NavneetKaur7“ਤਸਵੀਰ ਸਾਂਝੀ ਕਰਨ ਦੀ ਸਜ਼ਾ ਮਿਲੀ ਉਹਨੂੰ ਮੌਤ ਦੀ ...”
(24 ਜੂਨ 2020)

 

ਇੱਕੀਵੀਂ ਸਦੀ ਦੇ ਸ਼ੁਰੂਆਤੀ ਦੌਰ ਤੋਂ ਹੀ ਸੋਸ਼ਲ ਮੀਡੀਆਂ ਸਾਡੀ ਜ਼ਿੰਦਗੀ ਦਾ ਅਹਿਮ ਅੰਗ ਬਣਿਆ ਹੋਇਆ ਹੈ ਅਤੇ ਇਸਨੇ ਬਹੁਤ ਤੇਜ਼ੀ ਨਾਲ ਵਿਕਾਸ ਕੀਤਾ ਹੈਸੋਸ਼ਲ ਮੀਡੀਆਂ ਨੇ ਸਾਰੇ ਸੰਸਾਰ ਨੂੰ ਇੱਕ ਤਰ੍ਹਾਂ ਆਪਣੇ ਅਧੀਨ ਕਰ ਲਿਆ ਹੈਕਿਉਂਕਿ ਇਹ ਸਾਡੀ ਜੀਵਨ ਸ਼ੈਲੀ ਨੂੰ ਵੀ ਬਹੁਤ ਹੱਦ ਤਕ ਪ੍ਰਭਾਵਿਤ ਕਰ ਰਿਹਾ ਹੈਹਰ ਵਰਗ, ਹਰ ਤਬਕੇ ਦੇ ਲੋਕ ਇਸਦੀ ਪਕੜ ਵਿੱਚ ਹਨ ਅੱਜ ਦੇ ਸਮੇਂ ਵਿੱਚ ਇਸ ਤੋਂ ਬਿਨਾਂ ਹਰੇਕ ਵਿਅਕਤੀ ਆਪਣੇ ਆਪ ਨੂੰ ਅਧੂਰਾ ਸਮਝਦਾ ਹੈਬਹੁਤ ਸਾਰੇ ਕੰਮਾਂ-ਕਾਰਾਂ ਵਿੱਚ ਇਸਦੀ ਉਪਯੋਗੀ ਵਰਤੋਂ ਕੀਤੀ ਜਾਂਦੀ ਹੈਹਰੇਕ ਚੀਜ਼ ਦੇ ਦੋ ਪਹਿਲੂ ਹੁੰਦੇ ਹਨ ਜਿਵੇਂ, ਚਾਕੂ ਅਸੀਂ ਆਪਣੇ ਕੰਮਾਂ-ਕਾਰਾਂ ਲਈ ਵੀ ਵਰਤਦੇ ਹਾਂ, ਤੇ ਦੂਸਰਾ ਕਿਸੇ ਉੱਤੇ ਹਮਲਾ ਕਰਨ ਲਈ ਹੀਇਸੇ ਤਰ੍ਹਾਂ ਸੋਸ਼ਲ ਮੀਡੀਏ ਦੇ ਚੰਗੇ-ਮਾੜੇ ਪਹਿਲੂ ਪਾਏ ਜਾਂਦੇ ਹਨਇਹ ਸਾਡੇ ਉੱਤੇ ਨਿਰਭਰ ਕਰਦਾ ਹੈ, ਕਿ ਅਸੀਂ ਕਿਹੋ-ਜਿਹੇ ਪੱਖਾਂ ਨੂੰ ਅਪਣਾਉਣਾ ਹੈ, ਤੇ ਕਿਹੋ ਜਿਹਿਆਂ ਦਾ ਤਿਆਗ ਕਰਨਾ ਹੈ, ਜਿਸ ਕਾਰਨ ਸਾਡੇ ਗਿਆਨ ਵਿੱਚ ਅਥਾਹ ਵਾਧਾ ਹੋ ਸਕੇ ਇਹ ਵੀ ਸਾਡੇ ’ਤੇ ਨਿਰਭਰ ਹੈ ਕਿ ਅਸੀਂ ਕਿਹੋ ਜਿਹੇ ਗਿਆਨ ਵਿੱਚ ਵਾਧਾ ਕਰਾਨਾ ਹੈ।

ਇੰਟਰਨੈੱਟ ਪ੍ਰਣਾਲੀ ਸਸਤੀ ਹੋਣ ਕਰਕੇ ਲਗਭਗ ਹਰੇਕ ਵਿਅਕਤੀ ਇਸ ਨੂੰ ਖਰੀਦਣ ਦੇ ਸਮਰੱਥ ਹੋ ਗਿਆਹੁਣ ਲੋਕ ਸੋਸ਼ਲ ਮੀਡੀਏ ਦੇ ਕਿਸੇ ਵੀ ਯੰਤਰ ਮੋਬਾਇਲ, ਕੰਪਿਊਟਰ, ਲੈਪਟਾਪ ਦੁਆਰਾ ਇਸਦੀ ਬੇਲੋੜੀ, ਬੇਵਕਤ, ਬੇਬੁਨਿਆਦ ਵਰਤੋਂ ਕਰਕੇ ਆਪਣਾ ਜ਼ਿਆਦਾਤਰ ਸਮਾਂ ਜ਼ਾਇਆ ਕਰ ਰਹੇ ਹਨਇਸ ਕਾਰਨ 21 ਵੀ ਸਦੀ ਦੇ ਦੂਜੇ ਦਹਾਕੇ ਦੇ ਅੰਤ ਤਕ ਆਉਂਦੇ ਆਉਂਦੇ ਸਾਡੇ ਸਮਾਜ ਅੰਦਰ ਇਸਦੇ ਮਾੜੇ ਪਹਿਲੂ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨਹੁਣ ਸੋਸ਼ਲ ਮੀਡੀਆ ਸਾਨੂੰ ਅਸਲੀ ਜ਼ਿੰਦਗੀ ਅਤੇ ਅਸਲੀ ਸਮਾਜ ਤੋਂ ਬਹੁਤ ਦੂਰ ਲੈ ਜਾਣ ਦਾ ਕੰਮ ਕਰਨ ਲੱਗ ਪਿਆ ਹੈਅਸੀਂ ਸੁਪਨਿਆਂ ਦੀ ਹੀ ਦੁਨੀਆਂ ਵਿੱਚ ਜਿਊਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਇਹ ਸਾਨੂੰ ਝੂਠੇ ਮੁਸਕਾਨੀ ਭੁਲੇਖਿਆਂ ਵਿੱਚ ਪਾ ਕੇ ਦਿਮਾਗ਼ੀ ਤੌਰ’ਤੇ ਅਪਾਹਜ ਬਣਾ ਰਿਹਾ ਹੈਜਦੋਂ ਅਸੀਂ ਇਸ ਤੋਂ ਦੂਰ ਹੋਣ ਲੱਗਦੇ ਹਾਂ ਤਾਂ ਸਾਨੂੰ ਆਪਣੀ ਵਰਤਮਾਨ ਸਥਿਤੀ ਦਾ ਗਿਆਨ ਹੁੰਦਾ ਹੈ। ਫੇਰ ਅਸੀਂ ਮਾਨਸਿਕ ਪ੍ਰੇਸ਼ਾਨੀਆਂ ਅਤੇ ਤਨਾਉ ਦਾ ਸ਼ਿਕਾਰ ਹੋ ਜਾਂਦੇ ਹਾਂਭਾਵਨਾਤਮਿਕ ਤੌਰਤੇ ਅਸੀਂ ਆਪਣੇ ਆਪ ਨੂੰ ਕਮਜ਼ੋਰ ਤੇ ਅੰਦਰੋਂ ਖੋਖਲਾ ਮਹਿਸੂਸ ਕਰਨ ਲੱਗ ਪੈਂਦੇ ਹਾਂ ਅਸੀਂ ਆਪਣੀਆਂ ਸੱਮਸਿਆਵਾਂ ਨਾਲ ਨਜਿੱਠਣ ਦੀ ਬਜਾਏ ਕਿਸੇ ਆਪਣੇ ਨਾਲ ਬੈਠਕੇ ਦੁੱਖ-ਸੁਖ ਵੰਡਣ ਤੇ ਹੌਸਲਾ ਦੇਣ ਦੀ ਬਜਾਏ ਸੋਸ਼ਲ ਸਾਈਟਸ ਦਾ ਸਹਾਰਾ ਲੈਣ ਵਿੱਚ ਵਿਅਸਤ ਹੋ ਜਾਂਦੇ ਹਾਂਅਸੀਂ ਅਸਲੀ ਜ਼ਿੰਦਗੀ ਤੋਂ ਭੱਜਣਾ ਸ਼ੁਰੂ ਕਰ ਦਿੰਦੇ ਹਾਂ ਤੇ ਬਾਅਦ ਵਿੱਚ ਜਾ ਕੇ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ

ਸਾਨੂੰ ਸੋਸ਼ਲ ਮੀਡੀਆਂ ਦੀ ਹੱਦੋਂ ਵੱਧ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈਪੁਰਾਣੇ ਸਮਿਆਂ ਵਿੱਚ ਤਾਂ ਸਿਰਫ਼ ਟੈਲੀਵਿਜ਼ਨ ਹੋਣ ਕਰਕੇ ਸਾਰੇ ਪਰਿਵਾਰ ਦੇ ਮੈਂਬਰ ਇਕੱਠੇ ਬੈਠ ਕੇ ਟੀ.ਵੀ ਦੇਖਦੇ ਸੀ ਤੇ ਪਤਾ ਲੱਗਦਾ ਰਹਿੰਦਾ ਸੀ ਕਿ ਹਰੇਕ ਮੈਂਬਰ ਕਿਹੋ ਜਿਹੇ ਪ੍ਰੋਗਰਾਮ ਵੇਖ ਰਿਹਾ ਹੈ ਨਾਲੇ ਗੱਲਾਂਬਾਤਾਂ ਦੇ ਰਾਹੀਂ ਆਪਸੀ ਵਿਚਾਰ ਵਟਾਂਦਰਾ ਹੋ ਜਾਂਦਾ ਸੀਪਰ ਅੱਜਕਲ ਬੱਚੇ-ਬੱਚੇ ਕੋਲ ਫੋਨ ਹੈ ਇੰਟਰਨੈੱਟ ਦੀ ਸੁਵਿਧਾ ਹਰ ਇੱਕ ਨੂੰ ਆਸਾਨੀ ਨਾਲ ਮਿਲ ਰਹੀ ਹੈਇਸਦੇ ਕੇਵਲ ਨੁਕਸਾਨ ਹੀ ਨਹੀਂ ਹਨ ਬਲਕਿ ਉਸਾਰੂ ਭੂਮਿਕਾ ਵੀ ਅਜੋਕੇ ਸਮੇਂ ਇਹ ਨਿਭਾ ਰਿਹਾ ਹੈ ਅੱਜਕਲ੍ਹ ਦੀ ਪੜ੍ਹਾਈ ਦੌਰਾਨ ਬੱਚਿਆਂ ਨੂੰ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਹੀ ਪੈਂਦਾ ਹੈ ਖ਼ਾਸਕਰ ਜਿਵੇਂ ਅੱਜ ਕੱਲ੍ਹ ਕਰੋਨਾ ਵਿਸ਼ਵ ਮਹਾਂਮਾਰੀ ਕਰਕੇ ਹੋਈ ਤਾਲਾਬੰਦੀ ਦੌਰਾਨ ਦੇਸ਼ ਅੰਦਰ ਕਿ ਲਗਭਗ ਪੂਰੀ ਦੁਨੀਆਂ ਅੰਦਰ ਹੀ ਸਾਰੀਆਂ ਵਿੱਦਿਅਕ ਸੰਸਥਾਵਾਂ ਬੰਦ ਹਨ ਭਾਵੇਂ ਉਹ ਸਕੂਲ ਹੋਣ, ਕਾਲਜ, ਚਾਹੇ ਵਿਸ਼ਵ ਵਿਦਿਆਲੇਇਸ ਲਈ ਸਭ ਸੰਸਥਾਵਾਂ ਇੰਟਰਨੈੱਟ ਰਾਹੀਂ ਹੀ ਫੋਨ ਉੱਤੇ ਸੋਸ਼ਲ ਮੀਡੀਆ ਰਾਹੀਂ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਾ ਰਹੀਆਂ ਹਨ

ਕੁਝ ਕੁ ਲੋਕਾਂ ਦੁਆਰਾ ਕੀਤੀ ਜਾਂਦੀ ਨਜਾਇਜ਼ ਵਰਤੋਂ ਕਰਕੇ, ਮਾੜੀ ਭਾਸ਼ਾ ਵਰਤਣ ਕਰਕੇ, ਕਿਸੇ ਇੱਕ ਧਰਮ, ਫਿਰਕੇ, ਖਿੱਤੇ ਦੇ ਲੋਕਾਂ ਪ੍ਰਤੀ ਫੈਲਾਈ ਜਾਂਦੀ ਨਫਰਤ ਕਰਕੇ ਅਸੀਂ ਸਮੁੱਚੇ ਸੋਸ਼ਲ ਮਾਧਿਅਮਾਂ ਨੂੰ ਮਾੜਾ ਨਹੀਂ ਕਹਿ ਸਕਦੇ, ਨਾ ਇਸ ਉੱਤੇ ਪਾਬੰਦੀ ਲਾ ਸਕਦੇ ਹਾਂਪਰ ਇਸਦੀ ਵਰਤੋਂ ਸੰਜਮ, ਸਵੈ-ਵਿਵੇਕ, ਸੁਹਜਮਈ ਆਦਿ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈਇਸ ਬਾਰੇ ਖ਼ੁਦ ਵੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਤੇ ਦੂਜਿਆਂ ਨੂੰ ਵੀ ਜਾਗਰੂਕ ਕਰਨ ਦੀ ਜ਼ਰੂਰਤ ਹੈਸੋਸ਼ਲ ਮੀਡੀਆ ਦੂਰ ਦੁਰਾਡੇ ਬੈਠੇ ਸਾਡੇ ਦੋਸਤਾਂ, ਸਾਥੀਆਂ, ਰਿਸ਼ਤੇਦਾਰਾਂ ਨਾਲ ਜੁੜਨ ਤੇ ਗੱਲਬਾਤ ਕਰਨ ਦਾ ਜ਼ਰੀਆ ਹੋਣਾ ਚਾਹੀਦਾ ਹੈ ਨਾ ਕਿ ਇਸਨੂੰ ਲੜਾਈ ਦਾ ਮੰਚ ਬਣਾ ਕੇ ਕਿਸੇ ਖਿਲਾਫ਼ ਵੀ ਜ਼ਹਿਰ ਉਗਲਣ ਤੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈਮਾੜੀ ਕਿਸਮਤ ਨੂੰ ਅੱਜ ਕੱਲ੍ਹ ਅਜਿਹਾ ਹੀ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਵਿੱਚ ਹਰ ਰੋਜ਼ ਕਿਸੇ ਉੱਤੇ ਨਿੱਜੀ ਹਮਲੇ ਤੋਂ ਲੈਕੇ ਵੱਖ-ਵੱਖ ਧਰਮਾਂ, ਵਿਚਾਰਧਾਰਾ, ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਦੂਜੀ ਧਿਰ ਨਾਲ ਉਲਝਦੇ ਤੇ ਇੱਕ ਦੂਜੇ ਨੂੰ ਨੀਵਾਂ ਦਿਖਾਉਂਦੇ ਨਜ਼ਰ ਆਉਂਦੇ ਹਨ

ਕਿਸ਼ੋਰ ਅਵਸਥਾ 12 ਤੋਂ 19 ਸਾਲ ਤਕ ਬਚਪਨ ਦੀ ਆਖ਼ਰੀ ਸਟੇਜ ’ਤੇ ਹੁੰਦੀ ਹੈਇਸ ਅਵਸਥਾ ਵਿੱਚ ਪਹੁੰਚਦੇ ਹੀ ਬੱਚੇ ਜ਼ਿਆਦਾ ਜਜ਼ਬਾਤੀ ਹੋ ਜਾਂਦੇ ਹਨਉਹ ਨਿੱਕੀ-ਨਿੱਕੀ ਗੱਲ ’ਤੇ ਭੜਕ ਉੱਠਦੇ ਹਨ ਜਾਂ ਕਹਿ ਲਵੋ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਜਾਂਦੇ ਹਨਅਕਸਰ ਇਸ ਉਮਰ ਜੋਸ਼ ਜ਼ਿਆਦਾ ਹੁੰਦਾ ਹੈ ਤੇ ਅਨੁਭਵ ਦੀ ਕਮੀ ਕਰਕੇ ਹੋਸ਼ ਘੱਟ ਹੁੰਦਾ ਹੈਇਹ ਵੀ ਹੁੰਦਾ ਹੈ ਕਿ ਬਹੁਤ ਸਾਰੇ ਨੌਜਵਾਨ ਸਮਾਜ ਦੇ ਕਈ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਣ ਵੱਲ ਰੁਚਿਤ ਹੋ ਜਾਂਦੇ ਹਨਅਤੇ ਕਈ ਵਾਹੋ-ਵਾਹ ਖੱਟਣ ਦੀ ਵਧੇਰੇ ਚੇਸ਼ਟਾ ਰੱਖਦੇ ਹਨਇਹ ਸਭ ਕੁਦਰਤੀ ਵਰਤਾਰਾ ਹੈ ਪਰਿਵਰਤਨ ਕੁਦਰਤ ਦਾ ਨਿਯਮ ਹੈਇਸੇ ਅਵਸਥਾ ਵਿੱਚ ਉਨ੍ਹਾਂ ਨੂੰ ਝਿੜਕਣ ਦੀ ਬਜਾਏ ਜੇਕਰ ਸਾਡੇ ਮਾਪੇ, ਅਧਿਆਪਕ ਉਨ੍ਹਾਂ ਨੂੰ ਸਮਝਣ ਤੇ ਸਾਥ ਦਿੰਦੇ ਰਹਿਣ ਤਾਂ ਉਹ ਬੱਚੇ ਬਹੁਤ ਅੱਗੇ ਤਕ ਜਾਂਦੇ ਹਨ ਤੇ ਜ਼ਿੰਦਗੀ ਵਿੱਚ ਵੱਡੀਆਂ ਸਫਲਤਾਵਾਂ ਹਾਸਿਲ ਕਰਦੇ ਹਨ ਇਸ ਉਮਰੇ ਕੁਝ ਕਰ ਸਕਣ ਦੀ ਚੇਟਕ ਬਹੁਤ ਤੀਖਣ ਅਵਸਥਾ ਵਿੱਚ ਹੁੰਦੀ ਹੈ ਬੱਸ ਉਨ੍ਹਾਂ ਦੇ ਹੌਸਲਿਆਂ ਨੂੰ ਬੁਲੰਦ ਕਰਨ, ਉਨ੍ਹਾਂ ਦੇ ਖੰਭਾਂ ਵਿੱਚ ਪਰਵਾਜ਼ ਭਰਨ ਦੀ ਲੋੜ ਹੁੰਦੀ ਹੈਜਦੋਂ ਅਜਿਹਾ ਮਾਹੌਲ ਬੱਚਿਆਂ ਨੂੰ ਨਹੀਂ ਮਿਲਦਾ ਤਾਂ ਉਹ ਇਕੱਲਾਪਨ ਮਹਿਸੂਸ ਕਰਦੇ ਹਨ ਫੇਰ ਨਤੀਜਾ ਇਹੀ ਨਿਕਲਦਾ ਹੈ ਕਿ ਬੱਚਆਂ ਦਾ ਸੋਸ਼ਲ ਮੀਡੀਏ ਵੱਲ ਰੁਝਾਨ ਵਧੇਰੇ ਵਧ ਜਾਂਦਾ ਹੈ ਇੰਟਰਨੈੱਟ ਦੀ ਹੱਦੋਂ ਵੱਧ ਵਰਤੋਂ ਕਰਨ ਨਾਲ ਬੱਚੇ ਮਾਨਸਿਕ ਤੌਰ ’ਤੇ ਹੋਰ ਵੀ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਉਹ ਆਪਣੀ ਸੁੱਧ-ਬੁੱਧ ਖੋ ਬੈਠਦੇ ਜਨ

ਅਸੀਂ ਅਕਸਰ ਆਪਣੇ ਆਲੇ ਦੁਆਲੇ ਦੇਖਦੇ ਹਾਂ ਕਿ ਬਹੁਤ ਸਾਰੇ ਰਿਸ਼ਤਿਆਂ ਦਾ ਘਾਣ ਨਿੱਤ ਦਾ ਵਰਤਾਰਾ ਬਣ ਗਿਆ ਹੈ ਅਤੇ ਬਹੁਤ ਨੌਜਵਾਨ ਮਾਨਸਿਕ ਤੌਰ ’ਤੇ ਰਿਸ਼ਤਿਆਂ ਦੀ ਟੁੱਟ-ਭੱਜ ਤੋਂ ਪ੍ਰੇਸ਼ਾਨ ਹੋ ਕੇ ਆਤਮ-ਹੱਤਿਆ ਕਰ ਬੈਠਦੇ ਹਨਇਹ ਹੀ ਸਾਡੇ ਸਮਾਜ ਦੀ ਤ੍ਰਾਸਦੀ ਹੈਸਾਨੂੰ ਸੋਚਣਾ ਚਾਹੀਦਾ ਹੈ ਕਿ ਇਸ ਵਿੱਚ ਅਸਲ ਕਸੂਰ ਕਿਸਦਾ ਹੈ? ਇਕੱਲੇ ਨੌਜਵਾਨ ਬੱਚਿਆਂ ਨੂੰ ਹੀ ਜ਼ਿੰਮੇਵਾਰ ਤਾਂ ਨਹੀਂ ਠਹਿਰਾਇਆ ਜਾ ਸਕਦਾ? ਅਣਜਾਣੇ ਵਿੱਚ ਉਹ ਤਾਂ ਗਲਤ ਕਦਮ ਚੁੱਕ ਲੈਂਦੇ ਨੇ, ਜੇਕਰ ਉਨ੍ਹਾਂ ਨੂੰ ਅਜਿਹੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਨ ਦੀ ਹਿੰਮਤ ਦਿੱਤੀ ਜਾਵੇ, ਮੁੰਕਮਲ ਸਾਥ ਦਿੱਤਾ ਜਾਵੇ ਤਾਂ ਕਦੇ ਵੀ ਉਹ ਅਜਿਹੇ ਕਦਮ ਨਾ ਚੁੱਕਣਪਰ ਅਫਸੋਸ, ਅਸੀਂ ਬਾਅਦ ਵਿੱਚ ਗੱਲਾਂ ਕਰਨ ਜੋਗੇ ਹੀ ਰਹਿ ਜਾਂਦੇ ਹਾਂ

ਇਸ ਵਿਸ਼ੇ ਨਾਲ ਸੰਬੰਧਿਤ ਮੈਂ ਇੱਕ ਘਟਨਾ ਸਾਂਝੀ ਕਰਨੀ ਚਾਹਾਂਗੀਮੈਂ ਆਪਣੇ ਵਿਹਲੇ ਸਮੇਂ ਵਿੱਚ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਹਾਂਉਨ੍ਹਾਂ ਨੂੰ ਕੁਝ ਨਵਾਂ ਦੱਸਣ ਦੇ ਨਾਲ-ਨਾਲ ਮੈਂਨੂੰ ਵੀ ਬੜਾ ਕੁਝ ਉਨ੍ਹਾਂ ਤੋਂ ਸਿੱਖਣ ਨੂੰ ਮਿਲਦਾ ਰਹਿੰਦਾ ਹੈਉਨ੍ਹਾਂ ਦੇ ਮਨਾਂ ਵਿੱਚ ਕੀ-ਕੀ ਚੱਲਦਾ ਹੈ, ਉਹ ਕੀ ਸੋਚਦੇ ਨੇ, ਆਦਿਸਭ ਸਹੂਲਤਾਂ ਮਿਲਦੇ ਹੋਏ ਵੀ ਉਹ ਉਦਾਸ-ਉਦਾਸ ਕਿਉਂ ਰਹਿੰਦੇ ਹਨਇਹ ਸਭ ਸਮਝਣ ਤੇ ਜਾਨਣ ਦੀ ਮੈਂ ਕੋਸ਼ਿਸ਼ ਕਰਦੀ ਰਹਿੰਦੀ ਹਾਂਇਸੇ ਦੌਰਾਨ ਮੇਰੇ ਕੋਲ ਕੁਝ ਮਹੀਨੇ ਪਹਿਲੇ ਇੱਕ ਲੜਕੀ ਟਿਊਸ਼ਨ ਲਈ ਆਈਮੈਂ ਉਹਦੇ ਨਾਲ ਉਹਦੇ ਬਾਰੇ ਹੀ ਕਈ ਗੱਲਾਂ ਕੀਤੀਆਂ ਫੇਰ ਉਹ ਮੇਰੇ ਕੋਲੋਂ ਲੜੀਵਾਰ ਕਈ ਸਵਾਲ ਪੁੱਛਣ ਲੱਗ ਪਈ ਕਿ ਮੈਂ ਕਿਵੇਂ ਪੜ੍ਹਾਂ? ਮੇਰੇ ਨਾਲ ਦੀਆਂ ਕੁੜੀਆਂ ਜੋ ਮਹਿੰਗੇ ਪ੍ਰਾਈਵੇਟ ਸਕੂਲਾਂ ਤੋਂ ਪੜ੍ਹਕੇ ਆਈਆਂ ਹਨ ਉਹ ਮੇਰਾ ਮਜ਼ਾਕ ਉਡਾਉਂਦੀਆਂ ਨੇਉਹਨਾਂ ਦੇ ਬਰਾਬਰ ਕਿਵੇਂ ਹੋ ਸਕਾਂ? ਮੇਰੀ ਬੜੀ ਰੀਝ ਹੈ ਮੈਂ ਬਹੁਤ ਪੜ੍ਹਾਂ ਤੇ ਆਪਣੇ ਘਰਦਿਆਂ ਦੇ ਅਰਮਾਨ ਪੂਰੇ ਕਰ ਸਕਾਂਪਰ ਦੀਦੀ ਮੈਂਨੂੰ ਕੁਝ ਟੌਪਿਕ ਸਮਝ ਨਹੀਂ ਰਹੇਕੀ ਮੈਂ ਤੁਹਾਡੇ ਜਿਨ੍ਹਾਂ ਪੜ੍ਹ ਸਕਾਂਗੀ? ਉਹ ਮੇਰਾ ਕੋਈ ਹਾਵ-ਭਾਵ ਨਾ ਵੇਖ ਕੇ ਫੇਰ ਬੋਲੀ, “ਦੀਦੀ, ਮੈਂ ਤੁਹਾਡੇ ਜਿਨ੍ਹਾਂ ਪੜ੍ਹ ਸਕਾਂਗੀ?

ਮੈਂ ਆਪਣੇ-ਆਪ ਤੋਂ ਬਾਹਰ ਆਉਂਦਿਆਂ ਕਿਹਾ, “ਤੂੰ ਪੜ੍ਹਾਈ ਪ੍ਰਤੀ ਇੰਨੀ ਸੁਚੇਤ ਹੈਜੋ-ਜੋ ਤੈਨੂੰ ਪੁੱਛਿਆ, ਸਭ ਦੇ ਤੂੰ ਸਹੀ ਜਵਾਬ ਦਿੱਤੇਰਾਜੇ ਤੂੰ ਤਾਂ ਅੱਗੇ ਤਕ ਜ਼ਰੂਰ ਹੀ ਪਹੁੰਚੇਗੀਨਾਲੇ ਦੂਸਰਿਆਂ ਨਾਲ ਆਪਣੀ ਤੁਲਨਾ ਨਹੀਂ ਕਰਨੀ ਚਾਹੀਦੀਮੈਂ ਆਪਣੀ ਪ੍ਰਸਥਿਤੀ ਨੂੰ ਯਾਦ ਕਰਦੇ ਸਮਝਾਉਣ ਦੀ ਕੋਸ਼ਿਸ਼ ਕੀਤੀਅਸੀਂ ਮਾਨਸਿਕ ਤੌਰ ’ਤੇ ਜਦੋਂ ਪਰੇਸ਼ਾਨ ਹੋਈਏ ਤਾਂ ਦੂਸਰਿਆਂ ਨਾਲ ਤੁਲਨਾ ਕਰਕੇ ਹੋਰ ਪਰੇਸ਼ਾਨ ਹੋ ਜਾਂਦੇ ਹਾਂਉਹਨੂੰ ਜਿਵੇਂ ਮੇਰੀਆਂ ਗੱਲਾਂ ਸੁਣ ਕੇ ਬਹੁਤ ਭਰੋਸਾ ਹੋ ਗਿਆਕਹਿਣ ਲੱਗੀ, “ਦੀਦੀ ਮੈਂ ਸਾਰੀਆਂ ਟੈਨਸ਼ਨਾਂ, ਸਾਰੇ ਕੰਮ ਛੱਡਕੇ ਸਿਰਫ਼ ਪੜ੍ਹਨਾ ਤੇ ਜ਼ਿਆਦਾ ਤੋਂ ਜ਼ਿਆਦਾ ਆਪਣੇ ਸਿਲੇਬਸ ਦੀ ਹੁਣ ਰਵੀਜ਼ਨ ਕਰਨੀ ਹੈ

ਟੈਨਸ਼ਨ ਸ਼ਬਦ ਸੁਣ ਕੇ ਹੀ ਮੈਂ ਉਹਨੂੰ ਕਿਹਾ, “ਤੇਰੇ ਆਲੇ-ਦੁਆਲੇ ਟੈਨਸ਼ਨ ਕਿਹੜੀ ਗਈ? ਪੜ੍ਹਾਈ ਵਿੱਚ ਤੂੰ ਮੈਂਨੂੰ ਕਮਜ਼ੋਰ ਲੱਗ ਨਹੀਂ ਰਹੀਤੂੰ ਰਾਜੇ ਆਪਣੇ ਘਰਦਿਆਂ ਨਾਲ ਸਮਾਂ ਬਿਤਾ, ਥੋੜ੍ਹਾ ਦਿਮਾਗ਼ ਨੂੰ ਅਰਾਮ ਦੇ ਜਦੋਂ ਮੇਰੀ ਲੋੜ ਹੋਵੇ, ਪੜ੍ਹਨ ਲਈ ਜ਼ਰੂਰ ਆਇਆ ਕਰਪਰ ਮੇਰੇ ਕੋਲ ਸਮੇਂ ਦੀ ਘਾਟ ਹੋਣ ਕਰਕੇ ਮੈਂ ਹੋਰ ਬੱਚੇ ਨਹੀਂ ਲਗਾ ਸਕਦੀ

ਜਵਾਬ ਦੇਣਾ ਬੜਾ ਔਖਾ ਲੱਗਿਆ ਸੀ ਪਰ ਉਹ ਮੇਰੀ ਮਜਬੂਰੀ ਸਮਝਦੀ ਸੀਤੇ ਫੇਰ ਕਦੇ-ਕਦੇ ਉਹ ਜਾਂਦੀ ਤੇ ਮੇਰੇ ਕੋਲੋਂ ਬੜੇ ਸਵਾਲ ਪੁੱਛਦੀ ਰਹਿੰਦੀ।ਉਹ ਜਿੰਨੇ ਉਤਸ਼ਾਹ ਨਾਲ ਸਵਾਲ ਪੁੱਛਦੀ ਸੀ ਉੰਨੇ ਹੀ ਉਤਸ਼ਾਹ ਨਾਲ ਜਵਾਬ ਉਡੀਕਦੀ। ਮੈ ਉਹਦੇ ਤੋਂ ਹੋਰ ਗੱਲਾਂ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਤੇ ਖ਼ੁਦ ਦੱਸਣ ਲੱਗਿਆਂਸ਼ਾਇਦ ਉਹਨੂੰ ਵੀ ਝਿਜਕ ਸੀਮੈਂ ਉਹਦੀ ਪਰੇਸ਼ਾਨੀ ਨੂੰ ਵੇਖਦਿਆਂ ਸਿਰਫ਼ ਪੜ੍ਹਨ ਲਈ ਕਹਿ ਦੇਣਾਪਰ ਉਹਦੇ ਅੰਦਰ ਤਕ ਜਾਣ ਦੀ ਕਦੇ ਕੋਸ਼ਿਸ਼ ਹੀ ਨਾ ਕੀਤੀ।ਉਹੀ ਰਟਿਆ ਰਟਾਇਆ ਸਾਡਾ ਸਭ ਦਾ ਡਾਇਲਾਗ ਹੁੰਦਾ ਹੈ ਕਿ ਤੂੰ ਸਿਰਫ਼ ਪੜ੍ਹਨ ਵੱਲ ਧਿਆਨ ਦੇ, ਹਰੇਕ ਚੀਜ਼ ਦਾ ਇੱਕ ਸਹੀ ਵਕਤ ਹੁੰਦਾ ਹੈਤੁਸੀਂ ਸਿਰਫ਼ ਆਪਣੇ ਭਵਿੱਖ ਵੱਲ ਧਿਆਨ ਦੇਵੋਬਜਾਏ ਇਹਦੇ ਕਿ ਉਹਨੂੰ ਉਹਦੇ ਹਾਲਾਤ ਨਾਲ ਲੜਨਾ ਸਿਖਾਇਆ ਜਾਵੇਮੇਰੇ ਨਾਲ ਕੁਝ ਇਸੇ ਤਰ੍ਹਾਂ ਵਾਪਰਿਆ ਕੁਝ ਦਿਨ ਬਾਅਦ ਉਸ ਕੁੜੀ ਨੇ ਆਤਮ-ਹੱਤਿਆ ਕਰ ਲਈਇਹ ਸੁਣਕੇ ਮੈਂਨੂੰ ਕਾਫ਼ੀ ਝਟਕਾ ਲੱਗਿਆ ਜੇਮੈਂ ਉਹਦੀ ਪੜ੍ਹਾਈ ਤੋਂ ਇਲਾਵਾ ਹੋਰ ਗੱਲਾਂ ਵੱਲ ਵੀ ਧਿਆਨ ਦਿੰਦੀ, ਤਾਂ ਉਹ ਸਾਡੇ ਵਿਚਕਾਰ ਹੁੰਦੀਕਾਰਨ ਸਿਰਫ਼ ਇਹ ਸੀ ਕਿ ਸੋਸ਼ਲ ਮੀਡੀਆ ਉੱਤੇ ਉਸਦੇ ਕਿਸੇ ਦੋਸਤ ਨੇ ਉਸਦੀ ਤਸਵੀਰ ਇੱਕ ਮੁੰਡੇ ਨਾਲ ਸਟੋਰੀ ਦੇ ਤੌਰਤੇ ਪਾ ਦਿੱਤੀ, ਜਿਸਦਾ ਉਹਦੇ ਘਰਦਿਆਂ ਨੂੰ ਪਤਾ ਲੱਗ ਗਿਆਤੇ ਉਹਨੂੰ ਲੱਗਿਆ ਅੱਗੇ ਕਿ ਬਣੇਗਾ? ਘਰਦੇ, ਸਮਾਜ ਕੀਕਹੇਗਾ? ਇਸੇ ਡਰ ਕਰਕੇ ਆਪਣੀ ਜਾਨ ਗਵਾ ਲਈਤਸਵੀਰ ਸਾਂਝੀ ਕਰਨ ਦੀ ਸਜ਼ਾ ਮਿਲੀ ਉਹਨੂੰ ਮੌਤ ਦੀਇੱਕ ਤਸਵੀਰ ਦੇ ਸੋਸ਼ਲ ਮੀਡੀਆ ਉੱਤੇ ਪੈ ਜਾਣ ਦੇ ਕਾਰਨ, ਬਿਨਾਂ ਸੋਚੇ-ਸਮਝੇ ਉਹਨੇ ਇੱਡਾ ਵੱਡਾ ਕਦਮ ਚੁੱਕ ਲਿਆਉਹਨੂੰ ਆਪਣੇ ਨਜ਼ਦੀਕ ਕੋਈ ਵੀ ਨਾ ਜਾਪਿਆ ਜਿਸ ਨਾਲ ਉਹ ਆਪਣਾ ਦਰਦ ਵੰਡ ਸਕੇਫੋਟੋ ਵਿੱਚ ਕੁਝ ਗਲਤ ਨਹੀਂ ਸੀ, ਕਿ ਕੋਈ ਜਾਨ ਦੇਣ ਤਕ ਚਲਾ ਜਾਵੇਸ਼ਾਇਦ ਉਸਦੇ ਘਰਦਿਆਂ ਨੇ ਵੀ ਸਮਝਿਆ ਨਹੀਂ ਇਸ ਸਭ ਤੋਂ ਇਹੀ ਪ੍ਰਤੀਤ ਹੁੰਦਾ ਹੈ

ਸਮਾਜ ਵਿੱਚ ਵਿਚਰਦਿਆਂ ਸਾਡੀ ਹਉਮੈ ਨੂੰ ਇਸ ਸਭ ਤੋਂ ਠੇਸ ਪਹੁੰਚਦੀ ਹੈਪਰ ਅਜਿਹੀਆਂ ਸਥਿਤੀਆਂ ਵਿੱਚ ਹਉਮੈ ਤੋਂ ਜ਼ਿਆਦਾ ਕਿਸੇ ਦੀ ਜ਼ਿੰਦਗੀ ਜ਼ਰੂਰੀ ਹੁੰਦੀ ਹੈਸਾਡੇ ਵੱਡੇ-ਵਡੇਰੇ ਸ਼ਾਇਦ ਭੁੱਲ ਜਾਂਦੇ ਹਨ ਕਿ ਵੀਹ ਸਾਲ ਦੀ ਉਮਰ ਤਕ ਤਾਂ ਆਪਣੇ ਬੱਚਿਆਂ ਨੂੰ ਸਮਝੋ ਤੇ ਉਹਨਾਂ ਦੀਆਂ ਗ਼ਲਤੀਆਂ ਸੁਧਾਰਨ ਵਿੱਚ ਉਨ੍ਹਾਂ ਦਾ ਸਾਥ ਦੇਵੋਵੱਡੇ-ਵੱਡੇ ਅਪਰਾਧ ਕਰਨ ਵਾਲੇ ਅੱਜ ਬੇਖੋਫ਼ ਘੁੰਮ ਰਹੇ ਹਨ ਤੇ ਕੁਝ ਲੋਕ ਸਮਾਜ ਦੇ ਡਰ ਤੋਂ ਆਪਣੀ ਜਾਨ ਦੇਣ ਲਈ ਮਜਬੂਰ ਹੋ ਜਾਂਦੇ ਹਨਸਾਡੇ ਸਮਾਜ ਵਿੱਚ ਇੱਕ ਸਕੂਲ ਪੜ੍ਹਦੀ ਕੁੜੀ ਦੀ ਮੁੰਡੇ ਨਾਲ ਫੋਟੋ, ਉਹ ਵੀ ਫੇਸਬੁੱਕ ’ਤੇ, ਗੱਲ ਤਾਂ ਵੱਡੀ ਹੈ ਪਰ ਪੱਛਮੀ ਸਮਾਜ ਲਈ ਇਹ ਬਹੁਤ ਸਧਾਰਨ ਗੱਲ ਹੋਣੀ ਸੀਅਤੇ ਜੇਕਰ ਇੱਕ ਮੁੰਡੇ ਨੇ ਉਹਦੇ ਨਾਲ ਸਧਾਰਨ ਹਾਲਤ ਵਿੱਚ ਖਿੱਚੀ ਉਹਦੀ ਤਸਵੀਰ ਸੋਸ਼ਲ ਸਾਈਟ ਉੱਤੇ ਪਾ ਦਿੱਤੀ ਤਾਂ ਕੀ ਇਹ ਉਹਦੀ ਗਲਤੀ ਸੀ? ਜੇ ਮਾੜੀ ਮੋਟੀ ਗਲਤੀ ਤੁਹਾਨੂੰ ਭਾਰਤੀ ਸਮਾਜ ਵਿੱਚ ਪੈਦਾ ਹੋਣ ਕਰਕੇ ਜਾਪਦੀ ਵੀ ਹੈ ਤਾਂ ਉਹਦੀ ਸਜ਼ਾ ਆਤਮ ਹੱਤਿਆ? ਕੀ ਉਹ ਇਸਦੀ ਹੱਕਦਾਰ ਸੀ? ਅਜਿਹਾ ਮੁੰਡਿਆਂ ਨਾਲ ਕਿਉਂ ਨਹੀਂ ਹੁੰਦਾ? ਹੁਣ ਪਿੱਛੇ ਅਸੀਂ ਬਚਦੇ ਹਾਂ, ਅਖੌਤੀ ਸਮਝਦਾਰ ਤੇ ਇੱਜ਼ਤਦਾਰ ਸਮਾਜ ਵਾਸੀਕੀ ਅਸੀਂ ਜਾਨਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਜਾਂ ਉਹਦੇ ਵਰਗੀਆਂ ਹਜ਼ਾਰਾਂ ਕੁੜੀਆਂ ਆਪਣੇ ਘਰਦਿਆਂ ਨਾਲ ਵੀ ਕੋਈ ਗੱਲ ਕਰਨ ਤੋਂ ਕਿਉਂ ਡਰ ਮਹਿਸੂਸ ਕਰਦੀਆਂ ਨੇ? ਕਿਉਂ ਉਹ ਐਨੀ ਇਕੱਲਤਾ ਮਹਿਸੂਸ ਕਰਦੀਆਂ ਹਨ ਕਿ ਆਪਣੀ ਦਿਲ ਦੀ ਰੀਝ ਨਹੀਂ ਦੱਸ ਪਾਉਂਦੀਆਂ?

ਜਦੋਂ ਦੋ ਮਰਦ ਜਾਂ ਔਰਤਾਂ ਆਪਸ ਵਿੱਚ ਲੜਦੇ ਹਨ, ਗਾਲ੍ਹ ਹਮੇਸ਼ਾ ਕਿਸੇ ਨਾ ਕਿਸੇ ਦੀ ਧੀ-ਭੈਣ ਜਾਂ ਮਾਂ ਨੂੰ ਦਿੱਤੀ ਜਾਂਦੀ ਹੈ, ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਹੁੰਦਾ, ਜੋ ਉੱਥੇ ਹਾਜ਼ਰ ਵੀ ਨਹੀਂ ਹੁੰਦੀਆਂ ਆਪਣੇ ਬੱਚਿਆਂ ਦਾ ਸਾਥ ਦੇਵੋਜੇਕਰ ਉਹ ਵਾਰ-ਵਾਰ ਗਲਤੀ ਕਰ ਰਹੇ ਹਨ ਤਾਂ ਤੁਸੀਂ ਆਪਣੇ ਆਪ ਵੱਲ ਵੀ ਥੋੜ੍ਹਾ ਧਿਆਨ ਦੇਵੋਆਪਣੇ ਘਰ ਦੇ ਮਾਹੌਲ ’ਤੇ ਨਜ਼ਰ ਮਾਰੋਬੱਚਿਆਂ ਦੀ ਹਰ ਹਰਕਤ ’ਤੇ ਧਿਆਨ ਦੇਵੋ20-22 ਸਾਲ ਦੀ ਉਮਰ ਤਕ ਬੱਚਿਆਂ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੇ ਪੂਰੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈਜਦੋਂ ਮਾਪੇ ਇਸ ਤੋਂ ਪੱਲਾ ਛੁਡਾਉਂਦੇ ਹਨ, ਅਤੇ ਬਰੀਕੀ ਨਾਲ ਅਜਿਹੀਆਂ ਘਟਨਾਵਾਂ ਨੂੰ ਨਹੀਂ ਸਮਝਦੇ, ਨਹੀਂ ਸਬਕ ਲੈਂਦੇ ਤਾਂ ਫਿਰ ਅਜਿਹੀਆਂ ਘਟਨਾਵਾਂ ਰੁਕਣ ਦੀ ਥਾਂ ਵਧਦੀਆਂ ਹਨਐਵੇਂ ਹੀ ਜਦੋਂ ਮਾਪੇ ਆਪਣੀਆਂ ਜ਼ਿੰਮੇਵਾਰੀਆਂ ਭੁੱਲ ਕੇ ਵੱਡੀਆਂ ਆਸਾਂ ਲਾ ਬੈਠਦੇ ਹਨ ਤਾਂ ਅਕਸਰ ਉਦੋਂ ਵੀ ਬੱਚੇ ਮਾਪਿਆਂ ਦੀਆਂ ਆਸਾਂ ਦੇ ਬੋਝ ਥੱਲੇ ਦੱਬ ਜਾਂਦੇ ਹਨਦਿਲ ਤਾਂ ਸਭ ਦਾ ਕਰਦਾ ਹੈ ਕਿ ਉਹ ਆਪਣਾ ਭਵਿੱਖ ਸੁਨਹਿਰੀ ਬਣਾ ਸਕੇ

ਪੁਰਾਣੇ ਸਮਿਆਂ ਵਿੱਚ ਰਿਸ਼ਤਿਆਂ ਦਾ ਵਾਤਾਵਰਨ, ਆਸ-ਪਾਸ ਮਾਹੌਲ ਅੱਜ ਦੇ ਮਾਹੌਲ ਵਰਗਾ ਨਹੀਂ ਸੀਇਸ ਲਈ ਮਜੂਦਾ ਪ੍ਰਸਥਿਤੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਸਭ ਨੂੰ ਆਪਣੇ ਆਪ ਵਿੱਚ ਬਦਲਾਓ ਲਿਆਉਣਾ ਚਾਹੀਦਾ ਹੈਖੜੋਤ ਦੀ ਅਵਸਥਾ ਵਿੱਚ ਤਾਂ ਪਾਣੀ ਵੀ ਗੰਧਲਾ ਹੋ ਕੇ ਮੁਸ਼ਕ ਮਾਰਨ ਲੱਗ ਪੈਂਦਾ ਹੈ ਇਸ ਲਈ ਲੋੜ ਹੈ ਅਜਿਹੀਆਂ ਅਵਸਥਾਵਾਂ ਵਿੱਚ ਮਾਪੇ ਤੇ ਅਧਿਆਪਕ ਬੱਚਿਆਂ ਨੂੰ ਬੇਝਿਜਕ ਸਿੱਖਿਆ ਤੇ ਸਾਥ ਦੇਣ, ਅਤੇ ਸਮੇਂ-ਸਮੇਂ ’ਤੇ ਸਮਝਾਉਣਉਹਨਾਂ ਨਾਲ ਦੋਸਤਾਨਾ ਸਬੰਧ ਕਾਇਮ ਕਰਨਸਕੂਲ ਪੜ੍ਹਦੇ ਬੱਚਿਆਂ ਨੂੰ ਸਮੇਂ-ਸਮੇਂ ਆਪਣੀ ਸੰਸਕ੍ਰਿਤੀ, ਸੱਭਿਆਚਾਰ ਤੇ ਨਾਮਵਰ ਹਸਤੀਆਂ ਨਾਲ ਰੂ--ਰੂ ਕਰਵਾਉਂਦੇ ਰਹਿਣ ਕਿਉਂਕਿ ਇਸ ਉਮਰ ਵਿੱਚ ਬੱਚਿਆਂ ਉੱਤੇ ਪਿਆ ਪ੍ਰਭਾਵ ਸਥਾਈ ਰੂਪ ਗ੍ਰਹਿਣ ਕਰ ਲੈਂਦਾ ਹੈਆਓ ਆਪਾਂ ਸੋਸ਼ਲ ਮੀਡੀਆ ਦੇ ਦੌਰ ਅੰਦਰ ਖ਼ੁਦ ਵੀ ‘ਸੋਸ਼ਲ’ ਹੋਈਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2213) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਨਵਨੀਤ ਕੌਰ

Phone: (91 - 98724 - 38410)
Email: (navneetchouhan283@gmail.com)