ShonkiEnglandia7ਇੱਕ ਸੱਜਣ ਦਾ ਕਹਿਣਾ ਸੀ ਕਿ ਇੱਥੇ ਕਈ ਵੱਡੇ ਅਫਸਰਾਂ ਦੇ ਜਾਏ ਵੀ ...
(16 ਜੂਨ 2020)

 

ਸ਼ੌਂਕੀ ਦੇ ਮੁਹੱਲੇ ਰਾਤਾਂ ਨੂੰ ਸਾਈਡ-ਵਾਕ ਉੱਤੇ ਮੁਫਤ ਚੱਲ-ਚਿੱਤਰ ਚੱਲਦੇ ਹਨਹਾਂ, ਇਹ ਸੱਚ ਹੈ ਦੋਸਤੋ, ਕਈ ਵਾਰ ਤਾਂ ਹਰ ਰੋਜ਼, ਨਹੀਂ ਤਾਂ ਸਨਿੱਚਰਵਾਰ ਅਤੇ ਐਤਵਾਰ ਨੂੰ ਤਾਂ ਹੁਣ ਪੱਕਾ ਹੋ ਗਿਆ ਹੈਸਾਡੇ ਮੁਹੱਲੇ ਕਈ ਬੇਸਮੈਂਟਾਂ ਨੂੰ ਬਹੁਤ ਭਾਗ ਲੱਗੇ ਹੋਏ ਹਨ ਅਤੇ ਇੱਕ ਵਿੱਚ ਤਾਂ ਦਸ ਬਾਰਾਂ ਉਹ ਵਸਦੇ ਹਨ ਜਿਹਨਾਂ ਕੋਲ ਚਾਰ ਕੁ ਮਹਿੰਗੀਆਂ ਸ਼ਿਗਾਰੀਆਂ ਹੋਈਆਂ ਕਾਰਾਂ,ਜੀਪਾਂ ਹਨਵੀਕਐਂਡ ਮੌਕੇ ਚਹੁੰ ਪੰਜਾਂ ਕਾਰਾਂ ਵਿੱਚ ਕਈ ਹੋਰ ਮਹਿਮਾਨ ਆ ਜਾਂਦੇ ਹਨ ਅਤੇ ਡਿੱਗੀਆਂ ਵਿੱਚੋਂ ਕਬੂਤਰ ਉੱਡਣ ਲੱਗਦੇ ਹਨਜਦ ਰਾਤ ਨੂੰ ਸਾਰਾ ਮੁਹੱਲਾ ਅੰਦਰ ਵੜ ਜਾਂਦਾ ਹੈ ਤਾਂ ਸਾਈਡ-ਵਾਕ ਉੱਤੇ ਮੁਫਤ ਚੱਲ-ਚਿੱਤਰ ਚੱਲਣ ਲੱਗ ਜਾਂਦੇ ਹਨਲੰਘੇ ਸਨਿੱਚਰਵਾਰ ਰਾਤ ਨੂੰ ਸ਼ੌਂਕੀ ਨੇ ਕਈ ਹੈਰਾਨਕੁਨ ਸੀਨ ਬੈੱਡਰੂਮ ਦੀ ਤਾਕੀ ਰਾਹੀਂ ਵੇਖੇ ਅਤੇ ਅਗਲੀ ਸਵੇਰ ਪਤਾ ਲੱਗਾ ਕਿ ਮੇਰਾ ਗਵਾਂਡੀ ਵੀ ਰਾਤ ਇੱਕ ਵਜੇ ਇਹ ਚੱਲ-ਚਿੱਤਰ ਵੇਖ ਰਿਹਾ ਸੀਉਸ ਨੇ ਤਾਂ ਤਾਕੀ ਰਾਹੀਂ ਇੱਕ ਧੁੰਦਲੀ ਵੀਡੀਓ ਵੀ ਬਣਾ ਲਈ ਸੀ14-15 ਉਹ ਸੱਜਣ ਇੱਧਰ ਉੱਧਰ ਟਹਿਲ ਰਹੇ ਸਨ ਅਤੇ ਕਈਆਂ ਨੇ ਪਿਆਰ ਪੀਘਾਂ ਪਾਈਆਂ ਹੋਈਆਂ ਸਨਮੇਰੇ ਘਰ ਦੇ ਸਾਹਮਣੇ ਤੋਂ ਜਾਗੋ ਵਾਂਗ ਰੁਕ ਰੁਕ ਚਲਦੀ ਇੱਕ ਟੋਲੀ ਵਿੱਚ ਤਿੰਨ ਪੰਜਾਬੀ ਲੜਕੇ ਅਤੇ ਇੱਕ ਨੌਜਵਾਨ ਪੰਜਾਬਣ ਲੜਕੀ ਸੀਲੜਕੀ ਨੂੰ ਇੱਕ ਛੱਡਦਾ ਸੀ ਤਾਂ ਦੂਜਾ ਫੜ ਲੈਂਦਾ ਸੀਚੁੱਲਚ-ਚੱਟਣ ਟੋਲੀ ਬਹੁਤ ਮਜ਼ੇ ਨਾਲ ਸਾਈਡ-ਵਾਕ ’ਤੇ ਰੁਕ ਰੁਕ ਟਹਿਲ ਰਹੀ ਸੀਪੀਅਲ ਰੀਜਨਲ ਪੁਲਿਸ ਦੇ ਇੱਕ ਦੇਸੀ ਅਫਸਰ ਅਤੇ ਪੁਲਿਸ ਸਰਵਿਸ ਬੋਰਡ ਦੇ ਚੇਅਰਮੈਨ ਰੌਨਾ ਚੱਠਾ ਦੀ ਭਾਸ਼ਾ ਵਿੱਚ ‘ਬੱਚਿਆਂ’ ਦੇ ਇਸ ਕਿਸਮ ਦੇ ਕੁਝ ਹੋਰ ਟੋਲੇ ਵੀ ਸਨ ਜੋ ਕੋਰੋਨਾ ਅਤੇ ਕਲਚਰ ਦੋਵਾਂ ਨੂੰ ਮਖੌਲ ਕਰ ਰਹੇ ਸਨਤਿੰਨ ਲੜਕਿਆਂ ਅਤੇ ਇੱਕ ਲੜਕੀ ਵਾਲਾ ਇਹ ਇੱਕੋ ਇੱਕ ਟੋਲਾ ਸੀ, ਹੋਰਾਂ ਵਿੱਚ ਸਾਰੇ ਲੜਕੇ ਅਤੇ ਇੱਕ ਜੋੜੀ ਵੀ ਸੀਵੇਖਿਓ, ਤੁਹਾਡੇ ਮੁਹੱਲੇ ਦੇ ਸਾਈਡ-ਵਾਕਾਂ ਉੱਤੇ ਵੀ ਰਾਤਾਂ ਨੂੰ ਕਿਤੇ ਮੁਫਤ ਚੱਲ-ਚਿੱਤਰ ਨਾ ਚਲਦੇ ਹੋਣ ਅਤੇ ਤੁਹਾਨੂੰ ਚਿੱਤ ਚੇਤਾ ਵੀ ਨਾ ਹੋਵੇਉਂਝ ਸ਼ੌਂਕੀ ਇਸ ਮੁਹੱਲੇ ਵਿੱਚ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਵਸਦਾ ਹੈ, ਜਦ ਇੱਥੇ ਗੋਰਿਆਂ ਦੀਆਂ ਕਈ ਨਸਲਾਂ ਵਸਦੀਆਂ ਸਨ ਪਰ ਉਹ ਵੀ ਇੰਨੇ ਅਡਵਾਂਸ ਨਹੀਂ ਸਨ ਜਿੰਨੇ ਪੰਜਾਬ ਤੋਂ ਇਹ ਨਵੇਂ ਆਏ ਸਰਕਾਰੀ ਜਵਾਈ ਹੋ ਗਏ ਹਨ

ਕੈਨੇਡਾ ਵਿੱਚ ਓਨਟੇਰੀਓ ਅਤੇ ਕਿਬੈੱਕ ਨੂੰ ਛੱਡ ਕੇ ਬਾਕੀ ਸੂਬਿਆਂ ਵਿੱਚ ਕੋਰੋਨਾ ਕਾਬੂ ਵਿੱਚ ਆ ਗਿਆ ਹੈਓਨਟੇਰੀਓ ਵਿੱਚ ਟੋਰਾਂਟੋ ਅਤੇ ਬਰੈਂਪਟਨ ਅਜੇ ਹੌਟ ਸਪੌਟ ਬਣੇ ਹੋਏ ਹਨ ਅਤੇ ਸਰਕਾਰਾਂ ਲੋਕਾਂ ਨੂੰ ਡਸਿਪਲਨ ਰਹਿਣ ਦੀਆਂ ਅਪੀਲਾਂ ਕਰ ਰਹੀਆਂ ਹਨਬਰੈਂਪਟਨ ਵਿੱਚ ਅਕਸਰ ਚਰਚਾ ਚਲਦੀ ਰਹਿੰਦੀ ਹੈ ਕਿ ਨੌਜਵਾਨਾਂ ਵਲੋਂ ਲਾਹਪ੍ਰਵਾਹੀ ਵਰਤੀ ਜਾ ਰਹੀ ਹੈ ਜਿਸ ਨਾਲ ਸਭ ਲਈ ਖ਼ਤਰਾ ਵਧ ਜਾਂਦਾ ਹੈਜਦ ਕਦੇ ਕਿਸੇ ਘਟਨਾ ਵਿੱਚ ਇੰਟਰਨੈਸ਼ਨਲ ਸਟੂਡੈਂਟਾਂ ਦਾ ਨਾਲ ਲਿਆ ਜਾਂਦਾ ਹੈ ਤਾਂ ਕਈ ਸਟੂਡੈਂਟ ਬਹੁਤ ਭੜਕ ਜਾਂਦੇ ਹਨ

ਪਿਛਲੇ ਦਿਨੀਂ ਇੱਕ ਪੰਜਾਬੀ ਰੇਡੀਓ ਸ਼ੋਅ ਉੱਤੇ ਕਰਾਈਮ ਦੇ ਵਧ ਜਾਣ ਬਾਰੇ ਲੋਕ ਆਪਣੇ ਆਪਣੇ ਵਿਚਾਰ ਦੇ ਰਹੇ ਸਨ ਅਤੇ ਲੋਕ ਕਰਾਈਮ ਦੇ ਵੱਖ ਵੱਖ ਕੇਸਾਂ ਬਾਰੇ ਦੱਸ ਰਹੇ ਸਨਕੁਝ ਕੁ ਕੇਸਾਂ ਵਿੱਚ ਇੰਟਰਨੈਸ਼ਨਲ ਸਟੂਡੈਂਟਾਂ ਦਾ ਨਾਮ ਵੀ ਲਿਆ ਗਿਆ ਜਿਸ ਨਾਲ ਕਈ ਸਟੂਡੈਂਟ ਭੜਕ ਪਏ ਅਤੇ ਕਾਲਾਂ ਕਰਕੇ ਕਹਿਣ ਲੱਗੇ ਕਿ ਕੈਨੇਡਾ ਦੀ ਇਕਾਨਮੀ ਇੰਟਰਨੈਸ਼ਨਲ ਸਟੂਡੈਂਟ ਚਲਾਉਂਦੇ ਹਨਇੰਟਰਨੈਸ਼ਨਲ ਸਟੂਡੈਂਟਾਂ ਦੇ ਵੀਜ਼ੇ ਬੰਦ ਕਰਕੇ ਇਕਾਨਮੀ ਚਲਾ ਕੇ ਵਿਖਾਓ? ਸੁਣ ਕੇ ਬਹੁਤ ਹੈਰਾਨੀ ਅਤੇ ਫਿਕਰ ਹੋਇਆ ਕਿ ਕਿਤੇ ਕੈਨੇਡਾ ਦੀ ਇਕਾਨਮੀ ਖੜ੍ਹ ਨਾ ਜਾਵੇਗੂਗਲ ਬਾਬੇ ਨੂੰ ਕਈ ਸਵਾਲ ਪੁੱਛੇ ਜਿਹਨਾਂ ਦਾ ਸਾਰ ਇੰਝ ਹੈ ਅਤੇ ਸ਼ੌਂਕੀ ਇਸ ਬਾਰੇ ਹੋਰ ਜਾਣਨਾ ਵੀ ਚਾਹੁੰਦਾ ਹੈਕੈਨੇਡਾ ਦੀ ਸਾਲਾਨਾ ਇਕਾਨਮੀ ਦੋ ਟਰੀਲੀਅਨ ਡਾਲਰ ਦੀ ਹੈ ਅਤੇ ਸਰਕਾਰ ਕਲੇਮ ਕਰਦੀ ਹੈ ਕਿ ਸਾਰੀ ਦੁਨੀਆਂ ਵਿੱਚੋਂ ਪੜ੍ਹਨ ਆਉਣ ਵਾਲੇ ਸਟੂਡੈਂਟ 21 ਬਿਲੀਅਨ ਡਾਲਰ ਖਰਚਦੇ ਹਨ21 ਬਿਲੀਅਨ ਡਾਲਰ, ਦੋ ਟਰੀਲੀਅਨ ਡਾਲਰ ਦੀ ਈਕਾਨਮੀ ਦਾ ਬਹੁਤ ਹੀ ਮਾਮੂਲੀ ਹਿੱਸਾ ਹੈ ਅਤੇ ਇਹ ਸਾਰੀ ਦੁਨੀਆਂ ਦੇ ਸਟੂਡੈਂਟਾਂ ਨਾਲ ਬਣਦਾ ਦੱਸਿਆ ਗਿਆ ਹੈਸਰਕਾਰ ਜਦ 21 ਬਿਲੀਅਨ ਡਾਲਰ ਦਾ ਅੰਕੜਾ ਕੱਢਦੀ ਹੈ ਤਾਂ ਇੱਕ ਸਮੈਸਟਰ ਪੜ੍ਹਨ ਅਤੇ ਰਹਿਣ ਦੇ ਖਰਚੇ ਨੂੰ ਸਾਰੇ ਕੋਰਸ ਦੇ ਸਮੈਸਟਰਾਂ ਨਾਲ ਜ਼ਰਬ ਦੇ ਦਿੰਦੀ ਹੈਲੱਖਾਂ ਸਟੂਡੈਂਟ ਮੁੱਢਲਾ ਖਰਚਾ ਭਾਵੇਂ ਲੈ ਕੇ ਆਉਂਦੇ ਹਨ ਪਰ ਇੱਥੇ ਆ ਕੇ ਜਦ ਕੰਮ ਕਰਦੇ ਹਨ ਤਾਂ ਆਪਣਾ ਖਰਚਾ ਇੱਥੇ ਦੇ ਕੰਮ ਨਾਲ ਪੂਰਾ ਕਰਕੇ ਕੁਝ ਪੈਸੇ ਪਿੱਛੇ ਨੂੰ ਵੀ ਭੇਜਦੇ ਹਨ ਪਰ ਅੰਕੜਿਆਂ ਵਿੱਚ ਪਿੱਛੇ ਨੂੰ ਮੁੜਦੇ ਡਾਲਰਾਂ ਦਾ ਜ਼ਿਕਰ ਨਹੀਂ ਹੈਫਿਰ ਦਾਅਵਾ ਕੀਤਾ ਜਾਂਦਾ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਦੇ ਵਪਾਰ ਨਾਲ ਹਰ ਸਾਲ ਇੱਕ ਲੱਖ ਸੱਤਰ ਹਜ਼ਾਰ ਨੌਕਰੀਆਂ ਪੈਦਾ ਹੁੰਦੀਆਂ ਹਨ

ਸਰਕਾਰੀ ਅੰਕੜਿਆਂ ਮੁਤਾਬਿਕ ਸਾਲ 2019 ਵਿੱਚ ਸਾਰੇ ਸੰਸਾਰ ਤੋਂ 642, 480 ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਆਏ ਸਨਇਹਨਾਂ ਨੂੰ ਵਰਕ ਪਰਮਿਟ ਦਿੱਤੇ ਗਏ ਅਤੇ 6 ਲੱਖ ਨੇ ਜ਼ਰੂਰ ਨੌਕਰੀਆਂ ਕੀਤੀਆਂ ਹੋਣਗੀਆਂ ਬਚਦੇ 42 ਕੁ ਹਜ਼ਾਰ ਅਮੀਰ ਘਰਾਂ ਅਤੇ ਅਮੀਰ ਪਰਿਵਾਰਾਂ ਦੇ ਹੋਣਗੇ ਜਿਹਨਾਂ ਨੇ ਕੈਨੇਡਾ ਆ ਕੇ ਪੜ੍ਹਨ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਕੀਤਾ ਹੋਵੇਗਾਅਗਰ 6 ਲੱਖ ਨੇ ਨੌਕਰੀਆਂ ਲਈਆਂ ਹੋਣ ਪਰ 170, 000 ਨੌਕਰੀਆਂ ਪੈਦਾ ਕੀਤੀਆਂ ਤਾਂ 4 ਲੱਖ 30 ਹਜ਼ਾਰ ਨੌਕਰੀਆਂ ਦੀ ਘਾਟ ਹੋ ਗਈਸਿੱਧਾ ਹਿਸਾਬ ਹੈ ਕਿ ਨੌਕਰੀਆਂ ਪੈਦਾ ਘੱਟ ਕੀਤੀਆਂ ਅਤੇ ਲਈਆਂ ਵੱਧਕਿਸੇ ਹਿਸਾਬੀ ਅਤੇ ਅੰਕੜੇ ਜਾਨਣ ਵਾਲੇ ਸੱਜਣ ਨੂੰ ਵੱਧ ਪਤਾ ਹੋਵੇ ਤਾਂ ਜ਼ਰੂਰ ਦੱਸੇ ਤਾਂ ਕਿ ਅਗਰ ਸਾਬਤ ਹੋ ਜਾਵੇ ਕਿ ਕੈਨੇਡਾ ਦੀ ਇਕਾਨਮੀ ਇਸ ਤਰ੍ਹਾਂ ਚੱਲਦੀ ਹੈ ਤਾਂ ਮੰਨ ਲੈਣ ਵਿੱਚ ਕੋਈ ਹਰਜ਼ ਨਹੀਂ ਹੈ

ਅਗਰ ਮੰਤਰੀਆਂ-ਸੰਤਰੀਆਂ ਨੂੰ ਵੱਧ ਪਤਾ ਹੈ ਤਾਂ ਜ਼ਰੂਰ ਦੱਸਣਦੋ ਟਰਿਲੀਅਨ ਡਾਲਰ ਵਿੱਚ 2000 ਬਿਲੀਅਨ ਡਾਲਰ ਹੁੰਦਾ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਸਾਲ ਦਾ 21 ਬਿਲੀਅਨ ਖਰਚਦੇ ਹਨ2000 ਬਿਲੀਅਨ ਵਿੱਚੋਂ 21 ਬਿਲੀਅਨ ਮਾਮੂਲੀ ਰਕਮ ਹੈਇਸ ਨੂੰ ਹੋਰ ਸੌਖਾ ਕਰਕੇ ਸਮਝਣਾ ਹੋਵੇ ਤਾਂ ਦੋ ਹਜ਼ਾਰ ਡਾਲਰ ਵਿੱਚੋਂ ਸਿਰਫ਼ 21 ਡਾਲਰ ਬਣਦੇ ਹਨਅਗਰ ਦੋ ਹਜ਼ਾਰ ਡਾਲਰ ਕਮਾਉਣ ਵਾਲੇ ਦੀ ਆਮਦਨ ਵਿੱਚੋਂ 21 ਡਾਲਰ ਘਟ ਜਾਣ ਤਾਂ ਬਹੁਤਾ ਫਰਕ ਨਹੀਂ ਪੈਂਦਾਪਰ ਦਾਅਵੇ ਕੀਤੇ ਜਾ ਰਹੇ ਹਨ ਕਿ ਅਗਰ ਇੰਟਰਨੈਸ਼ਲ ਸਟੂਡੈਂਟ ਨਾ ਸੱਦੇ ਜਾਣ ਤਾਂ ਕੈਨੇਡਾ ਦੀ ਈਕਾਨਮੀ ਖੜ੍ਹੀ ਹੋ ਜਾਵੇਗੀ

ਕਈ ਇੰਟਰਨੈਸ਼ਨਲ ਸਟੂਡੈਂਟ ਪਹਿਲਾਂ ਆਏ ਲੋਕਾਂ ਨੂੰ ਅਨਪੜ੍ਹ-ਗਵਾਰ ਵੀ ਆਖਦੇ ਹਨ ਜਿਹਨਾਂ ਅਨਪੜ੍ਹਾਂ ਨੇ ਬਹੁਤ ਮਿਹਨਤ ਕਰਕੇ ਕੈਨੇਡਾ ਵਿੱਚ ਪੈਰ ਲਗਾਏ ਅਤੇ ਆਪਣੀ ਕਮਾਈ ਨਾਲ ਗੁਰਦਵਾਰੇ ਅਤੇ ਹੋਰ ਅਦਾਰੇ ਸਥਾਪਿਤ ਕੀਤੇ ਜੋ ਇੰਟਰਨੈਸ਼ਨਲ ਸਟੂਡੈਂਟਾਂ ਦਾ ਵੱਡਾ ਸਹਾਰਾ ਬਣ ਰਹੇ ਹਨ

ਕੁਝ ਲੋਕ ਆਖਦੇ ਹਨ ਕਿ ਸ਼ਰਾਰਤੀਆਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਬਹੁਤੇ ਵਿਦੇਸ਼ੀ ਸਟੂਡੈਂਟ ਮਿਹਨਤ ਕਰਦੇ ਹਨਇੱਕ ਸੱਜਣ ਦਾ ਕਹਿਣਾ ਸੀ ਕਿ ਇੱਥੇ ਕਈ ਵੱਡੇ ਅਫਸਰਾਂ ਦੇ ਜਾਏ ਵੀ ਆਏ ਹੋਏ ਹਨ ਜਿਹਨਾਂ ਨੂੰ ਰਿਸ਼ਵਤ ਦੀ ਅੰਨ੍ਹੀ ਕਮਾਈ ਹੈਹੁਣ ਜਦ ਕਾਕੇ ਬਾਹਰ ਭੇਜ ਦਿੱਤੇ ਹਨ ਤਾਂ ਫਸੇ ਹੋਏ ਐਨਆਰਆਈਜ਼ ਤੋਂ ਰਿਸ਼ਵਤ ਵੀ ਸਿੱਧੀ ਵਿਦੇਸ਼ੀ ਡਾਲਰਾਂ ਵਿੱਚ ਅਤੇ ਉਹ ਵੀ ਵਿਦੇਸ਼ਾਂ ਵਿੱਚ ਹੀ ਲੈ ਲੈਂਦੇ ਹਨਇਸ ਨਾਲ ਕਾਲਾ ਧੰਨ ਵੀ ਆਸਾਨੀ ਨਾਲ ਚਿੱਟਾ ਹੋ ਜਾਂਦਾ ਹੈ ਅਤੇ ਵਿਦੇਸ਼ ਭੇਜੇ ਬੱਚਿਆਂ ਦੀਆਂ ਲਹਿਰਾਂ ਬਹਿਰਾਂ ਲੱਗ ਜਾਂਦੀਆਂ ਹਨ ਅਜਿਹੇ ਵਿਗੜੇ ਹੋਏ ਫਿਰ ਕਾਨੂੰਨ ਨੂੰ ਵੀ ਮਖੌਲ ਕਰਦੇ ਹਨ ਅਤੇ ਪੁਲਿਸ ਵਲੋਂ ਦਿੱਤੀਆਂ ਜੁਰਮਾਨੇ ਦੀਆਂ ਟਿਕਟਾਂ ਵਿਖਾ ਕੇ ਵੀਡੀਓਜ਼ ਬਣਾ ਕੇ ਪੁਲਿਸ ਵਾਲਿਆਂ ਨੂੰ ਮਾਮੇ ਦੱਸਦੇ ਹਨਕੋਰੋਨਾ ਦੀ ਮਾਰ ਕਾਰਨ ਹੁਣ ਨੌਕਰੀਆਂ ਸੁੰਗੜ ਗਈਆਂ ਹਨ ਅਤੇ ਪੜ੍ਹਾਈ ਆਨਲਾਈਨ ਹੋ ਗਈ ਹੈ ਜਿਸ ਨਾਲ ਵਿਹਲੜਾਂ ਦੀ ਗਿਣਤੀ ਵਧ ਰਹੀ ਹੈਪੁਲਿਸ ਅੰਦਰੀਂ ਵੜੀ ਹੋਈ ਹੈ ਜਿਸ ਕਾਰਨ ਸ਼ੌਂਕੀ ਦੇ ਸ਼ਹਿਰ ਵਿੱਚ ਕਾਰਾਂ ਭਜਾਉਣ ਵਾਲਿਆਂ ਦੀ ਮੌਜ ਲੱਗੀ ਹੋਈ ਹੈ ਅਤੇ ਲੋਕਾਂ ਵਿੱਚ ਖੌਫ ਵਧ ਰਿਹਾ ਹੈ

ਅਸ਼ਲੀਲ ਅਤੇ ਭੜਕਾਓ ਨੰਬਰ ਪਲੇਟਾਂ ਵੇਖ ਕੇ ਲੋਕ ਅੰਦਾਜ਼ਾ ਲਗਾ ਲੈਂਦੇ ਹਨ ਕਿ ਕਾਰ ਕਿਸੇ ਇੰਟਰਨੈਸ਼ਨਲ ਸਟੂਡੈਂਟ ਦੀ ਹੀ ਹੈਕਿਸੇ ਦਾ ਬਾਪੂ ਡਿਪਟੀ ਹੈ ਅਤੇ ਕਿਸੇ ਦਾ ਇਨਸਪੈਕਟਰ ਹੈਕਿਸੇ ਦਾ ਬਾਪੂ ਵੱਡਾ ਸਿਵਲ ਅਫਸਰ, ਸਰਪੰਚ, ਨੰਬਰਦਾਰ, ਜ਼ੈਲਦਾਰ ਜਾਂ ਵਕੀਲ ਹੈਅਤੇ ਇਹਨਾਂ ਕਾਕਿਆਂ ਨੇ ਇਸ ਕਿਸਮ ਦੇ ਨਾਵਾਂ ’ਤੇ ਨੰਬਰਟ ਪਲੇਟਾਂ ਲਈਆਂ ਹੋਈਆਂ ਹਨਹੋਰ ਤਾਂ ਹੋਰ ਇੱਕ ਨੇ ਤਾਂ “ਬਾਪੂ ਏ ਐੱਸ ਆਈ” ਦੀ ਨੰਬਰ ਪਲੇਟ ਵੀ ਲਈ ਹੋਈ ਹੈ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2199) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)