰਦਾ ਸੀਉਹ ਪਿੰਡ ਬਹੋਨਿਓਂ ਦੁੱਧ ਇਕੱਠਾ ਕਰਕੇ ਲਿਜਾਂਦਾ ਤੇ ਮੋਗੇ ਹਲਵਾਈਆਂ ਦੀਆਂ ਦੁਕਾਨਾਂ ’ਤੇ ਸਪਲਾਈ ਕਰਦਾਖੂਬ ਕਮਾਈ ਕਰਦਾ

ਤਾਈ ਘਰ ਦੀ ਮਾਲਕਣ, ਸੁੱਘੜ ਸੁਆਣੀਉਹ ਹਾਰ-ਸ਼ਿੰਗਾਰ ਖੂਬ ਕਰਦੀਮੋਗੇ ਦੇ ਬਜਾਰਾਂ ਵਿੱਚ ਘੁੰਮਦੀਮਨ ਆਈਆਂ ਕਰਦੀਤਾਇਆ ਕੁਝ ਨਾ ਕਹਿੰਦਾ, ਸਗੋਂ ਤਾਈ ਵੱਲੋਂ ਬੇ ਫਿਕਰ ਬਾਗੋ-ਬਾਗ ਰਹਿੰਦਾਇੱਕ ਦਿਨ ਅਵਾਰਾ ਤੁਰੀ ਫਿਰਦੀ ਤਾਈ ਮੇਰੇ ਪਿਤਾ ਜੀ ਨੇ ਵੇਖ ਲਈਤਾਈ ਦੇ ਚਾਲੇ ਵੇਖ ਕੇ ਮੇਰੇ ਪਿਓ ਦਾ ਕਿਸੇ ਅਣਜਾਣੇ ਸ਼ੱਕ ਵਿੱਚ ਮੱਥਾ ਠਣਕਿਆਉਹਨੇ ਘਰ ਆ ਕੇ ਤਾਏ ਨੂੰ ਆਖਿਆ, “ਗੋਪਾਲ ਚੰਦ ਭਰਾ, ਲਾਲ ਦੇਈ ਨੂੰ ਐਨੀ ਖੁੱਲ੍ਹ ਨਾ ਦੇਇਹ ਰੋਜ਼ ਬਜਾਰਾਂ ਵਿੱਚ ਅਵਾਰਾ ਘੁੰਮਦੀ ਹੈਕਈ ਘਰੀਂ ਇਹਦਾ ਆਉਣਾ-ਜਾਣਾ ਵੀ ਹੈਸੰਭਾਲ ਇਹਨੂੰ, ਪਛਤਾਵੇਂਗਾ!”

ਪਰ ਤਾਇਆ ਤਾਈ ਦੇ ਪਿਆਰ ਵਿੱਚ ਪਾਗਲ ਸੀਉਹ ਤਾਈ ਦੇ ਹੀ ਪੱਖ ਵਿੱਚ ਬੋਲਦਾ ਰਿਹਾਅਖੀਰ ਕਾਫੀ ਤਕਰਾਰਬਾਜ਼ੀ ਤੋਂ ਬਾਅਦ ਤਾਇਆ ਮੇਰੇ ਪਿਓ ਨੂੰ ਬੋਲਿਆ, “ਯਾਰ ਤੂੰ ਆਪਣੇ ਘੋੜੇ ਭਜਾ, ਮੈਂਨੂੰ ਆਪਣਾ ਭਜਾਉਣ ਦੇਸਾਡੀ ਵਸਦੀ-ਰਸਦੀ ਜ਼ਿੰਦਗੀ ਵਿੱਚ ਦਖਲ ਨਾ ਦੇ।”

ਮੇਰਾ ਪਿਓ ਚੁੱਪ ਕਰ ਗਿਆਮੁੜ ਕੁਝ ਨਹੀਂ ਬੋਲਿਆਤਾਏ ਦੇ ਵਿਆਹ ਤੋਂ ਦੋ ਸਾਲ ਬਾਅਦ 9 ਫਰਵਰੀ 1949 ਨੂੰ ਉਨ੍ਹਾਂ ਦੇ ਘਰ ਇੱਕ ਮੁੰਡਾ ਵੀ ਜੰਮ ਪਿਆਉਸ ਮੁੰਡੇ ਦਾ ਨਾਂ ਤਾਏ ਨੇ ਅੰਮ੍ਰਿਤ ਲਾਲ ਰੱਖਿਆਤਾਇਆ ਮੁੰਡੇ ਨੂੰ ਗੋਦੀ ਚੁੱਕ ਕੇ ਖਿਡਾਉਂਦਾਕਦੇ ਆਪ ਘੋੜਾ ਬਣਕੇ ਉਹਨੂੰ ਆਪਣੀ ਪਿੱਠ ’ਤੇ ਬਿਠਾ ਕੇ ਝੂਟੇ ਦਿੰਦਾਇਓਂ ਜ਼ਿੰਦਗੀ ਆਪਣੀ ਤੋਰੇ ਤੁਰ ਰਹੀ ਸੀਤਾਏ ਦੇ ਘਰ ਵਿੱਚ ਖੁਸ਼ੀਆਂ ਦਾ ਹੜ੍ਹ ਆਇਆ ਪਿਆ ਸੀਇਨ੍ਹਾਂ ਖੁਸ਼ੀਆਂ ਨੂੰ ਪਤਾ ਨਹੀਂ ਕਿਸ ਕੁਲਹਿਣੇ ਦੀ ਨਜ਼ਰ ਲੱਗ ਗਈ, ਤਾਏ ਦੀ ਹੱਸਦੀ-ਵੱਸਦੀ ਜ਼ਿੰਦਗੀ ਸ਼ਰਾਪ ਬਣ ਗਈਇੱਕ ਮੰਦਭਾਗੀ ਘਟਨਾ ਜੋ ਤਾਏ ਨਾਲ ਹੋਣੀ ਸੀ, ਉਹ ਹੋ ਕੇ ਹੀ ਰਹੀਤਾਇਆ ਹਲਵਾਈਆਂ ਨੂੰ ਦੁੱਧ ਵਰਤਾ ਕੇ ਅਜੇ ਘਰੇ ਪਹੁੰਚਿਆ ਹੀ ਸੀ ਕਿ ਘਰ ਦੇ ਮੂਹਰੇ ਇੱਕ ਤਾਂਗਾ ਆ ਕੇ ਰੁਕਿਆਤਾਂਗੇ ਵਿੱਚ ਸਥਾਨਕ ਪੁਲਿਸ ਦੇ ਆਦਮੀ ਤੇ ਕੁਝ ਕੁ ਪਾਕਿਸਤਾਨ ਤੋਂ ਸਰਕਾਰੀ ਅਮਲੇ ਦੇ ਬੰਦੇਉਨ੍ਹਾਂ ਵਿੱਚ ਲਾਲ ਦੇਈ ਦਾ ਉਹ ਸਿਪਾਹੀ ਭਰਾ ਵੀ ਸੀ ਜਿਸਦਾ ਜ਼ਿਕਰ ਪਹਿਲਾਂ ਲਾਲ ਦੇਈ ਨੇ ਤਾਏ ਕੋਲ ਕੀਤਾ ਸੀਉਨ੍ਹਾਂ ਦੱਸਿਆ ਕਿ ਉਹ ਅਰਸ਼ਾਦ ਬੇਗਮ ਉਰਫ ਲਾਲ ਦੇਈ ਨੂੰ ਪਾਕਿਸਤਾਨ ਲੈ ਕੇ ਜਾਣ ਵਾਸਤੇ ਆਏ ਹਨ

ਇਹ ਕੌਤਕ ਵੇਖ ਕੇ ਤਾਏ ਦੇ ਹੱਥਾਂ ਦੇ ਤੋਤੇ ਉੱਡ ਗਏਤਾਇਆ ਡੌਰ-ਭੌਰ ਹੋ ਗਿਆਉਸ ਦੇ ਦਿਮਾਗ਼ ਵਿੱਚੋਂ ਸਾਂ-ਸਾਂ ਦੀਆਂ ਅਵਾਜਾਂ ਆਉਂਦੀਆਂ ਪ੍ਰਤੀਤ ਹੋ ਰਹੀਆਂ ਸਨਇਹ ਕੀ ਭਾਣਾ ਵਾਪਰ ਰਿਹਾ ਹੈ, ਸਭ ਕੁਝ ਤਾਏ ਦੀ ਸਮਝ ਤੋਂ ਪਰੇ ਸੀਲਾਲ ਦੇਈ ਮੁਸਲਮਾਨ ਔਰਤ ਸੀ, ਹਿੰਦੂ ਹੋਣ ਦਾ ਉਸ ਨੇ ਝੂਠ ਬੋਲਿਆ ਸੀਉਹ ਆਪਣੇ ਭਰਾ ਨਾਲ ਖਤੋ-ਕਿਤਾਬਤ ਕਰਦੀ ਰਹੀ ਸੀਉਸ ਨੇ ਪਿਛਲੇ ਸਾਲਾਂ ਤੋਂ ਚਿੱਠੀਆਂ ਰਾਹੀਂ ਆਪਣੇ ਭਰਾ ਨਾਲ ਰਾਬਤਾ ਬਣਾਈ ਰੱਖਿਆ ਸੀ, ਜਿਸ ਦਾ ਨਤੀਜਾ ਸਭ ਦੇ ਸਾਹਮਣੇ ਸੀ

ਉਸ ਦਿਨ ਤਾਈ ਬਿਮਾਰ ਸੀਅੰਦਰ ਮੰਜੇ ’ਤੇ ਪਈ ਸੀਉਹ ਤੁਰੰਤ ਉੱਠ ਕੇ ਬਾਹਰ ਆ ਗਈਬੇਵਫਾ ਔਰਤ ਤਾਏ ਦੇ ਪਿਆਰ ਨੂੰ ਪਲਾਂ ਵਿੱਚ ਭੁੱਲ ਗਈਉਹ ਭਰਾ ਨਾਲ ਹੋ ਤੁਰੀਮੋਗੇ ਠਾਣੇ ਪਹੁੰਚ ਕੇ ਇਹ ਫੈਸਲਾ ਹੋ ਗਿਆ ਕਿ ਅਰਸ਼ਾਦ ਬੇਗਮ ਉਰਫ ਲਾਲ ਦੇਈ ਪਾਕਿਸਤਾਨ ਆਪਣੇ ਭਰਾ ਨਾਲ ਜਾਵੇਗੀਰੋਣਹਾਕੇ ਹੋਏ ਤਾਏ ਦੀ ਗੋਦੀ ਚੁੱਕਿਆ ਮੁੰਡਾ ਅੰਮ੍ਰਿਤ ਲਾਲ ਅਚਾਨਕ ਰੋ ਪਿਆਅਰਸ਼ਾਦ ਬੇਗਮ ਦੇ ਭਰਾ ਨੇ ਮੁੰਡਾ ਤਾਏ ਤੋਂ ਫੜਕੇ ਤਾਂਗੇ ਵਿੱਚ ਬੈਠੀ ਅਰਸ਼ਾਦ ਬੇਗਮ ਦੀ ਗੋਦੀ ਵਿੱਚ ਬਿਠਾ ਦਿੱਤਾਜੇ ਅੰਮ੍ਰਿਤ ਨਾ ਰੋਂਦਾ ਤਾਂ ਸ਼ਾਇਦ ਉਹ ਹੀ ਤਾਏ ਕੋਲ ਰਹਿ ਜਾਂਦਾਇਸ ਗੱਲ ਦਾ ਮਲਾਲ ਤਾਏ ਨੂੰ ਸਾਰੀ ਜ਼ਿੰਦਗੀ ਰਿਹਾਪਰ 23 ਅਗਸਤ 1950 ਦੀ ਉਹ ਮਨਹੂਸ ਘੜੀ, ਜਦੋਂ ਤਾਂਗਾ ਰੇਲਵੇ ਸਟੇਸ਼ਨ ਵੱਲ ਨੂੰ ਤੁਰਿਆ ਸੀ ਤਾਂ ਤਾਏ ਨੂੰ ਉਹ ਗੱਲ ਯਾਦ ਆ ਗਈ ਜਦੋਂ ਉਹਨੇ ਮੇਰੇ ਪਿਓ ਨੂੰ ਕਿਹਾ ਸੀ, “ਯਾਰ, ਤੂੰ ਆਪਣੇ ਘੋੜੇ ਭਜਾ, ਮੈਂਨੂੰ ਆਪਣੇ ਭਜਾਉਣ ਦੇ।” ਤਾਏ ਨੂੰ ਜਾਪਿਆ ਕਿ ਉਹਦਾ ਘੋੜਾ ਸੱਚੀਂ-ਮੁੱਚੀਂ ਹੀ ਭੱਜ ਗਿਆ ਹੈ

ਜਿਵੇਂ ਕਿਵੇਂ ਲੁੱਟਿਆ-ਪੱਟਿਆ ਉਦਾਸ ਡਿੱਕਡੋਲੇ ਖਾਂਦਾ ਤਾਇਆ ਠਾਣਿਓਂ ਵਾਪਸ ਘਰ ਮੁੜ ਆਇਆਕਦੇ ਪੈਂਦਾ, ਕਦੇ ਬਹਿੰਦਾ ਉਦਾਸੀ ਸੰਗ ਲੜਦਾ ਰਿਹਾਤਾਏ ਦੀ ਸਾਰੀ ਸਲਤਨਤ ਲੁੱਟੀ ਜਾ ਚੁੱਕੀ ਸੀਤਾਏ ਦਾ ਉੱਚੀ-ਉੱਚੀ ਚੀਕਾਂ ਮਾਰ ਕੇ ਰੋਣ ਨੂੰ ਮਨ ਕਰ ਰਿਹਾ ਸੀ ਪਰ ਮਰਦ ਹੋਣਾ ਤਾਏ ਨੂੰ ਰੋਕੀ ਬੈਠਾ ਸੀਕਦੇ ਦੂਜਿਆਂ ਨੂੰ ਹੌਸਲਾ ਦਿੰਦਿਆਂ ਤਾਇਆ ਅਕਸਰ ‘ਮਰਦ ਹਾਂ ਹੋਣੀ ਦੇ ਮੂਹਰੇ ਕਿਉਂ ਝੁਕਾਂ?’ ਦੀ ਨਸੀਹਤ ਦਿਆ ਕਰਦਾ ਸੀਸ਼ਾਮਮ ਹੋ ਗਈਕਹਿ ਕਹਾ ਕੇ ਮਾਂ ਨੇ ਰੋਟੀ ਖਵਾ ਦਿੱਤੀਭਰਾ ਨੇ ਹੌਸਲਾ ਦਿੱਤਾਤਾਇਆ ਦਾਰੂ ਨਹੀਂ ਸੀ ਪੀਂਦਾਨਹੀਂ ਤਾਂ ਹੁਣ ਨੂੰ ਇੱਕ-ਦੋ ਬੋਤਲਾਂ ਖਾਲੀ ਕਰ ਚੁੱਕਿਆ ਹੁੰਦਾ

ਰਾਤੀਂ ਸੌਂਣ ਦਾ ਟਾਇਮ ਹੋ ਗਿਆਉਹ ਮੰਜੇ ਵੱਲ ਨੂੰ ਅਹੁਲਿਆਬੀਮਾਰ ਤਾਈ ਸਾਰਾ ਦਿਨ ਮੰਜੇ ’ਤੇ ਪਈ ਰਹੀ ਸੀਮੰਜਾ ਉਵੇਂ ਹੀ ਵਿਛਿਆ ਪਿਆ ਸੀਤਾਏ ਨੇ ਸਿਰ ਵਾਲੀ ਸਾਫੀ ਨਾਲ ਮੰਜਾ ਝਾੜਿਆਸਿਰਹਾਣਾ ਚੁੱਕ ਕੇ ਸਿੱਧਾ ਕੀਤਾਹੇਠੋਂ ਇੱਕ ਪੋਟਲੀ ਜਿਹੀ ਲੁੜ੍ਹਕ ਕੇ ਮੰਜੇ ਦੇ ਵਿਚਕਾਰ ਆ ਗਈਤਾਏ ਨੇ ਉਹ ਪੋਟਲੀ ਖੋਲ੍ਹ ਕੇ ਵੇਖੀਸਾਰੇ ਸੋਨੇ ਦੇ ਗਹਿਣੇ ਪੋਟਲੀ ਵਿੱਚ ਬੰਨ੍ਹ ਕੇ ਰੱਖੇ ਪਏ ਸਨਤਾਇਆ ਸਮਝ ਗਿਆ ਕਿ ਲਾਲ ਦੇਈ ਦੀ ਨੀਯਤ ਸਾਰਾ ਸੋਨਾ ਨਾਲ ਲੈ ਕੇ ਜਾਣ ਦੀ ਸੀਤਾਏ ਦੇ ਕੰਨ ਖਰਗੋਸ਼ ਵਾਂਗ ਖੜ੍ਹੇ ਹੋ ਗਏਉਹਨੇ ਮਾਂ ਨੂੰ ਆਵਾਜ਼ ਮਾਰੀਮਾਂ ਸਾਰੀ ਗੱਲ ਸਮਝ ਗਈ ਕਿ ਬਹੂ ਦਾ ਸਾਰਾ ਪਲਾਨ ਮਿਥ ਕੇ ਤਿਆਰ ਕੀਤਾ ਹੋਇਆ ਸੀਉਨ੍ਹਾਂ ਸਭ ਟਰੰਕ-ਪੇਟੀਆਂ ਖੋਲ੍ਹ-ਖੋਲ੍ਹ ਕੇ ਵੇਖੀਆਂਸਭ ਕੁਝ ਠੀਕ-ਠਾਕ ਸੀਉੱਦਣ ਇੱਕ ਤਾਂ ਤਾਈ ਬੀਮਾਰ ਸੀ ਤੇ ਦੂਜੀ ਹਫੜਾ-ਦਫੜੀ ਵਿੱਚ ਗਹਿਣੇ ਚੁੱਕਣੇ ਭੁੱਲ ਗਈ ਸੀਬਚਾਅ ਹੋ ਗਿਆਨਹੀਂ ਤਾਂ ਤਾਏ ਦੀ ਮਿਹਨਤ ਦੀ ਕਮਾਈ ਪਾਕਿਸਤਾਨ ਚਲੀ ਜਾਣੀ ਸੀਲਾਲ ਦੇਈ ਦੀ ਇਸ ਹਰਕਤ ਨੇ ਉਸ ਦਾ ਅਕਸ ਤਾਏ ਦੇ ਮਨ ਵਿੱਚ ਧੁੰਦਲਾ ਕਰ ਦਿੱਤਾਤਾਏ ਦੇ ਮਨ ਵਿੱਚ ਲਾਲ ਦੇਈ ਦੀ ਯਾਦ ਕੁਝ ਮੱਠੀ ਪੈ ਗਈਹੌਲੀ-ਹੌਲੀ ਉਹ ਮਨੋ ਵਿਸਰਨ ਲੱਗ ਪਈ ...

ਇਸ ਤੋਂ ਪਿੱਛੋਂ ਅਰਸ਼ਾਦ ਬੇਗਮ ਦੇ ਜੀਜੇ ਅਬਦੁੱਲ ਲਤੀਫ ਦੇ ਖਤ ਤਾਏ ਨੂੰ ਆਉਣ ਲੱਗ ਪਏਅਬਦੁੱਲ ਲਤੀਫ ਪਾਕਿਸਤਾਨ ਦੇ ਸ਼ਹਿਰ ‘ਪਾਕ ਪਟਨ’ ਹਕੀਮੀ ਕਰਦਾ ਸੀਅਰਸ਼ਾਦ ਬੇਗਮ ਨੇ ਆਪਣੇ ਜੀਜੇ ਅਬਦੁੱਲ ਲਤੀਫ ਨਾਲ ਵਿਆਹ ਕਰਵਾ ਲਿਆ ਸੀਉਹ ਪਾਕਿਸਤਾਨ ਜਾ ਕੇ ਆਪਣੀ ਵੱਡੀ ਭੈਣ ਦੀ ਸੌਕਣ ਬਣ ਗਈ ਸੀਪਾਕਿਸਤਾਨੋ ਦੋ-ਤਿੰਨ ਸਾਲ ਖਤ ਆਉਂਦੇ ਰਹੇਖਤਾਂ ਵਿੱਚ ਤਾਈ ਸਭ ਦਾ ਹਾਲ-ਚਾਲ ਪੁੱਛਦੀ ਰਹੀਪਹਿਲੇ ਖਤ ਵਿੱਚ ਤਾਈ ਨੇ ਲਿਖਿਆ ਕਿ ਆਪਣੀ ਗਵਾਂਢਣ ਰੱਖੋ, ਇੱਕ ਕਿਲੋ ਘਿਓ ਲੈ ਗਈ ਸੀਉਸ ਦੇ ਪੈਸੇ ਲੈ ਲਵੀਂਖਤਾਂ ਰਾਹੀਂ ਹੀ ਤਾਏ ਨੂੰ ਪਤਾ ਚੱਲਿਆ ਕਿ ਉਹ ਫਾਜਿਲਕਾ ਦੇ ਕਿਸੇ ਪਿੰਡ ਦੀ ਮੁਸਲਮਾਨਣੀ ਸੀਸੰਤਾਲੀ ਦੇ ਦੰਗਿਆਂ ਵਿੱਚ ਉਹਦੇ ਮਾਂ-ਪਿਓ ਮਾਰੇ ਗਏਉਹ ਗੱਡੀਆਂ-ਕੈਂਪਾਂ ਵਿੱਚ ਭਟਕਦੀ ਮੋਗੇ ਆਣ ਪੁੱਜੀਉੱਥੇ ਕਾਂਗਰਸ ਕਮੇਟੀ ਵਾਲਿਆਂ ਉਹਦਾ ਵਿਆਹ ਤਾਏ ਨਾਲ ਕਰਵਾ ਦਿੱਤਾਉਹਨੇ ਆਪਣੀ ਜਾਨ ਬਚਾਉਣ ਲਈ ਹਿੰਦੂ ਔਰਤ ਹੋਣ ਦਾ ਝੂਠ ਬੋਲਿਆਉਹ ਮਾਸਾਹਾਰੀ ਸੀਉਹਨੂੰ ਕਈ ਵਾਰ ਮੀਟ ਖਾਣ ਦੀ ਤਲਬ ਲਗਦੀਉਹ ਬਾਜ਼ਾਰ ਵਿੱਚ ਨਿਕਲ ਜਾਂਦੀਇੱਕ ਮੀਟ ਵਾਲੇ ਦੇ ਘਰੇ ਉਸ ਨੇ ਆਉਣਾ-ਜਾਣਾ ਬਣਾ ਲਿਆ ਸੀਉਹ ਉਨ੍ਹਾਂ ਨੂੰ ਵੱਧ ਪੈਸੇ ਦੇ ਕੇ ਉਨ੍ਹਾਂ ਦੇ ਘਰੇ ਹੀ ਮੀਟ ਰਿੰਨ੍ਹ ਲੈਂਦੀਉਨ੍ਹਾਂ ਦੇ ਘਰੋਂ ਹੀ ਉਹ ਪਾਕਿਸਤਾਨ ਆਪਣੇ ਭਰਾ ਅਤੇ ਜੀਜੇ ਨੂੰ ਖਤ ਲਿਖਦੀਜੀਜੇ ਦੇ ਖਤ ਵੀ ਉਨ੍ਹਾਂ ਦੇ ਘਰ ਹੀ ਆ ਜਾਂਦੇਇਓਂ ਉਸ ਦੇ ਪਾਕਿਸਤਾਨ ਜਾਣ ਦਾ ਮਨਸੂਬਾ ਸਫਲ ਹੋ ਸਕਿਆ ਸੀ

ਅਰਸ਼ਾਦ ਬੇਗਮ ਨੇ ਕਈ ਖਤਾਂ ਵਿੱਚ ਤਾਏ ਨੂੰ ਪਾਕਿਸਤਾਨ ਆ ਕੇ ਮਿਲ ਜਾਣ ਬਾਰੇ ਲਿਖਿਆਤਾਏ ਦਾ ਜੀ ਕਰਦਾ ਸੀ ਕਿ ਆਪਣੇ ਮੁੰਡੇ ਨੂੰ ਮਿਲ ਆਵੇਪਰ ਤਾਇਆ ਡਰਦਾ ਨਹੀਂ ਗਿਆ ਕਿ ਕਿਤੇ ਉਹ ਮਾਰ ਕੇ ਖਪਾ ਹੀ ਨਾ ਦੇਣਇੱਕ ਵਾਰ ਤਾਏ ਨੇ ਆਪਣੇ ਖਤ ਵਿੱਚ ਲਿਖ ਦਿੱਤਾ ਤੂੰ ਮੁੰਡੇ ਨੂੰ ਲੈ ਕੇ ਭਾਰਤ ਆ ਜਾਦੋ-ਚਾਰ ਦਿਨ ਰਹਿ ਜਾਵੀਂਨਾਲੇ ਮੈਂ ਆਪਣੇ ਮੁੰਡੇ ਨੂੰ ਮਿਲ ਲਵਾਂਗਾਉਸ ਖਤ ਦਾ ਉੱਤਰ ਉਡੀਕਦਿਆਂ-ਉਡੀਕਦਿਆਂ ਤਾਇਆ 85 ਵਰ੍ਹਿਆਂ ਦਾ ਹੋ ਗਿਆ ਸੀਇਸ ਦਰਮਿਆਨ ਤਾਏ ਨੇ 28 ਅਪਰੈਲ 1954 ਨੂੰ ਵਿਆਹ ਵੀ ਕਰਵਾ ਲਿਆ ਸੀਤਿੰਨ ਕੁੜੀਆਂ ਤੇ ਇੱਕ ਮੁੰਡਾ ਤਾਏ ਦੇ ਹੋ ਗਏਹੁਣ ਵਾਲੇ ਮੁੰਡੇ ਦਾ ਨਾਂ ਤਾਏ ਨੇ ਸੁਸ਼ੀਲ ਕੁਮਾਰ ਉਰਫ਼ ਮੋਹਣਾ ਰੱਖਿਆ ਜੋ ਹੁਣ ਬਾਲ ਬੱਚੇਦਾਰ ਹੈਤਾਇਆ ਆਪਣੇ ਪਾਕਿਸਤਾਨ ਚਲੇ ਗਏ ਮੁੰਡੇ ਬਾਰੇ ਅਕਸਰ ਸੋਚਦਾ ਸੀ ਕਿ ‘ਸ਼ਫੀਕ ਉਲ ਰਹਿਮਾਨ’ ਹੁਣ ਭਰ ਜਵਾਨ ਹੋ ਗਿਆ ਹੋਵੇਗਾਉਹਦੇ ਬੱਚੇ ਹੋਣਗੇਸਾਊ ਹੋਵੇਗਾ ... ਆਦਿ … ਆਦਿ

ਸਾਲ 1996 ਦੀ ਗੱਲ ਹੈਇੱਕ ਦਿਨ ਅਚਾਨਕ ਲਾਹੌਰ ਤੋਂ ਛਪਦਾ ਇੱਕ ਬਾਲ ਰਸਾਲਾ ‘ਪੰਖੇਰੂ’ ਮੇਰੇ ਨਾਂ ’ਤੇ ਆਇਆਤਾਇਆ ਉੜਦੂ ਜਾਣਦਾ ਸੀਤਾਏ ਨੇ ਰਸਾਲਾ ਪੜ੍ਹ ਕੇ ਸੁਣਾਇਆਮੇਰੀ ਵੀ ਇੱਕ ਬਾਲ ਕਵਿਤਾ ਉਸ ਵਿੱਚ ਛਪੀ ਸੀਸ਼ਾਹਮੁਖੀ ਲਿੱਪੀ ਵਿੱਚ ਛਪਿਆ ਰਸਾਲਾ ਬੜਾ ਪਿਆਰਾ ਸੀਮੈਂ ਉਹਦੇ ਸੰਪਾਦਕ ਅਸ਼ਰਫ਼ ਸੁਹੇਲ ਨੂੰ ਪੰਜਾਬੀ ਵਿੱਚ ਖਤ ਲਿਖਿਆ ਮੈਂਨੂੰ ਪਾਕਿਸਤਾਨ ਖਤ ਲਿਖਦਿਆਂ ਵੇਖ ਤਾਏ ਅੰਦਰ ਦੱਬੀ ਕਿੰਨਿਆਂ ਹੀ ਸਾਲਾਂ ਦੀ ਯਾਦ ਪੀੜ ਬਣਕੇ ਜੁਬਾਨ ’ਤੇ ਆ ਗਈਬੋਲਿਆ, “ਯਾਰ ਆਪਾਂ ਵੀ ਖਤ ਲਿਖੀਏ ਤੇਰੀ ਤਾਈ ਨੂੰ ... ਸ਼ਾਇਦ ਜਵਾਬ ਆ ਹੀ ਜਾਵੇ! ਮੇਰੇ ਪੁੱਤਰ ਦਾ ਹਾਲ-ਚਾਲ ਹੀ ਪਤਾ ਲੱਗ ਜਾਊ!” ਮੈਂ ‘ਠੀਕ ਐ ਤਾਇਆ ਜੀ’ ਕਹਿ ਕੇ ਤਾਏ ਨੂੰ ਕਾਪੀ ਤੇ ਪੈੱਨ ਪਕੜਾ ਦਿੱਤਾਤਾਏ ਨੇ ਉਰਦੂ ਵਿੱਚ ਅਬਦੁੱਲ ਲਤੀਫ ਦੀ ਮਾਰਫ਼ਤ ਖ਼ਤ ਲਿਖਿਆ “22 ਜਨਵਰੀ 1997, ... ਜਨਾਬ ਭਾਈ ਸਾਹਿਬ ਅਬਦੁੱਲ ਲਤੀਫ ਜੀ, ਆਦਾਬ! ... ਬਹੁਤ ਅਰਸਾ ਸੇ ਆਜ ਮੁਝੇ ਆਪ ਕੀ ਯਾਦ ਆਈਹਮਕੋ ਬਰਖ਼ੁਰਦਾਰ ਸਫ਼ੀਕ ਉੱਲ ਰਹਿਮਾਨ ਉਰਫ਼ ਅੰਮ੍ਰਿਤ ਲਾਲ ਔਰ ਉਸ ਕੀ ਵਾਲਦਾ ਅਰਸ਼ਾਦ ਬੇਗ਼ਮ ਉਰਫ਼ ਲਾਲ ਦੇਈ ਕੀ ਰਾਜ਼ੀ-ਖੁਸ਼ੀ ਕਾ ਪਤਾ ਦੇਂਹਮ ਆਪ ਕੇ ਖ਼ਤ ਕੀ ਇੰਤਜ਼ਾਰ ਫਰਮਾਏਂਗੇਔਰ ਬਾਤੇਂ ਅਗਲੇ ਖਤ ਮੇਂ ... ਮੇਰਾ ਪਤਾ… “--- --”

“ਪ੍ਰਤੀ - ਜਨਾਬ ਸਫ਼ੀਕ ਉੱਲ ਰਹਿਮਾਨ,

ਵਲਦ-ਅਬਦੁੱਲ ਲਤੀਫ਼

ਮਾਰਫ਼ਤ ਲਤੀਫ਼ੀ ਦਵਾਖਾਨਾ,

ਪਾਕਪਟਨ, ਜ਼ਿਲ੍ਹਾ- ਮਿੰਟਗੁਮਰੀ ਪਾਕਿਸਤਾਨ।”

ਇਹ ਖਤ ਮੈਂ ਡਾਕਖਾਨੇ ਜਾ ਕੇ ਰਜਿਸਟਰਡ ਡਾਕ ਰਾਹੀਂ ਪੋਸਟ ਕਰ ਆਇਆਤਾਇਆ ਉਸ ਖਤ ਦਾ ਉੱਤਰ ਰੋਜ਼ ਉਡੀਕਦਾਕਦੇ-ਕਦੇ ਡਾਕੀਏ ਨੂੰ ਵੀ ਪੁੱਛ ਲੈਂਦਾ ਸੀਡਾਕੀਆ ਨਾਂਹ ਵਿੱਚ ਸਿਰ ਘੁਮਾ ਕੇ ਅਗਾਂਹ ਨਿਕਲ ਜਾਂਦਾਇਉਂ ਲਗਭਗ ਇੱਕ ਮਹੀਨਾ ਬੀਤ ਗਿਆਮਹੀਨੇ ਕੁ ਬਾਅਦ ਖ਼ਤ ਜਿਉਂ ਦਾ ਤਿਉਂ ਵਾਪਸ ਆ ਗਿਆਖ਼ਤ ਦੇ ਉੱਪਰ ਪਾਕਿਸਤਾਨੀ ਡਾਕੀਏ ਨੇ ਉਰਦੂ ਵਿੱਚ ਲਿਖਿਆ ਸੀ- “ਬਾਰ ਬਾਰ ਪਤਾ ਕੀਤਾ ਪਰ ਇਸ ਪਤੇ ’ਤੇ ਕੋਈ ਨਹੀਂ ਮਿਲਿਆ।”

ਵਾਪਸ ਆਇਆ ਖ਼ਤ ਹੱਥ ਵਿੱਚ ਫੜ ਕੇ ਉਲਟ-ਪੁਲਟ ਕੇ ਵੇਖਦਾ ਤਾਇਆ ਹਲਕਾ ਜਿਹਾ ਮੁਸਕਰਾਇਆਫਿਰ ਉਹ ਖ਼ਤ ਮੰਜੇ ਦੇ ਸਿਰਹਾਣੇ ਵਾਲੇ ਪਾਸੇ ਰੱਖ ਕੇ ਚੁੱਪ-ਚਾਪ ਜਿਹਾ ਬੈਠ ਗਿਆਚੁੱਪ ਬੈਠਾ ਤਾਇਆ ਮੈਂਨੂੰ ਇਓਂ ਲੱਗਿਆ ਜਿਵੇਂ ਆਪਣੀ ਇਹ ਅੰਦਰ ਦੱਬੀ ਪੀੜ ਜ਼ਾਹਰ ਹੋਣ ਤੋਂ ਰੋਕਣ ਲਈ ਪੀੜ ਨੂੰ ਅੰਦਰੇ-ਅੰਦਰ ਪੀ ਰਿਹਾ ਹੋਵੇਇਸ ਤੋਂ ਦੋ ਕੁ ਸਾਲਾਂ ਬਾਅਦ ਤਾਏ ਨੂੰ ਅਧਰੰਗ ਹੋ ਗਿਆਸਾਲ-ਡੇਢ ਸਾਲ ਤਾਇਆ ਮੰਜੇ ’ਤੇ ਦੂਜਿਆਂ ਦੇ ਆਸਰੇ ਜ਼ਿੰਦਗੀ ਕੱਟਦਾ ਰਿਹਾਫਿਰ ਤਾਇਆ ਸਭ ਕੁਝ ਭੁੱਲ-ਭੁਲਾ ਕੇ ਦੂਜੀ ਦੁਨੀਆਂ ਵਿੱਚ ਜਾ ਪਹੁੰਚਿਆ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2367)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)


About the Author

ਓਮਕਾਰ ਸੂਦ ਬਹੋਨਾ

ਓਮਕਾਰ ਸੂਦ ਬਹੋਨਾ

SGM Nagar, Faridabad, Haryana, India.
Phone: (91 - 096540 - 36080)
Email: (omkarsood4@gmail.com)