JatinderPannu7ਪਰ ਪੈਸਾ ਜ਼ਮੀਰ ਅਤੇ ਭਵਿੱਖ, ਦੋਵਾਂ ਤੋਂ ਅੱਖਾਂ ਚੁਰਾਉਣਾ ਸਿਖਾ ਦਿੰਦਾ ਹੈ। ਫਿਰ ਬੰਦਾ ...
(20 ਅਪਰੈਲ 2020)

 

ਆਪਣੇ ਆਪ ਨੂੰ ਮਹਾਂਬਲੀ ਸਮਝਣ ਦਾ ਭਰਮ ਪਾਲ ਬੈਠੇ ਮਨੁੱਖ ਨੇ ਜੰਗਲਾਂ ਤੋਂ ਬਸਤੀਆਂ, ਫਿਰ ਸ਼ਹਿਰ ਤੇ ਉਸ ਦੇ ਬਾਅਦ ਇਸ ਧਰਤੀ ਤੋਂ ਉੱਪਰ ਪੁਲਾੜ ਵਿੱਚ ਵੀ ਅੱਡੇ ਜਾ ਬਣਾਏ ਹਨਇਸ ਵਕਤ ਜਦੋਂ ਸੰਸਾਰ ਭਰ ਵਿੱਚ ਕੋਰੋਨਾ ਦੇ ਕਹਿਰ ਨਾਲ ਇਨਸਾਨੀਅਤ ਕੰਬ ਰਹੀ ਹੈ, ਸਪੇਸ ਵਿੱਚ ਮਨੁੱਖ ਦਾ ਬਣਾਇਆ ਸਟੇਸ਼ਨ ਉਦੋਂ ਵੀ ਕੰਮ ਕਰਦਾ ਪਿਆ ਹੈ ਤੇ ਸ਼ੁੱਕਰਵਾਰ ਸਤਾਰਾਂ ਅਪਰੈਲ ਵਾਲੇ ਦਿਨ ਉੱਥੋਂ ਤਿੰਨ ਆਸਟਰੋਨਾਟ ਧਰਤੀ ਉੱਤੇ ਵਾਪਸ ਆਏ ਹਨਜਨਮ ਵੇਲੇ ਦੇ ਦੋ ਅਮਰੀਕਨ ਨਾਗਰਿਕ, ਇੱਕ ਕੁੜੀ ਜੈਸਿਕਾ ਮੀਰ ਅਤੇ ਦੂਸਰਾ ਐਂਡਰਿਊ ਮਾਰਗਨ ਸਨ ਤੇ ਤੀਸਰਾ ਰੂਸ ਵਾਲਿਆਂ ਦਾ ਸੋਯੂਜ਼ ਕਮਾਂਡਰ ਓਲੇਗ ਸਕਰੀਪੋਚਕਾ ਇਕੱਠੇ ਉਸ ਪੁਲਾੜ ਸਟੇਸ਼ਨ ਤੋਂ ਮੁੜੇ ਹਨਜੈਸਿਕਾ ਅਤੇ ਸਕਰੀਪੋਚਕਾ ਉੱਥੇ ਦੋ ਸੌ ਪੰਜ ਦਿਨ ਗੁਜ਼ਾਰ ਕੇ ਆਏ ਅਤੇ ਐਂਡਰਿਊ ਦੋ ਸੌ ਬਹੱਤਰ ਦਿਨਾਂ ਪਿੱਛੋਂ ਮੁੜਿਆ ਹੈਪੁਲਾੜ ਵਿੱਚ ਬਿਨਾਂ ਕਿਸੇ ਥੰਮ੍ਹੀ ਜਾਂ ਪਿੱਲਰ ਤੋਂ ਟਿਕੇ ਹੋਏ ਸਪੇਸ ਸਟੇਸ਼ਨ ਵਿੱਚ ਜਾਂਦੇ ਇਹ ਲੋਕ ਕਈ ਵਾਰੀ ਬਾਹਰ ਨਿਕਲਦੇ ਤੇ ਬਿਨਾਂ ਕਿਸੇ ਜਹਾਜ਼, ਪੈਰਾਸ਼ੂਟ ਜਾਂ ਪੌੜੀ ਤੋਂ ਖਾਲੀ ਪੁਲਾੜ ਵਿੱਚ ਸੈਰ ਕਰਦੇ ਹਨ ਤੇ ਕੁਦਰਤ ਦੀ ਵੱਖ-ਵੱਖ ਗ੍ਰਹਿਆਂ ਨੂੰ ਆਪੋ ਵਿੱਚ ਖਿੱਚਣ ਦੀ ਤਾਕਤ ਇਨ੍ਹਾਂ ਨੂੰ ਕਿਸੇ ਗ੍ਰਹਿ ਵੱਲ ਖਿਸਕਣ ਦੀ ਥਾਂ ਵਿਚਾਲੇ ਟਿਕਾ ਕੇ ਚਮਤਕਾਰ ਵਾਂਗ ਕੰਮ ਕਰਦੀ ਹੈ

ਸੰਸਾਰ ਪੱਧਰ ਦੀ ਇੱਕ ਸੰਸਥਾ ਨੇ ਕੁਝ ਸਾਲ ਪਹਿਲਾਂ ਇਹ ਖੋਜ ਆਰੰਭ ਕਰ ਦਿੱਤੀ ਕਿ ਧਰਤੀ ਦੇ ਕੇਂਦਰ ਵਿੱਚ ਉਸ ਸ਼ਕਤੀ ਦਾ ਬਿੰਦੂ ਵੇਖਣਾ ਹੈ, ਜਿਹੜਾ ਸਭ ਚੀਜ਼ਾਂ ਨੂੰ ਆਪਣੇ ਵੱਲ ਖਿੱਚਦਾ ਹੈਕੁਝ ਲੋਕਾਂ ਦਾ ਖਿਆਲ ਸੀ ਕਿ ਇੱਦਾਂ ਦੀ ਖੋਜ ਲਈ ਡੂੰਘੇ ਹੇਠਾਂ ਭੇਜੇ ਗਏ ਵਰਮੇ (ਡਰਿੱਲਜ਼) ਕਿਸੇ ਤਰ੍ਹਾਂ ਉਸ ਖਾਸ ਕੇਂਦਰ ਨਾਲ ਟਕਰਾਅ ਕੇ ਕੁਝ ਇੱਦਾਂ ਦੀ ਅਣਕਿਆਸੀ ਸਥਿਤੀ ਪੈਦਾ ਕਰ ਸਕਦੇ ਹਨ ਕਿ ਧਰਤੀ ਹੀ ਖਿੱਲਰ ਜਾਵੇ, ਜਿਸ ਨਾਲ ਮਨੁੱਖੀ ਜੀਵਨ ਦੀ ਹੋਂਦ ਵਾਸਤੇ ਖਤਰਾ ਹੋ ਸਕਦਾ ਹੈਕਮਾਲ ਦੀ ਗੱਲ ਕਿ ਬੰਦਾ ਦੂਸਰੇ ਗ੍ਰਹਿਆਂ ਵਿਚਾਲੇ ਬਿਨਾਂ ਬੁਰਜੀਆਂ ਤੋਂ ਪੁਲਾੜ ਖੋਜ ਦਾ ਸਟੇਸ਼ਨ ਬਣਾਈ ਬੈਠਾ ਹੈ, ਧਰਤੀ ਦੀ ਧੁੰਨੀ ਤੱਕ ਜਾਣ ਲਈ ਵਰਮੇ ਮਾਰੀ ਜਾਂਦਾ ਹੈ ਤੇ ਸਮੁੰਦਰਾਂ ਦੀ ਤਹਿ ਤੱਕ ਜਾਣ ਲਈ ਕੋਈ ਕਸਰ ਨਹੀਂ ਛੱਡਦਾ, ਪਰ ਆਪਣੇ ਸਿਰ ਪੈਂਦੀਆਂ ਮਹਾਂਮਾਰੀਆਂ ਰੋਕਣ ਦੇ ਸਮਰੱਥ ਅਜੇ ਨਹੀਂ ਹੋ ਸਕਿਆ

ਮਹਾਂਮਾਰੀਆਂ ਮਨੁੱਖ ਦੀ ਹੋਂਦ ਨਾਲ ਉਸ ਵੇਲੇ ਤੋਂ ਜੁੜੀਆਂ ਹੋਈਆਂ ਹਨ, ਜਦੋਂ ਅਜੇ ਇਹ ਬਿਨਾਂ ਕੱਪੜਿਆਂ ਤੋਂ ਜੰਗਲਾਂ ਦੇ ਜੀਵਾਂ ਵਾਂਗ ਘੁਮੰਤਰੀ ਜੀਵਨ ਗੁਜ਼ਾਰ ਰਿਹਾ ਸੀ ਉਦੋਂ ਉਸ ਕੋਲ ਕਿਸੇ ਤਰ੍ਹਾਂ ਦੀ ਖੋਜ ਵੀ ਨਹੀਂ ਸੀ ਤੇ ਜਿਹੜਾ ਕਿਸੇ ਵੀ ਤਰ੍ਹਾਂ ਦਾ ਓਹੜ-ਪੋਹੜ ਇੱਕ ਜਣਾ ਕਰ ਲੈਂਦਾ ਸੀ, ਉਸ ਨੂੰ ਸੰਭਾਲੀ ਰੱਖਣ ਦਾ ਚੇਤੇ ਤੋਂ ਸਿਵਾ ਕੋਈ ਹੋਰ ਢੰਗ ਵੀ ਨਹੀਂ ਸੀ ਲੱਭਾ, ਕਿਉਂਕਿ ਉਦੋਂ ਤੱਕ ਨਾ ਲਿਖਣ ਲਈ ਸ਼ਬਦ ਸੁੱਝੇ ਸਨ ਤੇ ਨਾ ਅੱਖਰ ਬਣੇ ਸਨਜਿਹੜੀਆਂ ਸੱਟਾਂ ਦਾ ਮਨੁੱਖ ਦੇ ਵੱਡੇ-ਵਡੇਰਿਆਂ ਨੂੰ ਸਾਹਮਣਾ ਕਰਨਾ ਪੈਂਦਾ ਰਿਹਾ, ਉਹ ਅਗਲੀਆਂ ਪੀੜ੍ਹੀਆਂ ਤੱਕ ਸੀਨਾ-ਬ-ਸੀਨਾ ਅੱਗੇ ਤੁਰਦੀਆਂ ਅਤੇ ਲੋੜ ਵੇਲੇ ਕੰਮ ਆਉਣ ਤੋਂ ਇਲਾਵਾ ਹੋਰ ਖੋਜਾਂ ਦਾ ਆਧਾਰ ਵੀ ਬਣਦੀਆਂ ਰਹੀਆਂਕਿਸੇ ਵਕਤ ਟਾਹਣੀ ਤੋਂ ਛਾਲ ਮਾਰਨ ਵਾਲੇ ਕਿਸੇ ਬਾਂਦਰ ਜਾਂ ਚਿੰਪੈਂਜੀ ਨੇ ਜਦੋਂ ਇਹ ਵੇਖਿਆ ਕਿ ਇਸ ਨਾਲ ਟਾਹਣੀ ਹਿੱਲੀ ਸੀ ਤੇ ਸਿੱਟੇ ਵਜੋਂ ਕੁਝ ਫਲ ਡਿੱਗੇ ਸਨ, ਉਸ ਨੂੰ ਦੋਬਾਰਾ ਅਜ਼ਮਾਉਣ ਲਈ ਉਸ ਨੇ ਹੋਰ ਛਾਲਾਂ ਮਾਰੀਆਂ ਅਤੇ ਫਲ ਡਿੱਗੇ ਵੇਖ ਕੇ ਫਲ ਤੋੜਨ ਦਾ ਤਰੀਕਾ ਸਿੱਖ ਲਿਆ ਸੀਸਹਿਜ ਸੁਭਾਅ ਕਿਸੇ ਫਲ ਦੀ ਛਿੱਲ ਜ਼ਖਮਾਂ ਉੱਤੇ ਲੱਗ ਜਾਣ ਨਾਲ ਉਸ ਕੋਲ ਇਸ ਤਰ੍ਹਾਂ ਜ਼ਖਮਾਂ ਉੱਤੇ ਫੈਹਾ ਲਾਉਣ ਦੀ ਅਕਲ ਪਹੁੰਚੀ ਸੀ ਤੇ ਕਿਸੇ ਖਾਸ ਫਲ ਖਾਧੇ ਤੋਂ ਅਚਾਨਕ ਹੋਏ ਕਿਸੇ ਫਾਇਦੇ ਨੇ ਉਸ ਨੂੰ ਬਿਮਾਰੀਆਂ ਲਈ ਇੱਦਾਂ ਦੇ ਨੁਸਖੇ ਵਰਤਣ ਦੇ ਰਾਹ ਤੋਰਿਆ ਹੋਵੇਗਾਉਸ ਨੇ ਅਚਾਨਕ ਹੋਈ ਹਰ ਪ੍ਰਾਪਤੀ ਤੋਂ ਵੀ ਸਿੱਖਿਆ ਸੀ ਅਤੇ ਆਪਣੀਆਂ ਗਲਤੀਆਂ ਤੋਂ ਵੀ ਕੁਝ ਨਾ ਕੁਝ ਸਿੱਖਦਾ ਹੋਇਆ ਅੱਜ ਦੇ ਮੁਕਾਮ ਤੱਕ ਪਹੁੰਚਿਆ ਹੈ

ਮਨੁੱਖੀ ਅਕਲ ਨੇ ਕਈ ਪੜਾਅ ਪਾਰ ਕੀਤੇ ਅਤੇ ਹਰ ਵਾਰੀ ਕੁਝ ਨਵਾਂ ਕੀਤਾ ਹੈ, ਪਰ ਇਹ ਗੱਲ ਯਾਦ ਨਹੀਂ ਸੀ ਰਹੀ ਕਿ ਉਸ ਦੇ ਨਾਲ-ਨਾਲ ਪਦਾਰਥ ਵੀ ਕਈ ਪੜਾਅ ਪਾਰ ਕਰਦਾ ਜਾ ਰਿਹਾ ਹੈਇੱਕ ਫਲ ਦੀਆਂ ਕਈ ਕਿਸਮਾਂ ਬਣ ਜਾਣ ਵਾਂਗ ਇੱਕ ਪਦਾਰਥ ਨੂੰ ਵੱਖੋ-ਵੱਖ ਢੰਗਾਂ ਨਾਲ ਵਰਤੇ ਜਾਣ ਕਾਰਨ ਉਸ ਦੇ ਪ੍ਰਤੀਕਰਮ ਵਜੋਂ ਕਈ ਕਿਸਮਾਂ ਦੇ ਨਵੇਂ ਜੀਨ ਵੀ ਬਣਦੇ ਗਏ ਹਨਸਿਆਣੇ ਆਖਦੇ ਹਨ ਕਿ ਕੁਝ ਸਮਾਂ ਲੰਘ ਜਾਵੇ ਤਾਂ ਆਪਣਾ ਜੂਠਾ ਪਾਣੀ ਵੀ ਪੀਣਾ ਮੂਰਖਤਾ ਹੋ ਸਕਦੀ ਹੈ ਇਸਦਾ ਵੀ ਵਿਗਿਆਨਕ ਕਾਰਨ ਹੈਕਦੀ ਅਸੀਂ ਗਿਲਾਸ ਵਿੱਚ ਪਾ ਕੇ ਦੁੱਧ ਰੱਖ ਦੇਈਏ ਤੇ ਦੂਸਰੇ ਦਿਨ ਤੱਕ ਪਿਆ ਰਹੇ ਤਾਂ ਫਿਰ ਉਹ ਦੁੱਧ ਨਹੀਂ ਰਹਿੰਦਾ, ਆਪਣੇ ਆਪ ਦਹੀਂ ਦੀ ਮੁੱਢਲੀ ਕਿਸਮ ਬਣ ਜਾਂਦਾ ਹੈਚੀਜ਼ਾਂ ਜਿੱਦਾਂ ਆਪਸ ਵਿੱਚ ਤੱਤਾਂ ਦੇ ਮਿਲਣ ਨਾਲ ਬਦਲਦੀਆਂ ਹਨ, ਇੱਕ ਵਾਰੀ ਪਾਣੀ ਪੀਤੇ ਤੋਂ ਜਿਹੜਾ ਮਨੁੱਖੀ ਥੁੱਕ ਉਸ ਗਿਲਾਸ ਦੇ ਨਾਲ ਲੱਗ ਗਿਆ ਹੁੰਦਾ ਹੈ, ਉਸ ਵਿੱਚ ਗਏ ਤੱਤਾਂ ਨਾਲ ਉਸ ਪਾਣੀ ਉੱਤੇ ਵੀ ਡਾਕਟਰ ਪ੍ਰਤੀਕਿਰਿਆ ਚੱਲਣ ਦਾ ਦਾਅਵਾ ਕਰਦੇ ਹਨਅਸੀਂ ਲੋਕ ਕਈ ਤਰ੍ਹਾਂ ਦੇ ਖੁਰਾਕੀ ਤੱਤ ਖਾਂਦੇ ਹਾਂਪੁਰਾਣੇ ਸਮਿਆਂ ਤੋਂ ਭੋਜਨ ਛੱਤੀ ਪ੍ਰਕਾਰ ਦਾ ਕਿਹਾ ਜਾਂਦਾ ਹੈ, ਜਿਸ ਵਿੱਚ ਆਟਾ, ਪਾਣੀ ਤੇ ਲੂਣ ਆਦਿ ਤੋਂ ਤੁਰ ਕੇ ਜਿੰਨੇ ਵੀ ਤੱਤ ਹੋ ਸਕਦੇ ਹਨ, ਉਨ੍ਹਾਂ ਦੀ ਗਿਣਤੀ ਕੀਤੀ ਜਾਂਦੀ ਹੈ ਇੰਨੇ ਤੱਤ ਪਕਾਏ ਜਾਣ ਵੇਲੇ ਵੀ ਇੱਕ ਦੂਸਰੇ ਨਾਲ ਘੁਲਦੇ ਹਨ ਤੇ ਫਿਰ ਪੇਟ ਦੇ ਅੰਦਰ ਜਾ ਕੇ ਵੀ ਘੁਲਦੇ ਹਨ ਤਾਂ ਜੀਵਨ ਦੇ ਤੱਤਾਂ ਤੋਂ ਕਦੇ ਕੋਈ ਨਵਾਂ ਜੀਨ ਲਾਹੇਵੰਦਾ ਪੈਦਾ ਹੋ ਸਕਦਾ ਹੈ ਅਤੇ ਕੋਈ ਨੁਕਸਾਨ ਕਰਨ ਵਾਲਾ ਵੀਲਾਹੇਵੰਦ ਹੋਵੇ ਜਾਂ ਨੁਕਸਾਨ ਕਰਨ ਵਾਲਾ, ਇਨ੍ਹਾਂ ਦਾ ਇੱਕਦਮ ਪਤਾ ਨਹੀਂ ਲੱਗਦਾ ਤੇ ਅੰਦਰੋ-ਅੰਦਰੀ ਵਿਕਸਤ ਹੁੰਦੇ ਜੀਵਾਣੂ ਜਦੋਂ ਤਾਕਤ ਫੜ ਲੈਣ ਤਾਂ ਉਸ ਵਕਤ ਉਨ੍ਹਾਂ ਦਾ ਅਸਰ ਵੇਖ ਕੇ ਬੰਦਾ ਬੌਂਦਲ ਕੇ ਰਹਿ ਜਾਂਦਾ ਹੈ

ਸਾਡੀ ਧਰਤੀ ਵਿੱਚ ਖੇਤੀ ਵਾਸਤੇ ਲਾਹੇਵੰਦ ਕੀੜੇ ਵੀ ਹਨ ਤੇ ਨੁਕਸਾਨ ਕਰਨ ਵਾਲੇ ਵੀ ਤੇ ਜਦੋਂ ਨੁਕਸਾਨ ਕਰਨ ਵਾਲੇ ਕੀੜਿਆਂ ਨੂੰ ਮਾਰਿਆ ਜਾਂਦਾ ਹੈ, ਖੇਤੀ ਵਿਗਿਆਨੀ ਕਹਿੰਦੇ ਹਨ ਕਿ ਇਸ ਤਰ੍ਹਾਂ ਵਾਰ-ਵਾਰ ਕਰਨ ਨਾਲ ਉਹ ਕੀੜੇ ਨਾਲ ਹੀ ਮਰਨ ਲੱਗਦੇ ਹਨ, ਜਿਹੜੇ ਖੇਤੀ ਲਈ ਲਾਹੇਵੰਦੇ ਹਨਇਹੋ ਹਾਲਤ ਮਨੁੱਖ ਦੇ ਸਰੀਰ ਦੀ ਹੈਬਿਮਾਰੀ ਕਾਰਨ ਜਦੋਂ ਅਸੀਂ ਦਵਾਈ ਲੈਂਦੇ ਹਾਂ, ਅੱਜਕੱਲ੍ਹ ਕੋਈ ਦਵਾਈ ਤੱਤ ਰੂਪ ਵਿੱਚ ਘੱਟ ਹੀ ਹੋਵੇਗੀ, ਬਹੁਤੀਆਂ ਦਵਾਈਆਂ ਇੱਕ ਤੋਂ ਵੱਧ ਤੱਤਾਂ ਵਾਲੀਆਂ ਹਨ ਤੇ ਜਦੋਂ ਅਸੀਂ ਇਲਾਜ ਲਈ ਖਾਂਦੇ ਹਾਂ ਤਾਂ ਲਾਹੇਵੰਦ ਤੱਤਾਂ ਨਾਲ ਬੇਲੋੜੇ ਤੱਤ ਵੀ ਸਰੀਰ ਵਿੱਚ ਚਲੇ ਜਾਂਦੇ ਹਨਹਰ ਕੈਮੀਕਲ ਨੇ ਆਪਣਾ ਅਸਰ ਦਿਖਾਉਣਾ ਹੁੰਦਾ ਹੈਬੇਲੋੜੇ ਤੱਤ ਪੇਟ ਅੰਦਰ ਜਾ ਕੇ ਜਿੱਦਾਂ ਦੇ ਅਸਰ ਦਿਖਾਉਂਦੇ ਹਨ, ਸਾਡੇ ਅਨਾਜ ਦੇ ਨਾਲ ਕੈਮੀਕਲ ਖਾਦਾਂ ਤੇ ਕੀਤੇ ਮਾਰ ਦਵਾਈਆਂ ਦੇ ਜਿਹੜੇ ਪੈਕੇਜ ਅਸੀਂ ਖਾ ਰਹੇ ਹਾਂ, ਉਸ ਦਾ ਅਸਰ ਵੀ ਹੁੰਦਾ ਹੈਇਹ ਅਸਰ ਸਮਾਂ ਪਾ ਕੇ ਪਤਾ ਲੱਗਦਾ ਹੈਬੀਤੇ ਸਮਿਆਂ ਵਿੱਚ ਜਿੰਨੀਆਂ ਵੀ ਮਹਾਮਾਰੀਆਂ ਪੈਦਾ ਹੋਈਆਂ, ਇਨ੍ਹਾਂ ਵਿੱਚੋਂ ਕੋਈ ਇੱਕ ਵੀ ਇੱਦਾਂ ਦੀ ਨਹੀਂ ਜਾਪਦੀ, ਜਿਹੜੀ ਜੰਗਲਾਂ ਵਿੱਚ ਇਨਸਾਨ ਦੇ ਘੁੰਮਣ ਵਾਲੇ ਸਮੇਂ ਤੋਂ ਸਰੀਰ ਵਿੱਚ ਜੜ੍ਹਾਂ ਜਮਾਈ ਬੈਠੀ ਹੋਵੇਇਹ ਸਭ ਕਸੂਰ ਇਨਸਾਨ ਦਾ ਆਪਣਾ ਹੈ

ਸਾਡੇ ਕੋਲ ਬੜੀ ਵਾਰ ਇਹ ਖਬਰਾਂ ਪੁੱਜਦੀਆਂ ਹਨ ਕਿ ਫਲਾਣੀ ਕੰਪਨੀ ਨੇ ਦਵਾਈ ਜਾਣਬੁੱਝ ਕੇ ਇਸ ਕਿਸਮ ਦੀ ਬਣਾਈ ਸੀ, ਤਾਂ ਕਿ ਲੋਕਾਂ ਉੱਤੇ ਇਸ ਬਾਰੇ ਚੁੱਪ-ਚੁਪੀਤੇ ਤਜਰਬਾ ਕੀਤਾ ਜਾ ਸਕੇਕਰੋੜਾਂ ਕੀ, ਅਰਬਾਂ ਰੁਪਏ ਕਮਾਉਣ ਦੇ ਸਮਰੱਥ ਇਹ ਕੰਪਨੀਆਂ ਲਗਭਗ ਹਰ ਦੇਸ਼ ਦੇ ਆਗੂਆਂ ਦੀ ਜ਼ਮੀਰ ਨੂੰ ਸਿੱਧੇ ਜਾਂ ਟੇਢੇ ਤਰੀਕੇ ਨਾਲ ਖਰੀਦ ਜੋਗੇ ਪੈਸੇ ਖਰਚ ਕਰਦੀਆਂ ਹਨਇਹੋ ਕਾਰਨ ਹੈ ਕਿ ਉਹ ਆਗੂ ਅੱਖੀਂ ਵੇਖ ਕੇ ਵੀ ਮੱਖੀ ਖਾਈ ਜਾਂਦੇ ਹਨਜਿਹੜੀ ਦਵਾਈ ਆਮ ਲੋਕਾਂ ਵਾਸਤੇ ਖਤਰਨਾਕ ਹੈ, ਕਿਸੇ ਨਾ ਕਿਸੇ ਤਰ੍ਹਾਂ ਉਸ ਦੀ ਲਾਗ ਆਗੂਆਂ ਦੇ ਘਰਾਂ ਤੱਕ ਵੀ ਜਾਂਦੀ ਹੈ, ਪਰ ਪੈਸਾ ਜ਼ਮੀਰ ਅਤੇ ਭਵਿੱਖ, ਦੋਵਾਂ ਤੋਂ ਅੱਖਾਂ ਚੁਰਾਉਣਾ ਸਿਖਾ ਦਿੰਦਾ ਹੈਫਿਰ ਬੰਦਾ ਆਤਮਘਾਤੀ ਰਾਹੇ ਤੁਰੀ ਜਾਂਦਾ ਹੈ ਤੇ ਨਤੀਜੇ ਵਜੋਂ ਇੱਕ ਦਿਨ ਇਹੋ ਜਿਹਾ ਆ ਜਾਂਦਾ ਹੈ, ਜਦੋਂ ਕੀਤੀ ਹੋਈ ਭੁੱਲ ਸੁਧਾਰਨ ਦਾ ਵਕਤ ਵੀ ਨਹੀਂ ਰਹਿੰਦਾ ਤੇ ਉਸ ਦੀ ਕੀਤੀ ਭੁੱਲ ਸਿਰਫ ਉਸ ਨੂੰ ਨਹੀਂ, ਸਮੁੱਚੇ ਸਮਾਜ ਨੂੰ ਭੁਗਤਣੀ ਪੈ ਜਾਂਦੀ ਹੈਮਹਾਂਸ਼ਕਤੀ ਹੋਣ ਜਾਂ ਮਹਾਂਸ਼ਕਤੀ ਬਣਨ ਦੇ ਸੁਪਨੇ ਵੇਖਣ ਵਾਲੇ ਦੇਸ਼ਾਂ ਦੇ ਹਾਕਮਾਂ ਅਤੇ ਵਿਗਿਆਨੀਆਂ ਨੇ ਪਿਛਲੇ ਸਮੇਂ ਵਿੱਚ ਜਿਹੜੀਆਂ ਭੁੱਲਾਂ ਕੀਤੀਆਂ, ਉਨ੍ਹਾਂ ਦਾ ਖਮਿਆਜ਼ਾ ਕਈ ਵਾਰ ਭੁਗਤ ਚੁੱਕਾ ਮਨੁੱਖ ਅੱਜ ਕੋਰੋਨਾ ਦੇ ਅਸਰ ਹੇਠ ਵੀ ਭੁਗਤ ਰਿਹਾ ਹੈਮਹਾਂਬਲੀ ਹੋਣ ਦਾ ਜਿਹੜਾ ਭਰਮ ਇਸ ਨੂੰ ਕਦੀ ਐਟਮੀ ਜੰਗਾਂ ਦੇ ਨੇੜੇ ਲੈ ਜਾਂਦਾ ਹੈ, ਕਦੀ ਸਪੇਸ ਵਾਰ ਦੇ ਤਜਰਬੇ ਕਰਨ ਦੇ ਰਾਹ ਪਾਉਂਦਾ ਹੈ ਤੇ ਕਦੀ ਜੈਵਿਕ ਹਥਿਆਰ ਬਣਾਉਣ ਦੇ ਰਾਹ ਤੋਰਦਾ ਹੈ, ਉਹ ਕਿਸੇ ਦਿਨ ਸਾਰੀ ਦੁਨੀਆ ਦੀ ਤਬਾਹੀ ਦਾ ਸਬੱਬ ਬਣ ਸਕਦਾ ਹੈਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰ ਵੀ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਮੂਹਰੇ ਖੜ੍ਹੇ ਮਨੁੱਖ ਲਈ ਬਹਿਸ ਦਾ ਮੁੱਖ ਵਿਸ਼ਾ ਅਜੋਕੀ ਮਹਾਮਾਰੀ ਤੋਂ ਬਚਾਅ ਤੱਕ ਸੀਮਤ ਹੈ, ਸਮੁੱਚੀਆਂ ਮਹਾਮਾਰੀਆਂ ਤੋਂ ਬਚਾਅ ਦੀ ਚਰਚਾ ਨਹੀਂ ਹੁੰਦੀ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2070)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author