LaxmanSingh7ਕੁਦਰਤ ਨੇ ਆਪਣੀ ਰੰਗਤ ਵਿੱਚ ਇਨਸਾਨ ਵੱਲੋਂ ਕੀਤੀ ਜਾ ਰਹੀ ਦਖ਼ਲਅੰਦਾਜ਼ੀ ...
(4 ਮਈ 2020)

 

ਸਾਲ 2020 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਹੀ ਦੁਨੀਆਂ ਦਾ ਸਾਹਮਣਾ ਇੱਕ ਭਿਆਨਕ ਵਾਇਰਸ ਨਾਲ ਹੋ ਗਿਆ, ਜਿਸਨੂੰ ਕਿ ਨਾਮ ਦਿੱਤਾ ਗਿਆ ‘ਕਰੋਨਾ ਵਾਇਰਸ (ਕੋਵਿਡ-19)ਮਨੁੱਖ ਨੇ ਸ਼ਾਇਦ ਇਹ ਪਹਿਲਾਂ ਕਦੇ ਵੀ ਸੋਚਿਆ ਨਹੀਂ ਹੋਣਾ ਕਿ ਉਸ ਨੂੰ ਕਿਸੇ ਅਜਿਹੇ ਦੁਸ਼ਮਣ ਦਾ ਸਾਹਮਣਾ ਵੀ ਕਰਨਾ ਪਵੇਗਾ, ਜਿਸ ਨਾਲ ਉਸਦੀ ਹੋਂਦ ਨੂੰ ਹੀ ਖ਼ਤਰਾ ਪੈਦਾ ਹੋ ਜਾਵੇਗਾ

ਇਸ ਵਾਇਰਸ ਦੀ ਸ਼ੁਰੂਆਤ ਭਾਵੇਂ ਚੀਨ ਦੇ ਵੁਹਾਨ ਸ਼ਹਿਰ ਤੋਂ ਹੋਈ ਸੀ ਪਰ ਹੌਲੀ-ਹੌਲੀ ਇਸਨੇ ਪੂਰੀ ਦੁਨੀਆਂ ਵਿੱਚ ਆਪਣੇ ਪੈਰ ਪਸਾਰਦੇ ਹੋਏ, ਭਾਰਤੀ ਲੋਕਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆਹੋਰ ਤਾਂ ਹੋਰ ਇਸਨੇ ਦੁਨੀਆਂ ਦੀ ਕਹਿੰਦੀ ਕਹਾਉਂਦੀ ਸੁਪਰ ਸ਼ਕਤੀ ਅਮਰੀਕਾ ਨੂੰ ਵੀ ਲਾਚਾਰ ਬਣਾ ਕੇ ਰੱਖ ਦਿੱਤਾ ਹੈਕੋਵਿਡ-19 ਨੇ ਮਨੁੱਖ ਨੂੰ ਆਪਣੇ ਘਰਾਂ ਵਿੱਚ ਦੁਬਕਣ ਲਈ ਮਜਬੂਰ ਕਰ ਦਿੱਤਾ ਹੈਟੈਲੀਵਿਜ਼ਨ, ਰੇਡੀਓ, ਸੋਸ਼ਲ ਮੀਡੀਆ ਅਤੇ ਅਖਬਾਰਾਂ ਰਾਹੀਂ ਖ਼ੌਫ ਵੀ ਅਜਿਹਾ ਬਣਿਆ ਕਿ ਲੋਕਾਂ ਵਿੱਚ ਹਰ ਸਮੇਂ ਉੱਠਦੇ-ਬੈਠਦੇ ਕੋਰੋਨਾ ਦਾ ਜ਼ਿਕਰ ਹੋਣ ਲੱਗਾਭਾਵੇਂ ਅਸੀਂ ਸੁਰੱਖਿਆ ਦੇ ਮੱਦੇਨਜ਼ਰ ਆਪਣੇ-ਆਪਣੇ ਘਰਾਂ ਵਿੱਚ ਕੈਦ ਹਾਂ ਪਰ ਘਰ ਵਿੱਚ ਵੀ ਹਰ ਸਮੇਂ ਟੈਲੀਵਿਜ਼ਨ ਅਤੇ ਮੋਬਾਇਲਾਂ ਰਾਹੀਂ ਇਸੇ ਵਾਇਰਸ ਦਾ ਜ਼ਿਕਰ ਹੁੰਦਾ ਵੇਖਿਆ ਜਾ ਸਕਦਾ ਹੈਜ਼ਮਾਨਾ ਇੰਨਾ ਤੇਜ਼ ਰਫ਼ਤਾਰ ਹੋ ਗਿਆ ਹੈ ਕਿ ਸੋਸ਼ਲ ਮੀਡੀਆ ਰਾਹੀਂ ਤਾਂ ਕਈ ਵਾਰ ਫੇਕ (ਝੂਠੀਆਂ) ਖ਼ਬਰਾਂ ਵੀ ਝੱਟ ਚਲਨ ਵਿੱਚ ਆ ਜਾਂਦੀਆਂ ਹਨਕਈ ਸ਼ਰਾਰਤੀ ਅਨਸਾਰ ਅਜਿਹੇ ਮਾਹੌਲ ਦਾ ਫਾਇਦਾ ਚੁੱਕ ਕੇ ਪੁਰਾਣੇ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੰਦੇ ਹਨ, ਜਿਸ ਨਾਲ ਦੰਗੇ ਭੜਕਣ ਵਰਗੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ

ਲਾਕ-ਡਾਊਨ ਕਾਰਣ ਲਗਭਗ ਸਾਰੇ ਲੋਕ ਆਪੋ-ਆਪਣੇ ਘਰਾਂ ਵਿੱਚ ਬੈਠੇ ਹਨ ਅਤੇ ਘਰ ਵਿੱਚ ਬੈਠੇ ਵੀ ਟੈਲੀਵਿਜ਼ਨ ਤੇ ਸੋਸ਼ਲ ਮੀਡੀਆ ’ਤੇ ਹਰ ਸਮੇਂ ਇੱਕੋ ਵਿਸ਼ੇ ’ਤੇ ਵਿਚਾਰ-ਚਰਚਾ ਹੋਣ ਨਾਲ ਲੋਕਾਂ ਦੇ ਮਨਾਂ ਵਿੱਚ ਇੰਨਾ ਡਰ ਬੈਠ ਗਿਆ ਹੈ ਕਿ ਉਹ ਕਈ ਵਾਰ ਆਪਣੇ ਗਵਾਂਢੀ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗ ਜਾਂਦੇ ਹਨਲੋਕਾਂ ਦੇ ਡਰ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਜਦੋਂ ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ ਜੀ ਕੋਰੋਨਾ ਬਿਮਾਰੀ ਕਾਰਨ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ, ਉਨ੍ਹਾਂ ਦੀ ਟੈਲੀਫੋਨ ’ਤੇ ਆਪਣੇ ਬੇਟੇ ਨਾਲ ਹੋਈ ਗੱਲਬਾਤ ਦੀ ਇੱਕ ਆਡੀਓ ਕਾਫ਼ੀ ਵਾਇਰਲ ਹੋਈ ਸੀ, ਜਿਸ ਵਿੱਚ ਉਨ੍ਹਾਂ ਦੀ ਗੱਲਬਾਤ ਵਿੱਚ ਇਸ ਬਿਮਾਰੀ ਪ੍ਰਤੀ ਡਰ ਸਾਫ਼ ਤੌਰ ’ਤੇ ਮਹਿਸੂਸ ਕੀਤਾ ਜਾ ਸਕਦਾ ਹੈ। (ਵਾਇਰਲ ਆਡੀਓ ਦੇ ਸੱਚ ਹੋਣ ਜਾਂ ਨਾ ਹੋਣ ਦੀ ਪੁਸ਼ਟੀ ਨਹੀਂ) ਅਤੇ ਉਸ ਉਪਰੰਤ ਉਨ੍ਹਾਂ ਦੇ ਦਿਹਾਂਤ ਮਗਰੋਂ, ਲੋਕਾਂ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸਸਕਾਰ ਵੀ ਆਪਣੇ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਨਹੀਂ ਹੋਣ ਦਿੱਤਾਹੋਰ ਤਾਂ ਹੋਰ, ਮਿਤੀ 1 ਅਪ੍ਰੈਲ 2020 ਨੂੰ ਚੰਡੀਗੜ੍ਹ ਦੇ ਇੱਕ ਨਿਊਜ਼ ਪੇਪਰ ਵਿੱਚ ਛਪੀ ਖ਼ਬਰ ਨੇ ਵੀ ਲੋਕਾਂ ਦਾ ਦਿਲ ਦਹਿਲਾਉਣ ਵਾਲਾ ਕੰਮ ਕੀਤਾ, ਜਿਸ ਵਿੱਚ ਦੱਸਿਆ ਗਿਆ ਸੀ ਕਿ ਕਿਵੇਂ ਚੰਡੀਗੜ੍ਹ ਵਿੱਚ ਇੱਕ ਕੋਰੋਨਾ ਦੇ ਮਰੀਜ਼ ਦੀ ਮੌਤ ਮਰਗੋਂ ਮੋਹਾਲੀ ਸ਼ਮਸ਼ਾਨਘਾਟ ਦੌਰਾਨ ਉਸਦੀ ਮ੍ਰਿਤਕ ਦੇਹ ਨੂੰ ਚਾਰ ਵਿਅਕਤੀ ਵੀ ਮੋਢਾ ਦੇਣ ਲਈ ਅੱਗੇ ਨਾ ਆਏਅਸੀਂ ਜਿਸ ਸਮਾਜ ਵਿੱਚ ਵਿਚਰ ਰਹੇ ਹਾਂ ਅਤੇ ਸਾਡੇ ਆਲੇ-ਦੁਆਲੇ ਜੋ ਘਟਨਾਕ੍ਰਮ ਵਾਪਰ ਰਿਹਾ ਹੈ, ਉਹ ਕਿਤੇ ਨਾ ਕਿਤੇ ਲੋਕਾਂ ਦੇ ਦਿਲਾਂ ਵਿੱਚ ਖੌਫ ਪੈਦਾ ਕਰ ਰਿਹਾ ਹੈ, ਜਿਸ ਨਾਲ ਮਨੁੱਖ ਦੀ ਮਾਨਸਿਕਤਾ ਅਜਿਹੇ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ ਕਿ ਅਸੀਂ ਇਨਸਾਨੀ ਰਿਸ਼ਤਿਆਂ ਨੂੰ ਨਿਭਾਉਣਾ ਵੀ ਭੁੱਲਦੇ ਜਾ ਰਹੇ ਹਾਂਇਸ ਲਾਕ-ਡਾਊਨ ਨਾਲ ਜਿੱਥੇ ਦੇਸ਼ ਦੀ ਅਰਥ-ਵਿਵਸਥਾ ਨੂੰ ਨੁਕਸਾਨ ਹੋਣਾ ਹੈ, ਉੱਥੇ ਹੀ ਇਸ ਨਾਲ ਭਵਿੱਖ ਵਿੱਚ ਮਨੁੱਖ ਦੇ ਸਮਾਜਿਕ ਰਿਸ਼ਤਿਆਂ ਅਤੇ ਕੰਮ ਕਰਨ ਦੇ ਤੌਰ-ਤਰੀਕਿਆਂ ਵਿੱਚ ਵੀ ਕਈ ਤਰ੍ਹਾਂ ਦੇ ਬਦਲਾਓ ਵਾਲੇ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਹੈ

ਭਾਵੇਂ ਕਿ ਅਜੇ ਤਕ ਇਸ ਵਾਇਰਸ ਨਾਲ ਲੜਨ ਲਈ ਕਿਸੇ ਤਰ੍ਹਾਂ ਦੀ ਦਵਾਈ ਵਿਸ਼ਵ ਪੱਧਰ ਦੇ ਬਾਜ਼ਾਰ ਵਿੱਚ ਨਹੀਂ ਆਈ ਹੈ ਅਤੇ ਸਾਰੀ ਦੀ ਸਾਰੀ ਦੁਨੀਆਂ ਦੇ ਵਿਗਿਆਨਕ ਅਤੇ ਡਾਕਟਰ ਇਸ ਦਵਾਈ ਨੂੰ ਬਣਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ ਪਰ ਇਹ ਵੀ ਸੱਚ ਹੈ ਕਿ ਦਵਾਈ ਬਣਾਉਣਾ ਵੀ ਕੋਈ ਖ਼ਾਲਾ ਜੀ ਦਾ ਵਾੜਾ ਨਹੀਂਵਿਗਿਆਨੀਆਂ ਨੂੰ ਵੀ ਦਵਾਈ ਇਜ਼ਾਦ ਕਰਨ ਲਈ ਕਈ ਤਰ੍ਹਾਂ ਦੇ ਤਜਰਬੇ ਕਰਨੇ ਪੈਂਦੇ ਹਨ, ਉਨ੍ਹਾਂ ਤਜ਼ਰਬਿਆਂ ਦੇ ਕਾਮਯਾਬ ਹੋਣ ਉਪਰੰਤ ਪੂਰੀ ਤਸੱਲੀ ਨਾਲ ਦਵਾਈ ਨੂੰ ਮਾਰਕੀਟ ਵਿੱਚ ਲਿਆਇਆ ਜਾਂਦਾ ਹੈਇਸ ਵਿੱਚ ਵੀ ਕਾਫ਼ੀ ਸਮਾਂ ਲੱਗਦਾ ਹੈਪਰ ਕਿਉਂਕਿ ਹੁਣ ਕੋਵਿਡ-19 ਨੇ ਪੂਰੀ ਦੁਨੀਆਂ ’ਤੇ ਹਮਲਾ ਕੀਤਾ ਹੈ, ਇਸ ਲਈ ਮਾਹਿਰ ਵੀ ਇਸਦੀ ਦਵਾਈ ਜਲਦੀ ਤੋਂ ਜਲਦੀ ਇਜ਼ਾਦ ਕਰਨ ਲਈ ਪੂਰਾ ਜ਼ੋਰ ਲਾ ਰਹੇ ਹਨ

ਸਰਕਾਰ ਨੇ ਦੇਸ਼ ਅੰਦਰ ਲਾਕ-ਡਾਊਨ ਖੋਲ੍ਹਣ ਲਈ ਮੱਥਾਕਸ਼ੀ ਵੀ ਅਰੰਭ ਕਰ ਦਿੱਤੀ ਹੈ ਪਰ ਲਾਕ-ਡਾਊਨ ਖੁੱਲ੍ਹਣ ਮਗਰੋਂ ਇਹ ਕਹਿ ਦੇਣਾ ਕਿ ਕੋਰੋਨਾ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਗਿਆ ਹੈ, ਬਿਲਕੁਲ ਗ਼ਲਤ ਹੋਵੇਗਾਸਰਕਾਰ ਨੂੰ ਲੋਕਾਂ ਅੰਦਰ ਪੌਜ਼ਿਟਿਵ ਸੁਨੇਹਿਆਂ ਰਾਹੀਂ ਉਨ੍ਹਾਂ ਦੀ ਮਾਨਸਿਕਤਾ ਮਜ਼ਬੂਤ ਕਰਨ ਦੀ ਲੋੜ ਹੈ, ਕਿਉਂਕਿ ਅਸੀਂ ਇੱਕ ਅਜਿਹੇ ਦੁਸ਼ਮਣ ਨਾਲ ਲੜ ਰਹੇ ਹਾਂ ਜਿਸ ਨੂੰ ਅਸੀਂ ਸਾਹਮਣੇ ਤੋਂ ਨਹੀਂ ਵੇਖ ਸਕਦੇਇਸ ਲਈ ਲੋਕਾਂ ਨੂੰ ਆਪਣੀ ਮਜ਼ਬੂਤ ਮਾਨਸਿਕਤਾ ਅਤੇ ਬੁਲੰਦ ਹੌਸਲੇ ਨਾਲ ਇਸ ਦੁਸ਼ਮਣ ਦਾ ਮੁਕਾਬਲਾ ਕਰਨਾ ਹੋਵੇਗਾਜੇਕਰ ਮਨੁੱਖ ਦੀ ਮਾਨਸਿਕਤਾ ਮਜ਼ਬੂਤ ਹੋਵੇਗੀ ਤਾਂ ਉਹ ਇਸ ਵਾਇਰਸ ਨਾਲ ਮਜ਼ਬੂਤੀ ਨਾਲ ਲੜਨ ਯੋਗ ਹੋਵੇਗਾ

ਜੇਕਰ ਆਪਾਂ ਇਸ ਸਮੇਂ ਮਨੁੱਖ ਤੋਂ ਬਿਨਾਂ ਕੁਦਰਤ ਦੀ ਗੱਲ ਕਰੀਏ ਤਾਂ ਆਪਾਂ ਸਾਰਿਆਂ ਨੇ ਵੇਖਿਆ ਹੈ ਕਿ ਇਸ ਲਾਕ-ਡਾਊਨ ਨਾਲ ਜਿੱਥੇ ਅਸਮਾਨੀ ਅਤੇ ਸੜਕੀ ਆਵਾਜਾਈ ਨਾ ਹੋਣ ਕਾਰਨ, ਨਾ ਕੇਵਲ ਵਾਤਾਵਰਣ ਸਾਫ਼ ਹੋਇਆ ਹੈ, ਸਗੋਂ ਕੁਦਰਤ ਨੇ ਆਪਣੀ ਰੰਗਤ ਵਿੱਚ ਇਨਸਾਨ ਵੱਲੋਂ ਕੀਤੀ ਜਾ ਰਹੀ ਦਖ਼ਲਅੰਦਾਜ਼ੀ ਦਾ ਸ਼ੀਸ਼ਾ ਵੀ ਵਿਖਾਇਆ ਹੈਕਈ ਵਾਰ ਇਹ ਵੀ ਮਨ ਵਿੱਚ ਖ਼ਿਆਲ ਆਉਂਦਾ ਹੈ ਕਿ ਜੇਕਰ ਇਸ ਧਰਤੀ ’ਤੇ ਮਨੁੱਖ ਦੀ ਕੁਦਰਤ ਦੇ ਬਣਾਏ ਚੱਕਰ ਵਿੱਚ ਲੋੜ ਤੋਂ ਵੱਧ ਦਖ਼ਲਅੰਦਾਜੀ ਨਾ ਹੋਵੇ ਤੇ ਮਨੁੱਖ ਅਕਾਲ ਪੁਰਖ਼ ਦੇ ਦਿਖਾਏ ਰਸਤੇ ’ਤੇ ਚੱਲੇ ਤਾਂ ਸ਼ਾਇਦ ਇਹ ਧਰਤੀ ਸਵਰਗ ਤੋਂ ਘੱਟ ਨਹੀਂ ਹੈ

ਸਾਥਿਓ! ਅਖੀਰ ਵਿੱਚ ਇਹ ਕਹਿਣਾ ਚਾਹੁੰਦਾ ਹਾਂ ਕਿ ਆਪਾਂ ਸਭ ਨੇ ਮਿਲ ਕੇ ਹਾਂ-ਪੱਖੀ ਸੋਚ ਨਾਲ ਇਸ ਵਾਇਰਸ ਨੂੰ ਮਾਤ ਦੇਣੀ ਹੈਇਸ ਲਈ ਆਓ ਸਾਰੇ ਮਿਲ ਕੇ ਸਰਕਾਰ ਅਤੇ ਮਾਹਿਰਾਂ ਵੱਲੋਂ ਦੱਸੇ ਗਏ ਸੁਝਾਵਾਂ ਦੀ ਇਮਾਨਦਾਰੀ ਨਾਲ ਪਾਲਣਾ ਕਰੀਏ ਅਤੇ ਆਪ ਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੀ

*****

 (ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2103)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਲਕਸ਼ਮਣ ਸਿੰਘ

ਲਕਸ਼ਮਣ ਸਿੰਘ

Phone: (91 - 99880 - 45830)
Email: (lovish79@gmail.com)