DharamjeetSMann7ਸਮਾਜਿਕ ਤੌਰ ਉੱਤੇ ਲੋਕਾਂ ਨੂੰ ਜਾਗਰੂਕ ਕਰਦਾ ਹੋਇਆ ਸੋਸ਼ਲ ਮੀਡੀਆ ਇਸੇ ਤਰ੍ਹਾਂ ...
(16 ਫਰਵਰੀ 2020)

 

ਸੋਸ਼ਲ ਮੀਡੀਆ ਦੀ ਦਸਤਕ ਨੇ ਆਮ ਲੋਕਾਂ ਨੂੰ ਸਿਆਸੀ ਨੇਤਾਵਾਂ ਦੀ ਹਰ ਚੰਗੀ ਮਾੜੀ ਹਰਕਤ ਦੇ ਬਿਲਕੁਲ ਨੇੜੇ ਲਿਆ ਖੜ੍ਹਾ ਕੀਤਾ ਹੈਹੁਣ ਕਿਸੇ ਖਬਰ ਨੂੰ ਜਾਨਣ ਲਈ ਕੱਲ੍ਹ ਤੱਕ ਉਡੀਕ ਕਰਨ ਦੀ ਲੋੜ ਨਹੀਂ ਪੈਂਦੀ, ਪਲ ਵਿੱਚ ਹੀ ਹਰ ਖਬਰ ਨੂੰ ਛੋਟੇ ਟੈਲੀਵੀਜ਼ਨ ਦੇ ਰੂਪ ਵਿੱਚ ਜੇਬ ਵਿੱਚ ਪਾਏ ਮੋਬਾਇਲ ਉੱਤੇ ਦੇਖਿਆ ਜਾ ਸਕਦਾ ਹੈਅਜਿਹਾ ਵੀ ਸਮਾਂ ਸੀ ਜਦੋਂ ਲੋਕ ਕਿਸੇ ਲੀਡਰ ਜਾਂ ਨੇਤਾ ਬਾਰੇ ਗੱਲ ਕਰਨ ਲੱਗੇ ਡਰ ਜਾਂ ਘਬਰਾ ਜਾਇਆ ਕਰਦੇ ਸਨ ਪਰ ਸੋਸ਼ਲ ਮੀਡੀਆਂ ਉੱਤੇ ਆਪਣੀ ਗੱਲ ਕਹਿਣ ਲਈ ਮਿਲੇ ਖੁੱਲ੍ਹੇ ਪਲੇਟਫਾਰਮ ਸਦਕਾ ਅੱਜ ਆਮ ਵਿਅਕਤੀ ਕਿਸੇ ਖਾਸ ਬੰਦੇ ਬਾਰੇ ਆਪਣੀ ਗੱਲ ਕਹਿਣੋਂ ਸੰਕੋਚ ਨਹੀਂ ਕਰਦਾ

ਸਿਆਸਤਦਾਨਾਂ ਲਈ ਖਬਰਾਂ ਵਿੱਚ ਰਹਿਣਾ ਜ਼ਰੂਰੀ ਹੁੰਦਾ ਹੈਜਦੋਂ ਤੱਕ ਲੋਕ ਅਖਬਾਰਾਂ ਤੱਕ ਸੀਮਤ ਰਹੇ ਤਾਂ ਸਿਆਸਤਦਾਨ ਵੀ ਇਸ ਜ਼ਰੀਏ ਆਪਣੀ ਕੋਈ ਗੱਲ ਜਾਂ ਮੁੱਦਾ ਲੋਕਾਂ ਸਾਹਮਣੇ ਰੱਖਦੇ ਰਹੇ ਪਰ ਹਾਲਾਤ ਬਦਲਣ ਦੇ ਨਾਲ ਸੋਸ਼ਲ ਮੀਡੀਆ ਦੇ ਰੂਪ ਵਿੱਚ ਆਏ ਭੂਚਾਲ ਨੇ ਸਭ ਕੁਝ ਪਲਟ ਕੇ ਰੱਖ ਦਿੱਤਾਅੱਜ ਹਾਲਾਤ ਇਹ ਹੋ ਗਏ ਹਨ ਕਿ ਜੇਕਰ ਕੋਈ ਨੇਤਾ ਇੱਕ ਪ੍ਰਸ਼ਨ ਕਰਦਾ ਹੈ ਤਾਂ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੀ ਗੱਲ ਕਹਿਣ ਵਾਲੇ ਜਾਗਰੂਕ ਲੋਕ ਉਸ ਨੇਤਾ ਨੂੰ ਸੈਂਕੜੇ ਅਜਿਹੇ ਜਵਾਬ ਦਿੰਦੇ ਹਨ ਕਿ ਮੁੜਕੇ ਉਹ ਨੇਤਾ ਛੇਤੀ ਛੇਤੀ ਮੂੰਹ ਖੋਲਣੋਂ ਵੀ ਘਬਰਾਉਂਦਾ ਹੈਜਿਹਨਾਂ ਸਿਆਸਤਦਾਨਾਂ ਦੇ ਨਾਂਅ ਦਾ ਕਿਸੇ ਵਕਤ ਸਿੱਕਾ ਚਲਦਾ ਸੀ ਅਤੇ ਲੋਕ ਉਹਨਾਂ ਦਾ ਨਾਂਅ ਸੁਣ ਕੇ ਭੈਅ ਖਾ ਜਾਇਆ ਕਰਦੇ ਸਨ, ਸੋਸ਼ਲ ਮੀਡੀਆ ਰਾਹੀਂ ਅਜਿਹੇ ਨੇਤਾਵਾਂ ਦੇ ਝੂਠ ਅਤੇ ਫੋਕੇ ਦਬਕੇ ਨੰਗੇ ਕਰਕੇ ਲੋਕਾਂ ਨੇ ਉਹਨਾਂ ਦਾ ਮਖੌਲ ਬਣਾ ਦਿੱਤਾ

ਲੋਕਾਂ ਨਾਲ ਵਾਅਦੇ ਕਰਕੇ ਸੱਤਾ ਵਿੱਚ ਆਈ ਮੌਜੂਦਾ ਪੰਜਾਬ ਸਰਕਾਰ ਆਪਣੇ ਕਹੇ ਅਨੁਸਾਰ ਲੋਕ ਵਾਅਦੇ ਨਿਭਾਉਣੋਂ ਖੁੰਝ ਗਈਸੋਸ਼ਲ ਮੀਡੀਆ ਰਾਹੀਂ ਲੋਕਾਂ ਨੇ ਇਸ ਸਰਕਾਰ ਨੂੰ ਕੀਤੇ ਵਾਅਦਿਆਂ ਦਾ ਅਹਿਸਾਸ ਕਰਵਾਉਣ ਲਈ ਗੱਡਵਾਂ ਪ੍ਰਚਾਰ ਕੀਤਾਨਤੀਜਾ ਇਹ ਨਿਕਲਿਆ ਕਿ ਅੱਜ ਲੋਕ ਮਨਾਂ ਵਿੱਚ ਇਸ ਚੁਣੀ ਹੋਈ ਸਰਕਾਰ ਪ੍ਰਤੀ ਕੋਈ ਬਹੁਤੀ ਦਿਲਚਸਪੀ ਨਹੀਂ ਰਹੀਸੋਸ਼ਲ ਮੀਡੀਆ ਉੱਤੇ ਹਜ਼ਾਰਾਂ ਲੱਖਾਂ ਲੋਕਾਂ ਕੋਲ ਘੁੰਮਦੀਆਂ ਪੋਸਟਾਂ ਕਿਸੇ ਮੁੱਦੇ ਨੂੰ ਐਨਾ ਵੱਡਾ ਬਣਾ ਦਿੰਦਿਆਂ ਹਨ ਕਿ ਲੋਕ ਉਸ ਦੇ ਖਿਲਾਫ ਲਾਮਬੰਦ ਹੋਣੇ ਸ਼ੁਰੂ ਹੋ ਜਾਂਦੇ ਹਨਪੰਜਾਬ ਵਿੱਚ ਸੋਸ਼ਲ ਮੀਡੀਆ ਦੇ ਇਸ ਪ੍ਰਚਾਰ ਦੀ ਭੇਂਟ ਦੋ ਵੱਡੀਆਂ ਸਿਆਸੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਚੜ੍ਹ ਗਈਆਂਅਕਾਲੀ ਦਲ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਮੌਕੇ ਕੀਤੀਆਂ ਗਲਤੀਆਂ ਨੂੰ ਸੋਸ਼ਲ ਮੀਡੀਆਂ ਰਾਹੀਂ ਦੁਨੀਆਂ ਦੇ ਹਰ ਕੋਨੇ ਵਿੱਚ ਬੈਠੇ ਸਿੱਖ ਨੇ ਦੇਖਿਆਨਤੀਜਾ ਇਹ ਨਿਕਲਿਆ ਕਿ ਅੱਜ ਇਸ ਪਾਰਟੀ ਦੇ ਪ੍ਰਧਾਨ ਨੂੰ ਆਪਣੀ ਅਤੇ ਆਪਣੀ ਪਾਰਟੀ ਦੀ ਸਾਖ ਬਚਾਉਣ ਲਈ ਕੋਈ ਥਹੁ ਟਿਕਾਣਾ ਨਹੀਂ ਲੱਭ ਰਿਹਾਉਸ ਦੇ ਸਾਥੀ ਨੇਤਾ ਉਸ ਨੂੰ ਛੱਡ ਕੇ ਜਾ ਰਹੇ ਹਨ, ਕਿਉਂਕਿ ਜਦੋਂ ਕੋਈ ਲੁਕਿਆ ਹੋਇਆ ਸੱਚ ਲੋਕਾਂ ਆਹਮਣੇ ਆ ਕੇ ਚਰਚਾ ਦਾ ਵਿਸ਼ਾ ਬਣਦਾ ਹੈ ਤਾਂ ਬਦਨਾਮੀ ਡਰੋਂ ਹਰ ਕੋਈ ਪਾਸੇ ਹੋਣਾ ਠੀਕ ਸਮਝਦਾ ਹੈਅਜਿਹੇ ਸੱਚ ਜੇਕਰ ਅੱਜ ਲੋਕ ਕਚਹਿਰੀ ਵਿੱਚ ਆਏ ਹਨ ਤਾਂ ਉਹ ਸੋਸ਼ਲ ਮੀਡੀਆ ਦੀ ਹੀ ਬਦੌਲਤ ਹਨ

ਸਭ ਨੇ ਦੇਖਿਆ ਹੋਣਾ ਹੈ ਕਿ ਜਦੋਂ ਬਰਗਾੜੀ ਵਿਖੇ ਗੋਲ਼ੀ ਚਲਦੀ ਹੈ ਤਾਂ ਸ਼ਾਂਤਮਈ ਧਰਨੇ ਉੱਤੇ ਬੈਠੀ ਸੰਗਤ ਅਤੇ ਪੁਲਿਸ ਦਰਮਿਆਨ ਜਬਰਦਸਤ ਟਕਰਾ ਹੁੰਦਾ ਹੈਰਹਿਮ ਦੇ ਸਭ ਪੱਲੇ ਛੱਡ ਕੇ ਪੁਲਿਸ ਸਿੱਖ ਸੰਗਤ ਉੱਤੇ ਅੰਨ੍ਹਾ ਤਸ਼ੱਦਦ ਢਾਹੁੰਦੀ ਹੈਇਹ ਸਾਰਾ ਘਟਨਾਕ੍ਰਮ ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਰਿਕਾਰਡ ਹੋਇਆ, ਜੋ ਬਾਅਦ ਵਿੱਚ ਸਭ ਨੇ ਸੋਸ਼ਲ ਮੀਡੀਆ ਰਾਹੀਂ ਦੇਖਿਆਇਹ ਦੇਖਣ ਤੋਂ ਬਾਅਦ ਸਾਫ ਜ਼ਾਹਿਰ ਹੁੰਦਾ ਹੈ ਕਿ ਇਹ ਸਭ ਉਸ ਸਮੇਂ ਦੀ ਹਾਕਮ ਅਕਾਲੀ ਸਰਕਾਰ ਦੇ ਕਹੇ ਉੱਤੇ ਹੋਇਆ ਸੀਅਜਿਹੀਆਂ ਸਚਾਈਆਂ ਅੱਜ ਲੋਕਾਂ ਸਾਹਮਣੇ ਸੋਸ਼ਲ ਮੀਡੀਆਂ ਦੀ ਹੋਂਦ ਕਾਰਨ ਹੀ ਆਉਣੀਆਂ ਸੰਭਵ ਹੋਈਆਂ ਹਨ

ਇਸਦੇ ਉਲਟ ਪੰਜਾਬ ਹਿਤੈਸ਼ੀ ਅਤੇ ਲੋਕ ਮੁੱਦਿਆਂ ਨੂੰ ਪਹਿਲ ਦੇਣ ਵਾਲੇ ਸਿਆਸੀ ਆਗੂਆਂ ਲਈ ਸੋਸ਼ਲ ਮੀਡੀਆ ਇੱਕ ਵੱਡਾ ਸ਼ਸਤਰ ਸਾਬਿਤ ਹੋਇਆ ਹੈ ਜੋ ਉਹਨਾਂ ਦੇ ਪ੍ਰਚਾਰ ਦਾ ਮੁੱਖ ਵਸੀਲਾ ਵੀ ਹੈਇਸਦੇ ਜ਼ਰੀਏ ਇਹ ਪੰਜਾਬ ਹਿਤੈਸ਼ੀ ਆਗੂ ਅੱਜ ਪੰਜਾਬੀਆਂ ਦੇ ਮਨਾਂ ਵਿੱਚ ਵਸ ਗਏ ਹਨਸੋਸ਼ਲ ਮੀਡੀਆ ਦੀ ਤਾਕਤ ਨੇ ਉਹਨਾਂ ਪਾਰਟੀਆਂ ਅਤੇ ਆਗੂਆਂ ਦੀਆਂ ਗੋਡਣੀਆਂ ਲਵਾ ਦਿੱਤੀਆਂ ਜਿਹਨਾਂ ਦੀ ਸਿਆਸੀ ਧਾਕ ਕਈ ਕਿਲੋਮੀਟਰ ਤੱਕ ਗੂੰਜਦੀ ਸੀਚੰਗੀ ਗੱਲ ਹੈ ਜੇ ਸਮਾਜਿਕ ਤੌਰ ਉੱਤੇ ਲੋਕਾਂ ਨੂੰ ਜਾਗਰੂਕ ਕਰਦਾ ਹੋਇਆ ਸੋਸ਼ਲ ਮੀਡੀਆ ਇਸੇ ਤਰ੍ਹਾਂ ਇੱਕ ਆਮ ਵਿਅਕਤੀ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਿਆ ਰਹੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1942)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਪ੍ਰੋ. ਧਰਮਜੀਤ ਸਿੰਘ ਮਾਨ

ਪ੍ਰੋ. ਧਰਮਜੀਤ ਸਿੰਘ ਮਾਨ

Phone: (91 - 94784 - 60084)
Email: (mannjalbhera@gmail.com)