SurjitK7ਹਰ ਸਾਲ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੀਆਂ ਸੁਆਣੀਆਂ ਨੂੰ ...
(14 ਦਸੰਬਰ 2019)

SurjitChambaABCDਹਰ ਸਾਲ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੀਆਂ ਸੁਆਣੀਆਂ ਨੂੰ ਰਾਜ ਘੁੰਮਣ ਤੇ ਜੋਤ ਘੁੰਮਣ ਮਠਾਰੂ ਦੇ ਰੇਡੀਓ ਪ੍ਰੋਗਰਾਮ ਫੁਲਕਾਰੀਵਲੋਂ ਪੇਸ਼ ਕੀਤੇ ਜਾਂਦੇ ‘ਚਿੜੀਆਂ ਦਾ ਚੰਬਾ’ ਪ੍ਰੋਗਰਾਮ ’ਤੇ ਜਾਣ ਦਾ ਤੀਆਂ ਦੇ ਮੇਲੇ ਜਿੰਨਾ ਚਾਅ ਹੁੰਦਾ ਹੈਇਸ ਪ੍ਰੋਗਰਾਮ ਦੀ ਖੂਬਸੂਰਤੀ ਇਹ ਹੈ ਕਿ ਇਹ ਮਾਂ-ਬੇਟੀ ਦੀ ਜੋੜੀ ਵਲੋਂ ਸੰਚਾਲਿਤ ਕੀਤਾ ਜਾਣ ਕਰਕੇ ਦੋ ਪੀੜ੍ਹੀਆਂ ਨੂੰ ਆਪਸ ਵਿੱਚ ਜੋੜਕੇ ਆਪਣੇ ਵਿਰਸੇ ਨੂੰ ਜੀਊਂਦਾ ਰੱਖਦਾ ਹੈਪਿਛਲੇ ਵਰ੍ਹੇ ਵਾਂਗ ਇਸ ਵਰ੍ਹੇ ਵੀ ਇਹ ਮੀਰਾਜ਼ ਬੈਂਕੁਅਟ ਹਾਲ ਵਿੱਚ ਹੀ ਪੇਸ਼ ਕੀਤਾ ਗਿਆਇਹ ਪ੍ਰੋਗਰਾਮ ਕਮਿਉਨਿਟੀ ਵਿੱਚ ਹੋਣ ਵਾਲੀਆਂ ਮਹੱਤਵਪੂਰਣ ਗਤੀਵਿਧੀਆਂ ਤੋਂ ਜਾਣੂ ਕਰਵਾ ਕੇ ਉਹਨਾਂ ਨੂੰ ਪ੍ਰੋਤਸਾਹਿਤ ਕਰਦਾ ਹੈ

ਇਸ ਸਮੇਂ ਹਰ ਸਾਲ ਅਜਿਹੇ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਜੋ ਸਮਾਜਕ ਬਿਹਤਰੀ ਲਈ ਆਪਣਾ ਯੋਗਦਾਨ ਪਾ ਰਹੇ ਹਨ, ਨੂੰ ਸਨਮਾਨਿਤ ਕੀਤਾ ਜਾਂਦਾ ਹੈਇਸ ਵਰ੍ਹੇ ਭਰੋਸਾ ਸਪੋਰਟ ਗਰੁੱਪ, ਪਵਿੱਤਰ ਫੰਡ, 410 ਸੀਰੀਜ਼ ਨੂੰ ਸਨਮਾਨਿਤ ਕੀਤਾ ਗਿਆਇਨਟੈਰਮ ਪਲੇਸ ਵੁਮੈਨ ਸ਼ੈਲਟਰ ਦੀਆਂ ਔਰਤਾਂ ਅਤੇ ਬੱਚਿਆਂ ਲਈ ਲੋੜੀਂਦੀਆਂ ਵਸਤਾਂ ਇਕੱਠੀਆਂ ਕਰਕੇ ਸ਼ੈਲਟਰ ਨੂੰ ਭੇਜੀਆਂ ਗਈਆਂਇਹ ਟੀਮ ਤਨ, ਮਨ, ਧਨ ਦੇ ਨਾਲ ਨਾਲ ਆਪਣੀ ਆਸ਼ਾਵਾਦੀ ਸੋਚ ਅਤੇ ਸੁਭਾਅ ਨਾਲ ਪ੍ਰੋਗਰਾਮ ਵਿੱਚ ਆਏ ਹਰ ਮਹਿਮਾਨ ਨੂੰ ਮਾਣਮੱਤਾ ਮਹਿਸੂਸ ਕਰਾਉਂਦੀ ਹੈ

ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਕੀਤੀ ਗਈ ਉਪਰੰਤ ਸੱਭਿਆਚਾਰਕ ਰੰਗ ਦੀ ਇੱਕ ਸਕਿੱਟ ਪੇਸ਼ ਕੀਤੀ ਗਈ ਜਿਸ ਵਿੱਚ ਇੱਕ ਨੌਜਵਾਨ ਔਰਤ ਤੇ ਬਜ਼ੁਰਗ ਤਾਈ ਦੀ ਨੋਕ ਝੋਕ ਨੇ ਦਰਸ਼ਕਾਂ ਦੇ ਚਿਹਰਿਆਂ ਤੇ ਮੁਸਕਰਾਹਟਾਂ ਬਿਖੇਰ ਦਿੱਤੀਆਂਮਨਦੀਪ ਔਜਲਾ ਤੇ ਉਸ ਦੀ ਟੀਮ ਵੱਲੋਂ ਇੱਕ ਮਰਦ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਸੱਤ ਔਰਤਾਂ ਦੀ ਮਹੱਤਤਾ ਉੱਤੇ ਇੱਕ ਹੋਰ ਸਕਿੱਟ ਪੇਸ਼ ਕੀਤੀ ਗਈ ਜੋ ਕਿ ਪ੍ਰਸਿੱਧ ਗੀਤ ‘ਸੱਤੇ ਦੀ ਜ਼ਿੰਦਗੀ ਵਿੱਚ ਆਈਆਂ ਸੱਤ ਜਾਣੀਆਂ, ਸੱਤੇ ਦੀਆਂ ਸੱਤੇ ਨੇ ਦਿਲ ਦੀਆਂ ਰਾਣੀਆਂ’ ਗੀਤ ’ਤੇ ਆਧਾਰਿਤ ਸੀਮਨਦੀਪ ਔਜਲਾ ਨੇ ਸੱਤੇ ਦਾ ਰੋਲ ਬਾਖੂਬੀ ਨਿਭਾਇਆਸਾਰੀ ਟੀਮ ਦੀ ਪੇਸ਼ਕਾਰੀ ਹੀ ਮਨਮੋਹਕ ਸੀ‘ਮਾਲਵੇ ਵਿੱਚ ਰਹਿੰਦੀਆਂ ਸ਼ੌਂਕੀਨ ਨਾਰੀਆਂ’ ਤੇ ਇੱਕ ਬਹੁਤ ਖੂਬਸੂਰਤ ਡਾਂਸ ਆਈਟਮ ਪੇਸ਼ ਕੀਤੀ ਗਈਲੋਕ-ਨਾਚ ਗਿੱਧੇ ਤੋਂ ਬਿਨਾ ਚਿੜੀਆਂ ਦੇ ਚੰਬੇ ਵਿੱਚ ਰੌਣਕ ਕਿੱਥੋਂ ਲੱਗਣੀ ਸੀ? ਇਸ ਵਾਰ ਜੋਤ ਅਤੇ ਰਾਜ ਨੇ ਕੁਝ ਨਵਾਂ ਸਿਰਜਣ ਦੀ ਗੱਲ ਕੀਤੀ ਕਿ ਬੋਲੀਆਂ ਕੈਨੇਡਾ ਦੀ ਔਰਤ ਦੀ ਜ਼ਿੰਦਗੀ ਬਾਰੇ ਲਿਖੀਆਂ ਜਾਣ! ਸੋ ਗੱਲ ਕੀ ਖੂਬ ਰੌਣਕ ਲੱਗੀ ਇਸ ਗਿੱਧੇ ਨੂੰ ‘ਯੂ ਟਿਊਬ’ ਤੇ ਵੇਖਿਆ ਜਾ ਸਕਦਾ ਹੈ

ਨਿੱਕੇ ਨਿੱਕੇ ਬੱਚਿਆਂ ਨੂੰ ਪੇਂਟਿੰਗ ਕਰਨ ਨੂੰ ਕਿਹਾ ਗਿਆ ਜਿਹਨਾਂ ਨੇ ਬਹੁਤ ਉਤਸ਼ਾਹ ਨਾਲ ਪੇਂਟਿੰਗ ਬਣਾ ਕੇ ਇਨਾਮ ਪ੍ਰਾਪਤ ਕੀਤੇ! ਸਪੌਂਸਰਜ਼ ਵੱਲੋਂ ਕਾਫ਼ੀ ਡਰਾਅ ਵੀ ਕੱਢੇ ਗਏਕੁਲ ਮਿਲਾ ਕੇ ਇਹ ਇੱਕ ਬਹੁਤ ਚੰਗਾ ਉਪਰਾਲਾ ਸੀਰਾਜ ਘੁੰਮਣ, ਸਰਦੂਲ ਘੁੰਮਣ, ਜੋਤ ਘੁੰਮਣ ਅਤੇ ਰਿਕ ਮਠਾਰੂ ਨੂੰ ਇਸ ਸਫਲ ਪ੍ਰੋਗਰਾਮ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਆਸ ਕਰਦੇ ਹਾਂ ਕਿ ਉਹ ਇਹ ਵਧੀਆ ਕਾਰਜ ਨਿਰੰਤਰ ਕਰਦੇ ਰਹਿਣਗੇ

*****

About the Author

ਸੁਰਜੀਤ

ਸੁਰਜੀਤ

Brampton, Ontario, Canada.
Email: (surjitk33@gmail.com)