UjagarSingh7ਪੰਜਾਬ ਵਿਚ ਨਸ਼ੇ ਇੱਕ ਸਾਜ਼ਿਸ਼ ਦਾ ਹਿੱਸਾ ਹਨ...
(6 ਨਵੰਬਰ 2016)

 

SharanjitBainsBook3ਪੰਜਾਬੀ ਪੱਤਰਕਾਰੀ ਨੇ ਲੰਮੀਆਂ ਪੁਲਾਂਘਾਂ ਪੁੱਟੀਆਂ ਹਨਇਸ ਸਮੇਂ ਪੰਜਾਬੀ ਪੱਤਰਕਾਰੀ, ਜਿਸਦੀ ਸ਼ੁਰੂਆਤ ਵੀ ਨਾਰਥ ਅਮਰੀਕਾ ਵਿੱਚੋਂ ਗ਼ਦਰ ਲਹਿਰ ਦੇ ਸਮੇਂ ਤੇ ਲਾਲਾ ਹਰਦਿਆਲ ਦੀ ਅਗਵਾਈ ਵਿਚ ਨਸਲੀ ਵਿਤਕਰੇ ਦੇ ਵਿਰੁੱਧ ਹੋਈ ਸੀ, ਉਹ ਹੀ ਪੱਤਰਕਾਰੀ ਅੱਜ ਸੰਸਾਰ ਵਿਚ ਸਿਖਰ ਤੇ ਪਹੁੰਚ ਚੁੱਕੀ ਹੈਖਾਸ ਤੌਰ ’ਤੇ ਨਾਰਥ ਅਮਰੀਕਾ ਅਤੇ ਸੰਸਾਰ ਦੇ ਬਾਕੀ ਦੇਸ਼ਾਂ ਵਿਚ ਪੰਜਾਬੀ ਦੇ ਅਖ਼ਬਾਰਾਂ ਦੀ ਅਤੇ ਆਨ ਲਾਈਨ ਅਖ਼ਬਾਰਾਂ ਦੀ ਗਿਣਤੀ 100 ਦੇ ਲਗਪਗ ਪਹੁੰਚ ਚੁੱਕੀ ਹੈ“ਦਾ ਟਾਈਮਜ਼ ਆਫ ਪੰਜਾਬ” ਰੋਜ਼ਾਨਾ ਆਨ ਲਾਈਨ ਅਖ਼ਬਾਰ ਦੇ ਮੁੱਖ ਸੰਪਾਦਕ ਸ਼ਰਨਜੀਤ ਸਿੰਘ ਬੈਂਸ ਨੇ ਵੀ ਅਮਰੀਕਾ ਵਿੱਚੋਂ ਪੰਜਾਬੀ ਦਾ ਰੋਜ਼ਾਨਾ ਅਖ਼ਬਾਰ ਜਨਵਰੀ 2009 ਤੋਂ ਪ੍ਰਕਾਸ਼ਤ ਕਰਕੇ ਇੱਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ, ਜੋ ਅੱਜ ਤੱਕ ਲਗਾਤਾਰ ਚੱਲ ਰਿਹਾ ਹੈਉਸਦੀ ਪੰਜਾਬੀ ਨੂੰ ਪੱਤਰਕਾਰੀ ਅਤੇ ਸਾਹਿਤਕ ਰਚਨਾਵਾਂ ਰਾਹੀਂ ਦੂਹਰੀ ਦੇਣ ਹੈ

ਪੰਜਾਬੀ ਦੇ ਰੋਜ਼ਾਨਾ ਅਖ਼ਬਾਰਾਂ ਦੇਸ਼ ਸੇਵਕ ਅਤੇ ਅੱਜ ਦੀ ਆਵਾਜ਼ ਵਿਚ ਪੱਤਰਕਾਰੀ ਕਰਦਿਆਂ ਸ਼ਰਨਜੀਤ ਬੈਂਸ ਨੂੰ ਬਹੁਤ ਸਾਰੇ ਮਾਣ ਸਨਮਾਨ ਵੀ ਮਿਲੇਇਸ ਤੋਂ ਇਲਾਵਾ ਦੁਨੀਆਂ ਦੇ ਦੇਸ਼ਾਂ ਇੰਗਲੈਂਡ, ਇਟਲੀ, ਭਾਰਤ ਅਤੇ ਅਮਰੀਕਾ ਵਿਚਲੇ ਚੈਨਲਾਂ ਅਤੇ ਰੇਡੀਓ ਵਿਚ ਰਿਪੋਰਟਰ, ਐਂਕਰ ਅਤੇ ਬਰਾਡਕਾਸਟਰ ਦੇ ਤੌਰ ’ਤੇ ਵੀ ਉਸਨੇ ਕੰਮ ਕੀਤਾਇਨ੍ਹਾਂ ਕੰਮਾਂ ਬਦਲੇ ਆਪ ਨੂੰ ਓਨਟਾਰੀਓ ਅਸੈਂਬਲੀ ਵਿਚ ਮਾਣ ਸਨਮਾਨ ਵੀ ਦਿੱਤਾ ਗਿਆਪੱਤਰਕਾਰੀ ਕਰਦਿਆਂ ਆਪਨੇ ਸਾਰੀ ਦੁਨੀਆਂ ਗਾਹ ਮਾਰੀਪੱਤਰਕਾਰੀ ਦੇ ਨਾਲ ਹੀ ਉਸਨੇ ਸਾਹਿਤਕ ਖੇਤਰ ਵਿਚ ਵੀ ਪੰਜਾਬੀ ਵਾਰਤਕ ਦੀਆਂ ਤਿੰਨ ਪੁਸਤਕਾਂ “ਫ਼ਨਕਾਰ ਪੰਜ ਆਬ ਦੇ” (2011), “ਸਤਨਾਜਾ” (2012) ਅਤੇ “ਨਹੀਓਂ ਲੱਭਣੇ ਲਾਲ ਗੁਆਚੇ - ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਂ” (2013), ਪ੍ਰਕਾਸ਼ਤ ਕਰਕੇ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ

”ਫ਼ਨਕਾਰ ਪੰਜ ਆਬ” ਦੇ ਉਸਦੀ ਪਹਿਲੀ ਸਾਹਿਤਕ ਪੁਸਤਕ ਹੈਇਸ ਪੁਸਤਕ ਵਿਚ ਉਸਨੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸੰਗੀਤ ਜਗਤ ਦੇ ਨਾਮਵਰ 25 ਗਾਇਕਾਂ ਬਾਰੇ ਜਾਣਕਾਰੀ ਦਿੱਤੀ ਹੈਇਨ੍ਹਾਂ ਵਿਚ ਕੁਝ ਸਥਾਨਕ ਪੱਧਰ ਦੇ ਗਾਇਕ ਵੀ ਸ਼ਾਮਲ ਕੀਤੇ ਹਨਇੱਕ ਕਿਸਮ ਨਾਲ ਇਹ ਰੈਫਰੈਂਸ ਪੁਸਤਕ ਸਾਬਤ ਹੋਵੇਗੀਇਨ੍ਹਾਂ ਲੇਖਾਂ ਨੂੰ ਉਨ੍ਹਾਂ ਗਾਇਕਾਂ ਦੇ ਰੇਖਾ ਚਿੱਤਰ ਵੀ ਕਿਹਾ ਜਾ ਸਕਦਾ ਹੈਇਸ ਪੁਸਤਕ ਵਿਚ ਸਰਲ ਸ਼ਬਦਾਵਲੀ ਅਤੇ ਗੱਲਬਾਤੀ ਸ਼ੈਲੀ ਵਿਚ ਬੜੀ ਦੁਰਲੱਭ, ਸਹੀ ਅਤੇ ਸਾਰਥਿਕ ਜਾਣਕਾਰੀ ਦਿੱਤੀ ਗਈ ਹੈ। ਆਮ ਤੌਰ ਤੇ ਲੇਖਕ ਇੱਧਰੋਂ ਉੱਧਰੋਂ ਸੁਣੀ ਸੁਣਾਈ, ਬਿਨਾ ਤੱਥਾਂ ਤੇ ਜਾਣਕਾਰੀ ਇਕੱਤਰ ਕਰਕੇ ਅਜਿਹੀਆਂ ਪੁਸਤਕਾਂ ਜੀਵਤ ਵਿਅਕਤੀਆਂ ਬਾਰੇ ਲਿਖਕੇ ਉਨ੍ਹਾਂ ਤੋਂ ਸ਼ਾਹਵਾ-ਵਾਹਵਾ ਖੱਟਦੇ ਹਨ। ਪ੍ਰੰਤੂ ਇਸ ਪੁਸਤਕ ਵਿਚ ਜਿਹੜੀ ਜਾਣਕਾਰੀ ਦਿੱਤੀ ਗਈ ਹੈ, ਉਹ ਇਨ੍ਹਾਂ ਮਹਾਨ ਹਸਤੀਆਂ ਨਾਲ ਮੁਲਾਕਤਾਂ ਕਰਕੇ ਇਕੱਤਰ ਕੀਤੀ ਗਈ ਲੱਗਦੀ ਹੈਇੰਨੇ ਮਹਾਨ ਵਿਅਕਤੀਆਂ ਨੂੰ ਮਿਲਣਾ ਹੀ ਅਸੰਭਵ ਹੁੰਦਾ ਹੈ ਪ੍ਰੰਤੂ ਸ਼ਰਨਜੀਤ ਬੈਂਸ ਨੇ ਆਪਣੇ ਪੱਤਰਕਾਰੀ ਦੇ ਕਿੱਤੇ ਦਾ ਲਾਭ ਉਠਾਉਂਦਿਆਂ ਸਮਾਂ ਲੈ ਕੇ ਉਨ੍ਹਾਂ ਨਾਲ ਮੁਲਾਕਾਤਾਂ ਕਰਕੇ ਜਾਣਕਾਰੀ ਇਕੱਠੀ ਕੀਤੀ ਹੈਜਿਸਦਾ ਸਬੂਤ ਉਸਦੀਆਂ ਇਨ੍ਹਾਂ ਵਿਅਕਤੀਆਂ ਨਾਲ ਪੁਸਤਕ ਵਿਚ ਪ੍ਰਕਾਸ਼ਤ ਫੋਟੋਆਂ ਤੋਂ ਲੱਗਦਾ ਹੈਅਜਿਹੀਆਂ ਸ਼ਖ਼ਸ਼ੀਅਤਾਂ ਬਾਰੇ ਜਾਣਕਾਰੀ ਲੈਣੀ ਜੋਖ਼ਮ ਭਰਿਆ ਕੰਮ ਹੁੰਦਾ ਹੈ

ਸੰਗੀਤਕਾਰਾਂ ਬਾਰੇ ਲਿਖਣ ਲਈ ਸੰਗੀਤ ਦੀ ਵਾਕਫੀਅਤ ਹੋਣੀ ਵੀ ਜ਼ਰੂਰੀ ਹੁੰਦੀ ਹੈਪੁਸਤਕ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਸ਼ਰਨਜੀਤ ਆਪ ਵੀ ਸੰਗੀਤ ਦਾ ਰਸੀਆ ਹੈਇਨ੍ਹਾਂ ਗਾਇਕਾਂ ਵਿਚ ਗ਼ਜ਼ਲਗੋ, ਕੱਵਾਲ, ਸੂਫੀ, ਲੋਕ ਗਾਇਕ, ਪੌਪ, ਰੌਕ, ਕਲੀਆਂ, ਕਲਾਸੀਕਲ ਅਤੇ ਫਿਲਮੀ ਗਾਇਕ ਵੀ ਸ਼ਾਮਲ ਹਨਸ਼ਰਨਜੀਤ ਬੈਂਸ ਨੂੰ ਸੰਗੀਤ ਬਾਰੇ ਗਿਆਨ ਹੈ, ਜਿਹੜਾ ਉਸਦੇ ਲੇਖਾਂ ਵਿੱਚੋਂ ਸਾਫ ਵਿਖਾਈ ਦਿੰਦਾ ਹੈਇਨ੍ਹਾਂ ਵਿੱਚੋਂ ਬਹੁਤੇ ਸੰਗੀਤਕਾਰ ਫਿਲਮ ਜਗਤ ਦੇ ਮੰਨੇ ਪ੍ਰਮੰਨੇ ਗਾਇਕ ਹਨਵਿਦੇਸ਼ ਵਿਚ ਬੈਠ ਕੇ ਉਹ ਆਪਣੀ ਮਾਤ ਭਾਸ਼ਾ ਪੰਜਾਬੀ ਦੀ ਸੇਵਾ ਕਰ ਰਿਹਾ ਹੈ, ਜਦੋਂ ਕਿ ਵਿਦੇਸ਼ਾਂ ਵਿਚ ਬੱਚੇ ਆਪਣੀ ਪੰਜਾਬੀ ਬੋਲੀ ਤੋਂ ਮੁੱਖ ਮੋੜ ਰਹੇ ਹਨਪੰਜਾਬੀ ਭਾਸ਼ਾ ਵਿਚ ਅਖ਼ਬਾਰ ਪ੍ਰਕਾਸ਼ਤ ਕਰਨਾ ਵੀ ਪੰਜਾਬੀ ਭਾਸ਼ਾ ਦੀ ਮਹਾਨ ਸੇਵਾ ਹੈਇਹ ਖ਼ੁਸ਼ੀ ਦੀ ਗੱਲ ਹੈ ਕਿ ਸ਼ਰਨਜੀਤ ਬੈਂਸ ਪੰਜਾਬ ਦੀ ਮਿੱਟੀ ਦੀ ਮਹਿਕ ਨਾਲ ਬਾਖ਼ੂਬੀ ਜੁੜਿਆ ਹੋਇਆ ਹੈਉਸਦਾ ਜਨਮ ਪਿਤਾ ਰਾਮ ਦਾਸ ਬੈਂਸ ਅਤੇ ਮਾਤਾ ਸ਼ੁਦੇਸ਼ ਰਾਣੀ ਦੇ ਘਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਸ਼ੰਕਰ ਕਸਬੇ ਵਿਚ ਹੋਇਆਪੜ੍ਹਾਈ ਪੂਰੀ ਕਰਨ ਤੋਂ ਬਾਅਦ 1994 ਵਿਚ ਉਸਨੇ ਪੱਤਰਕਾਰੀ ਦਾ ਕਿੱਤਾ ਸ਼ੁਰੂ ਕੀਤਾ

ਉਸਦੀ ਦੂਜੀ ਸਾਹਿਤਕ ਪੁਸਤਕ ‘ਸਤਨਾਜਾ ’ਹੈ, ਜਿਸ ਵਿਚ ਵੱਖ-ਵੱਖ ਵਿਸ਼ਿਆਂ ’ਤੇ ਛੋਟੇ-ਛੋਟੇ 30 ਲੇਖ ਅਤੇ ਇੱਕ ਕਹਾਣੀ ਹੈਇਨ੍ਹਾਂ ਲੇਖਾਂ ਨੂੰ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਇਹ ਲੇਖ ਉਸਨੇ ਆਪਣੇ ਰੋਜ਼ਾਨਾ ਅਖ਼ਬਾਰ ਲਈ ਸੰਪਾਦਕੀ ਦੇ ਤੌਰ ’ਤੇ ਲਿਖੇ ਹੋਣਗੇਕਿਉਂਕਿ ਇਨ੍ਹਾਂ ਲੇਖਾਂ ਵਿਚ ਬਹੁਤੇ ਲੇਖ ਚਲੰਤ ਮਾਮਲਿਆਂ ਬਾਰੇ ਹਨ, ਜਿਨ੍ਹਾਂ ਦਾ ਸਿੱਧਾ ਸੰਬੰਧ ਪੰਜਾਬ ਅਤੇ ਪੰਜਾਬੀ ਸਭਿਆਚਾਰ ਨਾਲ ਹੈਖਾਸ ਤੌਰ ’ਤੇ ਸਮਾਜਿਕ, ਸਭਿਆਚਾਰਕ, ਆਰਥਿਕ, ਭ੍ਰਿਸ਼ਟਾਚਾਰ, ਬੇਰੋਜ਼ਗਾਰੀ, ਭਰੂਣ ਹੱਤਿਆ, ਇਸਤਰੀਆਂ ਦੀ ਦਸ਼ਾ, ਸਿੱਖਾਂ ਵਿਚ ਪਤਿਤ ਹੋਣ ਦਾ ਮਸਲਾ, ਰਿਸ਼ਤੇ ਨਾਤੇ, ਜਾਅਲੀ ਕਰੰਸੀ ਅਤੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਸਭਿਆਚਾਰਕ ਸਾਂਝ ਬਾਰੇ ਲਿਖਿਆ ਹੋਇਆ ਹੈਲੇਖ ਭਾਵੇਂ ਸੰਖੇਪ ਹਨ ਪ੍ਰੰਤੂ ਉਨ੍ਹਾਂ ਵਿਚ ਵਡਮੁੱਲੀਆਂ ਗੱਲਾਂ ਬਾਰੇ ਚਰਚਾ ਕੀਤੀ ਗਈ ਹੈਸੰਪਾਦਕੀ ਵਕਤੀ ਹੁੰਦੇ ਹਨ ਪ੍ਰੰਤੂ ਇਨ੍ਹਾਂ ਨੂੰ ਇਤਿਹਾਸ ਦਾ ਹਿੱਸਾ ਬਣਾਉਣਾ ਵੀ ਜ਼ਰੂਰੀ ਹੁੰਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਭੂਤ ਕਾਲ ਬਾਰੇ ਜਾਣਕਾਰੀ ਮਿਲ ਸਕੇਇਸਤਰੀਆਂ ਦੀ ਪੰਜਾਬ ਵਿਚ ਦਸ਼ਾ ਅਤੇ ਦਿਸ਼ਾ ਬਾਰੇ ਲਿਖਦਿਆਂ ਉਸਨੇ ਦਰਸਾਇਆ ਹੈ ਕਿ ਔਰਤਾਂ ਖੁਦ ਹੀ ਹਓਮੈ ਦਾ ਸ਼ਿਕਾਰ ਹੁੰਦੀਆਂ ਹੋਈਆਂ ਆਪਸ ਵਿਚ ਹੀ ਇੱਕ ਦੂਜੀ ਦਾ ਵਿਰੋਧ ਕਰਦੀਆਂ ਰਹਿੰਦੀਆਂ ਹਨਇਸਤਰੀਆਂ ਨੂੰ ਭਰੂਣ ਹੱਤਿਆ ਦੇ ਵਿਰੁੱਧ ਲਾਮਬੰਦ ਹੋਣ ਲਈ ਵੀ ਪ੍ਰੇਰਨਾ ਦਿੰਦਾ ਹੈਖ਼ੁਦਗਰਜੀ ਪੰਜਾਬ ਵਿਚ ਭਾਰੂ ਹੋ ਗਈ ਹੈਰਿਸ਼ਤੇ-ਨਾਤੇ ਲਾਭ ਹਾਨੀ ਨੂੰ ਮੁੱਖ ਰੱਖਕੇ ਨਿਭਾਏ ਜਾਂਦੇ ਹਨਉਨ੍ਹਾਂ ਇਹ ਵੀ ਸਲਾਹ ਦਿੱਤੀ ਹੈ ਕਿ ਵਰਤਮਾਨ ਦਾ ਆਨੰਦ ਮਾਨਣਾ ਚਾਹੀਦਾ ਹੈਹੋਰ ਜ਼ਿਆਦਾ ਪ੍ਰਾਪਤੀ ਦੀ ਇੱਛਾ ਘਟਾਉਣੀ ਚਾਹੀਦੀ ਹੈਆਪਣੇ ਲੇਖਾਂ ਵਿਚ ਉਸਨੇ ਕੱਟੜਪੰਥੀਆਂ ਵੱਲੋਂ ਧਰਮ ਦੀ ਆੜ ਵਿਚ ਗ਼ਲਤ ਕੰਮ ਕਰਨ ਨੂੰ ਚੰਗਾ ਨਹੀਂ ਸਮਝਿਆ ਕਿਉਂਕਿ ਧਰਮ ਨਿੱਜੀ ਅਤੇ ਪਵਿੱਤਰ ਹੁੰਦਾ ਹੈਦੁੱਖ ਸੁਖ ਜ਼ਿੰਦਗੀ ਦਾ ਹਿੱਸਾ ਹਨਸੁਖ ਦਾ ਪਤਾ ਦੁੱਖ ਨਾਲ ਮੁਕਾਬਲਾ ਕਰਨ ’ਤੇ ਹੀ ਪਤਾ ਲੱਗਦਾ ਹੈਸੰਸਾਰ ਵਿਚ ਚਾਨਣ-ਹਨੇਰਾ, ਹੜ੍ਹ-ਸੋਕਾ, ਗਰਮੀ-ਸਰਦੀ, ਉਤਰਾਅ-ਚੜਾਅ ਰਹਿੰਦੇ ਹਨਇਹ ਜ਼ਿੰਦਗੀ ਦਾ ਹਿੱਸਾ ਹਨਇਨਸਾਨ ਨੂੰ ਦਲੇਰੀ ਨਾਲ ਇਨ੍ਹਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈਸਾਡੀ ਨੌਜਵਾਨੀ ਨਸ਼ਿਆਂ ਨੇ ਖਾ ਲਈ ਹੈ, ਇਸ ਲਈ ਨਸ਼ਿਆਂ ਨੂੰ ਰੋਕਣ ਲਈ ਸਰਕਾਰਾਂ ਨੂੰ ਸਖ਼ਤ ਕਾਨੂੰਨ ਬਣਾਕੇ ਕਾਰਗਰ ਕਦਮ ਚੁੱਕਣੇ ਚਾਹੀਦੇ ਹਨ ਪ੍ਰੰਤੂ ਇਸ ਪਾਸੇ ਸਮਾਜ ਅਤੇ ਮਾਪਿਆਂ ਦਾ ਯੋਗਦਾਨ ਵੀ ਮਹੱਤਵਪੂਰਨ ਹੈਉਨ੍ਹਾਂ ਨੂੰ ਵੀ ਆਪਣੀ ਔਲਾਦ ਵਲ ਧਿਆਨ ਰੱਖਣਾ ਚਾਹੀਦਾ ਹੈਖਾਸ ਤੌਰ ’ਤੇ ਧਾਰਮਿਕ ਜਥੇਬੰਦੀਆਂ ਨੂੰ ਮੋਹਰੀ ਹੋ ਕੇ ਭੂਮਿਕਾ ਨਿਭਾਉਣੀ ਚਾਹੀਦੀ ਹੈ ਕਿਉਂਕਿ ਸਿੱਖ ਧਰਮ ਵਿਚ ਤਾਂ ਨਸ਼ਿਆਂ ਦੀ ਮਨਾਹੀ ਹੈਪੰਜਾਬ ਵਿਚ ਨਸ਼ੇ ਇੱਕ ਸਾਜਿਸ਼ ਦਾ ਹਿੱਸਾ ਹਨਗੁਆਂਢੀ ਦੇਸ਼ ਪਾਕਿਸਤਾਨ ਦੀਆਂ ਸਰਗਰਮੀਆਂ ’ਤੇ ਨਿਗਾਹ ਰੱਖਣ ਦੀ ਲੋੜ ਹੈਅੱਤਵਾਦ ’ਤੇ ਕਾਬੂ ਪਾਉਣ ਲਈ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਕੋਸ਼ਿਸ਼ਾਂ ਕਰਕੇ ਰੋਕਣਾ ਚਾਹੀਦਾ ਹੈ

ਸ਼ਰਨਜੀਤ ਬੈਂਸ ਦੇ ਲੇਖ ਅਨੇਕਾਂ ਅਜਿਹੇ ਵਿਸ਼ਿਆਂ ਨੂੰ ਛੂਹੰਦੇ ਹਨ ਜਿਹੜੇ ਦੇਸ਼ ਲਈ ਖ਼ਤਰਨਾਕ ਸਾਬਤ ਹੋ ਰਹੇ ਹਨਖਾਸ ਤੌਰ ’ਤੇ ਪੰਜਾਬ ਲਈਇਨ੍ਹਾਂ ਲੇਖਾਂ ਵਿਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਕੰਮ ਚੰਗੀ ਤਰ੍ਹਾਂ ਨਾ ਕਰਨ ਕਰਕੇ ਆੜੇ ਹੱਥੀਂ ਲਿਆ ਗਿਆ ਹੈ ਕਿਉਂਕਿ ਡੇਰਾਵਾਦ ਦਾ ਵਧਣਾ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਸਫਲਤਾ ਦੀ ਨਿਸ਼ਾਨੀ ਹੈਪ੍ਰੰਤੂ ਇਸਦੇ ਨਾਲ ਹੀ ਬਾਦਲ ਪਰਿਵਾਰ ਦੀ ਪ੍ਰਸ਼ੰਸਾ ਵਿਚ ਲੇਖ ਲਿਖੇ ਗਏ ਹਨਲੇਖਕ ਵਾਤਾਵਰਣ ਪ੍ਰਤੀ ਕਾਫੀ ਸੰਵੇਦਨਸ਼ੀਲ ਲੱਗਦਾ ਹੈ ਕਿਉਂਕਿ ਪ੍ਰਦੂਸ਼ਣ ਨੇ ਪੰਜਾਬੀਆਂ ਦੀ ਸਿਹਤ ਨਾਲ ਖਿਲਵਾੜ ਕਰਨਾ ਸ਼ੁਰੂ ਕਰ ਦਿੱਤਾ ਹੈ

ਸ਼ਰਨਜੀਤ ਬੈਂਸ ਦੀ ਤੀਸਰੀ ਵਾਰਤਕ ਦੀ ਪੁਸਤਕ ਪੰਜਾਬ ਦੇ ਮੰਨੇ ਪ੍ਰਮੰਨੇ ਗਾਇਕ ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਂ ਦੀ ਜੀਵਨੀ “ਨਹੀਂਓਂ ਲੱਭਣੇ ਲਾਲ ਗਵਾਚੇ” ਹੈ, ਜਿਸ ਵਿਚ ਨੁਸਰਤ ਫ਼ਤਿਹ ਅਲੀ ਖ਼ਾਂ ਦੇ ਨਿੱਜੀ ਜੀਵਨ, ਪਰਿਵਾਰ ਅਤੇ ਉਸਦੀ ਗਾਇਕੀ ਦੇ ਸਫਰ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ ਗਈ ਹੈਸ਼ਰਨਜੀਤ ਬੈਂਸ ਦੇ ਸਾਹਿਤਕ ਸਫਰ ਦੀ ਇਹ ਤੀਜੀ ਪੁਸਤਕ ਹੋਣ ਕਰਕੇ ਇਸ ਪੁਸਤਕ ਦੀ ਭਾਸ਼ਾ, ਵਾਕ ਬਣਤਰ, ਸ਼ੈਲੀ ਅਤੇ ਰੌਚਿਕਤਾ ਪਹਿਲਾਂ ਨਾਲੋਂ ਵਧੇਰੇ ਚੰਗੀ ਹੈਇੱਕ ਵਾਰ ਤੁਸੀਂ ਪੁਸਤਕ ਪੜ੍ਹਨਾ ਸ਼ੁਰੂ ਕਰ ਲਓ ਤਾਂ 100 ਸਫੇ ਦੀ ਰੰਗਦਾਰ ਤਸਵੀਰਾਂ ਵਾਲੀ ਪੁਸਤਕ ਨੂੰ ਤੁਸੀਂ ਇੱਕੋ ਬੈਠਕ ਵਿਚ ਪੜ੍ਹ ਦਿਓਗੇ ਕਿਉਂਕਿ ਰੌਚਿਕਤਾ ਬਹੁਤ ਜ਼ਿਆਦਾ ਹੈਨੁਸਰਤ ਫਤਿਹ ਅਲੀ ਖ਼ਾਂ ਨੂੰ ਆਪਣੇ ਆਪ ਨੂੰ ਸਥਾਪਤ ਕਰਨ ਲਈ ਅਨੇਕਾਂ ਕਠਨਾਈਆਂ ਆਈਆਂ ਜਿਨ੍ਹਾਂ ਉੱਤੇ ਉਸਨੇ ਆਪਣੇ ਦ੍ਰਿੜ੍ਹ ਇਰਾਦੇ ਨਾਲ ਕਾਬੂ ਪਾ ਲਿਆਨੁਸਰਤ ਫਤਿਹ ਅਲੀ ਖ਼ਾਂ ਦੇ ਵਿਰਸੇ ਦਾ ਫੈਮਿਲੀ ਟਰੀ ਵੀ ਦਿੱਤਾ ਗਿਆ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਉਸਦੇ ਵੱਡੇ ਵਡੇਰੇ ਵੀ ਗਾਇਕੀ ਦੇ ਖੇਤਰ ਵਿਚ ਪੀੜ੍ਹੀ ਦਰ ਪੀੜ੍ਹੀ ਨਾਮਣਾ ਖੱਟਦੇ ਆਏ ਹਨਇਉਂ ਲੱਗ ਰਿਹਾ ਹੈ ਕਿ ਇਹ ਪੁਸਤਕ ਲਿਖਣ ਤੋਂ ਪਹਿਲਾਂ ਸ਼ਰਨਜੀਤ ਬੈਂਸ ਨੇ ਇਸ ਪਰਿਵਾਰ ਬਾਰੇ ਪੂਰੀ ਜਾਣਕਾਰੀ ਲੈਣ ਲਈ ਬਹੁਤ ਸਾਰੀਆਂ ਪੁਸਤਕਾਂ ਪੜ੍ਹੀਆਂ ਹੋਣਗੀਆਂਨੁਸਰਤ ਫ਼ਤਿਹ ਅਲੀ ਖ਼ਾਂ ਦੀਆਂ ਟੀ.ਵੀ. ਦੀਆਂ ਮੁਲਾਕਾਤਾਂ ਵੀ ਪੁਸਤਕ ਵਿਚ ਦਿੱਤੀਆਂ ਹੋਈਆਂ ਹਨ।. ਇਹ ਪੁਸਤਕ ਉਸਦਾ ਖ਼ੋਜੀ ਕੰਮ ਹੈਪਰਿਵਾਰ ਵਿਚ ਜਿਹੜੀਆਂ ਘਟਨਾਵਾਂ ਵਾਪਰੀਆਂ ਹਨ, ਉਨ੍ਹਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਜੋ ਕਿ ਉਸਦੇ ਨੇੜਲੇ ਰਿਸ਼ਤੇਦਾਰਾਂ ਤੋਂ ਲਿਆ ਗਿਆ ਲੱਗਦਾ ਹੈ

ਸ਼ਰਨਜੀਤ ਬੈਂਸ ਪਾਸੋਂ ਭਵਿੱਖ ਵਿਚ ਹੋਰ ਸਾਰਥਕ ਕੰਮ ਦੀ ਉਮੀਦ ਕੀਤੀ ਜਾ ਸਕਦੀ ਹੈ

*****

(486)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author