SurjeetSDilaRam7ਜਿਹਨੂੰ ਮਰਜ਼ੀ ਕਰ ਦਿਉ ਸ਼ਿਕਾਇਤ ... ਅਸੀਂ ਨਹੀਂ ਡਰਦੇ ਕਿਸੇ ਤੋਂ ...
(11 ਮਾਰਚ 2020)

 

ਜਲੰਧਰ ਦੇ ਨਕੋਦਰ ਚੌਂਕ ਵਿੱਚੋਂ ਮੈਂ ਬੱਸ ਲਈ ਬੱਸ ਸਵਾਰੀਆਂ ਨਾਲ ਭਰੀ ਹੋਈ ਸੀਮੈਂਨੂੰ ਡਰਾਈਵਰ ਦੇ ਨਜ਼ਦੀਕ ਸੀਟ ਮਿਲ ਗਈਜਿਉਂ ਹੀ ਡਰਾਇਵਰ ਨੇ ਬੱਸ ਚੌਂਕ ਵਿੱਚੋਂ ਤੋਰੀ, ਬੱਸ ਨੇ ਹਵਾਈ ਰੂਪ ਲੈ ਲਿਆਸਰਕਾਰ ਨੇ ਬੇਸ਼ੱਕ ਪ੍ਰੈੱਸ਼ਰ ਹਾਰਨ ਉੱਤੇ ਰੋਕ ਲਾ ਦਿੱਤੀ ਹੋਈ ਹੈ ਪਰ ਇਸ ਡਰਾਇਵਰ ਨੇ ਕੋਈ ਪ੍ਰਵਾਹ ਨਾ ਕੀਤੀਜਿੰਨਾ ਚਿਰ ਬੱਸ ਜਲੰਧਰੋਂ ਬਾਹਰ ਨਾ ਨਿਕਲੀ, ਡਰਾਇਵਰ ਨੇ ਹਾਰਨ ਤੋਂ ਜਿਵੇਂ ਹੱਥ ਹੀ ਨਾ ਚੁੱਕਿਆ ਹੋਵੇਡਰਾਈਵਰ ਦੀਆਂ ਇਸ ਤਰ੍ਹਾਂ ਦੀਆਂ ਹਰਕਤਾਂ ’ਤੇ ਸਵਾਰੀਆਂ ਘਬਰਾ ਗਈਆਂ ਬੱਸ ਦੇ ਪੁੱਠੇ ਸਿੱਧੇ ਕੱਟ ਤਾਂ ਲੋਕਾਂ ਦੀ ਜਾਨ ਹੀ ਕੱਢ ਰਹੇ ਸਨ

ਅਚਾਨਕ ਪਿੱਛੋਂ ਆਵਾਜ਼ ਆਈ, “ਉਹ ਭਾਈ! ਸ਼ਰਾਬ ਤਾਂ ਨਹੀਂ ਪੀਤੀ ਹੋਈ? ... ਆਪ ਤਾਂ ਮਰਨਾ ਹੀ ਮਰਨਾ ਐ, ਸਾਨੂੰ ਵੀ ਨਾਲ ਮਾਰਨਾ ਏਂ? ...” ਇਹ ਸੁਣ ਕੇ ਡਰਾਇਵਰ ਬੋਲਿਆ, “ਕਿਹੜਾ ਐਂ ਓਏ! ਮੇਰੇ ਸਾਹਮਣੇ ਆ, ਤੈਨੂੰ ਦੱਸਦਾਂ ਮੈਂ ...”

ਅਜਿਹੇ ਮਾਹੌਲ ਵਿੱਚ ਸਾਰੇ ਡਰੇ ਹੋਏ ਸਨ ਜਦੋਂ ਕੰਡਕਟਰ ਟਿਕਟ ਕੱਟਣ ਆਇਆ ਤਾਂ ਡਰਾਈਵਰ ਨੂੰ ਕਹਿਣ ਲੱਗਾ, “ਆਪਾਂ ਲੇਟ ਆਂ, ਦੱਬੀ ਚੱਲ ਰੇਸ ਤੋਂ ਪੈਰ ਨਾ ਚੁੱਕ

ਡਰਾਈਵਰ ਦੀ ਕਾਰਗੁਜ਼ਾਰੀ ਨੇ ਲੋਕਾਂ ਨੂੰ ਜਿਵੇਂ ਸਾਹਮਣੇ ਖੜ੍ਹੀ ਮੌਤ ਦੇ ਦਰਸ਼ਨ ਕਰਾ ਦਿੱਤੇ ਹੋਣ ਜਦੋਂ ਡਰਾਈਵਰ ਬੱਸ ਨੂੰ ਕਿਸੇ ਟਰੱਕ, ਕਾਰ ਜਾਂ ਹੋਰ ਕਿਸੇ ਵਾਹਣ ਤੋਂ ਅੱਗੇ ਕੱਢਣ ਦੀ ਕੋਸ਼ਿਸ਼ ਕਰਦਾ ਤਾਂ ਸਵਾਰੀਆਂ ਦੇ ਰੰਗ ਉੱਡ ਜਾਂਦੇ

ਨਕੋਦਰ ਸ਼ਹਿਰ ਵਿੱਚ ਜਦੋਂ ਬੱਸ ਵੜਨ ਲੱਗੀ ਤਾਂ ਇੱਕ ਬੀਬੀ ਬੋਲੀ, “ਵੇ ਭਾਈ! ਤੂੰ ਤਾਂ ਆਖਦਾ ਸੀ ਕਿ ਬੱਸ ਨਕੋਦਰ ਸ਼ਹਿਰ ਜਾਣੀ ਹੀ ਨਹੀਂ, ਇਹ ਸਿੱਧੀ ਮੋਗੇ ਖੜ੍ਹਨੀ ਆ, ਫਿਰ ਸ਼ਹਿਰ ਵੱਲ ਨੂੰ ਕਿਉਂ?’ ਬੀਬੀ ਨੂੰ ਅੱਗੋਂ ਜਵਾਬ ਮਿਲਿਆ, “ਤੂੰ ਚੁੱਪ ਕਰਕੇ ਬੈਠੀ ਰਹਿ ਬੁਢੜੀਏ ... ਤੈਨੂੰ ਮੋਗੇ ਹੀ ’ਤਾਰਾਂਗੇ ...

ਡਰਾਈਵਰ ਦੀਆਂ ਗੱਲਾਂ ਤੋਂ ਲੱਗਦਾ ਸੀ, ਜਿਵੇਂ ਉਸ ਨੂੰ ਕਿਸੇ ਦਾ ਡਰ ਹੀ ਨਾ ਹੋਵੇ

ਨਕੋਦਰ ਪਹੁੰਚਦਿਆਂ ਪਤਾ ਲੱਗਿਆ ਕਿ ਇਨ੍ਹਾਂ ਸਵਾਰੀਆਂ ਕਰਕੇ ਬੱਸ ਤੇਜ਼ ਦੌੜਾਈ ਸੀਪਰ ਬੱਸ ਰੁਕਣ ’ਤੇ ਰੋਹ ਵਿੱਚ ਆਏ ਇੱਕ ਦੋਂਹ ਬਜ਼ੁਰਗਾਂ ਅਤੇ ਨੌਜਵਾਨਾਂ ਨੇ ਡਰਾਇਵਰ ਨੂੰ ਖਰੀਆਂ ਖਰੀਆਂ ਸੁਣਾਈਆਂ। ਇੱਕ ਨੇ ਸਾਡੇ ਸਾਰਿਆਂ ਵੱਲ ਹੱਥ ਕਰਕੇ ਕਿਹਾ, “ਭਾਈ! ਟਿਕਟਾਂ ਨਾਲੋਂ ਜਾਨ ਜ਼ਿਆਦਾ ਜ਼ਰੂਰੀ ਹੈ, ਇੱਥੇ ਹੀ ਉੱਤਰ ਜਾਉ ਤੇ ਮਗਰਲੀ ਬੱਸ ’ਤੇ ਚੜ੍ਹਿਉਨਸ਼ਾ ਕਰਕੇ ਬੱਸਾਂ ਚਲਾਉਣ ਵਾਲਿਆਂ ਉੱਤੇ ਇੱਕ ਮਿੰਟ ਦਾ ਵੀ ਭਰੋਸਾ ਨਾ ਕਰੋ

ਇਸ ਗੱਲ ਨੂੰ ਚੜ੍ਹਨ ਵਾਲੀਆਂ ਸਵਾਰੀਆਂ ਨੇ ਵੀ ਸੁਣਿਆਤਕਰੀਬਨ ਅੱਧੀ ਬੱਸ ਖਾਲੀ ਹੋ ਗਈ ਤੇ ਚੜ੍ਹਨ ਵਾਲੀਆਂ ਸਵਾਰੀਆਂ ਵਿੱਚੋਂ ਵੀ ਕੋਈ ਨਾ ਚੜ੍ਹਿਆਇਹ ਸਾਰਾ ਦ੍ਰਿਸ਼ ਦੇਖ ਕੇ ਕੰਡਕਟਰ ਅਤੇ ਹੋਰ ਲੋਕ ਵੀ ਹੈਰਾਨ ਹੋ ਗਏ ਤੇ ਇੱਕ ਦੂਜੇ ਵੱਲ ਦੇਖਣ ਲੱਗ ਪਏਪਰ ਡਰਾਈਵਰ ਨੇ ਕੰਡਕਟਰ ਨੂੰ ਆਖਿਆ, “ਸੀਟੀ ਮਾਰ ... ਆਪਾਂ ਚੱਲੀਏ

ਜਦੋਂ ਲੋਕਾਂ ਨੇ ਆਖਿਆ ਕਿ ਅਸੀਂ ਤੁਹਾਡੀ ਸ਼ਿਕਾਇਤ ਕਰਾਂਗੇ, ਅੱਗੋਂ ਜਵਾਬ ਮਿਲਿਆ, “ਜਿਹਨੂੰ ਮਰਜ਼ੀ ਕਰ ਦਿਉ ਸ਼ਿਕਾਇਤ ... ਅਸੀਂ ਨਹੀਂ ਡਰਦੇ ਕਿਸੇ ਤੋਂ

ਇਸ ਖੌਫਨਾਕ ਸਫਰ ਤੋਂ ਡਰੀਆਂ ਕੁਝ ਬੀਬੀਆਂ ਆਪਣੇ ਬੱਚਿਆਂ ਨੂੰ ਵਾਰ-ਵਾਰ ਚੁੰਮ ਰਹੀਆਂ ਸਨ

ਬੱਸ ਵਿੱਚੋਂ ਉੱਤਰੇ ਲੋਕ ਆਪਸ ਵਿੱਚ ਗੱਲਾਂ ਕਰ ਰਹੇ ਸਨ, “ਇਨ੍ਹਾਂ ਵਿੱਚ ਇਨਸਾਨੀਅਤ ਵਰਗੀ ਕੋਈ ਚੀਜ਼ ਹੀ ਨਹੀਂਚੰਗੀ ਤਾਂ ਸਰਕਾਰ ਨਹੀਂ, ਜਿਹੜੇ ਇਨ੍ਹਾਂ ਦੇ ਲਾਇਸੰਸ ਬਣਾਉਣ ਵੇਲੇ ਇਨ੍ਹਾਂ ਦਾ ਨਸ਼ਾ, ਗੁਣ ਚੈੱਕ ਨਹੀਂ ਕਰਦੀਨਾਲੇ ਇਨ੍ਹਾਂ ਡਰਾਈਵਰਾਂ, ਕੰਡਕਟਰਾਂ ਦਾ ਵਾਹ ਆਮ ਲੋਕਾਂ ਨਾਲ ਪੈਣਾ ਹੁੰਦਾ ਹੈ, ਇਨ੍ਹਾਂ ਨੂੰ ਤਾਂ ਬੋਲਣ ਦੀ ਤਮੀਜ਼ ਸਖਾਈ ਜਾਣੀ ਚਾਹੀਦੀ ਐ

ਲੋਕਾਂ ਦੀਆਂ ਇਹ ਗੱਲਾਂ ਬਿਲਕੁਲ ਸੱਚੀਆਂ ਅਤੇ ਅਮਲ ਵਿੱਚ ਲਿਆਉਣ ਵਾਲੀਆਂ ਸਨਤੇਜ਼ ਵਾਹਨ ਚਲਾਉਣ ਕਰਕੇ ਹਾਦਸਾ ਹੋਣ ਦੇ ਜ਼ਿੰਮੇਵਾਰ ਡਰਾਇਵਰ ਹੀ ਹੁੰਦੇ ਹਨ, ਸਵਾਰੀਆਂ ਨਹੀਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1986)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਸੁਰਜੀਤ ਸਿੰਘ ‘ਦਿਲਾ ਰਾਮ’

ਸੁਰਜੀਤ ਸਿੰਘ ‘ਦਿਲਾ ਰਾਮ’

Village: Dila Ram, Firozpur, Punjab, India.
Phone: (91 - 99147 - 22933)
Email: (surjeetaman3@gmail.com)