JatinderPannu7ਭਾਰਤ ਦੇਸ਼ ਦਿੱਲੀ ਵਿੱਚ ਇਸ ਵੇਲੇ ਜਿਹੋ ਜਿਹੀ ਖੇਹ ਉੱਡਦੀ ਵੇਖ ਰਿਹਾ ਹੈ, ਇਸ ਨੇ ...
(3 ਫਰਵਰੀ 2020)

 

ਭਾਰਤ ਦੀ ਰਾਜਧਾਨੀ ਦਿੱਲੀ ਇਸ ਵਕਤ ਚੋਣ-ਜੰਗ ਦਾ ਅਖਾੜਾ ਬਣੀ ਪਈ ਹੈਬਹੁਤ ਸਾਰੇ ਲੋਕ ਰਾਜਧਾਨੀ ਦੇ ਇਸ ਸ਼ਹਿਰ ਨੂੰ ‘ਮਿੰਨੀ ਹਿੰਦੁਸਤਾਨ’ ਕਹਿੰਦੇ ਹਨ ਅਤੇ ਉਹ ਠੀਕ ਕਹਿੰਦੇ ਹਨਇਸ ਸ਼ਹਿਰ ਵਿੱਚ ਭਾਰਤ ਦੇ ਹਰ ਰਾਜ ਦੇ ਲੋਕ ਵੀ ਹਨ, ਹਰ ਰੰਗ ਵਾਲੇ ਅਤੇ ਹਰ ਭਾਸ਼ਾ ਬੋਲਣ ਵਾਲੇ ਵੀਇਸ ਕਰਕੇ ਇਹ ਗੱਲ ਵੀ ਕਹੀ ਜਾਂਦੀ ਹੈ ਕਿ ਇਸਦੇ ਲੋਕਾਂ ਦਾ ਫਤਵਾ ਦੇਸ਼ ਦੇ ਲੋਕਾਂ ਦੀ ਸੋਚ ਨੂੰ ਪ੍ਰਗਟ ਕਰਦਾ ਹੈਅਟਲ ਬਿਹਾਰੀ ਵਾਜਪਾਈ ਨੇ ਦਿੱਲੀ ਵਿਧਾਨ ਸਭਾ ਦੀ ਪਹਿਲੀ ਚੋਣ ਵਿੱਚ ਭਾਜਪਾ ਦੀ ਜਿੱਤ ਨੂੰ ‘ਮਿੰਨੀ ਹਿੰਦੁਸਤਾਨ’ ਜਿੱਤਣਾ ਕਿਹਾ ਸੀਅਗਲੀ ਵਾਰ ਜਦੋਂ ਦਿੱਲੀ ਚੋਣਾਂ ਵਿੱਚ ਭਾਜਪਾ ਹਾਰ ਗਈ ਤਾਂ ਉਹ ਕਹਿ ਬੈਠੇ ਕਿ ਛੋਟਾ ਜਿਹਾ ਸ਼ਹਿਰ ਹੈ, ਕੋਈ ਫਰਕ ਨਹੀਂ ਪੈਂਦਾਓਦੋਂ ਇੱਕ ਪੱਤਰਕਾਰ ਉਨ੍ਹਾਂ ਦਾ ਪੁਰਾਣਾ ‘ਮਿੰਨੀ ਹਿੰਦੁਸਤਾਨ’ ਵਾਲਾ ਬਿਆਨ ਕੱਢ ਲਿਆਇਆ ਸੀਵਾਜਪਾਈ ਉਸ ਵੇਲੇ ਪ੍ਰਧਾਨ ਮੰਤਰੀ ਸਨ ਤੇ ਆਪਣੀ ਪਾਰਟੀ ਦੀ ਹਾਰ ਨੂੰ ‘ਹਿੰਦੁਸਤਾਨ ਦੇ ਲੋਕਾਂ ਦੀ ਸੋਚ ਦਾ ਪ੍ਰਗਟਾਵਾ’ ਮੰਨਣ ਨੂੰ ਤਿਆਰ ਨਹੀਂ ਸਨ

ਅਸੀਂ ਇਸ ਸ਼ਹਿਰ ਵਿੱਚ ਕਿਸੇ ਪਾਰਟੀ ਦੀ ਹਾਰ ਜਾਂ ਜਿੱਤ ਨੂੰ ਉਸ ਪਾਰਟੀ ਦੀ ਸਾਰੇ ਦੇਸ਼ ਵਿੱਚ ਧੁੰਮ ਦਾ ਉਭਾਰ ਨਹੀਂ ਮੰਨਦੇ, ਪਰ ਜੋ ਕੁਝ ਉੱਥੇ ਚੋਣਾਂ ਵਿੱਚ ਹੁੰਦਾ ਰਿਹਾ ਹੈ ਤੇ ਇਸ ਵਾਰ ਵੀ ਹੁੰਦਾ ਪਿਆ ਹੈ, ਉਹ ਸਾਰੇ ਭਾਰਤ ਵਿੱਚ ਚੋਣਾਂ ਦੌਰਾਨ ਵਾਪਰਦੇ ਭੈੜੇ ਤੋਂ ਭੈੜੇ ਵਿਹਾਰ ਦਾ ਅਸਲੀ ਪ੍ਰਗਟਾਵਾ ਕਿਹਾ ਜਾ ਸਕਦਾ ਹੈਇਨ੍ਹਾਂ ਅਰਥਾਂ ਵਿੱਚ ਦਿੱਲੀ ਇਸ ਦੇਸ਼ ਦਾ ਇੰਨਾ ‘ਸ਼ਾਨਦਾਰ’ ਨਮੂਨਾ ਬਣ ਚੁੱਕੀ ਹੈ ਕਿ ਇਸ ਨੂੰ ‘ਮਿੰਨੀ ਹਿੰਦੁਸਤਾਨ’ ਵੀ ਕਿਹਾ ਜਾ ਸਕਦਾ ਹੈ

ਦੇਸ਼ ਦੀ ਸਭ ਤੋਂ ਪੁਰਾਣੀ ਰਾਜਸੀ ਧਿਰ ਕਾਂਗਰਸ ਪਾਰਟੀ ਇਸ ਵਕਤ ਦੇਸ਼ ਵਿੱਚ ਬਹੁਤ ਬੁਰੇ ਹਾਲਾਤ ਵਿੱਚ ਫਸ ਕੇ ਖੱਜਲ ਹੁੰਦੀ ਫਿਰਦੀ ਹੈ ਤੇ ਕੁਰਸੀਆਂ ਦਾ ਸੁਖ ਮਾਣ ਚੁੱਕੇ ਆਗੂ ਡੁੱਬਦੇ ਜਹਾਜ਼ ਦੇ ਚੂਹਿਆਂ ਵਾਂਗ ਛਾਲਾਂ ਮਾਰਦੇ ਵੇਖੇ ਜਾ ਸਕਦੇ ਹਨਉਹੋ ਜਿਹੇ ਆਗੂ ਦਿੱਲੀ ਵਿੱਚ ਵੀ ਇਹੋ ਕੁਝ ਕਰ ਰਹੇ ਹਨਤਾਜ਼ਾ ਕੇਸ ਮਹਾਬਲ ਮਿਸ਼ਰਾ ਦਾ ਹੈ, ਜਿਸ ਨੇ ਪਾਰਟੀ ਨੂੰ ਡੁੱਬਦੀ ਵੇਖ ਕੇ ਉਸ ਪਾਰਟੀ ਦੇ ਉਮੀਦਵਾਰ ਲਈ ਪ੍ਰਚਾਰ ਕਰਨ ਨੂੰ ਪਹਿਲ ਦਿੱਤੀ ਹੈ, ਜਿਸਦੇ ਕਾਮਯਾਬ ਹੋਣ ਦੀ ਵੱਧ ਆਸ ਜਾਪਦੀ ਹੈਕ੍ਰਿਸ਼ਨਾ ਤੀਰਥ ਪਹਿਲਾਂ ਭਾਜਪਾ ਵਿੱਚ ਜਾ ਚੁੱਕੀ ਸੀਅਰਵਿੰਦਰ ਸਿੰਘ ਲਵਲੀ ਵਰਗਾ ਇਸ ਸ਼ਹਿਰ ਦੀ ਕਾਂਗਰਸ ਦਾ ਮੁਖੀ ਰਹਿ ਚੁੱਕਾ ਆਗੂ ਅਤੇ ਸਾਬਕਾ ਮੰਤਰੀ ਕਿੱਥੋਂ ਤੱਕ ਮੇਲਾ ਵੇਖ ਚੁੱਕਾ ਹੈ, ਇਸ ਬਾਰੇ ਹਰ ਕਿਸੇ ਨੂੰ ਪਤਾ ਹੈਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਆਪਣੇ ਦੋ ਬੱਚਿਆਂ ਨਾਲ ਇਸ ਪਾਰਟੀ ਦੇ ਬਾਕੀ ਬਚਦੇ ਤੀਲਿਆਂ ਨੂੰ ਜੋੜਨ ਦੇ ਯਤਨ ਕਰ ਰਹੀ ਹੈ, ਪਰ ਇਸ ਪੱਖੋਂ ਦਿੱਲੀ ਉਨ੍ਹਾਂ ਲਈ ਵੀ ‘ਮਿੰਨੀ ਹਿੰਦੁਸਤਾਨ’ ਹੈ

ਆਮ ਆਦਮੀ ਪਾਰਟੀ ਬਾਕੀ ਦੇਸ਼ ਵਿੱਚ ਕਿਸੇ ਥਾਂ ਭੱਲ ਖੱਟਣ ਜੋਗੀ ਹੋ ਨਹੀਂ ਸਕੀ ਤੇ ਜਿਹੜੇ ਪੰਜਾਬ ਵਿੱਚ ਚਾਰ ਲੋਕ ਸਭਾ ਸੀਟਾਂ ਜਿੱਤ ਕੇ ਉਸ ਰਾਜ ਦੀ ਸਰਕਾਰ ਬਣਾਉਣ ਦਾ ਸੁਪਨਾ ਵੇਖਿਆ ਸੀ, ਉੱਥੇ ਸਫਲ ਨਹੀਂ ਸੀ ਹੋਈਦਿੱਲੀ ਅੰਦਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਬੇਸ਼ੱਕ ਚੋਖੀ ਭੱਲ ਖੱਟ ਲਈ, ਪਰ ਇਸ ਪਾਰਟੀ ਨੇ ਵੀ ਦਿੱਲੀ ਨੂੰ ‘ਮਿੰਨੀ ਹਿੰਦੁਸਤਾਨ’ ਬਣਾਉਣ ਦੀ ਧਾਰ ਲਈ ਜਾਪਦੀ ਹੈਇਹ ਸ਼ੱਕ ਟਿਕਟਾਂ ਦੀ ਵੰਡ ਤੋਂ ਪੈਦਾ ਹੋਇਆ ਹੈਜਿਹੜੇ ਲੀਡਰ ਨੂੰ ਪੰਜਾਬ ਵਿੱਚ ਪਾਰਟੀ ਦਾ ਭੱਠਾ ਬਿਠਾਉਣ ਦਾ ਦੋਸ਼ੀ ਮੰਨਿਆ ਜਾਂਦਾ ਸੀ ਅਤੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹਾਰਨ ਪਿੱਛੋਂ ਆਪਣਾ ਸਾਮਾਨ ਚੁੱਕਣ ਵੀ ਚੰਡੀਗੜ੍ਹ ਨੂੰ ਅੱਧੀ ਰਾਤ ਆਇਆ ਅਤੇ ਲੋਕਾਂ ਦੇ ਸੁੱਤੇ ਉੱਠਣ ਤੋਂ ਪਹਿਲਾਂ ਦਿੱਲੀ ਜਾ ਪੁੱਜਾ ਸੀ, ਉਸ ਨੂੰ ਇਸ ਪਾਰਟੀ ਨੇ ਇੱਕ ਪ੍ਰਮੁੱਖ ਹਲਕੇ ਤੋਂ ਉਮੀਦਵਾਰ ਬਣਾ ਲਿਆ ਹੈਪਿਛਲੀ ਵਾਰ ਸੀਟਾਂ ਭਾਵੇਂ ਇਸ ਪਾਰਟੀ ਲਈ ਸਤਾਹਠ ਆ ਗਈਆਂ, ਇਸਦੇ ਵਿਧਾਇਕਾਂ ਵਿੱਚ ਵੰਨਗੀ ਬਹੁਤ ਅਜੀਬ ਸੀਇੱਕ ਆਦਮੀ ਨੂੰ ਕਾਨੂੰਨ ਦੇ ਮਹਿਕਮੇ ਦਾ ਮੰਤਰੀ ਬਣਾ ਦਿੱਤਾ, ਕਿਉਂਕਿ ਉਹ ‘ਵਕੀਲ’ ਸੀ, ਪਰ ਸ਼ਿਕਾਇਤ ਹੋਈ ਤਾਂ ਉਸ ਨੇ ਜਿਹੜੇ ਕਾਲਜ ਵਿੱਚੋਂ ਪੜ੍ਹਾਈ ਕੀਤੀ ਦੱਸੀ ਸੀ, ਉਸ ਕਾਲਜ ਵਿੱਚ ਜਾ ਕੇ ਆਪਣਾ ਕਲਾਸ-ਰੂਮ ਵੀ ਨਾ ਦੱਸ ਸਕਿਆ, ਆਪਣੇ ਕਿਸੇ ਪ੍ਰੋਫੈਸਰ ਦਾ ਨਾਂਅ ਵੀ ਨਹੀਂ ਸੀ ਦੱਸ ਸਕਿਆ ਤੇ ਇੱਕ ਵੀ ਜਮਾਤੀ ਦਾ ਨਾਂਅ ਨਹੀਂ ਸੀ ਦੱਸ ਸਕਿਆਡਿਗਰੀ ਝੂਠੀ ਸਾਬਤ ਹੋਈ ਤਾਂ ਉਸ ਨੂੰ ਜੇਲ ਜਾਣਾ ਪੈ ਗਿਆ ਸੀਇਸ ਵਾਰ ਫਿਰ ਕੁਝ ਇੱਦਾਂ ਦੇ ਚਰਚੇ ਸੁਣੇ ਜਾ ਰਹੇ ਰਹੇ ਹਨਇਹੋ ਜਿਹੇ ਚਰਚੇ ਭਾਵੇਂ ਗਲਤ ਵੀ ਹੋਣ ਤਾਂ ਫਰਕ ਨਹੀਂ ਪੈਂਦਾ, ਕਿਉਂਕਿ ਜਿਨ੍ਹਾਂ ਦੇ ਨਾਲ ਮੁਕਾਬਲਾ ਹੈ, ਉਨ੍ਹਾਂ ਨੇ ਝੂਠੀ ਜਾਂ ਸੱਚੀ ਕੋਈ ਡਿਗਰੀ ਪੇਸ਼ ਹੀ ਨਹੀਂ ਕਰਨੀਇਸ ਕਰਕੇ ਦੋਵੀਂ ਪਾਸੀਂ ਨਿੰਦਣ-ਸਲਾਹੁਣ ਵਾਲਾ ਕੋਈ ਫਰਕ ਨਹੀਂ ਲੱਭਦਾ

ਤੀਸਰੀ ਧਿਰ ਅਸਲ ਵਿੱਚ ਇਸ ਵਕਤ ਦਿੱਲੀ ਦੀ ਸਰਕਾਰ ਸਾਂਭ ਕੇ ਪਹਿਲੀ ਧਿਰ ਬਣਨ ਲਈ ਓਹੀ ਜ਼ੋਰ ਫਿਰ ਲਾ ਰਹੀ ਹੈ, ਜਿਹੜਾ ਸਾਰੇ ਦੇਸ਼ ਵਿੱਚ ਉਸ ਨੇ ਲਾਇਆ ਸੀਜਿਸ ਤਰ੍ਹਾਂ ਪਾਰਟੀ ਦੇ ਦੋ ਮੁਖੀ ਲੀਡਰਾਂ, ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ ਪਾਰਲੀਮੈਂਟ ਚੋਣਾਂ ਵਿੱਚ ਸਿਰਫ ਲੋਕਾਂ ਨੂੰ ਦੂਸਰੀਆਂ ਧਿਰਾਂ ਦੇ ਖਿਲਾਫ ਉਕਸਾਉਣ ਦਾ ਕੰਮ ਕੀਤਾ ਸੀ ਤੇ ਇਸ ਵਿੱਚ ਇਹ ਨਹੀਂ ਸੀ ਵੇਖਿਆ ਕਿ ਪੇਸ਼ ਕੀਤੇ ਜਾਂਦੇ ਤੱਥ ਵੀ ਸਚਾਈ ਤੋਂ ਪਰੇ ਹਨ, ਉਹੀ ਕੁਝ ਅੱਜ ਦਿੱਲੀ ਦੇ ਲੋਕਾਂ ਮੁਹਰੇ ਕੀਤਾ ਜਾ ਰਿਹਾ ਹੈਦੇਸ਼ ਦੇ ਚੋਣ ਮੈਦਾਨ ਵਿੱਚ ਇਹ ਦੋਵੇਂ ਵੱਡੇ ਲੀਡਰ ਜਿਵੇਂ ਲੋਕਾਂ ਨੂੰ ਧਰਮ ਦਾ ਨਾਂਅ ਵਰਤ ਕੇ ਉਕਸਾਉਣ ਵਾਲੀਆਂ ਗੱਲਾਂ ਕੁਝ ਓਹਲਾ ਰੱਖ ਕੇ ਕਰਦੇ ਸਨ, ਦਿੱਲੀ ਦੀਆਂ ਚੋਣਾਂ ਵਿੱਚ ਉਨ੍ਹਾਂ ਦੇ ਸਥਾਨਕ ਆਗੂ ਸਿਰੇ ਦੀ ਬੇਸ਼ਰਮੀ ਨਾਲ ਨੰਗੇ ਸ਼ਬਦਾਂ ਵਿੱਚ ਕਰੀ ਜਾਂਦੇ ਹਨਕੇਂਦਰ ਦਾ ਮੰਤਰੀ ਭਰੇ ਜਲਸੇ ਵਿੱਚ ਗੰਦੀ ਗਾਲ੍ਹ ਕਢਵਾ ਕੇ ਆਪਣੇ ਸਾਹਮਣੇ ਬੈਠੀ ਭੀੜ ਤੋਂ ‘ਗੋਲੀ ਮਾਰੋ’ ਦੇ ਨਾਅਰੇ ਲਵਾਉਂਦਾ ਵੇਖਿਆ ਗਿਆ ਹੈਇੱਕ ਉਮੀਦਵਾਰ ਨੇ ਪਹਿਲਾਂ ਤਾਂ ਇਹ ਕਿਹਾ ਕਿ ਅੱਠ ਤਰੀਕ ਨੂੰ ਦਿੱਲੀ ਵਿੱਚ ‘ਭਾਰਤ-ਪਾਕਿ ਮੈਚ’ ਹੋਣ ਵਾਲਾ ਹੈ, ਜਦੋਂ ਚੋਣ ਕਮਿਸ਼ਨ ਨੇ ਝਾੜ ਪਾਉਣ ਨਾਲ ਦੋ ਦਿਨ ਪ੍ਰਚਾਰ ਤੋਂ ਲਾਂਭੇ ਕੀਤਾ ਤਾਂ ਇਸਦੀ ਥਾਂ ਨਵਾਂ ਨਾਅਰਾ ਕੱਢ ਲਿਆਇਆ ਹੈ ਕਿ ਅੱਠ ਫਰਵਰੀ ਨੂੰ ਇਸ ਦੇਸ਼ ਦੀ ‘ਅੱਸੀ ਤੇ ਵੀਹ ਫੀਸਦੀ’ ਆਬਾਦੀ ਦਾ ਆਪੋ ਵਿੱਚ ਭੇੜ ਹੋਣਾ ਹੈ ਇਸਦਾ ਅਰਥ ਹੈ ਕਿ ਬਹੁ-ਗਿਣਤੀ ਭਾਈਚਾਰੇ ਦੇ ਅੱਸੀ ਫੀਸਦੀ ਲੋਕਾਂ ਨੇ ਸਾਰੀਆਂ ਘੱਟ-ਗਿਣਤੀਆਂ ਦੇ ਵੀਹ ਫੀਸਦੀ ਲੋਕਾਂ ਨਾਲ ਟੱਕਰ ਲੈਣੀ ਹੈਦੇਸ਼ ਦਾ ਰਾਜ ਚਲਾ ਰਹੀ ਧਿਰ ਦਾ ਉਹ ਉਮੀਦਵਾਰ ਹੈ ਨਾ ਇਸ ਤਰ੍ਹਾਂ ਦੀ ਬਕੜਵਾਹ ਕਰਨ ਤੋਂ ਉਸ ਨੂੰ ਕਿਸੇ ਪਾਰਟੀ ਆਗੂ ਨੇ ਰੋਕਿਆ ਹੈ ਤੇ ਨਾ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨੂੰ ਫਰਜ਼ ਯਾਦ ਆਇਆ ਹੈ

ਇੱਕ ਹੋਰ ਭਾਜਪਾ ਆਗੂ ਨੇ ਇਹ ਕਹਿ ਕੇ ਭਾਰਤ ਦੇ ਲੋਕਾਂ ਨੂੰ ਸੋਚਣ ਲਾ ਦਿੱਤਾ ਹੈ ਕਿ ਅੱਠ ਫਰਵਰੀ ਨੂੰ ਦਿੱਲੀ ਵਿਧਾਨ ਸਭਾ ਲਈ ਵੋਟਾਂ ਪੈਣ ਪਿੱਛੋਂ ਸ਼ਾਹੀਨ ਬਾਗ ਵਿੱਚ ਬੈਠੇ ਹੋਏ ਲੋਕਾਂ ਉੱਤੇ ਸਰਜੀਕਲ ਸਟਰਾਈਕ ਕੀਤੀ ਜਾਣੀ ਹੈਇੱਕ ਪਾਰਲੀਮੈਂਟ ਮੈਂਬਰ ਨੇ ਇਹ ਗੱਲ ਕਹਿ ਦਿੱਤੀ ਕਿ ਅਸੀਂ ਬਾਰਡਰਾਂ ਉੱਤੇ ਅੱਤਵਾਦੀਆਂ ਨੂੰ ਲੱਭਦੇ ਫਿਰਦੇ ਹਾਂ ਤੇ ਅੱਤਵਾਦੀ ਦਿੱਲੀ ਵਿੱਚ ਫਿਰਦਾ ਹੈ, ਇਸ਼ਾਰਾ ਕੇਜਰੀਵਾਲ ਦੇ ਵੱਲ ਬੜੇ ਸਪਸ਼ਟ ਸ਼ਬਦਾਂ ਵਿੱਚ ਕਰ ਦਿੱਤਾ ਗਿਆ ਤੇ ਚੋਣ ਕਮਿਸ਼ਨ ਨੂੰ ਇਸਦਾ ਨੋਟਿਸ ਲੈਣਾ ਪੈ ਗਿਆਭਾਰਤ ਦੇ ਸਮੁੱਚੇ ਚੋਣ ਮੈਦਾਨ ਵਿੱਚ ਇਹੋ ਸਭ ਕੁਝ ਤਾਂ ਕੀਤਾ ਜਾਂਦਾ ਹੈ, ਜਿਹੜਾ ‘ਮਿੰਨੀ ਹਿੰਦੁਸਤਾਨ’ ਵਿੱਚ ਹੋ ਰਿਹਾ ਹੈ

ਭਾਰਤ ਦੇਸ਼ ਦਿੱਲੀ ਵਿੱਚ ਇਸ ਵੇਲੇ ਜਿਹੋ ਜਿਹੀ ਖੇਹ ਉੱਡਦੀ ਵੇਖ ਰਿਹਾ ਹੈ, ਇਸ ਨੇ ਦੇਸ਼ ਦੇ ਲੋਕਾਂ ਸਿਰ ਲੋਕਤੰਤਰ ਨੂੰ ਬਚਾਉਣ ਦੀ ਵੱਡੀ ਜ਼ਿੰਮੇਵਾਰੀ ਪਾ ਦਿੱਤੀ ਹੈਇਹ ਜ਼ਿੰਮੇਵਾਰੀ ਹਰ ਜਾਗਦੇ ਸਿਰ ਵਾਲੇ ਨਾਗਰਿਕ ਦੇ ਸਿਰ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1919)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author