GurmitShugli7ਧਰਮ ਦੀ ਚੱਕੀ ਵਿੱਚ ਪਿਸਦੇ ਭਾਰਤ ਵਾਸੀ ਕਦੋਂ ਮਨੁੱਖ ਬਣਨਗੇ ...
(1 ਮਾਰਚ 2020)

 

ਦਿੱਲੀ ਵਿੱਚ ਉੱਠੀਆਂ ਅੱਗ ਦੀਆਂ ਲਾਟਾਂ ਬਾਰੇ ਬਹੁਤ ਕੁਝ ਲਿਖਿਆ-ਬੋਲਿਆ ਜਾ ਚੁੱਕਾ ਹੈਸਿਰ ਤੋਂ ਕੰਮ ਲੈਣ ਵਾਲੇ ਹਰ ਵਿਅਕਤੀ ਨੂੰ ਫ਼ਿਕਰ ਹੈ ਕਿ ਦਿੱਲੀ 1984 ਵਾਂਗ ਇੱਕ ਵਾਰ ਫੇਰ ਕਿਉਂ ਬਲੀ? ਸਾਰੇ ਚਿੰਤਤ ਹਨ ਕਿ ਧਰਮ ਦੇ ਨਾਂਅ ਉੱਤੇ ਕਿੰਨਾ ਚਿਰ ਭਾਰਤ ਵਿੱਚ ਅੱਗਾਂ ਲੱਗਦੀਆਂ ਰਹਿਣਗੀਆਂਸੋਚਣ ਵਾਲੀ ਗੱਲ ਹੈ ਕਿ ਹਰ ਵਾਰ ਪੁਲਸ ਤੇ ਸਰਕਾਰ ਬਹੁਤ ਕੁਝ ਗੁਆਚ ਜਾਣ ਮਗਰੋਂ ਹੀ ਕਿਉਂ ਜਾਗਦੀ ਹੈ?

ਦਿੱਲੀ ਪੁਲਸ ਦੇ ਅਧਿਕਾਰੀਆਂ ਮੁਤਾਬਕ 42 ਤੋਂ ਵੱਧ ਮੌਤਾਂ ਸਨਿੱਚਰਵਾਰ ਸਵੇਰੇ ਤੱਕ ਹੋ ਚੁੱਕੀਆਂ ਹਨਡਾਕਟਰਾਂ ਮੁਤਾਬਕ ਇਹ ਗਿਣਤੀ ਹਾਲੇ ਹੋਰ ਵਧੇਗੀ, ਕਿਉਂਕਿ ਜ਼ਖ਼ਮੀਆਂ ਵਿੱਚੋਂ ਦਰਜਨਾਂ ਦੀ ਹਾਲਤ ਬੇਹੱਦ ਗੰਭੀਰ ਹੈਪੁਲਸ ਮੁਤਾਬਕ ਹਾਲਾਤ ਹੁਣ ਕਾਬੂ ਵਿੱਚ ਹਨ ਤੇ ਦਿਨ-ਰਾਤ ਦੀ ਚੌਕਸੀ ਵਰਤੀ ਜਾ ਰਹੀ ਹੈਪਿਛਾਂਹ ਵੱਲ ਝਾਤ ਮਾਰੋਜੇ ਵਿਧਾਨ ਸਭਾ ਚੋਣਾਂ ਮੌਕੇ ਕੁਝ ਨੇਤਾਵਾਂ ਦੇ ਮੂੰਹ ਵਿੱਚੋਂ ਨਿਕਲਦੀ ਅੱਗ ਬੁਝਾ ਲਈ ਜਾਂਦੀ ਜਾਂ ਬੁਝਾ ਦਿੱਤੀ ਜਾਂਦੀ ਤਾਂ ਸ਼ਾਇਦ ਅੱਜ ਵਾਲਾ ਹਾਲ ਨਾ ਹੁੰਦਾਅਨੁਰਾਗ ਠਾਕੁਰ ਗੋਲੀਆਂ ਮਾਰਨ ਦੀਆਂ ਗੱਲਾਂ ਕਰਦਾ ਸੀਕਪਿਲ ਮਿਸ਼ਰਾ ਸ਼ਰੇਆਮ ਅੱਤਵਾਦ ਦੀਆਂ ਬਾਤਾਂ ਪਾਉਂਦਾ ਸੀਪ੍ਰਵੇਸ਼ ਵਰਮਾ ਮਿੰਨੀ ਪਾਕਿਸਤਾਨ ਦੀਆਂ ਗੱਲਾਂ ਕਰਦਾ ਸੀਉਦੋਂ ਸੋਚਿਆ ਹੁੰਦਾ ਤਾਂ ਸ਼ਾਇਦ ਅੱਜ ਵਾਲੀ ਸਥਿਤੀ ਨਾ ਬਣਦੀ ਇਨ੍ਹਾਂ ਤੇ ਇਨ੍ਹਾਂ ਵਰਗੇ ਹੋਰ ਆਗੂਆਂ ਦੀ ਹਿਫ਼ਾਜ਼ਤ ਦੀ ਥਾਂ ਸੁਰੱਖਿਆ ਬਾਬਤ ਜਾਣਿਆ-ਸੋਚਿਆ ਹੁੰਦਾ ਤਾਂ ਨਾ ਲੋਕ ਮਰਦੇ, ਨਾ ਘਰ-ਦੁਕਾਨਾਂ ਸੜਦੀਆਂਨਾ ਉਹ ਬੇਘਰ ਹੋ ਕੇ ਸੜਕਾਂ ’ਤੇ ਆਉਂਦੇਜੱਜ ਦੀ ਬਜਾਏ ਜੇ ਦੋਸ਼ੀਆਂ ਉੱਤੇ ਐਕਸ਼ਨ ਲਿਆ ਹੁੰਦਾ ਤਾਂ ਅਜਿਹਾ ਸ਼ਾਇਦ ਨਾ ਹੁੰਦਾ

ਭਾਰਤ ਦੇ ਰਾਜਸੀ ਢਾਂਚੇ ਦੀ ਸ਼ਰਮਨਾਕ ਕਰਤੂਤ ਦੇਖੋਦਿੱਲੀ ਹਾਈਕੋਰਟ ਦੇ ਜੱਜ ਐੱਸ ਮੁਰਲੀਧਰ ਦਾ ਰਾਤੋ-ਰਾਤ ਤਬਾਦਲਾ ਕਰ ਦਿੱਤਾ ਗਿਆ, ਕਸੂਰ ਸਿਰਫ਼ ਇੰਨਾ ਕਿ ਉਨ੍ਹਾਂ ਸਖ਼ਤ ਤੇ ਸਪਸ਼ਟ ਟਿੱਪਣੀ ਕੀਤੀ ਉਨਾਂ ਦਿੱਲੀ ਪੁਲਸ ਦੇ ਨਿਕੰਮੇਪਨ ਉੱਤੇ ਝਾੜ ਪਾਈਆਖਿਆ ਕਿ ਬ੍ਰਿਟੇਨ ਅਤੇ ਅਮਰੀਕੀ ਪੁਲਸ ਸਾਡੀ ਪੁਲਸ ਵਾਂਗ ਤਮਾਸ਼ਾ ਨਹੀਂ ਦੇਖਦੀ, ਉਤਲਿਆਂ ਦੇ ਆਦੇਸ਼ ਨਹੀਂ ਉਡੀਕਦੀਸਭ ਫ਼ੈਸਲੇ ਹਾਲਾਤ ਮੁਤਾਬਕ ਮਿੰਟਾਂ-ਸਕਿੰਟਾਂ ਵਿੱਚ ਲੈਂਦੀ ਹੈਹੁਣ ਤੱਕ ਪੁਲਸ ਨੇ ਭੜਕਾਊ ਭਾਸ਼ਣ ਦੇਣ ਵਾਲਿਆਂ ਖ਼ਿਲਾਫ਼ ਪਰਚਾ ਕਿਉਂ ਨਹੀਂ ਦਰਜ ਕੀਤਾ? ਤਿੰਨ ਭਾਜਪਾਈ ਨੇਤਾਵਾਂ ਖ਼ਿਲਾਫ਼ ਉਨ੍ਹਾਂ ਤੁਰੰਤ ਕਾਰਵਾਈ ਲਈ ਕਿਹਾ ਤੇ ਕੁਝ ਘੰਟਿਆਂ ਮਗਰੋਂ ਅੱਧੀ ਰਾਤ ਉਨ੍ਹਾਂ ਦਾ ਤਬਾਦਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਕਰ ਦਿੱਤਾ ਜਾਂਦਾ ਹੈਮਾਮਲਾ ਰਾਜਨੀਤਕ ਬਣਦਾ ਤਾਂ ਕਾਨੂੰਨ ਮੰਤਰੀ ਆਖਦੇ ਨੇ ਕਿ ਪ੍ਰਕਿਰਿਆ ਮੁਤਾਬਕ ਤਬਾਦਲਾ ਹੋਇਆ, ਕੋਈ ਬਦਲਾ-ਲਊ ਭਾਵਨਾ ਨਹੀਂਅਗਰ ਬਦਲੀ ਨਾ ਹੁੰਦੀ ਤਾਂ ਜੋ ਪੁਲਸ ਨੂੰ ਹੁਣ ਲੰਬਾ ਸਮਾਂ ਮਿਲਿਆ ਹੈ, ਉਹ ਕਦੇ ਨਾ ਮਿਲਦਾ

ਹੁਣ ਰਾਜਨੀਤੀ ਗਰਮਾ ਗਈ ਹੈਭਾਜਪਾਈ ਸੋਨੀਆ ਗਾਂਧੀ, ਪ੍ਰਿਅੰਕਾ ਤੇ ਰਾਹੁਲ ਗਾਂਧੀ, ਮੁਨੀਸ਼ ਸਿਸੋਦੀਆ, ਸਵਰਾ ਭਾਸਕਰ ਉੱਤੇ ਪਰਚੇ ਦੀ ਮੰਗ ਕਰਨ ਲੱਗੇ ਹਨ‘ਆਪ’ ਦੇ ਇੱਕ ਕੌਂਸਲਰ ਉੱਤੇ ਪਰਚਾ ਦਰਜ ਹੋ ਚੁੱਕਾਸ਼ਰਮ ਵਾਲੀ ਗੱਲ ਹੈ ਕਿ ਲਾਸ਼ਾਂ ਉੱਤੇ ਮੁੜ ਰਾਜਨੀਤੀ ਹੋ ਰਹੀ ਹੈਕਿਸੇ ਵੱਡੀ ਪਾਰਟੀ ਦੇ ਨੇਤਾ ਨੇ ਕੇਜਰੀਵਾਲ ਵਾਂਗ ਇਹ ਨਹੀਂ ਕਿਹਾ ਕਿ ਜੇ ਸਾਡੀ ਪਾਰਟੀ ਦਾ ਕੋਈ ਵਰਕਰ, ਇੱਥੋਂ ਤੱਕ ਕਿ ਕੈਬਨਿਟ ਮੰਤਰੀ ਵੀ ਕਸੂਰਵਾਰ ਪਾਇਆ ਜਾਂਦਾ ਹੈ ਤਾਂ ਉਸ ਨੂੰ ਦੁੱਗਣੀ ਸਜ਼ਾ ਦਿੱਤੀ ਜਾਵੇਭਾਜਪਾ ਇਹ ਸਭ ਕਿਉਂ ਨਹੀਂ ਕਹਿੰਦੀ ਤੇ ਕਾਂਗਰਸ ਦੇ ਆਗੂ ਇਹ ਸ਼ਬਦ ਮੂੰਹੋਂ ਕਿਉਂ ਨਹੀਂ ਕੱਢਦੇ?

ਦੁੱਖ ਇਸ ਗੱਲ ਦਾ ਹੈ ਕਿ ਸਦੀਆਂ ਬੀਤਣ ਮਗਰੋਂ ਵੀ ਅਸੀਂ ਹਿੰਦੂ, ਮੁਸਲਮਾਨ, ਸਿੱਖ, ਇਸਾਈ ਤੇ ਪਾਰਸੀ ਹੀ ਹਾਂਲੜਨਾ-ਮਰਨਾ ਜਾਂ ਮਾਰਨਾ ਖੇਡ ਹੈਇਸ ਖੇਡ ਨੂੰ ਖੇਡਣ ਵਾਲੇ 1984 ਵਿੱਚ ਦਿੱਲੀ ਵਿੱਚ, 2002 ਵਿੱਚ ਗੁਜਰਾਤ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਰਹੇਆਮ ਲੋਕ ਮਰੇ ਤੇ ਉਹੀ ਕੁਝ ਹੁਣ ਹੋਇਆਹੁਣ ਵੀ ਹਿੰਦੂ ਤੇ ਮੁਸਲਮਾਨ ਹੀ ਮਰੇ ਹਨ, ਲੀਡਰਾਂ ਦਾ ਵਾਲ ਵਿੰਗਾ ਨਹੀਂ ਹੋਇਆ ਹੈ ਉਨ੍ਹਾਂ ਦਾ ਕੁਝ ਨਹੀਂ ਵਿਗੜਿਆਲੋਕ ਕਦ ਜਾਗਣਗੇ, ਬੱਸ ਉਡੀਕ ਹੀ ਕੀਤੀ ਜਾ ਸਕਦੀਨੈਤਿਕ ਪੱਖੋਂ ਨਿੱਘਰ ਰਹੇ ਭਾਰਤ ਦੀ ਇਸ ਤੋਂ ਵੱਡੀ ਉਦਾਹਰਨ ਕੀ ਹੋ ਸਕਦੀ ਹੈ ਕਿ ਖੂੰਖਾਰ ਭੀੜ ‘ਜੈ ਸ੍ਰੀ ਰਾਮ’ ਦਾ ਨਾਅਰਾ ਲਵਾ ਕੇ ਘੇਰੇ ਗਏ ਵਿਅਕਤੀ ਨੂੰ ਛੱਡ ਵੀ ਦਿੰਦੀ ਹੈ

ਕੇਜਰੀਵਾਲ ਸਰਕਾਰ ਨੇ ਮਰਨ ਵਾਲਿਆਂ ਦੇ ਪਰਵਾਰਕ ਮੈਂਬਰਾਂ ਨੂੰ 10-10 ਲੱਖ, ਜ਼ਖ਼ਮੀਆਂ ਦੇ ਇਲਾਜ ਲਈ ਦੋ-ਦੋ ਲੱਖ ਤੇ ਜਿਨ੍ਹਾਂ ਦੇ ਘਰ ਬਲੇ, ਉਨ੍ਹਾਂ ਨੂੰ ਪੰਜ-ਪੰਜ ਲੱਖ ਦੇਣ ਦਾ ਐਲਾਨ ਕੀਤਾ ਹੈਮੁਫ਼ਤ ਇਲਾਜ ਸਹੂਲਤਾਂ ਦਾ ਵਾਅਦਾ ਕੀਤਾ, ਪਰ ਪੂਰੇ ਭਾਰਤ ਦੀ ਮਾਲਕ ਭਾਜਪਾ ਸਰਕਾਰ ਕਿਉਂ ਅਜਿਹਾ ਐਲਾਨ ਨਹੀਂ ਕਰ ਰਹੀ? ਮੋਦੀ ਜੀ ਐਤਕੀਂ ਫੇਰ ਪਿੱਛੇ ਵਾਂਗ ਆਸ ਉੱਤੇ ਪੂਰੇ ਉੱਤਰੇ ਹਨਉਹ ਅਕਸਰ ਸਭ ਕੁਝ ਵਾਪਰਨ ਮਗਰੋਂ ਸ਼ਾਂਤੀ ਵਾਸਤੇ ਆਖਦੇ ਹਨ ਤੇ ਐਤਕੀਂ ਵੀ ਉੰਨਾ ਬਹੁਤ ਪਛੜ ਕੇ ਸ਼ਾਂਤੀ ਦੀ ਅਪੀਲ ਜਾਰੀ ਕੀਤੀ ਹੈਅਤੇ ਉਹਨਾਂ ਦੀ ਅਪੀਲ ਤੋਂ ਬਾਅਦ ਪੁਲਸ ਹਰਕਤ ਵਿੱਚ ਆਈਕੀ ਇਹ ਗੱਲ ਸੱਚ ਦੇ ਨੇੜੇ ਤਾਂ ਨਹੀਂ ਕਿ ਜਿਹੜੇ ਹਲਕਿਆਂ ਵਿੱਚੋਂ ਬੀ ਜੇ ਪੀ ਜਿੱਤੀ ਹੈ, ਉੱਥੇ ਹੀ ਬਹੁਤਾ ਕੁਝ ਅਜਿਹਾ ਵਾਪਰਿਆ ਹੈ?

ਕੀ ਬਣੇਗਾ ਭਾਰਤ ਦਾ? ਧਰਮ ਦੀ ਚੱਕੀ ਵਿੱਚ ਪਿਸਦੇ ਭਾਰਤ ਵਾਸੀ ਕਦੋਂ ਮਨੁੱਖ ਬਣਨਗੇ? ਕਦੋਂ ਇਨਸਾਨੀਅਤ ਦਾ ਪਾਠ ਪੜ੍ਹਨਗੇ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਅਸੀਂ ਤਾਂ ਚੰਗੇਰੇ ਭਵਿੱਖ ਦੀ ਢਿੱਡੋਂ ਕਾਮਨਾ ਹੀ ਕਰ ਸਕਦੇ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1965)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author