SatpalSJohal7ਖੁਫੀਆ ਜਾਂਚ ਏਜੰਸੀਆਂ ਦੇ ਅਫਸਰਾਂ ਨੇ ਅਪਰਾਧੀਆਂ ਦਾ ਪਿੱਛਾ ਕਰਦਿਆਂ ...
(31 ਦਸੰਬਰ 2019)

 

40 ਕਿਲੋ ਕੋਕੀਨ ਨਾਲ ਮਨਜਿੰਦਰ ਸਿੰਘ ਗਿੱਲ ਗ੍ਰਿਫਤਾਰ

ਕੈਨੇਡਾ ਅਤੇ ਅਮਰੀਕਾ ਵਿੱਚ ਨਵੇਂ ਡਰਾਈਵਰਾਂ ਨੂੰ ਚਲਾਕ ਸਮਗਲਰਾਂ ਤੋਂ ਬਚ ਕੇ ਰਹਿਣ ਦੀ ਲੋੜ

ਕੈਨੇਡਾ ਅਤੇ ਅਮਰੀਕਾ ਦੀ ਸਰਹੱਦ ਉੱਤੇ ਦੋਵਾਂ ਦੇਸ਼ਾਂ ਦੇ ਕਸਟਮਜ਼ ਅਧਿਕਾਰੀਆਂ ਵਲੋਂ ਸਾਰਾ ਸਾਲ ਵਾਹਨਾਂ ਵਿੱਚ ਲੁਕੋ ਕੇ ਸਮਗਲ ਕੀਤੇ ਜਾਂਦੇ ਨਸ਼ੇ ਫੜੇ ਜਾਂਦੇ ਰਹਿੰਦੇ ਹਨ ਜਿਨ੍ਹਾਂ ਵਿੱਚ ਕੋਕੀਨ, ਭੰਗ ਅਤੇ ਨਸ਼ੀਲੀਆਂ ਰਸਾਇਣਕ ਗੋਲੀਆਂ ਆਮ ਹੁੰਦੀਆਂ ਹਨਕੈਨੇਡਾ ਦੇ ਉਂਟਾਰੀਓ ਪ੍ਰਾਂਤ ਦੇ ਅਮਰੀਕਾ ਨਾਲ ਲੱਗਦੇ ਸਰਹੱਦੀ ਲਾਂਘਿਆਂ ਉੱਪਰ ਹੀ 2019 ਦੌਰਾਨ ਲਗਭਗ ਚਾਰ ਕੁਇੰਟਲ (395 ਕਿਲੋ) ਕੋਕੀਨ ਫੜੀ ਜਾ ਚੁੱਕੀ ਹੈ

ਵਰਮਾਊਂਟ, ਨਿਆਗਰਾ, ਵਿੰਡਸਰ ਅਤੇ ਬ੍ਰਿਟਿਸ਼ ਕੋਲੰਬੀਆ ਦੇ ਅਮਰੀਕਾ ਦੀ ਵਾਸ਼ਿੰਗਟਨ ਸਟੇਟ ਨਾਲ ਲੱਗਦੇ ਲਾਂਘਿਆਂ ਤੋਂ ਵੱਡੀਆਂ ਖੇਪਾਂ ਫੜੇ ਜਾਣ ਬਾਰੇ ਸਾਲ ਭਰ ਪਤਾ ਲੱਗਦਾ ਰਹਿੰਦਾ ਹੈਬਹੁਤੀਆਂ ਵੱਡੀਆਂ ਖੇਪਾਂ ਟਰੱਕਾਂ ਵਿੱਚ ਅਲੱਗ ਜਗ੍ਹਾ ਬਣਾ ਕੇ ਭਰੀਆਂ ਗਈਆਂ ਹੁੰਦੀਆਂ ਹਨਜਿਵੇਂ, 14 ਦਸੰਬਰ ਨੂੰ ਕਿਊਬਕ-ਨਿਊਯਾਰਕ ਸਰੱਹਦ ਉੱਪਰ ਇੱਕ ਟਰੱਕ ਵਿੱਚ ਲੁਕਵੀਂ ਥਾਂ ਬਣਾਏ ਗਏ ਖਾਨੇ ਵਿੱਚੋਂ 166 ਕਿਲੋ ਤੋਂ ਵਧ ਕੋਕੀਨ ਦੀਆਂ 144 ਇੱਟਾਂ ਮਿਲੀਆਂ ਸਨਉਹ ਡਰਾਈਵਰ ਤਾਂ ਪੰਜਾਬੀ ਨਹੀਂ ਸੀ ਪਰ ਇਸਦਾ ਮਤਲਬ ਇਹ ਨਹੀਂ ਕਿ ਪੰਜਾਬੀ ਇਸ ਧੰਦੇ ਵਿੱਚ ਗ੍ਰਿਫਤਾਰ ਅਤੇ ਸਜ਼ਾਯਾਫਤਾ ਨਹੀਂ ਹੁੰਦੇ

ਇਸਦੇ ਉਲਟ ਕੈਨੇਡਾ-ਅਮਰੀਕਾ ਵਿੱਚ ਡਰੱਗ ਦੀ ਤਸਕਰੀ ਦੇ ਦੋਸ਼ਾਂ ਹੇਠ ਪੰਜਾਬ ਤੋਂ ਬਿਹਤਰ ਜੀਵਨ ਮਾਨਣ ਇੱਥੇ ਆਏ ਵਿਅਕਤੀ ਨਸ਼ਿਆਂ ਦੀ ਤਸਕਰੀ ਦੇ ਦੋਸ਼ਾਂ ਹੇਠ ਕੈਦ ਕੀਤੇ ਜਾਂਦੇ ਰਹਿੰਦੇ ਹਨਬਹੁਤ ਸਾਰਿਆਂ ਦੇ ਇਸ ਧੰਦੇ ਨਾਲ ਧਨਾਢ ਹੋ ਕੇ ਸਮਾਜ ਵਿੱਚ ਨਾਮਣਾ ਖੱਟਣ ਵਾਲੇ ਕਾਰਜ ਕਰਨ ਦੀਆਂ ਚਰਚਾਵਾਂ ਵੀ ਕੈਨੇਡੀਅਨ ਪੰਜਾਬੀ ਸਮਾਜ ਵਿੱਚ ਚੱਲਦੀਆਂ ਰਹਿੰਦੀਆਂ ਹਨਪੰਜਾਬੀਆਂ ਦੇ ਚਹੇਤੇ ਸ਼ਹਿਰਾਂ ਬਰੈਂਪਟਨ ਅਤੇ ਸਰੀ ਵਾਸੀ ਟਰੱਕ ਡਰਾਈਵਰ ਅਜਿਹੇ ਕੇਸਾਂ ਵਿੱਚ ਬੀਤੇ ਸਾਲਾਂ ਤੋਂ ਲਗਾਤਾਰ ਸੁਰਖੀਆਂ ਵਿੱਚ ਆ ਰਹੇ ਹਨ

ਤਾਜ਼ਾ ਮਾਮਲਾ ਟਰੱਕ ਡਰਾਈਵਰ ਮਨਜਿੰਦਰ ਸਿੰਘ ਗਿੱਲ ਦਾ ਸਾਹਮਣੇ ਆਇਆ ਹੈ ਜਿਸ ਕੋਲੋਂ 15 ਦਸੰਬਰ ਨੂੰ ਵਿੰਡਸਰ ਵਿਖੇ ਸਰਹੱਦੀ ਲਾਂਘੇ ਉੱਤੇ ਕੈਨੇਡਾ ਦੇ ਕਸਟਮਜ਼ ਅਧਿਕਾਰੀਆਂ ਨੇ ਤਕਰੀਬਨ 40 ਕਿਲੋ (30 ਇੱਟਾਂ) ਕੋਕੀਨ ਮਿਲਣ ਦਾ ਦਾਅਵਾ ਕੀਤਾ ਅਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ44 ਕੁ ਸਾਲ ਦੀ ਉਮਰ ਦਾ ਮਨਜਿੰਦਰ ਬਰੈਂਪਟਨ ਦਾ ਵਾਸੀ ਹੈ ਅਤੇ ਇਸ ਮਾਮਲੇ ਦੀ ਜਾਂਚ ਦੌਰਾਨ ਉਸ ਤੋਂ ਪੁੱਛਗਿੱਛ ਜਾਰੀ ਹੈਫੜੇ ਜਾਣ ਸਮੇਂ ਹਰ ਕੋਈ ਆਪਣੇ ਆਪ ਨੂੰ ਬੇਕਸੂਰ ਦੱਸਦਾ ਹੈ ਕਿ ਮੈਂਨੂੰ ਨਹੀਂ ਪਤਾ ਸੀ ਕਿ ਲੋਡ ਵਿੱਚ ਨਸ਼ਾ ਲੁਕੋਇਆ ਹੋਇਆ ਸੀਪਰ ਹਰ ਕੋਈ ਬਰੀ ਨਹੀਂ ਹੋ ਪਾਉਂਦਾ

2015 ਵਿੱਚ ਕੈਨੇਡਾ ਦੀ ਸੁਪਰੀਮ ਕੋਰਟ ਵਲੋਂ ਬਰੀ ਕੀਤੇ ਗਏ ਬਰੈਂਪਟਨ ਵਾਸੀ ਡਰਾਈਵਰ ਮਾਝੇ ਦੇ ਨੌਜਵਾਨ ਗੁਰਮਿੰਦਰ ਸਿੰਘ ਰਿਆੜ ਨੇ ਦੱਸਿਆ ਸੀ ਕਿ ਉਹ ਕੈਨੇਡਾ ਵਿੱਚ ਨਵਾਂ ਆਇਆ ਸੀ ਅਤੇ ਟੱਰਕਾਂ ਰਾਹੀਂ ਕੀਤੇ ਜਾਂਦੇ ਡਰੱਗ ਸਮਗਲਿੰਗ ਦੇ ਧੰਦੇ ਤੋਂ ਕੋਰਾ ਅਣਜਾਣ ਸੀਉਸ ਨੂੰ ਹੇਠਲੀਆਂ ਅਦਾਲਤਾਂ ਨੇ ਦੋਸ਼ੀ ਕਰਾਰ ਦਿੱਤਾ ਸੀ ਪਰ ਕੈਨੇਡਾ ਦੀ ਸੁਪਰੀਮ ਕੋਰਟ ਦੇ ਜੱਜਾਂ ਨੇ ਉਸ ਦੀ ਅਣਭੋਲਤਾ ਨੂੰ ਮੰਨ ਲਿਆ ਪਰ ਮੁਕੱਦਮਿਆਂ ਦੇ ਸਮੇਂ ਦੌਰਾਨ ਗੁਰਮਿੰਦਰ ਸਿੰਘ ਪੂਰੀ ਤਰ੍ਹਾਂ ਉੱਜੜ ਗਿਆ ਸੀ

ਇਸਦੇ ਉਲਟ ਕੈਨੇਡਾ ਅਤੇ ਅਮਰੀਕਾ ਵਿੱਚ ਪੰਜਾਬੀ ਸਮਗਲਰਾਂ ਦਾ ਡਰੱਗ ਤਸਕਰੀ ਦਾ ਇੱਕ ਚਰਚਿਤ ਕੇਸ ਰਿਹਾ ਹੈ ਜਿਸ ਮੁਤਾਬਿਕ ਬਰੈਂਪਟਨ ਵਾਸੀ ਹਰਿੰਦਰ ਧਾਲੀਵਾਲ ਨੇ ਅਦਾਲਤ ਵਿੱਚ ਮੰਨ ਲਿਆ ਸੀ ਕਿ ਆਪਣੇ ਗੈਂਗ ਨਾਲ ਟਰੱਕਾਂ ਰਾਹੀਂ ਅਮਰੀਕਾ ਤੋਂ ਕੈਨੇਡਾ ਵਿੱਚ ਕੋਕੀਨ ਅਤੇ ਕੈਨੇਡਾ ਤੋਂ ਅਮਰੀਕਾ ਵਿੱਚ ਨਸ਼ੀਲੀਆਂ ਗੋਲੀਆਂ (ਐਕਸਟੇਸੀ) ਅਤੇ ਭੰਗ ਦੀ ਤਸਕਰੀ ਕਰਦਾ ਰਿਹਾ ਸੀ ਭਾਵ ਕਿ ਮੁੜਦੇ ਫੇਰੇ ਵੀ ਟਰੱਕ ਖਾਲੀ ਨਹੀਂ ਜਾਣ ਦਿੱਤਾ ਜਾਂਦਾ ਸੀਸਰਕਾਰੀ ਵਕੀਲ ਜੇਮਜ਼ ਕੈਨੇਡੀ ਅਨੁਸਾਰ ਡਰੱਗ ਦੀਆਂ ਖੇਪਾਂ ਢੋਣ ਦਾ ਇੱਕ ਖਤਰਨਾਕ ਛੜਯੰਤਰ ਬੇਨਕਾਬ ਕੀਤਾ ਗਿਆ ਸੀ ਜੋ ਦੋਵਾਂ ਦੇਸ਼ਾਂ ਵਿਚਕਾਰ ਕੈਲੀਫੋਰਨੀਆ ਤੋਂ ਨਿਆਗਰਾ (ਬਫਲੋ) ਦੇ ਰਸਤੇ ਟੋਰਾਂਟੋ ਤੱਕ ਚੱਲਦਾ ਸੀਜਾਂਚ ਅਧਿਕਾਰੀ ਸਵਾ ਦੋ ਕੁਇੰਟਲ ਤੋਂ ਵਧ ਕੋਕੀਨ ਜ਼ਬਤ ਕਰਨ ਵਿੱਚ ਸਫਲ ਹੋਏ ਸਨ

ਇਸ ਜਾਂਚ ਦੌਰਾਨ ਪੁਲਿਸ ਅਧਿਕਾਰੀਆਂ ਦੇ ਹੱਥ ਇੱਕ ਵਹੀ (ਲੈਜਰ) ਲੱਗੀ ਸੀ ਜਿਸ ਵਿੱਚ ਨਸ਼ਿਆਂ ਦੀ ਢੋਆ-ਢੁਆਈ ਦਾ ਹਿਸਾਬ ਰੱਖਿਆ ਜਾਂਦਾ ਸੀਉਸ ਵਹੀਖਾਤੇ ਵਿੱਚ ਟਰੱਕਾਂ ਦੇ ਲਗਾਏ ਗਏ 12 ਗੇੜਿਆਂ ਦਾ ਲੇਖਾ-ਜੋਖਾ ਸੀ ਜਿਨ੍ਹਾਂ ਵਿੱਚ 1617 ਕਿਲੋ ਕੋਕੀਨ ਅਮਰੀਕਾ ਤੋਂ ਕੈਨੇਡਾ ਵਿੱਚ ਢੋਈ ਗਈ ਸੀਇਸ ਵੱਡੇ ਮਾਮਲੇ ਵਿੱਚ ਟੋਰਾਂਟੋ ਪੁਲਿਸ, ਪੀਲ ਪੁਲਿਸ, ਨਿਊਯਾਰਕ ਪੁਲਿਸ ਅਤੇ ਦੋਵਾਂ ਦੇਸ਼ਾਂ ਦੀਆਂ ਖੁਫੀਆ ਜਾਂਚ ਏਜੰਸੀਆਂ ਦੇ ਅਫਸਰਾਂ ਨੇ ਅਪਰਾਧੀਆਂ ਦਾ ਪਿੱਛਾ ਕਰਦਿਆਂ ਸਬੂਤਾਂ ਸਹਿਤ ਗ੍ਰਿਫਤਾਰੀਆਂ ਕਰਨ ਦਾ ਦਾਅਵਾ ਕੀਤਾ ਸੀਹਰਿੰਦਰ ਨੂੰ 20 ਸਾਲ ਅਤੇ ਉਸ ਦੇ ਸਾਥੀ ਗੁਰਸ਼ਰਨ ਸਿੰਘ ਨੂੰ ਸਵਾ ਪੰਜ ਸਾਲ ਕੈਦ ਹੋਈਮਾਮਲੇ ਦੇ ਵੇਰਵੇ ਅਨੁਸਾਰ ਉਨ੍ਹਾਂ ਦੇ ਪੰਜ ਸਾਥੀ ਰਵਿੰਦਰ ਅਰੋੜਾ, ਪਰਮਿੰਦਰ ਸਿੱਧੂ, ਮਾਈਕਲ ਬਾਗੜੀ, ਅਲਵਿਨ ਰੰਧਾਵਾ ਅਤੇ ਹੁਈ ਹੋਆਂਗ ਨਗੁਯੇਨ ਨੂੰ ਸਜ਼ਾਵਾਂ ਹੋ ਚੁੱਕੀਆਂ ਹਨ

ਕੈਨੇਡਾ-ਅਮਰੀਕਾ ਵਿੱਚ ਨਵੇਂ ਆ ਰਹੇ ਨੌਜਵਾਨਾਂ ਨੂੰ ਟਰੱਕ ਡਰਾਈਵਰ ਬਣਨ ਸਮੇਂ ਇਸ ਧੰਦੇ ਵਿੱਚ ਅਣਜਾਣਤਾ ਵਿੱਚ ਫਸ ਜਾਣ ਤੋਂ ਖਬਰਦਾਰ ਰਹਿਣ ਦੀ ਲੋੜ ਹੈ ਕਿਉਂਕਿ ਸਥਾਪਿਤ ਹੋ ਚੁੱਕੇ ਚਲਾਕ ਸਮਗਲਰ ਉਨ੍ਹਾਂ ਦੀ ਅਗਿਆਨਤਾ ਦਾ ਆਸਾਨੀ ਨਾਲ ਲਾਭ ਉਠਾ ਜਾਂਦੇ ਹਨ

*****

 

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1869)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸਤਪਾਲ ਸਿੰਘ ਜੌਹਲ

ਸਤਪਾਲ ਸਿੰਘ ਜੌਹਲ

Brampton, Ontario, Canada.
Email: (nadala.nadala@gmail.com)