GurbhinderGuri7ਜਿੱਥੇ ਬੰਦਾ ਜੰਮਦਾ ਸੀਰੀ ਹੈ
ਟਕਿਆਂ ਦੀ ਮੀਰੀ ਪੀਰੀ ਹੈ

(ਮਾਰਚ 7, 2016)

 

ਸੰਤ ਰਾਮ ਉਦਾਸੀ

SantRUdasi1

ਜਨਮ: 20 ਅਪਰੈਲ, 1939 - ਰਾਏਸਰ, ਬਰਨਾਲਾ, ਪੰਜਾਬ।
ਅਲਵਿਦਾ:  6 ਨਵੰਬਰ,  1986   -   ਨੰਦੇੜ,  ਮਹਾਰਾਸ਼ਟਰ।

ਕੌਣ ਕਹਿੰਦਾ ਹੈ ਕਿ ਸੰਤ ਰਾਮ ਉਦਾਸੀ ਇਸ ਜਹਾਨ ਤੋਂ ਤੁਰ ਗਿਆ ਹੈਉਹ ਮਰਿਆ ਨਹੀਂਉਹ ਤਾਂ ਸਦਾ ਸਦਾ ਲਈ ਸੂਰਜ ਬਣ ਕੇ ਚਮਕਦਾ ਰਹੇਗਾਸਾਡੇ ਜੁਝਾਰੂ ਕਵੀ ਉਦਾਸੀ ਨੇ ਲੋਕਤਾ ਲਈ ਸਮੇਂ ਦੀ ਕੁੜੱਤਣ ਪੀ ਕੇ ਸਦੀਵਤਾ ਪ੍ਰਾਪਤ ਕੀਤੀਸਦੀਵਤਾ ਦੀ ਸਥਾਪਨਾ ਲਈ ਲੰਬੀ ਸਾਧਨਾਲਗਨ, ਦ੍ਰਿੜ੍ਹਤਾ, ਅਮਲ ਤੇ ਗੰਭੀਰ ਚਿੰਤਨ ਦੀ ਲੋੜ ਹੈਉਦਾਸੀ ਨੇ ਸਾਰੀ ਉਮਰ ਔਕੜਾਂ ਦੇ ਬਾਵਜੂਦ ਉਕਤ ਗੁਣਾਂ ਨੂੰ ਆਪਣੀ ਸ਼ਖ਼ਸੀਅਤ ਵਿੱਚ ਸਮੋਈ ਰੱਖਿਆਇਸੇ ਕਰਕੇ ਉਹ ਕੰਮੀਆਂ ਦੇ ਵਿਹੜੇ ਨੂੰ ਮਘਦਾ ਸੂਰਜ ਬਣ ਕੇ ਰੁਸ਼ਨਾਉਂਦਾ ਰਿਹਾ ਅਤੇ ਭਵਿੱਖ ਵਿੱਚ ਵੀ ਲੋਕ ਕਵੀ ਉਦਾਸੀ ਰੌਸ਼ਨੀ ਦੀਆਂ ਕਿਰਨਾਂ ਬਿਖੇਰਦਾ ਰਹੇਗਾ।

ਸੰਤ ਰਾਮ ਉਦਾਸੀ ਦੇ ਕਾਵਿ ਚਿੰਤਨ ਵਿੱਚ ਲੋਕਤਾ ਦਾ ਰੰਗ ਨਿਰੰਤਰ ਚੱਲਦਾ ਰਿਹਾ ਹੈਉਸਦਾ ਇਹ ਕਾਵਿ ਰੰਗ ਸੁਭਾਵਿਕ ਕਰਮ ਵਿੱਚੋਂ ਪੈਦਾ ਨਹੀਂ ਹੋਇਆ, ਸਗੋਂ ਇਸ ਦੇ ਪਿੱਛੇ ਉਦਾਸੀ ਦੀ ਮਾਰਕਸੀ-ਦਰਸ਼ਨ ਧਾਰਾ ਦੀ ਵਿਗਿਆਨਕ ਸੋਚ ਅਤੇ ਲੋਕ ਲਹਿਰਾਂ ਦੇ ਅਮਲ ਦਾ ਸਿੱਟਾ ਸੀਲੋਕ ਕਵੀ ਸੰਤ ਰਾਮ ਉਦਾਸੀ ਨੂੰ ਕੇਵਲ ਪੰਜਾਬ ਦਾ ਬੱਚਾ ਬੱਚਾ ਹੀ ਨਹੀਂ ਸੀ ਜਾਣਦਾ,ਸਗੋਂ ਉਹ ਬਾਹਰਲੇ ਸੂਬਿਆਂ ਅਤੇ ਸੱਤ ਸਮੰਦਰੋਂ ਪਾਰ ਪੰਜਾਬੀ ਲੋਕਾਂ ਦੇ ਦਿਲਾਂ ਦੀ ਧੜਕਣ ਵੀ ਸੀਜਦੋਂ ਉਸਦੀ ਦੀ ਸੁਰੀਲੀ ਅਤੇ ਰੋਹੀਲੀ ਆਵਾਜ਼ ਹਜ਼ਾਰਾਂ ਲੋਕਾਂ ਦੇ ਇੱਕਠ ਵਿੱਚ ਗੜ੍ਹਕਦੀ ਸੀ ਤਾਂ ਸਰੋਤਿਆਂ ਦੇ ਦਿਲਾਂ ਅੰਦਰ ਲੋਕਾਂ ਲਈ ਕੁਝ ਕਰ ਗੁਜ਼ਰਨ ਦੀ ਭਾਵਨਾ ਪ੍ਰੰਚਡ ਹੋ ਜਾਂਦੀ ਸੀ

ਜਦੋਂ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਲਈ ਅਪਣੱਤ ਰੱਖਣ ਵਾਲੇ ਲੋਕਾਂ ਨੇ ਉਦਾਸੀ ਦੇ ਇਸ ਜਹਾਨ ਤੋਂ ਤੁਰ ਜਾਣ ਦੀ ਖਬਰ ਸੁਣੀ ਤਾਂ ਇਕਦਮ ਉਹਨਾਂ ਦੇ ਦਿਲਾਂ ਦੀ ਧੜਕਣ ਥੰਮ੍ਹ ਗਈਆਪਣੀ ਮਿੱਟੀ ਲਈ ਜਾਨ ਕੁਰਬਾਨ ਕਰਨ ਵਾਲਾ ਕਵੀਆਪਣੀ ਜਨਮ ਭੂਮੀ ਰਾਏਸਰ ਤੋਂ ਤਕਰੀਬਨ ਹਜ਼ਾਰ ਮੀਲ ਦੂਰ ਪਿੰਡ ਵਾਪਸੀ ਸਮੇਂ ਨੰਦੇੜ ਦੇ ਰੇਲਵੇ ਸਟੇਸ਼ਨ ’ਤੇ ਸਾਨੂੰ ਸਦਾ ਲਈ ਅਲਵਿਦਾ ਕਹਿ ਗਿਆਉਸਦੀ ਮੌਤ ਦੀ ਖਬਰ ਸੁਣ ਕੇ ਸ਼ਾਇਦ ਹੀ ਕੋਈ ਅਜਿਹਾ ਅਭਾਗਾ ਪੰਜਾਬੀ ਹੋਵੇਗਾ, ਜਿਸਦੀ ਅੱਖ ਨਮ ਨਾ ਹੋਈ ਹੋਵੇਫਰਾਂਸੀਸੀ ਕਿਰਤੀ ਯੁਜੀਨ ਪੋਤੀਏ, ਜਿਸਨੇ ਪ੍ਰਸਿੱਧ ਪ੍ਰੋਲੇਤਾਰੀ ਤਰਾਨਾ ਇੰਟਰਨੈਸ਼ਨਲਲਿਖਿਆਵਾਂਗ ਉਦਾਸੀ ਵੀ ਬਚਪਨ ਤੋਂ ਲੈ ਕੇ ਜਿੰਦਗੀ ਦੇ ਅਖੀਰਲੇ ਪਲਾਂ ਤੱਕ ਆਰਥਿਕ ਮੰਦਹਾਲੀ ਦਾ ਸ਼ਿਕਾਰ ਰਿਹਾਪਰ ਉਸਨੇ ਆਪਣੀ ਕਲਮ ਅਤੇ ਅਮਲ ਦੀ ਲੜਾਈ ਤੋਂ ਕੰਡ ਨਹੀਂ ਭੁਆਈਆਪਣੀਆਂ ਸਾਹਿਤਕ ਅਤੇ ਲੋਕ ਕਲਾ ਵਿੱਚ ਸਰਗਰਮ ਸ਼ਿਰਕਤਾਂ ਕਰਕੇ ਉਦਾਸੀ ਨੂੰ ਅਨੇਕਾਂ ਵਾਰੀ ਹਾਕਮ ਜਮਾਤ ਦੇ ਜਾਬਰ ਹੱਥ-ਕੰਡਿਆਂ ਦਾ ਸ਼ਿਕਾਰ ਹੋਣਾ ਪਿਆਪੁੱਛ-ਗਿੱਛ’ ਕੇਂਦਰਾਂ ਦੇ ਅਣਮਨੁੱਖੀ ਤਸੀਹੇ ਉਦਾਸੀ ਨੂੰ ਉਸਦੀ ਮੰਜ਼ਿਲ ਤੋਂ ਭਟਕਾ ਨਹੀਂ ਸਕੇ, ਸਗੋਂ ਉਹ ਸ਼ੁੱਧ ਸੋਨਾ ਬਣਕੇ ਚਮਕਦਾ ਰਿਹਾ

ਸਾਹਿਤਕਾਰ ਦਾ ਲੋਕ-ਪੱਖੀ ਹੋਣਾ ਅਤਿਅੰਤ ਜ਼ਰੂਰੀਜਿਹੜਾ ਸਾਹਿਤਕਾਰ ਇਸ ਕਰਤੱਵ ਵਿੱਚ ਪੂਰਾ ਨਹੀਂ ਉੱਤਰਦਾ, ਉਹ ਅਸਲੀ ਸਾਹਿਤਕਾਰ ਨਹੀਂ ਅਖਵਾ ਸਕਦਾਸਾਹਿਤ ਦੇ ਸੰਚਾਰ ਲਈ ਇਹ ਲਾਜ਼ਮੀ ਹੈ ਕਿ ਜਿਨ੍ਹਾਂ ਲੋਕਾਂ ਲਈ ਸਾਹਿਤ ਲਿਖਿਆ ਗਿਆ ਹੈ, ਉਹ ਉਹਨਾਂ ਦੀ ਜ਼ੁਬਾਨ ਵਿੱਚ ਹੋਵੇ ਅਤੇ ਉਨ੍ਹਾਂ ਤੱਕ ਪਹੁੰਚ ਕਰ ਸਕੇਉਦਾਸੀ-ਕਾਵਿ ਦੀ ਇਹ ਵਿਲੱਖਣਤਾ ਅਤੇ ਖੂਬੀ ਹੈ ਕਿ ਜਿਨ੍ਹਾਂ ਲੋਕਾਂ ਲਈ ਉਸਨੇ ਸਾਹਿਤ ਰਚਿਆ, ਉਹ ਉਹਨਾਂ ਲੋਕਾਂ ਤੱਕ ਪਹੁੰਚਿਆ

ਉਦਾਸੀ ਦੇ ਪੱਖ ਵਿੱਚ ਇੱਕ ਗੱਲ ਹੋਰ ਵੀ ਜਾਂਦੀ ਹੈ ਕਿ ਉਹ ਖੁਦ ਗਾਇਕ ਸੀਉਸਨੇ ਵਧੇਰੇ ਗੀਤ ਹੀ ਲਿਖੇ ਹਨ। ਇਕ ਚੰਗੇ ਗੀਤ ਲਈ ਸਰਲ ਅਤੇ ਸਪਸ਼ਟ ਹੋਣਾ ਬਹੁਤ ਜ਼ਰੂਰੀ ਹੈਉਸ ਵਿੱਚ ਲੈਅ ਦਾ ਹੋਣਾ ਵੀ ਲਾਜ਼ਮੀ ਹੈਉਦਾਸੀ ਦੇ ਸਾਰੇ ਗੀਤ ਇਸ ਸ਼ਰਤ ਨੂੰ ਪੂਰਾ ਕਰਦੇ ਹਨ

ਉਦਾਸੀ ਦੀ ਕਵਿਤਾ ਵਿਚਲੀ ਪ੍ਰੇਰਨਾ ਦੀ ਪਿੱਠ-ਭੂਮੀ ਵਿੱਚ ਸਿੱਖ ਇਤਿਹਾਸ ਦੀ ਆਪਣੀ ਇੱਕ ਵਿਲੱਖਣ ਥਾਂ ਹੈਉਸਨੇ ਸਿੱਖ ਇਤਿਹਾਸ ਵਿੱਚੋਂ ਬੁਹਤ ਸਾਰੇ ਪ੍ਰਸੰਗਾਂ ਨੂੰ ਆਪਣੀ ਵਿਗਿਆਨਕ ਸੋਚ ਦੇ ਨਜ਼ਰੀਏ ਕਰਕੇ ਅਜੋਕੇ ਹਾਲਾਤ ਦੇ ਸੰਦਰਭ ਵਿੱਚ ਇਨਕਲਾਬੀ ਪੁੱਠ ਦੀ ਰੰਗਣ ਦਿੱਤੀ ਹੈਉਦਾਸੀ ਨੇ ਸਿੱਖ ਇਤਿਹਾਸ ਦੇ ਪ੍ਰਸੰਗਾਂ ਨੂੰ ਆਪਣੀ ਕਾਵਿਤਾ ਵਿੱਚ ਪੇਸ਼ ਕਰਨ ਸਮੇਂ ਉਹਨਾਂ ਪਾਤਰਾਂ ਨੂੰ ਪਹਿਲ ਦਿੱਤੀ, ਜਿਹੜੇ ਦਲਿਤ ਵਰਗਾਂ ਵਿੱਚੋਂ ਆਉਂਦੇ ਹਨਉਦਾਸੀ-ਕਾਵਿ ਦੀ ਇਹ ਵੀ ਵਿਲੱਖਣਤਾ ਬਣਦੀ ਹੈ ਕਿ ਉਸਨੇ ਮਜ਼ਦੂਰ ਵਰਗ ਦੀਆਂ ਤੰਗੀਆਂ-ਤੁਰਸ਼ੀਆਂਥੁੜਾਂਔਕੜਾਂ ਅਤੇ ਭਾਵਨਾਵਾਂ ਦੀ ਪੇਸ਼ਕਾਰੀ ਕਲਾਤਮਿਕਤਾ ਰਾਹੀਂ ਅਭਿਵਿਅਕਤ ਕੀਤੀ ਹੈ, ਕਿਉਂਕਿ ਸੰਤ ਰਾਮ ਉਦਾਸੀ ਨੇ ਇਨ੍ਹਾਂ ਨੂੰ ਆਪਣੇ ਪਿੰਡੇ ’ਤੇ ਹੰਢਾਇਆ ਹੈਜਦੋਂ ਸਾਡੇ ਕਈ ਜੁਝਾਰੂ ਸ਼ਾਇਰ ਕਹਿਣ ਨੂੰ ਤਾਂ ਮਜ਼ਦੂਰ ਜਮਾਤ ਦੇ ਕਵੀ ਅਖਵਾਉਣ ਵਿੱਚ ਮੋਹਰੀ ਰਹੇਪਰ ਉਹਨਾਂ ਦੀ ਪਹੁੰਚ ਅਤੇ ਪਕੜ ਉਦਾਸੀ ਕਾਵਿ ਦੇ ਹਾਣ ਦੀ ਨਾ ਹੋ ਸਕੀਮਜ਼ਦੂਰ ਸ਼ਰੇਣੀ ਦੇ ਸਮਾਜਿਕ ਯਥਾਰਥ ਨੂੰ ਉਦਾਸੀ ਇੰਝ ਪ੍ਰਗਟਾਉਂਦਾ ਹੈ:

ਜਿੱਥੇ ਬੰਦਾ ਜੰਮਦਾ ਸੀਰੀ ਹੈ
ਟਕਿਆਂ ਦੀ ਮੀਰੀ ਪੀਰੀ ਹੈ
ਜਿੱਥੇ ਕਰਜ਼ੇ ਹੇਠ ਪੰਜੀਰੀ ਹੈ

ਇਸ ਤਰ੍ਹਾਂ ਦੀ ਖੁਰਦਬੀਨੀ-ਨੀਝ ਉਦਾਸੀ ਦੇ ਹਿੱਸੇ ਹੀ ਆਉਂਦੀ ਜਾਪਦੀ ਹੈਸ਼ੋਸ਼ਿਤ ਵਰਗ ਦੀ ਆਰਥਿਕ ਲੁੱਟ-ਖਸੁੱਟ ਤਾਂ ਹੁੰਦੀ ਹੀ ਹੈਉਦਾਸੀ ਨੇ ਇਸ ਦੁਖਾਂਤਿਕ ਸਥਿਤੀ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ:

ਜਿੱਥੇ ਹਾਰ ਮੰਨ ਲਈ ਚਾਵਾਂ ਨੇ
ਜਿੱਥੇ ਕੂੰਜ ਘੇਰ ਲਈ ਕਾਵਾਂ ਨੇ
ਜਿੱਥੇ ਅਣਵਿਆਹੀਆਂ ਹੀ ਮਾਵਾਂ ਨੇ

ਪੰਜਾਬੀ ਸਾਹਿਤ ਵਿੱਚ ਪਾਲੀ-ਮੰਡਿਆਂਦਾ ਜ਼ਿਕਰ ਅਨੇਕਾਂ ਸਾਹਿਤਕਾਰਾਂ ਨੇ ਕੀਤਾ ਹੈਪਰ ਪਾਲੀ-ਮੁੰਡਿਆਂ ਦੇ ਜੀਵਨ ਨੂੰ ਉਦਾਸੀ ਨੇ ਯਥਾਰਥਕ ਪੱਧਰ ਦੀ ਜਿਸ ਪੇਸ਼ਕਾਰੀ ਤੋਂ ਸਾਡੇ ਸਾਹਮਣੇ ਬਿਆਨ ਕੀਤਾ ਹੈ, ਉਹ ਬਹੁਤ ਹੀ ਕਮਾਲ ਦੀ ਮਿਸਾਲ ਬਣਦੀ ਹੈਪਾਲੀ ਆਪ ਤਾਂ ਮੱਝੀਆਂ ਚਾਰ ਕੇ ਦੂਜਿਆਂ ਦੇ ਪੋਣਿਆਂ ਨੂੰ ਥੰਧਾ ਕਰਦਾ ਹੈ, ਪਰ ਵੇਦਨਾ ਇਸ ਗੱਲ ਦੀ ਹੈ ਕਿ ਉਸ ਦਾ ਆਪਣਾ ਪੋਣਾ ਥੰਧਾ ਨਹੀਂ ਹੁੰਦਾ ਹੈਉਦਾਸੀ ਨੇ ਇਸ ਤ੍ਰਾਸਦੀ ਨੂੰ ਇੰਝ ਪ੍ਰਗਟਾਇਆ ਹੈ

ਪਾਲੀ ਮੁੰਡਿਆ, ਹੱਕੀ ਜਾਨੈ ਵੱਡਾ ਵਲ ਪਿੰਡ ਦਾ ਖੰਧਾ
ਤੇਰਾ ਪੋਣਾ ਪਰ,
ਤੇਰਾ ਪੋਣਾ ਪਰ ਅਜੇ ਤੱਕ ਨਾ ਹੋਇਆ ਥੰਧਾ

ਕੋਈ ਵੀ ਸਾਹਿਤਕਾਰ ਆਪਣੇ ਸਮੇਂ ਵਿੱਚ ਚੱਲ ਰਹੀਆ ਲਹਿਰਾਂ ਤੋਂ ਅਭਿੱਜ ਨਹੀਂ ਰਹਿ ਸਕਦਾ ਹੈਉਹ ਉਹਨਾਂ ਲਹਿਰਾਂ ਦਾ ਆਪਣੇ ਦ੍ਰਿਸ਼ਟਕੋਣ ਰਾਹੀਂ ਵਿਸ਼ਲੇਸ਼ਣ ਕਰਦਾ ਹੈਸ਼ੁਦਾਸੀ ਦਾ ਇਸ ਪ੍ਰਤੀ ਉਲਾਰ ਦ੍ਰਿਸ਼ਟੀਕੋਣ ਨਹੀਂ ਹੈਉਹ ਤਾਂ ਦੋਸ਼ੀ ਧਿਰਾਂ ਉੱਪਰ ਵੀ ਉਂਗਲ ਧਰਦਾ ਹੈਉਦਾਸੀ ਦੀ ਇਹ ਵੇਦਨਾ ‘ਕਿਸ ਨੂੰ ਵਤਨ ਕਹੂੰਗਾ’ ਅਤੇ ਮੈ ਹਾਂ ਪੰਜਾਬ ਬੋਲਦਾਗੀਤਾਂ ਰਾਹੀਂ ਪ੍ਰਗਟ ਹੁੰਦੀ ਹੈ:

ਭੰਨ ਸੁੱਟੀਆਂ ਨਾਨਕ ਦੀਆਂ ਬਾਹਵਾਂ
ਪੁੱਟ ਸੁੱਟੀਆਂ ਸ਼ਿਵ ਦੀਆਂ ਜਟਾਵਾਂ
ਕਿਸ ਦਾ ਦਮਨ ਕਹੂੰਗਾ
ਮੈਂ ਹੁਣ ਕਿਸ ਨੂੰ ਵਤਨ ਕਹੂੰਗਾ

ਜੁਝਾਰੂ ਪੰਜਾਬੀ ਕਾਵਿ ਉੱਪਰ ਆਮ ਤੌਰ ਤੇ ਕਈ ਲੋਕਾਂ ਵਲੋਂ ਹਿੰਸਾ ਦੇ ਕਲਟ ਦਾ ਦੋਸ਼ ਲੱਗਦਾ ਰਿਹਾ ਹੈਪਰ ਉਦਾਸੀ ਦੀ ਕਵਿਤਾ ਵਿੱਚ ਇਹ ਗੱਲ ਕਿਧਰੇ ਨਹੀਂ ਦਿਖਾਈ ਦਿੰਦੀਇਹ ਹਮਲਾ ਕਈ ਆਲੋਚਕਾਂ ਵਲੋਂ ਵਿਉਂਤਬੱਧ ਢੰਗ ਨਾਲ ਨਵ-ਪ੍ਰਗਤੀਵਾਦੀ ਕਵਿਤਾ ਉੱਪਰ ਕੀਤਾ ਗਿਆ ਸੀਹਰੇਕ ਪ੍ਰਗਤੀਵਾਦੀ ਸਾਹਿਤਕਾਰ ਜੰਗਾਂ ਨੂੰ ਨਫਰਤ ਦੀ ਨਜ਼ਰ ਨਾਲ ਵੇਖਦਾ ਹੈਉਹ ਨਹੀਂ ਚਾਹੁੰਦਾ ਕਿ ਜੰਗ ਦੀਆਂ ਤਪਦੀਆਂ ਲੋਆਂ ਨਾਲ ਧਰਤੀ ਦਾ ਪਿੰਡਾ ਲੂਸਿਆ ਜਾਵੇਕਿਉਂਕਿ ਜੰਗ ਵਿੱਚ ਨੁਕਸਾਨ ਤਾਂ ਸ਼ੋਸ਼ਿਤ ਵਰਗ ਦਾ ਹੀ ਹੁੰਦਾ ਹੈ ਜਦੋਂ ਕਿ ਸ਼ੋਸ਼ਕ ਵਰਗ ਦੇ ਖਜ਼ਾਨੇ ਮਾਲਾਮਾਲ ਹੁੰਦੇ ਹਨਉਦਾਸੀ ਨੇ ਆਪਣੀ ਕਵਿਤਾ ਵਿੱਚ ਜੰਗ ਪ੍ਰਤੀ ਨਫਰਤ ਨੂੰ ਇਕ ਪੰਜਾਬੀ ਮੁਟਿਆਰ ਦੀ ਭਾਵਨਾ ਰਾਹੀਂ ਪੇਸ਼ ਕੀਤਾ ਹੈਉਦਾਸੀ ਦੇ ਗੀਤ ਅਮਨ ਦੀ ਹੂਕਅਤੇ ਬਸਰੇ ਦੀ ਲਾਮਅਮਨ ਦੀ ਲੋਚਾ ਅਤੇ ਜੰਗ ਦੀ ਨਫਰਤ ਨੂੰ ਕਲਾਤਮਕ ਢੰਗ ਰਾਹੀਂ ਪੇਸ਼ ਕਰਦੇ ਹਨ

ਭੁੰਨੇ ਨਾ ਬਰੂਦ ਮਾਂ ਦੇ ਮੋਹ ਦੀਆਂ ਬੋਟੀਆਂ
ਘਰੀਂ ਮੁੜ ਆਉਣ ਅੰਨ੍ਹੇ ਪਿਉਆਂ ਦੀਆਂ ਸੋਟੀਆਂ
ਪਿੰਡ ਲੂਹੰਦੀਆਂ ਨਾ ਰਹਿਣ ਜੰਗੀ ਲੋਆਂਜੇ ਬਸਰੇ ...

ਉਦਾਸੀ ਦੀ ਆਪਣੇ ਕਾਜ਼ ਪ੍ਰਤੀ ਅਡੋਲਤਾ ਅਤੇ ਦ੍ਰਿੜ੍ਹਤਾ ਇਸ ਗੱਲ ਤੋਂ ਜ਼ਾਹਿਰ ਹੁੰਦੀ ਹੈ ਕਿ ਉਹ ਲੋਕ ਘੋਲ਼ ਦੇ ਸ਼ਹੀਦਾਂ ਨੂੰ ਭੁੱਲਦਾ ਨਹੀਂ ਹੈਉਹ ਉਹਨਾਂ ਨੂੰ ਸ਼ਰਧਾਂਜਲੀ ਅਰਪਤ ਕਰਦਾ ਹੋਇਆ ਕਹਿੰਦਾ ਹੈ ਕਿ ਤੁਹਾਡੇ ਵਲੋਂ ਚਲਾਏ ਸੰਗਰਾਮਾਂ ਨੂੰ ਅਸੀਂ ਆਖਰੀ ਸਾਹਾਂ ਤੱਕ ਮਘਦਾ ਰੱਖਾਂਗੇ:

ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ
ਬਲਦੀ ਚਿਖਾ ਹੁਣ ਠੰਢੀ ਨਹੀਂ ਹੋਣ ਦੇਣੀ
ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ,
ਲਹਿਰ ਹੱਕਾਂ ਦੀ ਰੰਡੀ ਨਹੀਂ ਹੋਣ ਦੇਣੀ

ਲੁਟੇਰੀ ਜਮਾਤ ਲੋਕਾਂ ਘੋਲਾਂ ਨੂੰ ਕੁਚਲਣ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਵਰਤਦੀ ਹੈਪਰ ਹੱਕ-ਸੱਚ ਦੀ ਲੜਾਈ ਲੜਨ ਵਾਲੇ ਕਾਫਲੇ ਤਾਂ ਵਧਦੇ ਹੀ ਰਹਿੰਦੇ ਹਨਭਾਵੇਂ ਕੁਝ ਸਮੇਂ ਲਈ ਲਹਿਰ ਮੱਠੀ ਪੈ ਜਾਵੇ ਪਰ ਅੰਤਮ ਜਿੱਤ ਤਾਂ ਵਧ ਰਹੇ ਕਾਫਲਿਆਂ ਦੀ ਹੀ ਹੁੰਦੀ ਹੈ:

ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ,
ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ,
ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਹੀਂ,
ਏਡੀ ਲੰਮੀ ਏ ਸਾਡੀ ਕਤਾਰ ਲੋਕੋ

ਕਿਸਾਨ ਦੀ ਕੰਡ ਕਰਜ਼ਿਆਂ ਦੀ ਮਾਰ ਹੇਠਾਂ ਹੋਰ ਕੁੱਬੀ ਹੋਈ ਜਾ ਰਹੀ ਹੈ, ਭਾਵੇਂ ਸਰਕਾਰ ਵਲੋਂ ਤਰ੍ਹਾਂ ਤਰ੍ਹਾਂ ਦੇ ਕਿਸਾਨ ਮਜ਼ਦੂਰ ਪੱਖੀ ਖੇਖਣ ਰਚਾਏ ਜਾ ਰਹੇ ਹਨਉਦਾਸੀ ਨੇ ਕਿਸਾਨੀ ਦੀ ਇਸ ਦੁਰਦਸ਼ਾ ਅਤੇ ਉਸ ਦੀ ਮਜ਼ਦੂਰ ਜਮਾਤ ਨਾਲ ਏਕਤਾ ਦੇ ਸੰਕਲਪ ਨੂੰ ਇੰਝ ਪੇਸ਼ ਕੀਤਾ ਹੈ:

ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ,
ਬੋਹਲ਼ਾਂ ਵਿੱਚੋਂ ਨੀਰ ਵਗਿਆ

ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ
ਤੂੜੀ ਵਿੱਚੋਂ ਪੁੱਤ ਜੱਗਿਆ

ਸਮਾਜਵਾਦੀ ਵਿਵਸਥਾ ਵਾਲੇ ਪ੍ਰੰਬਧ ਵਿੱਚ,ਹਰ ਸ਼ੈਅ ਸਾਰੇ ਸਮਾਜ ਦੀ ਹੁੰਦੀ ਹੈਕਿਸੇ ਵੀ ਖੇਤਰ ਵਿੱਚ ਇਕੱਲੇ ਵਿਅਕਤੀ ਦੀ ਤੇਰ-ਮੇਰ ਨਹੀਂ ਹੁੰਦੀਸਾਰੇ ਹੀ ਲੋਕ ਖੁਸ਼ੀ ਅਤੇ ਗਮੀ ਵਿੱਚ ਸ਼ਰੀਕ ਹੁੰਦੇ ਹਨਇਸਦੇ ਉਲਟ ਲੁਟੇਰੇ ਸਮਾਜੀ ਪ੍ਰੰਬਧ ਵਿੱਚ ਮਨੁੱਖਤਾ ਦੀ ਕਣੀ ਨਾ ਮਾਤਰ ਵੀ ਨਹੀਂ ਹੁੰਦੀਕਿਰਤੀਆਂ ਦੇ ਮੁੜ੍ਹਕੇ ਦਾ ਕੋਈ ਮੁੱਲ ਨਹੀਂ ਪੈਦਾ ਸਗੋਂ ਤਿੱਪ ਤਿੱਪ ਕਰਕੇ ਉਹਨਾਂ ਦਾ ਖੂਨ ਪੀਤਾ ਜਾਂਦਾ ਹੈਸਾਡਾ ਜੁਝਾਰੂ ਸ਼ਾਇਰ ਉਦਾਸੀ ਸਾਮਾਜਵਾਦੀ ਪ੍ਰਬੰਧ ਅਤੇ ਲੁਟੇਰੇ ਸਮਾਜੀ ਪ੍ਰਬੰਧ ਦਾ ਤੁਲਨਾਤਮਕ ਅਧਿਐਨ ਲੁਟੇਰੀ ਜਮਾਤ ਪ੍ਰਤੀ ਨਫਰਤ ਅਤੇ ਸੱਜਰੀ ਸਵੇਰ - ਭਾਵ ਸਮਾਜਵਾਦੀ ਪ੍ਰਬੰਧ ਦੀ ਸਿਰਜਣਾ ਲਈ ਉਸਾਰੂ ਭਾਵਨਾਵਾਂ ਰੂਪਮਾਨ ਕਰਦਾ ਹੈਉਦਾਸੀ ਦਾ ਇਹ ਤੁਲਨਾਤਮਕ ਅਧਿਐਨ ਉਸਦੀ ਨਜ਼ਮ ਸਾਥੀ ਮਾਓ ਦੇ ਨਾਂਅਤੇ ਗੀਤ ਲੈਨਿਨ ਦੇ ਨਾਂ’ ਵਿੱਚੋਂ ਬਹੁਤ ਸਪਸ਼ਟ ਅਰਥਾਂ ਵਿੱਚ ਉੱਘੜਕੇ ਪੇਸ਼ ਹੁੰਦਾ ਹੈ:

ਤੇਰੇ ਪਿੰਡ ਵਿੱਚ ਰੱਬਖੇਤਾਂ ਦਿਆਂ ਬੱਚਿਆਂ ’ਤੇ,
ਪਾਹਰੂ ਬਣ ਭੌਂ ਜਾਇਆ ਕਰੇ

ਮੇਰੇ ਪਿੰਡ ਬੋਹਲ਼ਾਂ ਦੇ ਵਿਚਾਲੇ ਟੋਲਾਂ ਕਾਮਿਆਂ ਦਾ,
ਭੁੱਖਿਆਂ ਹੀ ਸੌਂ ਜਾਇਆ ਕਰੇ

ਕਵੀ ਸੰਤ ਰਾਮ ਉਦਾਸੀ ਆਪਣੀ ਨਜ਼ਮ ਵਸੀਅਤਵਿਚ ਲੋਕਾਂ ਨੂੰ ਸੰਬੋਧਨੀ ਸ਼ੈਲੀ ਵਿੱਚ ਵਸੀਅਤਨਾਮਾ ਲਿਖ ਕੇ ਸੰਦੇਸ਼ ਦਿੰਦਾ ਹੈ ਕਿ ਤੁਸੀਂ ਮੇਰੀ ਮੌਤ ਉੱਪਰ ਅੱਥਰੂ ਨਾ ਕੇਰਿਓ, ਸਗੋਂ ਨਵੇਂ ਸਮਾਜ ਦੀਸਿਰਜਣਾ ਦੇ ਸੰਕਲਪ ਨੂੰ ਪੂਰਾ ਕਰਨ ਲਈ ਮੇਰੇ ਗੀਤਾਂ ਨੂੰ ਲੋਕ ਸੱਥਾਂ ਵਿੱਚ ਲਿਜਾ ਕੇਸ਼ੋਸ਼ਿਤ ਵਰਗ ਦੀ ਚੇਤਨਾ ਨੂੰ ਪ੍ਰਚੰਡ ਕਰਿਓ ਤਾਂ ਕਿ ਕਿਰਤੀਆਂ ਦੇ ਵਿਹੜੇ ਸੁਨਹਿਰੀ ਨੂਰ ਚਮਕੇ:

ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ,
ਮੇਰੇ ਲਹੂ ਦਾ ਕੇਸਰ ਰੇਤੇ ’ਚ ਨਾ ਰਲਾਇਓ

ਸਾਡਾ ਕਵੀ ਸੰਤ ਰਾਮ ਉਦਾਸੀ ਆਪਣੇ ਪਿੱਛੇ ਪਤਨੀ ਨਸੀਬ, ਤਿੰਨ ਧੀਆਂਦੋ ਪੁੱਤਰ ਅਤੇ ਲੱਖਾਂ ਸਾਥੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਿਆ ਹੈਫਰਾਂਸੀਸੀ ਕਿਰਤੀ ਕਵੀ ਯੁਜਨਿ ਪੋਤੀਏ ਨੇ ਜਦੋਂ ਪ੍ਰਸਿੱਧ ਪ੍ਰੋਲੇਤਾਰੀ ਤਾਰਨਾ ਇੰਟਰਨੈਸ਼ਨਲ ਰਚਿਆ ਤਾਂ ਉਸ ਸਮੇਂ ਕਿਰਤੀ ਕਵੀ ਦੀ ਸਮਝ ਨੂੰ ਅਗੇਰੇ ਲਿਜਾਣ ਵਾਲੇ ਇਨਕਲਾਬੀਆਂ ਦੀ ਗਿਣਤੀ ਮੁੱਠੀ ਭਰ ਹੀ ਸੀਫੇਰ ਉਸ ਦੀ ਸਮਝ ਨੂੰ ਲੱਖਾਂ ਕਰੋੜਾਂ ਕਿਰਤੀਆਂ ਨੇ ਆਪਣਾ ਮੱਕਾ-ਮਦੀਨਾ ਸਮਝਿਆਅੱਜ ਹਰ ਕਿਰਤੀ ਨੇ ਸੰਤ ਰਾਮ ਉਦਾਸੀ ਦੇ ਗੀਤਾਂ ਨੂੰ ਆਪਣੇ ਮਨ ਵਿਚ ਵਸਾ ਕੇ ਹੱਕ-ਸੱਚ ਦਾ ਸੂਰਜ ਮਘਦਾ ਰੱਖਣਾ ਹੈਇਹੋ ਉਸ ਪ੍ਰਤੀ ਸੱਚੀ ਸ਼ਰਧਾਂਜਲੀ ਬਣਦੀ ਹੈ:

ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ,
ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ।

ਮੇਰਾ ਪੱਕਾ ਵਿਸ਼ਵਾਸ ਹੈ ਕਿ ਜੁਝਾਰੂ ਕਵੀ ਸੰਤ ਰਾਮ ਉਦਾਸੀ ਸਦਾਕੁੱਲੀਆਂ ਅਤੇ ਢਾਰਿਆਂ ਵਿੱਚ ਮਘਦਾ ਸੂਰਜ ਬਣਕੇ ਚਮਕਦਾ ਰਹੇਗਾ ਅਤੇ ਮਹਿਲ ਮੁਨਾਰਿਆਂ ਨੂੰ ਕੰਬਣੀਆਂ ਛੇੜਦਾ ਰਹੇਗਾ

*****

(210)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)