JatinderPannu7ਅਕਾਲੀ ਦਲ ਇਸ ਵੇਲੇ ਬੜੀ ਬੁਰੀ ਤਰ੍ਹਾਂ ਫਸ ਗਿਆ ਹੈ। ਉਸ ਦੀ ਮੁਸ਼ਕਲ ...
(22 ਸਤੰਬਰ 2020)

 

ਪੰਜਾਬ ਦੀ ਰਾਜਨੀਤੀ ਇੱਕ ਨਵਾਂ ਮੋੜ ਕੱਟ ਗਈ ਹੈਕੇਂਦਰ ਸਰਕਾਰ ਦੇ ਕਿਸਾਨੀ ਜਿਣਸਾਂ ਬਾਰੇ ਆਰਡੀਨੈਂਸਾਂ ਨੂੰ ਕਿਸਾਨਾਂ ਦੇ ਭਲੇ ਵਾਲੇ ਕਹਿੰਦੇ-ਕਹਿੰਦੇ ਬਾਦਲ ਅਕਾਲੀ ਦਲ ਦੇ ਆਗੂ ਇਹ ਮੰਨਣ ਲਈ ਮਜਬੂਰ ਹੋ ਗਏ ਕਿ ਇਨ੍ਹਾਂ ਨਾਲ ਕਿਸਾਨਾਂ ਦਾ ਭਲਾ ਨਹੀਂ ਹੋ ਸਕਦਾ ਅਤੇ ਇਸੇ ਲਈ ਉਨ੍ਹਾਂ ਨੇ ਕੇਂਦਰ ਸਰਕਾਰ ਵਿੱਚੋਂ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦਿਵਾਉਣ ਦਾ ਫੈਸਲਾ ਲੈ ਲਿਆਜਾਣਕਾਰ ਦੱਸਦੇ ਹਨ ਕਿ ਕੁਰਸੀ ਦੇ ਮੋਹ ਕਾਰਨ ਬੀਬੀ ਹਰਸਿਮਰਤ ਕੌਰ ਅਜੇ ਵੀ ਗੱਦੀ ਨਹੀਂ ਸੀ ਛੱਡਣਾ ਚਾਹੁੰਦੀ, ਪਰ ਚੁਫੇਰਿਉਂ ਪਏ ਦਬਾਅ ਤੇ ਪਿੰਡ ਬਾਦਲ ਵਿੱਚ ਹਵੇਲੀ ਅੱਗੇ ਕਿਸਾਨਾਂ ਦਾ ਧਰਨਾ ਲੱਗਣ ਨੇ ਉਨ੍ਹਾਂ ਨੂੰ ਕੰਬਣ ਲਾ ਦਿੱਤਾ ਸੀਪੁੱਤਰ ਅਤੇ ਨੂੰਹ ਦੇ ਦਬਾਅ ਹੇਠ ਇੱਕ ਵੀਡੀਓ ਜਾਰੀ ਕਰਨ ਤੇ ਕੇਂਦਰ ਦੇ ਬਿੱਲਾਂ ਨੂੰ ਕਿਸਾਨਾਂ ਦੇ ਭਲੇ ਵਾਲੇ ਦੱਸਣ ਵਾਲਾ ਬਾਪੂ ਬਾਦਲ ਪੰਜਾਬ ਤੋਂ ਖਿਸਕ ਕੇ ਹਰਿਆਣੇ ਵਿਚਲੇ ਬਾਲਾਸਰ ਵਾਲੇ ਫਾਰਮ ਉੱਤੇ ਜਾ ਬੈਠਾ ਤੇ ਆਮ ਅਕਾਲੀ ਆਗੂ ਲੋਕਾਂ ਵਿੱਚ ਜਾਣ ਤੋਂ ਪਾਸਾ ਵੱਟਣ ਲੱਗੇ ਸਨਇਸ ਤਰ੍ਹਾਂ ਜਿਹੜੇ ਹਾਲਾਤ ਵਿੱਚ ਅਕਾਲੀ ਦਲ ਉਲਝ ਗਿਆ ਸੀ, ਉਸ ਕੋਲ ਅਸਤੀਫੇ ਤੋਂ ਸਿਵਾ ਕੋਈ ਹੋਰ ਰਾਹ ਵੀ ਨਹੀਂ ਬਚਦਾ ਸੀ, ਪਰ ਅਸਤੀਫਾ ਦੇਣ ਪਿੱਛੋਂ ਵੀ ਜੋ ਕੁਝ ਬਾਦਲ ਜੋੜੀ ਨੇ ਕਿਹਾ ਹੈ, ਉਹ ਸਾਫ ਨੀਤ ਵਾਲਾ ਨਹੀਂ ਜਾਪਦਾਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਦੋਵਾਂ ਨੇ ਫਿਰ ਕਿਹਾ ਹੈ ਕਿ ਬਿੱਲ ਤਾਂ ਕਿਸਾਨਾਂ ਦੇ ਹਿਤ ਵਾਲੇ ਹੀ ਸਨ, ਅਸੀਂ ਕਿਸਾਨਾਂ ਨੂੰ ਇਹ ਗੱਲ ਸਮਝਾ ਨਹੀਂ ਸਕੇਦੂਸਰੀ ਗੱਲ ਇਹ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਛੱਡੀ ਹੈ, ਭਾਜਪਾ ਗੱਠਜੋੜ ਦੀ ਸਾਂਝ ਹਾਲੇ ਵੀ ਨਹੀਂ ਛੱਡੀ, ਤੇ ਸਮਝਿਆ ਜਾਂਦਾ ਹੈ ਕਿ ਛੱਡਣੀ ਵੀ ਉਨ੍ਹਾਂ ਲਈ ਸੌਖੀ ਨਹੀਂਜੇ ਭਾਜਪਾ ਨੂੰ ਛੱਡ ਦੇਣ ਤਾਂ ਪੰਜਾਬ ਵਿੱਚ ਉਨ੍ਹਾਂ ਦੇ ਨਾਲ ਤੁਰਨ ਵਾਲਾ ਵੀ ਕੌਣ ਬਚਿਆ ਹੈ, ਇਸ ਲਈ ਉਹ ਸਾਂਝ ਰੱਖਣ ਦਾ ਯਤਨ ਕਰਨਗੇਭਾਜਪਾ ਦੇ ਲੀਡਰਾਂ ਨੇ ਵੀ ਇਸ ਮਸਲੇ ਬਾਰੇ ਕੋਈ ਓਹਲਾ ਰੱਖਣ ਦੀ ਥਾਂ ਸਾਫ ਕਿਹਾ ਹੈ ਕਿ ਹਰਸਿਮਰਤ ਕੌਰ ਦਾ ਕੇਂਦਰ ਸਰਕਾਰ ਛੱਡਣਾ ਸਿਰਫ ਇੱਕ ਸਿਆਸੀ ਫੈਸਲਾ ਹੈ, ਉਂਜ ਉਹ ਭਾਜਪਾ ਗੱਠਜੋੜ ਦਾ ਹਿੱਸਾ ਹੀ ਹਨਅਸਲ ਗੱਲ ਵੀ ਇਹੋ ਹੈ

ਅਕਾਲੀ ਦਲ ਇਸ ਵੇਲੇ ਬੜੀ ਬੁਰੀ ਤਰ੍ਹਾਂ ਫਸ ਗਿਆ ਹੈਉਸ ਦੀ ਮੁਸ਼ਕਲ ਰਾਜਸੀ ਖੇਤਰ ਵਿੱਚ ਇਨ੍ਹਾਂ ਕਿਸਾਨ ਵਿਰੋਧੀ ਬਿੱਲਾਂ ਨੇ ਸਿਖਰ ਤਕ ਪਹੁੰਚਾਈ ਪਈ ਹੈ ਤੇ ਧਾਰਮਿਕ ਖੇਤਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਗਾਇਬ ਹੋਣ ਦਾ ਮਾਮਲਾ ਉਨ੍ਹਾਂ ਲਈ ਸ਼ਰਮਿੰਦਗੀ ਦਾ ਕਾਰਨ ਬਣਿਆ ਪਿਆ ਹੈਇਹ ਪਹਿਲੀ ਵਾਰ ਹੋਇਆ ਹੈ ਕਿ ਜਿਨ੍ਹਾਂ ਸਿੰਘ ਸਾਹਿਬਾਨ ਨੂੰ ਸ਼੍ਰੋਮਣੀ ਕਮੇਟੀ ਨਿਯੁਕਤ ਕਰਦੀ ਹੈ, ਉਨ੍ਹਾਂ ਹੀ ਪੰਜਾਂ ਸਿੰਘ ਸਾਹਿਬਾਨ ਨੂੰ ਇਸ ਸ਼੍ਰੋਮਣੀ ਕਮੇਟੀ ਦੀ ਸਾਰੀ ਐਗਜ਼ੈਕਟਿਵ ਕਮੇਟੀ, ਜਿਸ ਨੂੰ ਅੰਤ੍ਰਿਮ ਕਮੇਟੀ ਕਿਹਾ ਜਾਂਦਾ ਹੈ, ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ ਅਤੇ ਤਨਖਾਹ ਲਾਉਣੀ ਪਈ ਹੈਇਸ ਕਾਰਵਾਈ ਦੇ ਦੌਰਾਨ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੀ ਭਾਸ਼ਾ ਗਰਮ, ਪਰ ਸਜ਼ਾ ਵਿੱਚ ਅਜੇ ਵੀ ਨਰਮੀ ਦੱਸਦੀ ਹੈ ਕਿ ਸਾਰਾ ਕੁਝ ਪਹਿਲਾਂ ਤੈਅ ਕੀਤਾ ਹੋਇਆ ਸੀ ਇਸਦਾ ਕਾਰਨ ਇਹ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਗੁੰਮ ਹੋਣ ਦੇ ਮਾਮਲੇ ਦੀ ਜਾਂਚ ਵਿੱਚ ਜੋ ਕੁਝ ਬਾਹਰ ਆ ਚੁੱਕਾ ਸੀ, ਉਸ ਪਿੱਛੋਂ ਸ੍ਰੀ ਅਕਾਲ ਤਖਤ ਤੋਂ ਜਾਰੀ ਹੋਏ ਆਦੇਸ਼ ਦੇ ਮੁਤਾਬਕ ਮੁੱਢਲੇ ਤੌਰ ਉੱਤੇ ਖੁਦ ਕੀਤੇ ਗਏ ਫੈਸਲਿਆਂ ਤੋਂ ਵੀ ਸ਼੍ਰੋਮਣੀ ਕਮੇਟੀ ਵਾਲੇ ਲੀਡਰ ਭੱਜ ਖੜੋਤੇ ਸਨ ਤੇ ਇਸਦੇ ਰੋਸ ਵਜੋਂ ਸ਼੍ਰੋਮਣੀ ਕਮੇਟੀ ਦਫਤਰ ਅੱਗੇ ਵੀ ਧਰਨਾ ਲੱਗਾ ਪਿਆ ਸੀ ਇੱਦਾਂ ਵਧਿਆ ਦਬਾਅ ਹੋਰ ਕਿਸੇ ਤਰ੍ਹਾਂ ਜਦੋਂ ਟਾਲਣਾ ਮੁਸ਼ਕਲ ਸੀ ਤਾਂ ਪਹਿਲਾਂ ਤੈਅ ਫਾਰਮੂਲੇ ਦੇ ਮੁਤਾਬਕ ਸਹਿੰਦੀ-ਸਹਿੰਦੀ ਤਨਖਾਹ ਲਾਉਣ ਦੀ ਕਾਰਵਾਈ ਸ੍ਰੀ ਅਕਾਲ ਤਖਤ ਦੇ ਜਥੇਦਾਰ ਤੋਂ ਕਰਵਾ ਕੇ ਡੰਗ ਸਾਰਨ ਦਾ ਯਤਨ ਕੀਤਾ ਗਿਆ ਹੈ ਇਸਦਾ ਇੱਕ ਕਾਰਨ ਇਹ ਵੀ ਸੀ ਕਿ ਜਿਹੜੀ ਗੱਲ ਅਜੇ ਤਕ ਲੁਕੀ ਹੋਈ ਸੀ, ਉਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਛਾਪਣ ਦੀ ਸੇਵਾ ਤੋਂ ਵਿਹਲੇ ਹੋਏ ਕੰਵਲਜੀਤ ਸਿੰਘ ਨੇ ਇੱਕ ਦਿਨ ਪਹਿਲਾਂ ਇੱਕ ਵੀਡੀਓ ਜਾਰੀ ਕਰ ਕੇ ਜ਼ਾਹਰ ਕਰ ਦਿੱਤੀ ਤੇ ਕਈ ਵੱਡੇ ਲੋਕ ਫਸਾ ਦਿੱਤੇ ਸਨਉਸ ਨੇ ਇਸ ਵੀਡੀਓ ਵਿੱਚ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਦੇ ਆਗੂਆਂ ਅਤੇ ਅਫਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਲਈ ਪਰਚੀਆਂ ਆਉਂਦੀਆਂ ਸਨ ਕਿ ਫਲਾਣੇ ਨੂੰ ਦੇ ਦਿਓ ਤੇ ਰਿਕਾਰਡ ਵਿੱਚ ਦਰਜ ਨਹੀਂ ਕਰਨੇਉਸ ਨੇ ਕਿਹਾ ਕਿ ਇੱਦਾਂ ਦੀਆਂ ਅਣ-ਅਧਿਕਾਰਤ ਕੱਚੀਆਂ ਪਰਚੀਆਂ ਉਸ ਨੇ ਸੰਭਾਲ ਕੇ ਰੱਖੀਆਂ ਹੋਈਆਂ ਹਨਇਸ ਵੀਡੀਓ ਨਾਲ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵਿੱਚ ਭਾਜੜ ਪੈ ਗਈ ਕਿ ਪਰਚੀਆਂ ਜਿਨ੍ਹਾਂ ਨੇ ਭੇਜੀਆਂ ਸਨ, ਜਦੋਂ ਫਸਣ ਲੱਗੇ ਤਾਂ ਕੰਵਲਜੀਤ ਸਿੰਘ ਵਾਂਗ ਉਨ੍ਹਾਂ ਲੋਕਾਂ ਨੇ ਵੀ ਅੱਗੋਂ ਅਕਾਲੀ ਦਲ ਦੀ ਲੀਡਰਸ਼ਿੱਪ ਵੱਲ ਉਂਗਲਾਂ ਕਰ ਦੇਣੀਆਂ ਸਨ

ਇਸ ਦੌਰਾਨ ਇੱਕ ਤੀਸਰੇ, ਪਰ ਇਨ੍ਹਾਂ ਸਾਰਿਆਂ ਤੋਂ ਪਹਿਲਾਂ ਦੇ ਮਾਮਲੇ ਨੇ ਵੀ ਅਕਾਲੀ ਦਲ ਲਈ ਫਿਕਰੰਦੀ ਦਾ ਨਵਾਂ ਮੁੱਦਾ ਪੇਸ਼ ਕਰ ਦਿੱਤਾ ਹੈਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਇਸ ਟੀਮ ਦੇ ਸੀਨੀਅਰ ਅਧਿਕਾਰੀ ਨੇ ਅਦਾਲਤ ਵਿੱਚ ਇਹ ਗੱਲ ਕਹਿ ਦਿੱਤੀ ਹੈ ਕਿ ਗੋਲੀ ਕਾਂਡ ਦੀ ਸਾਜ਼ਿਸ਼ ਉਸ ਵੇਲੇ ਦੇ ਪੰਜਾਬ ਪੁਲਿਸ ਦੇ ਮੁਖੀ ਸੁਮੇਧ ਸੈਣੀ ਨੇ ਰਚੀ ਸੀ ਤੇ ਇਸ ਵਿੱਚ ਇੱਕ ਵੱਡੇ ਸਿਆਸੀ ਆਗੂ ਦਾ ਨਾਂਅ ਵੀ ਆਉਂਦਾ ਹੈਉਹ ਵੱਡਾ ਸਿਆਸੀ ਆਗੂ ਕੌਣ ਹੈ, ਮੂੰਹੋਂ ਭਾਵੇਂ ਕੋਈ ਨਹੀਂ ਬੋਲਦਾ, ਪਰ ਸਭ ਨੂੰ ਪਤਾ ਹੈ ਕਿ ਉਦੋਂ ਪੰਜਾਬ ਦੀ ਸਰਕਾਰ ਅਤੇ ਪੁਲਿਸ ਕਿਹੜੇ ਵੱਡੇ ਸਿਆਸੀ ਆਗੂ ਦੇ ਇਸ਼ਾਰੇ ਉੱਤੇ ਚੱਲਦੀ ਹੁੰਦੀ ਸੀਅਦਾਲਤ ਵਿੱਚ ਵਿਸ਼ੇਸ਼ ਜਾਂਚ ਟੀਮ ਦੇ ਡਿਪਟੀ ਚੀਫ ਵੱਲੋਂ ਕਹੀ ਇਸ ਗੱਲ ਤੋਂ ਬਾਅਦ ਇਹ ਸਮਝਿਆ ਜਾ ਰਿਹਾ ਹੈ ਕਿ ਜਾਂਚ ਟੀਮ ਉਸ ਵੱਡੇ ਲੀਡਰ ਨੂੰ ਕਿਸੇ ਵਕਤ ਵੀ ਇਸ ਕੇਸ ਵਿੱਚ ਸੱਦ ਕੇ ਬਿਆਨ ਲੈਣ ਨੂੰ ਕਹਿ ਸਕਦੀ ਹੈ ਜਾਂ ਫਿਰ ਅਦਾਲਤ ਤੋਂ ਉਸ ਨੂੰ ਫੜਨ ਲਈ ਵਾਰੰਟ ਲੈਣ ਲਈ ਅਰਜ਼ੀ ਪੇਸ਼ ਕਰ ਸਕਦੀ ਹੈਪਿਛਲਾ ਤਜਰਬਾ ਇਹੋ ਦੱਸਦਾ ਹੈ ਕਿ ਇੱਦਾਂ ਦੀ ਅਰਜ਼ੀ ਉੱਤੇ ਅਦਾਲਤ ਨੂੰ ਵੀ ਕੋਈ ਬਹੁਤਾ ਇਤਰਾਜ਼ ਨਹੀਂ ਹੋਣਾ ਅਤੇ ਉਸ ਹਾਲਤ ਵਿੱਚ ਅਕਾਲੀ ਲੀਡਰਸ਼ਿੱਪ ਹੋਰ ਵੀ ਫਸ ਜਾਵੇਗੀ

ਇੱਦਾਂ ਦੇ ਹਾਲਾਤ ਵਿੱਚ ਪੰਜਾਬ ਦੀ ਇੱਕ ਵੀ ਸਿਆਸੀ ਧਿਰ ਅਕਾਲੀ ਦਲ ਦੇ ਨਾਲ ਖੜੋਣ ਵਾਲੀ ਨਹੀਂ ਲੱਭਦੀ ਤੇ ਇੱਕੋ ਆਸਰਾ ਕੇਂਦਰ ਦੀ ਸਰਕਾਰ ਚਲਾ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਚਦਾ ਹੈਭਾਜਪਾ ਲੀਡਰਸ਼ਿੱਪ ਅਜੇ ਤਕ ਇਸ ਸਾਰੇ ਕੇਸ ਤੋਂ ਨਿਰਲੇਪ ਬੈਠੀ ਜਾਪਦੀ ਹੈ, ਪਰ ਅੰਦਰੋਂ ਸਿਰਸੇ ਡੇਰੇ ਦੇ ਮੁਖੀ ਨਾਲ ਸਾਂਝ ਪਾਲਣ ਅਤੇ ਬਹੁਤੇ ਫਸਦੇ ਵੇਖ ਕੇ ਅਕਾਲੀਆਂ ਤੋਂ ਤਰਲੇ ਕਢਾਉਣ ਪਿੱਛੋਂ ਉਨ੍ਹਾਂ ਦੀ ਮਦਦ ਕਰਨ ਲਈ ਆ ਸਕਦੀ ਹੈਅੱਜ ਨਹੀਂ ਤਾਂ ਕੱਲ੍ਹ-ਕਲੋਤਰ ਨੂੰ ਅਕਾਲੀ ਲੀਡਰਸ਼ਿੱਪ ਨੂੰ ਇਹ ਲੋੜ ਪੈ ਸਕਦੀ ਹੈ, ਜਿਸਦਾ ਖਿਆਲ ਕਰ ਕੇ ਅਕਾਲੀ ਲੀਡਰਸ਼ਿੱਪ ਨੇ ਇਸ ਵੇਲੇ ਕੇਂਦਰ ਦੀ ਸਰਕਾਰ ਬੇਸ਼ਕ ਛੱਡ ਦਿੱਤੀ ਹੈ, ਭਾਜਪਾ ਗੱਠਜੋੜ ਛੱਡਣ ਦਾ ਫੈਸਲੇ ਲੈਣੋਂ ਤ੍ਰਹਿਕਦੀ ਹੈਪਾਰਟੀ ਦੇ ਅੰਦਰੋਂ ਲੀਡਰਸ਼ਿੱਪ ਉੱਤੇ ਦਬਾਅ ਵਧ ਰਿਹਾ ਹੈ ਕਿ ਭਾਜਪਾ ਗੱਠਜੋੜ ਛੱਡ ਦੇਣਾ ਬਿਹਤਰ ਹੈ, ਪਰ ਤਿੰਨਾਂ ਲੀਡਰਾਂ ਦੀ ਹਾਈ ਕਮਾਨ ਗਿਣਿਆ ਜਾਂਦਾ ਬਾਦਲ ਪਰਿਵਾਰ ਇਸ ਬਾਰੇ ਸੋਚਦਾ ਜਾਪਦਾ ਹੈ ਕਿ ਜੇ ਮੋਦੀ ਦੀ ਮਿਹਰ ਨਾ ਰਹੀ ਤਾਂ ਉਨ੍ਹਾਂ ਦਾ ਬਣੇਗਾ ਕੀ? ਇਸ ਕਰ ਕੇ ਬਹੁਤੀ ਸੰਭਾਵਨਾ ਇਹੋ ਹੈ ਕਿ ਵਕਤੀ ਤੌਰ ਉੱਤੇ ਅਕਾਲੀ ਲੀਡਰਸ਼ਿੱਪ ਬੇਸ਼ਕ ਭਾਜਪਾ ਨੂੰ ‘ਮੈਚ ਫਿਕਸਿੰਗ’ ਕਰ ਕੇ ਲੋੜ ਜੋਗਾ ਭੰਡਦੀ ਵੀ ਰਹੇ, ਅਮਲ ਵਿੱਚ ਉਸ ਦਾ ਪੱਲਾ ਨਹੀਂ ਛੱਡਣ ਲੱਗੀ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2346)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author