JatinderPannu7ਫਿਰ ਇਹ ਖਬਰ ਚੱਲ ਪੈਂਦੀ ਹੈ ਕਿ ਫਲਾਣੇ ਥਾਂ ਲੋਕਾਂ ਨੂੰ ਲਾਕਡਾਊਨ ਦਾ ਅਰਥ ...
(14 ਅਪਰੈਲ 2020)

 

ਟੈਲੀਵੀਜ਼ਨ ਸਕਰੀਨਾਂ ਉੱਤੇ ਖਬਰਾਂ ਦੇ ਸਿਰਲੇਖ ਦੌੜਦੇ ਜਾ ਰਹੇ ਹਨਕੋਰੋਨਾ ਦੇ ਪੀੜਤਾਂ ਦੀ ਗਿਣਤੀ ਲਗਾਤਾਰ ਵਧੀ ਜਾਂਦੀ ਹੈਹੈਰਾਨੀ ਵਾਲੀ ਗੱਲ ਹੈ ਕਿ ਖਬਰਾਂ ਮੁੱਕ ਨਹੀਂ ਰਹੀਆਂ, ਪਰ ਲੋਕਾਂ ਦਾ ਇਨ੍ਹਾਂ ਵੱਲ ਧਿਆਨ ਨਹੀਂਖਬਰਾਂ ਦਾ ਸਾਰ ਇਹ ਹੈ ਕਿ ਫਲਾਣੇ ਥਾਂ ਐਨੇ ਲੋਕ ਕੋਰੋਨਾ ਪਾਜ਼ਿਟਿਵ ਨਿਕਲੇ, ਦੇਸ਼ ਵਿੱਚ ਕੋਰੋਨਾ ਦੇ ਕੇਸਾਂ ਦਾ ਅੰਕੜਾ ਐਨੇ ਸੌ ਹੋਰ ਵਧ ਗਿਆ ਅਤੇ ਬੀਤੇ ਚੌਵੀ ਘੰਟਿਆਂ ਵਿੱਚ ਐਨੇ ਲੋਕ ਹੋਰ ਇਸ ਬਿਮਾਰੀ ਦੇ ਕਾਰਨ ਮਾਰੇ ਗਏਫਿਰ ਇਹ ਖਬਰ ਚੱਲ ਪੈਂਦੀ ਹੈ ਕਿ ਫਲਾਣੇ ਥਾਂ ਲੋਕਾਂ ਨੂੰ ਲਾਕਡਾਊਨ ਦਾ ਅਰਥ ਸਮਝਾਉਣ ਗਈ ਪੁਲਸ ਨੂੰ ਪੱਥਰ ਵੱਜੇ ਅਤੇ ਫਲਾਣੇ ਰਾਜ ਦੇ ਫਲਾਣੇ ਸ਼ਹਿਰ ਵਿੱਚ ਪੁਲਸ ਨੇ ਲਾਕਡਾਊਨ ਦੌਰਾਨ ਘਰਾਂ ਤੋਂ ਨਿਕਲੇ ਲੋਕਾਂ ਦੀਆਂ ਇਸ ਤਰ੍ਹਾਂ ਕੰਨ ਫੜਾ ਕੇ ਉਨ੍ਹਾਂ ਤੋਂ ਬੈਠਕਾਂ ਕਢਵਾਈਆਂ ਤੇ ਡੰਗਰਾਂ ਵਾਂਗ ਕੁੱਟਿਆ ਹੈਇਹ ਖਬਰ ਵੀ ਸੁਣੀਦੀ ਹੈ ਕਿ ਕਿਸੇ ਥਾਂ ਫਲਾਣੀ ਪਾਰਟੀ ਦਾ ਫਲਾਣਾ ਆਗੂ ਰਿਲੀਫ ਵੰਡਣ ਗਿਆ ਸੀ, ਉਸ ਨੇ ਲੋਕਾਂ ਨੂੰ ਮੂੰਹਾਂ ਉੱਤੇ ਬੰਨ੍ਹਣ ਲਈ ਮਾਸਕ ਵੰਡੇ ਸਨ, ਪਰ ਆਪ ਮਾਸਕ ਪਾਉਣ ਦੀ ਲੋੜ ਨਹੀਂ ਸੀ ਸਮਝੀਇਸ ਪਿੱਛੋਂ ਅੱਕੇ ਹੋਏ ਲੋਕਾਂ ਅੱਗੇ ਸੰਸਾਰ ਭਰ ਦੇ ਦੇਸ਼ਾਂ ਵਿੱਚ ਹੁੰਦੀਆਂ ਮੌਤਾਂ ਦੇ ਅੰਕੜੇ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਹਨ, ਜਿਨ੍ਹਾਂ ਨੂੰ ਲੋਕ ਅਕੇਵੇਂ ਨਾਲ ਵੇਖਦੇ ਅਤੇ ਚੈਨਲ ਬਦਲ ਲੈਂਦੇ ਹਨ

ਇਨ੍ਹਾਂ ਤੋਂ ਸਿਵਾ ਕੋਈ ਹੋਰ ਇੱਦਾਂ ਦੀ ਖਬਰ ਨਹੀਂ ਮਿਲਦੀ, ਜਿਹੜੀ ਕੁਝ ਵੱਖਰੀ ਕਹੀ ਜਾ ਸਕੇਕੇਂਦਰ ਜਾਂ ਰਾਜ ਸਰਕਾਰ ਦੇ ਕਿਸੇ ਮੰਤਰੀ ਦਾ ਕੋਈ ਐਲਾਨ ਜਾਂ ਕੋਈ ਨਵਾਂ ਹੁਕਮ ਸੁਣਾਇਆ ਜਾਂਦਾ ਹੈ ਤਾਂ ਉਹ ਵੀ ਕੋਰੋਨਾ ਦੀ ਬਿਮਾਰੀ ਦੇ ਕਾਰਨ ਪੈਦਾ ਹੋਏ ਹਾਲਾਤ ਨਾਲ ਸੰਬੰਧਤ ਹੁੰਦਾ ਹੈਇਸ ਦੌਰਾਨ ਕਰਫਿਊ ਜਾਰੀ ਰੱਖਣ ਦਾ ਫੈਸਲਾ ਆ ਗਿਆਲੋਕਾਂ ਨੂੰ ਇਸ ਵਿੱਚ ਵੀ ਕੁਝ ਖਾਸ ਨਜ਼ਰ ਨਹੀਂ ਆਇਆਕਰਫਿਊ ਹਟਾਉਣ ਦਾ ਫੈਸਲਾ ਹੁੰਦਾ ਤਾਂ ਵੱਖਰੀ ਖਬਰ ਹੋ ਸਕਦੀ ਸੀ, ਪਰ ਕਰਫਿਊ ਜਾਰੀ ਹੈ ਤੇ ਜਾਰੀ ਰਹਿਣਾ ਹੈ, ਇਸ ਵਿੱਚ ਖਾਸ ਗੱਲ ਹੀ ਕੁਝ ਨਹੀਂਸੰਸਾਰ ਵਿੱਚ ਮੌਤਾਂ ਦੀ ਗਿਣਤੀ ਲੱਖ ਤੋਂ ਟੱਪ ਗਈ, ਆਮ ਲੋਕਾਂ ਨੇ ਇਸ ਉੱਤੇ ਵੀ ਹੈਰਾਨੀ ਨਹੀਂ ਵਿਖਾਈਇੱਦਾਂ ਸੀ, ਜਿਵੇਂ ਪਹਿਲਾਂ ਹੀ ਪਤਾ ਸੀ

ਆਖਰ ਲੋਕਾਂ ਨੂੰ ਇਸ ਵਿੱਚ ਕੁਝ ਖਾਸ ਕਿਉਂ ਨਹੀਂ ਜਾਪਦਾ? ਇਸ ਲਈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਹਫਤਾ ਪਹਿਲਾਂ ਕਹਿ ਦਿੱਤਾ ਸੀ ਕਿ ਦੋ ਕੁ ਲੱਖ ਮੌਤਾਂ ਤੱਕ ਗੱਲ ਜਾ ਸਕਦੀ ਹੈ ਅਤੇ ਜੇ ਇੱਥੋਂ ਤੱਕ ਸੀਮਤ ਹੋ ਗਈ ਤਾਂ ਇਸ ਵਿੱਚ ਟਰੰਪ ਨੂੰ ਆਪਣੀ ਸਰਕਾਰ ਦੀ ਕਾਮਯਾਬੀ ਜਾਪਦੀ ਸੀਜਦੋਂ ਟਰੰਪ ਨੇ ਇਹ ਗੱਲ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਹੀ, ਉਦੋਂ ਅਸੀਂ ਹੈਰਾਨ ਹੋਏ ਸਾਂ ਕਿ ਇੱਡੀ ਗੱਲ ਇਸ ਬੰਦੇ ਨੇ ਇੰਨੇ ਸਾਧਾਰਨ ਰੌਂਅ ਵਿੱਚ ਕਿਵੇਂ ਕਹਿ ਦਿੱਤੀ ਹੈ, ਪਰ ਇੱਕ ਹਫਤੇ ਬਾਅਦ ਇਸਦੇ ਅਰਥ ਸਮਝ ਆਏ ਹਨਜਦੋਂ ਮੌਤਾਂ ਦੀ ਗਿਣਤੀ ਉਸ ਦੇ ਦੇਸ਼ ਵਿੱਚ ਅਜੇ ਹੋਣੀ ਨਹੀਂ ਸੀ ਸ਼ੁਰੂ ਹੋਈ, ਚੀਨ ਵਿੱਚ ਤੇ ਫਿਰ ਇਰਾਨ ਜਾਂ ਇਟਲੀ ਬਾਰੇ ਕਰਨੀ ਪੈਂਦੀ ਸੀ, ਉਦੋਂ ਸਭ ਦੁਨੀਆ ਦੇ ਨਾਲ ਅਮਰੀਕੀ ਲੋਕਾਂ ਨੂੰ ਵੀ ਸੈਂਕੜਾ ਪਾਰ ਕਰਨ ਤੇ ਫਿਰ ਹਜ਼ਾਰ ਦੀ ਹੱਦ ਟੱਪਣ ਨਾਲ ਹੈਰਾਨੀ ਹੋ ਸਕਦੀ ਸੀਇਟਲੀ ਵਿੱਚ ਮੌਤਾਂ ਦੀ ਗਿਣਤੀ ਦਸ ਹਜ਼ਾਰ ਹੋਣ ਦੀ ਚਰਚਾ ਵੀ ਹੈਰਾਨੀ ਨਾਲ ਹੋਈ ਸੀਜਿਸ ਤਰ੍ਹਾਂ ਦੀ ਹੈਰਾਨੀ ਇਟਲੀ ਵਿੱਚ ਮੌਤਾਂ ਦੀ ਗਿਣਤੀ ਇੱਕ ਹਜ਼ਾਰ ਤੇ ਫਿਰ ਦਸ ਹਜ਼ਾਰ ਟੱਪ ਜਾਣ ਨਾਲ ਹੋਈ ਸੀ, ਉਸ ਕਿਸਮ ਦੀ ਹੈਰਾਨੀ ਉਦੋਂ ਬਿਲਕੁਲ ਨਹੀਂ ਹੋਈ, ਜਦੋਂ ਮੌਤਾਂ ਦੀ ਗਿਣਤੀ ਅਮਰੀਕਾ ਵਿੱਚ ਦਸ ਹਜ਼ਾਰ ਨੂੰ ਟੱਪੀ ਅਤੇ ਫਿਰ ਉਦੋਂ ਵੀ ਨਹੀਂ ਹੋਈ, ਜਦੋਂ ਇੱਕ ਲੱਖ ਮੌਤਾਂ ਸੰਸਾਰ ਵਿੱਚ ਹੋਣ ਦੀ ਖਬਰ ਆਈ ਸੀਉਦੋਂ ਸਾਨੂੰ ਸਮਝ ਪਈ ਕਿ ਟਰੰਪ ਨੇ ਆਪਣੇ ਲੋਕਾਂ ਨੂੰ ਅਗੇਤਾ ਇੱਕ ਵੱਡੇ ਮਾਨਸਿਕ ਹਲੂਣੇ ਲਈ ਤਿਆਰ ਕਰ ਲਿਆ ਸੀ ਕਿ ਮ੍ਰਿਤਕਾਂ ਦੀ ਗਿਣਤੀ ਸੰਸਾਰ ਭਰ ਵਿੱਚ ਕੀ, ਇਕੱਲੇ ਅਮਰੀਕਾ ਵਿੱਚ ਹੀ ਲੱਖ-ਦੋ ਲੱਖ ਤੱਕ ਜਾ ਸਕਦੀ ਹੈਕਮਾਲ ਦੀ ਰਾਜਨੀਤਕ ਕਲਾਕਾਰੀ ਹੈ ਕਿ ਕੁਝ ਕੀਤਾ ਹੀ ਨਹੀਂ ਤੇ ਆਪਣੇ ਲੋਕਾਂ ਦੇ ਮਨਾਂ ਵਿੱਚੋਂ ਮਰਨ ਦਾ ਫਿਕਰ ਖਤਮ ਕਰ ਕੇ ਉਸ ਦੀ ਥਾਂ ਸੰਵੇਦਨਹੀਣਤਾ ਭਰ ਦਿੱਤੀ ਹੈ

ਡੋਨਾਲਡ ਟਰੰਪ ਦੀ ਇਸ ਰਾਜਨੀਤਕ ਕਲਾਕਾਰੀ ਦਾ ਅਸਰ ਸਿਰਫ ਅਮਰੀਕੀ ਲੋਕਾਂ ਦੀ ਮਾਨਸਕਿਤਾ ਉੱਤੇ ਨਹੀਂ ਹੋਇਆ, ਸਾਰੀ ਦੁਨੀਆ ਦੇ ਉਨ੍ਹਾਂ ਲੋਕਾਂ ਦੀ ਮਾਨਸਿਕਤਾ ਉੱਤੇ ਹੋਇਆ ਹੈ, ਜਿਹੜੇ ਇਲੈਕਟਰਾਨਿਕ ਮੀਡੀਆ ਦੇ ਰਾਹੀਂ ਆਪਣੇ ਆਪ ਨੂੰ ‘ਗਲੋਬਲ ਪਿੰਡ’ ਦਾ ਨਾਗਰਿਕ ਸਮਝਣ ਦਾ ਭਰਮ ਪਾਲਣ ਲੱਗੇ ਹਨਉਹ ਲੋਕ ਦੋ ਦਿਨ ਪਹਿਲਾਂ ਇਸ ਬਾਰੇ ਚਰਚਾ ਕਰਨ ਲੱਗੇ ਸਨ ਕਿ ਕੱਲ੍ਹ-ਪਰਸੋਂ ਤੱਕ ਇਹ ਗਿਣਤੀ ਲੱਖ ਟੱਪ ਜਾਵੇਗੀਚਰਚਾ ਕਰਨ ਦਾ ਢੰਗ ਇੱਦਾਂ ਸੀ, ਜਿਵੇਂ ਕਿਸੇ ਕ੍ਰਿਕਟ ਪਲੇਅਰ ਦੇ ਬਾਰੇ ਚਰਚਾ ਕਰਦੇ ਹੋਣ ਕਿ ਹੋਰ ਦੋ ਮੈਚਾਂ ਤੱਕ ਉਸ ਵੱਲੋਂ ਬਣਾਏ ਰੰਨ ਦਾ ਸਕੋਰ ਐਨੇ ਹਜ਼ਾਰ ਨੂੰ ਪਾਰ ਕਰ ਜਾਵੇਗਾਇਹੀ ਨਹੀਂ, ਉਹ ਲੋਕ ਸਗੋਂ ਇਹ ਚਰਚਾ ਕਰਦੇ ਵੀ ਵੇਖੇ ਜਾਣ ਲੱਗੇ ਸਨ ਕਿ ਦੁਨੀਆ ਦੇ ਐਨੇ ਦੇਸ਼ਾਂ ਵਿੱਚ ਇਹ ਮੁਸੀਬਤ ਪਹੁੰਚ ਗਈ ਹੈ ਤੇ ਐਨੇ ਕੁ ਬਾਕੀ ਰਹਿ ਗਏ ਹਨ ਅਤੇ ਇਸ ਬਾਰੇ ਉਹ ਸੋਚਣ ਨੂੰ ਵੀ ਤਿਆਰ ਨਹੀਂ ਸਨ ਕਿ ਇਸ ਨਾਲ ਇਨਸਾਨੀਅਤ ਦੀ ਹੋਂਦ ਨੂੰ ਖਤਰਾ ਬਣ ਗਿਆ ਹੋ ਸਕਦਾ ਹੈ

ਜੀ ਹਾਂ, ਇਹ ਮੁੱਦਾ ਕੋਈ ਥੋੜ੍ਹੇ ਸਮੇਂ ਦੇ ਅਸਰ ਵਾਲਾ ਨਹੀਂਜਿਹੋ ਜਿਹੀ ਬਿਮਾਰੀ ਉੱਠੀ ਹੈ, ਅਸੀਂ ਇਸ ਚਰਚਾ ਵਿੱਚ ਨਹੀਂ ਪੈ ਰਹੇ ਕਿ ਕਿਸੇ ਦੇਸ਼ ਨੇ ਕੋਈ ਜੈਵਿਕ ਹਥਿਆਰ, ਬਾਇਲੋਜੀਕਲ ਪਟਾਕਾ ਬਣਾ ਲਿਆ ਜਾਂ ਬਣਾਉਣ ਲਈ ਕੋਸ਼ਿਸ਼ ਕੀਤੀ ਹੈ, ਪਰ ਇਸ ਮੁਸੀਬਤ ਵਿੱਚੋਂ ਸਹਿਜ ਸੁਭਾਅ ਇਸਦਾ ਖਿਆਲ ਕਿਸੇ ਨੂੰ ਆ ਸਕਦਾ ਹੈਅਜੇ ਤੱਕ ਕਿਸੇ ਦੇਸ਼ ਨੇ ਇਹੋ ਜਿਹੀ ਚੀਜ਼ ਨਹੀਂ ਵੀ ਬਣਾਈ ਤਾਂ ਐਟਮ ਬੰਬਾਂ ਤੋਂ ਵੱਧ ਮਾਰੂ ਇਹੋ ਜਿਹੀ ਖੁਰਾਫਾਤ ਕਿਸੇ ਸ਼ਰਾਰਤੀ ਮਨ ਵਿੱਚ ਭਲਕ ਨੂੰ ਆ ਸਕਦੀ ਹੈਆਮ ਪ੍ਰਭਾਵ ਹੈ ਕਿ ਇਸ ਬਿਮਾਰੀ ਦਾ ਅਜੇ ਤੱਕ ਇਲਾਜ ਹੀ ਕੋਈ ਨਹੀਂ ਨਿਕਲਿਆ ਤੇ ਇਹ ਵੀ ਗੱਲ ਚੱਲਦੀ ਹੈ ਕਿ ਕੁਝ ਦੇਸ਼ਾਂ ਨੇ ਇਸਦਾ ਤੋੜ ਤਾਂ ਲੱਭ ਲਿਆ ਹੈ, ਪਰ ਕਿਸੇ ਨੂੰ ਦੱਸਿਆ ਨਹੀਂਅਸੀਂ ਅਜੇ ਇਹ ਮੰਨ ਲੈਂਦੇ ਹਾਂ ਕਿ ਨਹੀਂ ਨਿਕਲਿਆ ਤੇ ਇਹ ਸੋਚਦੇ ਹਾਂ ਕਿ ਜੇ ਬਿਮਾਰੀ ਇਸੇ ਤਰ੍ਹਾਂ ਵਧਦੀ ਗਈ ਤੇ ਕੋਈ ਇਲਾਜ ਨਾ ਮਿਲਿਆ ਤਾਂ ਫਿਰ ਇਸਦੇ ਅੱਗੇ ਡੱਕਾ ਨਹੀਂ ਲੱਗ ਸਕਣਾਉਸ ਹਾਲਤ ਵਿੱਚ ਇਨਸਾਨੀਅਤ ਦਾ ਬਣੇਗਾ ਕੀ?

ਸਾਡੇ ਲੋਕ ਤੇ ਸੰਸਾਰ ਦੇ ਲੋਕ, ਅਤੇ ਖਾਸ ਕਰ ਕੇ ਅਮਰੀਕਾ ਦੇ ਲੋਕ ਇਹੋ ਜਿਹੀ ਗੱਲ ਸੋਚਣ ਨੂੰ ਤਿਆਰ ਨਹੀਂਜਦੋਂ ਉਹ ਇੰਨੀ ਗੱਲ ਵੀ ਸੋਚਣ ਨੂੰ ਤਿਆਰ ਨਹੀਂ ਤਾਂ ਉਹ ਆਪਣੇ ਦਿਮਾਗ ਦਾ ਪਾਣੀ ਇਹ ਗੱਲਾਂ ਸੋਚ ਕੇ ਵੀ ਕੱਢਣ ਨੂੰ ਤਿਆਰ ਨਹੀਂ ਹੋਣਗੇ ਕਿ ਜਿਹੜੀ ਬਿਮਾਰੀ ਨੂੰ ਚੀਨ ਦੀ ਦੱਸਿਆ ਜਾਂਦਾ ਸੀ, ਚੀਨੀ ਡਾਕਟਰਾਂ ਨੇ ਸੁਪਰ ਕੰਪਿਊਟਰ ਦੀ ਮਦਦ ਨਾਲ ਇਹ ਜੜ੍ਹ ਲੱਭ ਲਈ ਹੈ ਕਿ ਉਸ ਦਾ ਵਾਇਰਸ ਪਿਛਲੇ ਸਾਲ ਇੱਕ ਮਰੀਜ਼ ਦੀ ਕੈਟ ਸਕੈਨ ਵਿੱਚ ਅਮਰੀਕਾ ਦੇ ਨਾਰਥ ਕੈਰੋਲੀਨਾ ਸਟੇਟ ਦੇ ਇੱਕ ਹਸਪਤਾਲ ਵਿੱਚ ਵੀ ਦਿੱਸ ਪਿਆ ਸੀਚੀਨੀ ਡਾਕਟਰਾਂ ਦੇ ਦਾਅਵੇ ਦਾ ਅਮਰੀਕਾ ਦੇ ਡਾਕਟਰਾਂ ਨੇ ਨਰਮ ਜਿਹੀ ਸੁਰ ਵਿੱਚ ਭਾਵੇਂ ਖੰਡਨ ਕੀਤਾ ਹੈ, ਪਰ ਇਸ ਨਾਲ ਸ਼ੱਕ ਪੈਦਾ ਹੋ ਗਿਆ ਹੈ ਕਿ ਪਿਛਲੇ ਸਾਲ ਜੇ ਸੱਚਮੁੱਚ ਇੱਦਾਂ ਦੇ ਵਾਇਰਸ ਦੀ ਕੋਈ ਸੂਹ ਮਿਲ ਗਈ ਸੀ ਤਾਂ ਦੁਨੀਆ ਸਾਹਮਣੇ ਇਸ ਲਈ ਨਹੀਂ ਆਈ ਕਿ ਗੱਲ ਦੱਬ ਦਿੱਤੀ ਗਈ ਸੀਇਸ ਨੂੰ ਦੱਬਣ ਦਾ ਜ਼ਿੰਮੇਵਾਰ ਕੌਣ ਸੀ, ਇਹ ਚਰਚਾ ਕਿਸੇ ਪਾਸੇ ਨਹੀਂ ਚੱਲੀਸੰਸਾਰ ਦੀ ਮਹਾਂਸ਼ਕਤੀ ਦਾ ਦਰਜਾ ਅਮਰੀਕਾ ਨੂੰ ਐਵੇਂ ਨਹੀਂ ਮਿਲਿਆਇਸ ਮਹਾਂਸ਼ਕਤੀ ਨੂੰ ਰਾਸ਼ਟਰਪਤੀ ਨਹੀਂ ਚਲਾਉਂਦਾਉਸ ਨੂੰ ਚਲਾਉਣ ਵਾਲੇ ਥਿੰਕ ਟੈਂਕ ਇਹ ਗੱਲ ਅਗੇਤੀ ਸੋਚ ਸਕਦੇ ਹਨ ਕਿ ਜਿਹੜੇ ਹਾਲਾਤ ਦਾ ਕੱਲ੍ਹ ਨੂੰ ਸਾਹਮਣਾ ਕਰਨਾ ਹੈ ਅਤੇ ਲੋਕਾਂ ਨੂੰ ਉਦੋਂ ਝਟਕਾ ਲੱਗਣਾ ਹੈ, ਉਸ ਬਾਰੇ ਅਗੇਤਾ ਹੀ ਉਨ੍ਹਾਂ ਨੂੰ ਤਿਆਰ ਕਰ ਲੈਣਾ ਚਾਹੀਦਾ ਹੈਇੱਕ ਲੱਖ ਤੋਂ ਵੱਧ ਮੌਤਾਂ ਹੋਣ ਵਾਲੀ ਖਬਰ ਨੇ ਸੰਸਾਰ ਦੇ ਲੋਕਾਂ ਨੂੰ ਝੰਜੋੜਿਆ ਕਿਉਂ ਨਾ, ਇਸਦਾ ਕਾਰਨ ਟਰੰਪ ਦੀ ਟਿੱਪਣੀ ਵੀ ਹੋ ਸਕਦਾ ਹੈ

ਪਾਸ਼ ਨੇ ਕਿਹਾ ਸੀ: ਬਹੁਤ ਹੀ ਖਤਰਨਾਕ ਹੁੰਦਾ ਹੈ ਸੁਫਨਿਆਂ ਦਾ ਮਰ ਜਾਣਾ, ਤੇ ਠੀਕ ਕਿਹਾ ਸੀ, ਪਰ ਇਸ ਤੋਂ ਵੀ ਬੁਰਾ ਹੋਵੇਗਾ ਲੋਕਾਂ ਅੰਦਰੋਂ ਜਿੰਦਾ ਹੋਣ ਦੀ ਸੰਵੇਦਨਾ ਜਾਂ ਜਿੰਦਾ ਰਹਿਣ ਦੀ ਲੋੜ ਦਾ ਮਰ ਜਾਣਾਸ਼ਾਇਦ!

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2055)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author