RanjitSHitler7ਬੀਤੇ ਦਿਨੀਂ ਲੈਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਕੀ ਵਾਪਰਿਆ, ਇਹ ਸਭ ...
(22 ਅਗਸਤ 2020)

 

ਕਈ ਦੇਸ਼ਾਂ ਅੰਦਰ ਲਗਾਤਾਰ ਵਧ ਰਿਹਾ ਪਰਮਾਣੂ ਜ਼ਾਖੀਰਾ ਕਦੀ ਵੀ ਬਣ ਸਕਦਾ ਹੈ ਦੁਨੀਆ ਦੇ ਖਾਤਮੇ ਦਾ ਕਾਰਨਪਰਮਾਣੂ ਹਥਿਆਰਾਂ ’ਤੇ ਪੂਰਨ ਪਾਬੰਦੀ ਲਗਾਉਣਾ ਸਮੇਂ ਅਤੇ ਵਿਸ਼ਵ ਦੀ ਵੱਡੀ ਜ਼ਰੂਰਤ

ਅੱਜ ਦੇ ਵਿਗਿਆਨਕ ਯੁਗ ਵਿੱਚ ਚਾਹੇ ਮਨੁੱਖ ਨੇ ਬਹੁਤ ਤਰੱਕੀ ਕਰ ਲਈ ਹੈ, ਆਪਣੇ ਸੁਖ ਸਹੂਲਤਾਂ ਵਾਸਤੇ ਬਹੁਤ ਵਸਤਾਂ ਤਿਆਰ ਕਰ ਲਈਆਂ ਹਨ ਪ੍ਰੰਤੂ ਅੱਜ ਜਾਣੇ ਜਾਂ ਅਣਜਾਣੇ ਵਿੱਚ ਦੁਨੀਆ ਦਾ ਹਰ ਇੱਕ ਵਿਅਕਤੀ ‘ਮੌਤ ਦੇ ਸਾਏ’ ਵਿੱਚ ਜਿਉਂ ਰਿਹਾ ਹੈਇਸ ਗੱਲ ਦਾ ਗਿਆਨ ਤਾਂ ਸਭ ਨੂੰ ਹੈ ਕਿ ਇਹ ਮਨੁੱਖ ਜਾਤੀ ਦੇ ਨਾਲ ਹੀ ਧਰਤੀ ’ਤੇ ਮੌਜੂਦ ਬੇਜ਼ੁਬਾਨ ਜੀਵ-ਜੰਤੂਆਂ ਦੀ ਵੀ ਦਰਦਨਾਕ ਮੌਤ ਹੈਫਿਰ ਵੀ ਦੁਨੀਆ ਦੇ ਅਨੇਕਾਂ ਮੁਲਕ, ਸਣੇ ਭਾਰਤ ਇਸ ਮੌਤ ਨੂੰ ਆਪਣੀ ਬੁੱਕਲ ਵਿੱਚ ਸਾਂਭ ਕੇ ਰੱਖੀ ਬੈਠੇ ਹਨਅਸਲ ਵਿੱਚ ਇਹ ਉਹੀ ਬੇਵਕਤੀ ਮੌਤ ਹੋਵੇਗੀ ਜੋ ਸਾਨੂੰ ਸਾਡੀ ਕੁਦਰਤ ਨਹੀਂ ਬਲਕਿ ਖੁਦ ਇੱਕ ਇਨਸਾਨ ਦੂਜੇ ਇਨਸਾਨ ਨੂੰ ਦੇਵੇਗਾ

ਅੱਜ ਦੇ ਸਮੇਂ ਪਰਮਾਣੂ ਹਥਿਆਰ ਹਰ ਦੇਸ਼ ਵਿਕਸਿਤ ਕਰ ਰਿਹਾ ਹੈ। ਬਹੁਤੇ ਦੇਸ਼ਾਂ ਨੇ ਤਾਂ ਇਸ ਮਸਲੇ ਵਿੱਚ ਪੂਰੀ ਨਿਪੁੰਨਤਾ ਵੀ ਹਾਸਿਲ ਕਰ ਲਈ ਹੈਪ੍ਰੰਤੂ ਕੀ ਸਾਨੂੰ ਪਤਾ ਹੈ ਕਿ ਪਰਮਾਣੂ ਜੰਗ ਵਿੱਚ ਜਿੱਤ ਕਿਸੇ ਦੀ ਵੀ ਨਹੀਂ ਹੋਵੇਗੀ? ਜੇਕਰ ਕੁਝ ਮਿਲੇਗਾ ਤਾਂ ਉਹ ਹੈ ਸਿਰਫ ਮੌਤ। ਫਿਰ ਚਾਹੇ ਕੋਈ ਦੇਸ਼ ਵੱਡਾ ਹੋਵੇ ਜਾਂ ਛੋਟਾ

ਕੁਦਰਤ ਨਾਲ ਛੇੜਛਾੜ ਦਾ ਨਤੀਜਾ ਅੱਜ ਅਸੀਂ ਕਰੋਨਾ ਮਹਾਂਮਾਰੀ ਦੇ ਰੂਪ ਵਿੱਚ ਭੁਗਤ ਰਹੇ ਹਾਂਪ੍ਰੰਤੂ ਪਰਮਾਣੂ ਹਥਿਆਰਾਂ ਦਾ ਵਿਸ਼ਵ ਪੱਧਰ ’ਤੇ ਲਗਾਤਾਰ ਵਧ ਰਿਹਾ ਜ਼ਖੀਰਾ ਕੁਦਰਤ ਨਾਲ ਵੱਡੇ ਪੱਧਰ ਵਾਲੀ ਛੇੜਛਾੜ ਹੈਜਿਵੇਂ ਅੱਜ ਕਰੋਨਾ ਵਾਇਰਸ ਕਿਸੇ ਇੱਕ ਮੁਲਕ ਦੀ ਗਲਤੀ ਕਾਰਨ ਇੰਨੇ ਵੱਡੇ ਪੱਧਰ ’ਤੇ ਫੈਲ ਗਿਆ ਹੈ, ਇਸੇ ਤਰ੍ਹਾਂ ਪਰਮਾਣੂ ਹਥਿਆਰ ਪ੍ਰਤੀ ਕਿਸੇ ਇੱਕ ਮੁਲਕ ਦੀ ਲਾਪ੍ਰਵਾਹੀ ਪੂਰੀ ਦੁਨੀਆ ਦੇ ਖ਼ਾਤਮੇ ਦਾ ਕਾਰਨ ਬਣ ਸਕਦੀ ਹੈਇਸ ਤੋਂ ਇਲਾਵਾ ਖ਼ੁਦਾ-ਨਾ-ਖ਼ਾਸਤਾ ਇਹ ਹਥਿਆਰ ਕਿਸੇ ਅੱਤਵਾਦੀ ਸੰਗਠਨ ਦੇ ਹੱਥ ਲੱਗ ਗਏ ਜਾਂ ਉਹਨਾਂ ਵੱਲੋਂ ਤਿਆਰ ਕਰ ਲਏ ਗਏ ਤਾਂ ਇੱਕ ਗੱਲ ਯਾਦ ਰੱਖ ਲੈਣਾ, ਨਾ ਤਾਂ ਕਿਸੇ ਦਾ ਕੋਈ ਅੰਤਿਮ ਸੰਸਕਾਰ ਕਰਨ ਵਾਲਾ ਲੱਭੇਗਾ ਅਤੇ ਨਾ ਹੀ ਕਿਸੇ ਨੂੰ ਕੋਈ ਦਫਨਾਉਣ ਵਾਲਾਅੱਜ ਪੂਰੀ ਦੁਨੀਆ ਇੱਕ ਤਰ੍ਹਾਂ ਦੇ ਬਾਰੂਦ ਦੇ ਢੇਰ ਉੱਪਰ ਬੈਠੀ ਹੈ ਜਿਸਦਾ ਕੋਈ ਪਤਾ ਨਹੀਂ ਕਦੋਂ ਅੱਗ ਫੜ ਜਾਵੇ

ਵਧ ਰਹੇ ਪਰਮਾਣੂ ਅਸਤਰਾਂ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਦੁਨੀਆ ਨੇ ਅਜੇ ਤਕ ਨਾਗਾਸਾਕੀ, ਹੀਰੋਸ਼ੀਮਾ ਵਿੱਚ ਹੋਏ ਤਬਾਹਕੁੰਨ ਹਮਲੇ ਤੋਂ ਕੋਈ ਸਬਕ ਨਹੀਂ ਸਿੱਖਿਆ, ਜਿੱਥੇ ਹਮਲੇ ਉਪਰੰਤ ਫੈਲੇ ਰੇਡੀਏਸ਼ਨ ਕਾਰਨ ਕਈ ਨਵਜੰਮੇ ਬੱਚੇ ਅੱਜ ਵੀ ਅਪਾਹਿਜ ਪੈਦਾ ਹੋ ਰਹੇ ਹਨਅੰਤ ਹੋਇਆ ਕੀ? ਦੋਨਾਂ ਮੁਲਕਾਂ, ਅਮਰੀਕਾ ਅਤੇ ਜਾਪਾਨ ਦੀ ਸਮੱਸਿਆ ਗੱਲਬਾਤ ਉਪਰੰਤ ਹੱਲ ਹੋ ਗਈਪਰ ਕਦੀ ਕਿਸੇ ਨੇ ਸੋਚਿਆ ਕਿ ਉਨ੍ਹਾਂ ਹਜ਼ਾਰਾਂ ਲੋਕਾਂ ਦਾ ਕੀ ਗੁਨਾਹ ਸੀ ਜੋ ਦੋਨਾਂ ਦੇਸ਼ਾਂ ਵੱਲੋਂ ਕੀਤੇ ਇੱਕ ਦੂਜੇ ਉੱਪਰ ਹਮਲਿਆਂ ਵਿੱਚ ਮਾਰੇ ਗਏ, ਜਾਂ ਉਹਨਾਂ ਬੱਚਿਆਂ ਦਾ ਕੀ ਕਸੂਰ ਹੈ ਜੋ ਅੱਜ ਵੀ ਅਪਾਹਿਜ ਪੈਦਾ ਹੋ ਰਹੇ ਹਨ

ਸਦੀਆਂ ਤੋਂ ਦੁਨੀਆਂ ਦਾ ਇਤਿਹਾਸ ਦੱਸ ਰਿਹਾ ਹੈ ਕਿ ਜੰਗ ਹਮੇਸ਼ਾ ਰਾਜਿਆਂ ਅਤੇ ਵੱਡੇ ਲੋਕਾਂ, ਵੱਡੇ ਦੇਸ਼ਾਂ ਲਈ ਮਨੋਰੰਜਨ ਦਾ ਸਾਧਨ ਰਹੀ ਹੈ, ਪਰ ਇਸਦਾ ਸੰਤਾਪ ਹਮੇਸ਼ਾ ਹੀ ਗਰੀਬ ਅਤੇ ਆਮ ਲੋਕਾਂ ਨੂੰ ਹੀ ਭੋਗਣਾ ਪੈਂਦਾ ਹੈ, ਜੋ ਕਿ ਅੱਜ ਤਕ ਨਿਰੰਤਰ ਜਾਰੀ ਹੈਚਾਹੇ ਉਹ ਸੀਰੀਆ ਵਿੱਚ ਵਰ੍ਹਦੇ ਹਵਾਈ ਬੰਬ ਹੋਣ ਜਾਂ ਫਿਰ ਹੀਰੋਸ਼ੀਮਾ ਵਿੱਚ ਪਰਮਾਣੂ ਹਮਲੇਉਸ ਹਮਲੇ ਮਗਰੋਂ ਜਾਪਾਨ ਨੇ ਬਹੁਤ ਸਾਲਾਂ ਤਕ ਆਪਣੇ ਪਰਮਾਣੂ ਪ੍ਰੋਗਰਾਮਾਂ ਉੱਪਰ ਰੋਕ ਲਗਾਈ ਰੱਖੀਪ੍ਰੰਤੂ ਅੱਜ ਕੋਈ ਵੀ ਦੇਸ਼ ਆਪਣੀ ਪਰਮਾਣੂ ਸ਼ਕਤੀ ਵਧਾਉਣ ਜਾਂ ਹਥਿਆਉਣ ਲਈ ਕਿਸੇ ਵੀ ਹੱਦ ਤਕ ਜਾ ਸਕਦਾ ਹੈ

ਬੀਤੇ ਦਿਨੀਂ ਲੈਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਕੀ ਵਾਪਰਿਆ, ਇਹ ਸਭ ਨੇ ਦੇਖਿਆ ਕਿ ਕਿਵੇਂ ਇੱਕ ਵੱਡੇ ਧਮਾਕੇ ਨਾਲ ਦੇਖਦੇ ਹੀ ਦੇਖਦੇ ਬੇਰੂਤ ਦੇ ਆਸਮਾਨ ਵਿੱਚ ਕਾਲਾ ਧੂੰਆਂ ਛਾ ਗਿਆਲੈਬਨਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਹ ਧਮਾਕਾ ਬਹੁਤ ਸਮੇਂ ਤੋਂ ਸਟੋਰ ਕੀਤੇ ਰਸਾਇਣਕ ਵਿਸਫੋਟ ਪਦਾਰਥ ਵਿੱਚ ਹੋਇਆ ਹੈਪਰ ਬਹੁਤੇ ਦਾਅਵੇ ਇਹ ਵੀ ਹਨ ਕਿ ਇਹ ਇੱਕ ਹਥਿਆਰਾਂ ਦਾ ਜ਼ਖੀਰਾ ਸੀ, ਜਿਸ ਨੂੰ ਲੈਬਨਾਨ ਵਿੱਚ ਬੈਠੇ ਅੱਤਵਾਦੀ ਹਿਜ਼ਬੁਲਾ ਨੇ ਇਜ਼ਰਾਇਲ ਵਿਰੁੱਧ ਵਰਤਣ ਲਈ ਸਾਂਭਿਆ ਹੋਇਆ ਸੀ ਪਰ ਇਜ਼ਰਾਇਲ ਨੇ ਇਸ ਨੂੰ ਪਹਿਲਾਂ ਹੀ ਨਸ਼ਟ ਕਰ ਦਿੱਤਾਚੱਲੋ! ਸੱਚ ਜੋ ਮਰਜ਼ੀ ਹੋਵੇ ਪਰ ਮਰੇ ਇਸ ਵਿੱਚ ਵੀ ਬੇਗੁਨਾਹ ਹੀ ਹਨਹੁਣ ਤਕ 150 ਤੋਂ ਵੱਧ ਲੋਕ ਮਰ ਚੁੱਕੇ ਹਨ। ਪਰ ਵਿਸਫੋਟ ਦੇ ਭਿਆਨਕ ਮੰਜ਼ਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਰਨ ਵਾਲੇ ਹਜ਼ਾਰਾਂ ਦੀ ਗਿਣਤੀ ਵਿੱਚ ਹੋਣਗੇਪੰਜ ਹਜ਼ਾਰ ਤੋਂ ਵੱਧ ਲੋਕ ਇਸ ਧਮਾਕੇ ਕਾਰਨ ਜ਼ਖਮੀ ਹੋਏ ਹਨ

ਸਮੇਂ ਅਨੁਸਾਰ ਵਧ ਰਿਹਾ ਤਾਪਮਾਨ, ਆਵਾਜਾਈ ਸਾਧਨਾਂ ਵਿੱਚ ਵਾਧਾ ਅਤੇ ਰੁੱਖਾਂ ਦੀ ਕਟਾਈ ਆਦਿ ਕਾਰਨ ਤਾਪਮਾਨ ਬਹੁਤ ਉੱਪਰ ਜਾ ਰਿਹਾ ਹੈ, ਜੋ ਕਿ ਭਵਿੱਖ ਅੰਦਰ ਹੋਰ ਵੀ ਰਸਾਇਣਕ ਬਾਰੂਦੀ ਹਥਿਆਰਾਂ ਵਿੱਚ ਵਿਸਫੋਟ ਦਾ ਵੱਡਾ ਕਾਰਨ ਬਣ ਸਕਦਾ ਹੈਪਰਮਾਣੂ ਹਥਿਆਰਾਂ ਦਾ ਵਿਰੋਧ ਪੂਰੀ ਦੁਨੀਆ ਅੰਦਰ ਹੀ ਵੱਖ ਵੱਖ ਸਮੇਂ ’ਤੇ ਹੁੰਦਾ ਰਿਹਾ ਹੈ ਅਤੇ ਇਨ੍ਹਾਂ ਮਾਰੂ ਹਥਿਆਰਾਂ ਉੱਪਰ ਪੂਰਨ ਪਾਬੰਦੀ ਦੀ ਗੱਲ ਉੱਠਦੀ ਰਹੀ ਹੈਹੁਣ ਵਿਸ਼ਵ ਦੇ ਸਾਰੇ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਵਿਸ਼ਵ ਨੇਤਾਵਾਂ ਨੂੰ ਖੁਦ ਹੀ ਅੱਗੇ ਆ ਕੇ ਇਸ ਪਰਮਾਣੂ ਹਥਿਆਰਾਂ ਦੇ ਅਥਾਹ ਜਮ੍ਹਾਂ ਕੀਤੇ ਜ਼ਖੀਰੇ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈਸ਼ਾਇਦ ਇਸੇ ਲਈ ਹੀ ਕੁਦਰਤ ਸਾਨੂੰ ਕਰੋਨਾ ਮਹਾਂਮਾਰੀ ਜਾਂ ਹੁਣ ਬੇਰੂਤ ਰਸਾਇਣ ਵਿਸਫੋਟ ਵਰਗੀਆਂ ਚਿਤਾਵਣੀਆਂ ਦੇ ਕੇ ਸਾਨੂੰ ਵਾਰ-ਵਾਰ ਸੁਚੇਤ ਕਰ ਰਹੀ ਹੈ, ਕਿ ਅਜੇ ਵੀ ਸੁਧਾਰ ਵੱਲ ਕਦਮ ਚੁੱਕ ਲਵੋ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਅੰਜਾਮ ਇਸ ਤੋਂ ਵੀ ਕਿਤੇ ਬੁਰਾ ਭੁਗਤਣਾ ਪੈ ਸਕਦਾ ਹੈਸੋਚੋ! ਕਿਤੇ ਇਹ ਨਾ ਹੋਵੇ ਕਿ ਸਾਡਾ ਹੰਕਾਰ, ਜ਼ਿੱਦ ਅਤੇ ਲਾਪਰਵਾਹੀ ਸਾਡੇ ਪਿੱਛੇ ਕੋਈ ਅਫਸੋਸ ਕਰਨ ਵਾਲਾ ਵੀ ਨਾ ਛੱਡੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2305)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)