GurmitPalahi7ਸਿਆਸੀ ਖੁਦਗਰਜ਼ੀ ਕਾਰਨ ਚਾਪਲੂਸੀ ਦਾ ਮਾਹੌਲ ਪੰਜਾਬ ਵਿੱਚ ...
(17 ਦਸੰਬਰ 2019)

 

ਸਿਆਸਤ ਨੂੰ ਪਰਿਵਾਰਵਾਦ ਦੀ ਮਾਰ ਪਈ ਹੋਈ ਹੈਦੇਸ਼ ਭਰ ਵਿੱਚ ਪਰਿਵਾਰਕ ਸਿਆਸਤ ਛਾਈ ਹੋਈ ਹੈਨੇਤਾ ਲੋਕ ਆਪਣੇ ਪੁੱਤਾਂ, ਪੋਤਿਆਂ, ਪੋਤੀਆਂ, ਧੀਆਂ ਨੂੰ ਆਪਣੀ ਸਿਆਸੀ ਵਿਰਾਸਤ ਦੇ ਰਹੇ ਹਨਦੇਸ਼ ਦੀ ਸਭ ਤੋਂ ਵੱਡੀ ਰਹੀ ਸਿਆਸੀ ਧਿਰ ਕਾਂਗਰਸ, ਲਗਾਤਾਰ ਪਰਿਵਾਰਵਾਦ ਵਿੱਚ ਗ੍ਰਸੀ ਦਿਖਾਈ ਦੇ ਰਹੀ ਹੈਕਾਂਗਰਸ ਦੀ ਮੌਜੂਦਾ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੇ ਪੁੱਤਰ ਰਾਹੁਲ ਗਾਂਧੀ ਜਾਂ ਧੀ ਪ੍ਰਿਯੰਕਾ ਗਾਂਧੀ ਤੋਂ ਬਿਨਾਂ ਕਾਂਗਰਸ ਦੀ ਵਾਂਗਡੋਰ ਸੰਭਾਲਣ ਵਾਲਾ ਹੋਰ ਕੋਈ ਨੇਤਾ ਕਾਂਗਰਸ ਵਿੱਚੋਂ ਭਾਉਂਦਾ ਹੀ ਨਹੀਂਕਾਂਗਰਸ ਵਾਂਗ ਇੱਕ ਸਦੀ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਜੋ 100ਵੇਂ ਵਰ੍ਹੇ ਵਿੱਚ ਪੈਰ ਚੁੱਕਾ ਹੈ, ਨੂੰ ਵੀ ਪਰਿਵਾਰਵਾਦ ਨੇ ਲਪੇਟਾ ਮਾਰਿਆ ਹੋਇਆ ਹੈਪੰਜ ਵੇਰ ਸੂਬੇ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਪੁੱਤਰ-ਮੋਹ ਨੇ ਇੰਨਾ ਹਾਲੋਂ-ਬੇਹਾਲ ਕੀਤਾ ਕਿ ਆਪਣੇ ਸਿਆਣੇ, ਚੰਗੀ ਸੋਚ ਵਾਲੇ ਸਾਥੀਆਂ ਨੂੰ ਛੱਡਕੇ ਸਮੇਂ-ਸਮੇਂ ਉਹ ਆਪਣੀ ਤੱਕੜੀ ‘ਚ, ਆਪਣੇ ਹੀ ਸਾਵੇਂ ਵੱਟੇ ਪਾਉਂਦਾ ਰਿਹਾ। ਪਹਿਲਾਂ ਗੁਰਚਰਨ ਸਿੰਘ ਟੋਹੜਾ, ਜਗਦੇਵ ਸਿੰਘ ਤਲਵੰਡੀ, ਸੰਤ ਹਰਚੰਦ ਸਿੰਘ ਲੌਂਗੋਵਾਲ ਵਰਗੇ ਵੱਡੇ ਪੰਥਕ ਨੇਤਾਵਾਂ ਨੂੰ ਨੁਕਰੇ ਲਾਉਣ ਦੀਆਂ ਤਰਕੀਬਾਂ ਨੂੰ ਅਮਲ ਵਿੱਚ ਲਿਆਉਂਦਾ ਰਿਹਾ ਅਤੇ ਬਾਅਦ ਵਿੱਚ ਆਪਣੇ ਪੁੱਤਰ-ਮੋਹ ਕਾਰਨ, ਆਪਣੇ ਸਿਆਣੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਉਸਨੇ ਨਹੀਂ ਬਖਸ਼ਿਆ ਅਤੇ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅਤੇ ਸਿਆਸੀ ਵਾਰਿਸ ਬਣਾਉਣ ਵਿੱਚ ਕਾਮਯਾਬ ਹੋ ਗਿਆਆਪਣੇ ਸਾਥੀ ਸੁਖਦੇਵ ਸਿੰਘ ਢੀਂਡਸਾ ਵਰਗੇ ਪ੍ਰਪੱਕ ਪੰਥਕ ਆਗੂ ਦੀ ਵੀ ਇਸ ਮਾਮਲੇ ਵਿੱਚ ਉਸਨੇ ਕੋਈ ਪ੍ਰਵਾਹ ਨਾ ਕੀਤੀਢੀਂਡਸਾ ਦਾ, ਕੇਂਦਰੀ ਸਰਕਾਰ ਵਿੱਚ ਕੇਂਦਰੀ ਮੰਤਰੀ ਬਣਨ ਦਾ ਹੱਕ ਖੋਹਕੇ, ਆਪਣੀ ਨੂੰਹ (ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ) ਨੂੰ ਕੇਂਦਰੀ ਮੰਤਰੀ ਬਣਾ ਦਿੱਤਾ

ਪਰਿਵਾਰਵਾਦ ਦੀ ਇਸ ਕਿਸਮ ਦੀ ਮਿਸਾਲ ਦੇਸ਼ ਦੇ ਹੋਰ ਸੂਬਿਆਂ ਵਿੱਚ ਵੀ ਵੇਖਣ ਨੂੰ ਮਿਲਦੀ ਹੈਬਿਹਾਰ ਵਿੱਚ ਲਾਲੂ ਪ੍ਰਸ਼ਾਦ, ਯੂ.ਪੀ. ਦਾ ਮੁਲਾਇਮ ਸਿੰਘ ਯਾਦਵ, ਹਰਿਆਣਾ ਵਿੱਚ ਚੌਧਰੀ ਦੇਵੀ ਲਾਲ, ਯੂ.ਪੀ. ਵਿੱਚ ਮਾਇਆਵਤੀ, ਪਰਿਵਾਰਵਾਦ ਨੂੰ ਉਤਸ਼ਾਹਤ ਕਰਦੇ ਹੋਏ ਜਿੱਥੇ ਆਪਣੇ ਵਰਕਰਾਂ ਅਤੇ ਨੇਤਾਵਾਂ ਵਿੱਚ ਆਪਣੀ ਇੱਜ਼ਤ, ਮਾਣ, ਸਤਿਕਾਰ, ਰੁਤਬਾ ਗੁਆ ਬੈਠੇ ਜਾਂ ਘੱਟ ਕਰ ਬੈਠੇ, ਉੱਥੇ ਸਿਆਸੀ ਤਾਕਤ ਤੋਂ ਵੀ ਹੱਥ ਧੋ ਬੈਠੇਇਹੋ ਹਾਲ ਪੰਜਾਬ ਵਿੱਚ ਬਾਦਲ ਪਰਿਵਾਰ ਦਾ ਹੋਇਆ ਹੈਦਸ ਸਾਲ ਲਗਾਤਾਰ ਭਾਜਪਾ ਨਾਲ ਸਾਂਝ-ਭਿਆਲੀ ਨਾਲ ਸਰਕਾਰ ਚਲਾ ਕੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਬੁਰੀ ਤਰ੍ਹਾਂ ਹਾਰ ਗਏ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਦਰਜ਼ਾ ਵੀ ਹਾਸਲ ਨਾ ਕਰ ਸਕੇ ਇੱਥੋਂ ਤੱਕ ਕਿ 2018 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ 13 ਸੀਟਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੇ ਸਿਰਫ਼ ਦੋ ਸੀਟਾਂ ਉੱਤੇ ਜਿੱਤ ਹਾਸਲ ਕੀਤੀਇਹ ਉਹ ਹੀ ਸੀਟਾਂ ਸਨ ਜਿੱਥੇ ਬਾਦਲ ਪਰਿਵਾਰ ਦੇ ਦੋ ਜੀਅ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਉਮੀਦਵਾਰ ਸਨਜਿੱਤ ਉਪਰੰਤ ਹਰਸਿਮਰਤ ਕੌਰ ਮੁੜ ਮੋਦੀ ਸਰਕਾਰ ਦੀ ਦੂਜੀ ਵੇਰ ਬਣੀ ਸਰਕਾਰ ਵਿੱਚ ਕੈਬਨਿਟ ਰੈਂਕ ਦੇ ਮੰਤਰੀ ਵਜੋਂ ਪ੍ਰਕਾਸ਼ ਸਿੰਘ ਬਾਦਲ ਵਲੋਂ ਸ਼ਾਮਲ ਕਰਵਾਈ ਗਈਇਸ ਸਭ ਕੁਝ ਦਾ ਲੋਕਾਂ ਅਤੇ ਵਰਕਰਾਂ ਵਿੱਚ ਮੁੜਕੇ ਫਿਰ ਇਹੋ ਪ੍ਰਭਾਵ ਗਿਆ ਕਿ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ “ਆਪਣੇ ਘਰ ਦਿਆਂ” ਲਈ ਹੀ ਵਰਤਿਆ ਹੈ, ਦੂਜੇ ਆਪਣੇ ਖੜ੍ਹੇ ਕੀਤੇ ਲੋਕ ਸਭਾ ਦੇ 8 ਉਮੀਦਵਾਰਾਂ ਅਤੇ ਭਾਜਪਾ ਦੇ ਤਿੰਨ ਉਮੀਦਵਾਰਾਂ ਦੀ ਚੋਣ ਮੁਹਿੰਮ ਵਿੱਚ ਬਾਦਲਾਂ ਸਾਰ ਨਹੀਂ ਲਈ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਇਹ ਜ਼ਿੰਮੇਵਾਰੀ ਸੁਖਬੀਰ ਸਿੰਘ ਬਾਦਲ ਦੀ ਬਣਦੀ ਸੀ

ਦੇਸ਼ ਦੀ ਲੋਕ ਸਭਾ ਚੋਣ 2018 ਅਤੇ ਪੰਜਾਬ ਦੀ ਵਿਧਾਨ ਸਭਾ ਚੋਣ 2017 ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਨੇਤਾਵਾਂ ਵਿੱਚ ਅਸੰਤੁਸ਼ਟਤਾ ਵੇਖਣ ਨੂੰ ਮਿਲ ਰਹੀ ਸੀਬਾਦਲ ਪਰਿਵਾਰ ਤੋਂ ਵਿਰੋਧ ਵਾਲੀ ਸੁਰ ਰੱਖਣ ਵਾਲਿਆਂ ਅਤੇ ਖ਼ਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਉੱਤੇ ਅਕਾਲੀ-ਭਾਜਪਾ ਸਰਕਾਰ ਅਤੇ ਖ਼ਾਸ ਕਰਕੇ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਨਾ ਕਰਨ ਕਰਕੇ ਮਨ ਵਿੱਚ ਰੋਸਾ ਰੱਖਣ ਵਾਲੇ ਨੇਤਾਵਾਂ ਨੂੰ ‘ਬਾਦਲ ਪਰਿਵਾਰ’ ਵਲੋਂ ਨੁਕਰੇ ਲਗਾ ਦਿੱਤਾ ਗਿਆਸਿੱਟੇ ਵਜੋਂ ਟਕਸਾਲੀ ਅਕਾਲੀ ਦਲ ਹੋਂਦ ਵਿੱਚ ਆਇਆ ਅਤੇ ਉਸ ਦਿਨ, ਜਿਸ ਦਿਨ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵੇਰ, ਆਪਣੇ 600 ਡੇਲੀਗੇਟਾਂ ਵਿੱਚੋਂ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ਹਨ, ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗੀ ਹੋਏ ਵੱਖ-ਵੱਖ ਧੜਿਆਂ ਨੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਇੱਕ ਪ੍ਰਧਾਨ, ਇੱਕ ਵਿਧਾਨ ਅਤੇ ਇੱਕ ਪਾਰਟੀ ਬਣਾਉਣ ਲਈ ਵੱਡਾ ਇਕੱਠ ਅੰਮ੍ਰਿਤਸਰ ਵਿੱਚ ਕੀਤਾ, ਜਿਸ ਵਿੱਚ ਬੁਲਾਰਿਆਂ ਨੇ ਬਾਦਲਾਂ ਦੇ ਬਾਈਕਾਟ ਦਾ ਸੱਦਾ ਦਿੱਤਾਜ਼ਾਹਰ ਹੈ ਕਿ ਇਹ ਅਕਾਲੀ ਆਗੂ ਬਾਦਲਾਂ ਦੀਆਂ ਧੱਕੇਸ਼ਾਹੀਆਂ ਤੋਂ ਸਤਾਏ ਹੋਏ ਘਰ ਬੈਠੇ ਆਗੂ ਸਨ, ਜਿਹਨਾਂ ਨੇ ਬਾਦਲ ਪਰਿਵਾਰ ਉੱਤੇ ਇਹ ਦੋਸ਼ ਲਾਇਆ ਕਿ ਉਹਨਾਂ ਨੇ ਸਿੱਖ ਧਰਮ ਅਤੇ ਸਿੱਖ ਸੱਭਿਆਚਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਅਜੰਡੇ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ ਇਹਨਾਂ ਨੇਤਾਵਾਂ ਵਿੱਚ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਰਵੀਇੰਦਰ ਸਿੰਘ, ਮਨਜੀਤ ਸਿੰਘ ਜੀ ਕੇ, ਸੁਖਦੇਵ ਸਿੰਘ ਭੌਰ, ਸੇਵਾ ਸਿੰਘ ਸੇਖਵਾਂ ਜਿਹੇ ਆਗੂ ਸ਼ਾਮਲ ਸਨਸ਼੍ਰੋਮਣੀ ਅਕਾਲੀ ਦਲ (ਮਾਨ) ਨੇ ਭਾਵੇਂ ਆਪਣੀ ਵੱਖਰੀ ਡਫਲੀ ਵਜਾਉਂਦਿਆਂ ਸਿਮਰਨਜੀਤ ਸਿੰਘ ਮਾਨ ਨੂੰ ਅਗਲੇ ਪੰਜ ਸਾਲਾਂ ਲਈ ਪ੍ਰਧਾਨ ਚੁਣ ਲਿਆ ਹੈ, ਪਰ ਉਸ ਦਲ ਵਲੋਂ ਵੀ ‘ਬਾਦਲ ਪਰਿਵਾਰ’ ਦੇ ‘ਅਕਾਲੀ ਦਲ’ ਉੱਤੇ ਵੱਡੇ ਹਮਲੇ ਕੀਤੇ ਗਏ ਹਨ

ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਹਾੜੇ ਦੇ ਮੌਕੇ ਤੇ ਨਾਰਾਜ਼ ਅਕਾਲੀਆਂ ਨੇ ਬਾਦਲ ਪਰਿਵਾਰ ਉੱਤੇ ਜਿੱਥੇ ‘ਧਨ ਅਤੇ ਬਲ’ ਦੀ ਸ਼ਕਤੀ ਇਕੱਠੀ ਕਰਨ ਦਾ ਦੋਸ਼ ਲਾਇਆ, ਉੱਥੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ, ਜੋ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਸਬੰਧੀ ਕਮੇਟੀ ਹੈ, ਨੂੰ ਵੀ ਆਪਣੇ ਹਿਤਾਂ ਲਈ ਵਰਤਣ ਦਾ ਦੋਸ਼ ਲਾਇਆ ਹੈ ਇਹਨਾਂ ਨੇਤਾਵਾਂ ਨੇ ਹੋਰਨਾਂ ਮੰਗਾਂ ਦੇ ਨਾਲ-ਨਾਲ ਇਕੱਠ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਲਈ ਕੇਂਦਰ ਸਰਕਾਰ ਤੋਂ ਮੰਗ ਵੀ ਕੀਤੀ ਹੈ, ਕਿਉਂਕਿ ਇਹ ਨੇਤਾ ਸਮਝਦੇ ਅਤੇ ਮਹਿਸੂਸ ਕਰਦੇ ਹਨ ਕਿ ਜਦੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ‘ਬਾਦਲ ਪਰਿਵਾਰ’ ਦਾ ਕਬਜ਼ਾ ਹੈ ਅਤੇ ਜਿਸਦਾ ਪ੍ਰਧਾਨ ‘ਬਾਦਲ ਪਰਿਵਾਰ’ ਵਲੋਂ ਭੇਜੀ ਗਈ ‘ਪਰਚੀ’ ਨਾਲ ਬਣਦਾ ਹੈ, ਉਦੋਂ ਤੱਕ ਬਾਦਲ ਪਰਿਵਾਰ ਨੂੰ ਸਿੱਖ ਸਿਆਸਤ ਤੋਂ ਲਾਂਭੇ ਨਹੀਂ ਕੀਤਾ ਜਾ ਸਕਦਾ, ਜਿਹਨਾਂ ਨੇ ਸਿੱਖ ਮੁੱਦਿਆਂ ਤੋਂ ਕਿਨਾਰਾ ਕਰਕੇ, ਪੰਜਾਬ ਦੇ ਲੋਕਾਂ ਦੀਆਂ ਭਖਦੀਆਂ ਮੰਗਾਂ ਅਤੇ ਸਮੱਸਿਆਵਾਂ ਤੋਂ ਮੁੱਖ ਮੋੜਕੇ ਸਿਰਫ਼ ਆਪਣੇ ਹਿਤ ਸਾਹਮਣੇ ਰੱਖਣ ਨੂੰ ਹੀ ਪਹਿਲ ਦਿੱਤੀ ਹੈ

ਪੰਜਾਬ ਦੀ ਸਿੱਖ ਸਿਆਸਤ ਗੰਭੀਰ ਸੰਕਟ ਵਿੱਚ ਹੈਲੰਮਾ ਸਮਾਂ ਸਿੱਖ ਸਿਆਸਤ ਉੱਤੇ ਕਾਬਜ਼ ਰਿਹਾ ‘ਬਾਦਲ ਪਰਿਵਾਰ’ ਹੁਣ ਆਪਣੇ ਭਾਈਵਾਲ “ਭਾਜਪਾ” ਦੀਆਂ ਨਜ਼ਰਾਂ ਵਿੱਚ ‘ਸ਼ਕਤੀਸ਼ਾਲੀ’ ਨਹੀਂ ਰਿਹਾਭਾਜਪਾ ਕਿਉਂਕਿ ਪੰਜਾਬ ਉੱਤੇ ਇਕੱਲਿਆਂ ਰਾਜ ਕਰਨ ਦੀ ਸਥਿਤੀ ਵਿੱਚ ਨਹੀਂ ਹੈ, ਉਸ ਨੂੰ ਇਹੋ ਜਿਹੀ ਸਿੱਖ ਲੀਡਰਸ਼ਿੱਪ ਜਾਂ ਸਿੱਖ ਸਿਆਸਤਦਾਨ ਦੀ ਪੰਜਾਬ ਵਿੱਚ ਲੋੜ ਹੈ, ਜੋ ਪੰਜਾਬ ਵਿਚਲੀ ਕਾਂਗਰਸ ਅਤੇ ਸਰਕਾਰ ਨੂੰ ਟੱਕਰ ਦੇ ਸਕੇ, ਜੋ ਟੱਕਰ ਬਾਦਲ ਪਰਿਵਾਰ ਦੇਣ ਵਿੱਚ ਕਾਮਯਾਬ ਹੋ ਰਿਹਾ ਹੈਲੋਕ ਸਭਾ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਇਸਦਾ ਸਬੂਤ ਹਨ

ਦੇਸ਼ ਵਿੱਚ ਮੋਦੀ ਲਹਿਰ ਹੋਣ ਦੇ ਬਾਵਜੂਦ ਵੀ ਪੰਜਾਬ ਨੇ ਦੇਸ਼ ਨਾਲੋਂ ਵੱਖਰਾ ਰਾਹ ਇਖਤਿਆਰ ਕੀਤਾ ਹੈਭਾਵੇਂ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਸਿਆਸਤਦਾਨਾਂ ਦੀ ਫੁੱਟ ਅਤੇ ਲੜਾਈ ਦੀ ਇਸ ਘੜੀ ਵਿੱਚ ਭਾਜਪਾ ਸਰਕਾਰ ਦੇ ਮੁਖੀ ਨਰੇਂਦਰ ਮੋਦੀ ਨੇ ਬਾਦਲ ਪਰਿਵਾਰ ਦੀ ਸਰਪ੍ਰਸਤੀ ਵਿੱਚ ਕੰਮ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਵਧਾਈ ਸੰਦੇਸ਼ ਭੇਜਿਆ ਹੈ ਪਰ ਭਾਜਪਾ ਅਤੇ ਕੇਂਦਰ ਸਰਕਾਰ ਦਾ ਬਾਦਲ ਪਰਿਵਾਰ ਦੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਅਗਲਾ ਰੁਖ ਕੀ ਹੋਏਗਾ, ਇਸ ਬਾਰੇ ਹੁਣ ਉਸ ਵੇਲੇ ਤੋਂ ਕੋਈ ਦੋ ਰਾਵਾਂ ਨਹੀਂ ਰਹਿ ਗਈਆਂ, ਜਦੋਂ ਤੋਂ ਹਰਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਨੇ ਭਾਜਪਾ ਦੇ ਵਿਰੋਧ ਵਿੱਚ ਸਟੈਂਡ ਲਿਆ ਅਤੇ ਪੰਜਾਬ ਵਿੱਚ ਵੀ ਉਪ ਚੋਣਾਂ ਸਮੇਂ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਭਾਜਪਾ ਦੇ ਉਮੀਦਵਾਰਾਂ ਨੂੰ ਵੋਟ ਦੇਣ ਦੀ ਥਾਂ ਅੰਦਰੋਗਤੀ ਕਾਂਗਰਸ ਉਮੀਦਵਾਰਾਂ ਨੂੰ ਦੇਣ ਦੇ ਚਰਚੇ ਸੁਣਨ ਨੂੰ ਮਿਲੇਪੰਜਾਬ ਵਿੱਚ ਵਿਰੋਧੀ ਧਿਰ ਦੋਸ਼ ਤਾਂ ਇਹ ਵੀ ਲਗਾ ਰਹੀ ਹੈ ਕਿ ਬਾਦਲ ਪਰਿਵਾਰ ਅਤੇ ਕੈਪਟਨ ਆਪਸ ਵਿੱਚ ਰਲੇ ਹੋਏ ਹਨ ਬਿਨਾਂ ਸ਼ੱਕ ਪਰਿਵਾਰਕ ਸਿਆਸਤ ਨੇ ਸਿੱਖ ਸਿਆਸਤ ਦਾ ਹੀ ਨਹੀਂ, ਪੰਜਾਬ ਦਾ ਵੀ ਵੱਡਾ ਨੁਕਸਾਨ ਕੀਤਾ ਹੈਸਿਆਸੀ ਖੁਦਗਰਜ਼ੀ ਕਾਰਨ ਚਾਪਲੂਸੀ ਦਾ ਮਾਹੌਲ ਪੰਜਾਬ ਵਿੱਚ ਪੈਦਾ ਹੋਇਆ ਹੈ, ਜਿਸ ਨਾਲ ਸਿਆਸੀ ਵਰਕਰ ਸਿਆਸੀ ਧਿਰਾਂ ਤੋਂ ਪਿਛਾਂਹ ਹਟੇ ਹਨ ਅਤੇ ਮਾਫੀਆ ਦੇ ਲੋਕਾਂ ਨੇ ਨੇਤਾਵਾਂ ਦੁਆਲੇ ਘੇਰਾ ਪਾਇਆ ਹੈਨਿੱਤ ਦਿਹਾੜੇ ਮਾਫੀਆ ਗ੍ਰੋਹਾਂ ਦੀਆਂ ਕਾਰਵਾਈਆਂ ਅਤੇ ਸਿਆਸੀ ਲੋਕਾਂ ਵਲੋਂ ਇਹਨਾਂ ਗੁੰਡਾ ਗ੍ਰੋਹਾਂ ਨਾਲ ਜੁੜੇ ਹੋਣ ਦੀਆਂ ਖ਼ਬਰਾਂ ਆਮ ਲੋਕਾਂ ਨੂੰ ਚਿੰਤਤ ਕਰ ਰਹੀਆਂ ਹਨ ਉੱਪਰੋਂ ਸ਼੍ਰੋਮਣੀ ਅਕਾਲੀ ਦਲ ਦੇ ਰਾਜਾਂ ਲਈ ਖੁਦਮੁਖਤਿਆਰੀ ਦੇ ਅਜੰਡੇ ਨੂੰ ਕਹਿਣ ਨੂੰ ਤਾਂ ਭਾਵੇਂ ਅਪਨਾਈ ਰੱਖਿਆ, ਪਰ ਆਪਣੀ ਭਾਈਵਾਲ ਭਾਜਪਾ ਵਲੋਂ ਰਾਜਾਂ ਦੀ ਖੁਦਮੁਖਤਿਆਰੀ ਦੇ ਹੱਕ ਨੂੰ ਜਦੋਂ ਵੀ ਸੱਟ ਮਾਰੀ, ਉਦੋਂ ‘ਬਾਦਲ ਪਰਿਵਾਰ’ ਨੇ ਆਪਣੇ ਬੁੱਲ੍ਹ ਸੀਤੇ ਰੱਖੇ, ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਅਕਸ ਲੋਕਾਂ ਵਿੱਚੋਂ ਲਗਾਤਾਰ ਡਿੱਗਿਆ ਹੈ

ਦੇਸ਼ ਭਰ ਵਿੱਚ ਖਾਸ ਕਰਕੇ ਇਲਾਕਾਈ ਸਿਆਸੀ ਪਾਰਟੀਆਂ ਦੇ ਨੇਤਾ, ਆਪਣੇ ਪਰਿਵਾਰਕ ਮੈਂਬਰਾਂ ਨੂੰ ਹੀ ਆਪਣੇ ਵਾਰਿਸ ਮੰਨਕੇ ਉਹਨਾਂ ਨੂੰ ਪਾਰਟੀ ਪੱਧਰ ਉੱਤੇ ਅਤੇ ਸਰਕਾਰ ਵਿੱਚ ਆਉਣ ਵੇਲੇ ਵੱਡੇ ਆਹੁਦੇ ਦਿੰਦੇ ਹਨ, ਜੋ ਦੇਸ਼ ਦੀ ਸਿਆਸਤ ਲਈ ਚੰਗਾ ਸ਼ਗਨ ਨਹੀਂ ਹੈ

ਧਰਮ, ਪਰਿਵਾਰਵਾਦ ਵਾਲੀ ਸਿਆਸਤ ਹੀ ਦੇਸ਼ ਵਿੱਚ ਪ੍ਰਫੁੱਲਤ ਹੋ ਰਹੀ ਹੈ, ਜੋ ਕਿ ਦੇਸ਼ ਦੇ ਲੋਕਤੰਤਰ ਲਈ ਵੱਡਾ ਖ਼ਤਰਾ ਸਾਬਤ ਹੋਏਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1849)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om) 

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author