JatinderPannu7ਆਜ਼ਾਦੀ ਮਿਲਣ ਪਿੱਛੋਂ ਪਹਿਲੀ ਚੋਣ ਨੂੰ ਛੱਡ ਕੇ ਹਮੇਸ਼ਾ ਵਿਰੋਧ ...
(14 ਸਤੰਬਰ 2020)

 

ਬੇਲੋੜਾ ਹੁੰਦਿਆਂ ਵੀ ਇਹ ਜ਼ਿਕਰ ਕਰਨਾ ਪੈਂਦਾ ਹੈ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਡੇਢ ਸਾਲ ਹੀ ਬਾਕੀ ਰਹਿੰਦਾ ਹੈ ਤੇ ਅੱਜ ਵਾਲੀ ਸਰਕਾਰ ਕੋਲ ਕੰਮ ਲਈ ਮਸਾਂ ਛੇ ਕੁ ਮਹੀਨੇ ਬਚਦੇ ਹਨਆਖਰੀ ਸਾਲ ਵਿੱਚ ਅਫਸਰ ਅਗਲੇ ਹਾਕਮਾਂ ਦੇ ਨਕਸ਼ ਪਛਾਨਣ ਲੱਗ ਪੈਂਦੇ ਅਤੇ ਮੌਕੇ ਦੀ ਸਰਕਾਰ ਦਾ ਹੁਕਮ ਮੰਨਣਾ ਬੰਦ ਕਰ ਦਿੰਦੇ ਹਨਪੰਜਾਬ ਵਿੱਚ ਅੱਜ ਵੀ ਕਈ ਵੱਡੇ ਅਫਸਰ ਆਪਣੇ ਮੰਤਰੀਆਂ ਦੀ ਪਰਵਾਹ ਕਰਨੀ ਛੱਡ ਕੇ ਅੰਦਰ ਦੀਆਂ ਗੱਲਾਂ ਬਾਹਰ ਮੀਡੀਆ ਨੂੰ ਖੁੱਲ੍ਹੀਆਂ ਲੀਕ ਕਰੀ ਜਾਂਦੇ ਹਨ ਹੋਰ ਛੇ ਮਹੀਨਿਆਂ ਤਕ ਇਨ੍ਹਾਂ ਅਫਸਰਾਂ ਨੇ ਕਿਸੇ ਦਾ ਕੁੰਡਾ ਨਹੀਂ ਮੰਨਣਾਕਿਉਂਕਿ ਇਸ ਵੇਲੇ ਦੀ ਸਰਕਾਰ ਦਾ ਦੋਪਹਿਰਾ ਢਲ ਚੁੱਕਾ ਅਤੇ ਸ਼ਾਮ ਪੈਣ ਦਾ ਸਮਾਂ ਹੋਇਆ ਪਿਆ ਹੈ, ਇਸ ਲਈ ਪੰਜਾਬ ਵਿਚਲੀਆਂ ਬਾਕੀ ਪਾਰਟੀਆਂ ਵੀ ਅੱਜਕੱਲ੍ਹ ਲਗਭਗ ਹਰ ਕਦਮ ਅਗਲੀਆਂ ਚੋਣਾਂ ਦੀ ਲੋੜ ਵਾਲੇ ਮੁੱਦੇ ਲੱਭ ਕੇ ਚੁੱਕਦੀਆਂ ਹਨਸਾਰੇ ਸੰਸਾਰ ਵਿੱਚ ਜਿਹੜੀ ਕੋਰੋਨਾ ਦੀ ਮਹਾਮਾਰੀ ਨੇ ਸਾਹ ਸੁਕਾਏ ਪਏ ਹਨ, ਉਸ ਬਾਰੇ ਪੰਜਾਬ ਦੇ ਰਾਜਸੀ ਆਗੂ ਨਹੀਂ ਸੋਚਦੇਉਨ੍ਹਾਂ ਦਾ ਧਿਆਨ ਇਸ ਵਕਤ ਆਪਣੀ ਅਗਲੀ ਰਾਜਸੀ ਛਾਲ ਲਈ ਪੜੁੱਲ ਬੰਨ੍ਹਣ ਜਾਂ ਮਿਲੀ ਹੋਈ ਕੁਰਸੀ ਬਚਾਉਣ ਵੱਲ ਹੈ ਆਮ ਲੋਕਾਂ ਦੀ ਹਾਲਤ ਸਿਰਫ ਸਿਆਸੀ ਭਾਸ਼ਣਾਂ ਦਾ ਮੁੱਦਾ ਬਣ ਕੇ ਰਹਿ ਗਈ ਹੈ

ਆਜ਼ਾਦੀ ਮਿਲਣ ਪਿੱਛੋਂ ਪਹਿਲੀ ਚੋਣ ਨੂੰ ਛੱਡ ਕੇ ਹਮੇਸ਼ਾ ਵਿਰੋਧ ਦੀ ਮੁੱਖ ਧਿਰ ਰਹੇ ਅਤੇ ਅੱਧੀ ਦਰਜਨ ਤੋਂ ਵੱਧ ਵਾਰ ਸਰਕਾਰਾਂ ਬਣਾ ਚੁੱਕੇ ਅਕਾਲੀ ਦਲ ਦੀ ਹਾਲਤ ਇਸ ਵਕਤ ਬਾਕੀ ਸਾਰਿਆਂ ਤੋਂ ਮਾੜੀ ਜਾਪਦੀ ਹੈਉਸ ਦੀ ਹਾਲਤ ਵਿਗੜਨ ਦਾ ਕੋਈ ਇੱਕ ਕਾਰਨ ਨਹੀਂ, ਬਰਗਾੜੀ ਕਾਂਡ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਾਲਾਇਕੀ ਕਾਰਨ ਬੀਤੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਗੁੰਮ ਹੋਣ ਤਕ ਕਈ ਸਾਰੇ ਕਾਰਨ ਹਨਕੇਂਦਰ ਦੀ ਸਰਕਾਰ ਨੇ ਜਦੋਂ ਕਿਸਾਨੀ ਜਿਣਸਾਂ ਬਾਰੇ ਤਿੰਨ ਆਰਡੀਨੈਂਸ ਇਹੋ ਜਿਹੇ ਲਿਆਂਦੇ, ਜਿਹੜੇ ਇਸ ਰਾਜ ਦੇ ਕਿਸਾਨਾਂ ਨੂੰ ਕਦੇ ਵੀ ਪ੍ਰਵਾਨ ਨਹੀਂ ਹੋ ਸਕਦੇ, ਉਨ੍ਹਾਂ ਆਰਡੀਨੈਂਸਾਂ ਦੀ ਪਹਿਲਾਂ ਛੋਟੇ ਬਾਦਲ ਵੱਲੋਂ ਅਤੇ ਫਿਰ ਵੱਡੇ ਬਾਦਲ ਵੱਲੋਂ ਹਮਾਇਤ ਨੇ ਅਕਾਲੀ ਦਲ ਦੀ ਹਾਲਤ ਹੋਰ ਖਰਾਬ ਕਰ ਦਿੱਤੀ ਹੈਇਸ ਪਾਰਟੀ ਦੇ ਅੰਦਰ, ਅਤੇ ਖਾਸ ਤੌਰ ਉੱਤੇ ਪਾਰਟੀ ਦੇ ਮੁਖੀ ਪਰਿਵਾਰ ਅੰਦਰ ਜਿਹੜੀ ਸ਼ਖਸੀਅਤਾਂ ਦੀ ਆਪਸੀ ਖਿੱਚੋਤਾਣ ਵਧ ਰਹੀ ਹੈ, ਉਹ ਅਜੇ ਕੁਝ ਹੋਰ ਨੁਕਸਾਨ ਕਰ ਸਕਦੀ ਹੈਇਸ ਕਾਰਨ ਅਕਾਲੀ ਦਲ ਦੀ ਲੀਡਰਸ਼ਿੱਪ ਬਾਹਰੋਂ ਭਾਵੇਂ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਬੜੀ ਉਤਾਵਲੀ ਦਿਖਾਈ ਦਿੰਦੀ ਹੈ, ਅੰਦਰ ਤੋਂ ਉਸ ਦੇ ਆਗੂਆਂ ਨੂੰ ਆਪੋ ਆਪਣੇ ਹਲਕੇ ਬਾਰੇ ਵੀ ਚਿੰਤਾ ਸਤਾਉਂਦੀ ਸੁਣੀ ਜਾ ਰਹੀ ਹੈ

ਦੂਸਰੀ ਗਿਣਨ ਜੋਗੀ ਆਮ ਆਦਮੀ ਪਾਰਟੀ ਹੈ, ਜਿਹੜੀ ਪਿਛਲੀ ਵਾਰੀ ਰਾਜ ਸਰਕਾਰ ਬਣਾਉਣ ਦੇ ਸੁਪਨੇ ਨਾਲ ਤੁਰੀ ਸੀ ਤੇ ਮਸਾਂ ਵੀਹ ਸੀਟਾਂ ਤਕ ਸਿਮਟ ਕੇ ਰਹਿ ਗਈ ਸੀਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਇਸ ਪਾਰਟੀ ਦੇ ਅੰਦਰਲੇ ਹਾਲਾਤ ਨੇ ਇਸ ਨੂੰ ਢਾਹ ਵੀ ਲਾਈ ਹੈ ਤੇ ਕੰਮ ਦਾ ਕੋਈ ਤਜਰਬਾ ਨਾ ਹੋਣ ਕਾਰਨ ਇਸਦੇ ਕਈ ਵਿਧਾਇਕਾਂ ਨੇ ਆਪਣੇ ਹਲਕਿਆਂ ਵਿੱਚ ਪੈਰ ਜਮਾਉਣ ਜੋਗੀ ਸਰਗਰਮੀ ਵੀ ਨਹੀਂ ਸੀ ਕੀਤੀਉਹ ਪਿਛਲੀ ਵਾਰ ਦੀ ਲਹਿਰ ਦੀ ਝਾਕ ਛੱਡਣ ਨੂੰ ਤਿਆਰ ਨਹੀਂ ਤੇ ਇਹ ਵੀ ਨਹੀਂ ਸੋਚਣਾ ਚਾਹੁੰਦੇ ਕਿ ਪਹਿਲੀ ਵਾਰ ਪਾਰਲੀਮੈਂਟ ਦੀਆਂ ਚਾਰ ਸੀਟਾਂ ਜਿੱਤ ਚੁੱਕੀ ਇਹ ਹੀ ਪਾਰਟੀ ਜੇ ਦੂਸਰੀ ਵਾਰੀ ਸਿਰਫ ਇੱਕ ਸੀਟ ਅਤੇ ਉਹ ਵੀ ਉਮੀਦਵਾਰ ਦੇ ਨਿੱਜੀ ਅਕਸ ਸਦਕਾ ਜਿੱਤ ਸਕੀ ਹੈ ਤਾਂ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ, ਉਦੋਂ ਪਿਛਲੀ ਵਾਰ ਦੀਆਂ ਵੀਹਾਂ ਵਿੱਚੋਂ ਅੱਧੀਆਂ ਸੀਟਾਂ ਵੀ ਨਹੀਂ ਮਿਲਣੀਆਂਸਿਰਫ ਤਿੰਨ ਜਾਂ ਚਾਰ ਵਿਧਾਇਕਾਂ ਨੇ ਇੰਨਾ ਕੁ ਕੰਮ ਕੀਤਾ ਹੈ ਕਿ ਉਹ ਅਗਲੀ ਵਾਰੀ ਸਿਰ ਉੱਚਾ ਕਰ ਕੇ ਲੋਕਾਂ ਵਿੱਚ ਜਾਣ ਜੋਗੇ ਕਹੇ ਜਾ ਸਕਦੇ ਹਨ, ਬਾਕੀਆਂ ਨੂੰ ਰਹਿੰਦੇ ਡੇਢ ਸਾਲ ਵਿੱਚ ਕੰਮ ਕਰਨਾ ਜਾਂ ਆਪਣੇ ਨਾਂਅ ਨਾਲ ਸਾਬਕਾ ਲਿਖਾਉਣ ਲਈ ਅੱਜ ਤੋਂ ਹੀ ਤਿਆਰ ਹੋਣਾ ਚਾਹੀਦਾ ਹੈਉਹ ਇਸ ਸੱਚਾਈ ਨੂੰ ਅਜੇ ਵੀ ਮੰਨਣ ਨੂੰ ਤਿਆਰ ਨਹੀਂ

ਰਹਿ ਗਈ ਗੱਲ ਉਸ ਕਾਂਗਰਸ ਪਾਰਟੀ ਦੀ, ਜਿਸਦੇ ਲੀਡਰ ਇਹ ਸੋਚ ਕੇ ਅਗਲੀ ਚੋਣ ਜਿੱਤਣ ਦਾ ਸੁਪਨਾ ਲੈ ਰਹੇ ਹਨ ਕਿ ਅਕਾਲੀ ਜਦੋਂ ਪਿਛਲੀ ਮਾਰ ਤੋਂ ਉੱਠਣ ਜੋਗੇ ਨਹੀਂ ਹੋ ਸਕੇ ਤੇ ਆਮ ਆਦਮੀ ਪਾਰਟੀ ਅੱਗੇ ਨਹੀਂ ਵਧ ਸਕੀ ਤਾਂ ਲੋਕਾਂ ਕੋਲ ਸਾਡਾ ਕੋਈ ਬਦਲ ਹੀ ਨਹੀਂ, ਇਸ ਲਈ ਅਸੀਂ ਫਿਰ ਜਿੱਤ ਜਾਣਾ ਹੈਲੋਕ ਕਿਸੇ ਦੇ ਪਿਓ ਦੇ ਖਰੀਦੇ ਹੋਏ ਨਹੀਂ ਕਿ ਸੌ ਐਬਾਂ ਦੇ ਬਾਵਜੂਦ ਉਨ੍ਹਾਂ ਨੂੰ ਬਿਨਾਂ ਸੋਚਿਆਂ ਵੋਟਾਂ ਪਾਈ ਜਾਣਗੇਇਸ ਪਾਰਟੀ ਦੇ ਸਭ ਤੋਂ ਵੱਡੇ ਦੁਸ਼ਮਣ ਤਾਂ ਇਸ ਪਾਰਟੀ ਦੇ ਆਪਣੇ ਲੀਡਰ ਹਨਇਹ ਆਪੋ ਵਿੱਚ ਮਿਲ ਕੇ ਢਾਈ ਕਦਮ ਨਹੀਂ ਚੱਲ ਸਕਦੇਬਾਦਲ ਰਾਜ ਵਿੱਚ ਇੱਕ ਵਾਰੀ ਵਿਧਾਨ ਸਭਾ ਵਿੱਚ ਪਹਿਲੇ ਦਿਨ ਅਕਾਲੀਆਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਧੜੇ ਨੂੰ ਚੋਖਾ ਰਗੜਾ ਲਾਇਆ ਅਤੇ ਭੱਠਲ ਅਤੇ ਬਾਜਵਾ ਧੜੇ ਚੁੱਪ ਰਹੇ ਸਨਅਗਲੇ ਦਿਨ ਸਵੇਰੇ ਭੱਠਲ ਧੜੇ ਦੇ ਖਿਲਾਫ ਜਦੋਂ ਸਿੱਧਾ ਫਾਇਰ ਖੋਲ੍ਹ ਦਿੱਤਾ ਤੇ ਇਸ ਵਿੱਚ ਖੁਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਲ ਹੋ ਗਏ ਤਾਂ ਪਿਛਲੇ ਦਿਨਾਂ ਦੇ ਕੌੜ ਖਾਈ ਫਿਰਦੇ ਕੈਪਟਨ ਧੜੇ ਦੇ ਵਿਧਾਇਕ ਚੁੱਪ ਕੀਤੇ ਰਹੇ ਸਨਤੀਸਰਾ ਮੌਕਾ ਚੁਣ ਕੇ ਅਕਾਲੀਆਂ ਨੇ ਬਾਜਵਾ ਧੜੇ ਦੇ ਖਿਲਾਫ ਚਾਂਦਮਾਰੀ ਛੋਹ ਲਈ ਅਤੇ ਇਸ ਵਾਰੀ ਕੈਪਟਨ ਅਤੇ ਭੱਠਲ ਧੜੇ ਇਸ ਲਈ ਚੁੱਪ ਕੀਤੇ ਰਹੇ ਸਨ ਕਿ ਉਨ੍ਹਾਂ ਦੇ ਖਿਲਾਫ ਇਹੋ ਕੁਝ ਹੋਣ ਵੇਲੇ ਬਾਜਵਾ ਧੜਾ ਚੁੱਪ ਕੀਤਾ ਰਿਹਾ ਸੀਉਹ ਧੜੇਬੰਦੀ ਇਸ ਵੇਲੇ ਵੀ ਰੰਗ ਵਿਖਾਈ ਜਾਂਦੀ ਹੈਦੂਸਰਾ ਪੱਖ ਇਹ ਹੈ ਕਿ ਇਸ ਪਾਰਟੀ ਦੇ ਕੁਝ ਵਿਧਾਇਕ ਇਸ ਪਾਰਟੀ ਦੀ ਬੇੜੀ ਦੇ ਪੱਥਰ ਬਣੀ ਜਾ ਰਹੇ ਹਨ, ਪਰ ਉਨ੍ਹਾਂ ਬਾਰੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਿਸੇ ਪੱਧਰ ਉੱਤੇ ਨਹੀਂ ਕੀਤੀ ਗਈਪਹਿਲਾਂ ਸ਼ੰਭੂ ਬੈਰੀਅਰ ਨੇੜੇ ਨਕਲੀ ਸ਼ਰਾਬ ਵਾਲੇ ਗੋਦਾਮਾਂ ਦੇ ਕੇਸ ਵਿੱਚ ਦੋ ਵਿਧਾਇਕਾਂ ਦਾ ਨਾਂਅ ਆਇਆ ਤਾਂ ਹਾਕਮ ਪਾਰਟੀ ਚੁੱਪ ਰਹੀ ਤੇ ਫਿਰ ਮਾਝੇ ਵਿੱਚ ਜਦੋਂ ਨਕਲੀ ਸ਼ਰਾਬ ਨਾਲ ਮੌਤਾਂ ਹੋਣ ਲੱਗ ਪਈਆਂ, ਉਦੋਂ ਵੀ ਪਾਰਟੀ ਜਾਂ ਸਰਕਾਰ ਨੇ ਕਾਰਵਾਈ ਨਹੀਂ ਸੀ ਕੀਤੀ ਇਸਦੇ ਬਾਅਦ ਦਲਿਤ ਵਿਦਿਆਰਥੀਆਂ ਦੇ ਵਜ਼ੀਫਿਆਂ ਦਾ ਮੁੱਦਾ ਉੱਭਰ ਪਿਆ ਹੈਇੱਕ ਮੰਤਰੀ ਇਸ ਲਈ ਚਰਚਾ ਵਿੱਚ ਹੈ ਹਰ ਪਾਸੇ ਇਸ ਇੱਕੋ ਮੰਤਰੀ ਕਾਰਨ ਸਰਕਾਰ ਦੀ ਬਦਨਾਮੀ ਹੋ ਰਹੀ ਹੈ, ਪਰ ਨਾ ਉਹ ਆਪ ਅਸਤੀਫਾ ਦੇਣ ਵਾਸਤੇ ਤਿਆਰ ਹੈ ਤੇ ਨਾ ਉਸ ਨੂੰ ਕਾਂਗਰਸ ਪਾਰਟੀ ਜਾਂ ਮੁੱਖ ਮੰਤਰੀ ਨੇ ਕੁਰਸੀ ਛੱਡਣ ਲਈ ਕਿਹਾ ਹੈ

ਰਾਜ ਸਰਕਾਰ ਦੇ ਤਰਫਦਾਰੀ ਕਰਨ ਵਾਲੇ ਇਹ ਕਹਿੰਦੇ ਹਨ ਕਿ ਜਦੋਂ ਅਕਾਲੀ ਦਲ ਅਜੇ ਆਪਣੇ ਪਾਪਾਂ ਦੇ ਬੋਝ ਤੋਂ ਖਹਿੜਾ ਨਹੀਂ ਛੁਡਾ ਸਕਿਆ, ਆਮ ਆਦਮੀ ਪਾਰਟੀ ਅੱਗੇ ਵਧਣ ਦੀ ਥਾਂ ਪਿੱਛੇ ਸਰਕਦੀ ਦਿਸਦੀ ਹੈ ਤਾਂ ਕਾਂਗਰਸ ਦਾ ਬਦਲ ਹੀ ਕੋਈ ਨਹੀਂਕਹਿਣ ਤੋਂ ਭਾਵ ਇਹ ਕਿ ਲੋਕਾਂ ਨੂੰ ਮਜਬੂਰੀ ਵਿੱਚ ਇਸ ਨੂੰ ਜਿਤਾਉਣਾ ਪੈਣਾ ਹੈਸਰਕਾਰ ਚਲਾ ਰਹੀ ਪਾਰਟੀ ਦੇ ਇਹੋ ਜਿਹੇ ਸਮਰਥਕ ਇਸ ਪਾਰਟੀ ਨੂੰ ਸੁਪਨਿਆਂ ਦੀ ਦੁਨੀਆ ਵਿੱਚੋਂ ਬਾਹਰ ਨਹੀਂ ਆਉਣ ਦੇਣਾ ਚਾਹੁੰਦੇ ਤੇ ਇਹ ਹਕੀਕਤ ਭੁਲਾਈ ਫਿਰਦੇ ਹਨ ਕਿ ਅੱਕੇ ਹੋਏ ਲੋਕ ਕਈ ਵਾਰੀ ਇਹ ਸੋਚ ਕੇ ਵੀ ਵੋਟਾਂ ਪਾਉਣ ਤੁਰ ਪੈਂਦੇ ਹੁੰਦੇ ਹਨ ਕਿ ਮੌਕੇ ਦਾ ਮਾਲਕ ਬਦਲੀਏ, ਹੋਰ ਭਾਵੇਂ ਕਾਲਾ ਚੋਰ ਵੀ ਆ ਜਾਏਕਈ ਵਾਰ ਇਹੋ ਜਿਹੇ ਹਾਲਾਤ ਵਿੱਚ ਆਮ ਲੋਕ ਵੋਟ ਪਾ ਕੇ ਸੱਚਮੁੱਚ ਕਾਲੇ ਚੋਰ ਵਰਗੇ ਆਗੂ ਵੀ ਜਿਤਾ ਦਿੰਦੇ ਰਹੇ ਹਨ, ਪਰ ਲੋਕਾਂ ਨੂੰ ਭੁਲਾ ਬੈਠੀ ਸਰਕਾਰ ਨੂੰ ਠਿੱਬੀ ਲਾਉਣ ਦਾ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਹੁੰਦਾਕਾਂਗਰਸ ਪਾਰਟੀ ਪਹਿਲਾਂ ਵੀ ਇੱਦਾਂ ਦੀਆਂ ਠਿੱਬੀਆਂ ਖਾ ਚੁੱਕੀ ਹੈ

ਦਿਨ ਭਾਵੇਂ ਪੰਜਵੇਂ ਗੇਅਰ ਵਿੱਚ ਪਈ ਗੱਡੀ ਵਾਂਗ ਦੌੜਦੇ ਜਾਂਦੇ ਹਨ, ਪਰ ਇਨ੍ਹਾਂ ਦੇ ਨਾਲ ਕਦਮ ਮਿਲਾ ਕੇ ਚੱਲਣ ਲਈ ਜਿਨ੍ਹਾਂ ਪਾਰਟੀਆਂ ਨੂੰ ਗੇਅਰ ਬਦਲਣੇ ਚਾਹੀਦੇ ਹਨ, ਉਹ ਅਜੇ ਤਕ ਇਸ ਗੇਅਰ ਵਿੱਚ ਨਹੀਂ ਪੈ ਸਕੀਆਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2338)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author