NavneetKaur7ਕਿਤੇ ਇਸ ਮਸ਼ੀਨੀ ਦੌਰ ਅੰਦਰ ਅਸੀਂ ਵੀ ਮਸ਼ੀਨ ਹੀ ਤਾਂ ਨਹੀਂ ਬਣ ਗਏ ...
(13 ਜੂਨ 2020)

 

ਜਨਮ ਦੇ ਸਮੇਂ ਤੋਂ ਹੀ ਮਨੁੱਖ ਨਾਲ ਕਈ ਤਰ੍ਹਾਂ ਦੇ ਰਿਸ਼ਤੇ ਜੁੜ ਜਾਂਦੇ ਹਨਇਨ੍ਹਾਂ ਵਿੱਚੋਂ ਕੁਝ ਰਿਸ਼ਤੇ ਪਿਆਰ ਤੇ ਕੁਝ ਰਿਸ਼ਤੇ ਖੂਨ ਦੇ ਹੁੰਦੇ ਹਨਪਿਆਰ, ਵਿਸ਼ਵਾਸ ਦੇ ਅਹਿਸਾਸ ਤੇ ਟਿਕੇ ਰਿਸ਼ਤੇ ਚਿਰ ਸਥਾਈ ਰੂਪ ਸਾਕਾਰ ਕਰ ਲੈਂਦੇ ਹਨਕੁਝ ਰਿਸ਼ਤੇ ਬੜੇ ਸੁਹਾਵਣੇ ਹੁੰਦੇ ਹਨ ਜਿਨ੍ਹਾਂ ਨਾਲ ਜ਼ਿੰਦਗੀ ਪਲਾਂ ਵਿੱਚ ਬੀਤਦੀ ਪ੍ਰਤੀਤ ਹੁੰਦੀ ਹੈ ਤੇ ਕੁਝ ਰਿਸ਼ਤੇ ਕੰਡਿਆਂ ਦੀ ਤਰ੍ਹਾਂ ਜਾਪਦੇ ਹਨ ਜਿਨ੍ਹਾਂ ਨੂੰ ਸਿਰਫ਼ ਸਮਾਜ ਦੇ ਡਰ ਤੋਂ ਨਿਭਾਇਆ ਜਾਂਦਾ ਹੈਸਿਆਣੇ ਆਖਦੇ ਹਨ, ਰਿਸ਼ਤੇ ਰਬੜ ਦੀ ਤਰ੍ਹਾਂ ਹੁੰਦੇ ਹਨ ਇਨ੍ਹਾਂ ਨੂੰ ਜ਼ਿਆਦਾ ਖਿੱਚੋਗੇ, ਟੁੱਟ ਜਾਣਗੇਅੱਜ ਦਾ ਮਨੁੱਖ ਇੰਨਾ ਸਵਾਰਥੀ ਹੋ ਗਿਆ ਕਿ ਆਏ ਦਿਨ ਰਿਸ਼ਤੇ ਤਿੜਕ ਰਹੇ ਹਨਜਦੋਂ ਅਸੀਂ ਕਿਸੇ ਨਾਲ ਰਿਸ਼ਤਾ ਸਿਰਫ਼ ਪੈਸਿਆਂ ਜਾਂ ਕਿਸੇ ਹੋਰ ਲਾਲਚ ਵਿੱਚ ਆ ਕੇ ਜੋੜਦੇ ਹਾਂ ਤਾਂ ਉਦੋਂ ਖੁਸ਼ੀ ਕੁਝ ਸਮੇਂ ਦੀ ਹੀ ਮਿਲਦੀ ਹੈ ਤੇ ਫੇਰ ਅਸੀਂ ਸਾਰੀ ਉਮਰ ਸਿਰਫ਼ ਰਿਸ਼ਤਿਆਂ ਦਾ ਭਾਰ ਢੋਂਦੇ ਹਾਂ

ਰਿਸ਼ਤਿਆਂ ਵਿੱਚ ਆਪਸੀ ਸਮਝਦਾਰੀ ਤੇ ਪਿਆਰ ਦਾ ਹੋਣਾ ਬਹੁਤ ਜ਼ਰੂਰੀ ਹੈ ਜ਼ਬਰਦਸਤੀ ਦੇ ਥੋਪੇ ਹੋਏ ਰਿਸ਼ਤੇ ਸਾਰੀ ਜ਼ਿੰਦਗੀ ਕੰਡਿਆਂ ਦੀ ਤਰ੍ਹਾਂ ਚੁੱਭਦੇ ਰਹਿੰਦੇ ਹਨ ਤੇ ਅਸੀਂ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਾਂ ਕੁਝ ਮਾਤਾ-ਪਿਤਾ ਆਪਣੇ ਕੰਮਾਂ-ਕਾਰਾਂ ਵਿੱਚ ਐਨੇ ਵਿਅਸਤ ਹੋ ਜਾਂਦੇ ਹਨ ਕਿ ਉਹ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦੇ ਪਾਉਂਦੇ ਤੇ ਨਾ ਹੀ ਸਮੇਂ ਸਿਰ ਉਨ੍ਹਾਂ ਨੂੰ ਚੰਗੀ ਸਿੱਖਿਆ ਦੇ ਪਾਉਂਦੇ ਹਨ, ਜਿਸਦੇ ਨਤੀਜੇ ਵਜੋਂ ਬੱਚੇ ਜ਼ਿੰਦਗੀ ਦੇ ਸਹੀ ਰਾਹ ਤੋਂ ਭਟਕ ਜਾਂਦੇ ਹਨਇਨ੍ਹਾਂ ਰਿਸ਼ਤਿਆਂ ਦੇ ਤਾਣੇ-ਬਾਣੇ ’ਤੇ ਹੀ ਸਾਰਾ ਸਮਾਜਕ ਢਾਂਚਾ ਉੱਸਰਿਆ ਹੋਇਆ ਹੈਇਸ ਲਈ ਇਨ੍ਹਾਂ ਵੱਲ ਧਿਆਨ ਦੇਣਾ ਵੀ ਬਣਦਾ ਹੈ ਤੇ ਇਨ੍ਹਾਂ ਦੇ ਢਾਂਚੇ ਨੂੰ ਮਜ਼ਬੂਤ ਕਰਨਾ ਵੀ ਬਣਦਾ ਹੈ

ਰਿਸ਼ਤੇ ਹੀਰੇ ਦੀ ਤਰ੍ਹਾਂ ਸਖਤ ਨਹੀਂ, ਕੱਚ ਦੀ ਤਰ੍ਹਾਂ ਚਮਕੀਲੇ ਹੁੰਦੇ ਹਨ ਤੇ ਟੁੱਟਦੇ ਫੁੱਲਾਂ ਤੋਂ ਵੀ ਪਹਿਲਾਂ ਹਨਅਜੋਕੇ ਸਮੇਂ ਰਿਸ਼ਤਿਆਂ ਦਾ ਜੋ ਹਾਲ ਹੈ, ਉਹਦੇ ਪਿਛੋਕੜ ਵਿੱਚ ਬਹੁਤ ਸਾਰੇ ਕਾਰਨ ਕੰਮ ਕਰਦੇ ਹਨ, ਜੋ ਸਿਰਫ਼ ਬਾਹਰੀ ਹੀ ਨਹੀਂ ਹੁੰਦੇ ਅੰਦਰੂਨੀ ਵੀ ਹੁੰਦੇ ਹਨਕੇਵਲ ਮਾਨਸਿਕ ਹੀ ਨਹੀਂ, ਭਾਵਨਾਤਮਿਕ ਵੀ ਹੁੰਦੇ ਹਨਇਹ ਮਿੱਠੇ ਵੀ ਜਲੇਬੀ ਦੀ ਤਰ੍ਹਾਂ ਹੁੰਦੇ ਹਨ ਤੇ ਗੁੰਝਲਦਾਰ ਵੀ ਉੰਨੇ ਹੀ ਹੁੰਦੇ ਹਨਇਹਨਾਂ ਅੰਦਰ ਮਿਠਾਸ ਕੇਵਲ ਪਿਆਰ ਦੀ ਚਾਸ਼ਨੀ ਨਾਲ ਹੀ ਆ ਸਕਦੀ ਹੈਹੰਕਾਰ ਨਾਲ ਇਨ੍ਹਾਂ ਦਾ ਸਵਾਦ ਫਿੱਕਾ ਪੈ ਜਾਂਦਾ ਹੈਸਾਡੇ ਰਿਸ਼ਤਿਆਂ ਅੰਦਰ ਤਰੇੜਾਂ ਦਾ ਕਾਰਨ ਸਾਡਾ ਦੁਨਿਆਵੀ ਭਲੇ ਦੇ ਸੰਕਲਪ ਤੋਂ ਟੁੱਟ ਕੇ ਸਵੈ ਕੇਂਦਰਤ ਹੋਣਾ ਹੈਉਦਾਹਰਣ ਵਜੋਂ ਸਾਨੂੰ ਪ੍ਰਾਪਤੀ ਵੀ ਸਾਡੀ ਹੀ ਵੱਡੀ ਲਗਦੀ ਹੈ, ਦੁੱਖ ਵੀ ਸਾਨੂੰ ਆਪਣਾ ਹੀ ਵਧੇਰੇ ਡੂੰਘਾ ਤੇ ਵਿਆਪਕ ਲੱਗਦਾ ਹੈ, ਦੂਜਿਆਂ ਦਾ ਨਹੀਂਜੇਕਰ ਕਦੇ ਬੇਰੁਜ਼ਗਾਰੀ, ਬ੍ਰਾਂਡ ਦੇ ਕੱਪੜੇ ਆਦਿ ਨਾ ਮਿਲਣ ਕਰਕੇ ਹੀ ਸਾਡੇ ਦੁਖੀ ਹੋਣ ਦਾ ਕਾਰਨ ਲੱਗਦਾ ਹੈ ਤਾਂ ਇੱਕ ਵਾਰ ਝੌਂਪੜੀਆਂ ਵਿੱਚ ਰਹਿਣ ਵਾਲੇ ਲੋਕਾਂ ਵੱਲ ਦੇਖ ਲਵੋ, ਉਹ ਕਿੰਨੀ ਔਖੀ ਜ਼ਿੰਦਗੀ ਜੀਅ ਰਹੇ ਹਨ

ਜੇਕਰ ਅਸੀਂ ਕਿਸੇ ਛੋਟੀ ਜਿਹੀ ਪ੍ਰਾਪਤੀ ਨਾਲ ਹੀ ਆਪਣੇ ਆਪ ਨੂੰ ਸਿਕੰਦਰ ਸਮਝ ਬੈਠੇ ਹਾਂ, ਫੇਰ ਯਾਦ ਕਰਨਾ ਚਾਹੀਦਾ ਹੈ, ਮਹਾਨ ਇਨਸਾਨਾਂ ਦੀਆਂ ਪ੍ਰਾਪਤੀਆਂ ਨੂੰ, ਸੰਘਰਸ਼ਾਂ ਨੂੰ, ਉਨ੍ਹਾਂ ਦੇ ਅਨੁਸ਼ਾਸਨ ਨੂੰ, ਨਿਮਰਤਾ ਨੂੰ - ਫੇਰ ਹੀ ਸਾਨੂੰ ਆਪਣੀ ਛੋਟੀ ਸੋਚ ਦਾ ਅਹਿਸਾਸ ਹੋਵੇਗਾ

ਜੇਕਰ ਤੁਸੀਂ ਜ਼ਿਆਦਾ ਹੀ ਆਪਣੀ ਜ਼ਿੰਦਗੀ ਤੋਂ ਦੁਖੀ ਹੋ ਤਾਂ ਫਲਸਤੀਨ, ਲੀਬੀਆ, ਇਰਾਕ, ਅਫ਼ਗਾਨਿਸਤਾਨ ਅੰਦਰ ਵੱਸਦੇ ਲੋਕਾਂ ਦੀਆਂ ਮੁਸੀਬਤਾਂ ਦਾ ਅਹਿਸਾਸ ਕਰੋ, ਤੁਹਾਡਾ ਦਰਦ ਤਕਲੀਫ਼ ਛੂ-ਮੰਤਰ ਹੋ ਜਾਵੇਗਾਉਪਰੋਕਤ ਕੁਝ ਉਦਾਹਰਨਾਂ ਉਨ੍ਹਾਂ ਲੋਕਾਂ ਨੂੰ ਸ਼ੀਸ਼ਾਂ ਦਿਖਾਉਣ ਲਈ ਹਨ ਜੋ ਰਿਸ਼ਤਿਆਂ ਵਿੱਚ ਆਪਣੇ-ਆਪ ਨੂੰ ਲੋੜ ਤੋਂ ਜ਼ਿਆਦਾ ਮਹੱਤਤਾ ਦਿੰਦੇ ਲਗਭਗ ਸਭ ਨੂੰ ਇੱਕੋ ਜਿਹੀਆਂ ਹੀ ਸਮੱਸਿਆਵਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ

ਰਾਸ਼ਟਰੀ ਅਪਰਾਧ ਬਿਓਰੋ (ncrb) ਦੇ ਅੰਕੜੇ ਅੱਖਾਂ ਖੋਲ੍ਹਣ ਲਈ ਕਾਫ਼ੀ ਹਨ ਔਰਤ ਵਿਰੋਧੀ ਅਪਰਾਧ ਵਿੱਚ 70-80% ਵਿੱਚੋਂ ਅਪਰਾਧ ਕਰਨ ਵਾਲਾ ਮਰਦਾਂ ਵਿੱਚੋਂ ਕੋਈ ਸਕਾ ਸਬੰਧੀ, ਰਿਸ਼ਤੇਦਾਰ ਜਾਂ ਗਵਾਂਢੀ ਹੀ ਹੁੰਦਾ ਹੈ ਅਜਿਹਾ ਕਿਉਂ? ਇਸ ਪਿੱਛੇ ਵੱਡਾ ਕਾਰਨ ਸਾਡੇ ਰਿਸ਼ਤਿਆਂ ਅੰਦਰ ਆਈ ਨੈਤਿਕ ਗਿਰਾਵਟ ਹੈ, ਲਿਖਦੇ ਬੋਲਦੇ ਵੀ ਸ਼ਰਮ ਆਉਂਦੀ ਹੈਕਿਸੇ ਸਮੇਂ ਪਿੰਡ ਦੀ ਧੀ ਭੈਣ ਸਭ ਦੀ ਸਾਂਝੀ ਧੀ ਭੈਣ ਮੰਨੀ ਜਾਂਦੀ ਸੀ ਤੇ ਅੱਜ ਕੱਲ੍ਹ ਰਿਸ਼ਤੇਦਾਰੀ ਅੰਦਰ ਲਗਦੀ ਭੈਣ ਨਾਲ ਵੀ ਕੁਕਰਮ ਦੇ ਕੇਸ ਸਾਹਮਣੇ ਆ ਰਹੇ ਹਨਗੱਲਾਂ ਇਸ ਤੋਂ ਅੱਗੇ ਜਾ ਕੇ ਮਾਂ-ਪੁੱਤ, ਧੀ-ਬਾਪ ਨਾਲ ਨਜਾਇਜ਼ ਸੰਬੰਧਾਂ ਤਕ ਚਲੀ ਗਈ ਹੈਭਾਵੇਂ ਅਜਿਹੇ ਕੇਸ ਘੱਟ ਹੋਣਪਰ ਇੱਦਾਂ ਦੇ ਬਹੁਤ ਕੇਸ ਤਾਂ ਸਾਹਮਣੇ ਹੀ ਨਹੀਂ ਆਉਂਦੇਸ਼ਾਇਦ ਪਰਿਵਾਰਕ ਮੈਂਬਰ ਸਮਾਜ ਦੇ ਡਰ ਤੋਂ ਆਪਣੇ ਘਰ ਵਿੱਚ ਹੀ ਦਫ਼ਨ ਕਰ ਲੈਂਦੇ ਅਜਿਹੇ ਕੇਸਾਂ ਨੂੰਹਮੇਸ਼ਾ ਹੀ ਕਿਉਂ ਸਮਾਜ ਦਾ ਡਰ ਬਣਿਆ ਰਹਿੰਦਾ ਹੈ? ਸਮਾਜ ਵੀ ਤਾਂ ਸਾਡੇ ਲੋਕਾਂ ਨਾਲ ਬਣਦਾ ਹੈ, ਫੇਰ ਕਿਉਂ ਅਸੀਂ ਕਿਸੇ ਦਾ ਅਜਿਹੀਆਂ ਮੁਸ਼ਕਿਲਾਂ ਵਿੱਚ ਸਾਥ ਦੇਣ ਦੀ ਬਜਾਏ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਾਂ? ਇਸ ਕਰਕੇ ਆਧੁਨਿਕ ਸਮਾਜ ਵਿੱਚ ਵਧ ਰਹੀ ਅਰਾਜਕਤਾ ਲਈ ਸਾਡੀ ਮਾਨਸਿਕਤਾ ਵੀ ਇਸ ਘਟੀਆ ਮਾਨਸਿਕ ਵਰਤਾਰੇ ਨੂੰ ਜਨਮ ਦੇਣ ਵਿੱਚ ਮੱਹਤਵਪੂਰਨ ਸਥਾਨ ਰੱਖਦੀ ਹੈ, ਜਿਨ੍ਹਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਕਰਨਾ ਚਾਹੀਦਾ ਹੈ

ਸਾਡੇ ਕਿੰਨੇ ਪਵਿੱਤਰ ਰਿਸ਼ਤੇ ਵੀ ਅੱਜ ਤਾਰ ਤਾਰ ਹੋ ਗਏ ਹਨ? ਸੋਚਣਾ ਪੈਣਾ ਹੈ, ਅਜਿਹਾ ਕਿਵੇਂ ਹੋ ਗਿਆ? ਅੱਜ ਜ਼ਮਾਨਾ ਵਿਗਿਆਨ ਅਤੇ ਕੰਪਿਊਟਰ ਦਾ ਹੈ ਕਿਤੇ ਇਸ ਮਸ਼ੀਨੀ ਦੌਰ ਅੰਦਰ ਅਸੀਂ ਵੀ ਮਸ਼ੀਨ ਹੀ ਤਾਂ ਨਹੀਂ ਬਣ ਗਏ? ਕਿਤੇ ਬਜ਼ਾਰਵਾਦ ਅੰਦਰ ਹਰ ਚੀਜ਼ ਵਿਕਣ ਦੀ ਮਾੜੀ ਪ੍ਰਵਿਰਤੀ ਕਰਕੇ ਇਨਸਾਨੀਅਤ ਤੇ ਰਿਸ਼ਤੇ ਵੀ ਵਿਕ ਤਾਂ ਨਹੀਂ ਰਹੇ? ਕਿਤੇ ਪਿਆਰ ਬਾਰੇ ਕੋਮਲ ਅਹਿਸਾਸ ਵੀ ਮੰਡੀ ਦੀ ਵਸਤੂ ਤਾਂ ਨਹੀਂ ਬਣ ਗਏ? ਕਿਤੇ ਅਸੀਂ ਆਧੁਨਿਕ ਕਹਾਉਣ ਦੇ ਚੱਕਰ ਵਿੱਚ ਅਖੌਤੀ ਆਜ਼ਾਦੀ ਦੇ ਸ਼ੋਰ ਅੰਦਰ ਅਸੀਂ ਸਿਰਫ਼ ਜੰਗਲੀ ਮਾਨਸਿਕਤਾ ਤਾਂ ਨਹੀਂ ਗ੍ਰਹਿਣ ਕਰ ਰਹੇ ਤੇ ਅਜ਼ਾਦੀ ਦੇ ਅਸਲ ਅਰਥਾਂ ਤੋਂ ਅਸੀਂ ਦੂਰ ਹੋਈਏ? ਕਿਤੇ ਵਿਸ਼ਵੀਕਰਨ ਦੇ ਦੌਰ ਅੰਦਰ ਅਸੀਂ ਸਿਰਫ਼ ਪੱਛਮ ਦੀਆਂ ਕੂੜ ਆਦਤਾਂ ਨੂੰ ਹੀ ਤਾਂ ਨਹੀਂ ਅਪਣਾਈ ਜਾ ਰਹੇ, ਤੇ ਪੂਰੇ ਵਿਸ਼ਵ ਦੀਆਂ ਪਾਕ-ਰੀਤਾਂ, ਸੁਹਿਰਦ ਵਿਚਾਰਾਂ, ਕੋਮਲਤਾ ਨੂੰ ਅਣਦੇਖਿਆ ਤਾਂ ਨਹੀਂ ਕਰ ਰਹੇ?

ਵਾਤਾਵਰਣ ਅੰਦਰ ਫੈਲ ਰਹੇ ਪ੍ਰਦੂਸ਼ਣ ਤੋਂ ਜ਼ਿਆਦਾ ਪ੍ਰਦੂਸ਼ਿਤ ਅਸੀਂ ਅੰਦਰੋਂ ਤਾਂ ਨਹੀਂ ਹੋ ਗਏ? ਇਨ੍ਹਾਂ ਸਭ ਸਵਾਲਾਂ ਦੇ ਜਵਾਬ ਤੁਹਾਨੂੰ ਹਾਂ ਵਿੱਚ ਮਿਲਣਗੇਇਸ ਲਈ ਸਭ ਤੋਂ ਪਹਿਲਾਂ ਸਮੱਸਿਆਵਾਂ ਦੇ ਮੂਲ ਕਾਰਨਾਂ ਨੂੰ ਸਮਝੀਏ, ਸਮੱਸਿਆਵਾਂ ਦੀ ਸ਼ਨਾਖਤ ਕਰੀਏ ਤੇ ਸਵੈ-ਵਿਸ਼ਲੇਸ਼ਣ ਵੱਲ ਵਧੀਏਅਸੀਂ ਬਾਜ਼ਾਰ ਦੀ ਵਿਕਣ ਵਾਲੀ ਵਸਤੂ ਨਾ ਬਣੀਏ, ਉਹ ਬਜ਼ਾਰ ਜੋ ਸਾਨੂੰ ਸੋਚਣ ਸਮਝਣ ਤੇ ਮਹਿਸੂਸਣ ਵੀ ਆਪਣੀ ਤਰ੍ਹਾਂ ਲਾਵੇਸਾਡੀ ਮੂਲ ਪ੍ਰਵਿਰਤੀਆਂ ਅੰਦਰ ਵਿਕਾਰ ਪੈਦਾ ਕਰੇਅਸੀਂ ਆਪਣੀ ਜ਼ਮੀਨੀ ਹਕੀਕਤ ਨੂੰ ਸਮਝਦੇ ਹੋਏ ਇੱਥੋਂ ਦੀਆਂ ਰੀਤਾਂ ਨੂੰ ਨਾਲ ਲੈ ਕੇ ਵਿਸ਼ਵ ਸੱਭਿਆਚਾਰ ਦਾ ਅੰਗ ਬਣੀਏਵਿਸ਼ਵ ਵਾਸੀ ਸਾਡੇ ’ਤੇ ਮਾਣ ਕਰਨ ਅਤੇ ਅਸੀਂ ਵੀ ਆਪਣੀਆਂ ਉੱਚੀਆਂ ਕੀਮਤਾਂ ਨਾਲ ਪੂਰੇ ਵਿਸ਼ਵ ਨੂੰ ਪ੍ਰਭਾਵਤ ਕਰੀਏਲੋੜ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਣ ਦੀ ਹੈਹਰ ਰਿਸ਼ਤੇ ਦਾ ਆਪਣਾ ਵਿਸ਼ੇਸ਼ ਸਥਾਨ ਹੁੰਦਾ ਹੈ, ਪਰ ਲੋੜ ਹੈ ਕਿ ਅਸੀਂ ਸਭ ਰਿਸ਼ਤਿਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਈਏ

ਗੁਰੂ ਨਾਨਕ ਦੇਵ ਜੀ ਦੇ ਅਨਮੋਲ ਵਚਨ ਹਨ “ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥” ਇਸ ਧਾਰਨਾ ਰਾਹੀਂ ਅਸੀਂ ਸੰਵਾਦ ਨਾਲ ਜੁੜੀਏਭਾਵ ਪਹਿਲਾ ਦੂਜੇ ਦਾ ਪੱਖ ਨਿਮਰਤਾ ਨਾਲ ਸੁਣੀਏ ਫੇਰ ਸਲੀਕੇ ਤੇ ਤਰਕ ਨਾਲ ਆਪਣਾ ਪੱਖ ਰੱਖੀਏਫੇਰ ਹੀ ਰਿਸ਼ਤੇ ਅੰਦਰ ਆਈਆਂ ਸਮੱਸਿਆਵਾਂ ਨਾਲ ਇੱਕ-ਇੱਕ ਕਰਕੇ ਨਜਿੱਠਿਆ ਜਾ ਸਕਦਾ ਹੈਇਉਂ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਮਹਾਂਵਾਕ ਨੂੰ ਨਹੀਂ ਭੁੱਲਣਾ ਚਾਹੀਦਾ:

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲ ਪਛਾਣੁ

ਆਓ ਅਸੀਂ ਸਾਰੇ ਆਪਣੇ ਮੂਲ ਨੂੰ ਪਛਾਣੀਏਰਿਸ਼ਤਿਆਂ ਦੀਆਂ ਬਗੀਚੀ ਨੂੰ ਫੇਰ ਮਹਿਕਣ ਲਾਈਏਪਿਆਰ, ਸਤਿਕਾਰ ਦੀ ਹਵਾਵਾਂ ਇਸ ਬਗੀਚੀ ਵਿੱਚੋਂ ਫਿਰ ਤੋਂ ਆਵਣਦੁਨੀਆਂ ਦਾ ਭਲਾ ਮੰਗੀਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2193) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਨਵਨੀਤ ਕੌਰ

Phone: (91 - 98724 - 38410)
Email: (navneetchouhan283@gmail.com)