GurmitShugli7ਜਦੋਂ ਵੀ ਭਾਜਪਾਈ ਨੇਤਾ ਆਖਦੇ ਹਨ ‘ਦਿੱਲੀ ਤਾਂ ਹਰ ਹਾਲ ਜਿੱਤਾਂਗੇ’ ਤਾਂ ਅਰਥ ਕਈ ...
(5 ਫਰਵਰੀ 2020)

 

ਦਿੱਲੀ ਦੇ ਦੰਗਲ ਵਿੱਚ ਜੋ ਕੁਝ ਹੋ ਰਿਹਾ, ਉਹ ਹੈਰਾਨ ਤੇ ਪ੍ਰੇਸ਼ਾਨ ਕਰਨ ਵਾਲਾ ਹੈਪਾਰਟੀ ਆਗੂ ਸ਼ਰੀਕਾਂ ਨਾਲ ਮੱਥਾ ਲਾਉਂਦੇ ਬਹੁਤ ਵਾਰ ਦੇਖੇ-ਸੁਣੇ ਹਨ, ਦੋਸ਼ਾਂ ਦੀ ਵਾਛੜ ਕਰਦਿਆਂ ਅਕਸਰ ਦੇਖਿਆ ਜਾਂਦਾ ਹੈ, ਪਰ ਇੰਨੀ ਨਿਵਾਣ ਛੂੰਹਦਿਆਂ ਕਦੇ ਨਹੀਂ ਸੀ ਦੇਖਿਆਚੋਣਾਂ ਵਿਕਾਸ ਤੇ ਮੁੱਦਿਆਂ ਦੇ ਨਾਂਅ ਉੱਤੇ ਲੜਨੀਆਂ ਚਾਹੀਦੀਆਂ ਹਨ, ਪਰ ਦਿੱਲੀ ਵਿੱਚ ਮੁੱਦੇ ਸ਼ਾਹੀਨ ਬਾਗ਼, ਅੱਤਵਾਦੀ, ਪਾਕਿਸਤਾਨ, ਧਰਮ ਤੇ ਜਾਤਪਾਤ ਤੱਕ ਸੀਮਤ ਹੋ ਕੇ ਰਹਿ ਗਏ ਹਨਲੋਕ ਇਨ੍ਹਾਂ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦੇ ਹਨ ਜਾਂ ਨਹੀਂ, 11 ਫਰਵਰੀ ਦੇ ਨਤੀਜੇ ਸਭ ਬਿਆਨ ਕਰਨਗੇ, ਪਰ ਹਾਲ ਦੀ ਘੜੀ ਗੁੰਡਾਗਰਦੀ ਦਾ ਜਿਹੜਾ ਨੰਗਾ ਨਾਚ ਪੇਸ਼ ਕੀਤਾ ਜਾ ਰਿਹਾ ਹੈ, ਉਹ ਬਹੁਤ ਕੁਝ ਸੋਚਣ ਲਈ ਮਜਬੂਰ ਕਰ ਰਿਹਾਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਤੋਂ ਰਾਜਘਾਟ ਤੱਕ ਪ੍ਰਦਰਸ਼ਨ ਕਰਨ ਵਾਲਿਆਂ ਉੱਤੇ ਇੱਕ ‘ਅੰਧ ਭਗਤ’ ਸ਼ਰੇਆਮ ਗੋਲੀ ਚਲਾਉਂਦਾ ਹੈਉੱਚੀ ਅਵਾਜ਼ ਵਿੱਚ ‘ਜੈ ਸ੍ਰੀ ਰਾਮ’ ਤੇ ‘ਵੰਦੇ ਮਾਤਰਮ’ ਦੇ ਨਾਅਰੇ ਲਾਉਂਦਾ ਆਖ ਰਿਹਾ, ‘ਆਹ ਲੈ ਲਓ ਅਜ਼ਾਦੀ’, ਪਰ ਪੁਲਸ ਮੂਕ ਦਰਸ਼ਕ ਬਣ ਕੇ ਖੜ੍ਹੀ ਰਹਿੰਦੀ ਹੈ, ਤਾਂ ਕਸੂਰ ਕਿਸਦਾ ਹੈ? ਗੋਲੀ ਚਲਾਉਣ ਵਾਲੇ ਵਿੱਚ ਇੰਨਾ ਹੌਸਲਾ ਕਿੱਥੋਂ ਆਇਆ? ਪੁਲਸ ਦੀ ਹਾਜ਼ਰੀ ਵਿੱਚ ਉਹ ਖ਼ੁਦ ਨੂੰ ਸੁਰੱਖਿਅਤ ਕਿਉਂ ਸਮਝ ਰਿਹਾ ਹੈ, ਸਵਾਲ ਲਗਾਤਾਰ ਉੱਠ ਰਿਹਾ ਹੈ

ਉਂਝ ਦਿੱਲੀ ਪੁਲਸ ਅੱਜ ਤੱਕ ਉਸ ਦੇ ਸਿਆਸੀ ਮੰਤਵ ਬਾਰੇ ਨਹੀਂ ਦੱਸ ਸਕੀ ਜੋ ਸ਼ਾਹੀਨ ਬਾਗ ਜਾਂਦਾ-ਜਾਂਦਾ ਜਾਮੀਆ ਪਹੁੰਚ ਗਿਆ

ਕੁਝ ਦਿਨ ਪਹਿਲਾਂ ਭਾਜਪਾਈ ਮੰਤਰੀ ਅਨੁਰਾਗ ਠਾਕੁਰ ਨੇ ਦਿੱਲੀ ਦੀ ਇੱਕ ਰੈਲੀ ਵਿੱਚ ਨਾਅਰਾ ਦਿੱਤਾ ਸੀ, “ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ।’ ਇਸ ਨਾਅਰੇ ਨੂੰ ਵਾਰ-ਵਾਰ ਕਹਿ ਕੇ ਜਨਤਾ ਤੋਂ ਲੁਆਇਆ ਸੀਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਇਹ ਨਾਅਰਾ ਬਹੁਤ ਗ਼ਲਤ ਨਾ ਲੱਗਾ, ਸ਼ਾਇਦ ਇਸੇ ਕਰਕੇ ਉਨ੍ਹਾਂ ਨੇ ਅਨੁਰਾਗ ਨੂੰ ਅਜੇ ਤੱਕ ਘੁਰਕੀ ਨਹੀਂ ਮਾਰੀ

ਫੇਰ ਭਾਜਪਾ ਦੇ ਹੀ ਨੇਤਾ ਪ੍ਰਵੇਸ਼ ਵਰਮਾ ਨੇ ਕਿਹਾ, “ਅੱਜ ਵੀ ਮੋਦੀ-ਸ਼ਾਹ ਨੂੰ ਲਿਆਉਣ ਦਾ ਮੌਕਾ ਹੈਜੇ ਹੁਣ ਮੌਕਾ ਗੁਆ ਲਿਆ ਤਾਂ ਸ਼ਾਹੀਨ ਬਾਗ਼ ਵਿੱਚ ਬੈਠੇ ਲੋਕ ਦਿੱਲੀ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਲੁੱਟਣਗੇਅਜਿਹੇ ਡਰਾਉਣ ਵਾਲੇ ਬਿਆਨਾਂ ਬਾਰੇ ਹੁਣ ਤੱਕ ਕੋਈ ਭਾਜਪਾਈ ਉਸ ਦੇ ਇਸ ਬਿਆਨ ਖ਼ਿਲਾਫ਼ ਨਹੀਂ ਬੋਲਿਆਸਭ ਤਮਾਸ਼ਾ ਦੇਖ ਰਹੇ ਹਨ ਇਹੀ ਨੇਤਾ ਇਹ ਵੀ ਕਹਿੰਦਾ, “ਕੇਜਰੀਵਾਲ ਅੱਤਵਾਦੀ ਹੈਨਕਸਲਵਾਦੀ ਹੈਨਟਵਰ ਲਾਲ ਹੈਦਿੱਲੀ ਬਚਾਉਣੀ ਹੈ ਤਾਂ ਇਸ ਅੱਤਵਾਦੀ ਨੂੰ ਬਾਹਰ ਕੱਢਣਾ ਪਵੇਗਾ

ਚੋਣ ਕਮਿਸ਼ਨ ਨੇ ਊਠ ਤੋਂ ਛਾਨਣੀ ਲਾਹੁੰਦਿਆਂ ਅਨੁਰਾਗ ਤੇ ਪ੍ਰਵੇਸ਼ ਉੱਤੇ ਕੁਝ ਘੰਟਿਆਂ ਦੀ ਪ੍ਰਚਾਰ ਪਾਬੰਦੀ ਲਾਈ ਹੈ, ਹੋਰ ਕੁਝ ਨਹੀਂ

ਭਾਜਪਾਈ ਉਮੀਦਵਾਰ ਕਪਿਲ ਮਿਸ਼ਰਾ ਕਹਿੰਦਾ ਹੈ, “ਸ਼ਾਹੀਨ ਬਾਗ਼ ਦਿੱਲੀ ਦਾ ਮਿੰਨੀ ਪਾਕਿਸਤਾਨ ਹੈਜੇ ‘ਆਪ’ ਜਿੱਤ ਗਈ ਤਾਂ ਦਿੱਲੀ ਵਿੱਚ ਹਰ ਗਲੀ ਮੁਹੱਲਾ ਪਾਕਿਸਤਾਨ ਨਜ਼ਰ ਆਵੇਗਾ

ਹੈਰਾਨੀ ਅਤੇ ਦੁੱਖ ਦੀ ਗੱਲ ਹੈ ਕਿ ਇਹ ਬਕਵਾਸ ਵਧਦੀ ਜਾ ਰਹੀ ਹੈ, ਜਿਸ ਨੂੰ ਕੋਈ ਰੋਕਣ-ਟੋਕਣ ਵਾਲਾ ਕੋਈ ਨਹੀਂ ਹੈਚਾਹੀਦਾ ਇਹ ਸੀ ਕਿ ਭਾਜਪਾਈ ਨੇਤਾ ਦੇਸ਼ ਵਿੱਚ ਕੀਤੇ ਕੰਮਾਂ, ਤੇ ਜਿਹੜੇ ਜਿਹੜੇ ਸੂਬਿਆਂ ਵਿੱਚ ਉਨ੍ਹਾਂ ਦੀ ਸਰਕਾਰ ਹੈ, ਉੱਥੋਂ ਦੀਆਂ ‘ਪ੍ਰਾਪਤੀਆਂ’ ਦੇ ਨਾਂ ਉੱਤੇ ਵੋਟ ਮੰਗਦੇ, ਅਤੇ ਆਪਣੀਆਂ ਪ੍ਰਾਪਤੀਆਂ ਦੀਆਂ ਉਦਾਹਰਣਾਂ ਦੇਂਦੇ ਪਰ ਇੰਜ ਨਹੀਂ ਹੋਇਆਸ਼ਾਇਦ ਉਨ੍ਹਾਂ ਦੀਆਂ ਪ੍ਰਾਪਤੀਆਂ ਦੱਸਣਯੋਗ ਨਹੀਂ ਜਾਂ ਕੋਈ ਹੋਰ ਕਾਰਨ ਹੈ

ਭਾਜਪਾ ਵੱਲੋਂ ਹਰ ਚੋਣ ਮੌਕੇ ਪਾਕਿਸਤਾਨ ਅਤੇ ਅੱਤਵਾਦ ਦਾ ਪੱਤਾ ਖੇਡਿਆ ਜਾਣਾ ਕਈ ਸਵਾਲ ਖੜ੍ਹੇ ਕਰਦਾ ਹੈਜੇ ਅੱਜ ਕੇਜਰੀਵਾਲ ਆਖ ਰਿਹਾ, “ਕੰਮ ਪਸੰਦ ਹੈ ਤਾਂ ਵੋਟ ਪਾਓ, ਨਹੀਂ ਤਾਂ ਬਿਲਕੁਲ ਨਾ ਪਾਓ, ਤਾਂ ਭਾਜਪਾ ਇਹ ਕਿਉਂ ਨਹੀਂ ਕਹਿ ਰਹੀ? ਕਾਂਗਰਸ ਇਹ ਕਹਿਣ ਤੋਂ ਕਿਉਂ ਭੱਜ ਰਹੀ ਹੈ?

ਦਿੱਲੀ ਚੋਣ ਪਿੜ ਵਿੱਚ ਜਿਸ ਕਦਰ ਅਕਾਲੀ ਦਲ (ਬ) ਨੇ ਯੂ ਟਰਨ ਲਿਆ ਹੈ ਅਤੇ ਪੁਰਾਣੀ ਤਨਖਾਹ ਉੱਤੇ ਕੰਮ ਕਰਨਾ ਮੰਨ ਲਿਆ ਹੈ, ਉਹ ਵੀ ਘੱਟ ਹੈਰਾਨੀਜਨਕ ਨਹੀਂਦਿੱਲੀਓਂ ਅਤੇ ਹਰਿਆਣਾ ਤੋਂ ਕੁਝ ਹਾਸਲ ਨਾ ਹੋਣ ਦੇ ਬਾਵਜੂਦ ਸੁਖਬੀਰ ਬਾਦਲ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਇਹ ਆਖਣਾ ਕਿ ਅਸੀਂ ਭਾਜਪਾ ਨੂੰ ਸਮਰਥਨ ਦਿੰਦੇ ਹਾਂ, ਇਹਦੇ ਲਈ ਕੀ ਮਜਬੂਰੀ ਰਹੀ ਹੋਵੇਗੀ

ਜਾਣਕਾਰ ਸੂਤਰ ਦੱਸਦੇ ਹਨ ਕਿ ਅਕਾਲੀ ਦਲ ਵਿੱਚ ਫੁੱਟ ਪੈ ਚੱਲੀ ਸੀਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਤੇ ਉਹਦੀ ਕੌਂਸਲਰ ਪਤਨੀ ਨੇ ਖੁੱਲ੍ਹ ਕੇ ਭਾਜਪਾ ਦੀ ਹਮਾਇਤ ਸ਼ੁਰੂ ਕਰ ਦਿੱਤੀ ਸੀਉਨ੍ਹਾਂ ਅਮਿਤ ਸ਼ਾਹ ਨੂੰ ਸਿਰੋਪਾ ਪਾ ਕੇ ਕ੍ਰਿਪਾਨ ਵੀ ਭੇਟ ਕਰ ਦਿੱਤੀਕੁਝ ਹੋਰ ਮੈਂਬਰ ਭਾਜਪਾ ਦੇ ਪ੍ਰਚਾਰ ਵਿੱਚ ਜੁਟ ਗਏ ਤਾਂ ਮਜਬੂਰੀ ਵਿੱਚ ਸੁਖਬੀਰ ਨੂੰ ਪੈਂਤੜਾ ਬਦਲਣਾ ਪਿਆਮਨਜੀਤ ਸਿੰਘ ਜੀ.ਕੇ. ਨੇ ਕਹਿ ਦਿੱਤਾ ਕਿ ਅਸੀਂ ਭਾਜਪਾ ਦਾ ਸਮਰਥਨ ਕਰਾਂਗੇ ਤਾਂ ਸੁਖਬੀਰ ਨੂੰ ਜਾਪਿਆ ਕਿ ਪੰਥਕ ਵੋਟ ਹੱਥੋਂ ਗਈਇੱਕ ਹੋਰ ਵੱਡਾ ਕਾਰਨ ਇਹ ਹੈ ਕਿ ਸਮਰਥਨ ਨਾ ਦੇਣ ਉੱਤੇ ਬੀਬੀ ਹਰਸਿਮਰਤ ਕੌਰ ਬਾਦਲ ਦੀ ਵਜ਼ੀਰੀ ਵੀ ਜਾ ਸਕਦੀ ਸੀ ਤੇ ਦਿੱਲੀ ਕਮੇਟੀ ਨੂੰ ਚੋਣਾਂ ਲਈ ਵੀ ਭਾਜਪਾ ਦੀ ਮਦਦ ਚਾਹੀਦੀ ਹੈ ਸ਼ਾਇਦ ਸੁਖਬੀਰ ਨੇ ਇਹ ਵੀ ਸੋਚਿਆ ਹੋਵੇ ਕਿ ਜੇ ਭਾਜਪਾ ਦਾ ਨਤੀਜਾ ਮਾੜਾ ਰਿਹਾ ਤਾਂ ਕਾਰਨ ਲੱਭਦਿਆਂ ਇੱਕ ਕਾਰਨ ਅਸੀਂ ਵੀ ਨਾ ਬਣ ਜਾਈਏ

ਪਰ ਜੀ ਕੇ, ਅਕਾਲੀ ਦਲ ਬਾਦਲ, ਢੀਂਡਸਾ ਧੜਾ ਤੇ ਹੋਰਨਾਂ ਵੱਲੋਂ ਭਾਜਪਾ ਨੂੰ ਦਿੱਤੇ ਸਮਰਥਨ ਨਾਲ ਨਤੀਜੇ ਕਿੰਨੇ ਕੁ ਪ੍ਰਭਾਵਤ ਹੁੰਦੇ ਹਨ, ਇਹ ਪਤਾ 11 ਫਰਵਰੀ ਨੂੰ ਲੱਗੇਗਾ

ਭਾਜਪਾ ਜਿਸ ਤਰ੍ਹਾਂ ਪੂਰੇ ਲਾਮ ਲਸ਼ਕਰ ਨਾਲ ਦਿੱਲੀ ਵਿੱਚ ਡਟੀ ਹੈ, ਜਿਸ ਤਰ੍ਹਾਂ ਇਕੱਲੇ ਇਕੱਲੇ ਹਲਕੇ ਵਿੱਚ ਕਈ ਕਈ ਮੰਤਰੀ, ਮੁੱਖ ਮੰਤਰੀ, ਸੰਸਦ ਮੈਂਬਰ ਤੇ ਹੋਰ ਅਹੁਦੇਦਾਰ ਲਾਏ ਹਨ, ਉਸ ਵੱਲ ਦੇਖ ਇਹ ਜ਼ਰੂਰ ਲੱਗਦਾ ਕਿ ਇਹ ਚੋਣ ਭਾਜਪਾ ਲਈ ‘ਕਰੋ ਜਾਂ ਮਰੋ’ ਵਾਲੀ ਨੀਤੀ ਵਰਗੀ ਹੈਜਦੋਂ ਵੀ ਭਾਜਪਾਈ ਨੇਤਾ ਆਖਦੇ ਹਨ ‘ਦਿੱਲੀ ਤਾਂ ਹਰ ਹਾਲ ਜਿੱਤਾਂਗੇ’ ਤਾਂ ਅਰਥ ਕਈ ਨਿਕਲਦੇ ਹਨਸਮਝ ਨਹੀਂ ਆਉਂਦੀ ਕਿ ਭਾਜਪਾ ਨੂੰ ਇੰਨਾ ਹੱਲਾ-ਗੁੱਲਾ ਕਰਨ ਦੀ ਕੀ ਲੋੜ ਹੈ, ਜੇ ਕੇਜਰੀਵਾਲ ਨੇ ਕੋਈ ਕੰਮ ਹੀ ਨਹੀਂ ਕੀਤਾ ਤਾਂ ਫਿਰ ਡਰ ਕਾਹਦਾ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1923)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author