RajeshSharma7ਖਾਸ ਤੌਰ ਉੱਪਰ ਪੰਜਾਬ ਵਿਚਲਾ ਸੱਚ ਇਹ ਹੈ ਕਿ ਅਧਿਆਪਕਾਂ ...
(5 ਸਤੰਬਰ 2020)

 

ਸਿੱਖਿਆ, ਚਿੰਤਨ ਅਤੇ ਸੰਵੇਦਨਾ ਦੀਆਂ ਸੰਭਾਵਨਾਵਾਂ ਵਿਕਸਿਤ ਕਰਨ ਦਾ ਉਪਰਾਲਾ ਹੈ ਤਾਂ ਜੋ ਸ਼ਖ਼ਸ ਅਤੇ ਸਮਾਜ ਹੋਰ ਖੁਸ਼ਹਾਲ, ਅਮਨ-ਪਸੰਦ, ਅਹਿੰਸਕ ਅਤੇ ਪ੍ਰਸੰਨ-ਚਿੱਤ ਜੀਵਨ ਜੀਅ ਸਕਣਇਸ ਉਪਰਾਲੇ ਦੇ ਕੇਂਦਰ ਵਿੱਚ ਅਧਿਆਪਨ ਹੈ ਜਿਸਦਾ ਕਾਰਜ ਉਸ ਦੇ ਆਤਮ-ਸਨਮਾਨ, ਸਮਾਜਿਕ ਮਾਣ-ਤਾਣ ਅਤੇ ਬੌਧਿਕ ਆਜ਼ਾਦੀ ਨਾਲ ਅਟੁੱਟ ਰੂਪ ਵਿੱਚ ਜੁੜਿਆ ਹੋਇਆ ਹੈਨੱਬੇਵਿਆਂ ਤੋਂ ਅਧਿਆਪਨ ਦੇ ਕਾਰਜ ਅਤੇ ਅਧਿਆਪਕ ਦੀ ਸ਼ਾਨ ਨੂੰ ਖੋਰਾ ਲਾਉਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈਸਮਝਣ ਵਾਲੀ ਗੱਲ ਇਹ ਹੈ ਕਿ ਸਿੱਖਿਆ ਤੰਤਰ ਵਿੱਚ ਵੱਡੇ ਪੱਧਰ ਉੱਪਰ ਸੁਧਾਰਾਂ ਦੇ ਨਾਂ ਉੱਪਰ ਕੀਤਾ ਗਿਆ ਬਦਲਾਓ ਇਸ ਖੋਰੇ ਦਾ ਕਾਰਨ ਕਿਵੇਂ ਬਣਦਾ ਹੈ

ਮੁਲਕ ਵਿੱਚ ਆਰਥਿਕ ਵਸੀਲਿਆਂ ਦੀ ਤੋਟ ਅਤੇ ਤੇਜ਼ੀ ਨਾਲ ਬਦਲ ਰਹੀ ਗਲੋਬਲੀ ਦੁਨੀਆਂ ਵਿੱਚ ਆਪਣਾ ਆਪ ਕਾਇਮ ਰੱਖਣ ਦੀ ਲੋੜ ਤੋਂ ਪ੍ਰੇਰਿਤ ਸਿੱਖਿਆ ਦਾ ਵਿਆਪਕ ਵਿਸਤਾਰ ਅਜਿਹੇ ਵਰਗ ਨੂੰ ਜਨਮ ਦਿੰਦਾ ਹੈ ਜਿਸ ਦੀ ਨਜ਼ਰ ਸਮਾਜਿਕ ਜ਼ਿੰਮੇਦਾਰੀ ਨਿਭਾਏ ਬਗੈਰ ਨਿਰੋਲ ਲਾਭ ਖੱਟਣ ਉੱਪਰ ਕੇਂਦਰਿਤ ਰਹਿੰਦੀ ਹੈਇਹ ਵਰਗ ਵੱਡੇ ਪੱਧਰ ਉੱਪਰ ਸਿੱਖਿਆ ਸੰਸਥਾਵਾਂ ਕਾਇਮ ਕਰਦਾ ਹੈਰੈਗੂਲੇਟਰੀ ਪ੍ਰਣਾਲੀ ਦੀ ਘਾਟ, ਦੂਰਗਾਮੀ ਯੋਜਨਾਬੰਦੀ ਅਤੇ ਯੋਜਨਾਵਾਂ ਨੂੰ ਸਮਾਂਬੱਧ ਢੰਗ ਨਾਲ ਲਾਗੂ ਕਰਨ ਦੀ ਕਮੀ ਅਤੇ ਦੂਰ-ਅੰਦੇਸ਼ੀ, ਸੂਝ-ਬੂਝ ਦਾ ਨਾ ਹੋਣਾ, ਮੁਲਕ ਦੇ ਸਿੱਖਿਆ ਪ੍ਰਬੰਧ ਨੂੰ ਬਿਹਤਰ ਬਣਾਉਣ ਦੀ ਥਾਂ ਉਸ ਨੂੰ ਤਬਾਹ ਕਰਨ ਵਿੱਚ ਵੱਧ ਯੋਗਦਾਨ ਪਾਉਂਦੇ ਹਨਨੀਵੇਂ ਪੱਧਰ ਦੀ ਸਿੱਖਿਆ ਦਿੱਤੀ ਜਾਂਦੀ ਹੈ ਤੇ ਅਜਿਹੇ ਚਾਲੂ ਕੋਰਸ ਬਣਾ ਕੇ ਵੇਚੇ ਜਾਂਦੇ ਹਨ ਜਿਨ੍ਹਾਂ ਦਾ ਕੋਈ ਭਵਿੱਖ ਨਹੀਂ ਹੁੰਦਾਸਿੱਖਿਆ ਸੰਸਥਾਵਾਂ ਵਿੱਚ ਵੱਖ ਵੱਖ ਵਿਸ਼ਿਆਂ ਨਾਲ ਸਬੰਧਿਤ ਲੈਬੌਰੇਟਰੀਆਂ ਜਾਂ ਤਾਂ ਬਣਾਈਆਂ ਹੀ ਨਹੀਂ ਜਾਂਦੀਆਂ ਜਾਂ ਬਹੁਤ ਹੀ ਮਾੜੀ ਹਾਲਤ ਵਿੱਚ ਹੁੰਦੀਆਂ ਹਨਲਾਇਬਰੇਰੀਆਂ ਵਿੱਚ ਪੜ੍ਹਨਯੋਗ ਸਮੱਗਰੀ ਦੀ ਘਾਟ ਚਿੰਤਾ ਦਾ ਵੱਡਾ ਵਿਸ਼ਾ ਹੈਅਜਿਹੀਆਂ ਸੰਸਥਾਵਾਂ ਦਾ ਮਕਸਦ ਸਿੱਖਿਆ ਨਹੀਂ ਬਲਕਿ ਵਿਦਿਆਰਥੀਆਂ ਤੋਂ ਪੈਸਾ ਖੋਹਣਾ ਹੈਇਸ ਲਈ ਉਹ ਜ਼ਬਰਦਸਤੀ ਅਧਿਆਪਕਾਂ ਦੀਆਂ ਟੀਮਾਂ ਬਣਾ ਕੇ ਦੂਰ ਦਰਾਜ ਵਿਦਿਆਰਥੀ ਰੂਪੀ ਸ਼ਿਕਾਰ ਦੀ ਭਾਲ ਕਰਦੇ ਹਨ

ਸਿੱਖਿਆ ਦੇ ਖੇਤਰ ਵਿੱਚ ਨਿੱਤਰੇ ‘ਉੱਦਮੀ’ (entrepreneur) ਜਿੱਥੇ ਗੱਲ-ਵੱਢ ਮੁਕਾਬਲੇ ਵਿੱਚ ਕੁਝ ਵੀ ਕਰਨ ਲਈ ਤਿਆਰ ਹੁੰਦੇ ਹਨ, ਉੱਥੇ ਹੀ ਉਹ ਪੈਸਾ ਕਮਾਉਣ ਦੇ ਲਾਲਚ ਵਿੱਚ ਬੇਇਖ਼ਲਾਕ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਹਨਪੋਸਟ-ਮੈਟਰਿਕ ਸਕੀਮ ਦੇ ਨਾਂ ਹੇਠ ਹੋਏ ਘੁਟਾਲੇ ਇਸੇ ਦੀ ਨਵੀਂ ਮਿਸਾਲ ਹਨਇਹ ਵਰਗ ਸਰਕਾਰੀ ਅਧਿਕਾਰੀਆਂ ਤਕ ਜ਼ਬਰਦਸਤ ਲਾਬੀ ਦੇ ਰੂਪ ਵਿੱਚ ਸਾਂਝ ਪਾਉਂਦੇ ਹੋਏ ਆਪਣੀ ਪਹੁੰਚ ਅਤੇ ਰਸੂਖ ਬਣਾਉਂਦਾ ਹੈ ਅਤੇ ਆਪਣੇ ਲਾਲਚ ਖ਼ਾਤਿਰ ਸਰਕਾਰੀ ਅਦਾਰਿਆਂ ਵਿਚਲੇ ਅਧਿਆਪਕਾਂ ਦੀਆਂ ਤਨਖਾਹਾਂ ਉੱਪਰ ਕੁਹਾੜੀ ਚਲਵਾਉਂਦਾ ਹੈ ਤਾਂ ਜੋ ਕਰੋੜਾਂ ਰੁਪਏ ਦਾ ਲਾਭ ਕਮਾਉਂਦੇ ਪ੍ਰਾਈਵੇਟ ਅਦਾਰੇ ਵੀ ‘ਕਾਨੂੰਨੀ’ ਦਾਇਰੇ ਦੇ ਅੰਦਰ ਰਹਿੰਦੇ ਹੋਏ ਘੱਟ ਤੋਂ ਘੱਟ ਮੁੱਲ ਉੱਪਰ ਅਧਿਆਪਨ ਸੇਵਾਵਾਂ ਖਰੀਦ ਸਕਣ

ਸਮਾਜ ਵਿੱਚ ਲਗਾਤਾਰ ਆਪਣੀ ਪਹੁੰਚ ਪਸਾਰ ਰਿਹਾ ਕਾਰਪੋਰੇਟ ਮੀਡੀਆ ਬਦਲ ਰਹੇ ਪ੍ਰਵਚਨ ਵਿੱਚ ਸਿੱਖਿਆ ਨੂੰ ‘ਕਦੇ ਨਾ ਚੋਰੀ ਕੀਤੀ ਜਾ ਸਕਣ ਵਾਲੇ ਅਮੁੱਲ ਹਾਸਲ’ ਤੋਂ ਬਦਲ ਕੇ ਮਾਤਰ ਵਪਾਰ ਦੀ ਵਸਤ ਬਣਾ ਦਿੰਦਾ ਹੈਇਸ ਤਹਿਤ ਵਿਦਿਆਰਥੀ ਖਪਤਕਾਰ ਬਣ ਜਾਂਦਾ ਹੈ ਅਤੇ ਅਧਿਆਪਕ ਤੇ ਸੰਸਥਾਵਾਂ ਸਰਵਿਸ ਪ੍ਰੋਵਾਈਡਰਚਿੰਤਨ, ਸਵੈ-ਚਿੰਤਨ, ਵਿਗਿਆਨਕ ਸੋਚ, ਗਿਆਨ ਦੀ ਨਿਰਸਵਾਰਥ ਤਲਾਸ਼, ਸਭਿਆਚਾਰਕ ਪਰਿਵਰਤਨਾਂ ਲਈ ਪ੍ਰਤੀਬੱਧਤਾ, ਬਿਹਤਰ ਸੰਸਾਰ ਦਾ ਤਸੱਵਰ ਆਦਿ ਵਰਗੇ ਪਾਰ-ਇਤਿਹਾਸਿਕ ਆਦਰਸ਼ ਦੇਖਦੇ ਹੀ ਦੇਖਦੇ ਪੁਰਾਣੇ ਫਰਨੀਚਰ ਵਾਂਗ ਨਵੇਂ ਬਾਜ਼ਾਰ ਦੀ ਲੋਹੜੀ ਵਿੱਚ ਬਾਲ਼ ਦਿੱਤੇ ਜਾਂਦੇ ਹਨਮੁਲਕ ਦੇ ਸਭਿਆਚਾਰਕ ਵਿਰਸੇ ਨੂੰ ਇਸ ਹੱਦ ਤਕ ਤਾਂ ਬਸਤੀਵਾਦੀ ਹਕੂਮਤ ਨੇ ਵੀ ਢਾਹ ਨਹੀਂ ਲਾਈ ਸੀਪੂੰਜੀਵਾਦੀ ਕਹੇ ਜਾਣ ਵਾਲੇ ਅਮਰੀਕਾ ਵਰਗੇ ਮੁਲਕ ਨੇ ਵੀ ਸਿੱਖਿਆ ਨੂੰ ਨਿਰੋਲ ਵਪਾਰੀਕਰਨ ਤੋਂ ਬਚਾ ਕੇ ਰੱਖਿਆ ਹੋਇਆ ਹੈਸੰਸਾਰ ਦੀਆਂ ਸਿਰਮੌਰ ਰਿਸਰਚ ਯੂਨੀਵਰਸਿਟੀਆਂ ਅੱਜ ਵੀ ਪਬਲਿਕ ਖੇਤਰ ਦੀਆਂ ਹੀ ਯੂਨੀਵਰਸਿਟੀਆਂ ਹਨ

ਇਸੇ ਲਈ ਸਰਵਪਾਲੀ ਰਾਧਾਕ੍ਰਿਸ਼ਨਨ ਦੀ ਯਾਦ ਵਿੱਚ ਮਨਾਇਆ ਜਾਂਦਾ ਅਧਿਆਪਕ ਦਿਵਸ ਅੱਜ ਵੱਡੀ ਵਿਡੰਬਨਾ ਦਾ ਸੂਚਕ ਬਣ ਕੇ ਉੱਭਰਿਆ ਹੈਸਰਕਾਰੀ ਵਪਾਰੀ ਤੰਤਰ ਦੁਆਰਾ ਇਹ ਦਿਹਾੜਾ ਆਪਣੀ ਦੋਸ਼ੀ ਅੰਤਰ-ਆਤਮਾ ਉੱਪਰ ਸਫੇਦੀ ਦਾ ਪੋਚਾ ਲਗਾਉਣ ਤੋਂ ਇਲਾਵਾ ਕੋਈ ਕੰਮ ਨਹੀਂ ਕਰਦਾ

ਖਾਸ ਤੌਰ ਉੱਪਰ ਪੰਜਾਬ ਵਿਚਲਾ ਸੱਚ ਇਹ ਹੈ ਕਿ ਅਧਿਆਪਕਾਂ ਦੀ ਬਹੁਗਿਣਤੀ ਨੂੰ ਦਿਹਾੜੀਦਾਰ ਮਜ਼ਦੂਰ ਤੋਂ ਵੀ ਘੱਟ ਪੈਸੇ ਮਿਲਦੇ ਹਨਮਜ਼ਦੂਰ ਤਾਂ ਆਪਣੇ ਸਨਮਾਨ ਦੀ ਰੱਖਿਆ ਲਈ ਫਿਰ ਵੀ ਕਦੇ ਕਦੇ ਲੜਾਈ ਲੜਨ ਦੀ ਤਾਕਤ ਰੱਖਦਾ ਹੈ ਪਰ ਇਹ ਅਧਿਆਪਕ ਅਜਿਹੇ ਤਾਨਾਸ਼ਾਹ ਸਿੱਖਿਆ ਤੰਤਰ ਦੀਆਂ ਦਾੜ੍ਹਾਂ ਵਿਚਕਾਰ ਦਰੜਿਆ ਜਾ ਰਿਹਾ ਹੈ, ਜਿੱਥੋਂ ਉਸ ਦੀ ਆਵਾਜ਼ ਵੀ ਸੁਣਾਈ ਨਹੀਂ ਦਿੰਦੀਨਿਰਾਸ਼ ਅਤੇ ਨਿਰੰਤਰ ਚਿੰਤਤ ਅਧਿਆਪਕ ਤੋਂ ਜੇ ਅਸੀਂ ਸਮਾਜ ਨਿਰਮਾਣ, ਮਨੁੱਖੀ ਪ੍ਰੇਰਨਾ ਆਦਿ ਦੀਆਂ ਉਮੀਦਾਂ ਲਗਾ ਕੇ ਬੈਠੇ ਹੋਏ ਹਾਂ ਤਾਂ ਅਸੀਂ ਅਜਿਹੇ ਖ਼ਤਰਨਾਕ ਭੁਲੇਖੇ ਵਿੱਚ ਜੀਅ ਰਹੇ ਹਾਂ ਜੋ ਸਾਥੋਂ ਆਪਣੇ ਮੁਲਕ, ਸਮਾਜ ਅਤੇ ਵਿਦਿਆਰਥੀਆਂ ਪ੍ਰਤੀ ਧ੍ਰੋਹ ਕਰਵਾਉਂਦਾ ਹੈਸਾਨੂੰ ਅੱਖਾਂ ਖੋਲ੍ਹ ਕੇ ਭਵਿੱਖ ਦੇਖਣ ਦੀ ਥਾਂ ਹਨੇਰਾ ਕਬੂਲਣ ਲਈ ਪ੍ਰੇਰਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2326)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਪ੍ਰੋ. ਰਾਜੇਸ਼ ਸ਼ਰਮਾ

ਪ੍ਰੋ. ਰਾਜੇਸ਼ ਸ਼ਰਮਾ

Professor, Deptment of English, Punjabi University, Patiala. Punjab India.
Phone: (91 - 78379 - 60942)
Email: (sharajesh@gmail.com)