JatinderPannu7ਸ਼ਿਓਮੀ ਨਾਂਅ ਦੀ ਚੀਨੀ ਕੰਪਨੀ ਦੇ ਸੱਤ ਪਲਾਂਟ ਭਾਰਤ ਵਿੱਚ ਲੱਗੇ ਹੋਏ ਹਨ ਅਤੇ ...
(29 ਜੂਨ 2020)

 

ਭਾਰਤੀ ਨਾਗਰਿਕ ਹੋਣ ਦੇ ਨਾਤੇ ਚੀਨ ਦੀ ਅਜੋਕੀ ਨੀਤੀ ਜਿੰਨੀ ਕਿਸੇ ਹੋਰ ਨੂੰ ਚੁੱਭਦੀ ਹੈ, ਸਾਨੂੰ ਵੀ ਉਸ ਤੋਂ ਵੱਧ ਨਹੀਂ ਤਾਂ ਕਿਸੇ ਹੋਰ ਤੋਂ ਘੱਟ ਨਹੀਂ ਚੁੱਭਦੀਜਦੋਂ ਸਵਾਲ ਸਰਹੱਦ ਦੀ ਬਜਾਏ ਡੰਗ ਟਪਾਊ ਅਸਲ ਕੰਟਰੋਖ ਰੇਖਾ ਉਲੰਘਣ ਅਤੇ ਝੜਪ ਹੋਣ ਨਾਲ ਭਾਰਤ ਦੇ ਵੀਹ ਫੌਜੀਆਂ ਦੇ ਮਾਰੇ ਜਾਣ ਦਾ ਹੁੰਦਾ ਹੈ, ਸਾਨੂੰ ਵੀ ਇਸਦਾ ਉੰਨਾ ਹੀ ਗੁੱਸਾ ਆਉਂਦਾ ਹੈ ਤੇ ਆਉਣਾ ਵੀ ਚਾਹੀਦਾ ਹੈ, ਜਿੰਨਾ ਇਸ ਦੇਸ਼ ਵਿੱਚ ਕਿਸੇ ਹੋਰ ਨੂੰ ਆਉਂਦਾ ਹੈਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਚੀਨ ਨੇ ਬਹੁਤ ਸਾਰੇ ਖੇਤਰਾਂ ਵਿੱਚ ਤਰੱਕੀ ਕੀਤੀ ਹੈ, ਇਹ ਤਰੱਕੀ ਉਸ ਨੂੰ ਮੁਬਾਰਕ, ਪਰ ਆਪਣੇ ਗਵਾਂਢੀ ਦੇਸ਼ਾਂ ਨਾਲ ਉਹ ਕੋਈ ਚੰਗਾ ਵਿਹਾਰ ਨਹੀਂ ਕਰਦਾਇੱਕ ਵਕਤ ਸੰਸਾਰ ਭਰ ਦੇ ਖੱਬੇ ਪੱਖੀਆਂ ਅਤੇ ਦੇਸ਼ਭਗਤ ਸੋਚ ਵਾਲੇ ਹੋਰ ਲੋਕਾਂ ਨੂੰ ਅਮਰੀਕਾ ਨਾਲ ਸਿੱਧਾ ਭਿੜ ਰਹੇ ਵੀਅਤਨਾਮ ਦੇ ਨਾਲ ਭਾਵੁਕ ਸਾਂਝ ਨਾਲ ਭਰਪੂਰ ਦੇਖਿਆ ਜਾਂਦਾ ਸੀ, ਪਰ ਜਦੋਂ ਸਾਮਰਾਜੀ ਜੂਲੇ ਤੋਂ ਉਸ ਦੀ ਬੰਦ ਖਲਾਸੀ ਹੋਈ ਤਾਂ ਉਸ ਨਾਲ ਵੀ ਚੀਨ ਨੇ ਆਢਾ ਲਾ ਲਿਆ ਸੀਉਸ ਵਕਤ ਅਮਰੀਕੀ ਕਮਿਊਨਿਸਟ ਪਾਰਟੀ ਦੇ ਜਨਰਲ ਸੈਕਟਰੀ ਗੱਸ ਹਾਲ ਦੀ ਚੀਨੀ ਆਗੂਆਂ ਦੇ ਨਾਂਅ ਇੱਕ ਖੁੱਲ੍ਹੀ ਚਿੱਠੀ ਬਹੁਤ ਚਰਚਿਤ ਹੋਈ ਸੀ ਜਿਸ ਨੇ ਉਹ ਚਿੱਠੀ ਪੜ੍ਹੀ ਹੋਵੇਗੀ, ਉਹ ਅੱਜ ਦੇ ਚੀਨ ਦੀਆਂ ਨੀਤੀਆਂ ਬਾਰੇ ਵੱਧ ਚੰਗੀ ਤਰ੍ਹਾਂ ਸਮਝ ਸਕਦੇ ਹਨਚੀਨ ਦੀ ਲੀਡਰਸ਼ਿੱਪ ਇਸ ਵਕਤ ਬਾਕੀ ਸੰਸਾਰ ਨਾਲ ਕਿਵੇਂ ਵਰਤਦੀ ਹੈ, ਉਸ ਨੂੰ ਛੱਡ ਕੇ ਸਿਰਫ ਭਾਰਤ ਬਾਰੇ ਵੇਖਿਆ ਜਾਵੇ ਤਾਂ ਉਸ ਦਾ ਵਿਹਾਰ ਆਮ ਕਰ ਕੇ ਵੈਰ-ਭਾਵੀ ਗਵਾਂਢੀ ਵਾਲਾ ਰਿਹਾ ਹੈ

ਅਸੀਂ 1962 ਦੀ ਜੰਗ ਦੀ ਗੱਲ ਨਹੀਂ ਛੇੜਨਾ ਚਾਹੁੰਦੇ, ਜਿਸ ਦੀ ਜਾਂਚ ਰਿਪੋਰਟ ਉਸ ਵਕਤ ਤੋਂ ਅੱਜ ਤਕ ਸਾਡੇ ਦੇਸ਼ ਦੀਆਂ ਕਈ ਸਰਕਾਰਾਂ ਨੇ ਰਿਲੀਜ਼ ਕਰਨ ਦੇ ਵਾਅਦੇ ਕੀਤੇ, ਨਰਿੰਦਰ ਮੋਦੀ ਨੇ ਵੀ ਇਹੋ ਵਾਅਦਾ ਕੀਤਾ ਸੀ, ਬਾਅਦ ਵਿੱਚ ਸਭ ਨੇ ਭੁਲਾ ਦਿੱਤੇ ਤੇ ਫਿਰ ਗੱਲ ਆਈ-ਗਈ ਹੋ ਜਾਂਦੀ ਰਹੀਸਾਡੇ ਸਮਿਆਂ ਵਿੱਚ ਚੀਨ ਜੰਗ ਛੇੜ ਦੇਵੇਗਾ, ਇਹ ਗੱਲ ਬੜੀ ਦੇਰ ਦੀ ਚੱਲਦੀ ਸੀ, ਪਰ ਜੰਗ ਦੀ ਸੰਭਾਵਨਾ ਅੱਜ ਜਿੰਨੀ ਕਦੇ ਨਹੀਂ ਬਣੀਅੱਜ ਵੀ ਇਹ ਕੋਈ ਪੱਕਾ ਨਹੀਂ ਕਿ ਜੰਗ ਲੱਗੇਗੀ, ਇਹ ਟਲਣੀ ਚਾਹੀਦੀ ਹੈ ਤੇ ਟਲ ਸਕਦੀ ਹੈਫਿਰ ਵੀ ਚੀਨ ਦਾ ਵਿਹਾਰ ਕਈ ਮਾਮਲਿਆਂ ਵਿੱਚ ਭਾਰਤ ਦੇ ਲੋਕਾਂ ਨੂੰ ਨਾ ਸਿਰਫ ਚੁੱਭਦਾ ਹੈ, ਸਗੋਂ ਕਿਸੇ ਖਾਸ ਨੀਤੀ ਦਾ ਪ੍ਰਤੀਕ ਜਾਪਦਾ ਹੈਕਈ ਸਾਲ ਪਹਿਲਾਂ ਜਦੋਂ ਉਸ ਦੇ ਇੰਜਨੀਅਰ ਪਾਕਿਸਤਾਨ ਦੇ ਖੋਕਰਾਪਾਰ ਰੇਲਵੇ ਸਟੇਸ਼ਨ ਉੱਤੇ ਆ ਬੈਠੇ ਸਨ, ਅਸੀਂ ਉਦੋਂ ਵੀ ਕਿਹਾ ਸੀ ਕਿ ਚੀਨ ਦਾ ਇੱਥੇ ਆਉਣਾ ਠੀਕ ਨਹੀਂਭਾਰਤ-ਪਾਕਿਸਤਾਨ ਵਿਚਾਲੇ ਜਿਵੇਂ ਅਟਾਰੀ-ਵਾਹਗਾ ਰੇਲ ਲਾਈਨ ਹੈ, ਉਸੇ ਤਰ੍ਹਾਂ ਰਾਜਸਥਾਨ ਦੇ ਮੁੰਨਾਬਾਓ ਤੋਂ ਪਾਕਿਸਤਾਨ ਦੇ ਖੋਕਰਾਪਾਰ ਵਿਚਾਲੇ ਵੀ ਰੇਲ ਲਿੰਕ ਹੈ ਤੇ ਖੋਕਰਾਪਾਰ ਦਾ ਰੇਲਵੇ ਸਟੇਸ਼ਨ ਉੱਥੇ ਸਰਹੱਦ ਦੀ ਲਾਈਨ ਪਾਰ ਕਰਦੇ ਸਾਰ ਹੀ ਬਣਿਆ ਹੋਇਆ ਹੈਕਈ ਸਾਲ ਪਹਿਲਾਂ ਉਸ ਰੇਲਵੇ ਸਟੇਸ਼ਨ ਨੂੰ ਅਪਗਰੇਡ ਕਰਨ ਦੇ ਬਹਾਨੇ ਚੀਨ ਦੇ ਫੌਜੀ ਇੰਜਨੀਅਰ ਉੱਥੇ ਆਣ ਬੈਠੇ ਸਨ ਤੇ ਕਈ ਮਹੀਨੇ ਉੱਥੇ ਹੀ ਰਹੇ ਸਨਐਟਮੀ ਤਾਕਤ ਹੋਣ ਦੇ ਦਾਅਵੇ ਕਰਨ ਵਾਲਾ ਪਾਕਿਸਤਾਨ ਆਪਣਾ ਰੇਲਵੇ ਸਟੇਸ਼ਨ ਵੀ ਅਪਗਰੇਡ ਨਹੀਂ ਕਰ ਸਕਦਾ, ਇਹ ਗੱਲ ਮੰਨਣੀ ਔਖੀ ਹੈ, ਇਹ ਸਿਰਫ ਚੀਨੀ ਫੌਜੀਆਂ ਦੇ ਉੱਥੇ ਆਉਣ ਦਾ ਬਹਾਨਾ ਸਮਝਿਆ ਗਿਆ ਸੀਅਸੀਂ ਉਸ ਤੋਂ ਬਾਅਦ ਪਾਕਿਸਤਾਨ ਵਿੱਚ ਸੜਕਾਂ ਬਣਾਉਣ ਦੇ ਬਹਾਨੇ ਹਰ ਥਾਂ ਚੀਨ ਦੇ ਫੌਜੀ ਇੰਜਨੀਅਰਾਂ ਦਾ ਆਉਣਾ ਵੀ ਵੇਖਿਆ ਹੋਇਆ ਹੈ

ਚੀਨ ਸਰਕਾਰ ਅਤੇ ਉਸ ਨੂੰ ਚਲਾਉਣ ਵਾਲਿਆਂ ਦੀਆਂ ਨੀਤੀਆਂ ਆਪਣੀ ਥਾਂ ਹਨ, ਅਤੇ ਇਹ ਨੀਤੀਆਂ ਭਾਰਤੀ ਲੋਕਾਂ ਦੇ ਲਈ ਚੰਗੀਆਂ ਨਹੀਂ ਜਾਪਦੀਆਂ, ਪਰ ਭਾਰਤ ਵਿੱਚ ਚੀਨ ਦੀ ਘਰ-ਘਰ ਪਹੁੰਚ ਕਰਨ ਵੇਲੇ ਇਹ ਗੱਲਾਂ ਕਿਸੇ ਵੀ ਪਾਰਟੀ ਨੇ ਨਹੀਂ ਸਨ ਸੋਚੀਆਂਅੱਜ ਭਾਰਤ ਵਿੱਚ ਸਭ ਤੋਂ ਵੱਧ ਵਿਕਦੇ ਪੰਜ ਮੋਬਾਇਲ ਫੋਨ ਸੈੱਟਾਂ ਵਿੱਚੋਂ ਚਾਰ ਚੀਨ ਦੇ ਬਣੇ ਵਿਕਦੇ ਹਨਨਰਿੰਦਰ ਮੋਦੀ ਸਰਕਾਰ ਬਾਈਕਾਟ ਦਾ ਨਾਅਰਾ ਦੇ ਰਹੀ ਹੈਲੋਕ ਬਾਈਕਾਟ ਵੀ ਕਰਨ ਤਾਂ ਇਸ ਤੋਂ ਬਾਅਦ ਨਹੀਂ ਖਰੀਦਣਗੇ, ਪਹਿਲੇ ਖਰੀਦੇ ਸੈੱਟ ਕਿਸੇ ਨੇ ਨਹਿਰ ਵਿੱਚ ਨਹੀਂ ਸੁੱਟਣੇ, ਉਹ ਫਿਰ ਵੀ ਚੱਲਦੇ ਰਹਿਣਗੇਟੀ ਵੀ ਚੈਨਲਾਂ ਵਾਲੇ ਐਂਕਰ ਮੁੰਡੇ-ਕੁੜੀਆਂ ਜਦੋਂ ਭਾਰਤ ਦੇ ਲੋਕਾਂ ਨੂੰ ਚੀਨੀ ਮਾਲ ਦੇ ਬਾਈਕਾਟ ਨੂੰ ਉਕਸਾਉਂਦੇ ਹਨ ਤਾਂ ਉਨ੍ਹਾਂ ਦੇ ਸਾਹਮਣੇ ਪਏ ਲੈਪ-ਟਾਪ ਉੱਤੇ ਚੀਨੀ ਕੰਪਨੀ ਦਾ ਨਾਂਅ ਲਿਖਿਆ ਸਾਫ ਦਿਸਦਾ ਹੁੰਦਾ ਹੈਚੀਨ ਦੀ ਕੰਪਨੀ ਇਹੋ ਜਿਹਾ ਸਾਮਾਨ ਜਦੋਂ ਭਾਰਤ ਵਿੱਚ ਵੇਚਦੀ ਹੈ ਤਾਂ ਨਾ ਉਸ ਦੇ ਮੈਨੇਜਰ ਤੇ ਸੇਲਜ਼-ਪਰਸਨ ਚੀਨ ਤੋਂ ਆਉਂਦੇ ਹਨ ਤੇ ਨਾ ਮਾਲ ਹੀ ਚੀਨ ਦਾ ਬਣਿਆ ਹੁੰਦਾ ਹੈਸ਼ਿਓਮੀ ਨਾਂਅ ਦੀ ਚੀਨੀ ਕੰਪਨੀ ਦੇ ਸੱਤ ਪਲਾਂਟ ਭਾਰਤ ਵਿੱਚ ਲੱਗੇ ਹੋਏ ਹਨ ਅਤੇ ਭਾਰਤ ਵਿੱਚ ਉਨ੍ਹਾਂ ਦਾ ਸਭ ਤੋਂ ਵੱਡਾ ਅਧਿਕਾਰੀ ਮਨੂੰ ਜੈਨ ਚੀਨੀ ਨਹੀਂ, ਭਾਰਤੀ ਹੈਆਂਧਰਾ ਪ੍ਰਦੇਸ਼ ਦੇ ਤਿਰੂਪਤੀ ਅਤੇ ਸ੍ਰੀਸਿਟੀ ਦੋ ਸ਼ਹਿਰਾਂ ਵਿੱਚ ਅਤੇ ਤਾਮਿਲ ਨਾਡੂ ਦੇ ਸ੍ਰੀਪੇਰੰਬਦੂਰ ਜਾਂ ਉੱਤਰ ਪ੍ਰਦੇਸ਼ ਦੇ ਦਿੱਲੀ ਨਾਲ ਜੁੜਵੇਂ ਨੋਇਡਾ ਨਾਂਅ ਦੇ ਸ਼ਹਿਰ ਵਿੱਚ ਇਹ ਪਲਾਂਟ ਉਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਵਿੱਚ ਲੱਗੇ ਹਨ, ਜਿਹੜਾ ਚੀਨ ਦੇ ਬਾਈਕਾਟ ਦੀ ਮੁਹਿੰਮ ਦਾ ਆਗੂ ਸਮਝਿਆ ਜਾਂਦਾ ਹੈਗੁਜਰਾਤ ਵਿੱਚ ਨਰਿੰਦਰ ਮੋਦੀ ਵੱਲੋਂ ਲਵਾਇਆ ਸਰਦਾਰ ਪਟੇਲ ਦਾ ਬੁੱਤ ਵੀ ਚੀਨ ਦੀ ਕਾਰੀਗਰੀ ਦਾ ਨਮੂਨਾ ਪੇਸ਼ ਕਰਦਾ ਹੈ ਤੇ ਧਾਰਮਿਕ ਮੂਰਤੀਆਂ ਅਤੇ ਹੋਰ ਪ੍ਰਤੀਕ ਵੀ ਚੀਨ ਦੇ ਬਣਾਏ ਹੋਏ ਭਾਰਤ ਵਿੱਚ ਵਿਕਦੇ ਹਨ ਤੇ ਇਸਦਾ ਤੋੜ ਭਾਰਤ ਦੀ ਸਰਕਾਰ ਕੋਲ ਕੋਈ ਹੈ ਨਹੀਂਦੇਸ਼ ਦੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਖਿਝ ਰਹੀ ਹੈ ਕਿ ਅਸੀਂ ਇੰਨੇ ਗਏ-ਬੀਤੇ ਹਾਂ ਕਿ ਆਪਣੇ ਲਈ ਧਾਰਮਿਕ ਮੂਰਤੀਆਂ ਨਹੀਂ ਬਣਾ ਸਕਦੇ, ਪਰ ਇਸ ਨਾਲ ਉਹ ਸਾਫ ਮੰਨ ਜਾਂਦੀ ਹੈ ਕਿ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਵੀ ਮੰਦਰਾਂ ਵਿੱਚ ਚੀਨ ਤੋਂ ਬਣਵਾਈਆਂ ਪਈਆਂ ਹਨਇਹ ਸਾਰਾ ਕੁਝ ਹੁੰਦੇ ਹੋਏ ਵੀ ਜਿਹੜਾ ਕੋਈ ਬਾਈਕਾਟ ਕਰਵਾ ਸਕਦਾ ਹੈ, ਕਰਵਾ ਲਵੇ, ਕੋਈ ਰੋਕਣ ਨਹੀਂ ਲੱਗਾ

ਇਸ ਬਾਈਕਾਟ ਕਰਨ ਜਾਂ ਨਾ ਕਰਨ ਤੋਂ ਵੱਡੀ ਗੱਲ ਸੋਚਣ ਵਾਲੀ ਇਹ ਹੈ ਕਿ ਜਿਹੜਾ ਮੁੱਦਾ ਇਸ ਵੇਲੇ ਲੋਕਾਂ ਦੀ ਬਹਿਸ ਦਾ ਕੇਂਦਰ ਬਣਿਆ ਪਿਆ ਹੈ, ਉਸ ਵਿੱਚ ਕੇਂਦਰ ਸਰਕਾਰ ਅਤੇ ਖੁਦ ਪ੍ਰਧਾਨ ਮੰਤਰੀ ਇੱਕ ਪਿੱਛੋਂ ਦੂਸਰੀ ਅਜਿਹੀ ਗੱਲ ਕਹੀ ਜਾਂਦੇ ਹਨ, ਜਿਸ ਨਾਲ ਭਾਰਤ ਦੀ ਸਥਿਤੀ ਹਾਸੋਹੀਣੀ ਹੋਈ ਜਾਂਦੀ ਹੈ ਪ੍ਰਧਾਨ ਮੰਤਰੀ ਨੂੰ ਪਹਿਲਾਂ ਇਹ ਗੱਲ ਕਹਿੰਦੇ ਸੁਣਿਆ ਗਿਆ ਕਿ ਭਾਰਤ ਦੀ ਹੱਦ ਵਿੱਚ ਚੀਨ ਇੱਕ ਇੰਚ ਵੀ ਘੁਸਪੈਠ ਨਹੀਂ ਕਰ ਸਕਿਆ ਅਤੇ ਭਾਸ਼ਣ ਚੱਲਦੇ ਵਿੱਚ ਹੀ ਦੂਸਰੀ ਗੱਲ ਉਨ੍ਹਾਂ ਕਹਿ ਦਿੱਤੀ ਕਿ ਚੀਨ ਵਾਲੇ ਸਾਡੀ ਹੱਦ ਵਿੱਚ ਆ ਕੇ ਉਸਾਰੀ ਕਰਦੇ ਸਨ ਅਤੇ ਸਾਡੇ ਫੌਜੀ ਜਵਾਨਾਂ ਨੇ ਜਾ ਕੇ ਰੋਕਿਆ ਤਾਂ ਝੜਪ ਹੋਈ ਸੀਲੋਕ ਹੈਰਾਨ ਸਨ ਕਿ ਨਾਲੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਹ ਇੱਕ ਇੰਚ ਅੱਗੇ ਨਹੀਂ ਆਏ ਤੇ ਨਾਲੇ ਕਿਹਾ ਹੈ ਕਿ ਸਾਡੀ ਹੱਦ ਵਿੱਚ ਉਹ ਉਸਾਰੀ ਕਰਦੇ ਪਏ ਸਨਅੱਗੇ ਨਹੀਂ ਸਨ ਆਏ ਤਾਂ ਸਾਡੀ ਹੱਦ ਵਿੱਚ ਉਹ ਉਸਾਰੀ ਕਿਵੇਂ ਕਰਦੇ ਸਨ? ਇਹ ਗੱਲ ਸਮਝ ਤੋਂ ਪਰੇ ਸੀ

ਫਿਰ ਇਹ ਸਵਾਲ ਉੱਠ ਪਿਆ ਹੈ ਕਿ ਚੀਨ ਸਾਡੀ ਹੱਦ ਵਿੱਚ ਵੜਿਆ ਨਹੀਂ ਸੀ ਤਾਂ ਝੜਪ ਵਿੱਚ ਭਾਰਤੀ ਫੌਜੀ ਜਿਸ ਥਾਂ ਮਾਰੇ ਗਏ, ਉਹ ਜਗ੍ਹਾ ਕਿੱਧਰ ਸੀ? ਜੇ ਉਹ ਜਗ੍ਹਾ ਸਾਡੀ ਹੱਦ ਵਿੱਚ ਨਹੀਂ ਸੀ ਤਾਂ ਕੱਲ੍ਹ ਨੂੰ ਦੁਨੀਆ ਵਾਲੇ ਸਮਝਣਗੇ ਕਿ ਭਾਰਤੀ ਫੌਜ ਨੇ ਕੰਟਰੋਲ ਰੇਖਾ ਟੱਪਣ ਦੀ ਗਲਤੀ ਕੀਤੀ ਸੀਇਹ ਭਾਰਤ ਦਾ ਪ੍ਰਭਾਵ ਹੋਰ ਵੀ ਖਰਾਬ ਕਰਨ ਵਾਲੀ ਗੱਲ ਸੀਅਟਲ ਬਿਹਾਰੀ ਵਾਜਪਾਈ ਜਦੋਂ ਪ੍ਰਧਾਨ ਮੰਤਰੀ ਸੀ, ਇਹੋ ਕਹਿਣ ਦੀ ਭੁੱਲ ਉਦੋਂ ਵੀ ਪਹਿਲੇ ਪੜਾਅ ਉੱਤੇ ਹੋਈ ਸੀ ਕਿ ਪਾਕਿਸਤਾਨ ਦੀ ਫੌਜ ਸਾਡੇ ਪਾਸੇ ਵੱਲ ਘੁਸਪੈਠ ਕਰ ਹੀ ਨਹੀਂ ਸਕੀ, ਪਰ ਜਦੋਂ ਲੜਾਈ ਲਮਕ ਗਈ ਤਾਂ ਸਰਕਾਰ ਨੂੰ ਕਹਿਣਾ ਪਿਆ ਸੀ ਕਿ ਉਨ੍ਹਾਂ ਨੇ ਹੱਦ ਲੰਘ ਕੇ ਗਲਤੀ ਕੀਤੀ ਹੈ, ਜਦੋਂ ਤਕ ਪਹਿਲੀ ਥਾਂ ਨਹੀਂ ਚਲੇ ਜਾਣਗੇ, ਗੋਲੀਬੰਦੀ ਨਹੀਂ ਹੋ ਸਕਦੀਉਹ ਹੀ ਗਲਤੀ ਇਸ ਵਾਰ ਫਿਰ ਕੀਤੀ ਜਾ ਰਹੀ ਹੈਉਨ੍ਹਾਂ ਨੇ ਹੱਦ ਉਲੰਘੀ ਹੈ ਤਾਂ ਸਿੱਧਾ ਕਹਿਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਇਹ ਕਹਿੰਦਾ ਹੈ ਕਿ ਉਨ੍ਹਾਂ ਦੀ ਜੁਰਅਤ ਨਹੀਂ ਕਿ ਹੱਦ ਉਲੰਘ ਜਾਣ ਤੇ ਵਿਦੇਸ਼ ਮੰਤਰੀ ਕਹਿ ਰਿਹਾ ਹੈ ਕਿ ਉਨ੍ਹਾਂ ਨੇ ਅਸਲੀ ਕੰਟਰੋਲ ਰੇਖਾ ਦਾ ਸਤਿਕਾਰ ਕਾਇਮ ਨਹੀਂ ਰੱਖਿਆ, ਜਿਸਦਾ ਅਰਥ ਹੈ ਕਿ ਉਨ੍ਹਾਂ ਨੇ ਹੱਦ ਉਲੰਘੀ ਹੈਇਸ ਨਾਲ ਸੰਸਾਰ ਵਿੱਚ ਜਿਹੜੀ ਤਸਵੀਰ ਪੇਸ਼ ਹੁੰਦੀ ਹੈ, ਪ੍ਰਧਾਨ ਮੰਤਰੀ ਜਾਂ ਉਸ ਦੀ ਟੀਮ ਦੇ ਮੈਂਬਰਾਂ ਨੂੰ ਉਸ ਦੀ ਚਿੰਤਾ ਹੀ ਨਹੀਂ ਜਾਪਦੀ

ਚੀਨ ਇੱਕ-ਸਾਰ ਚਾਲ ਚੱਲਣਾ ਜਾਣਦਾ ਹੈ ਤੇ ਉੱਥੋਂ ਦੀ ਲੀਡਰਸ਼ਿੱਪ ਹੋਮ-ਵਰਕ ਕੀਤੇ ਬਿਨਾਂ ਕੁਝ ਨਹੀਂ ਬੋਲਦੀ ਤੇ ਭਾਰਤ ਦੀ ਮੁਸ਼ਕਲ ਇਹ ਹੈ ਕਿ ਇੱਥੇ ਹਰ ਕੋਈ ਬੋਲੀ ਜਾਂਦਾ ਹੈਸੜਕਾਂ ਦਾ ਮੰਤਰੀ ਬਾਰਡਰ ਬਾਰੇ ਬੋਲਦਾ ਹੈ ਅਤੇ ਰੱਖਿਆ ਮੰਤਰੀ ਖੁਰਾਕ ਸਪਲਾਈ ਬਾਰੇ ਅਤੇ ਖੁਰਾਕ ਸਪਲਾਈ ਵਾਲਾ ਮੰਤਰੀ ਕੋਰੋਨਾ ਵਾਇਰਸ ਦਾ ਇਲਾਜ ਕਰਨ ਵਾਲੀ ਵੈਕਸੀਨ ਦੀ ਵਿਆਖਿਆ ਕਰੀ ਜਾਂਦਾ ਹੈਆਪੋ ਆਪਣੀ ਹੱਦ ਵਿੱਚ ਰਹਿਣਾ ਤੇ ਸੋਚ ਕੇ ਬੋਲਣਾ ਕੋਈ ਆਗੂ ਜਾਣਦਾ ਹੀ ਨਹੀਂਹੇਠਲੇ ਆਗੂਆਂ ਨੂੰ ਇਹ ਹੱਦ ਰੱਖਣ ਦੀ ਲੋੜ ਕੀ ਹੈ, ਜਦੋਂ ਪ੍ਰਧਾਨ ਮੰਤਰੀ ਖੁਦ ਇਹ ਹੱਦ ਨਹੀਂ ਰੱਖਦੇਭਾਰਤ ਦੀਆਂ ਚੀਨ ਸਮੇਤ ਬਹੁਤੀਆਂ ਉਲਝਣਾਂ ਦਾ ਕਾਰਨ ਵੀ ਸ਼ਾਇਦ ਇਹੋ ਹੈ ਕਿ ਇੱਥੇ ਬੋਲਣ ਤੋਂ ਪਹਿਲਾਂ ਤੋਲਣ ਲਈ ਛੋਟਾ-ਵੱਡਾ ਕੋਈ ਵੀ ਆਗੂ ਤਿਆਰ ਨਹੀਂਬਹੁਤੇ ਸਿਆਣਿਆਂ ਦੀ ਖਿੱਚੋਤਾਣ ਹਰ ਮਸਲੇ ਨੂੰ ਗੰਭੀਰ ਬਣਾ ਦਿੰਦੀ ਹੈ ਅਤੇ ਫਿਰ ਦੋਸ਼ ਜਿਸ ਨੂੰ ਮਰਜ਼ੀ ਦੇ ਲਿਆ ਜਾਵੇ, ਆਪਣੀ ਬੁੱਕਲ ਵਿੱਚ ਝਾਤੀ ਮਾਰਨ ਦੀ ਲੋੜ ਕਿਸੇ ਨੂੰ ਨਹੀਂ ਪੈਂਦੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2224) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author