GurmitPalahi7ਇਹ ਇੱਕ ਅਸਧਾਰਨ ਲੜਾਈ ਹੈ। ਇਸ ਨੂੰ ਨਾਅਰਿਆਂ, ਗੱਲਾਂ, ਬਿਆਨਾਂ ਨਾਲ ਨਹੀਂ, ਸਗੋਂ ...
(4 ਅਪਰੈਲ 2020)

 

ਭਾਰਤ ਵਿੱਚ ਪੱਛਮੀ ਦੇਸ਼ਾਂ ਅਤੇ ਚੀਨ ਤੋਂ ਆਈ ਮਹਾਂਮਾਰੀ ਬੀਮਾਰੀ ‘ਕੋਰੋਨਾ’ ਬਾਰੇ ਵਟਸਐਪ ਦੇ ਰਾਹੀਂ ਕੱਚ-ਘਰੜੀਆਂ, ਅਗਿਆਨਤਾ ਭਰਪੂਰ, ਝੂਠੀਆਂ ਖ਼ਬਰਾਂ ਅਤੇ ਅਫ਼ਵਾਹਾਂ ਫੈਲ ਰਹੀਆਂ ਹਨਇਹ ਮਾਨਸਿਕ ਮਹਾਂਮਾਰੀ ਦਾ ਕਾਰਨ ਬਣ ਸਕਦੀਆਂ ਹਨਪੱਛਮੀ ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਵਿੱਚ ਇਹ ਅਫ਼ਵਾਹ ਫੈਲ ਗਈ ਕਿ ਨੀਂਦ ਵਿੱਚ ਸੁੱਤਿਆਂ ਕਈ ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਅਤੇ ਪੱਥਰ ਬਣ ਗਏ21ਵੀਂ ਸਦੀ ਦੇ ਵਿਗਿਆਨਕ ਯੁਗ ਵਿੱਚ ਸੋਸ਼ਲ ਮੀਡੀਆ ਉੱਤੇ ਫੈਲ ਰਹੀਆਂ ਅਫ਼ਵਾਹਾਂ ਕਾਰਨ ਬਿਨਾਂ ਵਜਾਹ ਲੋਕਾਂ ਵਿੱਚ ਡਰ ਪੈਦਾ ਹੋ ਰਿਹਾ ਹੈ, ਜਦਕਿ ਇੱਕ ਨਵੀਂ ਛਪੀ ਰਿਪੋਰਟ ਇਹ ਕਹਿੰਦੀ ਹੈ ਕਿ ਕੋਰੋਨਾ ਵਾਇਰਸ ਤੋਂ ਪੀੜਤ 95 ਫ਼ੀਸਦੀ ਮਰੀਜ਼ਾਂ ਨੂੰ ਇਲਾਜ ਨਾਲ ਠੀਕ ਕੀਤਾ ਜਾ ਸਕਦਾ ਹੈਕੋਰੋਨਾ ਵਾਇਰਸ ਤੋਂ ਬਚਣ ਲਈ ਇੱਕ ਦੂਜੇ ਤੋਂ ਦੂਰੀ ਰੱਖਣਾ ਜ਼ਰੂਰੀ ਹੈ

ਭਾਰਤ ਵਿੱਚ ਕਿਉਂਕਿ ਵਿਸ਼ਵ ਭਰ ਨਾਲੋਂ ਇੰਟਰਨੈੱਟ ਡਾਟਾ ਸਸਤਾ ਹੈ, ਲਾਕ ਡਾਊਨ ਦੇ ਦਰਮਿਆਨ ਇੰਟਰਨੈੱਟ ਦੀ ਖ਼ਪਤ 40 ਫ਼ੀਸਦੀ ਵਧੀ ਹੈਇਸ ਨਾਲ ਭਾਰਤ ਦਾ ਜ਼ਰੂਰੀ ਸੂਚਨਾ ਤੰਤਰ ਪ੍ਰਭਾਵਿਤ ਹੋ ਰਿਹਾ ਹੈਵਿਦੇਸ਼ੀ ਸੋਸ਼ਲ ਮੀਡੀਆ ਕੰਪਨੀਆਂ ਕੋਰੋਨਾ ਸੰਕਟ ਸਮੇਂ ਫਾਇਦਾ ਉਠਾ ਰਹੀਆਂ ਹਨ ਅਤੇ ਉਹਨਾਂ ਦਾ ਯਤਨ ਹੈ ਕਿ ਭਾਰਤ ਦੇ ਸਮੁੱਚੇ ਸੰਚਾਰ ਸਿਸਟਮ ਅਤੇ ਸੂਚਨਾ ਤੰਤਰ ਨੂੰ ਕਾਬੂ ਕਰ ਲਿਆ ਜਾਵੇਭਾਰਤ ਸਰਕਾਰ ਅਤੇ ਸਮੁੱਚੇ ਭਾਰਤੀ ਸਮਾਜ ਦੀ ਵਿਦੇਸ਼ੀ ਸੋਸ਼ਲ ਮੀਡੀਆ ਉੱਤੇ ਵਿਆਪਕ ਨਿਰਭਰਤਾ ਸ਼ੁਭ ਨਹੀਂ ਹੈ

ਕੋਰੋਨਾ ਵਾਇਰਸ ਕਾਰਨ ਦੇਸ਼ ਦੀ ਅਰਥ-ਵਿਵਸਥਾ ਵਿਗੜ ਰਹੀ ਹੈਲੋਕਾਂ ਦਾ ਰੁਜ਼ਗਾਰ ਛੁੱਟ ਰਿਹਾ ਹੈਕਾਮੇ ਬੁਰੀ ਤਰ੍ਹਾਂ ਇਸਦੀ ਲਪੇਟ ਵਿੱਚ ਆ ਰਹੇ ਹਨਖਾਣ-ਪੀਣ ਵਾਲੀਆਂ ਚੀਜ਼ਾਂ ਦੀ ਕਮੀ ਹੋਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ ਕਿਉਂਕਿ ਵਪਾਰੀ ਅਤੇ ਸਟੋਰੀਏ ਇਸ ਸੰਕਟ ਦਾ ਫਾਇਦਾ ਚੁੱਕਦਿਆਂ ਜ਼ਰੂਰੀ ਚੀਜ਼ਾਂ ਦੇ ਭਾਅ ਵਧਾ ਰਹੇ ਹਨਵੱਡੇ ਸਟੋਰਾਂ ਵਾਲੇ, ਜਿਹੜੇ ਪਹਿਲਾਂ ਹਰ ਆਈਟਮ ਉੱਤੇ ਛੋਟ ਦੇ ਕੇ ਗਾਹਕਾਂ ਨੂੰ ਆਪਣੇ ਵੱਲ ਖਿੱਚਦੇ ਸਨ, ਉਹ ਪੈਕਟਾਂ ਉੱਤੇ ਦਰਜ਼ ਪੂਰੀਆਂ ਕੀਮਤਾਂ ਉੱਤੇ ਚੀਜ਼ਾਂ ਵੇਚ ਕੇ ਵੱਡਾ ਮੁਨਾਫ਼ਾ ਕਮਾ ਰਹੇ ਹਨਦਵਾਈਆਂ ਵਾਲੇ, ਬਾਵਜੂਦ ਸੈਨੇਟਾਈਜ਼ਰਾਂ ਅਤੇ ਹੋਰ ਸੰਬੰਧਤ ਚੀਜ਼ਾਂ ਦੇ ਭਾਅ ਸਰਕਾਰ ਵੱਲੋਂ ਨੀਅਤ ਕੀਤੇ ਜਾਣ ਦੇ, ਮਹਿੰਗੇ ਭਾਅ ਵੇਚ ਰਹੇ ਹਨਇੱਕ ਅਜੀਬ ਜਿਹੇ ਡਰ ਕਾਰਨ ਲੋਕ ਦਵਾਈਆਂ, ਕਰਿਆਨੇ ਦੀਆਂ ਜ਼ਰੂਰੀ ਵਸਤਾਂ ਦੀ ਖ਼ਰੀਦ ਕਰ ਰਹੇ ਹਨ, ਜਿਨ੍ਹਾਂ ਵਿੱਚ ਸਮਰਥਾ ਹੈਪਰ ਗ਼ਰੀਬ ਲੋਕ ਆਪਣੀ ਭੁੱਖ ਮਿਟਾਉਣ ਪ੍ਰਤੀ ਪ੍ਰੇਸ਼ਾਨ ਹਨ ਅਤੇ ਮਾਨਸਿਕ ਤੌਰ ਉੱਤੇ ਕਮਜ਼ੋਰ ਹੋ ਰਹੇ ਹਨਅੰਗਰੇਜ਼ੀ ਅਤੇ ਦੇਸੀ ਦਵਾਈਆਂ ਵਾਲੇ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਆਪਣੇ ਉਤਪਾਦ ਕੋਰੋਨਾ ਵਾਇਰਸ ਦਾ ਇਲਾਜ ਕਰਨ ਦਾ ਦਾਅਵਾ ਕਰਦੇ ਹਨ ਤੇ ਲੋਕ ਇੱਕ ਦੂਜੇ ਦੇ ਪਿੱਛੇ ਲੱਗ ਕੇ ਹਰ ਕਿਸਮ ਦੀ ਬੇਲੋੜੀ ਦਵਾਈ ਖਰੀਦ ਰਹੇ ਹਨ ਵਟਸਐਪ ਉੱਤੇ ਸੁਣੇ ਟੋਟਕੇ ਅਪਨਾਉਂਦੇ ਹੋਏ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਹਨ

ਐਲੋਪੈਥੀ ਇਲਾਜ ਦਾ ਵਿਸ਼ਵ ਭਰ ਵਿੱਚ ਬੋਲਬਾਲਾ ਹੈਇਸ ਇਲਾਜ ਪ੍ਰਣਾਲੀ ਨਾਲ ਸੰਬੰਧਤ ਦਵਾਈ ਕੰਪਨੀਆਂ, ਮਹਿੰਗੇ ਭਾਅ ਦੀਆਂ ਦਵਾਈਆਂ, ਵੈਕਸੀਨ ਤਿਆਰ ਕਰਦੀਆਂ ਹਨ ਆਪਣੇ ਵਪਾਰਕ ਹਿਤਾਂ ਨੂੰ ਸਾਹਮਣੇ ਰੱਖ ਕੇ ਇਹਨਾਂ ਦਾ ਪ੍ਰਚਾਰ ਕਰਦੀਆਂ ਹਨ ਇਹਨਾਂ ਕੰਪਨੀਆਂ ਨੇ ਪ੍ਰਣਾਲੀ ਨਾਲ ਸੰਬੰਧਤ ਡਾਕਟਰਾਂ, ਮਾਹਿਰਾਂ, ਕਾਰੋਬਾਰੀਆਂ ਨੂੰ ਆਪਣੇ ਹਿਤਾਂ ਲਈ ਵਰਤਣਾ ਸ਼ੁਰੂ ਕੀਤਾ ਹੋਇਆ ਹੈਕੋਰੋਨਾ ਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ ਮਹਾਂਮਾਰੀ ਕਰਾਰ ਦੇਣਾ, ਸੋਸ਼ਲ ਮੀਡੀਏ ਅਤੇ ਹੋਰ ਮੀਡੀਏ ਵੱਲੋਂ ਅੱਡੀਆਂ ਚੁੱਕ ਕੇ ਇਸਦਾ ਪ੍ਰਚਾਰ ਕਰਨਾ, ਦਹਿਸ਼ਤ ਫੈਲਾਉਣਾ, ਕੁਝ ਇਹੋ ਜਿਹੇ ਸਵਾਲ ਖੜ੍ਹੇ ਕਰਦਾ ਹੈ, ਜਿਸਦੇ ਜਵਾਬ ਚੇਤੰਨ, ਸਿਆਣੇ, ਸੂਝਵਾਨ ਲੋਕਾਂ ਨੂੰ ਲੱਭਣੇ ਪੈਣਗੇਕੁਝ ਦੇਸ਼ਾਂ, ਥਾਵਾਂ ਉੱਤੇ ਇਸ ਬੀਮਾਰੀ ਦਾ ਸ਼ਰੇਆਮ ਫੈਲਣਾ, ਕੁਝ ਥਾਵਾਂ ਉੱਤੇ ਨਾ ਫੈਲਣਾ, ਕੀ ਸੰਕੇਤ ਦਿੰਦਾ ਹੈ? ਕੀ ਇਹ ਵਪਾਰਕ ਹਿਤਾਂ ਲਈ ਕਾਰਪੋਰੇਟ ਸੈਕਟਰ ਜਾਂ ਦੇਸ਼ਾਂ ਵੱਲੋਂ ਲੜੀ ਜਾ ਰਹੀ ਕੋਈ ਜੰਗ ਤਾਂ ਨਹੀਂ? ਕੀ ਇਹ ਸੋਝੀਵਾਨ ਮਨੁੱਖਾਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਵਿੱਚ ਪਾਉਣ ਦਾ ਕੋਈ ਛੜਜੰਤਰ ਤਾਂ ਨਹੀਂ?

ਕੋਰੋਨਾ ਵਾਇਰਸ ਦਾ ਸੰਕਟ ਤਾਂ ਸ਼ਾਇਦ ਅਗਲੇ ਦੋ ਚਾਰ ਮਹੀਨਿਆਂ ਵਿੱਚ ਖ਼ਤਮ ਹੋ ਜਾਏਗਾ, ਲੇਕਿਨ ਅਫ਼ਵਾਹਾਂ ਦੇ ਸੰਕਟ ਨਾਲ ਜੇਕਰ ਕੁਝ ਦੇਸ਼ਾਂ ਦੀ ਅਰਥ ਵਿਵਸਥਾ ਨਸ਼ਟ ਹੋ ਗਈ ਤਾਂ ਕਰੋੜਾਂ ਲੋਕਾਂ ਦੇ ਜੀਵਨ ਵਿੱਚ ਸੰਕਟ ਪੈਦਾ ਹੋ ਜਾਏਗਾਉਹ ਕੋਰੋਨਾ ਵਾਇਰਸ ਤੋਂ ਤਾਂ ਬਚ ਜਾਣਗੇ, ਗਰੀਬੀ, ਬੇਰੁਜ਼ਗਾਰੀ, ਭੁੱਖਮਰੀ ਕਾਰਨ ਜੋ ਮਾਨਸਿਕ ਕਸ਼ਟ ਉਹਨਾਂ ਨੂੰ ਝੱਲਣੇ ਪੈਣਗੇ, ਉਹ ਬਿਆਨ ਨਾ ਕੀਤੇ ਜਾ ਸਕਣ ਵਾਲੇ ਹੋਣਗੇ

ਕੋਰੋਨਾ ਤੋਂ ਬਚਾਅ ਲਈ ਭਾਰਤ ਵਿੱਚ ਲਾਕਡਾਊਨ ਕਾਰਨ ਅਨੇਕਾਂ ਸੇਵਾਵਾਂ ਬੰਦ ਹਨਹਵਾਈ ਉਡਾਣਾਂ, ਬੱਸਾਂ, ਰੇਲਾਂ ਅਤੇ ਸੜਕੀ ਆਵਾਜਾਈ ਉੱਤੇ ਰੋਕ ਹੈਇਹੋ ਜਿਹੀਆਂ ਹਾਲਤਾਂ ਵਿੱਚ ਮਨਘੜਤ ਖ਼ਬਰਾਂ ਕਾਰਨ ਉਦਯੋਗ ਅਤੇ ਲੋਕਾਂ ਵਿੱਚ ਬੇਵਜਾਹ ਆਤੰਕ ਫੈਲਣ ਦਾ ਖ਼ਦਸ਼ਾ ਹੈਕਿਉਂਕਿ ‘ਗੋਦੀ ਮੀਡੀਆ’ ਅਤੇ ਸੋਸ਼ਲ ਮੀਡੀਆ ਸਨਸਨੀਖੇਜ਼ ਖ਼ਬਰਾਂ ਫੈਲਾਉਣ ਲਈ ਜਾਣਿਆ ਜਾਣ ਲੱਗ ਪਿਆ ਹੈ, ਇਸ ਕਰਕੇ ਅੱਧ ਕੱਚੇ ਗਿਆਨ ਦੇ ਚੱਲਦਿਆਂ ਦੇਸ਼ ਵਿੱਚ ਕਈ ਕਿਸਮ ਦੇ ਸੰਕਟ ਖੜ੍ਹੇ ਹੋ ਸਕਦੇ ਹਨਦੋ ਦਹਾਕੇ ਪਹਿਲਾਂ ਭਾਰਤ ਵੱਲੋਂ ਚੇਚਕ ਅਤੇ ਪੋਲੀਓ ਵਿਰੁੱਧ ਲੜੀ ਲੜਾਈ ਵਿੱਚ ਜੇਤੂ ਰਹਿਣ ਦਾ ਕਾਰਨ ਜ਼ਮੀਨੀ ਪੱਧਰ ਉੱਤੇ ਚਲਾਈ ਜਾਗਰੂਕਤਾ ਮੁਹਿੰਮ ਸੀਪਰ ਮਹਾਂਮਾਰੀ ਕੋਵਿਡ-19 ਵਿਰੁੱਧ ਮੁਹਿੰਮ ਦੀ ਸਫ਼ਲਤਾ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਵੱਡੀ ਆਬਾਦੀ ਵਾਲਾ ਦੇਸ਼ ਭਾਰਤ ਕਿਸ ਕਿਸਮ ਦੀ ਕਾਰਵਾਈ ਕਰਦਾ ਹੈ ਇਹ ਇੱਕ ਅਸਧਾਰਨ ਲੜਾਈ ਹੈਇਸ ਨੂੰ ਨਾਅਰਿਆਂ, ਗੱਲਾਂ, ਬਿਆਨਾਂ ਨਾਲ ਨਹੀਂ, ਸਗੋਂ ਹੌਸਲੇ, ਇਕਜੁੱਟਤਾ ਅਤੇ ਸੰਜਮ ਨਾਲ ਹੀ ਜਿੱਤਿਆ ਜਾ ਸਕਦਾ ਹੈ

ਦੇਸ਼ ਭਾਰਤ ਕੋਲ ਖਾਧ ਪਦਾਰਥਾਂ ਦਾ ਵੱਡਾ ਭੰਡਾਰ ਹੈ ਕੋਰੋਨਾ ਵਾਇਰਸ ਮਹਾਂਮਾਰੀ ਵਿੱਚ ਜੇਕਰ ਸੁਚੱਜਾ ਪ੍ਰਬੰਧ ਬਣਿਆ ਰਿਹਾ ਤਾਂ ਭਾਰਤ ਦੇ ਅਨਾਜ ਭੰਡਾਰ ਲੰਮੇ ਸਮੇਂ ਤੱਕ ਖਾਲੀ ਨਹੀਂ ਹੋ ਸਕਦੇਪਰ ਕਿਉਂਕਿ ਭਾਰਤੀ ਨੌਕਰਸ਼ਾਹੀ ਤੇ ਹਾਕਮ, ਨਿੱਜੀ ਸਵਾਰਥ ਨੂੰ ਪਹਿਲ ਦਿੰਦੇ ਹਨ, ਇਸ ਕਰਕੇ ਡਰ ਹੈ ਕਿ ਕਿਤੇ ਖਾਣ ਪੀਣ ਦੀਆਂ ਵਸਤਾਂ ਦੀ ਥੁੜ ਪੈਦਾ ਨਾ ਹੋ ਜਾਏਭਾਰਤੀ ਬੱਚਿਆਂ ਵਿੱਚ ਕੁਪੋਸ਼ਣ ਕਾਰਨ ਮੌਤ ਦਰ ਜ਼ਿਆਦਾ ਹੈਕੁਪੋਸ਼ਣ ਕਾਰਨ ਦੇਸ਼ ਵਿੱਚ ਹਰ ਸਾਲ 8.80 ਲੱਖ ਬੱਚੇ ਮਰ ਜਾਂਦੇ ਹਨ ਇੱਥੇ ਵੀ ਸਮੱਸਿਆ ਅਨਾਜ ਜਾਂ ਖਾਧ ਪਦਾਰਥਾਂ ਦੀ ਥੁੜੋਂ ਦੀ ਨਹੀਂ ਹੈ, ਸਗੋਂ ਭੈੜੀ ਸਰਕਾਰੀ ਵਿਵਸਥਾ ਅਤੇ ਨਿਕੰਮੇ ਪ੍ਰਬੰਧ ਦੀ ਹੈ

ਪਾਣੀ ਦੇ ਪ੍ਰਤੀ ਸਾਡਾ ਵਰਤਾਓ ਪੂਰੀ ਤਰ੍ਹਾਂ ਨਾਬਰਾਬਰੀ ਵਾਲਾ ਹੈਦੇਸ਼ ਦਾ ਇੱਕ ਵਿਸ਼ੇਸ਼ ਵਰਗ ਪਾਣੀ ਦੀ ਦੁਰਵਰਤੋਂ ਦਾ ਦੋਸ਼ੀ ਹੈ, ਜਦਕਿ ਦੂਜੇ ਵਰਗ ਨੂੰ ਸਾਫ਼ ਸੁਥਰਾ ਪਾਣੀ ਮਿਲਦਾ ਹੀ ਨਹੀਂਖੇਤਾਂ ਲਈ ਸਿੰਚਾਈ ਵਾਸਤੇ 70 ਫ਼ੀਸਦੀ ਪਾਣੀ ਵਰਤਿਆ ਜਾ ਰਿਹਾ ਹੈ, ਜਦਕਿ ਲੋੜ ਸਿਰਫ਼ 15 ਤੋਂ 20 ਫ਼ੀਸਦੀ ਦੀ ਹੈਉਦਯੋਗ ਲਈ 15 ਫ਼ੀਸਦੀ ਪਾਣੀ ਦੀ ਵਰਤੋਂ ਹੁੰਦੀ ਹੈਕੋਰੋਨਾ ਮਹਾਂਮਾਰੀ ਸਮੇਂ ਲੋਕ ਘਰਾਂ ਵਿੱਚ ਹਨਪਾਣੀ ਦੀ ਵਰਤੋਂ ਬੇਲਿਹਾਜ ਹੋਣਾ ਜ਼ਰੂਰੀ ਹੈਕਿਉਂਕਿ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਤੋਂ ਕੰਨੀ ਕਤਰਾਉਂਦਾ ਹੈ ਅਤੇ ਪਾਣੀ ਦੀ ਬੱਚਤ ਨਹੀਂ ਕਰਦਾਭਾਰਤ ਦਾ ਨੀਤੀ ਆਯੋਗ ਇਹ ਮੰਨ ਕੇ ਚੱਲ ਰਿਹਾ ਹੈ ਕਿ ਸਾਲ 2030 ਤੱਕ ਦੇਸ਼ ਦੇ ਕਈ ਸ਼ਹਿਰ ‘ਡੇ ਜ਼ੀਰੋ’ ਵਿੱਚ ਪਹੁੰਚ ਜਾਣਗੇਚੇਨਈ, ਮੇਰਠ ਅਤੇ ਸ਼ਿਮਲਾ ਜਿਹੇ ਸ਼ਹਿਰਾਂ ਵਿੱਚ ਜ਼ਮੀਨ ਹੇਠਲਾ ਪਾਣੀ ਇੰਨਾ ਨੀਵਾਂ ਜਾ ਚੁੱਕਾ ਹੈ ਕਿ ਜੇਕਰ ਤਤਕਾਲ ਕਦਮ ਨਹੀਂ ਪੁੱਟੇ ਜਾਂਦੇ ਤਾਂ ਅਗਲੇ 10 ਸਾਲਾਂ ਵਿੱਚ ਪਾਣੀ ਦੀ ਵੱਡੀ ਮਾਰ ਪਵੇਗੀਹਾਲਾਂ ਜਲ ਸੰਕਟ, “ਕੋਰੋਨਾ ਮਹਾਂਮਾਰੀ” ਵਾਂਗ ਡਰਾ ਨਹੀਂ ਸਕਿਆ, ਇਸੇ ਕਰਕੇ ਅਸੀਂ ਪਾਣੀ ਦੀ ਹਾਏ-ਹਾਏ ਤੋਂ ਬਚੇ ਹੋਏ ਹਾਂਕੋਰੋਨਾ ਵਾਇਰਸ ‘ਪਾਣੀ ਸੰਕਟ’ ਵਿੱਚ ਵਾਧੇ ਦਾ ਕਾਰਨ ਬਣ ਸਕਦਾ ਹੈ ਅਤੇ ਮਨੁੱਖ ਨੂੰ ਹੋਰ ਸੰਕਟ ਵਿੱਚ ਪਾ ਕੇ ਮਾਨਸਿਕ ਕਸ਼ਟਾਂ ਵਿੱਚ ਪਾ ਸਕਦਾ ਹੈ

ਇਹ ਕਿਹਾ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਨਾਲ ਦੁਨੀਆਂ ਦੇ ਵੱਖੋ-ਵੱਖਰੇ ਦੇਸ਼ਾਂ ਦੇ ਲੋਕ ਆਪਸ ਵਿੱਚ ਜੁੜੇ ਹਨ ਅਤੇ ਇੱਕ ਦੂਜੇ ਉੱਤੇ ਨਿਰਭਰਤਾ ਵੀ ਵਧੀ ਹੈਪਰ ਕੋਰੋਨਾ ਵਾਇਰਸ ਨੇ ਵੱਖੋ-ਵੱਖਰੇ ਦੇਸ਼ਾਂ ਦੇ ਲੋਕਾਂ ਨੂੰ ਜੋੜਨ ਦੀ ਸਥਿਤੀ ਵਿੱਚ ਵਿਗਾੜ ਬਾਰੇ ਜਿਹੜੇ ਸ਼ਬਦ ਕੰਪਿਊਟਰ ਵਿਗਿਆਨ ਅਤੇ ਸਾਨਫਰਾਂਸਿਸਕੋ ਦੇ ਸਹਿ-ਸੰਸਥਾਪਕ ਬਿੱਲ ਜੁਆਏ ਨੇ ਕਹੇ ਹਨ, ਹੁਣ ਸਮਝਣ ਵਾਲੇ ਹਨ, ‘ਪਿਛਲੇ ਕੁਝ ਹਫ਼ਤਿਆਂ ਵਿੱਚ ਮਹਾਂਮਾਰੀ ਦੇ ਫੈਲਣ ਦੇ ਵੇਰਵੇ ਬਹੁਤ ਹੈਰਾਨੀਜਨਕ ਨਹੀਂ ਸਨਲੇਕਿਨ ਹੁਣ ਅਸੀਂ ਇੱਕ ਅਜਿਹੀ ਸਥਿਤੀ ਵਿੱਚ ਪਹੁੰਚ ਗਏ ਹਾਂ ਕਿ ਇੱਕ ਦੂਜੇ ਨੂੰ ਜੋੜਨ ਵਾਲੀਆਂ ਸਾਡੀਆਂ ਸਾਰੀਆਂ ਪ੍ਰਣਾਲੀਆਂ ਨੂੰ ਸਾਨੂੰ ਅਚਾਨਕ ਬੰਦ ਕਰਨਾ ਪੈ ਰਿਹਾ ਹੈ, ਜਿਸ ਲਈ ਅਸੀਂ ਤਿਆਰ ਨਹੀਂ ਸੀਇਹ ਸਾਨੂੰ ਅਰਾਜਕ ਨਤੀਜਿਆਂ ਵੱਲ ਲੈ ਕੇ ਜਾ ਰਿਹਾ ਹੈ।’

ਕੋਰੋਨਾ ਦੇ ਮਾਮਲੇ ਵਿੱਚ ਮਨੁੱਖੀ ਦਿਮਾਗ ਦੇ ਲਈ ਸਭ ਤੋਂ ਵੱਧ ਚੁਣੌਤੀ ਭਰੀ ਚੀਜ਼ ਇਸ ਵਾਇਰਸ ਦੀ ਧੱਕੜ ਰਫ਼ਤਾਰ ਹੈ, ਜਿਸਦੇ ਤਹਿਤ ਇਸਦੀ ਲਾਗ ਬਹੁਤ ਤੇਜ਼ੀ ਨਾਲ ਦੁੱਗਣੀ, ਫਿਰ ਚੌਗੁਣੀ ਹੁੰਦੀ ਜਾ ਰਹੀ ਹੈਇਹੋ ਕਾਰਨ ਹੈ ਕਿ ਇਸ ਵਾਇਰਸ ਦਾ ਪ੍ਰਕੋਪ ਖ਼ਤਮ ਨਹੀਂ ਹੋ ਰਿਹਾ ਅਤੇ ਮਨੁੱਖ ਇਸ ਤੋਂ ਬੁਰੀ ਤਰ੍ਹਾਂ ਡਰ ਰਿਹਾ ਹੈ ਅਤੇ ਸਵਾਰਥੀ ਹਿਤਾਂ ਵਾਲੇ ਲੋਕ ਆਤੰਕੀ ਡਰਾਵੇ ਜਿਹੀ ਸਥਿਤੀ ਪੈਦਾ ਕਰ ਰਹੇ ਹਨ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2037)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author