RajinderKaur7ਹੁਣ ਸਾਰੀ ਜ਼ਿੰਮੇਵਾਰੀ ਮੁੰਡਿਆਂ ਹਵਾਲੇ ਕਰਕੇ ਅਰਾਮ ਨਾਲ ਬੈਠ ਕੇ ...
(25 ਜੁਲਾਈ 2020)

 

ਕਰਨੈਲ ਸਿੰਘ ਅਤੇ ਮਲਕੀਤ ਕੌਰ ਨੇ ਹੱਡ ਭੰਨਵੀਂ ਮਿਹਨਤ ਕਰਕੇ ਆਪਣੇ ਦੋਨਾਂ ਮੁੰਡਿਆਂ ਨੂੰ ਉੱਚ ਸਿੱਖਿਆ ਦਿਵਾ ਨੌਕਰੀਆਂ ਕਰਨ ਜੋਗੇ ਕਰ ਦਿੱਤਾ ਸੀ ਅਤੇ ਨੂੰਹਾਂ ਵੀ ਪੜ੍ਹੀਆਂ ਲਿਖੀਆ ਮਿਲ ਗਈਆਂਦੋਨਾਂ ਨੇ ਆਪਣੀ ਕਬੀਲਦਾਰੀ ਨਿਬੇੜਨ ਉਪਰੰਤ ਸੁਖ ਦਾ ਸਾਹ ਲਿਆ ਅਤੇ ਸੋਚਿਆ ਹੁਣ ਸਾਰੀ ਜ਼ਿੰਮੇਵਾਰੀ ਮੁੰਡਿਆਂ ਹਵਾਲੇ ਕਰਕੇ ਅਰਾਮ ਨਾਲ ਬੈਠ ਕੇ ਨੂੰਹਾਂ ਦੀ ਪੱਕੀ ਰੋਟੀ ਖਾਵਾਂਗੇਕੁਝ ਸਮੇਂ ਬਾਅਦ ਵੱਡਾ ਲੜਕਾ ਕੈਨੇਡਾ ਵਿੱਚ ਪੱਕਾ ਹੋ ਕੇ ਆਪਣੇ ਪਰਿਵਾਰ ਨਾਲ ਰਹਿਣ ਲੱਗ ਪਿਆ, ਦੂਸਰਾ ਇੱਧਰ ਹੀ ਰਹਿੰਦਾ ਸੀਸਮਾਂ ਆਪਣੀ ਤੋਰੇ ਤੁਰਦਾ ਗਿਆ ਕਰਨੈਲ ਸਿੰਘ ਅਤੇ ਮਲਕੀਤ ਕੌਰ ਆਪਣੇ ਵੱਡੇ ਲੜਕੇ ਕੋਲ ਕੈਨੇਡਾ ਪਹੁੰਚ ਗਏਜਿੱਥੇ ਕਰਨੈਲ ਸਿੰਘ ਸਾਰਾ ਦਿਨ ਆਪਣੇ ਪੋਤੇ ਪੋਤੀਆਂ ਨੂੰ ਸਾਂਭਦਾ, ਕਦੇ ਕਦੇ ਦਿਹਾੜੀ ਵੀ ਲਾ ਆਉਂਦਾ ਅਤੇ ਮਲਕੀਤ ਕੌਰ ਘਰ ਦਾ ਸਾਰਾ ਕੰਮ ਕਰਦੀਮੁੰਡਾ ਬਹੂ ਆਪਣੀ ਜਾਬ ਵਿੱਚ ਮਸਰੂਫ ਹੋ ਗਏ

ਕਰਨੈਲ ਸਿੰਘ ਅਤੇ ਮਲਕੀਤ ਕੌਰ ਹੁਣ ਬੁਢਾਪੇ ਦੀਆਂ ਦਹਿਲੀਜ਼ਾਂ ਪਾਰ ਕਰ ਚੁੱਕੇ ਸੀ ਸਾਰਾ ਸਾਰਾ ਦਿਨ ਘਰ ਦਾ ਕੰਮ ਅਤੇ ਬੱਚਿਆਂ ਦੀ ਦੇਖਭਾਲ ਕਰਦੇਕਦੇ ਆਪਸ ਵਿੱਚ ਬੈਠ ਦੁੱਖ ਸੁਖ ਸਾਂਝਾ ਕਰਦੇ ਤੇ ਕਹਿੰਦੇ, ਇਸ ਨਾਲੋਂ ਤਾਂ ਇੰਡੀਆ ਹੀ ਚੰਗੇ ਸੀ, ਹੁਣ ਤਾਂ ਅਰਾਮ ਕਰਨ ਦੀ ਵੇਲਾ ਸੀ ਕਦੇ ਕਦੇ ਤਾਂ ਜੀਅ ਕਰਦਾ ਹੈ ਕਿ ਜੇ ਪਰ ਲੱਗੇ ਹੁੰਦੇ ਤਾਂ ਉਡ ਕੇ ਆਪਣੇ ਦੇਸ਼ ਪਹੁੰਚ ਜਾਂਦੇਇੱਥੇ ਆ ਕੇ ਤਾਂ ਪਹਿਲਾਂ ਨਾਲੋਂ ਵੀ ਔਖੇ ਹੋ ਗਏ ਹਾਂਸਾਰਾ ਦਿਨ ਕੰਮ ਕਰਦਿਆਂ ਰਾਤ ਨੂੰ ਦੋਨਾਂ ਜੀਆਂ ਨੂੰ ਮਸਾਂ ਮੰਜਾ ਮਿਲਦਾ ਇੱਧਰੋਂ ਇੰਡੀਆ ਤੋਂ ਜਦੋਂ ਵੀ ਛੋਟੇ ਮੁੰਡੇ ਦਾ ਫੋਨ ਜਾਂਦਾ ਤਾਂ ਉਸ ਨਾਲ ਆਪਣੇ ਦੁੱਖ ਸੁਖ ਸਾਂਝੇ ਕਰਦੇ ਛੋਟਾ ਮੁੰਡਾ ਤੇ ਨੂੰਹ ਬੜੇ ਹੁੱਬ ਕੇ ਕਹਿੰਦੇ, ‘ਦੋਨੋਂ ਜਣੇ ਇੱਧਰ ਆ ਜਾਓ, ਅਸੀਂ ਬੈਠੇ ਹਾਂ, ਦੋਨਾਂ ਨੂੰ ਸਾਂਭਣ ਨੂੰ ਚਿੱਟੀ ਚਾਦਰ ਵਾਲੇ ਮੰਜੇ ਤੋਂ ਪੈਰ ਥੱਲੇ ਨੀ ਲਾਹੁਣ ਦਿੰਦੇ, ਨਾਲੇ ਹੁਣ ਤਾਂ ਅਸੀਂ ਆਪਣੇ ਰਹਿਣ ਲਈ ਨਵੇਂ ਕਮਰੇ ਵੀ ਪਾ ਲਏ ਐ ਅਤੇ ਕਮਰਿਆਂ ਵਿੱਚ ਏ. ਸੀ. ਵੀ ਲਵਾ ਲਏ ਐਹੁਣ ਦੋਨਾਂ ਦਾ ਮਨ ਕੈਨੇਡਾ ਵਿੱਚ ਵੀ ਘੱਟ ਹੀ ਲੱਗਦਾ ਸੀ, ਮਨ ਅੰਦਰ ਇਹੀ ਕਾਹਲ ਸੀ ਕਿ ਕਦੋਂ ਅਸੀਂ ਆਪਣੇ ਦੇਸ਼ ਇੰਡੀਆ ਜਾਈਏ ਅਤੇ ਅਰਾਮ ਦੀ ਜ਼ਿੰਦਗੀ ਜੀਵੀਏ

ਇੱਕ ਸ਼ਾਮ ਜਦੋਂ ਵੱਡਾ ਲੜਕਾ ਕੰਮ ਤੋਂ ਆਇਆ ਤਾਂ ਮਲਕੀਤ ਕੌਰ ਨੇ ਕਿਹਾ, “ਪੁੱਤ, ਜੇ ਤੂੰ ਕਹੇ ਤਾਂ ਅਸੀਂ ਇੰਡੀਆ ਗੇੜਾ ਮਾਰ ਆਈਏ, ਸੁਖ ਨਾਲ ਸਾਨੂੰ ਆਇਆਂ ਨੂੰ ਵੀ ਵਾਹਵਾ ਦੇਰ ਹੋ ਗਈ ਏ ਤੇਰਾ ਬਾਪੂ ਵੀ ਓਦਰਿਆ ਓਦਰਿਆ ਜਿਹਾ ਰਹਿੰਦਾ ਹੈ

ਵੱਡੇ ਮੁੰਡੇ ਨੇ ਵੀ ਝੱਟ ਹਾਮੀ ਭਰ ਦਿੱਤੀ ਕਿਉਂਕਿ ਹੁਣ ਉਸ ਨੂੰ ਉਨ੍ਹਾਂ ਦੀ ਘੱਟ ਹੀ ਲੋੜ ਸੀ ਬੱਚੇ ਸਕੂਲ ਜਾਣ ਲੱਗ ਪਏ ਸਨ ਦੋਨੋਂ ਪਤੀ ਪਤਨੀ ਦੀਆਂ ਕੰਮ ਦੀਆਂ ਸ਼ਿਫਟਾਂ ਵੀ ਇਸ ਤਰ੍ਹਾਂ ਸਨ ਕਿ ਦੋਨਾਂ ਵਿੱਚੋਂ ਇੱਕ ਜਣਾ ਘਰ ਹੀ ਹੁੰਦਾ ਸੀ

ਥੋੜ੍ਹੇ ਦਿਨਾਂ ਪਿੱਛੋਂ ਕਰਨੈਲ ਸਿੰਘ ਅਤੇ ਮਲਕੀਤ ਕੌਰ ਕੈਨੇਡਾ ਤੋਂ ਇੰਡੀਆ ਲਈ ਜਹਾਜ਼ ਵਿੱਚ ਰਵਾਨਾ ਹੋ ਕੇ ਦਿੱਲੀ ਏਅਰਪੋਰਟ ਤੇ ਉੱਤਰ ਆਏ, ਜਿੱਥੇ ਛੋਟਾ ਲੜਕਾ ਉਨ੍ਹਾਂ ਦੇ ਸਵਾਗਤ ਲਈ ਖੜ੍ਹਾ ਸੀਜਦੋਂ ਘਰ ਆ ਕੇ ਗੱਡੀ ਵਿੱਚੋਂ ਉੱਤਰੇ ਤਾਂ ਦੋਵੇਂ ਜਣੇ ਆਪਣੇ ਘਰ ਨੂੰ ਇਸ ਤਰ੍ਹਾਂ ਨਿਹਾਰ ਰਹੇ ਸੀ ਜਿਵੇਂ ਮੇਲੇ ਵਿੱਚ ਗੁਆਚਣ ਉਪਰੰਤ ਮਿਲੇ ਬੱਚੇ ਦੀ ਮਾਂ ਬੱਚੇ ਨੂੰ ਗੋਦੀ ਵਿੱਚ ਲੈ ਕੇ ਨਿਹਾਰਦੀ ਹੈਪ੍ਰੰਤੂ ਅੱਜ ਉਨ੍ਹਾਂ ਨੂੰ ਇਹ ਘਰ ਆਪਣਾ ਲੱਗ ਹੀ ਨਹੀਂ ਸੀ ਰਿਹਾ, ਜਿਹੋ ਜਿਹਾ ਉਹ ਕੁਝ ਸਾਲ ਪਹਿਲਾਂ ਛੱਡ ਕੇ ਗਏ ਸਨਕੋਠਿਆਂ ਦਾ ਘਾਹ ਬਨੇਰਿਆਂ ਉੱਤੋਂ ਦੀ ਹੁੰਦਾ ਹੋਇਆ ਕੰਧਾਂ ਉੱਤੇ ਝਾਲਰਾਂ ਬਣਾ ਰਿਹਾ ਸੀਵਿਹੜੇ ਦੀਆਂ ਇੱਟਾਂ ਜੋ ਕਦੇ ਲਾਲ ਸੁਰਖ ਹੁੰਦੀਆਂ ਸਨ, ਅੱਜ ਮਿੱਟੀ ਦੀ ਪਰਤ ਹੇਠ ਢਕੀਆਂ ਪਈਆਂ ਸਨਦੋਨੋਂ ਜਣੇ ਆਪਣੇ ਘਰ ਦੇ ਕਮਰੇ ਅੰਦਰ ਦਾਖਲ ਹੋਏਕਰਨੈਲ ਸਿੰਘ ਕਮਰੇ ਅੰਦਰ ਚਿੱਟੀ ਚਾਦਰ ਵਾਲਾ ਬੈੱਡ ਲੱਭ ਰਿਹਾ ਸੀ, ਪ੍ਰੰਤੂ ਉੱਥੇ ਪਏ ਬੈੱਡ ਦੀ ਚਾਦਰ ਉੱਤੇ ਚਿੱਟੀ ਗਰਦ ਦੀ ਤਹਿ ਜੰਮੀ ਪਈ ਸੀਮਲਕੀਤ ਕੌਰ ਨੇ ਤਾਕੀ ਨਾਲ ਲਟਕਦੇ ਪੁਰਾਣੇ ਕੱਪੜੇ ਨਾਲ ਉੱਥੇ ਪਈਆਂ ਪਲਾਸਟਿਕ ਦੀਆਂ ਕੁਰਸੀਆਂ ਝਾੜੀਆਂ ਤੇ ਦੋਨੋਂ ਕੁਰਸੀਆਂ ’ਤੇ ਬੈਠ ਗਏਇੰਨੇ ਨੂੰ ਛੋਟਾ ਮੁੰਡਾ ਵੀ ਗੱਡੀ ਵਿੱਚੋਂ ਸਮਾਨ ਲਾਹ ਨਵੇਂ ਬਣੇ ਕਮਰਿਆਂ ਅੰਦਰ ਧਰਨ ਦੀ ਬਜਾਏ ਉਨ੍ਹਾਂ ਦੇ ਪੁਰਾਣੇ ਕਮਰੇ ਵਿੱਚ ਚੁੱਕ ਲਿਆਇਆਉਨ੍ਹਾਂ ਨੂੰ ਉੱਥੇ ਬੈਠੇ ਛੱਡ ਪਾਣੀ ਲੈ ਕੇ ਆਉਣ ਬਾਰੇ ਕਹਿ ਕੇ ਚਲਾ ਗਿਆ

ਲੜਕੇ ਦੇ ਜਾਣ ਉਪਰੰਤ ਦੋਨਾਂ ਦੀਆਂ ਆਪਸ ਵਿੱਚ ਨਜ਼ਰਾਂ ਮਿਲੀਆਂ, ਪਰ ਬੋਲੇ ਕੁਝ ਨਾਦਸਾਂ ਕੁ ਮਿੰਟਾਂ ਬਾਅਦ ਛੋਟਾ ਮੁੰਡਾ ਆਪਣੇ ਹੱਥਾਂ ਵਿੱਚ ਦੋ ਪਾਣੀ ਦੇ ਗਲਾਸ ਫੜੀ ਆ ਗਿਆਦੋਨਾਂ ਨੇ ਪਾਣੀ ਪੀਤਾਪੰਦਰਾਂ-ਵੀਹਾਂ ਮਿੰਟਾਂ ਬਾਅਦ ਨੂੰਹ ਹੱਥ ਵਿੱਚ ਚਾਹ ਵਾਲੀ ਟਰੇ ਫੜੀ ਦਾਖਲ ਹੋਈ ਮਾਰਡਨ ਨੂੰਹਾਂ ਦੀ ਤਰ੍ਹਾਂ ਮੱਥਾ ਟੇਕਣ ਦੀ ਬਜਾਏ ਗਰਦਨ ਹਿਲਾ ਕੇ ਹੀ ਸਤਿ ਸ੍ਰੀ ਅਕਾਲ ਬੁਲਾਈਕਰਨੈਲ ਸਿੰਘ ਅਤੇ ਮਲਕੀਤ ਕੌਰ ਦੋਨਾਂ ਨੇ ਉੱਠ ਕੇ ਨੂੰਹ ਨੂੰ ਪਿਆਰ ਦਿੱਤਾਇੰਨੇ ਨੂੰ ਦੋਨੋਂ ਪੋਤੇ ਕਰਨ ਅਤੇ ਅਭੀ ਵੀ ਆ ਗਏ, ਜੋ ਦਾਦਾ ਦਾਦੀ ਨੂੰ ਘੁੱਟ ਕੇ ਮਿਲੇਚਾਹ ਪਾਣੀ ਪੀਣ ਉਪਰੰਤ ਮੁੰਡਾ, ਨੂੰਹ ਅਤੇ ਪੋਤੇ ਆਪਣੇ ਨਵੇਂ ਕਮਰਿਆਂ ਵੱਲ ਚਲੇ ਗਏਕਰਨੈਲ ਸਿੰਘ ਕਮਰੇ ਵਿੱਚੋਂ ਉੱਠ ਕੇ ਬਾਹਰ ਵੱਲ ਨੂੰ ਘਰ ਦਾ ਮੁਆਇਨਾ ਕਰਨ ਤੁਰ ਪਿਆ ਮਲਕੀਤ ਕੌਰ ਨੇ ਉੱਠ ਕੇ ਬੈੱਡ ਦੀ ਚਾਦਰ ਝਾੜ ਕੇ ਵਿਛਾਈ ਅਤੇ ਕਮਰਾ ਕੁਝ ਝਾੜ ਝੂੜ ਕੇ ਆਪਣੇ ਬੈਠਣ ਜੋਗਾ ਬਣਾਇਆ

ਦੋਨੋਂ ਜੀਅ ਇਸ਼ਨਾਨ ਕਰਕੇ ਅਜੇ ਵਿਹਲੇ ਹੀ ਹੋਏ ਸਨ ਕਿ ਛੋਟੇ ਪੋਤੇ ਅਭੀ ਨੇ ਦੋਨਾਂ ਨੂੰ ਆ ਕੇ ਰੋਟੀ ਖਾਣ ਲਈ ਕਿਹਾਦੋਨੋਂ ਜਣੇ ਉੱਠ ਰੋਟੀ ਖਾਣ ਤੁਰ ਪਏਮੁੰਡੇ ਨੇ ਦੋਨਾਂ ਜਣਿਆਂ ਨੂੰ ਰੋਟੀ ਖੁਆਈ ਅਤੇ ਆਪਣੇ ਨਵੇਂ ਬਣਾਏ ਦੋ ਬੈਡਰੂਮ ਵੀ ਦਿਖਾਏਕਹਿਣ ਲੱਗਾ ਕਿ ਇੱਕ ਬੈੱਡਰੂਮ ਅਸੀਂ ਆਪਣੇ ਲਈ ਅਤੇ ਦੂਸਰਾ ਕਰਨ ਅਤੇ ਅਭੀ ਲਈ ਬਣਾਇਆ ਹੈ

ਕਾਫੀ ਦੇਰ ਤਕ ਸਾਰਾ ਪਰਿਵਾਰ ਇਕੱਠੇ ਬੈਠ ਗੱਲਾਂ ਮਾਰਦਾ ਰਿਹਾਦੋ ਦਿਨਾਂ ਦੇ ਸਫਰ ਦੀ ਥਕਾਵਟ ਕਾਰਨ ਦੋਨੋਂ ਜਣਿਆਂ ਨੂੰ ਨੀਂਦ ਵੀ ਆਉਣ ਲੱਗੀ ਸੀਕਰਨੈਲ ਸਿੰਘ ਨੇ ਕਿਹਾ, “ਲਿਆ ਬਈ ਦੱਸੋ ਸਾਡੇ ਸੌਣ ਲਈ ਮੰਜਾ ਕਿੱਥੇ ਆ? ਬੜੀ ਨੀਂਦ ਆ ਰਹੀ ਹੈ, ਅੱਜ ਤਾਂ ਆਪਣੇ ਘਰ ਖੁੱਲ੍ਹ ਕੇ ਨੀਂਦ ਆਵੇਗੀ” ਇੰਨੇ ਨੂੰ ਨੂੰਹ ਨੇ ਆਪਣੀ ਸੱਸ ਦੇ ਹੱਥ ਵਿੱਚ ਦੋ ਖੇਸੀਆਂ ਫੜਾਉਂਦੇ ਹੋਏ ਕਿਹਾ, “ਤੁਸੀਂ ਦੋਨੋਂ ਉੱਧਰ ਆਪਣੇ ਕਮਰੇ ਵਿੱਚ ਸੌਂ ਜਾਈਓ

ਦੋਨੋਂ ਜਣੇ ਆਪਣੇ ਕੈਨੇਡਾ ਵਾਲੇ ਰੁਟੀਨ ਮੁਤਾਬਿਕ ਸਵੇਰੇ ਸਾਝਰੇ ਉੱਠ ਖੜ੍ਹਦੇ ਅਤੇ ਕੁਰਸੀਆਂ ’ਤੇ ਬੈਠ ਚਾਹ ਦੀ ਉਡੀਕ ਕਰਦੇਛੋਟੇ ਮੁੰਡੇ ਦਾ ਪਰਿਵਾਰ ਹੌਲੀ ਹੌਲੀ ਉੱਠਦਾਕਦੇ ਮੁੰਡਾ ਜਾਂ ਪੋਤਿਆਂ ਵਿੱਚੋਂ ਕੋਈ ਉਨ੍ਹਾਂ ਨੂੰ ਚਾਹ ਫੜਾ ਜਾਂਦਾ ਹੈ ਅਤੇ ਦੋਨੋਂ ਜੀਅ ਚਾਹ ਪੀ ਲੈਂਦੇਨੂੰਹ ਆਪਣੇ ਹਿਸਾਬ ਰੋਟੀ ਬਣਾਉਂਦੀ ਤਾਂ ਕਿਸੇ ਦੇ ਹੱਥ ਰੋਟੀ ਭੇਜ ਦਿੰਦੀ ਜਾਂ ਫਿਰ ਆਪ ਫੜਾ ਜਾਂਦੀਦੋਵੇਂ ਜਣੇ ਆਪਣੇ ਕਮਰੇ ਵਿੱਚ ਬੈਠੇ ਰੋਟੀ ਖਾ ਲੈਂਦੇ

ਉਨ੍ਹਾਂ ਨੂੰ ਕੇਨੈਡਾ ਤੋਂ ਆਇਆਂ ਨੂੰ ਕਰੀਬ ਮਹੀਨਾ ਹੋ ਚੱਲਿਆ ਸੀ ਤਾਂ ਇੱਕ ਦਿਨ ਕਰਨੈਲ ਸਿੰਘ ਆਪਣੀ ਪਤਨੀ ਨੂੰ ਕਹਿਣ ਲੱਗਾ, “ਮਲਕੀਤ ਕੌਰੇ, ਹੁਣ ਤਾਂ ਮੈਂਨੂੰ ਇਓਂ ਲੱਗਦਾ ਹੈ ਕਿ ਜਿਵੇਂ ਆਪਣਾ ਕੋਈ ਘਰ ਹੀ ਨਾ ਹੋਵੇਜਿਵੇਂ ਅਸੀਂ ਵਾਧੂ ਜਿਹੀ ਚੀਜ਼ ਹੋ ਗਏ ਹਾਂਜਦੋਂ ਕੈਨੇਡਾ ਵਾਲੇ ਮੁੰਡੇ ਨੂੰ ਸਾਡੀ ਲੋੜ ਸੀ ਤਾਂ ਉਸ ਨੇ ਰੱਖ ਲਿਆ, ਜਦੋਂ ਇੱਥੇ ਵਾਲੇ ਨੂੰ ਲੋੜ ਸੀ ਤਾਂ ਇਸ ਨੇ ਰੱਖ ਲਿਆ ਸੀਹੁਣ ਤਾਂ ਇੱਥੇ ਇੰਡੀਆ ਆ ਕੇ ਵੀ ਮਨ ਨਹੀਂ ਲੱਗਦਾ, ਇਸ ਤਰ੍ਹਾਂ ਜੀਅ ਕਰਦਾ ਕਿ ਮੁੜ ਵਾਪਸ ਕੈਨੇਡਾ ਨੂੰ ਚਲੇ ਜਾਈਏ, ਪਰ ਕੈਨੇਡਾ ਜਾ ਕੇ ਮਨ ਇਸ ਤਰ੍ਹਾਂ ਕਰਦਾ ਕਿ ਅਸੀਂ ਮੁੜ ਆਪਣੇ ਵਤਨ ਨੂੰ ਬਿਨਾਂ ਖੰਭਾਂ ਤੋਂ ਹੀ ਉਡ ਕੇ ਆ ਜਾਈਏਆਪਣੀ ਹਾਲਤ ਤਾਂ ਮਾਰੂਥਲ ਵਿੱਚ ਪਾਣੀ ਦੀ ਤਲਾਸ਼ ਲਈ ਭਟਕਦੇ ਮ੍ਰਿਗ ਵਾਲੀ ਹੋ ਗਈ ਹੈ, ਜੋ ਪਾਣੀ ਦੀ ਤਲਾਸ਼ ਵਿੱਚ ਸਾਰੀ ਉਮਰ ਆਪਣੀ ਤ੍ਰਿਸ਼ਣਾ ਮਗਰ ਇੱਧਰ ਉੱਧਰ ਹੀ ਭਟਕਦਾ ਫਿਰੀ ਜਾਂਦਾ ਹੈ

**

ਈ. ਟੀ. ਟੀ. ਅਧਿਆਪਕਾ, ਸਰਕਾਰੀ ਪ੍ਰਾਇਮਰੀ ਸਕੂਲ ਦਿਆਲਪੁਰਾ, ਬਲਾਕ ਸਮਰਾਲਾ (ਲੁਧਿਆਣਾ)

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2266)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.

About the Author

ਰਾਜਿੰਦਰ ਕੌਰ

ਰਾਜਿੰਦਰ ਕੌਰ

ETT Teacher, Dayalpura, Samrala, Ludhiana, Punjab, India
Email: (inderjit.kang.ntech@gmail.com)